Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀ ਸਾਈਬਾਬਾ ਸਮਾਧੀ ਦੇ ਸ਼ਤਾਬਦੀ ਸਾਲ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ- ਪਾਠ


ਮੰਚ ਤੇ ਵਿਰਾਜਮਾਨ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਵਿੱਦਿਆਸਾਗਰ ਰਾਓ ਜੀ,ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਜੀ,ਵਿਧਾਨ ਸਭਾ ਦੇ ਸਪੀਕਰ ਹਰੀਬਾਬੂ ਜੀ,ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸੁਭਾਸ਼ ਭਾਮਰੇ ਜੀ,ਸਾਈਬਾਬਾ ਸੰਸਥਾਨ ਟਰੱਸਟ ਦੇ ਚੇਅਰਮੈਨ ਸੁਰੇਸ਼ ਹਾਵਰੇ ਜੀ,ਮਹਾਰਾਸ਼ਟਰ ਦੇ ਤਮਾਮ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ,ਮਹਾਰਾਸ਼ਟਰ ਦੇ ਵਿਧਾਇਕਗਣ ਅਤੇ ਇੱਥੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਤੁਹਾਨੂੰ ਸਾਰਿਆਂ ਨੂੰ ਪੂਰੇ ਮਹਾਰਾਸ਼ਟਰ ਨੂੰ,ਪੂਰੇ ਭਾਰਤ ਦੇਸ਼ ਨੂੰ,ਦੇਸ਼ ਦੇ ਜਨ-ਜਨ ਨੂੰ ਦੁਸਹਿਰੇ ਦੀ ਵਿਜੈਦਸ਼ਮੀ ਦੀ ਬਹੁਤ-ਬਹੁਤ ਵਧਾਈ।

ਸਾਡਾ ਸਾਰਿਆਂ ਦਾ ਯਤਨ ਰਹਿੰਦਾ ਹੈ ਕਿ ਹਰ ਸਾਲ ਪਰਵ ਆਪਣਿਆਂ ਨਾਲ ਮਨਾਈਏ। ਮੇਰੀ ਵੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਹਰ ਤਿਓਹਾਰ ਦੇਸ਼ ਵਾਸੀਆਂ ਦਰਮਿਆਨ ਜਾਕੇ ਮਨਾਵਾਂ। ਇਸ ਭਾਵਨਾ ਨਾਲ ਅੱਜ ਤੁਹਾਡੇ ਸਾਰਿਆਂ ਦਰਮਿਆਨ ਹਾਜ਼ਰ ਹੋਣ ਦਾ ਮੈਨੂੰ ਸੁਭਾਗ ਮਿਲਿਆ ਹੈ। ਜਿਸ ਤਰ੍ਹਾਂ ਤੁਸੀਂ ਸਾਰੇ ਦੁਸਹਿਰੇ ਦੇ ਪਾਵਨ ਮੌਕੇ ਤੇ ਭਾਰੀ ਸੰਖਿਆ ਵਿੱਚ ਇੱਥੇ ਮੈਨੂੰ ਅਸ਼ੀਰਵਾਦ ਦੇਣ ਆਏ ਹੋ।ਅਤੇ ਮੈਂ ਦੇਖ ਰਿਹਾ ਹਾਂ ਕਿਤੇ ਜਗ੍ਹਾ ਹੀ ਨਹੀਂ ਬਚੀ,ਅੱਧੇ ਲੋਕ ਤਾਂ ਧੁੱਪ ਵਿੱਚ ਖੜ੍ਹੇ ਹਨ।ਮੈਂ ਤੁਹਾਡਾ ਸਭ ਦਾ ਅਤੇ ਤੁਹਾਡਾ ਇਹੀ ਅਪਣਾਪਣ, ਇਹੀ ਮੇਰੀ ਤਾਕਤ ਹੈ ਕਿ ਤੁਹਾਡੇ ਇਸ ਪਿਆਰ ਦੇ ਲਈ,ਤੁਹਾਡਾ ਇਹ ਪਿਆਰ ਨਿਰੰਤਰ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਮੈਨੂੰ ਸ਼ਕਤੀ ਦਿੰਦਾ ਹੈ।

ਸਾਥੀਓ,ਦੁਸਹਿਰੇ ਦੇ ਨਾਲ-ਨਾਲ ਅਸੀਂ ਅੱਜ ਸ਼ਿਰਡੀ ਦੀ ਇਸ ਪਾਵਨ ਭੂਮੀ ਤੇ ਇੱਕ ਹੋਰ ਪਵਿੱਤਰ ਮੌਕੇ ਦੇ ਗਵਾਹ ਬਣ ਰਹੇ ਹਾਂ। ਸਾਈਬਾਬਾ ਦੀ ਸਮਾਧੀ ਦੇ ਸ਼ਤਾਬਦੀ ਸਮਾਰੋਹ ਨੂੰ ਅੱਜ ਸੰਪੂਰਨ ਹੋਣ ਦਾ,ਪੂਰਨ ਹੋਣ ਦਾ,ਸਮਾਪਨ ਦਾ ਇਹ ਮੌਕਾ ਸੀ। ਥੋੜ੍ਹੀ ਦੇਰ ਪਹਿਲਾਂ ਹੀ ਮੈਨੂੰ ਸਾਈਬਾਬਾ ਦੇ ਦਰਸ਼ਨ ਵਿੱਚ,ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਮੈਂ ਜਦੋਂ ਵੀ ਪੂਜਨੀਕ ਸਾਈਬਾਬਾ ਦਾ ਦਰਸ਼ਨ ਕਰਦਾ ਹਾਂ, ਉਨਾਂ ਨੂੰ ਯਾਦ ਕਰਦਾ ਹਾਂ ਤਾਂ ਕਰੋੜਾਂ ਸਰਧਾਲੂਆਂ ਦੀ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਲੋਕਾਂ ਦੇ ਦਿਲ ਵਿੱਚ ਭਾਵਨਾ ਜਾਗਦੀ ਹੈ ਅਜਿਹੀ ਹੀ ਜਨ ਸੇਵਾ ਦੀ ਭਾਵਨਾ,ਅਤੇ ਜਨਸੇਵਾ ਦੇ ਲਈ ਖੁਦ ਨੂੰ ਸਮਰਪਿਤ ਕਰਨ ਦਾ ਇੱਕ ਨਵਾਂ ਉਤਸ਼ਾਹ ਇਸ ਭੂਮੀ ਤੋਂ ਮਿਲਦਾ ਹੈ।

