Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀ ਅਕੀਓ ਟੌਯੌਡਾ (Mr. Akio Toyoda) ਪ੍ਰਧਾਨ ਟੌਯੌਟਾ ਅਤੇ ਸ੍ਰੀ ਓ ਸੁਜ਼ੂਕੀ (Mr. O. Suzuki) ਚੇਅਰਮੈਨ ਸੁਜ਼ੂਕੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸ੍ਰੀ ਅਕੀਓ ਟੌਯੌਡਾ, ਪ੍ਰਧਾਨ ਟੌਯੌਟਾ ਅਤੇ ਸ੍ਰੀ ਓ ਸੁਜ਼ੂਕੀ, ਚੇਅਰਮੈਨ ਸੁਜ਼ੂਕੀ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ।

ਟੌਯੌਟਾ-ਸੁਜ਼ੂਕੀ (Toyota-Suzuki) ਵਪਾਰ ਭਾਈਵਾਲੀ ਅਤੇ ਭਵਿੱਖ ਦੇ ਤਕਨੀਕੀ ਵਿਕਾਸ ਬਾਰੇ ਚਰਚਾ ਕੀਤੀ ਗਈ। ਉਮੀਦ ਹੈ ਕਿ ਸਾਂਝੇਦਾਰੀ ਟੈਕਨੋਲੋਜੀ ਅਤੇ ਨਿਰਮਾਣ ਖੇਤਰ ਵਿੱਚ ਟੌਯੌਟਾ ਦੀ ਗਲੋਬਲ ਲੀਡਰਸ਼ਿਪ ਨੂੰ ,ਵਿਸ਼ੇਸ਼ ਕਰਕੇ ਭਾਰਤ ਵਿੱਚ ਸੁਜ਼ੂਕੀ ਦੀ ਛੋਟੀਆਂ ਕਾਰਾਂ ਦੇ ਨਿਰਮਾਣ ਦੀ ਤਾਕਤ ਨਾਲ ਜੋੜੇਗੀ। ਉਮੀਦ ਹੈ ਕਿ ਇਸ ਨਾਲ ਭਾਰਤ ਨਵੇਂ ਤਕਨੀਕੀ ਵਿਕਾਸ ਦੀ ਵਰਤੋਂ ਕਰਨ ਦੇ ਯੋਗ ਹੋ ਜਾਵੇਗਾ। ਇਸ ਤੋਂ ਇਲਾਵਾ, ਇਨ੍ਹਾਂ ਟੈਕਨੋਲੋਜੀਆਂ ਲਈ ਵੱਡੀ ਮਾਤਰਾ ਵਿੱਚ ਲੋੜੀਂਦੇ ਹਿੱਸਿਆ ਦਾ ਸਥਾਨਕ ਉਤਪਾਦਨ ਨੂੰ ਵੀ ਯੋਗ ਬਣਾਏਗਾ।

ਇਸ ਲਈ, ਇਹ ਸਾਂਝੇਦਾਰੀ ਮੇਕ ਇਨ ਇੰਡੀਆ ਨੂੰ ਪ੍ਰਫੁੱਲਿਤ ਕਰੇਗੀ,ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਯੋਗਦਾਨ ਦੇਵੇਗੀ।ਇਸ ਨਾਲ ਭਾਰਤ ਤੋਂ ਨਵੀਂ ਤਕਨੀਕ ਦੀਆਂ ਕਾਰਾਂ ਦੇ ਨਿਰਯਾਤ ਦਾ ਖੇਤਰ ਵੀ ਖੁਲ੍ਹੇਗਾ।

ਏਕੇਟੀ/ਐੱਚਐੱਸ