ਪੀਐੱਮਇੰਡੀਆ
ਸ੍ਰੀ ਪਟਨਾ ਸਾਹਿਬ, ਗੁਰੂ ਦੀ ਨਗਰੀ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ‘ਤੇ ਗੁਰੂ ਸਾਹਿਬਾਨ ਦੀ ਬਖਸ਼ੀਸ਼ ਲੈਣ ਲਈ ਆਈ ਸਾਧ-ਸੰਗਤ, ਤੁਹਾਨੂੰ ਮੈਂ ਜੀ ਆਇਆਂ ਆਖਦਾ ਹਾਂ। ਇਸ ਪਵਿੱਤਰ ਦਿਹਾੜੇ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈਆਂ ਭੀ ਦਿੰਦਾ ਹਾਂ।
ਅੱਜ ਅਸੀਂ ਪਟਨਾ ਸਾਹਿਬ ਦੀ ਇਸ ਪਵਿੱਤਰ ਧਰਤੀ ‘ਤੇ ਇਸ ਪ੍ਰਕਾਸ਼-ਦਿਹਾੜੇ ਨੂੰ ਮਨਾਉਣ ਵਿੱਚ ਸੁਭਾਗੇ ਹੋਏ ਹਾਂ। ਲੇਕਿਨ ਅੱਜ ਪੂਰੇ ਵਿਸ਼ਵ ਵਿੱਚ ਜਿੱਥੇ-ਜਿੱਥੇ ਭਾਰਤੀ ਰਹਿੰਦੇ ਹਨ, ਸਿੱਖ ਸਮਾਜ ਰਹਿੰਦਾ ਹੈ, ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਭਾਰਤ ਸਰਕਾਰ ਨੇ ਸਾਡੀ ਅੰਬੈਸੀ ਦੇ ਜ਼ਰੀਏ ਇਸ ਪ੍ਰਕਾਸ਼-ਦਿਹਾੜੇ ਨੂੰ ਮਨਾਉਣ ਲਈ ਯੋਜਨਾ ਬਣਾਈ ਹੈ ਤਾਂਕਿ ਨਾ ਸਿਰਫ ਹਿੰਦੁਸਤਾਨ ਵਿੱਚ, ਪਰ ਪੂਰੇ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਢੇ ਤਿੰਨ ਸੌ ਸਾਲ (350) ਪਹਿਲਾਂ ਇੱਕ ਅਜਿਹੀ ਦਿਵਿਆ ਆਤਮਾ ਦਾ ਜਨਮ ਹੋਇਆ, ਜਿਸ ਨੇ ਮਾਨਵਤਾ ਨੂੰ ਕਿੰਨੀ ਵੱਡੀ ਪ੍ਰੇਰਣਾ ਦਿੱਤੀ। ਇਹ ਵਿਸ਼ਵ ਨੂੰ ਵੀ ਜਾਣਕਾਰੀ ਹੋਵੇ, ਉਸ ਦਿਸ਼ਾ ਵਿੱਚ ਭਾਰਤ ਸਰਕਾਰ ਨੇ ਭਰਪੂਰ ਉਪਰਾਲਾ ਕੀਤਾ ਹੈ।
ਮੈਂ ਸ੍ਰੀਮਾਨ ਨੀਤੀਸ਼ ਜੀ ਨੂੰ, ਸਰਕਾਰ ਨੂੰ, ਉਨ੍ਹਾਂ ਸਾਰੇ ਸਾਥੀਆਂ ਨੂੰ ਅਤੇ ਬਿਹਾਰ ਦੀ ਜਨਤਾ ਨੂੰ ਖਾਸ ਤੌਰ ‘ਤੇ ਵਧਾਈ ਦਿੰਦਾ ਹਾਂ, ਕਿਉਂਕਿ ਪਟਨਾ ਸਾਹਿਬ ਵਿੱਚ ਇਹ ਪ੍ਰਕਾਸ਼-ਦਿਹਾੜਾ ਇੱਕ ਖਾਸ ਅਹਿਮੀਅਤ ਰੱਖਦਾ ਹੈ। ਹਿੰਦੁਸਤਾਨ ਦੀ ਏੇਕਤਾ, ਅਖੰਡਤਾ, ਭਾਈਚਾਰੇ, ਸਮਾਜਕ ਬਰਾਬਰੀ, ਸਰਬਪੰਥ ਸਮਭਾਵ ਇਸ ਦਾ ਬਹੁਤ ਹੀ ਮਜਬੂਤ ਸੁਨੇਹਾ ਦੇਣ ਦੀ ਤਾਕਤ, ਇਹ ਪਟਨਾ ਸਾਹਿਬ ਵਿੱਚ ਪ੍ਰਕਾਸ਼-ਦਿਹਾੜੇ ਨੂੰ ਮਨਾਉਣ ਵਿੱਚ ਹੈ ਅਤੇ ਇਸ ਲਈ ਨੀਤੀਸ਼ ਜੀ ਨੇ ਜਿਸ ਮਿਹਨਤ ਨਾਲ ਖੁਦ, ਮੈਨੂੰ ਦੱਸਿਆ ਜਾਂਦਾ ਸੀ ਕਿ ਖੁਦ ਗਾਂਧੀ ਮੈਦਾਨ ਆ ਕੇ, ਹਰ ਚੀਜ਼ ਦੀ ਬਰੀਕੀ ਨਾਲ ਚਿੰਤਾ ਕਰਕੇ ਇੰਨੇ ਵੱਡੇ ਸੁਚੱਜੇ ਸਮਾਗਮ ਦੀ ਯੋਜਨਾ ਬਣਾਈ ਹੈ।
