ਪੀਐੱਮਇੰਡੀਆ
ਟੈਗੋਰ ਸੱਭਿਆਚਾਰਕ ਸਦਭਾਵਨਾ ਪੁਸਕਾਰ ਦੇ ਸਾਰੇ ਵਿਜੇਤਾਵਾਂ ਨੂੰ ਮੈਂ ਹਿਰਦੇ ਤੋਂ ਬਹੁਤ – ਬਹੁਤ ਵਧਾਈ ਦਿੰਦਾ ਹਾਂ । ‘ਸ਼੍ਰੀ ਰਾਜਕੁਮਾਰ ਸਿੰਹਾਜਿਤ ਸਿੰਘ’ , ਸ਼੍ਰੀ ਰਾਮ ਸੁਤਾਰ ਜੀ ਅਤੇ ਛਾਯਾਨਟ ਦਾ ਸਨਮਾਨ , ਕਲਾ ਦਾ ਸਨਮਾਨ ਹੈ , ਸੱਭਿਆਚਾਰ ਦਾ ਸਨਮਾਨ ਹੈ ਅਤੇ ਗਿਆਨ ਦਾ ਸਨਮਾਨ ਹੈ ।
ਸੱਭਿਆਚਾਰ ਕਿਸੇ ਵੀ ਰਾਸ਼ਟਰ ਦੀ ਪ੍ਰਾਣਵਾਯੂ ਹੁੰਦੀ ਹੈ। ਇਸੇ ਨਾਲ ਹੀ ਰਾਸ਼ਟਰ ਦੀ ਪਹਿਚਾਣ ਅਤੇ ਹੋਂਦ ਨੂੰ ਸ਼ਕਤੀ ਮਿਲਦੀ ਹੈ। ਕਿਸੇ ਵੀ ਰਾਸ਼ਟਰ ਦਾ ਸਨਮਾਨ ਅਤੇ ਉਸ ਦੀ ਉਮਰ ਵੀ ਸੱਭਿਆਚਾਰ ਦੀ ਪਰਿਪੱਕਤਾ ਅਤੇ ਸੱਭਿਆਚਾਰਕ ਜੜ੍ਹਾਂ ਦੀ ਮਜ਼ਬੂਤੀ ਤੋਂ ਹੀ ਤੈਅ ਹੁੰਦੀ ਹੈ।
ਭਾਰਤ ਦੇ ਪਾਸ ਤਾਂ ਹਜ਼ਾਰਾਂ ਸਾਲਾਂ ਦਾ ਇੱਕ ਸੱਭਿਆਚਾਰਕ ਵਿਸਤਾਰ ਹੈ , ਜਿਸ ਨੇ ਗੁਲਾਮੀ ਦੇ ਲੰਬੇ ਕਾਲਖੰਡ ਦਾ , ਬਾਹਰੀ ਹਮਲਿਆਂ ਦਾ ਵੀ ਬਿਨਾ ਪ੍ਰਭਾਵਿਤ ਹੋਏ ਸਾਹਮਣਾ ਕੀਤਾ ਹੈ । ਇਹ ਅਗਰ ਸੰਭਵ ਹੋ ਸਕਿਆ ਹੈ ਤਾਂ ਉਸ ਦੇ ਪਿੱਛੇ ਸੁਆਮੀ ਵਿਵੇਕਾਨੰਦ ਜੀ ਅਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਜਿਹੇ ਅਨੇਕ ਮਨੀਸ਼ੀਆਂ (ਰਹੱਸਵਾਦੀਆਂ) ਦਾ ਯੋਗਦਾਨ ਰਿਹਾ ਹੈ।
ਭਾਰਤ ਦੀ ਸੱਭਿਆਚਾਰਕ ਸਮਰੱਥਾ ਇੱਕ ਰੰਗ – ਬਿਰੰਗੀ ਮਾਲਾ ਜਿਹੀ ਹੈ , ਜਿਸ ਨੂੰ ਉਸ ਦੇ ਅਲੱਗ- ਅਲੱਗ ਮਣਕਿਆਂ ਦੇ ਅਲੱਗ – ਅਲੱਗ ਰੰਗ ਸ਼ਕਤੀ ਦਿੰਦੇ ਹਨ। ਕੋਸ- ਕੋਸ ਪਰ ਬਦਲੇ ਪਾਨੀ ਚਾਰ ਕੋਸ ਪਰ ਬਾਨੀ ਇਹੀ ਭਾਰਤ ਨੂੰ ਬਹੁਰੰਗੀ ਅਤੇ ਬਹੁਆਯਾਮੀ ਬਣਾਉਂਦੇ ਹਨ।
ਭਾਰਤ ਦੀ ਇਸੇ ਸ਼ਕਤੀ ਨੂੰ ਗੁਰੂਦੇਵ ਨੇ ਸਮਝਿਆ ਅਤੇ ਰਬਿੰਦਰ ਸੰਗੀਤ ਵਿੱਚ ਇਸ ਵਿਵਿਧਤਾ ਨੂੰ ਸਮੇਟਿਆ। ਰਬਿੰਦਰ ਸੰਗੀਤ ਵਿੱਚ ਪੂਰੇ ਭਾਰਤ ਦੇ ਰੰਗ ਹਨ ਅਤੇ ਇਹ ਭਾਸ਼ਾ ਦੇ ਬੰਧਨ ਤੋਂ ਵੀ ਪਰੇ ਹੈ।
