ਪੀਐੱਮਇੰਡੀਆ

ਲੋਕ ਸਭਾ ਦੇ ਯਸ਼ਸਵੀ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ, ਉਪ ਸਭਾਪਤੀ, ਰਾਜ ਸਭਾ ਸ਼੍ਰੀ ਹਰਿਵੰਸ਼ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਪ੍ਰਹਲਾਦ ਜੋਸ਼ੀ ਜੀ, ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਹਾਊਸ ਕਮੇਟੀ ਦੇ ਚੇਅਰਮੈਨ ਭਾਈ ਸੀ ਆਰ ਪਾਟਿਲ ਜੀ, ਸ਼੍ਰੀਮਾਨ ਓਮ ਜੀ ਮਾਥੁਰ ਜੀ, ਹਾਜ਼ਰ ਸਾਰੇ ਸਾਂਸਦਗਣ, ਮੰਤਰੀ ਪਰਿਸ਼ਦ ਦੇ ਸਾਥੀ ਅਤੇ ਮਹਾਨੁਭਵ ।
ਆਮਤੌਰ ’ਤੇ ਇਹ ਅਨੁਭਵ ਆ ਰਿਹਾ ਹੈ ਕਿ ਜਦੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਸਾਂਸਦਾਂ ਨੂੰ ਰਹਿਣ ਦੀ ਵਿਵਸਥਾ ਦੀ ਬਹੁਤ ਅਸੁਵਿਧਾ ਰਹਿੰਦੀ ਹੈ। ਲੰਬੇ ਅਰਸੇ ਤੱਕ ਹੋਟਲਸ ਬੁੱਕ ਕਰਨੇ ਪੈਂਦੇ ਹਨ। ਅਤੇ ਜਿਵੇਂ-ਜਿਵੇਂ ਖਾਲੀ ਹੁੰਦੇ ਹਨ ਫਿਰ ਉਸਨੂੰ ਠੀਕ-ਠਾਕ ਕਰੋ, ਫਿਰ ਰਹੋ ਅਜਿਹਾ ਚੱਕਰ ਚਲਦਾ ਰਹਿੰਦਾ ਹੈ ਕਿ ਉਸ ਵਿੱਚੋਂ ਬਾਹਰ ਆਉਣ ਦਾ ਇੱਕ ਚੰਗਾ ਵਿਚਾਰਿਆ ਯਤਨ ਜਦੋਂ ਵਿਵਸਥਾਵਾਂ ਨੂੰ ਸਥਾਈ ਰੂਪ ਵਿੱਚ ਕਿਸ ਤਰ੍ਹਾਂ ਵਿਕਸਿਤ ਕਰੀਏ ਅਤੇ ਬਦਲਦੇ ਸਮੇਂ ਦੇ ਅਨੁਕੂਲ ਵਿਵਸਥਾਵਾਂ ਨੂੰ ਕਿਸ ਤਰ੍ਹਾਂ ਵਿਕਸਿਤ ਕਰੀਏ ਅਤੇ ਸਾਂਸਦ ਨੂੰ ਖ਼ੁਦ ਲਈ ਤਾਂ ਇੱਕ ਕਮਰੇ ਤੋਂ ਜ਼ਿਆਦਾ ਦੀ ਜ਼ਰੂਰਤ ਨਹੀਂ ਹੁੰਦੀ ਹੈ ਲੇਕਿਨ ਸਾਂਸਦ ਲਈ ਸਭ ਤੋਂ ਵੱਡਾ ਕੰਮ ਰਹਿੰਦਾ ਹੈ ਉਸਦੇ ਖੇਤਰ ਤੋਂ ਲੋਕ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਹਨ। ਦੂਰ-ਦੂਰ ਤੋਂ ਆਉਂਦੇ ਹਨ ਅਤੇ ਆਉਣ ਵਾਲੇ ਹਰ ਇੱਕ ਦੇ ਮਨ ਵਿੱਚ ਰਹਿੰਦਾ ਹੈ ਕਿ ਮੇਰੀ ਇੱਥੇ ਰਾਤ ਨੂੰ ਰੁਕਣ ਦੀ ਇੱਥੇ ਵਿਵਸਥਾ ਹੋ ਜਾਵੇ ਅਤੇ ਜਨਤਕ ਜੀਵਨ ਜਿਊਣ ਵਾਲੇ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਜਗ੍ਹਾ ਹੋਵੇ ਜਾਂ ਨਾ ਹੋਵੇ ਅਸੀਂ ਉਸਨੂੰ ਨਕਾਰ ਨਹੀਂ ਸਕਦੇ।
ਹੁਣ ਇਸ ਸਮੱਸਿਆ ਨੂੰ ਬਾਹਰ ਦੇ ਲੋਕਾਂ ਲਈ ਅਨੁਭਵ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਸਾਂਸਦ ਨੂੰ ਪਤਾ ਹੁੰਦਾ ਹੈ ਕਿੰਨੀਆਂ ਵੱਡੀਆਂ ਕਠਿਨਾਈਆਂ ਰਹਿੰਦੀਆਂ ਹਨ । ਅਤੇ ਇਸ ਲਈ ਪਿਛਲੇ ਸੈਸ਼ਨ ਤੋਂ ਹੀ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਪ੍ਰਯਤਨ ਹੋਇਆ ਹੈ। ਦੂਜਾ ਅਨੁਭਵ ਇਹ ਵੀ ਆਇਆ ਹੈ ਕਿ ਕੁਝ ਭਵਨ ਬਹੁਤ ਪੁਰਾਣੇ ਹਨ ਅਤੇ ਸਮਾਂ ਰਹਿੰਦੇ ਉਸ ਵਿੱਚ ਹਰ ਦਿਨ ਕੁਝ ਨਾ ਕੁਝ repairing ਕਰਨਾ ਪੈਂਦਾ ਹੈ। ਅਤੇ ਉਸਦੇ ਕਾਰਨ ਵਿਵਸਥਾ ਕਰਨ ਵਾਲਿਆਂ ਨੂੰ ਵੀ ਅਸੁਵਿਧਾ ਹੁੰਦੀ ਹੈ, ਰਹਿਣ ਵਾਲਿਆਂ ਨੂੰ ਵੀ ਅਸੁਵਿਧਾ ਹੁੰਦੀ ਹੈ, ਉਸਦੀ ਵੀ ਕੋਈ ਵਿਵਸਥਾ ਠੀਕ ਨਾਲ ਹੋ ਜਾਵੇ ਸਥਾਈ ਰੂਪ ਨਾਲ ਇਸਦਾ ਸਮਾਧਾਨ ਹੋਵੇ ਇਸ ਦਿਸ਼ਾ ਵਿੱਚ ਵੀ ਪ੍ਰਯਤਨ ਹੋ ਰਹੇ ਹਨ ।
ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਵਨਾਂ ਦਾ ਕੰਮ ਹੋਵੇ, ਜਲਦੀ ਨਾਲ ਹੋਵੇ । ਸਰਕਾਰ ਆਪਣੇ ਹੀ ਵਿਭਾਗ ਤੋਂ ਇੰਨੇ ਵਧੀਆ ਢੰਗ ਨਾਲ ਕੰਮ ਕਰੇ ਤਾਂ ਬਾਹਰ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਅੱਛਾ ਭਈ In- house ਵੀ ਇੰਨਾ ਵਧੀਆ ਕੰਮ ਹੁੰਦਾ ਹੈ ਤਾਂ ਮੈਂ ਵਿਭਾਗ ਦੇ ਸਭ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਜਿੰਨਾਂ ਨੇ ਇਸ ਕੰਮ ਨੂੰ ਕੀਤਾ । ਆਮ ਤੌਰ ’ਤੇ ਸਰਕਾਰੀ ਕੰਮ ਦਾ ਮਤਲਬ ਸਮੇਂ ਤੋਂ ਦੇਰੀ ਨਾਲ ਹੋਣਾ, ਲੋਕ ਹਮੇਸ਼ਾ ਪੁੱਛਦੇ ਹਨ ਕਿ ਭਈ ਕਿੰਨਾ ਲੇਟ ਚਲ ਰਿਹਾ ਹੈ। ਕਦੋਂ ਤੱਕ ਹੋ ਜਾਵੇਗਾ, ਹਾਂ ਕਹਿੰਦੇ ਤਾਂ ਹੋ ਪਰ ਕਿੰਨਾ ਸਮਾਂ ਲਗਾਓਗੇ ।
ਇਹ ਸਮੇਂ ਤੋਂ ਪਹਿਲਾਂ ਪੂਰਾ ਹੋਇਆ । ਸਰਕਾਰੀ ਕੰਮ ਤਾਂ ਫਿਰ ਕਹਿੰਦੇ ਹਨ ਕਿ ਭਈ ਬਜਟ ਤਾਂ ਵਧਦਾ ਹੀ ਜਾਵੇਗਾ ਇਹ ਤੈਅ ਕੀਤੇ ਹੋਏ ਬਜਟ ਤੋਂ ਘੱਟ ਖਰਚੇ ਵਿੱਚ ਕੀਤਾ ਗਿਆ ਅਤੇ ਕੁਆਲਿਟੀ ਵਿੱਚ ਕੋਈ compromise ਨਹੀਂ ਕੀਤਾ ਗਿਆ ਤਾਂ ਸਮੇਂ ਦੀ ਬੱਚਤ, ਧਨ ਦੀ ਬੱਚਤ ਅਤੇ ਸੁਵਿਧਾਵਾਂ ਦੇ ਵਿਸ਼ੇ ਵਿੱਚ ਸਤਰਕਤਾ ਵਰਤੀ ਗਈ ਹੈ ਤਾਂ ਇਸ ਤਰ੍ਹਾਂ ਨਾਲ ਭਵਨ ਦਾ ਨਿਰਮਾਣ ਕਰਨ ਵਿੱਚ ਜਿਨ੍ਹਾਂ-ਜਿਨ੍ਹਾਂ ਸਾਥੀਆਂ ਨੇ ਯੋਗਦਾਨ ਦਿੱਤਾ ਹੈ, ਸ਼ਾਸਨ ਵਿਵਸਥਾ ਦੇ ਅਧਿਕਾਰੀਆਂ ਨੇ ਜੋ-ਜੋ ਕੰਮ ਕੀਤਾ ਹੈ ਉਹ ਸਭ ਅਭਿਨੰਦਨ ਦੇ ਅਧਿਕਾਰੀ ਹਨ ।
ਇਸ ਵਾਰ ਅਸੀਂ ਦੇਖਿਆ ਹੋਵੇਗਾ ਕਿ ਸੰਸਦ ਨੇ ਬਹੁਤ ਉੱਤਮ ਤਰੀਕੇ ਨਾਲ perform ਕੀਤਾ ਹੈ ਅਤੇ ਉਸਦੇ ਲਈ ਸਾਰੇ ਰਾਜਨੀਤਕ ਦਲਾਂ ਨੂੰ ਕ੍ਰੈਡਿਟ ਜਾਂਦਾ ਹੈ, ਸਾਰੇ ਸਾਂਸਦਾਂ ਨੂੰ ਕ੍ਰੈਡਿਟ ਜਾਂਦਾ ਹੈ ਅਤੇ ਚੇਅਰ ’ਤੇ ਬੈਠਣ ਵਾਲੇ ਮਹਾਨੁਭਾਵਾਂ ਨੂੰ ਵੀ ਓਨਾ ਹੀ ਕ੍ਰੈਡਿਟ ਜਾਂਦਾ ਹੈ। ਲੇਕਿਨ ਜਾਂਦੇ-ਜਾਂਦੇ ਦੋਹਾਂ ਸੈਸ਼ਨਾਂ ਵਿੱਚੋਂ ਇੱਕ ਆਵਾਜ਼ ਆਈ ਸਪੀਕਰ ਸਾਹਿਬ ਜੀ ਨੇ ਕਿਹਾ, ਅਤੇ ਉਪਰਾਸ਼ਟਰਪਤੀ ਜੀ ਨੇ ਵੀ ਸੈਸ਼ਨ ਵਿੱਚ ਕਿਹਾ ਕਿ ਹੁਣ ਜਦੋਂ 2022, ਆਜ਼ਾਦੀ ਦੇ 75 ਸਾਲ ਹੋ ਰਹੇ ਹਨ ਤਾਂ ਸਾਡੀ ਸੰਸਦ ਦਾ ਵੀ ਤਾਂ ਕੁਝ ਹਾਲ ਬਦਲਣਾ ਚਾਹੀਦਾ ਹੈ ।
