Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੇਂਟ ਪੀਟਰਸਬਰਗ ਇੰਟਰਨੈਸ਼ਲ ਇਕਨੌਮਿਕ ਫੋਰਮ ’ਚ ਇੰਟਕਐਕਟਿਵ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਵਿਚਾਰ

ਸੇਂਟ ਪੀਟਰਸਬਰਗ ਇੰਟਰਨੈਸ਼ਲ ਇਕਨੌਮਿਕ ਫੋਰਮ ’ਚ ਇੰਟਕਐਕਟਿਵ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦੇ ਵਿਚਾਰ


ਜਲਵਾਯੂ ਬਾਰੇ

ਆਪਣੇ ਆਰੰਭਕ ਭਾਸ਼ਣ ਨੂੰ ਦੁਹਰਾਦਿਆਂ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਿਊ ਇੰਡੀਆ ਵਿਜ਼ਨ ਅਤੇ 5000 ਵਰ੍ਹੇ ਪਹਿਲਾਂ ਲਿਖੇ ਵੇਦਾਂ ਬਾਰੇ ਬੜੇ ਹੀ ਸੌਖੇ ਸ਼ਬਦਾਂ ਵਿੱਚ ਜ਼ਿਕਰ ਕੀਤਾ । ਉਨ੍ਹਾਂ ਦੱਸਿਆ ਵੇਦਾਂ ਵਿੱਚ ਕੁਦਰਤ ਦੇ ਦੋਹਨ ਦੀ ਆਗਿਆ ਤਾਂ ਹੈ ਪ੍ਰੰਤੂ ਇਸ ਦੀ ਦੁਰ-ਵਰਤੋਂ ਦੀ ਆਗਿਆ ਨਹੀਂ ।

ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਜਰਮਨੀ ਵਿੱਚ ਉਨ੍ਹਾਂ ਨੁੰ ਸਵਾਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ “ਪੈਰਿਸ ਸਮਝੌਤਾ” ਚਾਹੇ ਹੋਵੇ ਜਾ ਨਾ ਪ੍ਰੰਤੂ ਭਾਰਤ ਦੀ ਇਹੀ ਰਵਾਇਤਾਂ ਰਹੀਆਂ ਹਨ ਕਿ ਆਪਣੇ ਬੱਚਿਆਂ ਨੂੰ ਇੱਕ ਸਾਫ ਸੁਥਰੀ ਹਵਾ ਵਾਲਾ ਸਾਫ ਗ੍ਰਹਿ ਦਿੱਤਾ ਜਾਵੇ ਤਾਂ ਕਿ ਉਹ ਵੀ ਚੰਗੀ ਤਰ੍ਹਾਂ ਜੀਵਨ ਜੀਅ ਸਕਣ।

ਭਾਰਤੀ-ਰੂਸੀ ਸਬੰਧਾਂ ਬਾਰੇ ਅਤੇ ਚੀਨ ਬਾਰੇ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੁਨੀਆ ਹੁਣ ਦੋ-ਧ੍ਰਵੀ ਨਹੀਂ ਜਿਸ ਤਰ੍ਹਾਂ ਕਿ ਇਹ ਕੁਝ ਦਹਾਕੇ ਪਹਿਲਾਂ ਸੀ, ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਅੰਤਰਰਾਸ਼ਟਰੀ ਸਬੰਧਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਆਪਸ ਵਿੱਚ ਜੁੜੀ ਹੋਈ ਹੈ ਅਤੇ ਇੱਕ ਦੂਜੇ ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਹਰ ਦੇਸ਼ ਦੂਸਰੇ ਦੇਸ਼ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਤਰ੍ਹਾਂ ਕਿਧਰੇ ਮੱਤਭੇਦਾ ਵਾਲੇ ਤੇ ਕਿਧਰੇ ਆਪਸੀ ਮਿਲਵਰਤਣ ਦੇ ਖੇਤਰ ਹੋ ਸਕਦੇ ਹਨ।

ਭਾਰਤੀ-ਰੂਸੀ ਸਬੰਧਾਂ ਦੀ ਪਕਿਆਈ ਨੂੰ ਦੁਹਰਾਦਿਆਂ ਹੋਇਆ ਉਨ੍ਹਾਂ ਕਿਹਾ ਕੇ ਸਾਰੀ ਦੁਨੀਆ ਸੇਂਟ ਪੀਟਰਸਬਰਗ ਐਲਾਨ ਨੂੰ ਇਸ ਰਿਬਤੇ ਨੂੰ ਸਮਝਣ ਵਾਸਤੇ ਪੜ੍ਰੇਗੀ ਅਤੇ ਦੇਖੇਗੀ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧ ਰਹੇ ਹਾਂ।

