Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੈਰ-ਸਪਾਟਾ, ਸੱਭਿਆਚਾਰ ਅਤੇ ਖੇਡਾਂ ਦੇ ਕੇਂਦਰੀ ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀਆਂ ਤੇ ਸਕੱਤਰਾਂ ਦੀ ਰਾਸ਼ਟਰੀ ਕਾਨਫ਼ਰੰਸ ਸਮੇਂ (ਵੀਡੀਓ ਕਾਨਫ਼ਰੰਸ ਰਾਹੀਂ) ਪ੍ਰਧਾਨ ਮੰਤਰੀ ਦਾ ਉਦਘਾਟਨੀ ਸੰਬੋਧਨ

ਸੈਰ-ਸਪਾਟਾ, ਸੱਭਿਆਚਾਰ ਅਤੇ ਖੇਡਾਂ ਦੇ ਕੇਂਦਰੀ ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀਆਂ ਤੇ ਸਕੱਤਰਾਂ ਦੀ ਰਾਸ਼ਟਰੀ ਕਾਨਫ਼ਰੰਸ ਸਮੇਂ (ਵੀਡੀਓ ਕਾਨਫ਼ਰੰਸ ਰਾਹੀਂ) ਪ੍ਰਧਾਨ ਮੰਤਰੀ ਦਾ ਉਦਘਾਟਨੀ ਸੰਬੋਧਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸੈਰ-ਸਪਾਟਾ, ਸੱਭਿਆਚਾਰ ਅਤੇ ਖੇਡਾਂ ਦੇ ਕੇਂਦਰੀ ਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀਆਂ ਤੇ ਸਕੱਤਰਾਂ ਦੀ ਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨ ਸਮਾਰੋਹ ਨੂੰ (ਵੀਡੀਓ ਕਾਨਫ਼ਰੰਸ ਰਾਹੀਂ) ਸੰਬੋਧਨ ਕੀਤਾ। ਇਹ ਕਾਨਫ਼ਰੰਸ ਗੁਜਰਾਤ ‘ਚ ਕੱਛ ਵਿਖੇ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਇੱਕ ਅਜਿਹੀ ਸੰਸਥਾਗਤ ਵਿਵਸਥਾ ਉੱਤੇ ਜ਼ੋਰ ਦਿੱਤਾ, ਜਿਸ ਰਾਹੀਂ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਖੇਡਾਂ ਨੂੰ ਹਰਮਨਪਿਆਰਾ ਬਣਾਉਣ ਲਈ ਉੱਦਮ ਕਰਨਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਯੋਗ ਪ੍ਰਤਿਭਾਵਾਂ ਦੀ ਭਾਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਜੋ ਅਸੀਂ ਆਪਣੀ ਪ੍ਰਤਿਭਾ ਦੀ ਰੇਂਜ ਨੂੰ ਸਮਝ ਸਕੀਏ ਅਤੇ ਫਿਰ ਉਸੇ ਅਨੁਸਾਰ ਬੁਨਿਆਦੀ ਢਾਂਚੇ ਲਈ ਯੋਜਨਾਬੰਦੀ ਕਰ ਸਕੀਏ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੈਰ-ਸਪਾਟੇ ਦਾ ਸਬੰਧ ਹੈ, ਭਾਰਤ ਵਿੱਚ ਇੰਨੀਆਂ ਜ਼ਿਆਦਾ ਸੰਭਾਵਨਾਵਾਂ ਹਨ ਕਿ ਉਹ ਸਮੁੱਚੇ ਵਿਸ਼ਵ ਨੂੰ ਭਾਰਤ ਵੱਲ ਖਿੱਚ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨ; ਡਿਜੀਟਲ ਪਹਿਲਕਦਮੀਆਂ ਤੇ ਸਵੱਛ ਭਾਰਤ ਮਿਸ਼ਨ ਜਿਹੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਸ਼ਕਤੀ ਦੇ ਰਹੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਹਰੇਕ ਰਾਜ ਨੂੰ ਕੁਝ ਖ਼ਾਸ ਟਿਕਾਣਿਆਂ ਦੀ ਚੋਣ ਕਰ ਕੇ ਉੱਥੇ ਸੈਲਾਨੀਆਂ ਲਈ ਵਿਸ਼ਵ-ਪੱਧਰੀ ਬੁਨਿਆਦੀ ਢਾਂਚਾ ਸਿਰਜਣਾ ਚਾਹੀਦਾ ਹੈ ਤੇ ਉੱਥੇ ਵਿਸ਼ਵ ਨੂੰ ਆਕਰਸ਼ਿਤ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਉੱਥੇ ਕਾਨਫ਼ਰੰਸ ਲਈ ਇਕੱਠੇ ਹੋਏ ਮੰਤਰੀਆਂ ਤੇ ਅਧਿਕਾਰੀਆਂ ਨੂੰ ਰਾਜਾਂ ਵਿਚਾਲੇ ਵਿਭਿੰਨ ਪਰਸਪਰ ਪਹਿਲਕਦਮੀਆਂ ਰਾਹੀਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਲਾਗੂ ਕਰਨ ਲਈ ਕਿਹਾ ।

ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਵਿਜੈ ਰੁਪਾਨੀ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਵਿਜੈ ਗੋਇਲ ਅਤੇ ਡਾ. ਮਹੇਸ਼ ਸ਼ਰਮਾ ਵੀ ਮੌਜੂਦ ਸਨ।

AKT/HS