Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੂਰਤ ਮੈਰਾਥਾਨ ਦੇ ਸ਼ੁਰੂਆਤੀ ਪ੍ਰੋਗਰਾਮ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਅੰਸ਼

ਜਦੋਂ ਲੋਕ ਫੈਸਲਾ ਕਰਦੇ ਹਨ ਕਿ ਉਹ ਕੁਝ ਹਾਸਲ ਕਰਨਾ ਚਾਹੁੰਦੇ ਹਨ, ਕੋਈ ਵੀ ਸ਼ਕਤੀ ਉਨ੍ਹਾਂ ਨੂੰ ਰੋਕ ਨਹੀਂ ਸਕਦੀ। ਇਹ ਲੋਕਾਂ ਦੀ ਸ਼ਕਤੀ ਹੈ। ਕੋਈ ਵੀ ਦੇਸ਼ ਨੇਤਾਵਾਂ ਜਾਂ ਸਰਕਾਰਾਂ ਦੁਆਰਾ ਨਹੀਂ ਬਣਾਇਆ ਗਿਆ। ਲੋਕਾਂ ਦੀ ਤਾਕਤ ਹੀ ਹੈ ਜੋ ਰਾਸ਼ਟਰ ਬਣਾਉਂਦੀ ਹੈ।

ਸਾਨੂੰ ਇੱਕ ਨਵਾਂ ਭਾਰਤ ਬਣਾਉਣਾ ਪਵੇਗਾ, ਜਿਹੜਾ ਜਾਤ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੋਂ ਅਜ਼ਾਦ ਹੋਵੇ। ਅਸੀਂ ਅਜਿਹਾ ਭਾਰਤ ਬਣਾਉਣਾ ਚਾਹੁੰਦੇ ਹਾਂ ਜਿੱਥੇ ਹਰ ਨਾਗਰਿਕ ਸਸ਼ਕਤ ਹੋਵੇ।

ਸੂਰਤ ਸ਼ਾਨਦਾਰ ਦ੍ਰਿੜ੍ਹਤਾ ਵਾਲਾ ਸ਼ਹਿਰ ਨਾਲ ਸਮ੍ਰਿੱਧ ਹੈ। ਇਹ ਸਦਭਾਵਨਾ ਵਿੱਚ ਵਿਸ਼ਵਾਸ ਰੱਖਦਾ ਹੈ।ਮੈਂ ਸੂਰਤ ਦੇ ਨਾਗਰਿਕਾਂ ਨੂੰ ਇਸ ਸਾਲ ਜੂਨ ਵਿੱਚ ਯੋਗ ਦਿਵਸ ਅਤੇ ਅਕਤੂਬਰ ਵਿੱਚ ‘ਰਨ ਫਾਰ ਯੂਨਿਟੀ’  (ਏਕਤਾ ਲਈ ਦੌੜ) ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ ।

ਅਜਿਹੀਆਂ ਦੌੜਾਂ ਲੋਕਾਂ ਦੀ ਸਿਹਤ ਲਈ ਚੰਗੀਆਂ ਹਨ। ਮੈਂ ਲੋਕਾਂ ਨੂੰ ਖੇਡਾਂ  ਅਪਣਾਉਣ ਦੀ ਅਪੀਲ ਕਰਦਾ ਹਾਂ ਇਹ ਚੰਗੀ ਸਿਹਤ ਲਿਆਉਂਦੀਆਂ ਹਨ ਅਤੇ ਟੀਮਵਰਕ ਦੀ ਭਾਵਨਾ ਨੂੰ ਅੱਗੇ ਵਧਾਉਂਦੀਆਂ ਹਨ।

ਸਾਡਾ ਮਿਸ਼ਨ ਨਵਾਂ ਭਾਰਤ ਬਣਾਉਣਾ ਹੈ। ਉਨ੍ਹਾਂ ਮਹਾਨ ਔਰਤਾਂ ਅਤੇ ਮਰਦਾਂ ਪ੍ਰਤੀ ਇਹ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਭਾਰਤ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ।

***

ਏਕਟੀ/ਐੱਚਐੱਸ