ਪ੍ਰੋਗਰਾਮ ਦੀ ਥਾਂ ਭਾਵੇਂ ਪਟਨਾ ਸਾਹਿਬ ਵਿੱਚ ਹੋਵੇ, ਲੇਕਿਨ ਪ੍ਰੇਰਣਾ ਪੂਰੇ ਹਿੰਦੁਸਤਾਨ ਨੂੰ ਹੈ, ਪ੍ਰੇਰਣਾ ਪੂਰੇ ਵਿਸ਼ਵ ਨੂੰ ਹੈ। ਅਤੇ ਇਸ ਲਈ ਇਹ ਪ੍ਰਕਾਸ਼-ਦਿਹਾੜੇ ਸਾਨੂੰ ਵੀ ਮਾਨਵਤਾ ਦੇ ਲਈ ਕਿਸ ਰਸਤੇ ‘ਤੇ ਚਲਣਾ ਹੈ, ਸਾਡੇ ਸੰਸਕਾਰ ਕੀ ਹਨ, ਸਾਡੀਆਂ ਕਦਰਾਂ ਕੀਮਤਾ ਕੀ ਹਨ, ਅਸੀਂ ਮਾਨਵ ਜਾਤ ਨੂੰ ਕੀ ਦੇ ਸਕਦੇ ਹਾਂ, ਇਸ ਦੇ ਲਈ ਇੱਕ ਮੁੜ ਯਾਦ ਕਰਕੇ ਨਵੀਂ ਉਮੀਦ, ਉਤਸਾਹ ਅਤੇ ਊਰਜਾ ਨਾਲ ਅੱਗੇ ਵਧਣ ਦਾ ਇਹ ਮੌਕਾ ਹੈ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਤਿਆਗ ਦੀ ਮੂਰਤ ਸਨ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਅੱਖਾਂ ਦੇ ਸਾਹਮਣੇ ਆਪਣੇ ਪੂਜਨੀਕ ਪਿਤਾ ਦਾ ਬਲੀਦਾਨ ਵੇਖੀਏ ਅਤੇ ਆਪਣੀ ਹੀ ਮੌਜੂਦਗੀ ਵਿੱਚ ਆਪਣੀਆਂ ਸੰਤਾਨਾਂ ਨੂੰ ਵੀ ਆਦਿਰਸ਼ਾਂ ਲਈ, ਕਦਰਾਂ ਕੀਮਤਾਂ ਲਈ, ਮਾਨਵਤਾ ਲਈ ਬਲੀ ਚੜ੍ਹਦੇ ਵੇਖੀਏ, ਅਤੇ ਇਸ ਦੇ ਬਾਅਦ ਵੀ ਤਿਆਗ ਵੱਲ ਹੀ ਵੇਖੀਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੀ ਇਸ ਗੁਰੂ ਪ੍ਰੰਪਰਾ ਨੂੰ ਅੱਗੇ ਵਧਾ ਸਕਦੇ ਸਨ, ਪਰ ਉਨ੍ਹਾਂ ਦੀ ਉੱਚੀ-ਸੁੱਚੀ ਸੋਚ ਸੀ ਕਿ ਉਨ੍ਹਾਂ ਨੇ ਗਿਆਨ ਨੂੰ ਕੇਂਦਰਤ ਕਰਦੇ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਹਰ ਲਫ਼ਜ਼ ਨੂੰ ਜੀਵਨ ਦਾ ਮੰਤਰ ਮੰਨਦੇ ਹੋਇਆਂ ਸਾਡੇ ਸਾਰਿਆਂ ਲਈ ਅਖੀਰ ਵਿੱਚ ਇਹੋ ਕਿਹਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਹੀ ਉਨ੍ਹਾਂ ਦਾ ਹਰ ਲਫ਼ਜ਼, ਉਨ੍ਹਾਂ ਦਾ ਹਰ ਪੰਨਾ ਆਉਣ ਵਾਲੇ ਯੁਗਾਂ ਤੱਕ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ। ਇਹ ਵੀ, ਇਹ ਵੀ ਉਨ੍ਹਾਂ ਦੇ ਤਿਆਗ ਦੀ ਮਿਸਾਲ ਦਾ ਅੰਸ਼ ਸੀ, ਉਸ ਤੋਂ ਵੀ ਵੱਧ ਜਦੋਂ ਪੰਜ ਪਿਆਰੇ ਅਤੇ ਖਾਲਸਾ ਪੰਥ ਸਿਰਜਿਆ, ਉਸ ਵਿੱਚ ਵੀ ਸਮੁੱਚੇ ਭਾਰਤ ਨੂੰ ਜੋੜਨ ਦਾ ਉਨ੍ਹਾਂ ਦਾ ਉਪਰਾਲਾ ਸੀ।
