Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੋਮਨਾਥ ਟਰੱਸਟ ਦੇ ਟਰੱਸਟੀਆਂ ਦੀ 116ਵੀਂ ਮੀਟਿੰਗ ਸੋਮਨਾਥ ਵਿਖੇ ਹੋਈ

ਸੋਮਨਾਥ ਟਰੱਸਟ ਦੇ ਟਰੱਸਟੀਆਂ ਦੀ 116ਵੀਂ ਮੀਟਿੰਗ ਸੋਮਨਾਥ ਵਿਖੇ ਹੋਈ


ਸ੍ਰੀ ਸੋਮਨਾਥ ਟਰੱਸਟ ਦੇ ਟਰੱਸਟੀਆਂ ਦੀ 116ਵੀਂ ਮੀਟਿੰਗ ਅੱਜ ਸੋਮਨਾਥ ਵਿਖੇ ਹੋਈ।

ਇਸ ਮੀਟਿੰਗ ਵਿੱਚ ਟਰੱਸਟੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ,ਸ੍ਰੀ ਲਾਲਕ੍ਰਿਸ਼ਣ ਆਡਵਾਣੀ,ਸ੍ਰੀ ਅਮਿਤ ਸ਼ਾਹ,ਸ੍ਰੀ ਕੇਸ਼ੂ ਭਾਈ ਪਟੇਲ,ਸ੍ਰੀ ਪੀ.ਕੇ. ਲਾਹੜੀ, ਸ੍ਰੀ ਜੇ.ਡੀ.ਪਰਮਾਰ ਅਤੇ ਸ੍ਰੀ ਹਰਸ਼ ਨੇਵਤੀਆ (Shri Harsh Neotia) ਹਾਜ਼ਰ ਸਨ।

ਮੀਟਿੰਗ ਵਿੱਚ ਸ੍ਰੀ ਨਰੇਂਦਰ ਮੋਦੀ ਨੇ ਸੁਝਾਅ ਦਿੱਤਾ ਕਿ ਸ੍ਰੀ ਸੋਮਨਾਥ ਮੰਦਰ ਦੇ ਸਾਰੇ ਪਰਿਸਰ ਨੂੰ ਪਾਣੀ,ਹਰਿਆਲੀ ਅਤੇ ਸਹੂਲਤਾਂ ਨਾਲ ਅੱਪਗਰੇਡ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਿਫਾਰਸ਼ ਕੀਤੀ ਕਿ ਟਰੱਸਟ ਨੂੰ ਵੇਰਾਵਲ (Veraval ) ਅਤੇ ਪ੍ਰਭਾਸ ਪਾਟਨ (Prabhas Patan) ਨੂੰ ਕੈਸ਼ਲੈੱਸ ਬਣਾਉਣ ਦੇ ਯਤਨਾਂ ਵਿੱਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਨੂੰ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਵਿਸ਼ੇਸ਼ ਮਹਾਉਤਸਵਾਂ ਦਾ ਆਯੋਜਨ ਕਰਨਾ ਚਾਹੀਦਾ ਹੈ।

ਇਹ ਵੀ ਫੈਸਲਾ ਕੀਤਾ ਗਿਆ ਕਿ ਸ੍ਰੀ ਕੇਸ਼ੂ ਭਾਈ ਪਟੇਲ ਸਾਲ 2017 ਲਈ ਵੀ ਟਰੱਸਟ ਦੇ ਚੇਅਰਮੈਨ ਬਣੇ ਰਹਿਣਗੇ।

****

ਏਕੇਟੀ/ਐੱਨਟੀ