ਪੀਐੱਮਇੰਡੀਆ
ਤੁਹਾਡੇ ਵਿੱਚੋਂ ਬਹੁਤ ਲੋਕ ਹੋਣਗੇ, ਜੋ ਸ਼ਾਇਦ ਕੱਛ ਦੀ ਧਰਤੀ ‘ਤੇ ਪਹਿਲੀ ਵਾਰ ਆਏ ਹੋਣਗੇ ਅਤੇ ਸ਼ਾਇਦ ਕੱਛ ‘ਚ ਤਾਂ ਆਏ ਹੋਣ ਪਰ ਇੰਨੀ ਦੂਰ ਪਾਕਿਸਤਾਨ ਦੀ ਸਰਹੱਦ ‘ਤੇ ਰੇਗਿਸਤਾਨ ‘ਚ ਕੌਣ ਜਾਵੇਗਾ? ਪਰ ਅੱਜ ਤੁਹਾਨੂੰ ਉੱਥੇ ਵੀ ਆਉਣ ਦਾ ਮੌਕਾ ਮਿਲਿਆ। ਜੋ ਹਿਮਾਲਾ ਦੀਆਂ ਵਾਦੀਆਂ ‘ਚੋਂ ਆਏ ਹੋਣਗੇ, ਉਨ੍ਹਾਂ ਲਈ ਰੇਗਿਸਤਾਨ ਦਾ ਇੱਕ ਵੱਖਰਾ ਅਨੁਭਵ ਹੋਵੇਗਾ। ਨੌਰਥ-ਈਸਟ ‘ਚ ਹਰੀ-ਭਰੀਆਂ ਝਾੜੀਆਂ ਵਿੱਚ ਜਿਨ੍ਹਾਂ ਨੇ ਜ਼ਿੰਦਗੀ ਬਿਤਾਈ ਹੈ, ਉਨ੍ਹਾਂ ਲਈ ਰੇਗਿਸਤਾਨ ਦਾ ਅਨੁਭਵ ਕੁੱਝ ਹੋਰ ਹੁੰਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਪਰਿਸਰ ਦਾ ਵੀ ਤੁਹਾਡੇ ਇਸ ਚਿੰਤਨ ਕੈਂਪ ਉੱਤੇ ਹਾਂ-ਪੱਖੀ ਪ੍ਰਭਾਵ ਪੈਦਾ ਹੋਵੇਗਾ।
ਸਰਕਾਰ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਸਾਰੇ ਮਿਲ-ਬੈਠ ਕੇ ਆਪਣੇ ਕੰਮ ਨੂੰ ਸਮਝੀਏ, ਆਪਣੇ ਕੰਮ ਦੀ ਰਚਨਾ ਨੂੰ ਸਮਝੀਏ। ਕਿਸ ਤਰ੍ਹਾਂ ਨਾਲ ਦੁਨੀਆ ਬਦਲ ਰਹੀ ਹੈ, ਉਸ ਬਦਲਦੀ ਹੋਈ ਦੁਨੀਆ ਵਿੱਚ ਅਸੀਂ ਲੋਕ ਕਿੱਥੇ ਖੜ੍ਹੇ ਹਾਂ, ਕਿੱਥੇ ਪੁੱਜਣਾ ਚਾਹੁੰਦੇ ਹਾਂ, ਕਿੱਥੇ ਤੱਕ ਪਹੁੰਚ ਪਾਉਂਦੇ ਹਾਂ। ਇਨ੍ਹਾਂ ਗੱਲਾਂ ਨੂੰ ਲਗਾਤਾਰ ਸਾਨੂੰ evaluate ਕਰਦੇ ਰਹਿਣਾ ਚਾਹੀਦਾ ਹੈ। ਮੰਦੇਭਾਗੀਂ ਸਰਕਾਰਾਂ ਦਾ ਇੱਕ ਸੁਭਾਅ ਬਣਿਆ ਹੋਇਆ ਹੈ ਅਤੇ ਉਹ silo ਵਿੱਚ ਕੰਮ ਕਰਨ ਦਾ। ਕਦੇ-ਕਦੇ ਤਾਂ ਇੱਕ ਡਿਪਾਰਟਮੈਂਟ ਦੇ ਅੰਦਰ-ਅੰਦਰ ਹੀ silos ਹੁੰਦੇ ਹਨ ਕਿ ਇੱਕ ਟੇਬਲ ਉੱਤੇ ਕੀ ਚਲ ਰਿਹਾ ਹੈ, ਉਹ ਜਾਣਕਾਰੀ ਦੂਜੇ ਟੇਬਲ ਨੂੰ ਨਾ ਮਿਲ ਜਾਵੇ, ਉਸ ਦੀ ਚਿੰਤਾ ਹੁੰਦੀ ਹੈ।
ਇੱਕ Department ਦਾ ਦੂਜੇ Department ਨਾਲ ਤਾਲਮੇਲ ਨਹੀਂ ਹੁੰਦਾ ਹੈ ਅਤੇ ਉਸ ਕਾਰਨ ਇੱਕ Department ਇੱਕ ਪ੍ਰੋਗਰਾਮ ਸੋਚਦਾ ਹੈ, ਤਾਂ ਦੂਜਾ Department ਬਿਲਕੁਲ ਉਸ ਤੋਂ ਉਲਟਾ ਸੋਚਦਾ ਹੈ। ਕਦੇ-ਕਦੇ ਤਾਂ ਹੈਰਾਨੀ ਹੁੰਦੀ ਹੈ, Court ਦੇ ਅੰਦਰ ਸਰਕਾਰ ਦੇ ਹੀ ਦੋ Departments ਆਹਮੋ-ਸਾਹਮਣੇ ਵਕੀਲਾਂ ਨੂੰ ਪੈਸੇ ਦੇ ਕੇ ਲੜਾਈ ਲੜਦੇ ਹਨ। ਹੁਣ ਇਹ ਜੋ ਹਾਲਤ ਹੈ, ਇਹ ਹਾਲਤ ਕੋਈ ਤੰਦਰੁਸਤ ਸਥਿਤੀ ਨਹੀਂ ਹੈ, ਉਸ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਅਤੇ ਤਬਦੀਲੀ ਲਿਆਉਣ ਦਾ ਤਰੀਕਾ ਹੈ ਕਿ ਅਸੀਂ ਮਿਲ ਬੈਠ ਕੇ ਵਿਸਥਾਰ ਨਾਲ ਇੱਕ broad vision ਦੇ ਅਧੀਨ ਸਾਡੀ ਕੀ ਭੂਮਿਕਾ ਰਹੇਗੀ, ਸਾਡੇ ਵਿਭਾਗ ਦੀ ਕੀ ਭੂਮਿਕਾ ਹੋਵੇਗੀ, ਅਸੀਂ ਕੀ ਨਤੀਜੇ ਲਿਆ ਸਕਦੇ ਹਾਂ, ਉਸ ਨੂੰ ਸੋਚੀਏ ਤਾਂ ਵਧੀਆ ਹੋਵੇ। ਕੁੱਝ Department ਹੁੰਦੇ ਹਨ, ਉਂਝ Department ਵੱਖ ਹੋਣ ਦੇ ਬਾਵਜੂਦ like-minded ਹੁੰਦੇ ਹਨ। ਇੱਕ-ਦੂਜੇ ਨਾਲ ਉਨ੍ਹਾਂ ਦਾ ਕੋਈ ਨਾ ਕੋਈ ਤਾਲਮੇਲ ਹੁੰਦਾ ਹੈ।
ਇੱਥੇ ਮੁੱਖ ਤੌਰ ‘ਤੇ ਜੋ ਚਾਰ ਮੰਤਰਾਲਿਆਂ ਦੇ ਲੋਕ ਇਕੱਠੇ ਹੋਏ ਹਨ। In a way ਇਨ੍ਹਾਂ ਸਭ ਦਾ ਇੱਕ-ਦੂਜੇ ਨਾਲ ਕੋਈ ਨਾ ਸਬੰਧ ਰਹਿੰਦਾ ਹੈ ਅਤੇ ਇਸ ਲਈ ਚੰਗਾ ਹੋਵੇਗਾ ਕਿ ਅਸੀਂ ਮਿਲ ਬੈਠ ਕੇ ਆਪਣੇ ਅਨੁਭਵ share ਕਰੀਏ। Expert ਲੋਕ ਹਨ, ਉਨ੍ਹਾਂ ਨੂੰ ਸੁਣੀਏ। ਆਪਣੀਆਂ ਔਕੜਾਂ ਦੇ solution ਦੇ ਕਿਹੋ ਜਿਹੇ ਰਾਹ ਲੱਭੇ ਹਨ, ਕੀ ਤਜਰਬੇ ਕੀਤੇ ਹਨ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਇਹ 3 ਦਿਨਾਂ ਦੌਰਾਨ ਜੋ formal ਸੈਸ਼ਨ ਹੋਣਗੇ, ਉਨ੍ਹਾਂ ਤੋਂ ਇਲਾਵਾ ਜਿੰਨਾ ਸਮਾਂ ਤੁਸੀਂ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ-ਕਰਦੇ, ਭੋਜਨ ਕਰਦੇ ਸਮੇਂ, ਆਉਂਦੇ-ਜਾਂਦੇ ਅਤੇ tent-life ‘ਚ ਤਾਂ ਸ਼ਾਇਦ ਰਹਿਣ ਦਾ ਪਹਿਲੀ ਵਾਰ ਕਈਆਂ ਨੂੰ ਮੌਕਾ ਮਿਲਿਆ ਹੋਵੇਗਾ। ਹੋ ਸਕਦਾ ਹੈ, ਹਾਲੇ ਸ਼ਾਇਦ ਗਰਮੀ ਲੱਗਦੀ ਹੋਵੇ ਪਰ ਸ਼ਾਮ ਢਲ਼ਦਿਆਂ ਹੀ ਉੱਥੇ ਠੰਢ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹ ਵੀ … ਇਨ੍ਹਾਂ ਔਕੜਾਂ ‘ਚ ਵੀ ਨਾਲ ਜਿਊਣ ਦਾ ਇੱਕ ਮਜ਼ਾ ਹੁੰਦਾ ਹੈ, ਤਾਂ ਅਧਿਕਾਰਤ ਸੈਸ਼ਨਾਂ ਤੋਂ ਇਲਾਵਾ ਆਪੋ-ਆਪਣੇ ਰਾਜਾਂ ਦੇ ਅਧਿਕਾਰਤ ਸੈਸ਼ਨਾਂ ਤੋਂ ਇਲਾਵਾ ਆਪੋ-ਆਪਣੇ ਰਾਜਾਂ ਦੇ ਅਨੁਭਵ ਸ਼ੇਅਰ ਕਰੋ, ਆਪਣੇ ਸਾਥੀਆਂ ਤੋਂ ਹੋਰ ਰਾਜਾਂ ਬਾਰੇ ਪੁੱਛੋ। ਇਹ ਇੱਕ ਤਰ੍ਹਾਂ ਨਾਲ ਸਾਡੀ ਬਹੁਤ ਵੱਡੀ ਅਮਾਨਤ ਹੋਵੇਗੀ, ਜਿਸ ਨੂੰ ਅਸੀਂ ਅੱਗੇ ਚੱਲ ਕੇ ਆਪਣੀਆਂ ਨੀਤੀਆਂ ਵਿੱਚ ਆਪਣੀ ਵਿਕਾਸ ਦੀ ਯਾਤਰਾ ਵਿੱਚ ਅੱਗੇ ਵਧਾ ਸਕਦੇ ਹਾਂ।
ਕੁੱਝ ਕੰਮ ਹੁੰਦੇ ਹਨ ਕਿ ਜਿਸ ਨੂੰ ਡਿਪਾਰਟਮੈਂਟ ਤੋਂ ਪਰ੍ਹਾਂ ਕੇਂਦਰ ਰਾਜਾਂ ਤੋਂ ਪਰ੍ਹਾਂ ਅਸੀਂ ਕਰਨਾ ਹੁੰਦਾ ਹੈ। ਅੱਜ ਜੋ ਚਾਰ ਵਿਭਾਗ ਦੇ ਲੋਕ ਉੱਥੇ ਇਕੱਠੇ ਹੋਏ ਹਨ, ਉਨ੍ਹਾਂ ਦੇ ਇੱਕ ਤਰ੍ਹਾਂ ਦੀ nature ਹੁੰਦੀ ਹੈ ਕਿ ਜਿਸ nature ਅਧੀਨ ਕਸ਼ਮੀਰ ‘ਚ ਬੈਠੇ ਹੋਏ ਲੋਕਾਂ ਨੇ ਫ਼ੈਸਲਾ ਕਰਨਾ ਹੋਵੇਗਾ ਜਾਂ ਕੰਨਿਆ ਕੁਮਾਰੀ ‘ਚ ਬੈਠੇ ਲੋਕਾਂ ਨੇ ਫ਼ੈਸਲਾ ਕਰਨਾ ਹੋਵੇਗਾ, ਉਹ ਫ਼ੈਸਲੇ ਵਿੱਚ ਕੇਂਦਰੀ ਵਿਚਾਰ ਇੱਕ ਹੋਵੇਗਾ। ਵਸੀਲਿਆਂ ਅਨੁਸਾਰ ਘੱਟ-ਵੱਧ ਮਾਤਰਾ ਵਿੱਚ ਹੋਵੇ, ਉਹ ਸੰਭਵ ਹੈ। ਹੁਣ ਜਿਵੇਂ ਹਿੰਦੁਸਤਾਨ ਦੀ ਕਿਹੜੀ ਸਰਕਾਰ ਹੋਵੇਗੀ, ਜੋ ਨਹੀਂ ਚਾਹੁੰਦੀ ਹੋਵੇਗੀ ਕਿ ਸਾਡੇ ਨੌਜਵਾਨ ਖੇਡਾਂ ਦੇ ਜਗਤ ਵਿੱਚ ਅੱਗੇ ਆਉਣ। ਇਸ ਦਾ ਭਾਵ ਇਹ ਹੋਇਆ ਕਿ ਹਿੰਦੁਸਤਾਨ ਦੇ ਸਾਰੇ ਰਾਜ ਚਾਹੁੰਦੇ ਹਨ। ਜੇ ਸਾਰੇ ਰਾਜ ਚਾਹੁੰਦੇ ਹਨ, ਤਾਂ ਕੀ ਸਾਰੇ ਰਾਜ ਬੈਠ ਕੇ ਸੋਚ ਸਕਦੇ ਹਨ ਕਿ ਕੀ ਸਾਡੇ ਕੋਲ ਇਹ ਜੋ demographic dividend ਹੈ।
ਅੱਜ ਦੁਨੀਆ ਸਾਹਮਣੇ ਅਸੀਂ ਤਾਕਤ ਨਾਲ ਕਹਿੰਦੇ ਹਾਂ ਕਿ ਸਾਡੇ 800 ਮਿਲੀਅਨ 35 ਸਾਲ ਤੋਂ ਘੱਟ ਉਮਰ ਦਾ ਨੌਜਵਾਨ ਵਰਗ ਹੈ। ਹਿੰਦੁਸਤਾਨ ਜਵਾਨ ਹੈ। 35 ਸਾਲ ਤੋਂ ਘੱਟ ਉਮਰ ਦੇ 65 % ਲੋਕ ਹਨ। ਕੀ ਅਸੀਂ ਸਾਰੇ ਸਰਕਾਰਾਂ ਦਾ, ਕੇਂਦਰ ਹੋਵੇ ਜਾਂ ਸੂਬਾ ਹੋਵੇ, ਸਾਡੇ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਸੋਚੀਏ ਕਿ ਜਿਸ ਦੇਸ਼ ਕੋਲ ਇੰਨਾ ਯੁਵਾ-ਧਨ ਹੋਵੇ, ਉਹ ਦੇਸ਼ ਅਤੇ ਦੁਨੀਆ ਨੂੰ ਕੀ ਦੇ ਸਕਦੇ ਹਨ। ਅਸੀਂ ਯੁਵਾ-ਧਨ ਦੀਆਂ ਸ਼ਕਤੀਆਂ ਨੂੰ ਕਿਸ ਤਰ੍ਹਾਂ ਨਾਲ channelize ਕਰੀਏ। ਸਾਡੀਆਂ ਸਰਕਾਰਾਂ ਉਹ ਕਿਹੜੀਆਂ ਨੀਤੀਆਂ ਉਲੀਕਣ, ਕਿਸ ਤਰ੍ਹਾਂ ਦੇ road-map ਬਣਾਉਣ, ਤਾਂ ਜੋ ਸਾਡੀ ਯੁਵਾ-ਸ਼ਕਤੀ ਦਾ ਸਭ ਤੋਂ ਵੱਧ ਉਪਯੋਗ ਦੇਸ਼ ਅਤੇ ਦੁਨੀਆ ਨੂੰ ਹੋ ਸਕੇ। ਜੇ ਅਸੀਂ ਹੁਣੇ ਤੋਂ, ਉਂਝ ਸਾਨੂੰ ਪਿਛਲੀ ਸਦੀ ਵਿੱਚ ਇਨ੍ਹਾਂ ਵਿਸ਼ਿਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਸੀ। ਪਰ ਹੁਣ ਵੀ ਜੇ ਅਸੀਂ ਸ਼ੁਰੂ ਕਰਾਂਗੇ, ਤਾਂ ਹੋ ਸਕਦਾ ਹੈ ਕਿ ਚੀਜ਼ਾਂ ਅਸੀਂ ਬਹੁਤ ਹੀ ਸੁਖਾਵੇਂ ਨਤੀਜੇ ਵੱਲ ਲਿਜਾ ਸਕਦੇ ਹਾਂ। ਸਾਡਾ Human Resource Development ਕਿਹੋ ਜਿਹਾ ਹੋਵੇਗਾ। ਦੁਨੀਆ ਸਾਹਮਣੇ ਸਾਡੀ youth power ਦੀ ਪਛਾਣ ਕੀ ਹੋਵੇਗੀ। ਸਾਡੀ youth power ਨੂੰ ਕਿਸ ਰੂਪ ਵਿੱਚ ਅਸੀਂ ਮੋੜਨਾ ਚਾਹੁੰਦੇ ਹਾਂ, ਕਿਸ ਰੂਪ ਵਿੱਚ ਢਾਲਣਾ ਚਾਹੁੰਦੇ ਹਾਂ, ਕਿਸ ਰੂਪ ਵਿੱਚ ਅੱਗੇ ਵਧਾਉਣਾ ਚਾਹੁੰਦੇ ਹਾਂ। ਜਦੋਂ ਵੀ ਅੰਤਰਰਾਸ਼ਟਰੀ ਖੇਡਾਂ ਦੇ ਮੁਕਾਬਲੇ ਹੁੰਦੇ ਹਨ, ਕੋਈ ਐਵਾਰਡ ਮਿਲਦਾ ਹੈ, ਤਾਂ ਖ਼ੁਸ਼ੀ ਹੁੰਦੀ ਹੈ। ਨਹੀਂ ਮਿਲਦਾ, ਤਾਂ ਲਗਦਾ ਹੈ ਨਹੀਂ-ਨਹੀਂ ਅਗਲੀ ਵਾਰ ਸੋਚਣਾ ਹੀ ਪਵੇਗਾ।
ਅਸੀਂ ਸਾਰਿਆਂ ਨੇ ਵਿਦਿਆਰਥੀ ਕਾਲ ਵਿੱਚ ਦੇਖਿਆ ਹੋਵੇਗਾ। ਸਾਡੇ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ exam ਆਉਂਦਾ ਹੈ, ਤਾਂ ਅਸੀਂ ਸੋਚਦੇ ਹਾਂ ਕਿ ਬੱਸ ਅਗਲੇ ਸਾਲ ਤਾਂ ਸਕੂਲ-ਕਾਲਜ ਖੁੱਲ੍ਹਦੇ ਸਾਰ ਹੀ ਪੜ੍ਹਾਈ ਸ਼ੁਰੂ ਕਰਨੀ ਹੈ। ਹੌਲੀ-ਹੌਲੀ ਕਰ ਕੇ ਪਹਿਲਾ ਸੈਸ਼ਨ ਚਲਾ ਜਾਂਦਾ ਹੈ। Vacation ਵਿੱਚ ਫਿਰ ਤੈਅ ਕਰਦੇ ਹਾਂ ਕਿ ਨਹੀਂ, ਇਸ ਵਾਰ ਤਾਂ ਜਿਵੇਂ ਹੀ vacation ਪਿੱਛੋਂ ਸਕੂਲ ਖੁੱਲ੍ਹਣਗੇ, ਮੈਂ ਜ਼ਰੂਰ ਪੜ੍ਹਨਾ ਸ਼ੁਰੂ ਕਰ ਦੇਵਾਂਗਾ। ਫਿਰ ਹੌਲੀ-ਹੌਲੀ exam ਆ ਜਾਂਦੇ ਹਨ, ਤਾਂ ਸੋਚਦੇ ਹਾਂ ਕਿ ਨਹੀਂ-ਨਹੀਂ ਹੁਣ ਤਾਂ ਰਾਤੀਂ ਦੇਰ ਤੱਕ ਪੜ੍ਹਨਾ ਹੈ। ਰਾਤ ਨੂੰ ਨੀਂਦ ਆਉਂਦੀ ਹੈ, ਤਾਂ ਸੋਚਦੇ ਹਾਂ ਕਿ ਸਵੇਰੇ ਛੇਤੀ ਉੱਠ ਕੇ ਪੜ੍ਹਨਾ ਹੈ। ਮਾਂ ਨੂੰ ਵੀ ਆਖ ਦਿੰਦੇ ਹਾਂ ਕਿ ਮਾਂ ਮੈਨੂੰ ਜ਼ਰਾ ਸਵੇਰੇ ਛੇਤੀ ਉਠਾ ਦੇਣਾ, ਮੈਂ ਕੱਲ੍ਹ ਪੜ੍ਹਨਾ ਹੈ। ਅਸੀਂ ਆਪਣੇ-ਆਪ ਆਪਣਾ ਟਾਈਮ-ਟੇਬਲ ਬਦਲਦੇ ਚੱਲਦੇ ਹਾਂ ਅਤੇ ਖ਼ੁਦ ਨੂੰ adjust ਕਰਦੇ ਰਹਿੰਦੇ ਹਾਂ। ਰਾਹ ਲੱਭਦੇ ਰਹਿੰਦੇ ਹਾਂ। ਕੀ ਇਹ ਜ਼ਰੂਰੀ ਨਹੀਂ ਹੈ ਕਿ ਜੇ ਖੇਡਾਂ ਦੇ ਮੁਕਾਬਲੇ ਲਈ ਅਸੀਂ ਇੱਕ ਅਜਿਹੀ institutional arrangement ਕਰੀਏ, ਲਗਾਤਾਰ ਸਾਡੇ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਜਾਣ ਦਾ ਮੌਕਾ ਮਿਲਦਾ ਰਹੇ। ਉਹ ਤਹਿਸੀਲ ਪੱਧਰ ਦਾ ਹੋਵੇ, ਜ਼ਿਲ੍ਹਾ ਪੱਧਰ ਦਾ ਹੋਵੇ, ਸਕੂਲ-ਕਾਲ ਦੇ ਪੱਧਰ ਦਾ ਹੋਵੇ, ਹੁਣ ਤੱਕ ਨਿਰੰਤਰ ਖੇਡਾਂ ਦੇ ਮੁਕਾਬਲੇ ਨਹੀਂ ਹੁੰਦੇ ਹਨ, ਖਿਡਾਰੀ ਤਿਆਰ ਨਹੀਂ ਹੁੰਦੇ ਹਨ। ਅਸੀਂ ਸਿਰਫ਼ infrastructure ਬਣਾ ਦੇਈਏ, ਕੇਵਲ ਇੰਨੇ ਨਾਲ ਪਰਿਵਾਰ ਬਹੁਤ ਜਾਗਰੂਕ ਹੋਵੇਗਾ, ਕੋਈ ਇੱਕ-ਅੱਧਾ ਖਿਡਾਰੀ ਹੋਵੇਗਾ ਜੋ ਆਪਣਾ ਵਰਤਧਾਰੀ ਜੀਵਨ ਜਿਊਂਦਾ ਹੈ ਅਤੇ ਲੱਗ ਜਾਵੇ, ਤਾਂ ਅੱਗੇ ਨਿਕਲ ਜਾਂਦਾ ਹੈ ਪਰ ਜਦੋਂ ਤੱਕ ਦੇਸ਼ ਵਿੱਚ ਇੱਕ ਮਾਹੌਲ ਨਹੀਂ ਬਣਾਉਂਦੇ, ਤਾਂ ਸਾਨੂੰ ਵਧੀਆ ਲੋਕ ਨਹੀਂ ਮਿਲਦੇ। ਕ੍ਰਿਕਟ ਵਿੱਚ ਇਹ ਬਣਿਆ ਹੋਇਆ ਹੈ ਕੁੱਝ ਮਾਤਰਾ ਵਿੱਚ। ਹਰ ਗਲੀ-ਮੁਹੱਲੇ ਵਿੱਚ ਲੋਕ ਕ੍ਰਿਕਟ ਖੇਡਦੇ ਹਨ, ਛੋਟੀਆਂ-ਛੋਟੀਆਂ games ਚਲਦੀਆਂ ਰਹਿੰਦੀਆਂ ਹਨ। ਉਨ੍ਹਾਂ ਵਿੱਚੋਂ ਖਿਡਾਰੀ ਉੱਭਰ ਕੇ ਆਉਂਦੇ ਹਨ ਅਤੇ ਇੱਕ ਬਹੁਤ ਵੱਡਾ mechanism ਖੜ੍ਹਾ ਹੋ ਗਿਆ ਪਰ ਸਾਡੇ ਦੇਸ਼ ਕੋਲ ਕ੍ਰਿਕਟ ਤੋਂ ਇਲਾਵਾ ਵੀ ਬਹੁਤ ਕੌਸ਼ਲ ਹੈ। ਸਮਰੱਥਾਵਾਨ ਲੋਕ ਹਨ ਅਤੇ physical fitness ਦੇ ਨਾਲ-ਨਾਲ ਅੰਤਰਰਾਸ਼ਟਰੀ ਖੇਡ ਜਗਤ ਵਿੱਚ talent ਦਾ ਵੀ ਓਨਾ ਹੀ ਮਹੱਤਵ ਹੁੰਦਾ ਹੈ। ਉਨ੍ਹਾਂ rules and regulation ਦੇ ਵਿਚਕਾਰ ਆਪਣੇ-ਆਪ ਨੂੰ ਤਿਆਰ ਕਰਨਾ ਹੁੰਦਾ ਹੈ। ਅਸੀਂ ਜਿੰਨੀ ਮਾਤਰਾ ਵਿੱਚ ਇਨ੍ਹਾਂ ਗੱਲਾਂ ਬਾਰੇ ਸੋਚ ਕੇ ਕੋਈ ਫ਼ੈਸਲਾ ਲੈ ਸਕਦੇ ਹਾਂ, ਕੋਈ ਯੋਜਨਾ ਉਲੀਕ ਸਕਦੇ ਹਾਂ, ਤੁਸੀਂ ਦੇਖੋ ਨਤੀਜਾ ਮਿਲਣਾ ਸ਼ੁਰੂ ਹੋਵੇਗਾ।
ਦੁਨੀਆ ਵਿੱਚ ਸਪੋਰਟਸ ਸਰਕਾਰੀ ਪ੍ਰੋਗਰਾਮ ਘੱਟ ਹੈ, ਆਮ ਲੋਕਾਂ ਨਾਲ ਜੁੜਿਆ ਹੋਇਆ ਹੈ, ਕਾਰਪੋਰੇਟ ਹਾਊਸ ਉਸ ਨਾਲ ਜੁੜੇ ਹੋਏ ਹੁੰਦੇ ਹਨ। ਇੱਕ-ਇੱਕ game ਦੇ ਨਾਲ ਆਪਣੀ identification ਕਰ ਕੇ ਉਸ ਦਾ ਲਾਭ ਉਠਾ ਸਕਦੇ ਹਾਂ। ਕੀ ਅਸੀਂ ਕਦੇ ਸਾਡੇ ਰਾਜ ਦੇ ਅੰਦਰ ਕਦੇ ਮੈਪਿੰਗ ਕੀਤੀ ਹੈ ਕਿ ਇੱਕ-ਅੱਧ district ਹੋਵੇਗਾ, ਜੋ ਫ਼ੁੱਟਬਾਲ ਵਿੱਚ ਵਧੀਆ ਖੇਡਦਾ ਹੋਵੇਗਾ। ਇੱਕ-ਅੱਧ ਜ਼ਿਲ੍ਹਾ ਹੋਵੇਗਾ ਜੋ ਵਾੱਲੀਬਾਲ ਵਿੱਚ ਚੰਗਾ ਕਰਦਾ ਹੋਵੇਗਾ। ਇੱਕ-ਅੱਧਾ district ਹੋਵੇਗਾ, ਜੋ ਸ਼ਾਇਦ ਤੀਰ-ਅੰਦਾਜ਼ੀ ਵਿੱਚ ਵਧੀਆ ਕਰਦਾ ਹੋਵੇਗਾ। ਜਦੋਂ ਤੱਕ district level ਦੀ ਸਾਡੀ potential ਦੀ ਮੈਪਿੰਗ ਨਹੀਂ ਕਰਦੇ, ਸਾਡੇ ਕੋਲ ਕਿੱਥੇ ਕਿਸ ਕਿਸਮ ਦਾ infrastructure ਹੈ, ਕਿਸ ਖੇਡਾਂ ਅੰਦਰ ਵਧੀਆ ਸਾਡੇ ਕੋਲ ਕੋਚ ਹਨ ਅਤੇ ੳਸ ਖੇਤਰ ਵਿੱਚ ਕਿਵੇਂ-ਕਿਵੇਂ ਸਾਡੇ ਨੌਜਵਾਨ ਤਿਆਰ ਹੁੰਦੇ ਹਨ, ਉਸ ਉੱਤੇ ਜੇ ਜ਼ੋਰ ਨਹੀਂ ਦਿੰਦੇ ਹਾਂ, ਤਾਂ ਅਸੀਂ ਹਿੰਦੁਸਤਾਨ ਦੇ ਹਰ ਕੋਣੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਖੇਡ ਖੇਡਦੇ ਰਹਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਕਿਤੇ ਵੀ ਕੁੱਝ ਵੀ ਨਹੀਂ ਕੱਢ ਸਕਾਂਗੇ ਤਾਂ ਜ਼ਰੂਰਤ ਹੈ ਕਿ ਅਸੀਂ ਤਬਦੀਲੀ ਲਿਆਈਏ।
ਸਾਡੀ ਯੁਵਾ ਸ਼ਕਤੀ ਰਾਸਟਰ ਨਿਰਮਾਣ ਦੇ ਕੰਮ ਵਿੱਚ ਕਿਵੇਂ ਉਪਯੋਗੀ ਹੋਵੇਗੀ। ਕੀ ਉਸ ਦਿਸ਼ਾ ਵਿੱਚ ਕਦੇ ਅਸੀਂ ਸੋਚਿਆ ਹੈ। ਚੰਗਾ debate, ਵਧੀਆ leadership quality, ਪਿੰਡ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਉਨ੍ਹਾਂ ਦਾ ਯਤਨ ਸਾਡੀ ਯੁਵਾ ਸ਼ਕਤੀ ਦਾ ਉਪਯੋਗ ਕਿਵੇਂ ਹੋ ਸਕਦਾ ਹੈ। ਅੱਜ ਦੇਸ਼ ਵਿੱਚ digital movement ਚੱਲ ਰਹੀ ਹੈ। ਯੁਵਾ ਸਮਾਜ ਬਹੁਤ ਤੇਜ਼ੀ ਨਾਲ ਇਨ੍ਹਾਂ ਚੀਜ਼ਾਂ ਨੂੰ capture ਕਰਨ ਦਾ ਸੁਭਾਅ ਰੱਖਦਾ ਹੈ। ਸਾਡੇ ਜਿੰਨੇ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਜਿੰਨੀਆਂ ਵਿਵਸਥਾਵਾਂ ਹਨ, ਸੰਗਠਨ ਹਨ, ਸਰਕਾਰੀ mechanism ਹੈ, ਕੀ ਅਸੀਂ ਅਜਿਹੇ ਕੰਮ ਵਿੱਚ ਉਨ੍ਹਾਂ ਨੂੰ ਲਾ ਸਕਦੇ ਹਾਂ। ਤੁਸੀਂ ਦੇਖਿਆ ਹੋਵੇਗਾ ਸਵੱਛ ਭਾਰਤ ਅਭਿਆਨ। ਕਈ ਰਾਜਾਂ ਦੇ ਕਈ ਸ਼ਹਿਰਾਂ ਦੇ ਯੁਵਾ ਸੰਗਠਨਾਂ ਨੇ ਆਪਣੇ initiative ਨਾਲ ਸਵੱਛ ਭਾਰਤ ਅਭਿਆਨ ਨੂੰ ਇੰਨੀ ਤਾਕਤ ਦਿੱਤੀ ਹੈ, ਇੰਨਾ ਮਾਣ ਦਿੱਤਾ ਹੈ ਕਿ ਉਨ੍ਹਾਂ ਦੀ ਇੱਕ creativity ਨੂੰ channelize ਕਰਨ ਦਾ, mobilize ਕਰਨ ਦਾ ਬਹੁਤ ਮੌਕਾ ਮਿਲਦਾ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਬੀਤੇ ਦਿਨੀਂ ਕਈ ਰੇਲਵੇ ਸਟੇਸ਼ਨਾਂ ਨੂੰ ਲੋਕਾਂ ਨੇ, local ਕਲਾਕਾਰ ਨੌਜਵਾਨਾਂ ਨੇ ਮਿਲ ਕੇ ਸਜਾਇਆ। ਹੁਣ ਪਹਿਲੇ ਜ਼ਮਾਨੇ ਦੇ ਰੇਲਵੇ ਸਟੇਸ਼ਲ ਅਤੇ ਅੱਜ ਜਿੱਥੇ ਲੋਕ ਜੁੜ ਗਏ। ਰੇਲਵੇ ਨੇ ਕੁੱਝ ਖ਼ਰਚਾ ਨਹੀਂ ਕੀਤਾ। ਉਹ ਲੋਕ ਆਏ, ਆਪਣਾ ਕਲਰ-ਵਲਰ ਲੈ ਕੇ ਉਨ੍ਹਾਂ ਕੋਲ talent ਸੀ, ਉਨ੍ਹਾਂ ਆਪਣੇ ਰੇਲਵੇ ਸਟੇਸ਼ਨ ਨੂੰ ਤੇ ਆਪਣੇ ਪਿੰਡ ਦੀ ਪਛਾਣ ਦੇ ਦਿੱਤੀ। ਪੈਸੇਂਜਰ ਆਉਂਦੇ ਹਨ, ਤਾਂ ਰੇਲਵੇ ਸਟੇਸ਼ਨ ਪੂਰਾ ਦੇਖ ਕੇ ਜਾਂਦੇ ਹਨ। ਅਸੀਂ ਆਪਣੀ ਯੁਵਾ ਸ਼ਕਤੀ ਨੂੰ creative ਕੰਮਾਂ ਵਿੱਚ ਕਿਵੇਂ ਲਾਈਏ। ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕਿਵੇਂ ਕਰੀਏ। ਉਸ ਦਿਸ਼ਾ ਵਿੱਚ ਸਾਨੂੰ ਲੋਕਾਂ ਨੂੰ ਨਿਰੰਤਰ ਸੋਚਣਾ ਚਾਹੀਦਾ ਹੈ, ਉਸ ਲਈ ਨਵੀਂਆਂ-ਨਵੀਆਂ ਯੋਜਨਾਵਾਂ ਦੀ ਰਚਨਾ ਕਰਨੀ ਚਾਹੀਦੀ ਹੈ।
