Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਸਰਦ ਰੁੱਤ ਇਜਲਾਸ ਦੇ ਸ਼ੁਰੂ ਹੋਣ ’ਤੇ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

ਸੰਸਦ ਦੇ ਸਰਦ ਰੁੱਤ ਇਜਲਾਸ ਦੇ ਸ਼ੁਰੂ ਹੋਣ ’ਤੇ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ


ਸ਼ੁਭ ਪ੍ਰਭਾਤ ਦੋਸਤੋ,

ਆਮ ਤੌਰ ’ਤੇ ਦੀਵਾਲੀ ਦੇ ਨਾਲ-ਨਾਲ ਠੰਢ ਦਾ ਮੌਸਮ ਵੀ ਸ਼ੁਰੂ ਹੋ ਜਾਂਦਾ ਹੈ। ਲੇਕਿਨ Global, Warming, Climate Change ਇਸ ਦਾ ਪ੍ਰਭਾਵ ਇਹ ਹੈ ਕਿ ਅਜੇ ਵੀ ਠੰਢ ਉਤਨੀ ਮਾਤਰਾ ਵਿੱਚ ਅਨੁਭਵ ਨਹੀਂ ਹੋ ਰਹੀ ਹੈ।

ਪਰ ਸਾਡਾ Winter Session ਸ਼ੁਰੂ ਹੋ ਰਿਹਾ ਹੈ  ਅਤੇ ਮੈਨੂੰ ਵਿਸ਼ਵਾਸ ਹੈ, ਕਿ 2017 ਵਿੱਚ ਸ਼ੁਰੂ ਹੋ ਰਿਹਾ ਇਹ Winter Session, ਜੋ 2018 ਤੱਕ ਚਲੇਗਾ, ਅਤੇ ਕਈ ਮਹੱਤਵਪੂਰਨ ਸਰਕਾਰ ਦੇ ਕੰਮਕਾਜ ਵੀ, ਜੋ ਦੂਰਗਾਮੀ ਪ੍ਰਭਾਵ ਪੈਦਾ ਕਰਨ ਵਾਲੇ ਹਨ, ਸਦਨ ਵਿੱਚ ਆਉਣਗੇ, ਚੰਗੇ ਬਹਿਸ ਹੋਵੇਗੀ, ਸਕਾਰਾਤਮਕ ਬਹਿਸ ਹੋਵੇਗੀ, innovative ਸੁਝਾਵਾਂ ਦੇ ਨਾਲ ਬਹਿਸ ਹੋਵੇਗੀ, ਤਾਂ ਫਿਰ ਸੰਸਦ ਦੇ ਸਮੇਂ ਦਾ ਉਪਯੋਗ ਦੇਸ਼ ਲਈ ਵਧੇਰੇ ਕਾਰਗਰ ਨਿਵਰਦਾ ਹੈ।

ਅਤੇ ਇਸ ਲਈ, ਮੈਨੂੰ ਵਿਸ਼ਵਾਸ ਹੈ ਕੱਲ੍ਹ ਵੀ ਸਾਡੀ ਇਹ All Party Meeting ਹੋਈ, ਉਸ ਵਿੱਚ ਵੀ ਸੁਰ ਇਹੀ ਹੈ, ਕਿ ਦੇਸ਼ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇਸ ਸਦਨ ਦੇ ਸੈਸ਼ਨ ਦਾ ਉਪਯੋਗ ਸਕਾਰਾਤਮਕ ਰੂਪ ਨਾਲ ਹੋਵੇ। ਮੈਂ ਵੀ ਉਮੀਦ ਕਰਦਾ ਹਾਂ, ਕਿ ਸਕਾਰਾਤਮਕ ਰੂਪ ਨਾਲ ਸਦਨ ਦਾ ਸੈਸ਼ਨ ਚਲੇਗਾ, ਦੇਸ਼ ਨੂੰ ਲਾਭ ਹੋਵੇਗਾ, ਲੋਕਤੰਤਰ ਮਜ਼ਬੂਤ ਹੋਵੇਗਾ, ਸਧਾਰਣ ਮਾਨਵ ਦੀ ਆਸ, ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਹੋਵੇਗਾ।

ਬਹੁਤ-ਬਹੁਤ ਧੰਨਵਾਦ।

***

 

ਏਕੇਟੀ/ਏਕੇ