ਗੁਰੂਦੇਵ , ਲੋਕ – ਕਲਾ ਅਤੇ ਪਾਰੰਪਰਿਕ ਨ੍ਰਿਤਾਂ ਨੂੰ ਦੇਸ਼ ਦੇ ਇੱਕ ਸੱਭਿਆਚਾਰ ਦੀ ਪਹਿਚਾਣ ਮੰਨਦੇ ਸਨ। ਮਣੀਪੁਰੀ ਨ੍ਰਿਤ ਦੇ ਸਿੱਖਿਅਕ ਨਬਾਕੁਮਾਰ ਸਿੰਹਾ ਜੀ ਇਨ੍ਹਾਂ ਤੋਂ ਉਹ ਕਿੰਨਾ ਪ੍ਰਭਾਵਿਤ ਸਨ , ਇਹ ਸ਼ਾਂਤੀਨਿਕੇਤਨ ਵਿੱਚ ਜਾਕੇ ਪਤਾ ਚਲਦਾ ਹੈ।
ਅੱਜ ਟੈਗੋਰ ਸਨਮਾਨ ਨਾਲ ਸਨਮਾਨਿਤ ਸ਼੍ਰੀ ਰਾਜਕੁਮਾਰ ਸਿੰਹਾਜਿਤ ਸਿੰਘ ਇਸੇ ਸਮ੍ਰਿੱਧ (ਖੁਸ਼ਹਾਲ) ਸੱਭਿਆਚਾਰ ਦੀ ਪ੍ਰਤੀਨਿਧਤਾ ਕਰਦੇ ਹਨ । ਰਾਜਕੁਮਾਰ ਜੀ ਮਣੀਪੁਰੀ ਨ੍ਰਿਤ ਦੇ ਪ੍ਰਚਾਰ – ਪ੍ਰਸਾਰ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਨੇ ਮਣੀਪੁਰੀ ਨ੍ਰਿਤ ਪਰੰਪਰਾ ਰਾਹੀਂ ਸੱਭਿਆਚਾਰਕ ਸਦਭਾਵ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਆਸ ਹੈ ਉਹ ਭਵਿੱਖ ਵਿੱਚ ਵੀ ਇਸ ਖੇਤਰ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਪੁਰਸਕਾਰ ਲਈ ਮੇਰੇ ਵੱਲੋਂ ਉਨ੍ਹਾਂ ਨੂੰ ਬਹੁਤ – ਬਹੁਤ ਵਧਾਈ।
ਸਾਥੀਓ, ਗੁਰੂਦੇਵ ਹਰ ਸੀਮਾ ਤੋਂ ਪਰੇ ਸਨ। ਉਹ ਪ੍ਰਕਿਰਤੀ ਅਤੇ ਮਾਨਵਤਾ ਪ੍ਰਤੀ ਸਮਰਪਿਤ ਸਨ। ਗੁਰੂਦੇਵ ਪੂਰੇ ਵਿਸ਼ਵ ਨੂੰ ਆਪਣਾ ਘਰ ਮੰਨਦੇ ਸਨ , ਤਾਂ ਦੁਨੀਆ ਨੇ ਵੀ ਉਨ੍ਹਾਂ ਨੂੰ ਉਤਨਾ ਹੀ ਆਪਣਾਪਣ ਦਿੱਤਾ । ਅੱਜ ਵੀ ਅਫ਼ਗ਼ਾਨੀ ਲੋਕਾਂ ਦੀ ਜ਼ੁਬਾਨ ਉੱਤੇ ਕਾਬੁਲੀ ਵਾਲਾ ਦੀ ਕਹਾਣੀ ਹੈ । ਅੱਜ ਵੀ ਦੁਨੀਆ ਦੇ ਅਨੇਕ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਾਮ ਨਾਲ ਜੁੜੀਆਂ ਯਾਦਾਂ ਹਨ , ਅਨੇਕ ਪ੍ਰਤਿਸ਼ਠਿਤ ਯੂਨੀਵਰਸਿਟੀਆਂ ਵਿੱਚ ਉਨ੍ਹਾਂ ਦੇ ਨਾਮ ਉੱਤੇ ਚੇਅਰਾਂ ਹਨ। ਸਾਢੇ ਤਿੰਨ ਸਾਲ ਪਹਿਲਾਂ ਜਦੋਂ ਮੈਂ ਤਾ ਤਾਜ਼ਿਕਿਸਤਾਨ ਗਿਆ ਸੀ , ਤਾਂ ਮੈਨੂੰ ਉੱਥੇ ਗੁਰੂਦੇਵ ਦੀ ਪ੍ਰਤਿਮਾ ਦਾ ਲੋਕਅਰਪਣ ਕਰਨ ਦਾ ਵੀ ਸੁਭਾਗ ਮਿਲਿਆ ਸੀ ।