ਭਾਈਓ ਤੇ ਭੈਣੋਂ ਸ਼ਿਰਡੀ ਦੇ ਕਣ-ਕਣ ਵਿੱਚ ਸਾਈ ਦੇ ਮੰਤਰ ਉਨ੍ਹਾਂ ਦੀ ਸਿੱਖਿਆ ਹੈ। ਜਨਸੇਵਾ,ਤਿਆਗ ਅਤੇ ਤਪੱਸਿਆ ਦੀ ਜਦੋਂ ਗੱਲ ਆਉਂਦੀ ਹੈ ਤਾਂ ਸ਼ਿਰਡੀ ਦਾ ਉਦਾਹਰਣ ਹਰ ਕੋਈ ਪੇਸ਼ ਕਰਦਾ ਹੈ। ਇਹ ਸਾਡਾ ਸ਼ਿਰਡੀ ਤਾਤਿਆ ਪਾਟਿਲ ਜੀ ਦੀ ਨਗਰੀ ਹੈ, ਇਹ ਦਾਦਾ ਕੋਤੇ ਪਾਟਿਲ ਜੀ ਦੀ ਨਗਰੀ ਹੈ । ਇਹ ਮਾਧਵਰਾਓ ਦੇਸ਼ਪਾਂਡੇ, ਮਾਲਸਾਪਤੀ ਜਿਹੇ ਮਹਾਪੁਰਸ਼ ਇਸ ਧਰਤੀ ਨੇ ਦਿੱਤੇ ਹਨ। ਕਾਂਸ਼ੀਰਾਮ ਸ਼ਿਪੀ ਅਤੇ ਅੱਪਾ ਜਾਗਲੇ ਸਾਈਬਾਬਾ ਦੇ ਅੰਤਿਮ ਸਮੇਂ ਤੱਕ ਸੇਵਾ ਕਰਦੇ ਰਹੇ। ਕੋਂਡਾ ਜੀ, ਗਵਾ ਜੀ ਅਤੇ ਤੁਕਾ ਰਾਮ ਨੂੰ ਕੌਣ ਭੁੱਲ ਸਕਦਾ ਹੈ।ਇਸ ਪਾਵਨ ਧਰਾ ਦੇ ਮਹਾਨ ਸਪੂਤਾਂ ਨੂੰ ਮੈਂ ਨਮਨ ਕਰਦਾ ਹਾਂ।

ਭਾਈਓ ਅਤੇ ਭੈਣੋਂ ਸਾਈ ਦਾ ਮੰਤਰ ਹੈ ਕਿ ਸਬਕਾ ਮਾਲਿਕ ਏਕ ਹੈ। ਸਾਈ ਦੇ ਚਾਰ ਸ਼ਬਦ ਜਿਸ ਤਰ੍ਹਾਂ ਸਮਾਜ ਨੂੰ ਇੱਕ ਕਰਨ ਦਾ ਸੂਤਰ ਵਾਕ ਬਣ ਗਏ ਹਨ।ਸਾਈ ਸਮਾਜ ਦੇ ਸਨ ਅਤੇ ਸਮਾਜ ਸਾਈ ਦਾ ਸੀ।ਸਾਈ ਨੇ ਸਮਾਜ ਦੀ ਸੇਵਾ ਦੇ ਕੁਝ ਰਸਤੇ ਦੱਸੇ ਸਨ ਅਤੇ ਮੈਨੂੰ ਪ੍ਰਸੰਨਤਾ ਹੈ ਕਿ ਸਾਈਬਾਬਾ ਦੇ ਦਿਖਾਏ ਰਸਤੇ ਤੇ ਸ਼੍ਰੀ ਸਾਈਬਾਬਾ ਸੰਸਥਾਨ,ਟਰੱਸਟ ਨਿਰੰਤਰ ਸਮਾਜ ਦੀ ਸੇਵਾ ਕਰ ਰਿਹਾ ਹੈ।

ਸਿੱਖਿਆ ਦੇ ਮਾਧਿਅਮ ਨਾਲ ਸਮਾਜ ਨੂੰ ਸਸ਼ਕਤ ਕਰਨਾ ਹੋਵੇ ਅਧਿਆਤਮ ਦੇ ਜ਼ਰੀਏ ਸੋਚ ਵਿੱਚ ਪਰਿਵਰਤਨ ਕਰਨਾ ਹੋਵੇ। ਸਮਾਜ ਵਿੱਚ ਸਮਰਸਤਾ ਅਤੇ ਸਹਿਭਾਵ ਦਾ ਸੰਚਾਰ ਕਰਨਾ ਹੋਵੇ ਇਸ ਲਈ ਤੁਹਾਡਾ ਯਤਨ ਬਹੁਤ ਹੀ ਵੰਦਨੀਯ ਹੈ।

ਅੱਜ ਵੀ ਇਸ ਧਰਤੀ ਤੇ ਆਸਥਾ,ਅਧਿਆਤਮ ਅਤੇ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ।ਅਤੇ ਮੈਂ ਮਹਾਰਾਸ਼ਟਰ ਸਰਕਾਰ ਨੂੰ ਵਧਾਈ ਦਿੰਦਾ ਹਾਂ।ਕਿ ਗ਼ਰੀਬਾਂ ਦੀ ਭਲਾਈ ਦੀ ਇੰਨੀ ਵੱਡੀ ਯੋਜਨਾ ਲਈ ਇਸ ਤੋਂ ਵਧਕੇ ਕੋਈ ਜਗ੍ਹਾ ਨਹੀਂ ਹੋ ਸਕਦੀ। ਸਾਈ ਦੇ ਚਰਨਾਂ ਵਿੱਚ ਬੈਠਕੇ ਗ਼ਰੀਬਾਂ ਲਈ ਕੰਮ ਕਰਨਾ ਇਸ ਤੋਂ ਵੱਡੀ ਧੰਨਤਾ ਕੀ ਹੋ ਸਕਦੀ ਹੈ। ਅਤੇ ਇਸ ਲਈ ਮਹਾਰਾਸ਼ਟਰ ਸਰਕਾਰ ਵਧਾਈ ਦੀ ਪਾਤਰ ਹੈ। ਦਰਸ਼ਨਾਰਥੀਆਂ ਲਈ ਬਣਨ ਵਾਲੇ ਪਰਿਸਰ ਦੇ ਭੂਮੀਪੂਜਨ ਦੇ ਮੌਕੇ ਤੇ ਮੌਜੂਦ ਹੋਣ ਤੇ ਮੈਨੂੰ ਪ੍ਰਸੰਨਤਾ ਹੋ ਰਹੀ ਹੈ।ਅੱਜ ਹੀ ਦੇ ਦਿਨ ਸਾਈਬਾਬਾ ਇੰਗਲਿਸ਼ ਮੀਡੀਅਮ ਸਕੂਲ ਕੰਨਿਆ ਵਿੱਦਿਆਲਾ ਅਤੇ ਕਾਲਜ ਦੀ ਨੀਂਹ ਰੱਖੀ ਜਾ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਈ ਦੇ ਜੀਵਨ ਅਤੇ ਦਰਸ਼ਨ ਨੂੰ ਲੈਕੇ ਸ਼ੁਰੂ ਹੋਣ ਵਾਲੇ ਸਾਈ ਨਾਲੇਜ ਪਾਰਕ ਨਾਲ ਲੋਕਾਂ ਨੂੰ ਸਾਈ ਦੀ ਸਿੱਖਿਆ ਸਮਝਣ ਵਿੱਚ ਹੋਰ ਅਸਾਨੀ ਹੋਵੇਗੀ।

ਸਾਥੀਓ ਅੱਜ ਇੱਥੇ ਦਸ ਮੈਗਾਵਾਟ ਦੀ ਇੱਕ ਸੋਲਰ ਯੂਨਿਟ ਦਾ ਵੀ ਕੰਮ ਸ਼ੁਰੂ ਹੋਇਆ ਹੈ।ਇਸ ਨਾਲ ਸੰਸਥਾਨ ਦੇ ਸੰਸਾਧਨ ਵਧਣਗੇ। ਅਤੇ clean ਐਨਰਜੀ ਵਿੱਚ ਸੰਸਥਾਨ ਦੀ ਬਹੁਤ ਭਾਗੀਦਾਰੀ ਹੋਵੇਗੀ। ਇੱਕ ਤਰ੍ਹਾਂ ਨਾਲ ਸਾਈ ਟਰੱਸਟ ਵੱਲੋਂ ਕਰੋੜਾਂ ਸ਼ਰਧਾਲੂਆਂ ਲਈ ਇਸ ਦੁਸਹਿਰਾ ਨੂੰ ਵਿਜੈਦਸ਼ਮੀ ਦਾ ਇੱਕ ਬਹੁਤ ਵੱਡਾ ਤੋਹਫਾ ਹੈ।

ਸਾਥੀਓ, ਨਵਰਾਤ੍ਰ ਤੋਂ ਲੈਕੇ ਦੀਪਾਵਲੀ ਤੱਕ ਸਾਲ ਦਾ ਇਹ ਉਹ ਸਮਾਂ ਹੁੰਦਾ ਹੈ,ਜਦ ਦੇਸ਼ ਵਾਸੀ ਘਰ,ਗੱਡੀ,ਗਹਿਣੇ ਵਰਗੇ ਅਨੇਕ ਸਮਾਨ ਦੀ ਖਰੀਦ ਕਰਦੇ ਹਨ। ਜਿਸ ਦੀ ਜਿੰਨੀ ਸਮਰੱਥਾ ਹੁੰਦੀ ਹੈ ਉਹ ਉਸ ਹਿਸਾਬ ਨਾਲ ਪੈਸੇ ਬਚਾਉਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਤੋਹਫਾ ਦਿੰਦਾ ਹੈ।ਮੈਨੂੰ ਖੁਸ਼ੀ ਹੈ ਕਿ ਦੁਸਹਿਰੇ ਦੇ ਇਸ ਪਾਵਨ ਮੌਕੇ ਤੇ ਮੈਨੂੰ ਮਹਾਰਾਸ਼ਟਰ ਦੇ ਢਾਈ ਲੱਖ ਭਾਈਆਂ ਅਤੇ ਭੈਣਾਂ ਨੂੰ ਆਪਣਾ ਘਰ ਸੌਂਪਣ ਦਾ ਮੌਕਾ ਮਿਲਿਆ ਹੈ।

ਮੇਰੇ ਉਹ ਭਾਈ-ਭੈਣ ਜਿਨ੍ਹਾਂ ਲਈ ਖੁਦ ਦਾ ਘਰ ਹਮੇਸ਼ਾ ਹੀ ਸਪਨਾ ਰਿਹਾ ਹੈ।ਆਪਣੇ ਇਸ ਵਿਸ਼ਾਲ ਪਰਿਵਾਰ ਦੇ ਮੈਂਬਰਾਂ ਨੂੰ ਇੱਕੋ ਸਮੇਂ ਗ੍ਰਿਹ ਪ੍ਰਵੇਸ਼ ਕਰਾਉਣ ਨਾਲ ਇਸ ਤੋਂ ਵੱਡੀ ਆਪਣੇ ਗ਼ਰੀਬ ਭਾਈਆਂ ਅਤੇ ਭੈਣਾਂ ਦੀ ਸੇਵਾ ਵਿੱਚ ਮੈਂ ਸਮਝਦਾ ਹਾਂ,ਦੁਸਹਿਰੇ ਦੀ ਪੂਜਾ ਭਲੇ ਮੇਰੇ ਲਈ,ਇਸ ਸੇਵਾ ਨਾਲੋਂ ਵੱਡੀ ਕੀ ਹੋ ਸਕਦੀ ਹੈ।ਤੁਹਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਇਨ੍ਹਾਂ ਨਵੇਂ ਘਰਾਂ ਦੀ,ਤੁਹਾਡੇ ਜੀਵਨ ਵਿੱਚ ਆਏ ਇਸ ਸ਼ੁਭ ਮੌਕੇ ਦੀ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਨਵੇਂ ਘਰ ਤੁਹਾਡੇ ਆਪਣੇ ਸੁਪਨਿਆਂ ਦੇ ਪ੍ਰਤੀਕ ਤਾਂ ਹਨ ਹੀ। ਤੁਹਾਡੀਆਂ ਉਮੀਦਾਂ ਨੂੰ ਨਵਾਂ ਆਯਾਮ ਦੇਣ ਵਾਲੇ ਵੀ ਹਨ।ਹੁਣ ਤੁਹਾਡਾ ਜੀਵਨ,ਤੁਹਾਡੇ ਬੱਚਿਆਂ ਦਾ ਜੀਵਨ ਸਾਰਥਕ ਬਦਲਾਅ ਦੇ ਪਥ ਤੇ ਅੱਗੇ ਵਧ ਚੁੱਕਿਆ ਹੈ।ਇਹ ਗ਼ਰੀਬੀ ਤੇ ਜਿੱਤ ਵੱਲ ਦਾ ਇੱਕ ਬਹੁਤ ਵੱਡਾ ਪਹਿਲਾ ਅਹਿਮ ਕਦਮ ਹੈ।

ਸਾਥੀਓ, ਆਪਣਾ ਘਰ ਜੀਵਨ ਨੂੰ ਅਸਾਨ ਬਣਾ ਦਿੰਦਾ ਹੈ। ਅਤੇ ਗ਼ਰੀਬੀ ਨਾਲ ਲੜਨ ਦਾ ਨਵਾਂ ਉਤਸ਼ਾਹ ਪੈਦਾ ਕਰਦਾ ਹੈ।ਇਸ ਨਾਲ ਸਨਮਾਨ ਦਾ ਭਾਵ ਪੈਦਾ ਹੁੰਦਾ ਹੈ।ਇਸੇ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਸੋਚਿਆ ਹੈ ਕਿ 2022, ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ।ਦੇਸ਼ ਦੇ ਹਰ ਬੇਘਰ ਗ਼ਰੀਬ ਪਰਿਵਾਰ ਨੂੰ ਉਸ ਦਾ ਖੁਦ ਦਾ ਘਰ ਦੇਣ ਦਾ ਟੀਚਾ ਰੱਖ ਕੇ ਅਸੀਂ ਕੰਮ ਕਰ ਰਹੇ ਹਾਂ।