ਜਦੋਂ ਲੋਕ ਆਦਿ ਸ਼ੰਕਰਾਚਾਰੀਆ ਦੀ ਚਰਚਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਆਦਿ ਸ਼ੰਕਰ ਨੇ ਹਿੰਦੁਸਤਾਨ ਦੇ ਚਾਰੇ ਕੋਣਿਆਂ ਵਿੱਚ ਮੱਠ ਦਾ ਨਿਰਮਾਣ ਕਰਕੇ ਭਾਰਤ ਦੀ ਏਕਤਾ ਨੂੰ ਬਲ ਦੇਣ ਦਾ ਉਪਰਾਲਾ ਕੀਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਵੀ ਹਿੰਦੁਸਤਾਨ ਦੇ ਵੱਖ-ਵੱਖ ਕੋਣਿਆਂ ਤੋਂ ਉਨ੍ਹਾਂ ਪੰਜ ਪਿਆਰਿਆਂ ਦੀ ਚੋਣ ਕਰਕੇ ਸਮਗਰ ਹਿੰਦੁਸਤਾਨ ਨੂੰ ਖਾਲਸਾ ਪ੍ਰੰਪਰਾ ਜ਼ਰੀਏ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਦਾ ਉਸ ਜ਼ਮਾਨੇ ਵਿੱਚ ਅਦਭੁਤ ਉਪਰਾਲਾ ਕੀਤਾ ਸੀ, ਜਿਹੜਾ ਅੱਜ ਵੀ ਸਾਡੀ ਵਿਰਾਸਤ ਹੈ। ਅਤੇ ਮੈਂ ਹਮੇਸ਼ਾ ਦਿਲ ਤੋਂ ਮਹਿਸੂਸ ਕਰਦਾ ਹਾਂ ਕਿ ਮੇਰਾ ਕੁਝ ਖੂਨ ਦਾ ਰਿਸ਼ਤਾ ਹੈ, ਕਿਉਂਕਿ ਜਿਹੜਾ ਪਹਿਲਾਂ ਪੰਜ ਪਿਆਰਿਆਂ ਨੂੰ ਇਹ ਨਹੀਂ ਕਿਹਾ ਗਿਆ ਸੀ, ਤੁਹਾਨੂੰ ਇਹ ਮਿਲੇਗਾ, ਤੁਹਾਨੂੰ ਇਹ ਅਹੁਦਾ ਮਿਲੇਗਾ, ਤੁਸੀਂ ਅੱਗੇ ਆਓ। ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਕਸੌਟੀ ਦਾ ਮਾਨਦੰਡ ਵੀ ਬੜਾ ਉੱਚਾ ਰਹਿੰਦਾ ਸੀ। ਉਨ੍ਹਾਂ ਨੇ ਤਾਂ ਸਿਰ ਕਟਵਾਉਣ ਲਈ ਸੱਦਾ ਦਿੱਤਾ ਸੀ, ਆਓ ਤੁਹਾਡਾ ਸਿਰ ਕੱਟ ਦਿੱਤਾ ਜਾਵੇਗਾ ਅਤੇ ਇਸ ਤਿਆਗ ਦੇ ਅਧਾਰ ‘ਤੇ ਤੈਅ ਹੋਵੇਗਾ, ਅੱਗੇ ਕਿਵੇਂ ਵਧਣਾ ਹੈ। ਅਤੇ ਅਪਣਾ ਸਿਰ ਦੇਣ ਲਈ ਦੇਸ਼ ਦੇ ਵੱਖ-ਵੱਖ ਕੋਣਿਆਂ ਤੋਂ ਲੋਗ ਅੱਗੇ ਆਏ, ਉਨ੍ਹਾਂ ਵਿੱਚ ਇੱਕ ਗੁਜਰਾਤ ਦੇ ਦਵਾਰਕਾ ਦਾ ਦਰਜੀ ਸਮਾਜ ਦਾ ਬੇਟਾ, ਉਹ ਵੀ ਅੱਗੇ ਆਇਆ ਅਤੇ ਪੰਜ ਪਿਆਰਿਆਂ ਵਿੱਚ ਉਸ ਨੇ ਥਾਂ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਉਸ ਨੂੰ ਗਲ਼ ਲਗਾਇਆ ਅਤੇ ਪੰਜ ਪਿਆਰੇ ਖਾਲਸਾ ਪ੍ਰੰਪਰਾ ਨਿਰਮਾਣ ਤਾਂ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹ ਚਾਹੁੰਦੇ ਉਸ ਦਿਸ਼ਾ ਵਿੱਚ ਇਹ ਪ੍ਰੰਪਰਾ ਚਲ ਸਕਦੀ ਸੀ, ਪ੍ਰੰਤੂ ਇਹ ਉਨ੍ਹਾਂ ਦਾ ਤਿਆਗ, ਉਨ੍ਹਾਂ ਦੀ ਉਚਾਈ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਖੁਦ ਨੂੰ ਵੀ ਉਸ ਬੰਧਨਾਂ ਵਿੱਚ ਬੰਨ੍ਹ ਦਿੱਤਾ, ਅਤੇ ਕਿਹਾ ਕਿ ਇਹ ਜਿਹੜੇ ਪੰਜ ਪਿਆਰੇ ਹਨ, ਇਹ ਜੋ ਖਾਲਸਾ ਪ੍ਰੰਪਰਾ ਬਣੀ ਹੈ, ਮੇਰੇ ਲਈ ਵੀ ਕੀ ਕਰਨਾ, ਨਾ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ, ਇਹ ਜੋ ਫੈਸਲੇ ਕਰਨਗੇ ਮੈਂ ਉਸ ਦੀ ਪਾਲਣਾ ਕਰਾਂਗਾ।