ਇਹ ਗੱਲ ਠੀਕ ਹੈ ਕਿ ਮੈਂ ਪਿਛਲੇ ਪੰਜ ਸਾਲ ਤੋਂ ਲਗਾਤਾਰ ਇਸ ਗੱਲ ਨੂੰ ਸਾਂਸਦਾਂ ਤੋਂ ਸੁਣ ਰਿਹਾ ਹਾਂ, ਮੀਡੀਆ ਜਗਤ ਦੇ ਮਿੱਤਰ ਵੀ ਵਾਰ-ਵਾਰ ਕਹਿੰਦੇ ਰਹਿੰਦੇ ਹਨ ਕਿ ਭਈਆ ਹੁਣ ਬਹੁਤ ਪੁਰਾਣਾ ਹੋ ਗਿਆ ਕੁਝ ਬਦਲ ਦਿਓ । ਆਧੁਨਿਕ ਵਿਵਸਥਾਵਾਂ ਨਾਲ ਵਿਕਸਿਤ ਕੀਤਾ ਜਾਵੇ ਅਤੇ ਜਦੋਂ ਸਦਨ ਵਿੱਚੋਂ ਹੀ ਮੰਗ ਆਈ ਹੈ ਤਾਂ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ।
ਇਸ ਤਰ੍ਹਾਂ ਨਾਲ ਇਸ ਸੰਸਦ ਦੇ ਭਵਨ ਦੀ ਵਰਤੋਂ ਕਰਦੇ ਹੋਏ ਅੰਦਰ ਵਿਵਸਥਾਵਾਂ ਨੂੰ ਕਿਵੇਂ ਆਧੁਨਿਕ ਕੀਤਾ ਜਾਵੇ ਤਾਂਕਿ ਜਾਂ ਫਿਰ ਕੋਈ ਹੋਰ ਬਣਾਉਣਾ ਪਏ ਭਵਨ ਤਾਂ ਉਸਦਾ …. ਉਸ ’ਤੇ ਅਧਿਕਾਰੀ ਦਿਮਾਗ ਆਪਣਾ ਖਪਾ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਤਾਕੀਦ ਕੀਤੀ ਹੈ ਕਿ ਹੋ ਸਕੇ ਉਤਨਾ ਜਲਦੀ ਹੋਵੇ ਤਾਕਿ ਆਜ਼ਾਦੀ ਦੇ 75 ਸਾਲ ਦੇ ਨਾਲ ਇਸ ਕੰਮ ਨੂੰ ਵੀ ਅਗਰ ਅਸੀਂ ਕਰ ਸਕਦੇ ਹਾਂ ਤਾਂ ਸਾਨੂੰ ਕਰਨਾ ਚਾਹੀਦਾ ਹੈ, ਕਰ ਸਕਦੇ ਹਾਂ ਵੈਸੇ ਸਮਾਂ ਬਹੁਤ ਘੱਟ ਬਚਿਆ ਹੈ ਲੇਕਿਨ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੇਕਿਨ ਮੈਂ ਫਿਰ ਇੱਕ ਵਾਰ ਸਾਰੇ ਸਾਂਸਦਜਨਾਂ ਨੂੰ ਇਹ ਨਵੀਆਂ ਵਿਵਸਥਾਵਾਂ ਵਿਕਸਿਤ ਹੋ ਰਹੀਆਂ ਹਨ ਉਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ ।
ਮੈਂ ਮੰਚ ’ਤੇ ਬੈਠੇ ਹੋਏ ਸਾਰੇ ਮਹਾਨੁਭਾਵ ਉਨ੍ਹਾਂ ਦਾ ਕੁਝ ਨਾ ਕੁਝ ਇਸ ਵਿੱਚ ਯੋਗਦਾਨ ਰਿਹਾ ਹੈ। ਉਨ੍ਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ।
ਧੰਨਵਾਦ ਸਾਥੀਓ……
*****
ਵੀਆਰਆਰਕੇ/ਐੱਸਐੱਚ/ਬੀਐੱਮ/ਐੱਮਐੱਸ