ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਂਟਰਲ ਬੈਂਕ ਆਵ੍ ਸ੍ਰੀਲੰਕਾ (ਸੀ.ਬੀ.ਐੱਸ.ਐੱਲ.) ਦੇ 8 ਮਾਰਚ, 2016 ਦੀ ਮੌਜੂਦਾ ਕਰੰਸੀ ਸਵੈਪ ਦੀ ਸੁਵਿਧਾ ਦੀ 1.1 ਅਮਰੀਕਨ ਡਾਲਰ ਜੋ ਕਿ ਭਾਰਤੀ ਰਿਜ਼ਰਵ ਬੈਂਕ ਤੋਂ ਲਈ ਗਈ ਸੀ (ਜਿਸ ਦਾ ਭੁਗਤਾਨ 3 ਮਾਰਚ, 2016 ਨੂੰ ਕਰਨਾ ਸੀ), ਦੇ ਪ੍ਰਸਤਾਵ ਨੂੰ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ।
ਕੇਂਦਰੀ ਮੰਤਰੀ ਮੰਡਲ ਨੇ ਸ੍ਰੀਲੰਕਾ ਨੂੰ 3 ਮਹੀਨਿਆਂ ਜਾਂ ਜਦੋਂ ਤੱਕ ਕਿ ਸ੍ਰੀਲੰਕਾ ਨੂੰ ਆਈ.ਐੱਮ.ਐੱਫ਼. ਦੀ ਸੁਵਿਧਾ ਨਾ ਮਿਲ ਜਾਵੇ, ਜਾਂ ਦੋਵਾਂ ‘ਚੋਂ ਜੋ ਵੀ ਪਹਿਲਾਂ ਹੋਵੇ, ਉਦੋਂ ਤੱਕ 700 ਮਿਲੀਅਨ ਅਮਰੀਕਨ ਡਾਲਰ ਦੇ ਬਦਲ ਦੀ ਖ਼ਾਸ ਸੁਵਿਧਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ ।
ਇਸ ਪ੍ਰਸਤਾਵ ਨੂੰ ਪ੍ਰਵਾਨਗੀ ਮਿਲਣ ਨਾਲ ਸ੍ਰੀਲੰਕਾ ਨੂੰ ਇਸ ਦੀ ਆਰਥਿਕ ਸਥਿਰਤਾ ਅਤੇ ਸਰਕਾਰੀ ਰਿਜ਼ਰਵ, ਜਿਨ੍ਹਾਂ ਨੂੰ ਕਿ 2015 ‘ਚ ਯੂਨਾਈਟਿਡ ਸਟੇਟਸ ਦੇ ਵਿਆਜ ਦਰ ‘ਚ ਵਾਧੇ ਦੀ ਉਮੀਦ ਤੋਂ ਉਲਟ ਪ੍ਰਭਾਵ ਨਾਲ, ਗਿਰਾਵਟ ਦਾ ਸਾਹਮਣਾ ਕਰਨਾ ਪਿਆ ਸੀ, ਨੂੰ ਮਜ਼ਬੂਤੀ ਮਿਲੇਗੀ। ਇਸ ਨਾਲ ਭਾਰਤ ਦੇ ਸ੍ਰੀਲੰਕਾ ਨਾਲ, ਜੋ ਕਿ ਸਾਰਕ ਅਤੇ ਦੱਖਣੀ ਏਸ਼ੀਆ ‘ਚ ਉਸ ਦਾ ਅਹਿਮ ਭਾਗੀਦਾਰ ਹੈ, ਨਾਲ ਦੁਵੱਲੇ ਅਤੇ ਆਰਥਿਕ ਸਬੰਧਾਂ ਨੂੰ ਹੋਰ ਵੀ ਬਲ ਮਿਲੇਗਾ ।
AKT/BVA/SH