ਮੈਨੂੰ ਖੁਸ਼ੀ ਹੈ ਕਿ ਕਰੀਬ-ਕਰੀਬ ਅੱਧਾ ਰਸਤਾ ਅਸੀਂ ਇੰਨੇ ਘੱਟ ਸਮੇਂ ਵਿੱਚ ਪਾਰ ਕਰ ਚੁੱਕੇ ਹਾਂ।ਭਾਈਓ ਅਤੇ ਭੈਣੋਂ ਗ਼ਰੀਬ ਹੋਵੇ ਜਾਂ ਮੱਧ ਵਰਗ ਦਾ ਪਰਿਵਾਰ ਬੀਤੇ ਚਾਰ ਸਾਲਾਂ ਵਿੱਚ ਉਸ ਨੂੰ ਝੁੱਗੀ ਤੋਂ,ਕਿਰਾਏ ਦੇ ਮਕਾਨ ਤੋਂ ਕੱਢਕੇ ਆਪਣਾ ਘਰ ਦੇਣ ਵੱਲ ਸਰਕਾਰ ਨੇ ਗੰਭੀਰ ਯਤਨ ਕੀਤੇ ਹਨ।ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹਨ ਲੇਕਿਨ ਬਦਕਿਸਮਤੀ ਨਾਲ ਉਨ੍ਹਾਂ ਦਾ ਟੀਚਾ ਗ਼ਰੀਬਾਂ ਨੂੰ ਘਰ ਦੇਕੇ ਗ਼ਰੀਬਾਂ ਨੂੰ ਸਸ਼ਕਤ ਕਰਨ ਦੀ ਬਜਾਏ ਇੱਕ ਵਿਸ਼ੇਸ਼ ਪਰਿਵਾਰ ਦੇ ਨਾਮ ਦਾ ਪ੍ਰਚਾਰ ਕਰਨਾ ਇਹੀ ਉਨ੍ਹਾਂ ਦਾ ਮਕਸਦ ਸੀ।ਵੋਟ ਬੈਂਕ ਤਿਆਰ ਕਰਨਾ ਇਹੀ ਉਨ੍ਹਾਂ ਦਾ ਮਕਸਦ ਸੀ।ਘਰ ਅੱਛਾ ਹੋਵੇ, ਉਸ ਵਿੱਚ ਪਖਾਨਾ ਹੋਵੇ,ਬਿਜਲੀ ਹੋਵੇ,ਪਾਣੀ ਹੋਵੇ,ਗੈਸ ਦਾ ਕਨੈਕਸ਼ਨ ਹੋਵੇ।ਇਸ ਤੇ ਪਹਿਲਾਂ ਕਦੇ ਸੋਚਿਆ ਹੀ ਨਹੀਂ ਗਿਆ ਸੀ।ਜਦ ਕਿਸੇ ਯੋਜਨਾ ਦੇ ਮੂਲ ਵਿੱਚ ਰਾਜਨੀਤਕ ਸੁਆਰਥ ਉਹ ਕੇਂਦਰ ਵਿੱਟ ਨਹੀਂ ਹੁੰਦਾ ਹੈ।ਰਾਜਨੀਤਕ ਸੁਆਰਥ ਦੀ ਬਜਾਏ ਸਿਰਫ ਅਤੇ ਸਿਰਫ ਗ਼ਰੀਬ ਦੀ ਭਲਾਈ ਹੁੰਦੀ ਹੈ ਤਾਂ ਉਸ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਪ੍ਰੇਰਣਾ ਮਿਲਦੀ ਹੈ।ਉਦੋਂ ਕੰਮ ਦੀ ਗਤੀ ਕਿਸ ਤਰ੍ਹਾਂ ਵਧਦੀ ਹੈ।ਇਹ ਅੱਜ ਦੇਸ਼ ਦੇ ਸਾਹਮਣੇ ਜਿਊਂਦਾ-ਜਾਗਦਾ ਉਦਾਹਰਣ ਹੈ।

ਸਾਥੀਓ, ਪਹਿਲਾਂ ਜੋ ਸਰਕਾਰ ਸੀ,ਉਸ ਪਿਛਲੀ ਸਰਕਾਰ ਨੇ ਆਪਣੇ ਆਖਰੀ ਚਾਰ ਸਾਲ ਦੇ ਵਰ੍ਹਿਆਂ ਵਿੱਚ ਪੂਰੇ ਦੇਸ਼ ਵਿੱਚ ਸਿਰਫ 25 ਲੱਖ ਘਰ ਬਣਾਏ ਸਨ।ਚਾਰ ਸਾਲ ਵਿੱਚ 25 ਲੱਖ…….,ਕਿੰਨੇ……… ਜਰ੍ਹਾ ਬੋਲੋ ਨਾ ਕੀ ਹੋਇਆ……ਚਾਰ ਸਾਲ ਵਿੱਚ ਕਿੰਨੇ ਘਰ ਬਣਾਏ ਸਨ? ਚਾਰ ਸਾਲ ਵਿੱਚ ਕਿੰਨੇ ਘਰ ਬਣਾਏ ਸਨ? 25 ਲੱਖ, ਜਦੋਂਕਿ ਬੀਤੇ ਚਾਰ ਵਰ੍ਹਿਆਂ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕੇਂਦਰ ਵਿੱਚ ਆਉਣ ਤੋਂ ਬਾਅਦ 1 ਕਰੋੜ 25 ਲੱਖ ਘਰ ਬਣਾਏ ਹਨ।ਉਨ੍ਹਾਂ ਦੇ ਚਾਰ ਸਾਲ ਵਿੱਚ 25 ਲੱਖ ਅਤੇ ਸਾਡੇ ਚਾਰ ਸਾਲ ਵਿੱਚ 1 ਕਰੋੜ 25 ਲੱਖ ।

ਅਗਰ ਓਹੀ ਸਰਕਾਰ ਹੁੰਦੀ ਤਾਂ ਇੰਨੇ ਘਰ ਬਣਾਉਣ ਲਈ 20 ਸਾਲ ਲਗ ਜਾਂਦੇ…..20 ਸਾਲ ਅਤੇ ਤੁਹਾਨੂੰ 20 ਸਾਲ ਤੱਕ ਇਸ ਘਰ ਲਈ ਇੰਤਜ਼ਾਰ ਕਰਨਾ ਪੈਂਦਾ।ਤੇਜ਼ ਗਤੀ ਨਾਲ ਕੰਮ ਕਰਨ ਵਾਲੀ ਸਰਕਾਰ ਗ਼ਰੀਬਾਂ ਨੂੰ ਤੇਜ਼ ਗਤੀ ਨਾਲ ਕਿਸ ਤਰ੍ਹਾਂ ਕੰਮ ਦਿੰਦੀ ਹੈ ਇਸ ਦਾ ਇਹ ਉਦਾਹਰਣ ਹੈ।ਅਤੇ ਤੁਸੀਂ ਦੇਖੋ ਸਭ ਕੁਝ ਤਾਂ ਓਹੀ ਹੈ।ਓਹੀ ਸਾਧਨ,ਓਹੀ ਸੰਸਾਧਨ,ਓਹੀ ਲੋਕ ਲੇਕਿਨ ਸਾਫ ਨੀਅਤ ਨਾਲ,ਗ਼ਰੀਬ ਦੀ ਸੇਵਾ ਦੇ ਭਾਵ ਨਾਲ ਜਦੋਂ ਕੰਮ ਹੁੰਦਾ ਹੈ ਅਤੇ ਇਸ ਤਰ੍ਹਾਂ ਤੇਜ਼ ਗਤੀ ਨਾਲ ਨਤੀਜੇ ਵੀ ਮਿਲਦੇ ਹਨ।

ਭਾਈਓ ਅਤੇ ਭੈਣੋਂ ਪਹਿਲਾਂ ਦੀ ਸਰਕਾਰ ਨੇ ਇੱਕ ਮਕਾਨ ਬਣਾਉਣ ਵਿੱਚ ਕਰੀਬ-ਕਰੀਬ 18 ਮਹੀਨੇ ਲਗਦੇ ਸਨ,ਡੇਢ ਸਾਲ ਲਗਦਾ ਸੀ ਇਸ ਸਰਕਾਰ ਵਿੱਚ ਇੱਕ ਸਾਲ ਦੇ ਅੰਦਰ-ਅੰਦਰ 12 ਮਹੀਨੇ ਤੋਂ ਘੱਟ ਸਮੇਂ ਵਿੱਚ ਘਰ ਤਿਆਰ ਹੋ ਜਾਂਦਾ ਹੈ।ਸਮਾਂ ਤਾਂ ਘਟਿਆ ਹੀ ਹੈ ਅਸੀਂ ਮਕਾਨ ਦਾ ਅਕਾਰ ਵੀ ਵਧਾਇਆ ਹੈ।ਇਸ ਦੇ ਨਾਲ-ਨਾਲ ਘਰ ਬਣਾਉਣ ਲਈ ਸਰਕਾਰੀ ਮਦਦ ਨੂੰ ਵੀ 70 ਹਜ਼ਾਰ ਤੋਂ ਵਧਾਕੇ 1 ਲੱਖ 20 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।ਸਭ ਤੋਂ ਅਹਿਮ ਗੱਲ ਇਹ ਹੈ ਕਿ ਪੈਸੇ ਸਿੱਧੇ ਖਾਤੇ ਵਿੱਚ ਜਮ੍ਹਾਂ ਹੋ ਰਹੇ ਹਨ।ਅਤੇ ਲਾਭਾਰਥੀਆਂ ਦੀ ਚੋਣ ਵਿਗਿਆਨਕ ਅਤੇ ਪਾਰਦਰਸ਼ੀ ਤਰੀਕੇ ਨਾਲ ਹੋ ਰਹੀ ਹੈ । ਇੰਨਾ ਹੀ ਨਹੀਂ ਇਹ ਘਰ ਟਿਕਾਊ ਹੋਣ,ਇਨ੍ਹਾਂ ਵਿੱਚ ਪਖਾਨਿਆਂ ਸਮੇਤ ਸਾਰੀਆਂ ਮੁੱਢਲੀਆਂ ਸਹੂਲਤਾਂ ਹੋਣ। ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।

ਮੈਂ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅੱਜ ਆਪਣਾ ਘਰ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਨੂੰ ਜਦੋਂ ਅੱਜ ਕੁਝ ਪਰਿਵਾਰਾਂ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਗੱਲ ਕਰਨ ਦਾ ਮੌਕਾ ਮਿਲਿਆ।ਉਨ੍ਹਾਂ ਭੈਣਾਂ ਦਾ ਆਤਮ ਵਿਸ਼ਵਾਸ ਉਨ੍ਹਾਂ ਦੇ ਚਿਹਰੇ ਦੀ ਖੁਸ਼ੀ ਮੈਨੂੰ ਕਿੰਨਾ ਅਨੰਦ ਦਿੰਦੀ ਸੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਜਦੋਂ ਮੇਰਾ ਕੋਈ ਗ਼ਰੀਬ ਪਰਿਵਾਰ ਉਸ ਦੇ ਚਿਹਰੇ ਤੇ ਖੁਸ਼ੀ ਦਿਖਾਈ ਦਿੰਦੀ ਹੈ ਤਾਂ ਜੀਵਨ ਕੰਮ ਕਰਨ ਦਾ ਜਿਸ ਤਰ੍ਹਾਂ ਧੰਨ ਹੋ ਜਾਂਦਾ ਹੈ।ਨਵਾਂ ਕੰਮ ਕਰਨ ਦੀ ਊਰਜਾ ਮਿਲ ਜਾਂਦੀ ਹੈ।ਅੱਜ ਇਨ੍ਹਾਂ ਸਾਰੀਆਂ ਭੈਣਾਂ ਨੇ ਜੋ ਅਸ਼ੀਰਵਾਦ ਦਿੱਤੇ ਮੈਂ ਇੱਕ ਫੇਰ ਵਾਰ ਉਸ ਸੰਕਲਪ ਨੂੰ ਦੁਹਰਾਉਂਦਾ ਹਾਂ ਕਿ ਤੁਹਾਡੀ ਸੇਵਾ ਲਈ ਅਸੀਂ ਪਲ-ਪਲ ਆਪਣਾ ਜੀਵਨ ਤੁਹਾਡੇ ਲਈ ਖਪਾਉਂਦੇ ਰਹਾਂਗੇ।

ਭਾਈਓ ਤੇ ਭੈਣੋਂ ਦੇਸ਼ ਦੇ ਹਰ ਘਰ ਨੂੰ ਪਖਾਨੇ ਦੀ ਸੁਵਿਧਾ ਨਾਲ ਜੋੜਨ ਦਾ ਅਭਿਆਨ ਹੁਣ ਅੰਤਿਮ ਪੜਾਅ ਤੇ ਹੈ।ਮਹਾਰਾਸ਼ਟਰ ਨੇ ਇਸ ਮਾਮਲੇ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ।ਤੁਸੀਂ ਸਾਰਿਆਂ ਨੇ ਪੂਰੇ ਮਹਾਰਾਸ਼ਟਰ ਨੂੰ ਖੁਦ ਨੂੰ ਖੁਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤ ਐਲਾਨ ਕਰ ਲਿਆ ਹੈ। ਇਸ ਲਈ ਰਾਜ ਦੇ 11 ਕਰੋੜ ਨਾਗਰਿਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਇਸ ਨਾਲ ਮਹਾਰਾਸ਼ਟਰ ਦੇ ਪਿੰਡ ਅਤੇ ਗਲੀਆਂ ਸਾਫ-ਸੁਥਰੀਆਂ ਤਾਂ ਰਹਿਣਗੀਆਂ ਹੀ ਨਾਲ ਹੀ ਡਾਇਰੀਆ ਵਰਗੀਆਂ ਅਨੇਕ ਬਿਮਾਰੀਆਂ ਤੋਂ ਗ਼ਰੀਬ ਕਿਸਾਨ ਦੇ ਪਰਿਵਾਰਾਂ ਦੇ ਬੱਚਿਆਂ ਦਾ ਜੀਵਨ ਸੁਰੱਖਿਅਤ ਰਹੇਗਾ।

ਸਾਥੀਓ,ਜਦੋਂ ਗ਼ਰੀਬਾਂ ਦੇ ਜੀਵਨ ਅਤੇ ਸਿਹਤ ਦੀ ਗੱਲ ਆਉਂਦੀ ਹੈ। ਜੋ ਅੱਜ-ਕੱਲ੍ਹ ਸਾਰੀ ਦੁਨੀਆ ਵਿੱਚ ਆਯੁਸ਼ਮਾਨ ਭਾਰਤ ਯਾਨੀ PMJAY ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ ਦੀ ਵੱਡੀ ਚਰਚਾ ਹੋ ਰਹੀ ਹੈ ਇਸ ਤਹਿਤ ਹਰ ਸਾਲ ਦੇਸ਼ ਦੇ 50 ਕਰੋੜ ਨਾਗਰਿਕਾਂ ਨੂੰ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਮੁਫਤ ਇਲਾਜ ਸੁਨਿਸ਼ਚਿਤ ਕੀਤਾ ਗਿਆ ਹੈ।