ਸਾਥੀਓ , ਇਹ ਵੀ ਬਹੁਤ ਘੱਟ ਹੀ ਹੁੰਦਾ ਹੈ ਕਿ ਕਿਸੇ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਸ਼ਾਮਲ ਹੋਣ। ਇਹ ਗੁਰੂਦੇਵ ਦੇ ਪ੍ਰਤੀ ਲਗਾਅ ਸੀ , ਉਨ੍ਹਾਂ ਪ੍ਰਤੀ ਸ਼ਰਧਾ ਸੀ , ਜੋ ਵਿਸ਼ਵਭਾਰਤੀ ਦੀ convocation ਵਿੱਚ ਮੇਰੇ ਨਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਵੀ ਮੌਜੂਦ ਸਨ ।
ਗੁਰੂਦੇਵ ਦੀ ਰਚਨਾ ‘ਆਮਾਰ ਸੋਨਾਰ ਬਾਂਗਲਾ’ ਬੰਗਲਾਦੇਸ਼ ਦੀ ਪਹਿਚਾਣ ਹੈ , ਉੱਥੇ ਦਾ ਰਾਸ਼ਟਰੀ ਗੀਤ ਹੈ । ਭਾਰਤ ਅਤੇ ਬੰਗਲਾਦੇਸ਼ ਦੀ ਇਸੇ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਛਾਯਾਨਟ ਨੇ ਹੋਰ ਮਜ਼ਬੂਤ ਕੀਤਾ ਹੈ । ਛਾਯਾਨਟ ਦੀਆਂ ਮਾਨਵਤਾਵਾਦੀ ਅਤੇ ਸੱਭਿਆਚਾਰਕ ਕਦਰਾਂ – ਕੀਮਤਾਂ ਗੁਰੂਦੇਵ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੀਆਂ ਹਨ । ਮੈਂ ਉਨ੍ਹਾਂ ਨੂੰ ਅੱਜ ਸਨਮਾਨ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ , ਗੁਰੂਦੇਵ ਦੀ ਗੱਲ ਕਰਦੇ ਹੋਏ ਮੈਂ ਅਕਸਰ ਗੁਜਰਾਤ ਵਿੱਚ ਬਿਤਾਏ ਉਨ੍ਹਾਂ ਦੇ ਦਿਨਾਂ ਦੀ ਵੀ ਚਰਚਾ ਕਰਦਾ ਹਾਂ । ਉਨ੍ਹਾਂ ਦੇ ਭਰਾ ਅਹਿਮਦਾਬਾਦ ਦੇ ਕਮਿਸ਼ਨਰ ਸਨ ਅਤੇ ਆਪਣੇ ਭਾਈ ਦੇ ਨਾਲ ਰਹਿੰਦੇ ਹੋਏ ਉਨ੍ਹਾਂ ਨੇ ਕਈ ਕਵਿਤਾਵਾਂ ਦੀ ਰਚਨਾ ਉੱਥੇ ਕੀਤੀ ਸੀ। ਗੁਰੂਦੇਵ ਦੀ ਰਚਨਾ ਜਨ – ਗਣ – ਮਨ ਦੀ ਜੋ ਭਾਵਨਾ ਹੈ , ਉਸ ਨੂੰ ਏਕ ਭਾਰਤ , ਸ੍ਰੇਸ਼ਠ ਭਾਰਤ ਦੇ ਪ੍ਰਣੇਤਾ ਸਰਦਾਰ ਵੱਲਭ ਭਾਈ ਪਟੇਲ ਨੇ ਸਸ਼ਕਤ ਕੀਤਾ।
ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਦੋਹਾਂ ਮਹਾਨਾਇਕਾਂ ਨੂੰ ਅੱਜ ਇੱਕ ਹੋਰ ਕੜੀ ਜੋੜ ਰਹੀ ਹੈ । ਸ਼੍ਰੀ ਰਾਮ ਸੁਤਾਰ ਜੀ ਅੱਜ ਗੁਰੂਦੇਵ ਅਤੇ ਸਰਦਾਰ ਸਾਹਿਬ ਦਰਮਿਆਨ ਸੇਤੁ (ਪੁਲ਼) ਬਣੇ ਹਨ । ਸੁਤਾਰ ਜੀ ਨੇ ਸਟੈਚੂ ਆਵ੍ ਯੂਨਿਟੀ ਰਾਹੀਂ ਦੇਸ਼ ਨੂੰ ਮਾਣ ਦਿੱਤਾ ਹੈ । ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਸਸ਼ਕਤ ਕਰਨ ਵਿੱਚ ਭਾਰਤੀਆਂ ਵਿੱਚ ਗੌਰਵ ਦਾ ਭਾਵ ਹੋਰ ਮਜ਼ਬੂਤ ਕਰਨ ਵਾਲੇ ਸੁਤਾਰ ਜੀ ਨੂੰ ਮੈਂ ਟੈਗੋਰ ਪੁਰਸਕਾਰ ਲਈ ਫਿਰ ਤੋਂ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਅਤੇ ਹੁਣੇ ਮੈਂ ਉਨ੍ਹਾਂ ਦੇ ਭਾਸ਼ਣ ਵਿੱਚ ਸੁਣਿਆ ਹੈ , ਉਮਰ ਤਾਂ 93 ਨੂੰ ਪਾਰ ਕਰ ਗਈ ਹੈ , ਲੇਕਿਨ ਉਨ੍ਹਾਂ ਦੇ ਭਾਸ਼ਣ ਦਾ ਮੂਲਮੰਤਰ ਇਹੀ ਸੀ – ਅਜੇ ਮੈਨੂੰ ਬਹੁਤ ਕੁਝ ਕਰਨਾ (ਬਾਕੀ) ਹੈ। ਇਹ ਹਰ ਯੁਵਾ ਨੂੰ ਪ੍ਰੇਰਣਾ ਦੇਣ ਵਾਲੀ ਗੱਲ ਹੈ ।
ਸਾਥੀਓ , ਗੁਰੂਦੇਵ ਦੀ ਰਚਨਾਤਮਕਤਾ ਅਤੇ ਉਨ੍ਹਾਂ ਦਾ ਸੰਦੇਸ਼ ਸਮੇਂ, ਕਾਲ ਅਤੇ ਪਰਿਸਥਿਤੀ ਤੋਂ ਪਰੇ ਹੈ । ਮਾਨਵਤਾ ਦੀ ਰੱਖਿਆ ਪ੍ਰਤੀ ਉਨ੍ਹਾਂ ਦੀ ਤਾਕੀਦ ਨੂੰ ਅੱਜ ਹੋਰ ਮਜ਼ਬੂਤ ਕਰਨ ਦੀ ਲੋੜ ਹੈ । ਅੱਜ ਦੁਨੀਆ ਵਿੱਚ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਹਨ , ਉਸ ਵਿੱਚ ਗੁਰੂਦੇਵ ਨੂੰ ਪੜ੍ਹਿਆ ਜਾਣਾ , ਉਨ੍ਹਾਂ ਤੋਂ ਸਿੱਖਿਆ ਜਾਣਾ , ਹੋਰ ਅਧਿਕ ਪ੍ਰਾਸੰਗਿਕ ਹਨ ।
ਮੈਂ ਗੁਰੂਦੇਵ ਦੀਆਂ ਪੰਕਤੀਆਂ ਨਾਲ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ –
ਗੁਰੂਦੇਵ ਜੀ ਨੇ ਲਿਖਿਆ ਹੈ –
”I slept and dreamt that life was joy.
