Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਦੇ ਬਿਆਨ ਦਾ ਮੂਲ ਪਾਠ, 31.01.2017

ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਦੇ ਬਿਆਨ ਦਾ ਮੂਲ ਪਾਠ, 31.01.2017


2017 ਵਿੱਚ ਸੰਸਦ ਦਾ ਅੱਜ ਸੈਸ਼ਨ ਸ਼ੁਰੂ ਹੋ ਰਿਹਾ ਹੈ| ਰਾਸ਼ਟਰਪਤੀ ਜੀ ਦਾ ਸੰਬੋਧਨ: ਬਜਟ ਅਤੇ ਕਾਫੀ ਲੰਬੇ ਸਮੇਂ ਤੱਕ ਸੈਸ਼ਨ ਦਰਮਿਆਨ ਕਈ ਵਿਸ਼ਿਆਂ ‘ਤੇ ਸੰਵਾਦ| ਪਿਛਲੇ ਦਿਨੀਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਮੂਹਕ ਤੌਰ ‘ਤੇ ਅਤੇ ਵਿਅਕਤੀਗਤ ਤੌਰ ‘ਤੇ ਲਗਾਤਾਰ ਚਰਚਾ ਹੋਈ ਹੈ| ਸੈਸ਼ਨ ਦੀ ਸਭ ਤੋਂ ਵੱਧ ਵਰਤੋਂ ਜਨਹਿਤ ਲਈ ਹੋਵੇ, ਸਾਰਥਕ ਚਰਚਾ ਹੋਵੇ, ਬਜਟ ਦੀ ਵੀ ਬਰੀਕੀ ਨਾਲ ਚਰਚਾ ਹੋਵੇ|

ਪਹਿਲੀ ਵਾਰ ਬਜਟ ਇੱਕ ਫਰਵਰੀ ਨੂੰ ਹੋ ਰਿਹਾ ਹੈ| ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਸਾਡੇ ਦੇਸ਼ ਵਿੱਚ ਪਹਿਲਾਂ ਬਜਟ ਸ਼ਾਮ ਨੂੰ ਪੰਜ ਵਜੇ ਪੇਸ਼ ਕੀਤਾ ਜਾਂਦਾ ਸੀ| ਜਦ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਆਈ ਤਾਂ ਬਜਟ ਨੂੰ ਪੇਸ਼ ਕਰਨ ਦਾ ਸਮਾਂ ਸਵੇਰੇ ਸੰਸਦ ਸੈਸ਼ਨ ਸ਼ੁਰੂ ਹੁੰਦਿਆਂ ਹੀ ਕਰ ਦਿੱਤਾ ਗਿਆ|

ਅੱਜ ਇਕ ਹੋਰ ਨਵੀਂ ਪਰੰਪਰਾ ਦੀ ਸ਼ੁਰੂਆਤ ਹੋ ਰਹੀ ਹੈ| ਇੱਕ ਤਾਂ ਬਜਟ ਕਰੀਬ ਇੱਕ ਮਹੀਨੇ ਪਹਿਲਾਂ ਆ ਰਿਹਾ ਹੈ| ਦੂਜੇ ਇਸ ਦੇ ਨਾਲ ਰੇਲ ਬਜਟ ਵੀ ਜੋੜ ਦਿੱਤਾ ਗਿਆ ਹੈ| ਸਦਨ ਵਿੱਚ ਇਸ ‘ਤੇ ਵਿਆਪਕ ਚਰਚਾ ਹੋਵੇਗੀ ਅਤੇ ਉਸ ਨਾਲ ਆਉਣ ਵਾਲੇ ਦਿਨਾਂ ਵਿੱਚ ਕੀ ਲਾਭ ਹੋਣ ਵਾਲੇ ਹਨ, ਇਹ ਵੀ ਉੱਭਰ ਕੇ ਸਾਹਮਣੇ ਆਵੇਗਾ|

ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਰੇ ਰਾਜਨੀਤਕ ਦਲ ਵਡੇਰੇ ਜਨਤਕ ਹਿਤਾਂ ਲਈ ਮਿਲ ਕੇ ਉੱਚ ਚਰਚਾ ਯਕੀਨੀ ਬਣਾਉਂਦੇ ਹੋਏ ਸੰਸਦ ਦੇ ਕੰਮ ਨੂੰ ਅੱਗੇ ਵਧਾਉਣਗੇ|

ਬਹੁਤ-ਬਹੁਤ ਧੰਨਵਾਦ!

AKT