Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਤੇ ਜਾਰਡਨ ਵਿਚਾਲੇ ਸਮਝੌਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਨੂੰ ਅਕਤੂਬਰ 2015 ਵਿੱਚ ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਸਹਿਯੋਗ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਤੇ ਜਾਰਡਨ ਵਿਚਾਲੇ ਸਮਝੌਤੇ ‘ਤੇ ਕੀਤੇ ਹਸਤਾਖਰਾਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਸਮਝੌਤੇ ਨਾਲ ਦੋਵੇਂ ਦੇਸ਼ਾਂ ਵਿਚਾਲੇ ਸੂਚਨਾ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਉਦਯੋਗਿਕ, ਤਕਨੀਕੀ ਅਤੇ ਵਪਾਰਕ ਸਹਿਯੋਗ ਵਿਕਸਤ ਤੇ ਮਜਬੂਤ ਹੋਵੇਗਾ ਤੇ ਇਸ ਨਾਲ ਦੋਵੇਂ ਦੇਸ਼ਾਂ ਵਿੱਚ ਮਜਬੂਤ ਹਿੱਸੇਦਾਰੀ ਦੇ ਉਦੇਸ਼ ਲਈ ਸਹਿਯੋਗ ਪ੍ਰੋਗਰਾਮ ਬਣਾਉਣ ਅਤੇ ਸਮਝੌਤੇ ਲਾਗੂ ਕਰਨ ਦੀ ਸਮਰੱਥਾ ਵਧੇਗੀ।

ਦੋਵੇਂ ਧਿਰਾਂ ਵਿਚਾਲੇ ਸਹਿਯੋਗ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹੈ:

1. ਸਮਰੱਥਾ ਨਿਰਮਾਣ ਖੇਤਰ ਅਤੇ ਜਾਰਡੀਅਨ ਆਈਟੀ ਖੇਤਰ ਦੀਆਂ ਚੋਣਵੀਆਂ ਜ਼ਰੂਰਤਾਂ, ਡਿਜ਼ਾਈਨ ਅਤੇ ਯੋਜਨਾ ਦੀ ਪਛਾਣ ਕਰਨਾ ਅਤੇ ਜਾਰਡਨ ਨੂੰ ਲਾਭ ਪਹੁੰਚਾਉਣ ਲਈ ਆਈਟੀ ਸਮਰੱਥਾ ਨਿਰਮਾਣ ਪ੍ਰੋਗਰਾਮ ਲਾਗੂ ਕਰਨਾ।

2. ਦੋਵੇਂ ਦੇਸ਼ਾਂ ਦੀਆਂ ਨਿਜੀ ਤੇ ਜਨਤਕ ਸੰਸਥਾਵਾਂ ਵਿਚਾਲੇ ਨਿਵੇਸ਼ ਤੇ ਕਾਰੋਬਾਰੀ ਪ੍ਰਮੋਸ਼ਨ ਦੇ ਖੇਤਰ ਵਿੱਚ ਸਹਿਯੋਗ ਬਣਾਉਣਾ।

3. ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਖੇਤਰ ਦੇ ਈ-ਐਜੂਕੇਸ਼ਨ, ਈ ਗਵਰਨੈਂਸ, ਐੱਮ ਗਵਰਨੈਂਸ, ਈ-ਹੈਲਥ, ਟੈਲੀਮੈਡੀਸੀਨ ਆਦਿ ਖੇਤਰਾਂ ਵਿਚਾਲੇ ਸਾਂਝੇਦਾਰੀ ਨੂੰ ਮਜਬੂਤ ਬਣਾਉਣਾ।

4. ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ਨਿਰਮਾਣ ਤੇ ਸੇਵਾ ਉਦਯੋਗ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਤੀਯੋਗੀ ਵਜੋਂ ਵਿਕਸਤ ਕਰਨ ‘ਤੇ ਵਿਸ਼ੇਸ਼ ਜੋਰ ਦੇਣ ਲਈ ਇੰਸਟੀਟਿਊਸ਼ਨਲ ਫਰੇਮਵਰਕ ਅਤੇ ਰੈਗੂਲੇਟਰੀ ਪਾਲਸੀ ਦੇ ਖੇਤਰ ਵਿੱਚ ਉੱਤਮ ਪਿਰਤਾਂ ਦਾ ਅਦਾਨ-ਪ੍ਰਦਾਨ ਕਰਨਾ।

5. ਹਰੇਕ ਦੇਸ਼ ਵੱਲੋਂ ਅੰਤਰਰਾਸ਼ਟਰੀ ਆਯੋਜਨਾਂ ਵਿੱਚ ਹਿੱਸੇਦਾਰੀ, ਜਿਵੇਂ ਵੀ ਜ਼ਰੂਰੀ ਹੋਵੇ ਅਤੇ ਅਨੁਭਵੀਆਂ ਦਾ ਅਦਾਨ ਪ੍ਰਦਾਨ ਕਰਨਾ।

6. ਦੋਵੇਂ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਮਿੱਥੇ ਗਏ ਹੋਰ ਖੇਤਰ।
ਸਹਿਯੋਗ ਦੇ ਉਕਤ ਖਿੱਤੇ ਧਿਰਾਂ ਦੇ ਪ੍ਰਤੀਨਿਧਾਂ ਵੱਲੋਂ ਕੰਪੋਜ ਕੀਤੇ ਸੂਚਨਾ ਟੈਕਨੋਲੋਜੀ ਤੇ ਇਲੈਕਟ੍ਰੌਨਿਕਸ ‘ਤੇ ਵਰਕਿੰਗ ਗਰੁੱਪ ਸਥਾਪਤ ਕਰਨ ਰਾਹੀਂ ਤੈਅ ਕੀਤੇ ਜਾਣਗੇ।