ਮਹਾਰਾਸ਼ਟਰ ਦੇ ਲੱਖਾਂ ਪਰਿਵਾਰਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚ ਰਿਹਾ ਹੈ।ਅਜੇ ਇਸ ਨੂੰ ਸ਼ੁਰੂ ਕੀਤੇ ਹੋਏ ਮਹੀਨਾ ਵੀ ਨਹੀਂ ਹੋਇਆ ਹੈ।ਲੇਕਿਨ ਦੇਸ਼ ਭਰ ਦੇ ਹਸਪਤਾਲਾਂ ਵਿੱਚ ਕਰੀਬ-ਕਰੀਬ 1 ਲੱਖ ਲੋਕ ਇਸ ਦਾ ਲਾਭ ਲੈ ਚੁੱਕੇ ਹਨ।ਇਸ ਯੋਜਨਾ ਦੀ ਵਜ੍ਹਾ ਨਾਲ ਕਿਸੇ ਗ਼ਰੀਬ ਦੀ ਪੱਥਰੀ ਦਾ ਇਲਾਜ ਹੋਇਆ ਹੈ।ਤਾਂ ਕਿਸੇ ਗ਼ਰੀਬ ਦੇ ਟਿਊਮਰ ਨੂੰ ਹਟਾਇਆ ਗਿਆ ਹੈ। ਕਿਸੇ ਦਾ 50 ਹਜ਼ਾਰ ਦਾ ਮੈਡੀਕਲ ਬਿਲ ਭਰਿਆ ਗਿਆ ਹੈ ਤਾਂ ਕਿਸੇ ਦਾ ਤਿੰਨ ਲੱਖ ਦਾ।

ਸਾਥੀਓ,ਇਸ ਯੋਜਨਾ ਤਹਿਤ ਹੁਣ ਤੱਕ ਦਾ ਜੋ ਕਲੇਮ ਦਿੱਤਾ ਗਿਆ ਹੈ ਉਹ ਔਸਤਨ ਪ੍ਰਤੀ ਵਿਅਕਤੀ ਲਗਭਗ 20 ਹਜ਼ਾਰ ਰੁਪਏ ਦਿੱਤਾ ਗਿਆ ਹੈ।ਹੁਣ ਤੁਸੀਂ ਸੋਚੋ।ਹਜ਼ਾਰਾਂ ਦੀ ਇਹ ਰਾਸ਼ੀ ਉਸ ਗ਼ਰੀਬ ਨੂੰ ਆਪਣੀ ਜੇਬ ਤੋਂ ਖਰਚ ਕਰਨੀ ਪੈ ਰਹੀ ਸੀ।ਉਹ ਕਰ ਵੀ ਨਹੀਂ ਸਕਦਾ ਸੀ। ਇਸੇ ਵਜ੍ਹਾ ਨਾਲ ਉਹ ਹਸਪਤਾਲ ਜਾਣ ਤੋਂ ਬਚਦਾ ਸੀ।ਹੁਣ ਸਰਕਾਰ ਉਸ ਗ਼ਰੀਬ ਦੇ ਨਾਲ ਖੜ੍ਹੀ ਹੈ।ਕਿ ਪੈਸੇ ਦੀ ਚਿੰਤਾ ਨਾ ਕਰੋ। ਪਹਿਲਾਂ ਆਪਣਾ ਇਲਾਜ ਕਰਵਾਓ।

ਸਾਥੀਓ,ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਦੇਸ਼ ਵਿੱਚ ਆਧੁਨਿਕ ਮੈਡੀਕਲ ਇਨਫ੍ਰਾਸਟ੍ਰੱਕਚਰ ਦਾ ਨਵਾਂ ਢਾਂਚਾ ਤਿਆਰ ਹੋ ਰਿਹਾ ਹੈ। ਵਿਸ਼ੇਸ਼ ਕਰਕੇ tier II, tier III  ਸ਼ਹਿਰਾਂ ਵਿੱਚ ਹਜ਼ਾਰਾਂ ਨਵੇਂ ਹਸਪਤਾਲ ਖੁੱਲ੍ਹਣ ਦੀ ਸੰਭਾਵਨਾ ਬਣੀ ਹੈ।ਇਹ ਹਸਪਤਾਲ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਲੱਖਾਂ ਮੌਕੇ ਲੈਕੇ ਆਉਣਗੇ।

ਭਾਈਓ ਅਤੇ ਭੈਣੋਂ ਸਮਾਜ ਦਾ ਹਰ ਵਰਗ,ਹਰ ਜਨ ਸੁਖੀ ਹੋਵੇ,ਸਭਦਾ ਜੀਵਨ ਸਰਲ ਅਤੇ ਸੁਲਭ ਹੋਵੇ ਇਸੇ ਟੀਚੇ ਦੇ ਨਾਲ ਸਰਕਾਰ ਕੰਮ ਕਰ ਰਹੀ ਹੈ। ਮੇਰੀ ਜਾਣਕਾਰੀ ਹੈ ਕਿ ਰਾਜ ਦੇ ਹਿੱਸੇ ਸਾਡੇ ਮਹਾਰਾਸ਼ਟਰ ਵਿੱਚ ਵਰੁਣ ਦੇਵ ਦੀ ਕਿਰਪਾ ਕੁਝ ਘੱਟ ਹੋਈ ਹੈ,ਬਾਰਿਸ਼ ਘੱਟ ਹੋਈ ਹੈ।ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਉਸ ਰਾਹੀਂ ਤੁਹਾਨੂੰ ਛੇਤੀ ਤੋਂ ਛੇਤੀ ਰਾਹਤ ਮਿਲੇਗੀ ਹੀ।ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਜੋ ਕਦਮ ਉਠਾਵੇਗੀ ਉਸ ਵਿੱਚ ਕੇਂਦਰ ਵੀ ਮੋਢੇ ਨਾਲ ਮੋਢਾ ਮਿਲਾਕੇ ਪੂਰਾ ਸਹਿਯੋਗ ਕਰੇਗਾ।

