ਪੀਐੱਮਇੰਡੀਆ
ਸ੍ਰੀ ਲੰਕਾ ਦੇ ਵਿਦੇਸ਼ ਮੰਤਰੀ ਸ਼੍ਰੀ ਤਿਲਕ ਮਰੱਪਨਾ(Mr. Tilak Marapana) ਨੇ ਅੱਜ ਦੁਪਹਿਰ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਾਲ ਸਦਭਾਵਨਾ ਵਜੋਂ ਮੁਲਾਕਾਤ ਕੀਤੀ।
ਸ੍ਰੀ ਤਿਲਕ ਮਰੱਪਨਾਇਸ ਵੇਲੇ ਭਾਰਤ ਦੇ ਤਿੰਨ ਦਿਨਾ ਦੁਵੱਲੇ ਦੌਰੇ ਉੱਤੇ ਹਨ।
ਪ੍ਰਧਾਨ ਮੰਤਰੀ ਨੇ ਸ੍ਰੀ ਤਿਲਕ ਮਰੱਪਨਾਨੂੰ ਸ੍ਰੀ ਲੰਕਾ ਦੇ ਵਿਦੇਸ਼ ਮੰਤਰੀ ਦਾ ਨਵਾਂ ਅਹੁਦਾ ਸੰਭਾਲਣ ਉੱਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਸਾਲ ਮਈ ਵਿਚ ਅੰਤਰਰਾਸ਼ਟਰੀ ਵੇਸਕ ਦਿਵਸ ਦੇ ਮੌਕੇ ਉੱਤੇ ਹੋਏ ਆਪਣੇ ਲਾਹੇਵੰਦ ਸ੍ਰੀ ਲੰਕਾ ਦੇ ਦੌਰੇ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਸ੍ਰੀ ਲੰਕਾ ਨਾਲ ਭਾਰਤ ਵਲੋਂ ਆਪਣੇ ਸਬੰਧਾਂ ਨੂੰ ਦਿੱਤੀ ਜਾ ਰਹੀ ਅਹਿਮੀਅਤ ਦਾ ਜ਼ਿਕਰ ਕੀਤਾ। ਦੋਵੇਂ ਦੇਸ਼ ਡੂੰਘੇ ਅਤੇ ਵਿਸਤ੍ਰਿਤ ਸਬੰਧਾਂ ਦਾ ਆਨੰਦ ਮਾਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨ ਦੇ ਚਾਹਵਾਨ ਹਨ।
*****
AKT/NT
Held wide ranging discussions on India-Sri Lanka ties with SL's Foreign Minister, Mr. Tilak Marapana. https://t.co/pMxT8t1Ge7
— Narendra Modi (@narendramodi) September 9, 2017