I awoke and saw that life was service.
I acted and behold, service was joy.
ਯਾਨੀ
“ਮੈਂ ਸੋਯਾ ਔਰ ਸਵਪਨ ਦੇਖਾ ਕਿ ਜੀਵਨ ਆਨੰਦ ਹੈ ।
ਮੈਂ ਜਾਗਾ ਔਰ ਦੇਖਾ ਕਿ ਜੀਵਨ ਸੇਵਾ ਹੈ ।
ਮੈਂਨੇ ਸੇਵਾ ਕੀ ਔਰ ਪਾਯਾ ਕਿ ਸੇਵਾ ਹੀ ਆਨੰਦ ਹੈ।”
( ”मैं सोया और स्वप्न देखा कि जीवन आनंद है।
मैं जागा और देखा कि जीवन सेवा है।
मैंने सेवा की और पाया कि सेवा ही आनंद है।” )
ਅਸੀਂ ਸਾਰੇ ਸੇਵਾ ਦਾ ਇਹ ਭਾਵ ਇਵੇਂ ਹੀ ਬਣਾਈ ਰੱਖੀਏ , ਦੇਸ਼ ਦੇ ਸੱਭਿਆਚਾਰ ਨੂੰ ਹੋਰ ਸਮ੍ਰਿੱਧ (ਖੁਸ਼ਹਾਲ) ਕਰਨ ਲਈ ਕਾਰਜ ਕਰਦੇ ਰਹੀਏ , ਇਸੇ ਕਾਮਨਾ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ।
ਰਾਸ਼ਟਰਪਤੀ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਮਾਂ ਕੱਢਿਆ ਅਤੇ ਇਸ ਪ੍ਰਸੰਗ ਦੀ ਸ਼ੋਭਾ ਅਨੇਕ ਗੁਣਾ ਵਧਾਈ ਹੈ। ਭਾਈ ਮਹੇਸ਼ ਸ਼ਰਮਾ ਜੀ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਦੇ ਵਿਭਾਗ ਨੇ ਬਹੁਤ ਹੀ ਬਖੂਬੀ ਇਸ ਇੱਕ award ਰਾਹੀਂ ਉਨ੍ਹਾਂ ਭਾਵਨਾਵਾਂ ਨੂੰ ਜੋੜਨ ਦਾ ਬਖੂਬੀ ਪ੍ਰਯਾਸ ਕੀਤਾ ਹੈ ।
ਬਹੁਤ – ਬਹੁਤ ਧੰਨਵਾਦ !!!
***
ਅਤੁਲ ਤਿਵਾਰੀ /ਸ਼ਹਬਾਜ਼ ਹਸੀਬੀ/ਤਾਰਾ
Joined the programme to mark the conferring of the 'Tagore Award For Cultural Harmony' for 2014, 2015 and 2016.
— Narendra Modi (@narendramodi) February 18, 2019
I congratulate Rajkumar Singhajit Singh Ji, Chhayanaut and Ram V. Sutar Ji on being conferred the Tagore Award for their rich contribution to culture, art and music. pic.twitter.com/davsqdFHX4