ਪੀਐੱਮਇੰਡੀਆ
ਸੰਸਦ ਵਿੱਚ ਬਜਟ ਸੈਸ਼ਨ ਵਿੱਚ ਅਸੀਂ ਸਾਰੇ ਫਿਰ ਤੋਂ ਇਕੱਠੇ ਹੋਏ ਹਾਂ। ਬਜਟ ‘ਤੇ ਵਿਸਥਾਰਤ ਚਰਚਾ ਹੋਏਗੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਬਹਿਸ ਅਤੇ ਚਰਚਾ ਦਾ ਪੱਧਰ ਗੁਣਵੱਤਾ ਵਾਲਾ ਹੋਏਗਾ। ਦੇਸ਼ ਦੇ ਗਰੀਬਾਂ ਲਈ ਕੰਮ ਆਉਣ ਵਾਲੀਆਂ ਗੱਲਾਂ ‘ਤੇ ਧਿਆਨ ਕੇਂਦਰਤ ਹੋਣ ਵਾਲਾ ਸੰਵਾਦ ਹੋਏਗਾ। ਸਾਨੂੰ ਜੀਐੱਸਟੀ ‘ਤੇ ਵੀ ਸਫਲਤਾ ਮਿਲਣ ਦੀ ਆਸ ਹੈ। ਆਸ਼ਾਵਾਦੀ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਰੇ ਰਾਜਾਂ ਦਾ ਬਹੁਤ ਹੀ ਸਕਾਰਾਤਮਕ ਸਹਿਯੋਗ ਰਿਹਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਦਾ ਵੀ ਬਹੁਤ ਸਕਾਰਾਤਮਕ ਸਹਿਯੋਗ ਰਿਹਾ ਹੈ। ਇਸ ਮੁੱਦੇ ‘ਤੇ ਲੋਕਤੰਤਰੀ ਤਰੀਕੇ ਨਾਲ ਵਿਆਪਕ ਚਰਚਾ ਕਰਦੇ ਹੋਏ ਕੁਝ ਨਤੀਜਿਆਂ ‘ਤੇ ਸਹਿਮਤੀ ਨਾਲ ਅਸੀਂ ਲੋਕ ਅੱਗੇ ਵਧੀਏ। ਇਸ ਸੈਸ਼ਨ ਵਿੱਚ ਜੀਐੱਸਟੀ ਸੰਪੂਰਨ ਹੋ ਜਾਏ, ਉਸ ਦਿਸ਼ਾ ਵਿੱਚ ਵੀ ਕੋਸ਼ਿਸ਼ਾਂ ਹਨ ਅਤੇ ਸਾਰਿਆਂ ਦਾ ਸਹਿਯੋਗ ਮਿਲੇਗਾ। ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਏਕੇਟੀ/ਵੀਕੇ
The Prime Minister spoke to the media before the start of the second part of the Budget Session.
— PMO India (@PMOIndia) March 9, 2017
There will be detailed discussion on the Budget and I am sure the level of debate and discussion will be of good quality: PM @narendramodi
— PMO India (@PMOIndia) March 9, 2017
Matters that will benefit the poor will be discussed during this session: PM @narendramodi
— PMO India (@PMOIndia) March 9, 2017