Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 74ਵੇਂ ਸ਼ੈਸ਼ਨ ਦੀ ਆਮ ਬਹਿਸ ਵਿੱਚ ਜਵਾਬ ਦੇਣਾ ਭਾਰਤ ਦਾ ਅਧਿਕਾਰ


ਮਾਣਯੋਗ ਚੇਅਰਪਰਸਨ ਸਾਹਿਬ ਜੀ,

ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਬਿਆਨ ਦੇ ਸੰਦਰਭ ਵਿੱਚ ਭਾਰਤ ਦੇ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੁੰਦੀ ਹਾਂ।

2. ਇਸ ਸਨਮਾਨਿਤ ਸਦਨ ਦੇ ਮੰਚ ’ਤੇ ਬੋਲਿਆ ਗਿਆ ਇੱਕ-ਇੱਕ ਸ਼ਬਦ, ਇਹ ਸਮਝਿਆ ਜਾਂਦਾ ਹੈ ਕਿ ਉਸਦਾ ਇਤਿਹਾਸਿਕ ਮਹੱਤਵ ਹੁੰਦਾ ਹੈ। ਪਰੰਤੂ, ਅੱਜ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਜੋ ਕੁਝ ਵੀ ਸੁਣਿਆ ਹੈ, ਉਹ ਦੋਗਲੇਪਨ ਦਾ ਕੌੜਾ ਚਿੱਤਰ ਹੈ। ਸਾਡੇ ਅਤੇ ਉਨ੍ਹਾਂ ਦੇ; ਅਮੀਰ ਅਤੇ ਗ਼ਰੀਬ; ਵਿਕਸਿਤ ਅਤੇ ਵਿਕਾਸਸ਼ੀਲ; ਮੁਸਲਿਮ ਅਤੇ ਹੋਰਾਂ ਨੂੰ ਲੈ ਕੇ ਜਿਸ ਤਰ੍ਹਾਂ ਗੱਲਾਂ ਕਹੀਆਂ ਗਈਆਂ, ਉਹ ਸੰਯੁਕਤ ਰਾਸ਼ਟਰ ਨੂੰ ਵੰਡਣ ਵਾਲੀ ਕਹਾਣੀ ਦਾ ਹਿੱਸਾ ਹਨ। ਮਤਭੇਦਾਂ ਨੂੰ ਧਾਰ ਦੇਣ ਅਤੇ ਨਫ਼ਰਤ ਵਧਾਉਣ ਵਾਲੇ ਇਸ ਭਾਸ਼ਣ ਨੂੰ ਸੰਖੇਪ ਵਿੱਚ “ਘਿਰਣਾਯੁਕਤ ਭਾਸ਼ਣ” ਕਿਹਾ ਜਾ ਸਕਦਾ ਹੈ।

3. ਮਹਾ ਸਭਾ ਨੇ ਪ੍ਰਗਟਾਵੇ (ਅਭਿਵਿਅਕਤੀ) ਦੇ ਅਵਸਰ ਦੇ ਐਸਾ ਦੁਰਉਪਯੋਗ ਤੋਂ ਬਲਕਿ ਉਸ ਦੇ ਨਾਲ ਦੁਰਵਿਵਹਾਰ ਦੀ ਸਥਿਤੀ ਪਹਿਲਾਂ ਸ਼ਾਇਦ ਹੀ ਕਦੇ ਦੇਖੀ ਹੋਵੇ। “ਤਬਾਹੀ”, “ਖੂਨ ਖਰਾਬਾ” “ਜਾਤੀ ਸਤ ਸ੍ਰੇਸ਼ਠਤਾ”, “ਬੰਦੂਕ ਉਠਾਉਣਾ” ਅਤੇ “ਅੰਤਿਮ ਦਮ ਤੱਕ ਲੜਨਾ” ਇਹ ਸਾਰੇ ਅਜਿਹੇ ਸ਼ਬਦ ਹਨ, ਜੋ 21ਵੀਂ ਸਦੀ ਦੇ ਵਿਜ਼ਨ ਨੂੰ ਨਹੀਂ ਬਲਕਿ ਮੱਧ ਯੁਗ ਦੀ ਮਾਨਸਿਕਤਾ ਨੂੰ ਪ੍ਰਗਟ ਕਰਦੇ ਹਨ।

4. ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਰਮਾਣੂ ਵਿਨਾਸ਼ ਦੀ ਧਮਕੀ ਛਿਛਲੇਪਨ ਦੇ ਪਰੀਚੈ ਦਿੰਦੀ ਹੈ, ਉਸ ਵਿੱਚ ਕੋਈ ਸਫਾਰਤੀ ਕੌਸ਼ਲ ਨਹੀਂ ਹੈ।