ਸਾਡੇ ਕੋਲ NSS, NCC ਇਹ ਸਾਰੀਆਂ ਰਚਨਾਵਾਂ ਹਨ। ਉਸ ਤੋਂ ਬਾਅਦ ਵੀ ਬਹਾਦਰੀ ਭਰਪੂਰ ਕੰਮਾਂ ਵਿੱਚ ਸਾਡੇ ਦੇਸ਼ ਦੇ ਨੌਜਵਾਨ ਪਿੱਛੇ ਕਿਉਂ ਰਹਿਣ। ਬਹਾਦਰੀ ਭਰੇ ਜੀਵਨ ਦੀ ਉਸ ਦੇ ਮਨ ਵਿੱਚ ਇੱਛਾ ਕਿਉਂ ਨਾ ਜਾਗੇ। ਉਹ ਆਪਣਾ ਕੁੱਝ ਸਮਾਂ, vacation ਦਾ ਸਮਾਂ ਉੱਥੇ ਕਿਉਂ ਨਾ ਬਿਤਾਉਣ। ਕਦੀ-ਕਦਾਈਂ ਦੇਖਦੇ ਹਾਂ ਕਿ ਸਾਡੇ ਦੇਸ਼ ਵਿੱਚ ਮਿਹਨਤ ਪ੍ਰਤੀ ਇੱਕ ਅਜਿਹੀ ਸੋਚ ਬਣੇ ਕਿ white collar job ਹੀ ਵਧੀਆ ਚੀਜ਼ ਹੈ, ਬਾਕੀ ਸਭ ਬੇਕਾਰ ਹੈ। ਦੁਨੀਆ ਵਿੱਚ ਜਦੋਂ ਸਾਡੇ ਬਾਲਕ ਜਾਂਦੇ ਹਨ, ਤਾਂ Saturday Sunday ਨੂੰ ਹੋਟਲ ਵਿੱਚ ਕੰਮ ਕਰਨ ਤੋਂ ਉਨ੍ਹਾਂ ਨੂੰ ਸੰਕੋਚ ਨਹੀਂ ਹੁੰਦਾ ਕਿਉਂਕਿ ਉੱਥੋਂ ਦਾ ਕਲਚਰ ਦੇਖਦੇ ਹਨ। ਭਾਰਤ ਦੇ ਨੌਜਵਾਨ ਦੇ ਮਨ ਵਿੱਚ ਵੀ ਮਿਹਨਤ ਪ੍ਰਤੀ ਸਤਿਕਾਰ, ਹੱਥੀਂ ਕਰਨ ਵਾਲਾ ਕੰਮ ਬੁਰਾ ਨਹੀਂ ਹੁੰਦਾ। ਖ਼ੁਦ ਦਾ ਪਾਣੀ ਖ਼ੁਦ ਹੱਥ ਵਿੱਚ ਲੈ ਕੇ ਪੀਣਾ ਮਾੜਾ ਨਹੀਂ ਹੁੰਦਾ। ਇਹ ਸਰਕਾਰ, ਪਰੰਪਰਾ ਅਸੀਂ ਕਿਵੇਂ ਵਿਕਸਤ ਕਰੀਏ। ਸਾਡੇ ਇਹ ਜੋ ਛੋਟੇ-ਮੋਟੇ ਸੰਗਠਨ ਕੰਮ ਕਰ ਰਹੇ ਹਨ, ਕੀ ਉਹ ਇਹ ਤਬਦੀਲੀ ਲਿਆ ਸਕਦੇ ਹਨ; ਉਸ ਦਿਸ਼ਾ ਵਿੱਚ ਯਤਨ ਕਰਨ ਦੀ ਜ਼ਰੂਰਤ ਹੈ। ਸਾਡੀ ਸੱਭਿਆਚਾਰਕ ਵਿਰਾਸਤ ਅਨਮੋਲ ਹੈ। ਅਸੀਂ ਦੁਨੀਆ ਉੱਤੇ ਪ੍ਰਭਾਵ ਪੈਦਾ ਕਰ ਸਕੀਏ, ਇੰਨੀ ਸੱਭਿਆਚਾਰਕ ਵਿਰਾਸਤ ਹੈ ਸਾਡੇ ਕੋਲ। ਪਰ ਅਸੀਂ ਜਿਸ ਤਰੀਕੇ ਨਾਲ ਵਿਸ਼ਵ ਸਾਹਮਣੇ ਉਸ ਨੂੰ ਲਿਜਾਣਾ ਚਾਹੀਦਾ ਹੈ, ਉਹ ਲਿਜਾ ਨਹੀਂ ਸਕੇ ਹਾਂ ਕਿਉਂਕਿ ਅਸੀਂ ਆਪਣੇ ਅੰਦਰ ਇੱਕ ਭਰੋਸਾ ਗੁਆ ਦਿੱਤਾ ਹੈ। ਅਜਿਹਾ ਕਿਹੜਾ ਦੇਸ਼ ਹੋ ਸਕਦਾ ਹੈ ਕਿ ਜਿਸ ਨੂੰ ਆਪਣੇ ਪੁਰਖਿਆਂ ਉੱਤੇ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਉੱਤੇ, ਆਪਣੇ ਸੱਭਿਆਚਾਰ ਉੱਤੇ, ਵਿਰਾਸਤ ਉੱਤੇ ਮਾਣ ਨਾ ਹੋਵੇ। ਜੇ ਸਾਨੂੰ ਹੀ ਮਾਣ ਨਹੀਂ ਹੋਵੇਗਾ, ਤਾਂ ਅਸੀਂ ਦੁਨੀਆ ਨੂੰ ਕੀ ਵਿਖਾਵਾਂਗੇ। ਸਾਡੇ ਕੋਲ ਜੋ ਹੈ, ਉਸ ਪ੍ਰਤੀ ਮਾਣ ਦੀ ਭਾਵਨਾ, ਇਹ ਸਾਡੀ ਸਿੱਖਿਆ ਦਾ ਹਿੱਸਾ ਹੋਵੇ, ਸਾਡੇ ਨੌਜਵਾਨਾਂ ਦੇ ਰੁਝਾਨ ਦਾ ਹਿੱਸਾ ਹੋਵੇ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਸਾਹਮਣੇ ਇੱਕ ਅਨੋਖੀ ਵਿਰਾਸਤ ਦੇ ਰੂਪ ਵਿੱਚ ਰੱਖਣ ਦਾ ਸਾਡਾ ਨਿਰੰਤਰ ਯਤਨ ਹੋਣਾ ਚਾਹੀਦਾ ਹੈ। ਸਿਰਫ਼ ਕੁੱਝ ਕਲਾ ਮੰਡਲੀਆਂ, ਇਹ ਉਨ੍ਹਾਂ ਦਾ ਕੰਮ ਹੈ, ਅਜਿਹਾ ਮੰਨ ਕੇ ਅਸੀਂ ਚੱਲਾਂਗੇ ਤਾਂ ਨਹੀਂ ਚੱਲੇਗਾ। ਇਹ ਸਮਾਜ ਦਾ ਹਿੱਸਾ ਹੋਣਾ ਚਾਹੀਦਾ ਹੈ। ਜੇ ਇਹ ਸਮਾਜ ਦਾ ਹਿੱਸਾ ਹੋਣਾ ਚਾਹੀਦਾ ਹੈ। ਜੇ ਇਹ ਸਮਾਜ ਦਾ ਹਿੱਸਾ ਬਣਾ ਕੇ ਅਸੀਂ ਚੱਲਦੇ ਹਾਂ, ਤਾਂ ਜ਼ਰੂਰ ਉਸ ਦਾ ਇੱਕ ਵੱਖਰਾ ਨਤੀਜਾ ਮਿਲਦਾ ਹੈ ਅਤੇ ਉਸ ਦਿਸ਼ਾ ਵਿੱਚ ਸਾਨੂੰ ਯਤਨ ਕਰਨਾ ਚਾਹੀਦਾ ਹੈ।
ਦੁਨੀਆ ਦੇ ਦੇਸ਼ਾਂ ਕੋਲ, ਜੇ ਉਨ੍ਹਾਂ ਨੇ ਟੂਰਿਜ਼ਮ ਵੀ ਡਿਵੈਲਪ ਕੀਤਾ ਹੈ, ਤਾਂ artificial recreation ਲਈ ਉਨ੍ਹਾਂ ਨੂੰ ਇੰਤਜ਼ਾਮ ਕਰਨੇ ਪਏ, ਜਿੱਥੇ ਐਂਟਰਟੇਨਮੈਂਟ ਦੀ ਸਹੂਲਤ ਹੋਵੇ, ਲੋਕ ਬਾਹਰ ਤੋਂ ਆੳਣ, ਰਹਿਣ, ਟੈਕਨਾਲੋਜੀ ਦਾ ੳਪਯੋਗ ਹੋਵੇ। ਅਸੀਂ ਉਹ ਲੋਕ ਹਾਂ, ਜਿਨ੍ਹਾਂ ਕੋਲ ਹਜ਼ਾਰਾਂ ਸਾਲ ਪੁਰਾਣੀਆਂ ਵਸਤਾਂ ਉਪਲਬਧ ਹਨ ਅਤੇ ਦੁਨੀਆ ਦਾ ਇੱਕ ਬਹੁਤ ਵੱਡਾ ਵਰਗ ਹੈ ਕਿ ਜਿਸ ਨੂੰ ਇਸ ਦੇ ਅੰਦਰ ਦਿਲਚਸਪੀ ਹੁੰਦੀ ਹੈ। ਪਰ ਇਹ ਤਦ ਸੰਭਵ ਹੁੰਦਾ ਹੈ, ਜਦੋਂ ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਪ੍ਰਤੀ ਬੇਹੱਦ ਮਾਣ ਨਾਲ ਦੁਨੀਆ ਨੂੰ ਅਸੀਂ ਆਖੀਏ। ਜਿੰਨੇ ਮਾਣ ਨਾਲ ਅਸੀਂ ਤਾਜ ਮਹੱਲ ਦੀ ਚਰਚਾ ਕਰਦੇ ਹਾਂ, ਓਨੇ ਹੀ ਮਾਣ ਨਾਲ ਸਾਡੇ ਅਨੇਕਾਂ ਪ੍ਰਕਾਰ ਦੇ, even ਸਾਡਾ ਸੰਗੀਤ ਲੈ ਲਈਏ, ਸਾਡੇ ਸੰਗੀਤ ਯੰਤਰ ਲੈ ਲਈਏ, ਸਾਡੇ ਸੰਗੀਤ ਯੰਤਰਾਂ ਦੀ ਪਰੰਪਰਾ ਲੈ ਲਈਏ, ਸਾਡੇ ਸੰਗੀਤ ਦੇ ਰਾਗ-ਰਾਗਿਣੀ ਲੈ ਲਈਏ, ਦੁਨੀਆ ਲਈ ਅਜੂਬਾ ਹੈ। ਭਾਵ ਅਸੀਂ ਕਿਸ ਤਰ੍ਹਾਂ ਨਾਲ ਆਪਣੀਆਂ ਵਿਰਾਸਤਾਂ ਨੂੰ, ਖਾਣ-ਪੀਣ, ਕੋਈ ਕਲਪਨਾ ਕਰ ਸਕਦਾ ਹੈ ਕਿ ਭਾਰਤ ਵਿੱਚ ਕਿੰਨੇ ਤਰ੍ਹਾਂ ਦਾ ਖਾਣਾ-ਪੀਣਾ ਹੈ। ਅਸੀਂ ਲੋਕ, ਅਸੀਂ ਹਿੰਦੁਸਤਾਨ ਵਿੱਚ ਪੈਦਾ ਹੋਏ ਹਾਂ, ਜੇ ਅਸੀਂ ਹਰ ਦਿਨ ਇੱਕ ਨਵੇਂ ਰਾਜ ਦੇ ਨਵੇਂ ਖਾਣ ਦੇ ਤਰੀਕੇ ਨੂੰ ਖਾਣਾ ਸ਼ੁਰੂ ਕਰੀਏ, ਤਾਂ ਸ਼ਾਇਦ ਸਾਡਾ ਵੀ ਇੱਕ ਜੀਵਨ ਘੱਟ ਪੈ ਜਾਵੇਗਾ। ਇੰਨੀਆਂ ਵਿਭਿੰਨਤਾਵਾਂ ਹਨ। ਇਨ੍ਹਾਂ ਵਿਭਿੰਨਤਾਵਾਂ ਨਾਲ ਦੁਨੀਆ ਤੋਂ ਅਸੀਂ ਜਾਣੂ ਕਰਵਾਇਆ ਹੈ। ਸਾਡਾ ਦੇਸ਼ ਅਜਿਹਾ ਨਹੀਂ ਹੈ ਕਿ ਬਈ ਇੱਕ ਕੋਣੇ ਵਿੱਚ ਪੀਜ਼ਾ ਹੱਟ ਹੈ, ਤਾਂ 2,000 ਕਿਲੋਮੀਟਰ ਦੂਰ ਦੂਜੇ ਕੋਣੇ ਵਿੱਚ ਵੀ ਉਹੋ ਜਿਹਾ ਹੀ ਪੀਜ਼ਾ ਹੱਟ ਹੋਵੇਗਾ। ਇੱਕ ਕੋਣੇ ਵਿੱਚ ਜਿਸ ਪ੍ਰੋਸੈਸ ਨਾਲ ਪੀਜ਼ਾ ਬਣਦਾ ਹੈ, ਉਸੇ process ਨਾਲ ਇੱਥੇ ਵੀ ਬਣਦਾ ਹੋਵੇਗਾ। ਜੋ ingredient ਉੱਥੇ ਹੋਣਗੇ, ਉਹੀ ingredient ਇੱਥੇ ਹੋਣਗੇ। ਇੱਥੇ ਤਾਂ ਦੱਖਣ ਵਿੱਚ ਸ਼ੁਰੂ ਕਰ ਦਿੱਤਾ ਤਾਂ ਚਾਵਲ ਤੋਂ ਸ਼ੁਰੂ ਕਰਦਿਆਂ ਉੱਪਰ ਜਾਂਦੇ-ਜਾਂਦੇ ਚਾਵਲ ਖ਼ਤਮ ਹੋ ਜਾਂਦਾ ਹੈ ਅਤੇ ਕਣਕ ਉੱਤੇ ਚਲੇ ਜਾਂਦੇ ਹਨ। ਇਹ ਵਿਭਿੰਨਤਾਵਾਂ ਹਨ, ਜੋ ਦੁਨੀਆ ਸਾਹਮਣੇ ਰੱਖਣ ਦੀ ਤਾਕਤ ਰੱਖਦੇ ਹਾਂ। ਪਰ ਅਸੀਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਕਿ ਸਾਡੇ ਕੋਲ ਕੀ ਹੈ। ਹਰ ਰਾਜ ਦੀ ਇੱਕ ਪਛਾਣ ਕਿਉਂ ਨਾ ਹੋਵੇ।