ਮੈਂ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦਾ ਇਸ ਤੋਂ ਵੱਡਾ ਤਿਆਗ ਦੀ ਕਲਪਨਾ ਕੋਈ ਨਹੀਂ ਕਰ ਸਕਦਾ ਕਿ ਜਿਸ ਵਿਵਸਥਾ ਉਨ੍ਹਾਂ ਖੁਦ ਨੇ ਖੜ੍ਹੀ ਕੀਤੀ, ਖੁਦ ਦੀ ਪ੍ਰੇਰਣਾ ਨਾਲ ਜਿਹੜੀ ਵਿਵਸਥਾ ਖੜ੍ਹੀ ਹੋਈ, ਪ੍ਰੰਤੂ ਉਸ ਵਿਵਸਥਾ ਨੂੰ ਉਨ੍ਹਾਂ ਨੇ ਆਪਣੇ ਸਿਰ ‘ਤੇ ਬਿਠਾਇਆ ਅਤੇ ਖੁਦ ਨੂੰ ਉਸ ਵਿਵਸਥਾ ਨੂੰ ਸਮਰਪਿਤ ਕਰ ਦਿੱਤਾ ਅਤੇ ਉਸ ਮਹਾਨਤਾ ਦਾ ਨਤੀਜਾ ਹੈ, ਅੱਜ ਸਾਢੇ ਤਿੰਨ ਸੌ (350) ਸਾਲ ਦਾ ਪ੍ਰਕਾਸ਼- ਪੁਰਬ ਮਨਾਉਂਦੇ ਹਾਂ ਤਾਂ ਦੁਨੀਆ ਦੇ ਕਿਸੇ ਵੀ ਕੋਣੇ ਵਿੱਚ ਜਾਈਏ, ਸਿੱਖ ਪ੍ਰੰਪਰਾ ਨਾਲ ਜੁੜਿਆ ਹੋਇਆ ਕੋਈ ਵੀ ਵਿਅਕਤੀ ਹੋਵੇਗਾ, ਉਹ ਉੱਥੇ ਨਤਮਸਤਕ ਹੁੰਦਾ ਹੈ, ਆਪਣੇ-ਆਪ ਨੂੰ ਸਮਰਪਿਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਨੇ ਜਿਹੜੀ ਪ੍ਰੰਪਰਾ ਰੱਖੀ ਸੀ, ਉਸ ਪ੍ਰੰਪਰਾ ਦੀ ਪਾਲਣਾ ਕਰਦਾ ਹੈ।
ਤਾਂ ਅਜਿਹੀ ਇੱਕ ਮਹਾਨ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਇਤਿਹਾਸਕਾਰ ਸੂਰਵੀਰਤਾ ਦੇ ਪਹਿਲੂ ਨੂੰ ਹੀ ਪ੍ਰਗਟ ਕਰਦੇ ਹਨ। ਪ੍ਰੰਤੂ ਉਨ੍ਹਾਂ ਦੀ ਵੀਰਤਾ ਦੇ ਨਾਲ ਉਨ੍ਹਾਂ ਦਾ ਧੀਰਜ ਸੀ ਉਹ ਅਦਭੁਤ ਸੀ। ਉਹ ਸੰਘਰਸ਼ ਕਰਦੇ ਸਨ, ਲੇਕਿਨ ਤਿਆਗ ਦੀ ਭਾਵਨਾ ਅਦੁੱਤੀ ਸੀ। ਊਚ-ਨੀਚ ਦੀ ਭਾਵਨਾ, ਜਾਤਵਾਦ ਦਾ ਜ਼ਹਿਰ, ਅਨਿਆਂ ਦੇ ਵਿਰੁੱਧ ਵੀ ਲੜਾਈ ਲੜ ਕੇ ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣਾ , ਸਾਰਿਆਂ ਨੂੰ ਸਮਾਨਤਾ, ਇਸ ਵਿੱਚ ਕੋਈ ਊਚ-ਨੀਚ ਦਾ ਭੇਦ ਨਾ ਹੋਵੇ, ਉਸ ਲਈ ਜੀਵਨ ਭਰ ਆਪਣਿਆਂ ਦੇ ਵਿਚਕਾਰ ਭੀ ਉਹ ਨਿਮਰਤਾ ਪੂਰਵਕ ਗੱਲਾਂ ਨੂੰ ਮਨਵਾਉਂਣ ਵਿੱਚ ਆਪਣਾ ਜੀਵਨ ਖਪਾਉਂਦੇ ਰਹੇ ਸਨ।
ਸਮਾਜ ਸੁਧਾਰਕ ਹੋ, ਵੀਰਤਾ ਦੀ ਪ੍ਰੇਰਣਾ ਹੋ, ਤਿਆਗ ਅਤੇ ਤਪੱਸਿਆ ਦੇ ਤਪੋਭੂਮੀ ਵਿੱਚ ਆਪਣੇ ਆਪ ਨੂੰ ਤਪਾਉਣ ਵਾਲੀ ਸਖ਼ਸ਼ੀਅਤ ਹੋਵੇ, ਸਰਵ ਗੁਣ ਸੰਪੰਨ, ਅਜਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦਾ ਰਹੇਗਾ। ਅਸੀਂ ਵੀ ਸਰਵ ਪੰਤ ਸਮਭਾਵ ਦੇ ਨਾਲ ਸਮਾਜ ਦੀ ਹਰ ਸ਼੍ਰੇਣੀ ਬਰਾਬਰ ਹਾਂ, ਨਾ ਕੋਈ ਊਚ ਹੈ ਨਾ ਕੋਈ ਨੀਚ ਹੈ, ਨਾ ਕੋਈ ਆਪਣਾ ਹੈ ਨਾ ਕੋਈ ਪਰਾਇਆ ਹੈ, ਇਨ੍ਹਾਂ ਮਹਾਨ ਮੰਤਰਾਂ ਨੂੰ ਲੈ ਕੇ ਅਸੀਂ ਵੀ ਦੇਸ਼ ਵਿੱਚ ਇਨ੍ਹਾਂ ਆਦਰਸ਼ਾਂ ਨੂੰ ਸਥਾਪਤ ਕਰਾਂਗੇ।
ਦੇਸ਼ ਦੀ ਏਕਤਾ ਮਜਬੂਤ ਬਣੇਗੀ, ਦੇਸ਼ ਦੀ ਤਾਕਤ ਵਧੇਗੀ, ਦੇਸ਼ ਤਰੱਕੀ ਦੀ ਨਵੀਂਆਂ ਉਚਾਈਆਂ ਨੂੰ ਹਾਸਲ ਕਰੇਗਾ। ਸਾਨੂੰ ਵੀਰਤਾ ਵੀ ਚਾਹੀਦੀ ਹੈ, ਸਾਨੂੰ ਧੀਰਜ ਵੀ ਚਾਹੀਦਾ ਹੈ, ਸਾਨੂੰ ਸ਼ੌਰਿਆ ਵੀ ਚਾਹੀਦਾ ਹੈ, ਸਾਨੂੰ ਪਰਾਕ੍ਰਮ ਵੀ ਚਾਹੀਦਾ ਹੈ, ਸਾਨੂੰ ਤਿਆਗ ਅਤੇ ਤਪੱਸਿਆ ਵੀ ਚਾਹੀਦੀ ਹੈ। ਇਹ ਸੰਤੁਲਤ ਸਮਾਜਕ ਵਿਵਸਥਾ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੇ ਹਰ ਸ਼ਬਦ ਵਿੱਚ, ਜੀਵਨ ਦੇ ਹਰ ਕੰਮ ਵਿੱਚ ਸਾਨੂੰ ਪ੍ਰੇਰਣਾ ਦੇਣ ਵਾਲੀ ਰਹੀ ਹੈ, ਅਤੇ ਇਸੇ ਲਈ ਅੱਜ ਇਸ ਮਹਾਨ ਪਵਿੱਤਰ ਆਤਮਾ ਦੇ ਚਰਣਾਂ ਵਿੱਚ ਸਿਰ ਝੁਕਾਉਣ ਦਾ ਸੁਭਾਗਾ ਮੌਕਾ ਮਿਲਿਆ ਹੈ।
ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦੇ ਉਸੇ ਸਥਾਨ ‘ਤੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਮਨ ਕਰਨ ਦਾ ਸੁਭਾਗਾ ਮੌਕਾ ਮਿਲਿਆ ਹੈ, ਮੈਨੂੰ ਵਿਸ਼ਵਾਸ ਹੈ ਕਿ ਇਹ ਸਾਨੂੰ ਪ੍ਰੇਰਣਾ ਦਿੰਦਾ ਰਹੇਗਾ। ਇੱਥੇ ਨੀਤੀਸ਼ ਜੀ ਨੇ ਇੱਕ ਬੜੀ ਮਹੱਤਤਾ ਵਾਲੀ ਗੱਲ ਨੂੰ ਛੋਹਿਆ ਹੈ। ਮਹਾਤਮਾ ਗਾਂਧੀ ਚੰਪਾਰਣ ਸਤਿਆਗ੍ਰਹਿ ਦੀ ਸ਼ਤਾਬਦੀ, ਪ੍ਰੰਤੂ ਮੈਂ ਨੀਤੀਸ਼ ਜੀ ਨੂੰ ਦਿਲੋਂ ਇੱਕ ਬਾਤ ਲਈ ਧੰਨਵਾਦ ਕਰਦਾ ਹਾਂ। ਸਮਾਜ ਪਰਿਵਰਤਨ ਦਾ ਕੰਮ ਬੜਾ ਮੁਸ਼ਕਲ ਹੁੰਦਾ ਹੈ, ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਉਸ ਨੂੰ ਹੱਥ ਲਗਾਉਣ ਦੀ ਹਿੰਮਤ ਕਰਨਾ ਵੀ ਬੜਾ ਮੁਸ਼ਕਲ ਕੰਮ ਹੁੰਦਾ ਹੈ। ਲੇਕਿਨ ਉਸ ਦੇ ਬਾਵਜੂਦ ਵੀ ਨਸ਼ਾ ਮੁਕਤੀ ਦੀ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਮੁਹਿੰਮ ਚਲਾਈ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਉਨ੍ਹਾਂ ਨੇ ਜੋ ਬੀੜਾ ਚੁੱਕਿਆ ਹੈ, ਮੈਂ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਵਧਾਈ ਦਿੰਦਾ ਹਾਂ।