5. ਇਹ ਇੱਕ ਅਜਿਹੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਜਿਸ ਦਾ ਆਤੰਕਵਾਦ ਦੇ ਸਮੁੱਚੇ ਉਦਯੋਗ ’ਤੇ ਦਬਦਬਾ ਹੈ, ਉਨ੍ਹਾਂ ਦੇ ਦੁਆਰਾ ਆਤੰਕਵਾਦ ਨੂੰ ਉਚਿਤ ਠਹਿਰਾਉਣਾ ਨਿਰਲੱਜਤਾਪੂਰਨ ਅਤੇ ਫਸਾਦੀ ਬਿਆਨ ਲਗਦਾ ਹੈ।

6. ਇੱਕ ਐਸਾ ਵਿਅਕਤੀ, ਜੋ ਕਦੇ ਜੈਂਟਲਮੈਨ ਗੇਮ ਕਹੇ ਜਾਣ ਵਾਲੇ ਕ੍ਰਿਕਟ ਦਾ ਖਿਡਾਰੀ ਰਿਹਾ ਹੋਵੇ, ਉਨ੍ਹਾਂ ਦਾ ਅੱਜ ਦਾ ਭਾਸ਼ਣ ਭੋਂਡੇਪਨ ਦੀਆਂ ਸਾਰੀਆਂ ਸੀਮਾਵਾਂ ਪਾਰ ਕਰਦੇ ਹੋਏ ਡੱਰਾ ਆਦਮ ਖੇਡ ਦੀਆਂ ਬੰਦੂਕਾਂ ਦੀ ਯਾਦ ਦਿਲਾਉਣ ਵਾਲਾ ਹੈ।
7. ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੰਯੁਕਤ ਰਾਸ਼ਟਰ ਦੇ ਪ੍ਰੇਖਕਾਂ ਨੂੰ ਇਸ ਗੱਲ ਦੀ ਜਾਂਚ ਕਰਨ ਲਈ ਸੱਦਾ ਦਿੱਤਾ ਹੈ ਕਿ ਪਾਕਿਸਤਾਨ ਵਿੱਚ ਕੋਈ ਅਤਿਵਾਦੀ ਸੰਗਠਨ ਨਹੀਂ ਹੈ, ਦੁਨੀਆ ਉਮੀਦ ਕਰਦੀ ਹੈ ਕਿ ਉਹ ਆਪਣੇ ਵਾਅਦੇ ਨੂੰ ਨਿਭਾਉਣਗੇ।

8. ਇੱਥੇ ਕੁਝ ਸਵਾਲ ਹਨ ਜਿਨ੍ਹਾਂ ਦਾ ਉੱਤਰ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ, ਜੇਕਰ ਉਹ ਪ੍ਰਸਤਾਵਿਤ ਜਾਂਚ ਦਾ ਅਗਰਦੂਤ ਹੈ।

• ਕੀ ਪਾਕਿਸਤਾਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸ ਦੇ ਇੱਥੇ ਸੰਯੁਕਤ ਰਾਸ਼ਟਰ ਦੁਆਰਾ ਸੂਚੀਬੱਧ 25 ਅਤਿਵਾਦੀ ਗੁੱਟ ਹਨ ਅਤੇ ਸੰਯੁਕਤ ਰਾਸ਼ਟਰ ਦੁਆਰਾ ਨਿਰਦੇਸ਼ਿਤ 130 ਆਤੰਕਵਾਦੀਆਂ ਨੇ ਉੱਥੇ ਪਨਾਹ ਲਈ ਹੋਈ ਹੈ?

• ਕੀ ਪਾਕਿਸਤਾਨ ਇਹ ਸਵੀਕਾਰ ਕਰਦਾ ਹੈ ਕਿ ਉਹ ਦੁਨੀਆ ਵਿੱਚ ਇੱਕਮਾਤਰ ਅਜਿਹੀ ਸਰਕਾਰ ਹੈ, ਜੋ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਲਕਾਇਦਾ ਅਤੇ ਦਾਏਸ਼ ਦੀ ਸੂਚੀ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਪੈਨਸ਼ਨ ਦੇ ਰਿਹਾ ਹੈ?

• ਕੀ ਪਾਕਿਸਤਾਨ ਇਸ ਬਾਰੇ ਸਪਸ਼ਟੀਕਰਨ ਦੇਵੇਗਾ ਕਿ ਨਿਊਯਾਰਕ ਵਿੱਚ ਉਸ ਨੂੰ ਆਪਣਾ ਪ੍ਰਮੁੱਖ ਬੈਂਕ, ਦ ਹਬੀਬ ਬੈਂਕ ਇਸ ਲਈ ਬੰਦ ਕਰਨਾ ਪਿਆ ਕਿ ਆਤੰਕਵਾਦ ਨੂੰ ਧਨ ਮੁਹੱਈਆ ਕਰਵਾਉਣ ਲਈ ਉਸ ’ਤੇ ਕਰੋੜਾਂ ਡਾਲਰ ਜੁਰਮਾਨਾ ਲਗਾਇਆ ਗਿਆ?