ਜਦੋਂ ਤੱਕ ਅਸੀਂ ਇੱਕ ਰਾਜ ਦੀ ਆਪਣੀ ਇੱਕ ਪਛਾਣ ਨਹੀਂ ਬਣਾਉਂਦੇ ਹਾਂ, ਸ਼ਾਇਦ ਰਾਜ ਵਿੱਚ ਵੀ ਕੁੱਝ ਇਲਾਕੇ ਹੁੰਦੇ ਹਨ, ਜਿਸ ਦੀ ਪਛਾਣ ਖੜ੍ਹੀ ਕੀਤੀ ਜਾ ਸਕਦੀ ਹੈ। ਹੁਣ ਤੁਸੀਂ ਲੋਕ ਹਿਮਾਚਲ ਜਾਓਗੇ, ਤਾਂ ਸੋਲਨ ਵੱਲੋਂ ਜਾਓਗੇ, ਤਾਂ ਉੱਥੇ ਬੋਰਡ ਲਗੇ ਰਹਿੰਦੇ ਹਨ – ਸੋਲਨ ਵੱਲ, ਇਹ Mushroom City ਹੈ। ਮੈਂ ਜਦੋਂ ਹਿਮਾਚਲ ‘ਚ ਕੰਮ ਕਰਦਾ ਸਾਂ, ਤਦ ਦਾ ਮੇਰਾ ਅਨੁਭਵ ਹੈ, ਤਾਂ ਉਨ੍ਹਾਂ ਨੂੰ ਉਸ ਨੂੰ ਇੱਕ Mushroom City ਦੇ ਰੂਪ ਵਿੱਚ popular ਕਰ ਦਿੱਤਾ। ਜੇ ਤੁਸੀਂ ਸੂਰਤ ਜਾਵੋਗੇ, ਤਾਂ ਸੂਰਤ ਦੇ ਲੋਕਾਂ ਨੇ ਉਸ ਨੂੰ Silk City ਦੇ ਰੂਪ ਵਿੱਚ popular ਕਰ ਦਿੱਤਾ। ਅਸੀਂ ਆਪਣੀਆਂ ਅਜਿਹੀਆਂ ਜੋ-ਜੋ ਵਿਰਾਸਤਾਂ ਹਨ, ਉਸ ਦਾ ਇੱਕ special branding ਬਹੁਤ carefully ਆਪਣੇ ਇਲਾਕਿਆਂ ਦੀ, ਆਪਣੇ ਸ਼ਹਿਰਾਂ ਦੀ, ਅਸੀਂ ਉਸ ਦਿਸ਼ਾ ਵਿੱਚ conscious ਯਤਨ ਨਹੀਂ ਕਰਦੇ। ਤੁਸੀਂ ਲੋਕ ਬੈਠੇ ਹੋ, ਚਰਚਾ ਕਰੋਗੇ, ਹੋ ਸਕਦਾ ਹੈ ਕਿ ਇਸ ਵਿੱਚੋਂ ਕਈ ਮੁੱਦੇ ਤੁਹਾਡੇ ਨਿਕਲ ਕੇ ਆਉਣਗੇ।
ਅੱਜ ਵਿਸ਼ਵ ਵਿੱਚ ਟੂਰਿਜ਼ਮ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਵਾਲਾ ਕਾਰੋਬਾਰੀ ਖੇਤਰ ਹੈ। ਸਭ ਤੋਂ ਤੇਜ਼ ਰਫ਼ਤਾਰ ਨਾਲ ਉਸ ਦੀ growth ਹੋ ਰਹ ਹੈ। ਦੁਨੀਆ ਦੀ middle class, upper class ਦਾ bulk ਵਧਦਾ ਚਲਾ ਜਾ ਰਿਹਾ ਹੈ। Upper middle class, middle class ਦੇ ਲੋਕ ਆਪਣਾ ਧਨ ਬਾਹਰ ਜਾ ਕੇ ਖ਼ਰਚ ਕਰਨ ਲਈ ਤਿਆਰ ਵੀ ਹੁੰਦੇ ਹਨ। ਭਾਰਤ ਜਿਹਾ ਦੇਸ਼ ਵਿਸ਼ਵ ਦੇ ਟੂਰਿਜ਼ਮ ਨੂੰ ਕੀ ਅਸੀਂ ਆਪਣੇ target group ਵਜੋਂ ਸੋਚ ਸਕਦੇ ਹਾਂ? ਦੁਨੀਆ ਨੂੰ ਕੀ ਚਾਹੀਦਾ ਹੈ, ਸਾਡੇ ਦੇਸ਼ ਵਿੱਚ ਕਿਸ ਇਲਾਕੇ ਵਿੱਚ ਕੀ ਹੈ, ਕੀ ਅਸੀਂ ਕਦੇ ਵਿਸ਼ਵ ਦੇ 50 ਦੇਸ਼, ਉੱਥੋਂ ਦੇ Tourist ਦੀ Psychology ਨੂੰ analyze ਕੀਤਾ ਹੈ? ਉਸ ਵਿੱਚ ਯੂਰੋਪ ਦਾ Tourist ਹੋਵੇਗਾ, ਤਾਂ ਉਸ ਨੂੰ ਉਹੀ ਚੀਜ਼ਾਂ ਦੇਖਣ ਦਾ ਸ਼ੌਕ ਹੈ ਜੋ-ਜੋ ਪਸੰਦ ਹੈ। ਹਿੰਦੁਸਤਾਨ ਦੇ ਇਸ ਕੋਣੇ ਵਿੱਚ ਉਹ ਚੀਜ਼ਾਂ ਹਨ, ਜੋ ਯੂਰੋਪ ਦੇ Tourist ਨੂੰ ਅਸੀਂ ਖਿੱਚ ਸਕਦੇ ਹਾਂ, ਇਨ੍ਹਾਂ ਦੋਵਾਂ ਨੂੰ ਜੋੜਨਾ ਚਾਹੀਦਾ ਹੈ। ਨਾ ਅਸੀਂ ਹਿੰਦੁਸਤਾਨ ਵਿੱਚ ਸਾਡਾ potential ਕਿੱਥੇ ਹੈ, ਉਸ ਦੀ Mapping ਕੀਤੀ ਹੈ, ਨਾ ਅਸੀਂ ਦੁਨੀਆ ਦੇ ਟੂਰਿਸਟਾਂ ਨੂੰ ਕੀ ਪਸੰਦ ਹੈ; ਅਸੀਂ ਦੇਖਿਆ ਹੈ। ਦੁਨੀਆ ਦੇ ਹਰ ਵਰਗ ਦੀ ਆਪਣੀ ਇੱਕ choice ਹੁੰਦੀ ਹੈ, ਜਦੋਂ ਤੱਕ ਉਹ ਉਸ ਕਿਸਮ ਦੀਆਂ ਚੀਜ਼ਾਂ ਨਹੀਂ ਦੇਖਦਾ। Bird-Watchers, ਸ਼ਾਇਦ ਦੁਨੀਆ ਵਿੱਚ ਸਭ ਤੋਂ ਵੱਧ ਖ਼ਰਚ ਉਹ ਕਰਨ ਵਾਲੇ ਲੋਕ ਕੋਈ ਹੁੰਦੇ ਹਨ ਤਾਂ Bird-Watchers ਹੁੰਦੇ ਹਨ। ਉਹ ਜਿੱਥੇ ਜਾਣਗੇ, ਮਹੀਨਾ ਭਰ ਆਪਣਾ ਕੈਮਰਾ ਲੈ ਕੇ ਪਏ ਰਹਿੰਦੇ ਹਨ ਅਤੇ ਇੱਕ-ਇੱਕ ਪੰਛੀ ਦੇ ਪਿੱਛੇ ਲਗੇ ਰਹਿੰਦੇ ਹਨ, ਇੱਕ-ਇੱਕ ਚਿੜੀ ਦੇ ਪਿੱਛੇ ਲਗੇ ਰਹਿੰਦੇ ਹਨ, ਹੁਣ ਉਹ ਬਹੁਤ ਪੈਸੇ ਖ਼ਰਚ ਕਰਨ ਵਾਲੇ ਲੋਕ ਹੁੰਦੇ ਹਨ। ਕੀ ਸਾਡੇ ਕੋਲ Mapping ਹੈ ਕਿਤੇ?
ਇਸ ਤਰ੍ਹਾਂ ਦੇ Birds ਦੇਖਣੇ ਹਨ, ਤਾਂ ਇਸ ਰਾਜ ਵਿੱਚ ਆਓ, ਤਾਂ ਇਸ ਇਲਾਕੇ ਵਿੱਚ ਜਾਓ, ਇਸ ਮੌਸਮ ਵਿੱਚ ਜਾਓ। ਦੁਨੀਆ ਵਿੱਚ Bird-Watchers ਦੇ ਜੋ ਕਲੱਬ ਹਨ, ਕੀ ਉਨ੍ਹਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਇਸ ਕੋਣੇ ‘ਚ Bird-Watchers ਲਈ ਜਗ੍ਹਾ ਹੈ। ਕੀ ਅਸੀਂ ਉਨ੍ਹਾਂ ਦੋਵਾਂ ਨੂੰ link ਕੀਤਾ ਹੈ? ਅਤੇ ਜੇ ਇੱਕ ਵਾਰ ਪਤਾ ਚੱਲ ਜਾਵੇ, ਬਈ ਭਾਰਤ ਅੰਦਰ ਇਹ ਚਾਰ ਸੌ ਸਥਾਨ ਅਜਿਹੇ ਹਨ ਕਿ ਜਿੱਥੇ Bird-Watchers ਲਈ ਇੱਕ ਵਧੀਆ destination ਬਣ ਸਕਦਾ ਹੈ, ਤਾਂ Bird-Watchers ਨੂੰ ਕੀ-ਕੀ infrastructure ਚਾਹੀਦਾ ਹੈ, ਕਿਸ ਤਰ੍ਹਾਂ ਦੀਆਂ ਸਹੂਲਤਾਂ ਚਾਹੀਦੀਆਂ ਹਨ? ਕੀ ਅਸੀਂ ਅਜਿਹੇ Targeted Development ਦੀ ਦਿਸ਼ਾ ਵਿੱਚ ਯਤਨ ਕਰਦੇ ਹਾਂ? ਜੇ ਅਸੀਂ Targeted Development ਦੀ ਦਿਸ਼ਾ ਵਿੱਚ ਯਤਨ ਕਰਾਂਗੇ, ਤਾਂ ਅਸੀਂ ਬਹੁਤ ਘੱਟ ਖ਼ਰਚੇ ਨਾਲ ਜ਼ਿਆਦਾ Outcome ਕੱਢ ਸਕੀਏ, ਅਜਿਹੀ ਵਿਵਸਥਾ ਵਿਕਸਤ ਕਰ ਸਕਦੇ ਹਾਂ।
ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਲੋਕ ਹੁਣੇ-ਹੁਣੇ ਪਹੁੰਚੇ ਹੋਣਗੇ, ਸ਼ਾਇਦ ਉਹ ਦੇਖ ਨਹੀਂ ਸਕੇ ਹੋਣਗੇ; ਪਰ ਜੋ ਕੱਲ੍ਹ ਆਏ ਹੋਣਗੇ ਜਾਂ ਸਵੇਰੇ ਪੁੱਜੇ ਹੋਣਗੇ, ਉਨ੍ਹਾਂ ਨੇ ਦੇਖਿਆ ਹੋਵੇਗਾ, ਇਹ ਰੇਗਿਸਤਾਨ ਦੇ ਅੰਦਰ ਕਿੰਨਾ ਵੱਡਾ Tourist Destination ਖੜ੍ਹਾ ਕੀਤਾ ਜਾ ਸਕਦਾ ਹੈ। ਇਹ ਇੱਕ ਕਾਰਜਸ਼ਾਲਾ, ਇਹ Workshop ਕੱਛ ਦੇ ਰੇਗਿਸਤਾਨ ‘ਚ ਰੱਖਣ ਪਿੱਛੇ ਦਾ ਕਾਰਨ ਇਹ ਵੀ ਹੈ ਕਿ ਅਸੀਂ ਵੇਖੀਏ ਕਿ ਇੱਕ ਵਾਰ ਜੇ ਅਸੀਂ ਯਤਨ ਕਰੀਏ, ਤਾਂ ਅਸੀਂ ਕਿਵੇਂ ਆਪਣੀਆਂ ਚੀਜ਼ਾਂ ਨੂੰ ਲੋਕਾਂ ਕੋਲ ਲਿਜਾ ਸਕਦੇ ਹਾਂ। ਕੱਛ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਇੰਨਾ ਵੱਡਾ White ਰੇਗਿਸਤਾਨ ਹੈ। ਜਦੋਂ ਇਹ ਕੱਛ ਰਣੋਤਸਵ ਸ਼ੁਰੂ ਹੋਇਆ, ਤਾਂ ਉਹ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਹਾੱਲ 50 ਸੌ ਕਰੋੜ ਰੁਪਏ ਦੇ ਲਗਭਗ ਇਸ ਦਾ ਕਾਰੋਬਾਰ ਇੱਕ ਜ਼ਿਲ੍ਹੇ ਵਿੱਚ ਹੋ ਜਾਂਦਾ ਹੈ। Handicraft ਵਿਕ ਜਾਂਦਾ ਹੈ। ਤੁਸੀਂ ਦੇਖੋ ਇੱਕ ਵਿਵਸਥਾ ਖੜ੍ਹੀ ਕਰਨ ਨਾਲ ਦੁਨੀਆ ਦੇ ਟੂਰਿਸਟਾਂ ਨੂੰ ਕਿਵੇਂ ਖਿੱਚਿਆ ਜਾ ਸਕਦਾ ਹੈ। ਅੱਜ ਖ਼ੁਦ ਉਹ ਦੇਖ ਰਹੇ ਹਨ।
ਅਸੀਂ ਦੇਖਿਆ ਹੈ ਕਿ ਸਾਡੇ Tourist Destination ਹੋਣ, ਪਰ Signage ਉਸ ਉੱਤੇ ਕਿਸ language ਵਿੱਚ ਬੋਰਡ ਹੋਣਗੇ, ਸਾਡੇ ਕੋਈ ਵਿਵਸਥਾ ਨਹੀਂ ਹੈ। ਜੇ ਗੋਆ ‘ਚ Russian Tourist ਵੱਧ ਆਉਂਦੇ ਹਨ, ਤਾਂ ਗੋਆ ਦੇ ਵਪਾਰੀਆਂ ਨੂੰ Russian ਭਾਸ਼ਾ ਸਿੱਖਣ ਦੀ ਇੱਛਾ ਹੁੰਦੀ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਗੋਆ ਦੇ ਜੋ ਛੋਟੇ-ਛੋਟੇ ਵਪਾਰੀ ਹੁੰਦੇ ਹਨ, ਉਹ ਰੂਸੀ language ਟੁੱਟੀ-ਫੁੱਟੀ ਬੋਲਣੀ ਸਿੱਖ ਲੈਂਦੇ ਹਨ। ਕਿਉਂ? ਕਿਉਂਕਿ Maximum ਰੂਸੀ Tourist ਆਉਣੇ ਸ਼ੁਰੂ ਹੋ ਗਏ, ਤਾਂ ਉਨ੍ਹਾਂ ਨੂੰ ਲੱਗਣ ਲੱਗਾ ਕਿ ਬਈ ਸਾਡੇ ਲਈ ਜ਼ਰੂਰ ਹੈ, ਪਰ ਕੀ ਅਸੀਂ ਕੋਸ਼ਿਸ਼ ਕਰਦੇ ਹਾਂ? ਜੇ ਕੁੱਲੂ-ਮਨਾਲ਼ੀ ਅੰਦਰ ਯੂਰੋਪੀਅਨ Tourist ਵੱਧ ਆਉਂਦੇ ਹਨ, ਤਾਂ ਯੂਰੋਪ ਦੀਆਂ ਜੋ languages ਹਨ, ਕੀ ਉਸ ਦੇ ਕੋਈ Signages ਉੱਥੇ ਹਨ? ਇਹ ਅਸੀਂ carefully ਕੀਤਾ ਨਹੀਂ ਹੈ। ਅਤੇ ਉਸ ਦਾ ਨਤੀਜਾ ਇਹ ਹੁੰਦਾ ਹੈ ਕਿ Tourists Friendly ਅਸੀਂ Environment create ਨਹੀਂ ਕਰ ਸਕਦੇ ਹਾਂ। ਅਤੇ ਉਸ ਕਾਰਨ ਸਾਨੂੰ ਜੋ ਲਾਭ ਮਿਲਣਾ ਚਾਹੀਦਾ ਹੈ, ਉਹ ਲਾਭ ਨਹੀਂ ਮਿਲਦਾ।