ਚੀਨ ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਹੱਦਬੰਦੀ ਦਾ ਝਗੜਾ ਹੈ ਪਰ ਪਿਛਲੇ ਚਾਲੀ ਸਾਲਾਂ ਵਿੱਚ ਹੱਦਾਂ ਤੇ ਇਕ ਵਾਰੀ ਵੀ ਗੋਲੀ ਨਹੀਂ ਚਲੀ । ਆਰਥਕ ਸਬੰਧ ਵਿਸਤਾਰਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਦੋ ਦੇਸ਼ਾਂ ਦੇ ਸਬੰਧਾਂ ਨੂੰ ਕਿਸੇ ਤੀਜੇ ਦਸ਼ ਦੇ ਨਜ਼ਰੀਏ ਤੋਂ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਰਿਕਸ(BRICS) ਦੇ ਸਾਰੇ ਮੈਂਬਰ ਦੇਸ਼ ਇੱਕਠੇ ਕੰਮ ਕਰ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਬਰਿਕਸ ਬੈਂਕ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਭਾਰਤ “ ਸਬਕਾ ਸਾਥ, ਸਬਕਾ ਵਿਕਾਸ” ਵਾਲੇ ਅਸੂਲ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਉਨ੍ਹਾਂ ਹੋਰ ਕਿਹਾ ਕਿ ਅਸੀਂ ਪ੍ਰਗਤੀ ਦੇ ਮਾਰਗ ਤੇ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ।

ਦਹਿਸ਼ਤਗਰਦੀ ਬਾਰੇ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਸੀ ਅਤੇ ਨੱਬੇ ਦੇ ਦਹਾਕਿਆਂ ਵਿੱਚ ਦੁਨੀਆ ਨੂੰ ਦਹਿਸ਼ਤਗਰਦੀ ਅਤੇ ਇਸ ਦੇ ਖਤਰਿਆਂ ਬਾਰੇ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਭਾਰਤ ਚਾਲੀ ਸਾਲਾਂ ਤੋਂ ਸਰਹੱਦੋਂ ਪਾਰ ਦਹਿਸ਼ਤਗਰਦੀ ਦਾ ਸ਼ਿਕਾਰ ਰਿਹਾ ਹੈ। ਦੁਨੀਆ ਨੂੰ  9-11 ਵਾਲੇ ਹਮਲੇ ਤੋਂ ਬਾਅਦ ਹੀ ਦਹਿਸ਼ਤਗਰਦੀ ਦੇ ਸਹੀ ਖਤਰਿਆਂ ਦਾ ਪਤਾ ਲਗਾ ਹੈ ਅਤੇ ਸੱਚ ਤਾਂ ਇਹ ਹੈ ਕਿ ਇਸ ਦੀਆਂ ਕੋਈ ਹੱਦਾਂ ਨਹੀਂ ਹੁੰਦੀਆ।

ਪ੍ਰਧਾਨ ਮੰਤਰੀ ਜੀ ਨੇ ਦੱਸਿਆ ਕਿ ਆਧੁਨਿਕ ਸਮੇਂ ਦੀ ਮੰਗ ਹੈ ਕਿ ਇਨਸਾਨੀਅਤ ਦੇ ਸਾਰੇ ਪੱਖ ਦੁਨੀਆ ਨੂੰ ਦਹਿਸ਼ਤਗਰਦੀ ਤੋਂ ਬਚਾਉਣ ਵਾਸਤੇ ਇੱਕਜੁਟ ਹੋਣ।

ਪ੍ਰਧਾਨ ਮੰਤਰੀ ਜੀ ਨੇ ਅਫਸੋਸ ਜ਼ਾਹਿਰ ਕੀਤਾ ਕਿ ਚਾਲੀ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦਹਿਸ਼ਤਗਰਦੀ ਦੀ ਪਰਿਭਾਸ਼ਾ ਬਣਾਉਣ ਵਿੱਚ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਸਕਿਆ । ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਦੇ ਕੱਲ੍ਹ ਦੇ ਦਾਅਵੇ ਦਾ ਸਤਿਕਾਰ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਇਹ ਮੁੱਦਾ ਉਠਾਣਗੇ।

ਇਹ ਗੱਲ ਸਮਝਦਿਆਂ ਹੋਇਆ ਕਿ ਅੱਤਵਾਦੀ ਹਥਿਆਰ ਨਹੀਂ ਬਣਾ ਸਕਦੇ ਜਾਂ ਕਰੰਸੀ  ਨਹੀਂ ਛਾਪ ਸਕਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸਪੱਸ਼ਟ ਹੈ ਕਿ ਦਹਿਸ਼ਤਗਰਦ ਇਹ ਵਸਤਾਂ ਕੁਝ ਖਾਸ ਦੇਸ਼ਾਂ ਤੋਂ ਪ੍ਰਾਪਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਰੀ ਦੁਨੀਆ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਹ ਇੱਕ ਉਹ ਵਿਸ਼ਾ ਹੈ ਜਿਸਦਾ ਸਬੰਧ ਸਾਰੀ ਮਨੁਖਤਾ ਨਾਲ ਹੈ। ਤਦ ਜਾ ਕੇ ਹੀ ਅਸੀਂ ਦਹਿਸ਼ਤਗਰਦੀ ਤੇ ਕਾਬੂ ਪਾਉਣ ਦੇ ਯੋਗ ਹੋਵਾਂਗੇ।

ਗਲੋਬਲ ਵਪਾਰ ਬਾਰੇ

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਖੁੱਲ੍ਹੀ ਆਰਥਿਕਤਾ ਵਿੱਚ ਵਿਸ਼ਵਾਸ ਰੱਖਦਾ ਹੈ। ਗਲੋਬਲ ਵਪਾਰ ਵਿੱਚ ਸਾਰੇ ਦੇਸ਼ ਇੱਕ ਦੂਜੇ ਨਾਲ ਤਾਲਮੇਲ ਬਣਾਉਂਦੇ ਲਈ ਜਗ੍ਹਾ ਬਣਾਉਂਦੇ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

AKT/SH