ਪੀਐੱਮਇੰਡੀਆ
ਸਵਾਗਤ ਹੈ ਭਰਾਵੋ ਤੁਹਾਡਾ ਸਭ ਦਾ।
ਮੌਨਸੂਨ ਦਾ ਵੀ ਕੁਝ ਲਾਭ ਨਜ਼ਰ ਆ ਰਿਹਾ ਹੈ ਅਤੇ ਮੌਨਸੂਨ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ। ਮੌਨਸੂਨ ਹੋਵੇ ਜਾਂ ਮੌਨਸੂਨ ਸੈਸ਼ਨ, ਜੇਕਰ ਦੋਵੇਂ ਕਾਰਜਸ਼ੀਲ ਹੋਣ, ਤਾਂ ਬਹੁਤ ਹੀ ਲਾਭਕਾਰੀ ਹੁੰਦੇ ਹਨ ਅਤੇ ਦੋਵੇਂ ਉਸਾਰੂ ਹੋਣ ਤਾਂ ਦੇਸ਼ ਦਾ ਭਲਾ ਹੁੰਦਾ ਹੈ, ਜੀਵਾਂ ਦੀ ਭਲਾਈ ਹੁੰਦਾ ਹੈ। ਅਤੇ ਇਸ ਲਈ, ਅਸੀਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਮੌਨਸੂਨ ਵੀ ਕਾਰਜਸ਼ੀਲ ਰਹੇ, ਮੌਨਸੂਨ ਸੈਸ਼ਨ ਵੀ ਲਾਭਕਾਰੀ ਰਹੇ।
ਸਾਥੀਓ,
ਪਿਛਲੇ ਇੱਕ ਮਹੀਨੇ ਵਿੱਚ ਦੇਸ਼ ਨੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਦੇਸ਼ਵਾਸੀ ਮਾਣ ਨਾਲ ਭਰ ਜਾਣ, ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਚੱਲਿਆ ਹੈ। ਭਾਵੇਂ ਰਾਸ਼ਟਰੀ ਹੋਵੇ, ਅੰਤਰਰਾਸ਼ਟਰੀ ਹੋਵੇ ਅਤੇ ਹੁਣ ਤਾਂ ਪੁਲਾੜ ਵੀ ਹੋਵੇ। ਇੱਕ ਤਰ੍ਹਾਂ ਨਾਲ ਭਾਰਤ ਲਈ ਮਾਣ ਦੇ ਪਲ ਰਹੇ ਹਨ। ਪਿਛਲੇ ਸਾਲ ਮੌਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਭਾਰਤੀ ਨਾਗਰਿਕ ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਪਹੁੰਚਿਆ ਸੀ ਅਤੇ ਪਰਸੋਂ ਹੀ ਭਾਰਤ ਦੇ ਇੱਕ ਯੁਵਾ ਸਟਾਰਟਅੱਪ ਨੇ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੁਨੀਆ ਦੇ ਘੱਟ ਹੀ ਦੇਸ਼ ਹਨ, ਜਿੱਥੇ ਇਸ ਤਰ੍ਹਾਂ ਦੇ ਪ੍ਰਾਈਵੇਟ ਉੱਦਮ ਹੋਏ ਹਨ ਅਤੇ ਭਾਰਤ ਦੇ ਨੌਜਵਾਨਾਂ ਨੇ ਪੁਲਾੜ ਵਿੱਚ ਨਵੀਂ ਉਡਾਣ ਭਰੀ ਹੈ, ਇਹ ਬਹੁਤ ਵੱਡੀ ਸਫ਼ਲਤਾ ਹੈ। ਅਤੇ ਇਹ ਜੋ ਸਕਾਈਰੂਟ ਸਟਾਰਟਅੱਪ ਹੈ, ਉਸ ਵਿੱਚ ਜੋ ਨੌਜਵਾਨ ਕੰਮ ਕਰ ਰਹੇ ਹਨ, ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪੂਰੀ ਟੀਮ ਦੀ ਜੋ ਔਸਤ ਉਮਰ ਹੈ, ਉਹ ਸਿਰਫ਼ 28 ਸਾਲ ਹੈ। ਅਜਿਹੇ ਨੌਜਵਾਨਾਂ ਨੇ ਇਹ ਕੰਮ ਕਰਕੇ ਦਿਖਾਇਆ। ਮੈਂ ਕਿਸੇ 56 ਸਾਲ ਦੇ ਨੌਜਵਾਨ ਦੀ ਗੱਲ ਨਹੀਂ ਕਰ ਰਿਹਾ ਹਾਂ, ਦੇਸ਼ ਦੇ ਇਸ ਸਟਾਰਟਅੱਪ ਦੇ 28 ਦੀ ਔਸਤ ਉਮਰ ਵਾਲੇ ਨੌਜਵਾਨਾਂ ਨੇ ਪੁਲਾੜ ਵਿੱਚ ਭਾਰਤ ਦਾ ਝੰਡਾ ਗੱਡ ਦਿੱਤਾ ਹੈ। ਉਨ੍ਹਾਂ ਨੂੰ ਤਾਂ ਵਧਾਈ ਹੈ ਹੀ ਹੈ, ਪਰ ਅਜਿਹੀਆਂ ਗੱਲਾਂ ਜੋ ਹਨ, ਜੋ ਭਾਰਤ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦੀਆਂ ਹਨ। ਦੁਨੀਆ ਵਿੱਚ ਭਾਰਤ ਦੀ ਪ੍ਰੋਫਾਈਲ ਵਿਸ਼ਵ-ਵਿਆਪੀ ਤੌਰ ’ਤੇ ਮਾਨਤਾ ਪ੍ਰਾਪਤ ਅਤੇ ਸਵੀਕਾਰ ਕੀਤੀ ਜਾ ਰਹੀ ਹੈ।
ਸਾਥੀਓ,
ਇਹ ਕੋਈ ਸੰਯੋਗ ਨਹੀਂ, ਇਹ ਇੱਕ ਸੰਦੇਸ਼ ਹੈ ਅਤੇ ਬਹੁਤ ਮਜ਼ਬੂਤ ਸੰਦੇਸ਼ ਹੈ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਉਨ੍ਹਾਂ ਦੀਆਂ ਇੱਛਾਵਾਂ ਪੁਲਾੜ ਜਿੰਨੀਆਂ ਅਸੀਮ ਹਨ। ਇਸ ਤੋਂ ਵੱਡਾ ਸੰਦੇਸ਼ ਦੇਸ਼ ਲਈ ਕੋਈ ਹੋਰ ਪ੍ਰੇਰਨਾ ਨਹੀਂ ਦੇ ਸਕਦਾ।
ਸਾਥੀਓ,
ਜੋ ਰਿਫੌਰਮ ਐਕਸਪ੍ਰੈੱਸ ’ਤੇ ਸਵਾਰ ਹੋ ਕੇ ਅੱਜ ਦੇਸ਼ ਚੱਲ ਪਿਆ ਹੈ, ਉਸੇ ਦਾ ਨਤੀਜਾ ਹੈ ਕਿ ਭਾਰਤ ਦੇ ਨੌਜਵਾਨ ਇੰਨਾ ਵੱਡਾ ਸਾਹਸ ਕਰ ਪਾਉਂਦੇ ਹਨ ਅਤੇ ਸਫ਼ਲ ਵੀ ਹੋ ਰਹੇ ਹਨ।
ਸਾਥੀਓ,
ਪਿਛਲੇ ਦਿਨੀਂ ਰਾਜਸਥਾਨ ਵਿੱਚ ਬਹੁਤ ਵੱਡੀ ਤੇਲ ਰਿਫਾਇਨਰੀ ਦੇਸ਼ ਨੂੰ ਸਮਰਪਿਤ ਕੀਤੀ ਗਈ। ਪਿਛਲੇ ਕੁਝ ਹਫ਼ਤੇ ਪਹਿਲਾਂ, ਇੱਕ ਸੈਮੀਕੰਡਕਟਰ ਪਲਾਂਟ, ਮਤਲਬ ਤੀਜਾ, ਦੇਸ਼ ਨੂੰ ਸਮਰਪਿਤ ਕੀਤਾ ਗਿਆ। ਹਾਲੇ ਕੁਝ ਦਿਨ ਪਹਿਲਾਂ ਗ੍ਰੀਨ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਅਤੇ ਦੁਨੀਆ ਵਿੱਚ ਬਹੁਤ ਘੱਟ ਦੇਸ਼ ਅਜਿਹੇ ਹਨ ਜਿਨ੍ਹਾਂ ਕੋਲ ਇਹ ਸਹੂਲਤ ਹੈ। ਪਰ ਭਾਰਤ ਨੇ ਜੋ ਹਾਈਡ੍ਰੋਜਨ ਟ੍ਰੇਨ ਦੇਸ਼-ਵਾਸੀਆਂ ਨੂੰ ਸਮਰਪਿਤ ਕੀਤੀ ਹੈ, ਉਹ ਸਭ ਤੋਂ ਤਾਕਤਵਰ ਇੰਜਣ ਵਾਲੀ ਹੈ ਅਤੇ ਸਭ ਤੋਂ ਲੰਬੀ ਹੈ। ਇਹ ਆਪਣੇ ਆਪ ਵਿੱਚ ਭਾਰਤ ਦੇ ਵਿਗਿਆਨੀਆਂ, ਭਾਰਤ ਦੇ ਇੰਜੀਨੀਅਰਾਂ, ਭਾਰਤ ਦੇ ਨਵੀਨਤਾਕਾਰਾਂ, ਭਾਰਤ ਦੇ ਉੱਦਮੀਆਂ, ਭਾਰਤ ਦੇ ਮਜ਼ਦੂਰਾਂ, ਇਹ ਜੋ ਇੱਕ ਟੀਚਾ ਲੈ ਕੇ ਦੇਸ਼ ਲਈ ਜੀ ਰਹੇ ਹਨ, ਦੇਸ਼ ਲਈ ਕੰਮ ਕਰ ਰਹੇ ਹਨ, ਉਸੇ ਦਾ ਨਤੀਜਾ ਹੈ।
ਸਾਥੀਓ,
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਪੂਰੀ ਦੁਨੀਆ ਚਿੰਤਤ ਵੀ ਹੈ, ਲਗਾਤਾਰ ਕਿਤੇ ਨਾ ਕਿਤੇ ਜੰਗ ਦੀਆਂ ਸਥਿਤੀਆਂ ਬਣਦੀਆਂ ਰਹੀਆਂ ਹਨ। ਪੱਛਮੀ ਏਸ਼ੀਆ ਦੀ ਜੰਗ ਦੇ ਕਾਰਨ ਭਾਰਤ ਵਰਗੇ ਦੇਸ਼ ਜੋ ਊਰਜਾ ਲਈ ਹੋਰਾਂ ’ਤੇ ਨਿਰਭਰ ਹਨ, ਉਨ੍ਹਾਂ ਲਈ ਇਹ ਪੱਛਮੀ ਏਸ਼ੀਆ ਦੀ ਜੰਗ ਇੱਕ ਬਹੁਤ ਹੀ ਵੱਡੇ ਸੰਕਟ ਦਾ ਕਾਰਨ ਰਿਹਾ। ਪੈਟਰੋਲ, ਡੀਜ਼ਲ, ਐੱਲਪੀਜੀ, ਫਰਟੀਲਾਈਜ਼ਰ, ਕੈਮੀਕਲਸ ਭਾਵ ਹਰ ਵਿਸ਼ੇ ਵਿੱਚ ਕਈ ਰੁਕਾਵਟਾਂ, ਕਈ ਸੰਕਟ ਆਏ। ਉਸ ਦੇ ਬਾਵਜੂਦ ਵੀ ਭਾਰਤ 7.7 ਪ੍ਰਤੀਸ਼ਤ ਦੀ ਗ੍ਰੋਥ ਨਾਲ ਦੁਨੀਆ ਦੀਆਂ ਮੁੱਖ ਅਰਥ-ਵਿਵਸਥਾਵਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲਾ ਦੇਸ਼ ਬਣਿਆ ਰਿਹਾ। ਇਹ ਭਾਰਤ ਦੀ ਸਮਰੱਥਾ ਦਾ ਪ੍ਰਤੀਕ ਹੈ। ਭਾਰਤ ਕਿਸ ਤਰ੍ਹਾਂ ਉਤਸ਼ਾਹ ਅਤੇ ਉਮੰਗ ਨਾਲ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਚਾਹੁੰਦਾ ਹੈ। ਉਸ ਦੀ ਇਸ ਵਿੱਚ ਇੱਕ ਝਲਕ ਹੈ ਅਤੇ ਅਜਿਹੇ ਵਿੱਚ ਜਦੋਂ ਇਹ ਮੌਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ, ਦੇਸ਼ ਨੇ ਰਫਤਾਰ ਫੜ ਲਈ ਹੈ ਅਤੇ ਸੰਸਦ ਦਾ ਜਜ਼ਬਾ ਉਸ ਰਫਤਾਰ ਵਿੱਚ ਨਵੀਂ ਊਰਜਾ ਭਰ ਸਕਦਾ ਹੈ।
ਸਕਾਰਾਤਮਕ ਭਾਵਨਾ ਰਾਸ਼ਟਰ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੁੰਦੀ ਹੈ। ਸਾਡੇ ਸਦਨ ਵਿੱਚ ਬਹੁਤ ਤਜਰਬੇਕਾਰ ਸੰਸਦ ਮੈਂਬਰ ਵੀ ਹਨ, ਪਾਰਟੀ ਉਨ੍ਹਾਂ ਦੀ ਕੋਈ ਵੀ ਹੋਵੇ, ਪਰ ਉਨ੍ਹਾਂ ਕੋਲ ਇੱਕ ਲੰਬਾ ਤਜਰਬਾ ਹੈ। ਅਜਿਹੇ ਸਮੇਂ ਵਿੱਚ ਉਨ੍ਹਾਂ ਦੇ ਤਜਰਬੇ ਦੀ, ਉਨ੍ਹਾਂ ਦੇ ਗਿਆਨ ਦੀ ਸੰਸਦ ਨੂੰ ਵੀ ਜ਼ਰੂਰਤ ਹੈ, ਦੇਸ਼ ਨੂੰ ਵੀ ਜ਼ਰੂਰਤ ਹੈ। ਅਤੇ ਇਸ ਦੇ ਲਈ ਸੰਸਦ ਦਾ ਚੱਲਣਾ, ਸਾਰਥਕ ਚਰਚਾ ਹੋਣਾ, ਇਕੱਠੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦਾ ਸੰਕਲਪ ਲੈਣਾ, ਇਹ ਮੈਂ ਸਮਝਦਾ ਹਾਂ ਕਿ ਸਮੇਂ ਦੀ ਬਹੁਤ ਵੱਡੀ ਮੰਗ ਹੈ। ਆਸਾਂ-ਉਮੀਦਾਂ ਨਾਲ ਭਰੇ ਹੋਏ ਦੇਸ਼ ਦੇ ਨੌਜਵਾਨਾਂ ਦੀ ਮੰਗ ਹੈ ਕਿ ਅਸੀਂ ਅੱਗੇ ਵਧੀਏ। ਅੱਜ ਸਮੇਂ ਦੀ ਮੰਗ ਹੈ ਕਿ ਰਾਸ਼ਟਰ ਨਿਸ਼ਠਾ ਨਾਲ ਭਰੇ ਹੋਏ, ਰਾਸ਼ਟਰਭਗਤੀ ਲਈ ਜਿਉ ਰਹੇ, ਆਵਾਜ਼ ਨੂੰ ਸਦਨ ਵਿੱਚ ਯੋਗ ਮੰਚ ਮਿਲਦਾ ਰਹੇ, ਉਹ ਆਪਣੀ ਆਵਾਜ਼ ਬੁਲੰਦ ਕਰਨ, ਦੇਸ਼ ਨੂੰ ਦਿਸ਼ਾ ਦੇਣ ਅਤੇ ਇਸ ਲਈ ਮੈਂ ਆਸ ਕਰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਜਿੱਥੇ ਤੱਥ ਹੁੰਦੇ ਹਨ, ਜਿੱਥੇ ਤਰਕ ਹੁੰਦੇ ਹਨ, ਉੱਥੇ ਤੁਫ਼ਾਨ ਲਈ ਜਗ੍ਹਾ ਨਹੀਂ ਹੁੰਦੀ। ਜੇਕਰ ਤਰਕ ਮਜ਼ਬੂਤ ਹੈ, ਤੱਥ ਮਜ਼ਬੂਤ ਹਨ, ਤਾਂ ਸ਼ਾਂਤ ਚਿੱਤ ਨਾਲ ਵੀ ਆਪਣੀ ਆਵਾਜ਼ ਨੂੰ ਬੁਲੰਦ ਬਣਾਇਆ ਜਾ ਸਕਦਾ ਹੈ। ਮੈਂ ਆਸ ਕਰਦਾ ਹਾਂ ਕਿ ਤਰਕ ਅਤੇ ਤੱਥਾਂ ਨਾਲ ਸਦਨ ਦੀ ਚਰਚਾ ਨੂੰ ਖੁਸ਼ਹਾਲ ਕੀਤਾ ਜਾਵੇ। ਹਰ ਆਵਾਜ਼ ਨੂੰ ਮੌਕਾ ਮਿਲੇ, ਹਰ ਵਿਚਾਰ ਨੂੰ ਸਤਿਕਾਰ ਮਿਲੇ, ਇਹ ਸੰਸਦ ਵਿੱਚ ਸਾਡੀ ਭੂਮਿਕਾ ਹੈ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਵਧ-ਚੜ੍ਹ ਕੇ ਇਸ ਸਦਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ। ਅੱਜ ਸਵੇਰੇ ਮਾਣਯੋਗ ਸਪੀਕਰ ਜੀ ਨੇ ਵੀ ਸੋਸ਼ਲ ਮੀਡੀਆ ਰਾਹੀਂ ਦੇਸ਼ ਦੇ ਸੰਸਦ ਮੈਂਬਰਾਂ ਦਾ ਸਵਾਗਤ ਕਰਨ ਦੇ ਆਪਣੇ ਭਾਵਾਂ ਨੂੰ ਪ੍ਰਗਟ ਕੀਤਾ ਹੈ। ਮੈਂ ਵੀ ਉਸ ਵਿੱਚ ਆਪਣਾ ਸੁਰ ਮਿਲਾਉਂਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਨਮਸਕਾਰ।
***********
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Speaking at the start of the Monsoon Session of Parliament. May this session witness productive discussions that strengthen India's development journey. https://t.co/v25Vg62apy
— Narendra Modi (@narendramodi) July 20, 2026
Whether it is the monsoon or the Monsoon Session, when both are proactive, they become highly productive and contribute to the welfare of the nation. That is why we pray that the monsoon remains proactive and the Monsoon Session remains productive: PM @narendramodi at the start…
— PMO India (@PMOIndia) July 20, 2026
The war in West Asia posed a major challenge for a country like India, which depends on imports to meet its energy needs. Yet, despite the challenges, India continued to grow as the fastest-growing major economy in the world. This reflects India's strength and determination: PM…
— PMO India (@PMOIndia) July 20, 2026
Smooth functioning of Parliament, meaningful discussions and a collective resolve to take the country forward are the need of the hour. This is also the aspiration of India's youth, who are filled with ambition and want the nation to keep progressing: PM @narendramodi
— PMO India (@PMOIndia) July 20, 2026