ਅਤੇ ਮੈਂ ਵੀ ਸਮੁੱਚੇ ਬਿਹਾਰ ਵਾਸੀਆਂ ਨੂੰ, ਸਾਰੇ ਰਾਸਜੀ ਦਲਾਂ ਨੂੰ, ਸਾਰੇ ਸਮਾਜਕ ਜੀਵਨ ਵਿੱਚ ਕੰਮ ਕਰਨ ਵਾਲਿਆਂ ਨੂੰ ਇਹੋ ਗੁਜਾਰਿਸ਼ ਕਰਾਂਗਾ, ਇਹ ਕੰਮ ਸਿਰਫ ਸਰਕਾਰ ਦਾ ਨਹੀਂ ਹੈ, ਇਹ ਕੰਮ ਸਿਰਫ ਨੀਤੀਸ਼ ਕੁਮਾਰ ਦਾ ਨਹੀਂ ਹੈ, ਇਹ ਕੰਮ ਕਿਸੇ ਰਾਜਸੀ ਦਲ ਦਾ ਨਹੀਂ ਹੈ, ਇਹ ਜਨ ਮਾਨਸ ਦਾ ਕੰਮ ਹੈ। ਉਸ ਨੂੰ ਸਫਲ ਬਣਾਓਗੇ ਤਾਂ ਬਿਹਾਰ ਦੇਸ਼ ਦੀ ਪ੍ਰੇਰਣਾ ਬਣ ਜਾਏਗਾ। ਅਤੇ ਮੈਨੂੰ ਵਿਸ਼ਵਾਸ ਹੈ ਕਿ ਜਿਹੜਾ ਬੀੜਾ ਨੀਤੀਸ਼ ਜੀ ਨੇ ਚੁੱਕਿਆ ਹੈ, ਉਹ ਜ਼ਰੂਰ ਸਫਲ ਹੋਣਗੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਕੰਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਕਾਸ਼-ਦਿਹਾੜਾ ਵੀ ਉਨ੍ਹਾਂ ਨੂੰ ਅਸ਼ੀਰਵਾਦ ਦੇਵੇਗਾ, ਉਨ੍ਹਾਂ ਨੂੰ ਇੱਕ ਨਵੀਂ ਤਾਕਤ ਦੇਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਕਿ ਬਿਹਾਰ ਦੇਸ਼ ਦੀ ਇੱਕ ਬਹੁਤ ਵੱਡੀ ਅਣਮੁੱਲੀ ਸ਼ਕਤੀ ਬਣੇਗਾ, ਦੇਸ਼ ਨੂੰ ਅੱਗੇ ਵਧਾਉਣ ਵਿੱਚ ਬਿਹਾਰ ਬਹੁਤ ਵੱਡਾ ਯੋਗਦਾਨ ਪਾਵੇਗਾ। ਕਿਉਂਕਿ ਇਹ ਬਿਹਾਰ ਦੀ ਧਰਤੀ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੋਂ ਹੁਣ ਤੱਕ ਅਨੇਕ ਮਹਾਂਪੁਰਸ਼ ਸਾਨੂੰ ਦਿੱਤੇ ਹਨ। ਰਾਜੇਂਦਰ ਬਾਬੂ ਦੀ ਯਾਦ ਕਰੀਏ। ਚੰਪਾਰਣ ਸਤਿਆਗ੍ਰਹਿ, ਸਤਿਆਗ੍ਰਹਿ ਦੀ ਕਲਪਨਾ ਦੀ ਭੂਮੀ ਹੈ ਇਹ। ਜੈ ਪ੍ਰਕਾਸ਼ ਨਾਰਾਇਣ, ਕਪੂਰੀ ਠਾਕੁਰ, ਅਣਗਿਣਤ, ਅਣਗਿਣਤ ਨਰ-ਰਤਨ ਇਸ ਧਰਤੀ ਨੇ ਮਾਂ ਭਾਰਤੀ ਦੀ ਸੇਵਾ ਵਿੱਚ ਦਿੱਤੇ ਹਨ। ਅਜਿਹੀ ਥਾਂ ‘ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਪ੍ਰੇਰਣਾ ਸਾਨੂੰ ਸਾਰਿਆਂ ਲਈ ਇੱਕ ਨਵਾਂ ਆਦਰਸ਼, ਨਵੀਂ ਪ੍ਰੇਰਣਾ, ਨਵੀਂ ਸ਼ਕਤੀ ਦਿੱਤੀ ਹੈ। ਇਸੇ ਇੱਕ ਮੌਕੇ ਨੂੰ, ਪ੍ਰਕਾਸ਼-ਦਿਹਾੜੇ ਨੂੰ, ਗਿਆਨ ਦੇ ਪ੍ਰਕਾਸ਼ ਨੂੰ ਜੀਵਨ ਭਰ ਆਪਣੇ ਅੰਦਰ ਲੈ ਜਾਣ ਦੇ ਸੰਕਲਪ ਨਾਲ ਅਸੀਂ ਇਸ ਪ੍ਰਕਾਸ਼-ਦਿਹਾੜੇ ਨੂੰ ਮਨਾਈਏ।
ਵਿਸ਼ਵ ਭਰ ਵਿੱਚ ਜਿਹੜਾ ਵੀ ਭਾਰਤ ਸਰਕਾਰ ਦੇ ਵੱਖ-ਵੱਖ ਮਿਸ਼ਨਾਂ ਜ਼ਰੀਏ, ਅੰਬੈਸੀਆਂ ਜ਼ਰੀਏ ਇਹ ਪ੍ਰਕਾਸ਼- ਪਰਵ ਮਨਾਇਆ ਜਾ ਰਿਹਾ ਹੈ। ਮੈਂ ਵਿਸ਼ਵ ਭਰ ਵਿੱਚ ਫੈਲੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਨੂੰ ਯਾਦ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਭਾਰਤ ਸਰਕਾਰ ਨੇ ਇਸ ਪ੍ਰਕਾਸ਼-ਪਰਵ ਨੂੰ ਬੜੇ ਵਿਆਪਕ ਰੂਪ ਨਾਲ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਮਨਾਉਣ ਦੀ ਯੋਜਨਾ ਬਣਾਈ ਹੈ, ਕਮੇਟੀ ਬਣਾਈ ਹੈ।