ਭਾਈਓ ਅਤੇ ਭੈਣੋਂ ਪਾਣੀ ਦੇ ਇਸੇ ਸੰਕਟ ਤੋਂ ਦੇਸ਼ ਦੇ ਕਿਸਾਨਾਂ ਨੂੰ ਕੱਢਣ ਲਈ ਸਰਕਾਰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਸਾਲਾਂ ਤੋਂ ਅਟਕੇ ਹੋਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀ ਹੈ।ਇਸ ਤਹਿਤ ਮਹਾਰਾਸ਼ਟਰ ਵਿੱਚ ਵੀ ਅਨੇਕ ਵੱਡੇ ਪ੍ਰੋਜੈਕਟਾਂ ਤੇ ਕੰਮ ਚਲ ਰਿਹਾ ਹੈ।ਮਹਾਰਾਸ਼ਟਰ ਸਰਕਾਰ ਨੇ ਵੀ ਆਪਣੇ ਜਲਯੁਕਤ ਸ਼ਿਵਿਰ ਅਭਿਯਾਨ ਰਾਹੀਂ ਜਲਸੰਕਟ ਨਾਲ ਨਿਪਟਣ ਦਾ ਇੱਕ ਮਿਸਾਲੀ ਯਤਨ ਕੀਤਾ ਹੈ।ਇਹ ਬਹੁਤ ਤਸੱਲੀ ਦੀ ਗੱਲ ਹੈ ਕਿ ਇਸ ਅਭਿਯਾਨ ਦੀ ਵਜ੍ਹਾ ਨਾਲ ਰਾਜ ਦੇ 16 ਹਜ਼ਾਰ ਪਿੰਡ ਸੋਕਾ ਮੁਕਤ ਹੋ ਚੁੱਕੇ ਹਨ ਅਤੇ ਕਰੀਬ 9 ਹਜ਼ਾਰ ਪਿੰਡਾਂ ਨੂੰ ਸੋਕਾਮੁਕਤ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

ਮੈਂ ਮਹਾਰਾਸ਼ਟਰ ਦੇ ਲੋਕਾਂ ਦੀ ਇਸ ਗੱਲ ਲਈ ਵੀ ਪ੍ਰਸ਼ੰਸਾ ਕਰਾਂਗਾ ਕਿ ਉਨ੍ਹਾਂ ਨੇ ਸਿੰਚਾਈ ਟੈਂਕਾਂ ਦੀ ਸਫਾਈ Desiltation ਦੇ ਅਭਿਯਾਨ ਨੂੰ ਸਫਲਤਾਪੂਰਵਕ ਚਲਾਇਆ ਹੈ। Irrigation ਟੈਕਾਂ ਨਾਲ 9 ਕਰੋੜ ਕਿਊਬਿਕ ਮੀਟਰ ਦੀ silt ਕੱਢਣ ਦਾ ਕੰਮ ਅਸਾਨ ਨਹੀਂ ਹੈ।ਲੇਕਿਨ ਤੁਸੀਂ ਲੋਕਾਂ ਨੇ ਜਨ-ਭਾਗੀਦਾਰੀ ਨਾਲ ਇੱਕ ਔਖਾ ਕੰਮ ਕਰਕੇ ਦੇਸ਼ ਨੂੰ ਰਸਤਾ ਦਿਖਾਇਆ ਹੈ।ਮੈਨੂੰ ਦੱਸਿਆ ਗਿਆ ਕਿ ਇਹ ਕੰਮ ਅਗਰ contractor ਨੂੰ ਦੇ ਦਿੰਦੇ ਤਾਂ ਛੇ ਸੌ ਕਰੋੜ ਤੋਂ ਵੀ ਜ਼ਿਆਦਾ ਖਰਚ ਹੁੰਦਾ।ਲੇਕਿਨ ਇਹ ਕੰਮ ਤੁਸੀਂ ਆਪਣੀ ਮਿਹਨਤ ਨਾਲ ਕਰਕੇ ਦਿਖਾਇਆ ਹੈ।

ਸਾਥੀਓ ਅਗਰ ਫਸਲ ਜ਼ਿਆਦਾ ਵੀ ਹੋਵੇ ਅਤੇ ਉਸ ਦਾ ਉਚਿਤ ਮੁੱਲ ਵੀ ਮਿਲੇ ਇਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।ਇਹ ਸਾਡੀ ਸਰਕਾਰ ਹੈ ਜਿਸ ਨੇ ਐੱਮਐੱਸਪੀ ਨੂੰ ਕਿਸਾਨਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ।ਸਰਕਾਰ ਨੇ ਗੰਨੇ ਸਮੇਤ ਖਰੀਫ਼ ਤੇ ਰਬੀ ਦੀਆਂ 21 ਫਸਲਾਂ ਨੂੰ ਸਮਰਥਨ ਮੁੱਲ ਵਿੱਚ ਲਾਗਤ ਦੇ ਉੱਪਰ 50 ਪ੍ਰਤੀਸ਼ਤ ਦਾ ਲਾਭ ਤੈਅ ਕੀਤਾ ਹੈ। ਇਸ ਇਤਿਹਾਸਕ ਫੈਸਲੇ ਨਾਲ ਇਸ ਸਾਲ ਦੇਸ਼ ਦੇ ਕਿਸਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਵਧੇਰੀ ਆਮਦਨ ਸੁਨਿਸ਼ਚਿਤ ਹੋਵੇਗੀ।

ਸਾਥੀਓ, ਖੇਤੀ ਦੇ ਨਾਲ-ਨਾਲ ਸਰਕਾਰ ਟੂਰਿਜ਼ਮ ਨੂੰ ਹੁਲਾਰਾ ਦੇ ਰਹੀ ਹੈ ਮਹਾਰਾਸ਼ਟਰ ਵਿੱਚ ਤਾਂ ਸ਼ਿਰਡੀ ਜਿਹੇ ਆਸਥਾ ਨਾਲ ਜੁੜੇ ਬਹੁਤ ਸਥਾਨ ਵੀ,ਤਾਂ ਦੂਜੇ ਪਾਸੇ ਅਜੰਤਾ ਅਲੋਰਾ ਜਿਹੇ ਆਕਰਸ਼ਕ ਸਥਾਨ ਵੀ ਹਨ।ਜਿੱਥੇ ਦੁਨੀਆ ਭਰ ਦੇ ਟੂਰਿਸਟ ਖਿੱਚੇ ਚਲੇ ਆਉਂਦੇ ਹਨ। ਆਸਥਾ,ਅਧਿਆਤਮ ਅਤੇ ਇਤਿਹਾਸ ਨੂੰ ਨੌਜਵਾਨਾਂ ਦੇ ਰੋਜ਼ਗਾਰ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਅਭਿਯਾਨ ਅਸੀਂ ਸ਼ੁਰੂ ਕੀਤਾ ਹੈ।

ਦੇਸ਼ ਦੇ ਟੂਰਿਸਟ ਸਰਕਿਟ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ।ਉੱਥੇ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇੱਥੇ ਸ਼ਿਰਡੀ ਵਿੱਚ ਵੀ ਪਿਛਲ਼ੀ ਵਾਰ ਜਦੋਂ ਇਹ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨ ਸਾਡੇ ਮਾਣਯੋਗ ਰਾਸ਼ਟਰਪਤੀ ਜੀ ਆਏ ਸਨ, ਉਨ੍ਹਾਂ ਏਅਰਪੋਰਟ ਦਾ ਤੋਹਫਾ ਦਿੱਤਾ ਸੀ।ਮੈਨੂੰ ਕਿਹਾ ਗਿਆ ਕਿ ਇੱਥੋਂ ਹੁਣ ਜੋ ਫਲਾਈਟ ਚਲ ਰਹੀ ਹੈ ਉਸ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਤਾਕਿ ਦੇਸ਼ ਅਤੇ ਦੁਨੀਆ ਦਾ ਹਰ ਸਾਈ ਭਗਤ ਅਸਾਨੀ ਨਾਲ ਇੱਥੇ ਆਕੇ ਦਰਸ਼ਨ ਕਰ ਸਕੇ।

