ਪੀਐੱਮਇੰਡੀਆ
ਐਕਸੀਲੈਂਸੀ ਰਾਸ਼ਟਰਪਤੀ ਡੈਨੀ ਫੌਰ, ਸੇਸ਼ੇਲਸ delegation ਦੇ ਸਨਮਾਨਯੋਗ ਮੈਂਬਰ,
ਮੀਡੀਆ ਦੇ ਮਿੱਤਰੋਂ,
ਰਾਸ਼ਟਰਪਤੀ ਫੌਰ ਅਤੇ ਉਨ੍ਹਾਂ ਦੇ ਸ਼ਿਸ਼ਟਮੰਡਲ ਦਾ ਸੁਆਗਤ ਕਰਨਾ ਮੇਰੇ ਲਈ ਵੱਡੇ ਸੁਭਾਗ ਦੀ ਗੱਲ ਹੈ। ਸਾਲ 2015 ਵਿੱਚ ਮੇਰੀ ਸੇਸ਼ੇਲਸ ਦੀ ਯਾਤਰਾ, ਜੋ Indian Ocean region ਵਿੱਚ ਮੇਰੀ ਪਹਿਲੀ ਯਾਤਰਾ ਸੀ ਉਸ ਦੀਆਂ ਯਾਦਾਂ ਮੇਰੇ ਮਨ ਵਿੱਚ ਹੁਣ ਵੀ ਹਨ। ਉਸੇ ਸਾਲ ਤਤਕਾਲੀਨ ਰਾਸ਼ਟਰਪਤੀ ਜੇਮਸ ਮਿਸ਼ੇਲ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ।
ਇਹ ਯਾਤਰਾਵਾਂ ਸਾਡੇ ਨੇੜਲੇ strategic partnership ਲਈ ਸਾਡੀ ਪ੍ਰਤੀਬੱਧਤਾ ਦਰਸਾਉਂਦੀਆਂ ਹਨ। ਜੂਨ 1976 ਵਿੱਚ ਸੇਸ਼ੇਲਸ ਦੇ ਸੁਤੰਤਰ ਹੋਣ ਤੋਂ ਬਾਅਦ ਤੋਂ ਹੀ ਦੋਨਾਂ ਲੋਕਤਾਂਤਰਿਕ ਦੇਸ਼ਾਂ ਦੇ ਵਿਸ਼ੇਸ਼ ਸਬੰਧ ਰਹੇ ਹਨ। ਅੱਜ ਭਾਰਤ ਅਤੇ ਸੇਸ਼ੇਲਸ ਇੱਕ ਦੂਜੇ ਦੇ ਪ੍ਰਮੁੱਖ strategic partners ਹਨ। ਅਸੀਂ ਦੋਨੋਂ ਦੇਸ਼ ਲੋਕਤੰਤਰ ਦੀਆਂ core values ਦਾ ਸਮਰਥਨ ਕਰਦੇ ਹਾਂ ਅਤੇ Indian Ocean ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਬਣਾਏ ਰੱਖਣ ਦੇ geo-strategic vision ਨੂੰ ਵੀ ਸਮਾਨ ਰੂਪ ਨਾਲ ਸਾਂਝਾ ਕਰਦੇ ਹਾਂ।
ਰਾਸ਼ਟਰਪਤੀ ਫੌਰ ਅਤੇ ਮੇਰੇ ਦਰਮਿਆਨ ਅੱਜ ਦੀ ਗੱਲਬਾਤ ਬਹੁਤ ਹੀ ਸਾਰਥਕ ਰਹੀ। ਸੇਸ਼ੇਲਸ ਨੇ Africa ਵਿੱਚ highest Human Development Index ਨੂੰ ਪ੍ਰਾਪਤ ਕੀਤਾ ਹੈ ਅਤੇ Blue Economy ਦੇ global leaders ਵਿੱਚੋਂ ਇੱਕ ਬਣ ਕੇ ਉਭਰਿਆ ਹੈ। ਮੈਂ, ਰਾਸ਼ਟਰਪਤੀ ਫੌਰ ਨੂੰ ਇਨ੍ਹਾਂ ਪ੍ਰਾਪਤੀਆਂ `ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਰਤ ਅਤੇ ਸੇਸ਼ੇਲਸ, Indian Ocean ਨਾਲ ਜੁੜੇ ਹੋਏ ਹਨ। ਸਾਡੇ ਨਾਗਰਿਕਾਂ ਦੀ ਸੰਪੰਨਤਾ ਲਈ secure maritime environment ਵਿੱਚ ocean economy ਦਾ sustainable ਵਿਕਾਸ ਬਹੁਤ ਹੀ ਮਹੱਤਵਪੂਰਨ ਹੈ। ਪਰੰਪਰਾਗਤ ਅਤੇ ਗੈਰ-ਪਰੰਪਰਾਗਤ ਖ਼ਤਰਿਆਂ ਦਾ ਸਫਲਤਾਪੂਰਵਕ ਸਾਹਮਣਾ ਕਰਕੇ ਹੀ ਅਸੀਂ ਮਹਾਸਾਗਰ ਵੱਲੋਂ ਮੁਹੱਇਆ ਵੱਲੋਂ ਮੌਕਿਆਂ ਦਾ ਲਾਭ ਉਠਾ ਸਕਦੇ ਹਾਂ। ਅੱਜ ਦੀ ਸਾਡੀ ਗੱਲਬਾਤ ਵਿੱਚ, ਅਸੀਂ ocean ਅਧਾਰਤ Blue Economy ਦਾ ਪੂਰਾ ਲਾਭ ਉਠਾਉਣ ਦੀ ਦਿਸ਼ਾ ਵਿੱਚ ਸੰਯੁਕਤ ਤੌਰ `ਤੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ। ਸਾਡੇ ਵਿੱਚ Maritime ਚੁਣੌਤੀਆਂ ਨਾਲ ਨਿਪਟਣ ਲਈ ਸਹਿਯੋਗ `ਤੇ ਗੂੜ੍ਹੀ ਰਣਨੀਤਕ convergence ਹੈ।
ਨੇੜਲੇ ਸਾਂਝੀਦਾਰਾਂ ਦੇ ਰੂਪ ਵਿੱਚ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ EEZ ਵਿੱਚ ਅਤੇ ਤਟੀ ਖੇਤਰਾਂ ਦੇ ਆਸ-ਪਾਸ ਸਮੂਹਿਕ maritime security ਸੁਨਿਸ਼ਚਿਤ ਕਰੀਏ। ਸਾਨੂੰ ਪਾਇਰੇਸੀ, drugs ਅਤੇ human trafficking ਅਤੇ ਸਮੁੰਦਰੀ ਸੰਸਾਧਨਾਂ ਦੇ ਗ਼ੈਰ-ਕਾਨੂੰਨੀ ਸ਼ੋਸ਼ਣ ਜਿਹੇ ਅੰਤਰਰਾਸ਼ਟਰੀ ਅਪਰਾਧਾਂ ਤੋਂ ਖਤਰਾ ਹੈ। ਇਨ੍ਹਾਂ ਦੇ ਵਿਰੁੱਧ ਸਾਨੂੰ ਆਪਣੀ ਚੌਕਸੀ ਅਤੇ ਸਹਿਯੋਗ ਵਧਾਉਣਾ ਹੋਵੇਗਾ। ਸੇਸ਼ੇਲਸ ਨੂੰ ਆਪਣੀ defence capabilities ਅਤੇ maritime infrastructure ਨੂੰ ਮਜ਼ਬੂਤ ਕਰਨ ਅਤੇ defence personnel ਦੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਲਈ ਭਾਰਤ ਪ੍ਰਤੀਬੱਧ ਹੈ। ਇਸ ਨਾਲ ਸੇਸ਼ੇਲਸ ਰਵਾਇਤੀ ਅਤੇ ਗੈਰ-ਰਵਾਇਤੀ ਦੋਨੋਂ ਪ੍ਰਕਾਰ ਦੀਆਂ maritime ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਰੂਪ ਨਾਲ ਨਿਪਟ ਸਕੇਗਾ ਅਤੇ ਆਪਣੇ ਸਮੁੰਦਰੀ ਸੰਸਾਧਨਾਂ ਦੀ ਰੱਖਿਆ ਕਰ ਸਕੇਗਾ। ਇਸ ਪ੍ਰਸੰਗ ਵਿੱਚ ਮੈਨੂੰ ਸੇਸ਼ੇਲਸ ਦੇ defence ਲਈ 100 ਮਿਲੀਅਨ ਅਮਰੀਕੀ ਡਾਲਰ credit ਦੇ ਰੂਪ ਵਿੱਚ ਦੇਣ ਦਾ ਐਲਾਨ ਕਰਨ ਵਿੱਚ ਪ੍ਰਸੰਨਤਾ ਹੋ ਰਹੀ ਹੈ। ਇਸ ਕਰੈਡਿਟ ਨਾਲ ਸੇਸ਼ੇਲਜ਼ ਆਪਣੀ maritime capacity ਦਾ ਨਿਰਮਾਣ ਕਰਨ ਲਈ ਭਾਰਤ ਤੋਂ ਰੱਖਿਆ ਉਪਕਰਨ ਖਰੀਦ ਸਕੇਗਾ। ਮਾਰਚ, 2015 ਦੀ ਸੇਸ਼ੇਲਸ ਦੀ ਆਪਣੀ ਯਾਤਰਾ ਦੇ ਦੌਰਾਨ ਮੈਂ ਜਿਹੜੇ ਦੂਜੇ Dornier Aircraft ਦਾ ਵਾਅਦਾ ਕੀਤਾ ਸੀ ਉਹ ਕਲ੍ਹ ਸੌਂਪੇ ਜਾਣ ਲਈ ਤਿਆਰ ਹੈ। ਇਸ ਦਾ model ਹੁਣ ਤੁਸੀਂ ਸਭ ਨੇ ਸਾਡੇ ਸਾਹਮਣੇ ਦਖਿਆ ਹੈ। ਇਹ 29 ਜੂਨ ਨੂੰ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਦੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਸਮੇਂ ਸਿਰ ਉੱਥੇ ਪਹੁੰਚ ਜਾਵੇਗਾ।
ਐਜ਼ੰਪਸ਼ਨ ਦੀਪ ਪ੍ਰੋਜੈਕਟ ਦੇ ਸਬੰਧ ਵਿੱਚ ਇੱਕ-ਦੂਜੇ ਦੇ ਹਿਤਾਂ ਦੇ ਅਧਾਰ `ਤੇ ਮਿਲਕੇ ਕੰਮ ਕਰਨ `ਤੇ ਅਸੀਂ ਸਹਿਮਤ ਹਾਂ। Navigation charts ਦੀ ਉਪਲੱਬਧਤਾ ਨੂੰ ਸੁਧਾਰਨ ਲਈ ਹਾਈਡ੍ਰੋਗ੍ਰਾਫੀ surveys ਲਈ ਅਸੀਂ ਵਿਆਪਕ ਰੂਪ ਵਿੱਚ ਸਹਿਯੋਗ ਕਰ ਰਹੇ ਹਾਂ। ਇਸ ਯਤਨ ਦੇ ਹਿੱਸੇ ਵਜੋਂ ਅਸੀਂ ਅੱਜ White Shipping Data ਦੇ ਅਦਾਨ-ਪ੍ਰਦਾਨ ਲਈ ਇੱਕ ਸਹਿਮਤੀ ਪੱਤਰ `ਤੇ ਹਸਤਾਖਰ ਕੀਤੇ ਹਨ। ਅੱਜ ਦੀ ਸਾਡੀ ਗੱਲਬਾਤ ਦੇ ਦੌਰਾਨ, ਮੈਂ ਸੇਸ਼ੇਲਸ ਦੀ ਰਾਸ਼ਟਰੀ ਪ੍ਰਾਥਮਿਕਤਾ ਦੇ ਪ੍ਰੋਜੈਕਟਾਂ ਲਈ ਪ੍ਰਭਾਵੀ ਯੋਗਦਾਨ ਨੂੰ ਜਾਰੀ ਰੱਖਣ ਦੀ ਭਾਰਤੀ ਦੀ ਪ੍ਰਤੀਬੱਧਤਾ ਦੁਹਰਾਈ ਹੈ। ਇਨ੍ਹਾਂ ਪਰਿਯੋਜਨਾਵਾਂ ਨਾਲ ਨਾ ਕੇਵਲ ਸੇਸ਼ੇਲਸ ਦੀ ਅਰਥਵਿਵਸਥਾ ਬਿਹਤਰ ਹੋਵੇਗੀ ਬਲਕਿ ਇਸ ਨਾਲ ਸਾਡੇ ਆਪਸੀ ਸਬੰਧ ਕਈ ਗੁਣਾ ਮਜ਼ਬੂਤ ਹੋਣਗੇ।
Special grant ਤਹਿਤ ਸੇਸ਼ੇਲਸ ਵਿੱਚ ਤਿੰਨ civilian infrastructure projects ਨੂੰ finance ਕਰਨ ਲਈ ਭਾਰਤ ਤਿਆਰ ਹੈ। ਇਨ੍ਹਾਂ ਵਿੱਚੋਂ Government House, new Police Headquarters ਅਤੇ Attorney General’s Office ਸ਼ਾਮਲ ਹਨ।
ਅਸੀਂ ਇੱਕ MoU `ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਸੇਸ਼ੇਲਸ ਵਿੱਚ ਕੁਝ high quality, high visibility ਅਤੇ people-centric Small Development Projects ਨੂੰ ਸ਼ੁਰੂ ਕਰਨ ਲਈ ਸਾਡੇ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੈਂ ਰਾਸ਼ਟਰਪਤੀ ਫੌਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਸੇਸ਼ੇਲਸ ਦੇ ਆਮ ਨਾਗਰਿਕਾਂ ਸਮੇਤ ਰੱਖਿਆ ਕਰਮਚਾਰੀਆਂ ਲਈ ITEC ਅਤੇ ਹੋਰ ਪ੍ਰੋਗਰਾਮਾਂ ਦੇ ਤਹਿਤ ਸਿੱਖਿਆ ਪ੍ਰਦਾਨ ਕਰਕੇ ਸੇਸ਼ੇਲਸ ਦੀ ਸਮਰੱਥਾ ਵਿਕਾਸ ਨੂੰ ਵਧਾਉਣ ਲਈ ਪ੍ਰਤੀਬੱਧ ਰਹੇਗਾ। ਸੇਸ਼ੇਲਸ ਵੱਲੋਂ ਨਿਰਧਾਰਿਤ ਖੇਤਰਾਂ ਵਿੱਚ ਭਾਰਤੀ ਮਾਹਿਰ ਸੇਸ਼ੇਲਸ ਵਿੱਚ deputation `ਤੇ ਭੇਜੇ ਜਾਣਗੇ। ਸੇਸ਼ੇਲਸ ਦੀ ਅਰਥਵਿਵਸਥਾ ਵਿੱਚ ਭਾਰਤੀ ਭਾਈਚਾਰੇ ਦਾ ਯੋਗਦਾਨ ਸਾਡੇ ਲਈ ਗੌਰਵ ਦਾ ਵਿਸ਼ਾ ਹੈ। ਸਾਡਾ ਦੋਵਾਂ ਦੇਸ਼ਾਂ ਅਤੇ ਇਥੇ ਦੇ ਲੋਕਾਂ ਦਰਮਿਆਨ ਸਾਡੇ ਸਾਂਝੇ ਸੱਭਿਆਚਾਰ ਸਾਡੇ ਲਈ ਗੌਰਵ ਦਾ ਵਿਸ਼ਾ ਹੈ। ਅਤੇ ਇਹ ਸਾਡੇ ਸਬੰਧਾਂ ਨੂੰ ਗੂੜ੍ਹੇ ਬਣਾਉਣ ਲਈ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਮੈਂ ਰਾਸ਼ਟਰਪਤੀ ਫੌਰ ਦਾ ਸਾਨੂੰ ਦੋ ਵੱਡੇ ਅਲਦਾਬ੍ਰਾ ਕੱਛੂਕੰਮੇ ਭੇਂਟ ਵਿੱਚ ਦੇਣ ਲਈ ਧੰਨਵਾਦ ਕਰਦਾ ਹਾਂ। ਸੇਸ਼ੇਲਸ ਤੋਂ ਪਹਿਲਾਂ ਵੀ, ਅਜਿਹੇ ਦੀਰਘਆਯੂ ਕੱਛੂਕੰਮੇ ਭਾਰਤ ਨੇ ਪ੍ਰਾਪਤ ਕੀਤੇ ਸਨ। ਉਹ ਤਿੰਨ ਸ਼ਤਾਬਦੀਆਂ ਦੇ ਸਾਖਸ਼ੀ ਰਹੇ। ਭਾਰਤ ਵਿੱਚ ਇਸ ਜੀਵ ਨੂੰ ਅਤੇ ਪ੍ਰਕ੍ਰਿਤੀ ਦੇ ਹੋਰ ਅਨੇਕ ਜੀਵ-ਜੰਤੂਆਂ, ਪਸ਼ੂਆਂ-ਪੌਦਿਆਂ ਨੂੰ ਬਹੁਤ ਸ਼ਰਧਾ ਅਤੇ ਪਿਆਰ ਨਾਲ ਦੇਖਿਆ ਜਾਂਦਾ ਹੈ। ਇਹ ਦੀਰਘਆਯੂ ਕੱਛੂਏ ਅੱਗੇ ਵੀ ਸਾਡੀ ਚਿਰਾਂ ਤੋਂ ਚਲ ਰਹੀ ਮਿੱਤਰਤਾ ਤੇ ਉਸ ਦੇ ਸ਼ੁਭ ਪ੍ਰਭਾਵਾਂ ਦੇ ਪ੍ਰਤੀਕ ਰਹਿਣਗੇ।
ਮੈਂ ਇੱਕ ਵਾਰੀ ਫਿਰ ਤੋਂ ਰਾਸ਼ਟਰਪਤੀ ਫੌਰ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਹਾਰਦਿਕ ਤੋਂ ਸੁਆਗਤ ਕਰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦੀ ਭਾਰਤ ਯਾਤਰਾ ਆਨੰਦਦਾਇਕ ਰਹੇ। ਮੈਂ ਰਾਸ਼ਟਰਪਤੀ ਫੌਰ ਅਤੇ ਸੇਸ਼ੇਲਸ ਦੇ ਲੋਕਾਂ ਨੂੰ ਰਾਸ਼ਟਰੀ ਦਿਵਸ 29 ਜੂਨ ਲਈ ਵੀ ਆਪਣੇ ਵੱਲੋਂ ਅਤੇ ਸਵਾ 100 ਕਰੋੜ ਭਾਰਤੀਆਂ ਵਲੋਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।
*****
ਪੀਪੀ