ਤੁਸੀਂ ਲੋਕ ਕੱਛ ਵਿੱਚ ਬੈਠੇ ਹੋ, ਤੁਸੀਂ ਕੱਛ ‘ਚ ਇੱਕ-ਦੋ ਸੌ, ਢਾਈ ਸੌ ਕਿਲੋਮੀਟਰ ਤੁਸੀਂ ਜਿੱਥੇ ਹੋ, ਉੱਥੋਂ ਦੂਰ ਧੌਲਾਵਿਰਾ ਹੈ, ਇਹ ਪੰਜ ਹਜ਼ਾਰ ਸਾਲ ਪੁਰਾਣੀ ਨਗਰ ਰਚਨਾ ਹੈ ਧੌਲ ਵਿਰਾ, ਮੋਹਨਜੋਦੜੋ ਦੇ ਸਮੇਂ ਦਾ ਹੈ। ਜੇ ਤੁਸੀਂ ਲੋਕਾਂ ਨੇ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਵੇਗਾ, ਤਾਂ ਉੱਥੇ ਦੇਖੋਗੇ ਪੰਜ ਹਜ਼ਾਰ ਸਾਲ ਪਹਿਲਾਂ ਵੀ ਉਸ ਸ਼ਹਿਰ ਅੰਦਰ Signages ਸਨ ਕਿ ਇਸ ਪਾਸੇ ਜਾਣ ਦੀਆਂ ਥਾਵਾਂ ਇਹ ਹਨ, 500 ਮੀਟਰ ਤੋਂ ਬਾਅਦ ਉਹ ਥਾਂ ਹੈ, ਖੱਬੇ ਪਾਸੇ ਜਾਓਗੇ ਤਾਂ ਇਹ, ਇਹ ਸਭ ਉੱਥੇ Signages ਹਨ। ਇਸ ਦਾ ਮਤਲਬ ਇਹ ਹੋਇਆ ਕਿ ਉਸ ਜ਼ਮਾਨੇ ‘ਚ ਪੰਜ ਹਜ਼ਾਰ ਸਾਲ ਪਹਿਲਾਂ ਉਸ ਧੌਲਾਵਿਰਾ ‘ਚ ਬਾਹਰ ਦੇ ਲੋਕਾਂ ਦਾ ਆਉਣਾ-ਜਾਣਾ ਬਹੁਤ ਰਹਿੰਦਾ ਹੋਵੇਗਾ, ਤਦ ਜਾ ਕੇ Signages ਦੀ ਜ਼ਰੂਰਤ ਪਈ ਹੋਵੇਗੀ। ਅਤੇ ਉਹ ਦੁਨੀਆ ਵਿੱਚ ਸਭ ਤੋਂ ਪਹਿਲੀ Signages ਵਾਲੀ ਵਿਵਸਥਾ ਦੇ ਰੂਪ ਵਿੱਚ ਇਹ ਧੌਲਾਵਿਰਾ ਨੂੰ ਮੰਨਿਆ ਜਾਂਦਾ ਹੈ। ਕੀ ਅਸੀਂ ਲੋਕਾਂ ਨੇ ਕਦੇ ਇਹ ਸੋਚਿਆ ਹੈ ਕਿ ਕੀ ਸਾਡੇ Tourist Destination ਦੀ Signages ਦੀਆਂ common ਕੁੱਝ ਚੀਜ਼ਾਂ ਹੋ ਸਕਦੀਆਂ ਹਨ? ਜਿਸ ਕਾਰਨ ਬਾਹਰ ਤੋਂ ਜੋ ਆਵੇਗਾ, ਉਸ ਨੂੰ ਲਗੇ ਕਿ ਹਾਂ ਬਈ ਇਹ ਲਿਖਿਆ ਹੈ ਮਤਲਬ ਇਹ ਹੋਵੇਗਾ। ਇੱਥੇ ਮੈਨੂੰ ਇਹ ਉਪਲੱਬਧ ਹੋਵੇਗਾ।
ਅਸੀਂ scientific ਤਰੀਕੇ ਨਾਲ ਆਪਣੇ Tourism ਨੂੰ develop ਕਰਨ ਲਈ, ਮੈਂ ਛੋਟੀ ਉਦਾਹਰਨ ਇਸ ਲਈ ਦਿੱਤੀ ਕਿ ਸਾਨੂੰ ਧਿਆਨ ਵਿੱਚ ਆਵੇਗਾ ਕਿ ਅਸੀਂ Tourism ਨੂੰ ਵਿਕਸਤ ਕਰਨ ਲਈ even ਸਾਡਾ Literature ਕਿਸ language ਵਿੱਚ ਹੈ, ਜੇ ਮੇ ਇਸ Tourist destination ਉੱਤੇ ਅੰਗਰੇਜ਼ੀ Speaking ਲੋਕ ਵੱਧ ਆਉਂਦੇ ਹਨ, ਪਰ ਜੇ ਮੇਰਾ ਉੱਥੇ ਦਾ ਸਾਰਾ Literature ਹਿੰਦੀ ਵਿੱਚ ਹੈ ਜਾਂ ਮੇਰੀ ਉੱਥੋਂ ਦੀ local language ਵਿੱਚ ਹੈ, ਤਾਂ ਮੈਂ ਖ਼ਰਚ ਕਰਨ ਤੋਂ ਬਾਅਦ ਵੀ ਉਸ ਦੀ Marketing ਨਹੀਂ ਕਰ ਸਕ ਰਿਹਾ ਹਾਂ। ਸਾਡੀਆਂ Websites, Tourist destination ਲਈ Website ਅਸੀਂ develop ਕਰਨਾ ਚਾਹੁੰਦੇ ਹਾਂ, ਪਰ ਜ਼ਿਆਦਾਤਰ ਸਾਡੀਆਂ Websites ਸਾਡੀ ਆਪਣੀ ਭਾਸ਼ਾ ਵਿੱਚ ਹਨ, ਜਦ ਕਿ ਸਾਨੂੰ ਇੱਕ Global Market ਨੂੰ ਜੇ ਫੜਨਾ ਹੈ, ਤਾਂ ਅਸੀਂ ਉਸ ਦੀ ਭਾਸ਼ਾ ਵਿੱਚ ਆਪਣੀਆਂ Websites ਬਣਾਉਂਦੇ ਹਾਂ? ਅਤੇ ਮੈਂ ਨਹੀਂ ਮੰਨਦਾ ਕਿ ਕੋਈ ਜ਼ਿਆਦਾ ਖ਼ਰਚੇ ਦਾ ਕੰਮ ਹੈ।
ਇਹ ਅਸੀਂ ਲੋਕ ਤੈਅ ਕਰੀਏ ਕਿ ਬਈ ਹਾਂ ਅਸੀਂ Tourism ਨੂੰ ਹੱਲਾਸ਼ੇਰੀ ਦੇਣੀ ਹੈ, ਤਾਂ ਤੁਸੀਂ ਦੇਖੋ ਹੋ ਜਾਵੇਗਾ। ਕਦੀ-ਕਦਾਈਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਰਹਿੰਦਾ ਹੈ Tourism ਵਿੱਚ ਕਿ ਬਈ ਲੋਕ ਕਿਉਂ ਨਹੀਂ ਆਉਂਦੇ? ਬੋਲੇ infrastructure ਨਹੀਂ ਹੈ। Infrastructure ਕਿਉਂ ਨਹੀਂ ਹੈ, ਤਾਂ ਲੋਕ ਨਹੀਂ ਆਉਂਦੇ ਹਨ। ਇਹ ਅਜਿਹਾ ਦਵੰਦ ਹੈ ਕਿ ਜਿਸ ਦਵੰਦ ਵਿੱਚ ਤੁਹਾਨੂੰ ਖ਼ੁਦ ਨੂੰ ਹਿੰਮਤ ਕਰ ਕੇ ਨਿਕਲ ਣਾ ਪੈਂਦਾ ਹੈ।
ਉੱਥੇ HRD Ministry ਦੇ ਲੋਕ ਵੀ ਬੈਠੇ ਹਨ। ਕੀ ਰਾਜਾਂ ਦੀਆਂ ਸਰਕਾਰਾਂ ਇਹ ਤੈਅ ਕਰ ਸਕਦੀਆਂ ਹਨ? ਮੰਨ ਲਵੋ ਕਿ ਆਪਣੇ ਰਾਜ ਵਿੱਚ ਤੈਅ ਕਰੀਏ ਕਿ ਬਈ ਇਸ ਜਮਾਤ ਦੇ ਜੋ student ਹੋਣਗੇ, ਉਹ ਸਾਲ ਵਿੱਚ ਉਨ੍ਹਾਂ ਇੱਕ ਵਾਰ ਸੈਰ-ਸਪਾਟੇ ਲਈ ਜਾਣਾ ਹੈ, ਤਾਂ ਆਪਣੇ ਪਿੰਡ ਦੀਆਂ ਹੀ ਵੱਖ-ਵੱਖ ਥਾਵਾਂ ‘ਤੇ ਜਾਣਗੇ। ਇਸ ਉਮਰ ‘ਚ ਪੁੱਜੇ, ਤਾਂ ਫਿਰ ਤਹਿਸੀਲ ਵਿੱਚ, ਇਸ Standard ‘ਚ ਪੁੱਜੇ, ਤਾਂ ਜ਼ਿਲ੍ਹੇ ਵਿੱਚ ਜਾਣਗੇ। ਉਸ Standard ਵਿੱਚ ਗਏ, ਤਾਂ ਰਾਜ ਵਿੱਚ ਜਾਣਗੇ। ਅਸੀਂ ਇਸ ਤਰ੍ਹਾਂ ਦਾ ਉਨ੍ਹਾਂ ਲਈ ਕੰਮ ਤੈਅ ਕਰਦੇ ਹਾਂ, ਤਾਂ ਉਹ ਹੌਲੀ-ਹੌਲੀ, ਹੌਲੀ-ਹੌਲੀ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਉਨ੍ਹਾਂ ਦੇ ਪਿੰਡ ਵਿੰਚ ਕੀ ਹੈ, ਤਹਿਸੀਲ ਵਿੱਚ ਕੀ ਹੈ, ਜ਼ਿਲ੍ਹੇ ਵਿੱਚ ਕੀ ਹੈ? ਉਹ Tenth ਵਿੱਚ ਪੁੱਜੇਗਾ, ਤਦ ਉਸ ਨੂੰ ਸਾਰਾ ਪਤਾ ਚੱਲ ਜਾਵੇਗਾ। ਅਸੀਂ ਅਜਿਹਾ ਨਹੀਂ ਕਰਦੇ, ਸਾਡੇ ਇੱਥੇ ਤਾਂ ਪੰਜਵੀ ਜਮਾਤ ਦਾ Student ਹੋਵੇਗਾ, ਪਰ ਟੀਚਰ ਨੇ ਜੇ ਉਦੈਪੁਰ ਨਹੀਂ ਦੇਖਿਆ ਹੈ, ਤਾਂ ਟੀਚਰ ਉਸ ਨੂੰ ਉਦੈਪੁਰ ਲੈ ਜਾਵੇਗਾ। ਪਿੰਡ ਵਿੱਚ ਕੀ ਉਸ ਨੇ ਦੇਖਿਆ ਨਹੀਂ ਹੋਵੇਗਾ।
ਅਸੀਂ HRD Ministry ਨੇ ਅਤੇ ਸਾਡੀ Tourism Ministry ਵਿਚਾਲੇ ਤਾਲਮੇਲ ਹੋਵੇ। ਮੰਨ ਲਵੋ ਅਸੀਂ ਤੈਅ ਕਰੀਏ ਕਿ ਸਾਡੇ ਰਾਜ ਵਿੱਚ 10 ਥਾਵਾਂ ਅਜਿਹੀਆਂ ਹਨ, ਜੋ Tourist Destination ਲਈ develop ਕਰਨੀਆਂ ਹਨ। ਸਭ ਮਿਲ ਕੇ ਤੈਅ ਕਰਨ। ਤੁਹਾਨੂੰ ਪਤਾ ਹੈ ਕਿ ਉਨ੍ਹਾਂ 10 ਥਾਵਾਂ ਉੱਤੇ ਅੱਜ ਨਾ Hotel ਹਨ, ਨਾ Restaurants ਹਨ, ਨਾ ਖਾਣ-ਪੀਣ ਦੀ ਵਿਵਸਥਾ ਹੈ, ਪਰ destination ਵਧੀਆ ਹੈ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਤੁਸੀਂ ਪਹਿਲਾਂ ਆਪਣੇ ਰਾਜ ਦੇ ਜੋ resources ਹਨ, ਉਨ੍ਹਾਂ ਨੂੰ mobilize ਕਰੋਗੇ। ਤੈਅ ਕਰੋ ਕਿ ਬਈ ਸਾਡੀਆਂ ਸਾਰੀਆਂ Universities ਪੰਜ ਸਾਲ ਤੱਕ Tourist ਦੇ ਨਾਤੇ ਕਿਤੇ ਜਾਣਾ ਹੈ, ਤਾਂ ਪਹਿਲਾਂ ਇਹ ਦਸ destination ਜੋ ਰਾਜ ਨੇ ਤੈਅ ਕੀਤੇ ਹਨ, ਉੱਥੇ ਤਾਂ ਜਾਣਾ ਹੀ ਪਵੇਗਾ, ਦੋ ਰਾਤਾਂ ਰੁਕਣਾ ਹੀ ਪਵੇਗਾ, ਉਹ ਖ਼ਰਚਾ ਹੋਵੇਗਾ Tourist ਦੇ ਤੌਰ ‘ਤੇ, ਪਰ ਇਨ੍ਹਾਂ ਕਿਸਮਾਂ ਦੀ investment ਹੋਵੇਗੀ।
ਮੰਨ ਲਵੋ ਹਰ ਦਿਨ 10 Buses ਆਉਂਦੀਆਂ ਹਨ College Students ਦੀਆਂ, ਉਸ ਪਿੰਡ ਦੇ ਲੋਕ ਤੈਅ ਕਰ ਲੈਣ ਕਿ ਬਈ ਲੋਕ ਆਉਣ ਲਗੇ ਹਨ, ਚਲੋ, ਚਨੇ ਮੁਰਮੁਰੇ ਵੇਚਣ ਦੀ ਦੁਕਾਨ ਕਰ ਲਵੋ, ਚਲੋ ਪਕੌੜੇ ਬਣਾਉਣ ਦੀ ਦੁਕਾਨ ਕਰ ਲਵੋ, ਚਲੋ ਪਾਣੀ ਲੋਕਾਂ ਨੂੰ ਚਾਹੀਦਾ ਹੈ, ਤਾਂ ਪਾਣੀ ਲਿਆਉਣ ਦਾ ਕੰਮ। ਹੌਲੀ-ਹੌਲੀ develop ਹੋ ਜਾਵੇਗਾ। ਪਰ ਕੀ ਕਦੇ ਸਾਡੇ ਆਪਣੇ Destination ਨੂੰ develop ਕਰਨ ਲਈ ਪਹਿਲਾਂ ਸਾਡੇ ਟੂਰਿਸਟਾਂ ਨੂੰ ਭੇਜਣਾ ਚਾਹੀਦਾ ਹੈ। ਇਹ ਅਸੀਂ ਆਮ ਤੌਰ ‘ਤੇ ਜੇ ਹਿੰਦੁਸਤਾਨ ਦੇ ਹਰ ਰਾਜ ਪੰਜ Destination ਤੈਅ ਕਰਨ, ਜਿੱਥੇ ਵਧੇਰੇ ਮੈਂ ਨਹੀਂ ਕਰ ਰਿਹਾ ਹਾਂ, ਪੰਜ Destination, ਅਤੇ International Level ਦਾ Destination ਬਣਾਉਣ ਦੇ ਇਰਾਦੇ ਨਾਲ ਕਰਨ ਅਤੇ ਸ਼ੁਰੂ ਦੇ ਦੋ-ਤਿੰਨ ਸਾਲ ਹੋਰ ਕੋਈ ਆਵੇ ਜਾਂ ਨਾ ਆਵੇ, ਆਪਣੇ ਰਾਜ ਦੇ student ਜਾਣਾ ਸ਼ੁਰੂ ਕਰ ਦੇਣ। ਉੱਥੇ ਆਪਣੇ-ਆਪ ਇੱਕ ਤਰ੍ਹਾਂ ਦੀ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ, tourist ਆਉਣੇ ਸ਼ੁਰੂ ਹੋ ਜਾਣਗੇ।
ਇਹ ਜਿਸ ਕੱਛ ਦੇ ਰੇਗਿਸਤਾਨ ਵਿੱਚ ਬੈਠੇ ਹਨ, ਸ਼ੁਰੂ ਵਿੱਚ ਗੁਜਰਾਤ ਦੇ ਹੀ ਲੋਕ ਆਏ ਸਨ; ਵੱਧ ਤੋਂ ਵੱਧ ਮੁੰਬਈ ਦੇ ਲੋਕ ਆਉਣੇ ਸ਼ੁਰੂ ਹੋਏ, ਪਰ ਅੱਜ Online booking ਇੱਕ-ਇੱਕ ਸਾਲ ਪਹਿਲਾਂ ਹੋਣ ਲੱਗ ਪਈ। ਅਸੀਂ ਪਹਿਲਾਂ ਇਸ ਤਰ੍ਹਾਂ ਦਾ ਯਤਨ ਕਰਨਾ ਪੈਂਦਾ ਹੈ, ਤਦ ਜਾ ਕੇ Tourist destination ਲਈ ਜੋ ਜ਼ਰੂਰੀ infrastructure ਹੁੰਦਾ ਹੈ, ਉਹ ਤੈਅ ਹੁੰਦਾ ਹੈ, ਫਿਰ ਉੱਥੇ Human resource ਲਈ ਚਿੰਤਾ ਕਰਨੀ ਚਾਹੀਦੀ ਹੈ। ਸਾਡੀ ਬਦਕਿਸਮਤੀ ਹੈ ਕਿ ਜੋ ਸਾਡੇ Tourist destination ਹਨ, ਜਾਂ religious places ਹਨ, ਜਿੱਥੇ Tourist ਜਾਂਦੇ ਹਨ, ਪਰ ਉੱਥੇ ਗਾਈਡ ਲਈ skill development, Human resource development ਦੇ ਕੋਈ courses ਨਹੀਂ ਹੁੰਦੇ। ਉਸ ਸ਼ਹਿਰ ਵਿੱਚ ਗਾਈਡ ਵਜੋਂ ਕੰਮ ਕਰਨ ਵਾਲੇ youth ਕਿਉਂ ਨਾ ਤਿਆਰ ਹੋਣ, ਉਨ੍ਹਾਂ ਦੀ special training ਕਿਉਂ ਨਾ ਹੋਵੇ? ਉਨ੍ਹਾਂ ਦਾ competition ਕਿਉਂ ਨਾ ਹੋਵੇ? ਉਨ੍ਹਾਂ ਦੇ costume ਕਿਉਂ ਨਾ ਤਿਆਰ ਹੋਣ। ਉਸੇ ਯੂਨੀਫ਼ਾਰਮ ਵਿੱਚ ਗਾਈਡ ਹੋਣਾ ਚਾਹੀਦਾ ਹੈ, ਗਾਈਡ ਕੋਲ Identity Card ਕਿਉਂ ਨਹੀਂ ਹੋਣਾ ਚਾਹੀਦਾ, ਅਸੀਂ ਜਦੋਂ ਤੱਕ ਇਹ Professionalism ਨਹੀਂ ਲਿਆਵਾਂਗੇ, ਅਸੀਂ Tourism ਖੇਤਰ ਨੂੰ develop ਨਹੀਂ ਕਰ ਸਕਦੇ।
ਭਾਰਤ ਨੂੰ ਦੋ ਤਰ੍ਹਾਂ ਦੇ Tourism development ਉੱਤੇ focus ਕਰਨਾ ਹੋਵੇਗਾ; ਇੱਕ ਰਵਾਇਤੀ ਯਾਤਰੀ; ਹਰ ਪੁੱਤਰ ਨੂੰ ਹੁੰਦਾ ਹੈ ਕਿ ਆਪਣੇ ਮਾਪਿਆਂ ਨੂੰ ਕਦੇ ਨਾ ਕਦੇ ਗੰਗਾ ਇਸ਼ਨਾਨ ਕਰਾਵਾਂ, ਹਰ ਪੁੱਤਰ ਦੀ ਇੱਛਾ ਹੁੰਦੀ ਹੈ ਕਿ ਆਪਣੇ ਮਾਪਿਆਂ ਨੂੰ ਕਦੇ ਨਾ ਕਦੇ ਚਾਰ ਧਾਮ ਦੀ ਯਾਤਰਾ ਕਰਾਵਾਂ; ਹਰ ਪੁੱਤਰ ਨੂੰ ਰਹਿੰਦਾ ਹੈ ਕਿ ਆਪਣੇ ਮਾਪਿਆਂ ਨੂੰ ਕਦੇ ਸ਼ਿਵਜੀ ਦੇ ਸਥਾਨ ‘ਤੇ ਲੈ ਜਾਵਾਂ, ਗਣੇਸ਼ ਜੀ ਦੇ ਸਥਾਨ ‘ਤੇ ਲੈ ਜਾਵਾਂ, ਇਹ ਸੁਭਾਵਕ ਰਹਿੰਦਾ ਹੈ। ਇਹ ਜੋ ਰਵਾਇਤੀ ਹਨ, ਉਹ ਜ਼ਰੂਰ ਜਾਣਗੇ, ਵਿਵਸਥਾ ਹੋਵੇਗੀ ਤਾਂ ਵੀ ਜਾਣਗੇ, ਔਖਿਆਈ ਹੋਵੇਗੀ, ਤਦ ਵੀ ਜਾਣਗੇ।
ਇਹ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਇਹ ਵੀ ਆਪਣੀ ਇੱਕ ਬਹੁਤ ਵੱਡੀ ਮਾਰਕਿਟ ਹੈ। ਕੀ ਕਦੇ ਅਸੀਂ ਉਨ੍ਹਾਂ ਨੂੰ Address ਕੀਤਾ ਹੈ? ਅਤੇ ਸਾਡੇ ਸਵਾ ਸੌ ਕਰੋੜ ਦੇਸ਼ ਵਾਸੀ, ਜੋ ਸਹਿਜ ਰੂਪ ਵਿੱਚ ਯਾਤਰਾ ਦੇ ਸਥਾਨ ਉੱਤੇ ਜਾਣਾ ਚਾਹੁੰਦੇ ਹਨ, ਉੱਥੇ ਜੇ ਵਿਗਿਆਨਕ ਤਰੀਕੇ ਨਾਲ ਸੋਚ ਕੇ ਅਸੀਂ infrastructure ਤਿਆਰ ਕਰਦੇ ਹਾਂ, ਤਾਂ ਉਹੀ Global Tourist ਲਈ ਵੀ ਇੱਕ ਖਿੱਚ ਦਾ ਕਾਰਨ ਬਣ ਸਕਦਾ ਹੈ।
ਦੂਜੇ Tourist ਉਹ ਹਨ, ਜੋ ਵਿਦੇਸ਼ਾਂ ਤੋਂ ਵੀ ਆਉਣਗੇ, ਜੋ ਸਾਡੀਆਂ ਹੋਰ ਚੀਜ਼ਾਂ ਦੇਖਣੀਆਂ ਚਾਹੁੰਦੇ ਹਨ। ਉਨ੍ਹਾਂ ਨੂੰ Beach Tourism ਵਿੱਚ interest ਹੋਵੇਗਾ, ਉਨ੍ਹਾਂ ਨੂੰ Adventure Tourism ਵਿੱਚ interest ਹੋਵੇਗਾ, ਉਨ੍ਹਾਂ ਨੂੰ Sports Tourism ਵਿੱਚ ਹੋਵੇਗਾ, ਉਨ੍ਹਾਂ ਨੂੰ ਹਿਮਾਲਾ ਦੀ ਬਰਫ਼ਾਨੀ ਜਗ੍ਹਾ ਉੱਤੇ ਜਾਣ ਦੀ ਇੱਛਾ ਹੋਵੇਗੀ, ਉਨ੍ਹਾਂ ਨੇ ਹੋ ਸਕਦਾ ਹੈ ਕਿ ਤਾਜ ਮਹੱਲ ਜਾਂ ਕੁਤਬ ਮੀਨਾਰ ਦੇਖਣੇ ਹੋਣਗੇ, ਤਾਂ ਇਹ ਇੱਕ ਵੱਖਰੀ category ਦੇ ਹਨ। ਅਸੀਂ ਜਦੋਂ ਤੱਕ ਸਾਡੇ Tourists ਲਈ ਕੀ-ਕੀ ਵਿਵਸਥਾਵਾਂ ਕਰ ਸਕਦੇ ਹਾਂ, ਉਸ ਦਿਸ਼ਾ ਵਿੱਚ ਜੇ ਅਸੀਂ ਨਹੀਂ ਸੋਚਦੇ ਹਾਂ, ਅਸੀਂ Tourism ਉੱਤੇ ਜ਼ੋਰ ਨਹੀਂ ਦੇ ਸਕਦੇ ਹਾਂ।
ਤੁਸੀਂ ਸਾਰੇ ਲੋਕ ਉੱਥੇ ਬੈਠੇ ਹੋ। ਇੱਕ ਪ੍ਰੋਗਰਾਮ ਦੀ ਚਰਚਾ ਸ਼ਾਇਦ ਉੱਥੇ ਹੋਣ ਵਾਲੀ ਹੈ, ‘ਏਕ ਭਾਰਤ, ਸ਼੍ਰੇਸ਼ਠ ਭਾਰਤ।’ HRD Ministry ਦੇ ਵੀ ਅਫ਼ਸਰ ਉੱਥੇ ਬੈਠੇ ਹੋਏ ਹਨ। ਏਕ ਭਾਰਤ, ਸ਼੍ਰੇਸ਼ਠ ਭਾਰਤ, ਭਾਰਤ ਜਿਹੇ ਦੇਸ਼ ਨੂੰ ਅੱਗੇ ਵਧਾਉਣ ਲਈ ਸਾਨੂੰ ਬਹੁਤ ਜ਼ੋਰ ਦੇਣ ਦੀ ਜ਼ਰੂਰਤ ਹੈ। ਹੋਇਆ ਕੀ, ਅਸੀਂ ਲੋਕਾਂ ਨੂੰ ਇਹੋ ਆਖਿਆ ਕਿ ਬਈ ਜਾਂ ਤਾਂ ਇਹ ਜਾਂ ਤਾਂ ਉਹ। ਇੰਨੇ ਵੱਡੇ ਦੇਸ਼ ਵਿੱਚ ਜਾਂ ਤਾਂ ਇਹ ਜਾਂ ਤਾਂ ਉਹ ਨਹੀਂ ਚੱਲਦਾ। ਸਾਡੇ ਦੇਸ਼ ਵਿੱਚ ਕੋਈ ਲੜਕਾ French Language ਜਾਣਦਾ ਹੈ, ਤਾਂ ਅਸੀਂ ਸੀਨਾ ਤਾਣ ਕੇ ਦੇਖੋ ਇਹ ਸਾਡਾ ਗੁਆਂਢੀ ਹੈ, ਉਨ੍ਹਾਂ ਦਾ ਬੇਟਾ French language ਵੀ ਜਾਣਦਾ ਹੈ; ਸਾਡਾ ਕੋਈ ਬੱਚਾ Spanish ਜਾਣਦਾ ਹੈ, ਤਾਂ ਅਸੀਂ ਆਖਦੇ ਹਾਂ ਕਿ ਦੇਖੋ ਸਾਡਾ ਬੱਚਾ ਉੱਥੇ Spanish ਜਾਣਦਾ ਹੈ, ਪਰ ਅਸੀਂ ਦੇਸ਼ ਅੰਦਰ ਇਹ ਮਾਹੌਲ ਨਹੀਂ ਬਣਾਉਂਦੇ ਹਾਂ ਕਿ ਹਰਿਆਣਾ ਦਾ ਬੱਚਾ, ਉਹ ਵੀ ਤੇਲਗੂ ਭਾਸ਼ਾ ਬੋਲਣੀ ਸਿੱਖਣਾ ਚਾਹੇ, ਗੁਜਰਾਤ ਦਾ ਬੱਚਾ, ਉਸ ਦਾ ਵੀ ਤਾਂ ਕਦੇ ਮਲਿਆਲਮ ਸਿੱਖਣ ਦਾ ਮਨ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਮਲਿਆਲਮ ਆਉਂਦੀ ਹੈ, ਤਾਂ ਉਸ ‘ਤੇ ਉਸ ਨੂੰ proud feel ਹੋਣਾ ਚਾਹੀਦਾ ਹੈ।
ਅਸੀਂ ਦੇਸ਼ ਅੰਦਰ ਆਪਣੀ ਜੋ ਵਿਰਾਸਤ ਹੈ, ਇਸ ਪ੍ਰਤੀ ਮਾਣ ਨਹੀਂ ਕਰ ਰਹੇ। ਜਿਸ ਦੇਸ਼ ਕੋਲ 100 ਤੋਂ ਵੱਧ ਭਾਸ਼ਾਵਾਂ ਹੋਣ, 1700 ਤੋਂ ਵੱਧ Dialects ਹੋਣ, ਉਹ ਦੇਸ਼ ਕਿੰਨਾ ਅਮੀਰ ਹੈ! ਕੀ ਕਦੇ ਅਸੀਂ ਇਸ ਵਿਰਾਸਤ ਪ੍ਰਤੀ ਆਪਣੀ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਸੋਚਿਆ ਹੈ? ਅਸੀਂ ਕਦੇ-ਕਦੇ ਦੁਨੀਆ ਦੇ ਫਲਾਣੇ ਦੇਸ਼ ਵਿੱਚ ਕੀ ਹੈ, ਉਸ ਦਾ ਤਾਂ ਗਿਆਨ ਰੱਖਦੇ ਹਾਂ, ਪਰ ਮੇਰੇ ਹੀ ਦੇਸ਼ ਵਿੱਚ ਜਾਂ ਮੇਰੇ ਹੀ ਰਾਜ ਵਿੱਚ ਕਿਸ ਕੋਣੇ ਵਿੱਚ ਕੀ ਹੈ; ਉਸ ਦਾ ਅਗਿਆਨ ਹੈ। ਭਾਰਤ ਇੰਨਾ ਵਿਸ਼ਾਲ ਦੇਸ਼ ਹੈ, ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਭਾਰਤ ਵਿੱਚ ਭਲੀ-ਭਾਂਤ ਜਾਣੂ ਕਰਵਾਈਏ, ਭਲੀ-ਭਾਂਤ ਜੋੜੀਏ ਅਤੇ ਉਸੇ ਲਈ ਸਰਦਾਰ ਪਟੇਲ ਜਯੰਤੀ ਦੇ ਦਿਨ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਅਰੰਭ ਵਿੱਚ ਦੋ ਰਾਜ ਇੱਕ-ਦੂਜੇ ਨਾਲ MoU ਕਰਦੇ ਹਨ ਅਤੇ ਕੋਸ਼ਿਸ਼ ਇਹ ਹੈ ਕਿ ਦੋ ਰਾਜ ਇੱਕ-ਦੂਜੇ ਨਾਲ ਆਪਣੇ ਸਬੰਧ ਕਿਵੇਂ ਵਿਕਸਤ ਕਰਨ? ਅਸੀਂ ਵਿਸ਼ਵ ਦੇ ਤਾਂ ਕਈ ਰਾਜਾਂ ਨਾਲ ਕਰ ਲੈਂਦੇ ਹਾਂ ਪਰ ਵਿਸ਼ਵ ਦੇ ਸ਼ਹਿਰਾਂ ਨਾਲ ਵੀ ਕਰਦੇ ਹਾਂ ਪਰ ਆਪਣੇ ਹੀ ਦੇਸ਼ ਵਿੱਚ ਨਹੀਂ ਕਰਦੇ। ਹੁਣ ਜਿਵੇਂ ਹਰਿਆਣਾ ਨੇ ਤੇਲੰਗਾਨਾ ਨਾਲ ਕੀਤਾ ਹੈ। ਹਰਿਆਣਾ ਦੇ ਨੌਜਵਾਨ Tourist ਵਜੋਂ ਇਹ ਸਾਲ ਭਰ ਤੇਲੰਗਾਨਾ ਕਿਉਂ ਨਾ ਜਾਣ? ਤੇਲੰਗਾਨਾ ਦੇ ਨੌਜਵਾਨ ਇਸ ਸਾਲ ਭਰ Tourist ਵਜੋਂ ਹਰਿਆਣਾ ਕਿਉਂ ਨਾ ਜਾਵੇ? ਹਰਿਆਣਾ ਦੀ Traditional ਖੇਡ-ਕੁੱਦ, ਤੇਲੰਗਾਨਾ ਦੀ Traditional ਖੇਡ-ਕੁੱਦ; ਇਨ੍ਹਾਂ ਦੋਵਾਂ ਦੀ ਖੇਡਾਂ ਦੇ ਪ੍ਰੋਗਰਾਮ ਹਰਿਆਣਾ ਅਤੇ ਤੇਲੰਗਾਨਾ ‘ਚ ਇੱਕ-ਦੂਜੇ ਦੇ ਕਿਉਂ ਨਾ ਹੋਣ? ਹਰਿਆਣਾ ਵਿੱਚ ਤੇਲਗੂ ਫ਼ਿਲਮ ਦਾ Festival ਕਿਉਂ ਨਾ ਹੋਵੇ? ਤੇਲਗੂ ਵਿੱਚ ਹਰਿਆਣਾ ਦਾ Film Festival ਕਿਉਂ ਨਾ ਹੋਵੇ? ਹਰਿਆਣਾ ‘ਚ ਤੇਲਗੂ ਭਾਸ਼ਾ ਦਾ ਨਾਟਕ ਮਹਾਂਉਤਸਵ ਕਿਉਂ ਨਾ ਹੋਵੇ? ਤੇਲੰਗਾਨਾ ਵਿੱਚ ਹਰਿਆਣਾ ਦਾ ਨਾਂਅ ਮਹਾਂਉਤਸਵ ਕਿਉਂ ਨਾ ਹੋਵੇ? ਸਹਿਜ ਰੂਪ ਵਿੱਚ ਹਰਿਆਣਾ ਦੇ ਬੱਚਿਆਂ ਨੂੰ ਇੱਕ ਸਾਲ ਅੰਦਰ 100 ਤੇਲਗੂ ਵਾਕ ਸਿਖਾ ਸਕਦੇ ਹਾਂ, ਬੋਲਚਾਲ ਦੇ 100 ਵਾਕ। ਤੇਲੰਗਾਨਾ ਦੇ ਬੱਚਿਆਂ ਨੂੰ 100 ਹਰਿਆਣਵੀ ਭਾਸ਼ਾ ਦੇ, ਹਿੰਦੀ ਭਾਸ਼ਾ ਦੇ ਵਾਕ ਸਿਖਾ ਸਕਦੇ ਹਨ।
ਤੁਸੀਂ ਦੇਖੋ, ਦੇਖ ਕੇ ਬਿਨਾ ਕੋਸ਼ਿਸ਼ ਕੀਤਿਆਂ ਹਰ ਰਾਜ ਵਿੱਚ ਹਰ ਦਸਵੇਂ-ਅੱਠਵੇਂ ਅਹੁਦੇ ‘ਤੇ ਕੋਈ ਨਾ ਕੋਈ ਵਿਅਕਤੀ ਰਾਜ ਦੀ ਭਾਸ਼ਾ ਬੋਲ ਲੈਂਦਾ ਹੋਵੇਗਾ। ਕੋਈ ਆਵੇਗਾ, ਤਾਂ ਉਸ ਨੂੰ ਲਗੇਗਾ, ਚੰਗਾ ਬਈ ਤਾਮਿਲਨਾਡੂ ਦਾ ਆਇਆ ਆਓ, ਆਓ ‘ਵਣੱਕਮ’ ਕਹਿ ਕੇ ਸ਼ੁਰੂ ਕਰਾਂਗੇ। ਤੁਰੰਤ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਇਸ ਪ੍ਰੋਗਰਾਮ ਲਈ ਰਾਜ ਅੱਗੇ ਆਉਣ। HRD Ministry ਹੋਵੇ, ਯੁਵਕ ਸੇਵਾ ਅਤੇ ਸੱਭਿਆਚਾਰ ਵਾਧਾ ਹੋਵੇ, Culture Department ਅਤੇ Tourism Department ਹੋਣ, ਇਹ Department ਹਨ, ਜੋ Catalytic Agent ਦੇ ਰੂਪ ਵਿੱਚ ਬਹੁਤ ਵੱਡਾ ਕੰਮ ਕਰ ਸਕਦੇ ਹਨ।
ਤੁਸੀਂ, ਤੁਸੀਂ ਮੰਨ ਲਵੋ Quiz Competition, ਇਨ੍ਹੀਂ ਦਿਨੀਂ ਸਾਡੇ ਵਿਦੇਸ਼ ਵਿਭਾਗ ਨੇ ਵਿਸ਼ਵ ਭਰ ‘ਚ ਫੈਲੇ ਹੋਏ ਭਾਰਤੀ ਭਾਈਚਾਰੇ ਲਈ ਇੱਕ Quiz Competiton ਸ਼ੁਰੂ ਕੀਤਾ ਹੈ। ਜੋ ਦੂਜੀ-ਤੀਜੀ ਪੀੜ੍ਹੀ ਤੋਂ ਲੋਕ ਵਿਦੇਸ਼ ਵਿੱਚ ਹਨ, ਉਨ੍ਹਾਂ ਦੇ ਬੱਚਿਆਂ ਨੂੰ ਇੰਨਾ ਕੁ ਤਾਂ ਪਤਾ ਹੈ ਕਿ ਉਨ੍ਹਾਂ ਦੇ ਪੁਰਖੇ ਭਾਰਤ ਵਿੱਚ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਭਾਰਤ ਕੀ ਹੈ? ਤਾਂ ਉਨ੍ਹਾਂ ਇੱਕ Online Quiz Competition ਸ਼ੁਰੂ ਕੀਤਾ। ਪਿਛਲੇ ਸਾਲ ਪੰਜ ਹਜ਼ਾਰ (5,000) ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਬੱਚੇ ਜੋ ਮੂਲ ਭਾਰਤੀ ਪਰਿਵਾਰ ਦੇ ਹਨ, ਪਰ ਉਹ ਪੈਦਾ ਇੱਥੇ ਨਹੀਂ ਹੋਏ; ਨਾ ਕਦੇ ਹਿੰਦੁਸਤਾਨ ਦੇਖਿਆ ਹੈ, ਇਸ Competition ਵਿੱਚ ਭਾਗ ਲਿਆ, ਹਿੰਦੁਸਤਾਨ ਦੀਆਂ ਜਾਣਕਾਰੀਆਂ ਲੈਣ ਦਾ ਯਤਨ ਕੀਤਾ ਅਤੇ ਉਨ੍ਹਾਂ ਦਾ ਇੱਕ ਇਨਾਮ ਦੇਣ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਹੋ ਗਿਆ, ਪਿਛਲੇ 2 ਅਕਤੂਬਰ ਨੂੰ।
ਕੀ ਸਾਡੇ ਦੇਸ਼ ਦੇ ਵੱਖੋ-ਵੱਖਰੇ ਰਾਜਾਂ ਦਾ Online Quiz Competiton ਹੋ ਸਕਦਾ ਹੈ? ਜੇ ਗੁਜਰਾਤ ਨੇ ਛੱਤੀਸਗੜ੍ਹ ਦੇ ਨਾਲ MoU ਕੀਤਾ ਹੈ, ਏਕ ਭਾਰਤ ਸ਼੍ਰੇਸ਼ਠ ਭਾਰਤ ਦਾ, ਤਾਂ ਛੱਤੀਸਗੜ੍ਹ ਦੇ ਬੱਚੇ Quiz Competition ਵਿੱਚ ਗੁਜਰਾਤ ਦੇ ਪੰਜ ਹਜ਼ਾਰ ਸੁਆਲਾਂ ਦਾ ਜਵਾਬ ਦੇਣ, ਗੁਜਰਾਤ ਦੇ ਬੱਚੇ ਛੱਤੀਸਗੜ੍ਹ ਦੇ ਪੰਜ ਹਜ਼ਾਰ ਸੁਆਲਾਂ ਦਾ ਜੁਆਬ ਦੇਣ, ਕਿੰਨੇ District ਹਨ, ਕਿੰਨੀਆਂ ਜਾਤਾਂ ਹਨ, ਕਿੰਨੀਆਂ ਬੋਲੀਆਂ ਹਨ, ਕਿਹੋ ਜਿਹਾ ਖਾਣਾ-ਪੀਣਾ ਹੈ, ਕਿਹੋ ਜਿਹਾ ਪਹਿਰਾਵਾ ਹੈ, ਕਿਹੜੀਆਂ ਵਸਤਾਂ ਕਿੱਥੇ ਹਨ। ਤੁਸੀਂ ਦੇਖੋ ਕਿ ਕਿੰਨਾ ਵੱਡਾ Integration ਸਹਿਜ ਰੂਪ ਵਿੱਚ ਹੋਵੇਗਾ। ਅਤੇ ਜੇ ਉਹ ਬੱਚਾ ਅਜਿਹੇ 10 ਰਾਜਾਂ ਦੇ Quiz Competition ਵਿੱਚ ਹੌਲੀ-ਹੌਲੀ ਕਰ ਕੇ ਭਾਗ ਲੈਂਦਾ ਹੈ, ਤਾਂ ਭਾਰਤ ਦੇ ਵਿਸ਼ੇ ਵਿੱਚ ਕਿੰਨੀ ਜਾਣਕਾਰੀ ਉਸ ਨੂੰ ਹੋਵੇਗੀ।
ਮੈਂ ਚਾਹੁੰਦਾ ਹਾਂ ਕਿ ਸਾਰੇ ਰਾਜ ਆਪਣਾ ਇੱਕ-ਇੱਕ Quiz Bank ਬਣਾਉਣ; ਦੋ ਹਜ਼ਾਰ, ਪੰਜ ਹਜ਼ਾਰ, ਸੱਤ ਹਜ਼ਾਰ Questions ਅਤੇ Answers, ਅਤੇ ਹੋ ਸਕੇ ਤਾਂ ਜੋ ਸਬੰਧ ਹੋਵੇ, ਉਸ ਦਾ ਫ਼ੋਟੋਗ੍ਰਾਫ਼; Online ਇੱਕ Platform ਤਿਆਰ ਕਰਨ ਅਤੇ ਰਾਜ ਨਾਲ MoU ਹੋਵੇ, ਉਸ ਰਾਜ ਦੇ ਬੱਚਿਆਂ ਵਿਚਾਲੇ Speech Competition ਹੋਵੇ।
ਇਨ੍ਹੀਂ ਦਿਨੀਂ ਅਸੀਂ 15 ਅਗਸਤ ਅਤੇ 26 ਜਨਵਰੀ ਨੂੰ ਪੁਲਿਸ ਦਸਤੇ ਦੇ ਲੋਕਾਂ ਨੂੰ ਕਿਹਾ ਹੈ ਕਿ 26 ਜਨਵਰੀ ਦੀ ਪਰੇਡ ਵਿੱਚ ਇੱਕ ਰਾਜ ਦੇ ਪੁਲਿਸ ਦਸਤੇ ਦੇ ਲੋਕ ਦੂਜੇ ਰਾਜ ਵਿੱਚ ਜਾਣ। ਉਸ ਰਾਜ ਦੇ ਲੋਕ ਪਰੇਡ ਕਰਦੇ ਹੋਣਗੇ, ਉਸ ਵਿੱਚ ਇੱਕ ਹੋਰ ਰਾਜ ਦਾ ਦਸਤਾ ਵੀ ਹੋਵੇਗਾ। ਇਹ ਚੀਜ਼ਾਂ ਹਨ, ਜੋ ਸਾਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦੀਆਂ ਹਨ। ਇਹ ਸਹਿਜ ਕਰਨ ਵਾਲੇ ਕੰਮ ਹਨ ਅਤੇ ਉਸ ਉੱਤੇ ਜ਼ੋਰ ਦੇ ਰਹੇ ਹਾਂ। ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਨੂੰ ਵੀ ਸਫ਼ਲ ਬਣਾਉਣ ਦੀ ਦਿਸ਼ਾ ਵਿੱਚ ਸਾਨੂੰ ਲੋਕਾਂ ਨੂੰ ਯਤਨ ਕਰਨਾ ਚਾਹੀਦਾ ਹੈ ਅਤੇ ਭਾਰਤ ਇੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ; ਅਸੀਂ ਆਪਣੇ ਹੀ ਦੇਸ਼ ਨੂੰ ਆਪਣੇ ਵਿੱਚ ਸ਼ਾਮਲ ਕਰਨ ਲਈ ਇੱਕ ਬੀੜਾ ਚੁੱਕ ਲਈਏ, ਤਾਂ ਵੀ ਇੱਕ ਜ਼ਿੰਦਗੀ ਘੱਟ ਪੈ ਜਾਵੇ, ਇੰਨਾ ਵੱਡਾ ਤੇ ਵਿਸ਼ਾਲ ਦੇਸ਼ ਹੈ; ਇੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ; ਅਤੇ ਹਰ ਨਵੀਂਆਂ ਚੀਜ਼ਾਂ ਜਾਣਾਂਗੇ, ਤਾਂ ਖ਼ੁਸ਼ੀ ਹੋਵੇਗੀ।
ਜਿਵੇਂ ਮੈਂ ਇੱਕ ਕੰਮ ਕਿਹਾ ਹੈ ਏਕ ਭਾਰਤ ਸ਼੍ਰੇਸ਼ਠ ਭਾਰਤ ਵਿੱਚ, ਜਿਵੇਂ ਮੰਨ ਲਵੋ ਕਿ ਹਰਿਆਣਾ ਹੈ, ਤੇਲੰਗਾਨਾ ਦੇ ਨਾਲ ਹੋਵੇਗਾ। ਕੀ ਹਰਿਆਣਾ ਦੇ ਹਰ ਸਕੂਲ ਵਿੱਚ ਤੇਲਗੂ ਭਾਸ਼ਾ ਦੇ ਪੰਜ ਗੀਤ ਚੇਤੇ ਹੋ ਸਕਦੇ ਹਨ? ਕੀ ਤੇਲੰਗਾਨਾ ਦੇ ਲੋਕਾਂ ਨੂੰ ਹਰਿਆਣਾ ਦੇ ਪੰਜ ਗੀਤ ਆਉਂਦੇ ਹਨ? ਅਤੇ ਇਹ ਮਜ਼ਾ ਆਵੇਗਾ, ਉਨ੍ਹਾਂ ਨੂੰ ਆਨੰਦ ਆਵੇਗਾ, ਇਹ ਕੋਈ extra ਮਿਹਨਤ ਨਹੀਂ ਕਰਨੀ ਪਵੇਗੀ। ਸਹਿਜ ਤੌਰ ‘ਤੇ ਅਸੀਂ ਦੇਸ਼ ਦੀਆਂ ਵਿਭਿੰਨਤਾਵਾਂ ਨੂੰ ਜਾਣੇ-ਪਛਾਣੇ ਅਤੇ ਇਹ Tourism ਨੂੰ ਵੀ ਬਹੁਤ ਬਲ ਦੇਣਾ ਵਾਲਾ ਹੈ।
ਸਾਡੀ ਯੁਵਾ ਸ਼ਕਤੀ ਵਿੱਚ ਇੱਕ ਚੈਤੰਨਯ ਭਰਨ ਵਾਲਾ ਕੰਮ ਹੈ। ਭਾਰਤ ਨੂੰ ਜੋੜ ਕੇ ਭਾਰਤ ਨੂੰ ਇੱਕ ਨਵੇਂ ਸਿਖ਼ਰਾਂ ਉੱਤੇ ਲਿਜਾਣ ਦਾ ਮੌਕਾ ਹੈ। ਇੱਕ ਛੋਟੀ ਜਿਹੀ ਚੀਜ਼ ਕਿਉਂ ਨਾ ਹੋਵੇ, ਪਰ ਕਿੰਨੀ ਵੱਡੀ ਤਬਦੀਲੀ ਲਿਆ ਸਕਦਾ ਹੈ ਇਹ ਇਸ ਨਾਲ ਅਸੀਂ ਦੇਖ ਸਕਦੇ ਹਾਂ। ਤਾਂ ਤੁਸੀਂ ਇੱਥੇ ਤਿੰਨ ਦਿਨ ਚਿੰਤਨ-ਮਨਨ ਕਰਨ ਵਾਲੇ ਹਾਂ, ਇੰਨੀ ਦੂਰ ਤੋਂ ਤੁਸੀਂ ਆਪ ਆਏ ਹੋ, ਮੈਂ ਆਸ ਕਰਦਾ ਹਾਂ ਕਿ ਤੁਸੀਂ ਖ਼ਾਸ ਕਰ ਕੇ ਜੋ ਮੰਤਰੀ-ਪ੍ਰੀਸ਼ਦ ਦੇ ਲੋਕ ਆਏ ਹਨ; ਉਹ ਜ਼ਰੂਰ ਬੈਠਣਗੇ, ਆਪਣੇ ਅਨੁਭਵ ਦਾ ਲਾਭ ਸਾਰੇ ਰਾਜਾਂ ਨੂੰ ਦੇਣਗੇ, ਆਪਣੇ vision ਦਾ ਲਾਭ ਦੇਣਗੇ, ਅਤੇ ਸ਼ਾਮ ਨੂੰ ਰੇਗਿਸਤਾਨ ਵਿੱਚ ਜਦੋਂ ਜਾਣ; ਮੇਰਾ ਇਸ ਭੂਮੀ ਨਾਲ ਲਗਾਅ ਰਿਹਾ ਹੈ। ਮੈਂ ਤੁਹਾਨੂੰ ਇੱਕ ਸਲਾਹ ਦੇਣੀ ਚਾਹੁੰਦਾ ਹਾਂ, ਅੱਜ ਸ਼ਾਮ ਨੂੰ ਜਦੋਂ ਰੇਗਿਸਤਾਨ ਵਿੱਚ ਤੁਸੀਂ ਜਾਵੋਂ, ਤਾਂ ਜਿੰਨਾ ਅੰਦਰ ਤੱਕ ਜਾ ਸਕਦੇ ਹੋ, allow ਕਰੋ, Security Forces ਤਦ ਉੱਥੇ ਤੱਕ ਜਾਣ, ਪਰ ਹੋ ਸਕੇ ਤਾਂ ਆਪਣੇ ਸਾਥੀਆਂ ਨੂੰ ਛੱਡ ਕੇ 25, 50 ਕਦਮ ਦੂਰ ਕਿਤੇ ਜਾ ਕੇ ਦਸ ਮਿੰਟ ਖੜ੍ਹੇ ਰਹੋ, ਇਕੱਲੇ। ਉਸ ਵਿਸ਼ਾਲ ਰੂਪ ਨੂੰ ਦੇਖੋ, ਉਸ ਨੀਲੇ ਅਸਮਾਨ ਨੂੰ ਦੇਖੋ, ਉਸ ਸਫ਼ੇਦ ਚਾਦਰ ਨੂੰ ਦੇਖੋ, ਸ਼ਾਇਦ ਜੀਵਨ ਵਿੱਚ ਅਜਿਹਾ ਤਜਰਬਾ ਬਹੁਤ rare ਅਤੇ ਹਾਂ ਦੋਸਤਾਂ ਵਿੱਚ ਹੀ ਗੱਪਾਂ ਮਾਰਦੇ ਰਹੋਗੇ, ਤਾਂ ਫਿਰ ਉਹ ਅਹਿਸਾਸ ਨਹੀਂ ਹੋਵੇਗਾ। 15 ਤੋਂ 20 ਮਿੰਟਾਂ ਲਈ ਸਾਰੇ ਲੋਕ ਆਪੇ ਹੀ 20, 25 ਕਦਮ ਦੂਰ ਇਕੱਲੇ ਜਾ ਕੇ ਖੜ੍ਹੇ ਹੋ ਜਾਵੋ, ਤੁਸੀਂ ਜ਼ਰੂਰ ਇੱਕ ਨਵਾਂ ਅਨੁਭਵ ਕਰੋਗੇ ਅਤੇ ਉਸ ਅਨੁਭਵ ਨੂੰ ਸਭ ਦੇ ਸਾਹਮਣੇ ਜ਼ਰੂਰ ਦੱਸਾਂਗੇ। ਇਹ ਜਗ੍ਹਾ ਅਜਿਹੀ ਹੈ ਕਿ ਜਿੱਥੇ ਅੱਜ ਤੋਂ ਦਸ ਸਾਲ ਪਹਿਲਾਂ ਜੇ ਜਾਣਾ ਹੈ, ਤਾਂ ਤਿੰਨ-ਤਿੰਨ, ਚਾਰ-ਚਾਰ ਘੰਟੇ ਲੱਗਦੇ ਸਨ ਰੇਗਿਸਤਾਨ ਵਿੱਚ, ਅੱਜ ਤੁਸੀਂ ਸ਼ਾਇਦ 50 ਮਿੰਟ, 60 ਮਿੰਟ ‘ਚ ਉੱਥੇ ਪੁੱਜ ਗਏ ਹੋਵੋਗੇ।
ਭੂਚਾਲ ਤੋਂ ਬਾਅਦ ਕਿੰਨੀ ਤਬਦੀਲੀ ਆਉਂਦੀ ਹੈ, ਉਹ ਤੁਸੀਂ ਦੇਖਿਆ ਹੈ। ਅਤੇ ਇਹ ਹਿੰਦੁਸਤਾਨ ਦਾ ਆਖ਼ਰੀ ਪਿੰਡ ਹੈ, ਜਿੱਥੇ ਤੁਸੀਂ ਬੈਠੇ ਹੋ। ਇਸ ਤੋਂ ਬਾਅਦ ਕੋਈ ਆਬਾਦੀ ਨਹੀਂ ਹੈ। ਇਸ ਆਖ਼ਰੀ ਪਿੰਡ ਦੇ ਆਖ਼ਰੀ ਮੁਕਾਮ ਉੱਤੇ ਤੁਸੀਂ ਭਾਰਤ ਦੇ ਭਵਿੱਖ ਦਾ ਚਿੰਤਨ ਕਰ ਰਹੇ ਹੋ। ਭਾਰਤ ਦੇ Tourism ਨੂੰ ਹੱਲਾਸ਼ੇਰੀ ਦੇਣ ਲਈ ਚਿੰਤਨ ਕਰ ਰਹੇ ਹੋ। ਭਾਰਤ ਦੀ ਯੁਵਾ ਸ਼ਕਤੀ ਨੂੰ ਪ੍ਰੇਰਨਾ ਦੇਣ ਲਈ ਕੋਈ ਨਾ ਕੋਈ ਸੰਕਲਪ ਕਰ ਕੇ ਉਠਣ ਵਾਲੇ ਹੋ।
ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕਾਂ ਦਾ ਇਹ ਮੰਥਨ ਆਉਣ ਵਾਲੇ ਦਿਨਾਂ ਵਿੱਚ ਨੀਤੀ-ਨਿਰਧਾਰਨ ਵਿੱਚ ਬਹੁਤ ਹਾਂ-ਪੱਖੀ ਭੂਮਿਕਾ ਅਦਾ ਕਰੇਗਾ। ਮੇਰੀਆਂ ਇਸ ਮੌਕੇ ਤੁਹਾਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਹਨ। ਤੁਸੀਂ ਦੋ-ਤਿੰਨ ਦਿਨ ਜੋ ਚਰਚਾ ਕਰਨ ਵਾਲੇ ਹੋ, ਉਸ ਦੀ ਬਹੁਤ ਬਾਰੀਕੀ ਨਾਲ ਮੈਂ ਹਰ ਚੀਜ਼ ਨੂੰ ਦੇਖਣ ਵਾਲਾ ਹਾਂ, ਕਿਉਂਕਿ ਮੇਰੀ ਇਹ ਦਿਲਚਸਪੀ ਦਾ ਖੇਤਰ ਹੈ।
ਅਤੇ ਇਸ ਖੇਤਰ ਵਿੱਚ ਬਹੁਤ potential ਹੈ, ਅਸੀਂ ਇਸ ਨੂੰ ਅੱਗੇ ਵਧਾਉਣਾ ਹੈ। ਤਾਂ ਮੈਂ ਤੁਸੀਂ ਜੋ ਮਿਹਨਤ ਕਰਨ ਵਾਲੇ ਹੋ, ਉਸ ਦਾ ਪੂਰਾ ਲਾਭ ਮੈਂ ਖ਼ੁਦ ਉਠਾਉਣਾ ਚਾਹੁੰਦਾ ਹਾਂ, ਤਾਂ ਮੈਨੂੰ ਵੱਧ ਤੋਂ ਵੱਧ ਲਾਭ ਮਿਲੇ; ਅਜਿਹਾ ਕੰਮ ਤੁਸੀਂ ਜ਼ਰੂਰ ਕਰੋਗੇ। ਦੇਸ਼ ਨੂੰ ਤਾਂ ਲਾਭ ਮਿਲੇ, ਅਜਿਹਾ ਕੰਮ ਕਰਦੇ ਹੀ ਹੋ ਤੁਸੀਂ, ਪਰ ਮੇਰੇ ਵੀ ਗਿਆਨ ‘ਚ ਵਾਧਾ ਹੋਵੇਗਾ, ਤੁਹਾਡੇ ਉਸ ਅਨੁਭਵ ਦੁਆਰਾ। ਤਾਂ ਮੈਂ ਉਸ ਦੀ ਉਡੀਕ ਕਰਦਾ ਹਾਂ।
ਹੁਣ ਤਾਂ ਤਿੰਨ ਦਿਨਾਂ ਦੇ ਤੁਹਾਡੇ ਵਿਚਾਰ-ਵਟਾਂਦਰੇ ਨਾਲ ਜੋ ਮੰਥਨ ਰਾਹੀਂ ਅੰਮ੍ਰਿਤ ਨਿਕਲੇਗਾ, ਉਸ ਅੰਮ੍ਰਿਤ ਨੂੰ ਪੀਣ ਲਈ ਮਂੁ ਵੀ ਉਡੀਕ ਕਰ ਰਿਹਾ ਹਾਂ। ਮੇਰੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਹਨ। ਮੈਂ ਵਿਜੈ ਰੂਪਾਣੀ ਜੀ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਲਈ, ਕਿਉਂਕਿ ਉਨ੍ਹਾਂ ਦੇ ਇੱਥੇ Tourism ਦਾ ਇੰਨਾ rush ਹੁੰਦਾ ਹੈ, ਤਾਂ ਵਿੱਚੋਂ ਇਸ ਤਰ੍ਹਾਂ ਨਾਲ ਕਿਸੇ Conference ਲਈ Tent ਆਦਿ ਦੇਣਾ ਜ਼ਰਾ ਉਨ੍ਹਾਂ ਨੂੰ economically ਥੋੜ੍ਹਾ ਪਰੇਸ਼ਾਨੀ ਦੇਣ ਵਾਲਾ ਕੰਮ ਹੁੰਦਾ ਹੈ ਪਰ ਦੇ ਰਹੇ ਹਨ, ਪਰ ਇਸ ਕਾਰਨ ਜ਼ਰੂਰ ਇਹ ਦੇਸ਼ ਭਰ ਤੋਂ ਲੋਕ ਆਏ ਹਨ, ਤਾਂ ਇਹ ਤੁਹਾਡੇ ਇਸ ਰਣੋਤਸਵ ਦਾ ਪ੍ਰਚਾਰ ਵੀ ਕਰਨਗੇ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਵੱਲੋਂ ਵੀ 50-50 ਲੋਕ ਜ਼ਿਆਦਾ ਆਉਣਾ ਸ਼ੁਰੂ ਕਰ ਦੇਣ, ਤਾਂ ਤੁਹਾਡਾ ਇੱਕ investment ਹੀ ਹੈ। ਤਾਂ ਗੁਜਰਾਤ ਸਰਕਾਰ ਨੂੰ ਵੀ ਮੈਂ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ।
ਧੰਨਵਾਦ।
ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਮਨੀਸ਼ਾ ਪਾਂਡੇ/ਨਿਰਮਲ ਸ਼ਰਮਾ
Essential to understand the work that we are doing particularly in the context of the changing world: PM @narendramodi
— PMO India (@PMOIndia) January 20, 2017
We need an institutional arrangement that enables excellence in sports because I am sure every government wants to popularise sports: PM
— PMO India (@PMOIndia) January 20, 2017
What is needed is proper mapping at the district level so that we can understand where is our talent & where is the infrastructure: PM
— PMO India (@PMOIndia) January 20, 2017
A digital movement in the nation is going on and the youth are at the core of this. Our youth gave strength to Swachh Bharat Mission too: PM
— PMO India (@PMOIndia) January 20, 2017
As far as tourism is concerned, India is blessed with so much potential and this can draw the world to India: PM @narendramodi
— PMO India (@PMOIndia) January 20, 2017
Each state should pick a few destinations and create world class tourism infrastructure & draw the world there: PM @narendramodi
— PMO India (@PMOIndia) January 20, 2017