ਭਾਈਓ ਅਤੇ ਭੈਣੋਂ ਮਹਾਰਾਸ਼ਟਰ ਦੀ ਧਰਤੀ ਨੇ ਹਮੇਸ਼ਾ ਸਮਾਜਕ ਸਮਰਸਤਾ ਦਾ ਪਾਠ ਦੇਸ਼ ਨੂੰ ਪੜ੍ਹਾਇਆ ਹੈ।ਵੀਰ ਸ਼ਿਵਾਜੀ ਹੋਣ,ਬਾਬਾ ਸਾਹਿਬ ਭੀਮਰਾਓ ਅੰਬੇਡਕਰ ਹੋਣ ਜਾਂ ਫਿਰ ਪੂਜਨੀਕ ਮਹਾਤਮਾ ਜਯੋਤਿਬਾ ਫੂਲੇ ਹੋਣ ਸਾਰਿਆ ਨੇ ਉਨ੍ਹਾਂ ਕਦਰਾਂ-ਕੀਮਤਾਂ ਦੀ ਸਥਾਪਨਾ ਕੀਤੀ ਜੋ ਸਮਤਾ ਅਤੇ ਏਕਤਾ ਨੂੰ ਸਮਾਜਕ ਸ਼ਕਤੀ ਮੰਨਦੇ ਹਨ।ਤੁਸੀਂ ਇਨ੍ਹਾਂ ਮਹਾਨ ਸੰਤ ਪੁਰਸ਼ਾਂ ਦਾ ਸਬਕ ਹਮੇਸ਼ਾ ਯਾਦ ਰੱਖਣਾ ਅਤੇ ਸੁਆਰਥ ਲਈ ਸਮਾਜ ਵਿੱਚ ਭੇਦ ਕਰਨ ਵਾਲੀ ਹਰ ਸ਼ਕਤੀ,ਹਰ ਬੁਰਾਈ ਨੂੰ ਅਸੀਂ ਹਰਾਉਣਾ ਹੈ। ਤੋੜਨਾ ਅਸਾਨ ਹੁੰਦਾ ਹੈ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ।ਅਸੀਂ ਜੋੜਨ ਵਾਲੀ ਸ਼ਕਤੀ ਨੂੰ ਸਸ਼ਕਤ ਕਰਨਾ ਹੈ ਤੋੜਨ ਵਾਲੀਆਂ ਤਾਕਤਾਂ ਨੂੰ ਹਰਾਉਣਾ ਹੈ। ਸਬਕਾ ਸਾਥ,ਸਬਕਾ ਵਿਕਾਸ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਦਾ ਇਹੀ ਸੰਕਲਪ ਇਸ ਵਿਜੈਦਸ਼ਮੀ ਨੂੰ ਅਸੀਂ ਕਰਨਾ ਹੈ। ਅਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਾਂਗਾ ਕਿ ਅਸੀਂ ਸਾਰੇ ਇਸ ਸੰਦੇਸ਼ ਨੂੰ ਲੈਕੇ ਅੱਗੇ ਵਧੀਏ ਇਸ ਸੰਦੇਸ਼ ਦੇ ਰਸਤੇ ਅਸੀਂ ਅੱਗੇ ਚਲਣਾ ਹੈ। ਸਾਈਬਾਬਾ ਨੇ ਜੋ ਮਾਰਗ ਦਿਖਾਇਆ ਹੈ ਉਸ ਮਾਰਗ ਤੇ ਅਸੀਂ ਅੱਗੇ ਚਲਣਾ ਹੈ।ਮੈਨੂੰ ਬਹੁਤ ਖੁਸ਼ੀ ਹੋਈ।

ਸਾਥੀਓ, ਅੱਜ ਮੈਂ ਇਸ ਪਵਿੱਤਰ ਸਥਾਨ ਤੇ ਹਾਂ,ਸ਼ਤਾਬਦੀ ਸਮਾਰੋਹ ਦਾ ਸਮਾਪਨ ਕਰ ਰਿਹਾ ਹਾਂ।ਇਸ 31 ਅਕਤੂਬਰ ਨੂੰ ਰਾਜ ਵਿੱਚ ਤੁਹਾਡੀ ਸਾਰਿਆਂ ਦੀ ਸਰਕਾਰ ਚਾਰ ਵਰ੍ਹੇ ਪੂਰੇ ਕਰਨ ਵਾਲੀ ਹੈ। ਮੈਂ ਦੇਵੇਂਦਰ ਫੜਣਵੀਸ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਅਗਾਊਂ ਵਧਾਈ ਦਿੰਦਾ ਹਾਂ।ਤੁਸੀਂ ਇਵੇਂ ਹੀ ਪੂਰੀ ਸ਼ਕਤੀ ਨਾਲ ਮਹਾਰਾਸ਼ਟਰ ਵਾਸੀਆਂ ਦੀ ਸੇਵਾ ਕਰਦੇ ਰਹੋ। ਅਤੇ ਤੁਹਾਨੂੰ ਇੱਥੋਂ ਦੇ ਜਨ-ਜਨ ਦਾ ਅਸ਼ੀਰਵਾਦ ਮਿਲਦਾ ਰਹੇ।ਮੇਰੀ ਇਹੀ ਕਾਮਨਾ ਹੈ।

ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਨੂੰ ਅੱਜ ਦੁਸਹਿਰੇ ਦੇ ਦਿਨ ਖੁਦ ਦਾ ਆਪਣੇ ਮਨ ਦਾ ਆਪਣੇ ਸੁਪਨਿਆਂ ਦਾ ਅੱਜ ਘਰ ਮਿਲਿਆ ਹੈ।ਇਹ ਨਵੇਂ ਘਰ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਾਧਿਅਮ ਬਣਨ,ਇਨ੍ਹਾਂ ਘਰਾਂ ਵਿੱਚ ਰਹਿੰਦੇ ਹੋਏ ਤੁਸੀਂ ਅਤੇ ਤੁਹਾਡਾ ਪਰਿਵਾਰ ਜੀਵਨ ਵਿੱਚ ਹੋਰ ਅੱਗੇ ਵਧੇ,ਤਰੱਕੀ ਕਰੇ,ਤੁਹਾਡੇ ਬੱਚੇ ਸਫਲਤਾ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਣ। ਇਸ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਇਸ ਪਾਵਨ ਮੌਕੇ ਤੇ ਇੱਥੇ ਬੁਲਾਉਣ ਲਈ,ਇਸ ਸੇਵਾ ਦਾ ਮੌਕਾ ਦੇਣ ਲਈ ਮੈਂ ਸ਼੍ਰੀ ਸਾਈ ਟਰੱਸਟ ਦਾ ਵੀ ਧੰਨਵਾਦ ਕਰਦਾ ਹਾਂ। ਆਉਣ ਵਾਲਾ ਹਰ ਤਿਓਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਵੇ। ਇਸ ਸ਼ੁਭਕਾਮਨਾ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

ਧੰਨਵਾਦ

*****

ਏਕੇਟੀ/ਵੀਜੇ/ਐੱਮਐੱਸ