ਸੌ ਕਰੋੜ ਰੁਪਿਆ ਉਸ ਕੰਮ ਲਈ ਲਗਾਇਆ ਹੈ। ਰੇਲਵੇ ਨੇ ਵੱਖਰੇ ਤੌਰ ‘ਤੇ ਲਗਭਗ 40 ਕਰੋੜ ਰੁਪਏ ਲਗਾ ਕੇ ਸਥਾਈ ਵਿਵਸਥਾਵਾਂ ਇਸ ਪ੍ਰਕਾਸ਼- ਪਰਵ ਨਮਿਤ ਖੜ੍ਹੀਆਂ ਕੀਤੀਆਂ ਹਨ। ਭਾਰਤ ਸਰਕਾਰ ਦੇ ਸੱਭਿਆਚਾਰਕ ਵਿਭਾਗ ਨੇ ਵੀ ਕਰੀਬ 40 ਕਰੋੜ ਰੁਪਿਆ ਲਗਾ ਕੇ ਅਨੇਕ ਯੋਜਨਾਵਾਂ ਨੂੰ ਸਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ ਤਾਂਕਿ ਇਹ ਹਮੇਸ਼ਾ-ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਣ ਵਾਲਾ ਕੰਮ ਬਣੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ ਅਤੇ ਅੱਗੇ ਵੀ ਇਸ ਕੰਮ ਨੂੰ ਅੱਗੇ ਵਧਾਉਂਦੇ ਜਾਵਾਂਗੇ। ਮੈਂ ਫੇਰ ਇੱਕ ਵਾਰ ਇਸ ਮੌਕੇ ‘ਤੇ , ਇਸ ਪਵਿੱਤਰ ਮੌਕੇ ‘ਤੇ, ਸਹਿਭਾਗੀ ਬਣਨ ਦਾ ਮੈਨੂੰ ਸੁਭਾਗਾ ਮੌਕਾ ਮਿਲਿਆ, ਆਪਣੇ ਜੀਵਨ ਨੂੰ ਧੰਨ ਮੰਨਦਾ ਹਾਂ।
ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਦੇ ਹੋਏ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
PM @narendramodi at the #350thPrakashParv celebrations of Guru Gobind Singh ji in Patna. pic.twitter.com/ks1AZsbGwR
— PMO India (@PMOIndia) January 5, 2017
The world should know how Guru Gobind Singh ji has inspired so many people: PM @narendramodi
— PMO India (@PMOIndia) January 5, 2017
Guru Gobind Singh ji put knowledge at the core of his teachings and inspired so many people through his thoughts & ideals: PM
— PMO India (@PMOIndia) January 5, 2017
In addition to his valour, there are other aspects about Guru Gobind Singh ji's personality that are admirable: PM @narendramodi
— PMO India (@PMOIndia) January 5, 2017
Guru Gobind Singh ji did not believe in any form of social discrimination and he treated everyone equally: PM @narendramodi
— PMO India (@PMOIndia) January 5, 2017
I want to appreciate @NitishKumar ji for the effort he has undertaken to save future generations from alcoholism: PM @narendramodi
— PMO India (@PMOIndia) January 5, 2017
Bihar will play a major role in the development of the nation: PM @narendramodi
— PMO India (@PMOIndia) January 5, 2017
We remember the greats who belong to Bihar. People from Bihar have distinguished themselves and served the nation: PM @narendramodi
— PMO India (@PMOIndia) January 5, 2017
We had in depth discussions on citizen centric delivery, digital inclusion & simplification of laws, start ups and energy efficiency.
— Narendra Modi (@narendramodi) January 4, 2017
Delighted to be a part of #350thPrakashParv celebrations of Guru Gobind Singh ji in Patna today.
— Narendra Modi (@narendramodi) January 5, 2017
Guru Gobind Singh ji was blessed with indomitable courage & tremendous knowledge. His bravery is etched in the heart & mind of every Indian.
— Narendra Modi (@narendramodi) January 5, 2017
Guru Gobind Singh ji's entire life was devoted to serving people and fighting for values of truth, justice and compassion. #350thPrakashParv
— Narendra Modi (@narendramodi) January 5, 2017