• ਕੀ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਵਿੱਤੀ ਕਾਰਵਾਈ ਕਾਰਜਦਲ ਨੇ ਉਸ ਨੂੰ 27 ਮਾਨਦੰਡਾਂ ਵਿੱਚੋਂ 20 ਤੋਂ ਅਧਿਕ ਦਾ ਉਲੰਘਣ ਕਰਨ ਲਈ ਨੋਟਿਸ ਜਾਰੀ ਕੀਤਾ? ਅਤੇ

• ਕੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਊਯਾਰਕ ਤੋਂ ਇਸ ਗੱਲ ਤੋਂ ਇਨਕਾਰ ਕਰ ਸਕਦੇ ਹਨ ਕਿ ਉਹ ਓਸਾਮਾ ਬਿਨ ਲਾਦੇਨ ਦੇ ਮੁਕਤ ਰੂਪ ਨਾਲ ਰੱਖਿਅਕ ਰਹੇ ਹਨ?

9. ਆਤੰਕਵਾਦ ਅਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦੇ ਬਾਅਦ, ਪਾਕਿਸਤਾਨ ਖੁਦ ਨੂੰ ਮਾਨਵ ਅਧਿਕਾਰਾਂ ਦੇ ਵੱਡੇ ਹਿਮਾਇਤੀ ਦੇ ਰੂਪ ਵਿੱਚ ਪੇਸ਼ ਕਰਨ ਦਾ ਵੱਡਾ ਦਾਅ ਖੇਡ ਰਿਹਾ ਹੈ।

10. ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਘੱਟ ਗਿਣਤੀ ਦੇ ਸਮੁਦਾਇ ਦਾ ਪ੍ਰਤੀਸ਼ਤ ਵਰ੍ਹੇ 1947 ਦੇ 23% ਤੋਂ ਘੱਟ ਕੇ ਹੁਣ ਸਿਰਫ਼ ਤਿੰਨ ਪ੍ਰਤੀਸ਼ਤ ਰਹਿ ਗਿਆ ਹੈ ਅਤੇ ਜਿੱਥੇ ਇਸਾਈ, ਸਿੱਖ, ਅਹਮਦੀਆ, ਹਿੰਦੂ, ਸ਼ੀਆ, ਪਸ਼ਤੂਨ, ਸਿੰਧੀਆਂ ਅਤੇ ਬਲੂਚਿਆਂ ਨੂੰ ਈਸ਼ ਨਿੰਦਾ ਕਾਨੂੰਨਾਂ, ਉਤਪੀੜਨ ਅਤੇ ਘਿਨਾਉਣੀ ਪ੍ਰਤਾੜਨਾ ਤੋਂ ਗੁਜਰਨ ਅਤੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਕੀਤਾ ਜਾਂਦਾ ਹੈ।

11. ਮਾਨਵ ਅਧਿਕਾਰਾਂ ਦੀ ਵਕਾਲਤ ਕਰਨ ਦਾ ਉਸ ਦਾ ਨਵਾਂ ਸ਼ੌਕ ਲੁਪਤ ਹੋ ਰਹੇ ਪਹਾੜੀ ਬਕਰਿਆਂ ਮਾਰਖੋਰ ਦੇ ਸ਼ਿਕਾਰ ਵਿੱਚ ਟ੍ਰਾਫੀ ਜਿੱਤਣ ਦੀ ਕੋਸ਼ਿਸ਼ ਜਿਹਾ ਹੈ।

12. ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਕਰਨਲ ਨਿਯਾਜ਼ੀ, ਨਰਸੰਹਾਰ ਅੱਜ ਦੀ ਲੋਕਤਾਂਤਰਿਕ ਵਿਵਸਥਾਵਾਂ ਦਾ ਹਿੱਸਾ ਨਹੀਂ ਹਨ। ਅਸੀਂ ਤੁਹਾਨੂੰ ਅਨੁਰੋਧ ਕਰਾਂਗੇ ਕਿ ਤੁਸੀਂ ਇਤਿਹਾਸ ਦੀ ਆਪਣੀ ਘੱਟ ਸਮਝ ਨੂੰ ਵਿਆਪਕ ਬਣਾਓ ਅਤੇ

