ਪੀਐੱਮਇੰਡੀਆ

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਸਲੋਵਾਕ ਗਣਰਾਜ ਦੇ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰੀ ਸ੍ਰੀ ਮਿਰੋਸਲਾਵ ਲਾਜਕੈਕ(Mr. Miroslav Lajcak) ਨੇ ਅੱਜ ਇੱਥੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸ੍ਰੀ ਮਿਰੋਸਲਾਵ ਲਾਜਕੈਕ(Mr. Miroslav Lajcak) ਨੂੰ 72ਵੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ ਦੇ ਅਹੁਦੇ ਉੱਤੇ ਚੁਣੇ ਜਾਣ ਉੱਤੇ ਵਧਾਈ ਦਿੱਤੀ। ਪ੍ਰਧਾਨ ਚੁਣੇ ਗਏ ਸ੍ਰੀ ਲਾਜਕੈਕ ਨੇ ਸੰਯੁਕਤ ਰਾਸ਼ਟਰ ਦੀ 72ਵੀਂ ਜਨਰਲ ਅਸੈਂਬਲੀ ਦੇ ਆ ਰਹੇ ਸੈਸ਼ਨ ਦੀਆਂ ਪ੍ਰਾਥਮਿਕਤਾਵਾਂ ਬਾਰੇ ਪ੍ਰਧਾਨ ਮੰਤਰੀ ਨਾਲ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੂਰਾ ਅਤੇ ਉਸਾਰੂ ਸਹਿਯੋਗ ਦੇਵੇਗਾ।
ਦੋਹਾਂ ਆਗੂਆਂ ਨੇ ਪ੍ਰਮੁੱਖ ਵਿਸ਼ਵ ਚੁਣੌਤੀਆਂ, ਜਿਨ੍ਹਾਂ ਵਿਚ ਦਹਿਸ਼ਤਵਾਦ , ਸੰਯੁਕਤ ਰਾਸ਼ਟਰ ਸੁਧਾਰ, ਪਹੁੰਚਯੋਗ ਵਿਕਾਸ ਟੀਚਿਆਂ ਨੂੰ ਲਾਗੂ ਕਰਨ ਅਤੇ ਜਲਵਾਯੌ ਪਰਿਵਰਤਨ ਸ਼ਾਮਲ ਹਨ, ਲਈ ਸੰਯੁਕਤ ਰਾਸ਼ਟਰ ਵੱਲੋਂ ਸਖਤ ਕਦਮ ਚੁੱਕੇ ਜਾਣ ਦੀ ਲੋੜ ਬਾਰੇ ਚਰਚਾ ਕੀਤੀ।
AKT/SH
Met Mr. @MiroslavLajcak, President Elect of the UNGA. pic.twitter.com/lu2Jcr8yOk
— Narendra Modi (@narendramodi) August 28, 2017