ਪੀਐੱਮਇੰਡੀਆ

ਸ਼੍ਰੀਮਤੀ ਫਲੋਰੈਂਸ ਪਾਰਲੀ(Mrs. Florence Parly), ਹਥਿਆਰਬੰਦ ਬਲਾਂ ਦੇ ਫਰਾਂਸੀਸੀ ਮੰਤਰੀ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀਮਤੀ ਪਾਰਲੀ ਨੇ ਪ੍ਰਧਾਨ ਮੰਤਰੀ ਨੂੰ ਦੁਵੱਲੇ ਰੱਖਿਆ ਸਹਿਯੋਗ ਸਬੰਧੀ ਪ੍ਰਗਤੀ ਬਾਰੇ ਸੰਖੇਪ ਜਾਣਕਾਰੀ ਦਿੱਤੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਸਹਿਯੋਗ, ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਨੇ ਰੱਖਿਆ ਨਿਰਮਾਣ ਅਤੇ ਸਾਂਝੀ ਖੋਜ ਤੇ ਵਿਕਾਸ ਵਿੱਚ ‘ਮੇਕ ਇਨ ਇੰਡੀਆ’ ਢਾਂਚੇ ਤਹਿਤ ਹੋਰ ਸਹਿਯੋਗ ਲਈ ਸੱਦਾ ਦਿੱਤਾ ।
ਦੋਹਾਂ ਨੇਤਾਵਾਂ ਨੇ ਆਪਸੀ ਹਿਤ ਵਾਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਮੈਕਰੋਨ ਦਾ ਉਨ੍ਹਾਂ ਦੀ ਸੁਵਿਧਾ ਅਨੁਸਾਰ ਭਾਰਤ ਆਉਣ ‘ਤੇ ਸਵਾਗਤ ਕਰਨ ਲਈ ਉਤਸੁਕ ਹਨ ।
***
ਏਕੇਟੀ/ਏਕੇ