1971 ਵਿੱਚ ਆਪਣੇ ਹੀ ਲੋਕਾਂ ਦੇ ਖਿਲਾਫ਼ ਪਾਕਿਸਤਾਨ ਦੁਆਰਾ ਕੀਤੇ ਗਏ ਭਿਆਨਕ ਨਰਸੰਹਾਰ ਅਤੇ ਇਸ ਵਿੱਚ ਲੈਫਟੀਨੈਂਟ ਜਨਰਲ ਏ ਦੇ ਨਿਯਾਜ਼ੀ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਨਾ ਭੁੱਲੋ। ਬੰਗਲਾਦੇਸ਼ ਦੀ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਆਮ ਸਭਾ ਵਿੱਚ ਅੱਜ ਦੁਪਹਿਰ ਇਸ ਗੱਲ ਦਾ ਜ਼ਿਕਰ ਕੀਤਾ ਜਾਣਾ ਇਸ ਦਾ ਇੱਕ ਠੋਸ ਪ੍ਰਮਾਣ ਹੈ।

ਚੇਅਰਪਰਸਨ ਸਾਹਿਬ,

13. ਜੰਮੂ ਕਸ਼ਮੀਰ ਵਿੱਚ ਵਿਕਾਸ ਅਤੇ ਭਾਰਤ ਦੇ ਨਾਲ ਉਸ ਦੇ ਰਲੇਵੇਂ ਦੀ ਪ੍ਰਕਿਰਿਆ ਨੂੰ ਰੋਕ ਰਹੇ ਇੱਕ ਪੁਰਾਣੇ ਅਤੇ ਅਸਥਾਈ ਪ੍ਰਾਵਧਾਨ ਨੂੰ ਖ਼ਤਮ ਕੀਤੇ ਜਾਣ ਦੇ ਸਬੰਧ ਵਿੱਚ ਪਾਕਿਸਤਾਨ ਦੀ ਜ਼ਹਿਰ ਬੁਝੀ ਪ੍ਰਤੀਕਿਰਿਆ ਇਸ ਗੱਲ ਦਾ ਪ੍ਰਤੀਕ ਹੈ ਕਿ ਜੋ ਟਕਰਾਅ ਵਿੱਚ ਯਕੀਨ ਰੱਖਦੇ ਹਨ ਉਹ ਕਦੇ ਸ਼ਾਂਤੀ ਨੂੰ ਪਸੰਦ ਨਹੀਂ ਕਰ ਸਕਦੇ।

14. ਇੱਕ ਪਾਸੇ ਜਿੱਥੇ ਪਾਕਿਸਤਾਨ ਵੱਡੇ ਪੱਧਰ ’ਤੇ ਆਤੰਕਵਾਦ ਨੂੰ ਹੁਲਾਰਾ ਦੇ ਰਿਹਾ ਹੈ ਉੱਥੇ ਦੂਜੇ ਪਾਸੇ ਉਹ ਨਫ਼ਰਤ ਭਰੇ ਬਿਆਨ ਦੇਣ ਦੇ ਮਾਮਲੇ ਵਿੱਚ ਹੇਠਲੇ ਪੱਧਰ ’ਤੇ ਉਤਰ ਗਿਆ ਹੈ ਜਦਕਿ ਭਾਰਤ ਜੰਮੂ ਕਸ਼ਮੀਰ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

15. ਭਾਰਤ ਦੇ ਬਹੁਰੰਗੀ ਲੋਕਤਾਂਤਰਿਕ ਵਿਵਸਥਾ ਅਤੇ ਸੰਪੰਨ ਅਤੇ ਵਿਵਿਧਤਾ ਵਾਲੇ ਬਹੁਲਵਾਦ ਅਤੇ ਸਹਿਣਸ਼ੀਲਤਾ ਦੀ ਸਦੀਆਂ ਪੁਰਾਣੀ ਵਿਰਾਸਤ ਨਾਲ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਨੂੰ ਜੋੜਨ ਦੀ ਕਦੇ ਨਾ ਬਦਲਣ ਵਾਲੀ ਪ੍ਰਕਿਰਿਆ ਜਾਰੀ ਹੈ।
16. ਭਾਰਤ ਦੇ ਲੋਕ ਨਹੀਂ ਚਾਹੁੰਦੇ ਕਿ ਕੋਈ ਦੂਸਰਾ ਉਨ੍ਹਾਂ ਦੀ ਤਰਫ ਤੋਂ ਬੋਲੇ ਖਾਸ ਕਰਕੇ ਅਜਿਹੇ ਲੋਕ ਤਾਂ ਬਿਲਕੁਲ ਨਹੀਂ ਜਿਨ੍ਹਾਂ ਨੇ ਆਤੰਕਵਾਦ ਦਾ ਪੂਰਾ ਉਦਯੋਗ ਖੋਲ੍ਹ ਰੱਖਿਆ ਹੈ।

*****

ਵੀਆਰਆਰਕੇ/ਏਕੇ