ਪੀਐੱਮਇੰਡੀਆ
ਸਤਿਕਾਰਯੋਗ ਸਭਾਪਤੀ ਜੀ, ਸਤਿਕਾਰਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੀ ਚਰਚਾ ਇਸ ਸਦਨ ਨੇ ਕੀਤੀ ਹੈ। ਕਰੀਬ 38 ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਹਨ। Maiden speech ਦੇ ਨਾਲ ਸ਼੍ਰੀ ਮਾਨ ਅਮਿਤ ਭਾਈ ਸ਼ਾਹ ਨੇ ਪ੍ਰਸਤਾਵ ਰੱਖਿਆ, ਵਿਨੈ ਸਹਸ੍ਰਬੁੱਧੇ ਜੀ ਨੇ ਸਮਰਥਨ ਕੀਤਾ। ਸ਼੍ਰੀ ਮਾਨ ਗੁਲਾਮ ਨਬੀ ਆਜ਼ਾਦ ਜੀ, ਡੀਪੀ ਤ੍ਰਿਪਾਠੀ ਜੀ, ਪ੍ਰਮੋਦ ਤਿਵਾਰੀ ਜੀ, ਸਰਦਾਰ ਬਲਵੰਤ ਸਿੰਘ ਜੀ, ਨਰੇਸ਼ ਅਗਰਵਾਲ ਜੀ, ਦਲੀਪ ਕੁਮਾਰ ਤਿਕਰੀ ਜੀ, ਸੰਜੈ ਰਾਉਤ ਜੀ, ਆਨੰਦ ਸ਼ਰਮਾ ਜੀ, ਡੇਰੇਕ ਓਬ੍ਰਾਈਨ ਜੀ, ਡੀ ਰਾਜਾ, ਸੰਜੈ ਸਿੰਘ, ਸੁਖੇਂਦ ਸ਼ੇਖਰ ਰਾਏ ਜੀ, ਟੀ ਕੇ ਰੰਗਾਰਾਜਨ ਜੀ, ਟੀ ਜੀ ਵੈਂਕਟੇਸ਼ ਜੀ ਅਨੇਕ ਸਾਰੇ ਸਤਿਕਾਰਯੋਗ ਮੈਂਬਰਾਂ ਨੇ ਵਿਚਾਰ ਰੱਖੇ ਹਨ।
ਰੋਜ਼ਗਾਰ ਹੋਵੇ, ਭ੍ਰਿਸ਼ਟਾਚਾਰ ਹੋਵੇ, ਕਿਸਾਨਾਂ ਦੀ ਆਮਦਨੀ ਦੀ ਗੱਲ ਹੋਵੇ, ਵਿਦੇਸ਼ ਨੀਤੀ ਹੋਵੇ, ਸੁਰੱਖਿਆ ਵਿਵਸਥਾ ਹੋਵੇ, ਆਯੁਸ਼ਮਾਨ ਭਾਰਤ ਹੋਵੇ, ਅਜਿਹੇ ਅਨੇਕ ਵਿਸ਼ਿਆ `ਤੇ ਸਭ ਨੇ ਆਪਣੇ ਵਿਚਾਰ ਰੱਖੇ ਹਨ। ਗੁਲਾਮ ਨਬੀ ਜੀ ਨੂੰ ਤਾਂ ਮੈਂ ਇੱਥੇ ਬੈਠ ਕੇ ਸੁਣਿਆ ਸੀ, ਬਾਕੀਆਂ ਨੂੰ ਮੈਂ ਕਮਰੇ ਵਿੱਚ ਸੁਣਿਆ ਅਤੇ ਇਸ ਲਈ ਉਨ੍ਹਾਂ ਦਾ body language ਵੀ ਦੇਖਣ ਦਾ ਅਵਸਰ ਮਿਲਿਆ ਸੀ। ਅਤੇ ਜਦੋਂ ਉਹ ਵੰਸ਼ਵਾਦ ‘ਤੇ ਚਰਚਾ ਕਰ ਰਹੇ ਸਨ ਅਤੇ ਇੱਕ ਪਰਿਵਾਰ ਨੂੰ ਬਚਾਉਣ ਲਈ ਕਾਫੀ ਕੁਝ ਕਰ ਰਹੇ ਸਨ, ਜੋ ਕਹਿ ਰਹੇ ਸਨ ਉਹ ਤਾਂ ਠੀਕ ਹੈ, ਲੇਕਿਨ ਉਸ ਸਮੇਂ ਉਨ੍ਹਾਂ ਦੀ ਮਾਸੂਮੀਅਤ ਕਾਫੀ ਚੰਗੀ ਲਗ ਰਹੀ ਸੀ। ਅਤੇ ਜ਼ਿਆਦਾਤਰ ਮੈਂ ਦੇਖਿਆ, ਹੁਣੇ ਆਨੰਦ ਸ਼ਰਮਾਂ ਜੀ ਨੂੰ ਵੀ ਸੁਣ ਰਿਹਾ ਸੀ। ਤਾਂ ਗੁਲਾਮ ਨਬੀ ਜੀ ਤੋਂ ਲੈ ਕੇ ਆਨੰਦ ਸ਼ਰਮਾ ਜੀ ਤੱਕ ਜ਼ਿਆਦਾਤਰ ਤਾਂ ਆਪਣੀ ਪੁਰਾਣੀ ਸਰਕਾਰ ਦੀ ਗੱਲ ਹੀ ਦੱਸਣ ਦਾ ਮੌਕਾ ਲੈ ਰਹੇ ਸਨ। ਬਾਹਰ ਤਾਂ ਕੋਈ ਸੁਣਦਾ ਨਹੀਂ ਹੈ ਤਾਂ ਇੱਥੇ ਤਾਂ ਕਹਿਣਾ ਪਵੇਗਾ ਹੀ। ਰ ਕਾਂਗਰਸ ਪਾਰਟੀ ਜਾਂ ਇਸ ਰਾਜਨੀਤਕ ਦਲ ਨੂੰ ਕਿ ਕਰਨਾ ਚਾਹੀਦਾ ਹੈ ਉਹ ਨਾ ਹੀ ਮੈਨੂੰ ਕੁਝ ਕਹਿਣ ਦਾ ਹੱਕ ਬਣਦਾ ਹੈ।
ਲੇਕਿਨ ਤੁਸੀਂ ਆਯੁਸ਼ਮਾਨ ਭਾਰਤ ਯੋਜਨਾ ਦੀ ਚਰਚਾ ਕੀਤੀ ਅਤੇ ਤੁਸੀਂ ਉਦਾਹਰਣ ਦਿੱਤਾ ਅਮਰੀਕਾ ਦਾ ਅਤੇ ਬ੍ਰਿਟੇਨ ਦਾ। ਹੁਣ ਇਹ ਅਮਰੀਕਾ ਦਾ ਮਾਡਲ ਅਤੇ ਬ੍ਰਿਟੇਨ ਦਾ ਮਾਡਲ ਅਤੇ ਭਾਰਤ ਦੀ ਸਮਾਜਿਕ ਸਥਿਤੀ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਕੋਈ ਚੀਜ਼ ਉੱਥੇ ਸਫ਼ਲ ਹੋਵੇ ਸਾਡੇ ਇੱਥੇ ਸਫਲ ਨਹੀਂ ਹੋ ਸਕਦੀ ਹੈ, ਕਈ ਚੀਜ਼ਾਂ ਉੱਥੇ ਅਸਫ਼ਲ ਹੋਣ ਉਹ ਸਾਡੇ ਇੱਥੇ ਬੇਕਾਰ ਹੋ ਸਕਦੀਆਂ ਹਨ। ਅਜਿਹਾ ਤਰਕ ਠੀਕ ਨਹੀਂ ਹੈ।
ਅਸੀਂ ਆਪਣੀ ਦ੍ਰਿਸ਼ਟੀ ਨਾਲ ਸੋਚਣਾ ਹੈ। ਲੇਕਿਨ ਇਹ ਇਸ ਲਈ ਹੁੰਦਾ ਹੈ ਕਿ ਜ਼ਿਆਦਾਤਰ ਹੁਣ ਕਰੀਬ 50-55 ਸਾਲ ਸੱਤਾ ਵਿੱਚ ਰਹਿਣਾ ਅਤੇ ਜ਼ਮੀਨ ਤੋਂ ਕਟ ਜਾਣਾ ਬਹੁਤ ਸੁਭਾਵਿਕ ਹੈ। ਅਤੇ ਉਸ ਦੇ ਕਾਰਨ ਇਸ ਤਰ੍ਹਾਂ ਦੇ ਵਿਚਾਰ ਅਤੇ ਮਰਿਯਾਦਾਵਾਂ ਆਉਣਾ ਵੀ ਬਹੁਤ ਸੁਭਾਵਿਕ ਹੈ। ਅਤੇ ਉਸ ਦੇ ਕਾਰਨ ਇਸ ਤਰ੍ਹਾਂ ਦੇ ਵਿਚਾਰ ਅਤੇ ਮਰਿਯਾਦਾਵਾਂ ਦਾ ਆਉਣਾ ਵੀ ਬਹੁਤ ਸੁਭਾਵਿਕ ਹੈ। ਲੇਕਿਨ ਮੈਂ ਨਹੀਂ ਮੰਨਦਾ ਕਿ ਇਨ੍ਹਾਂ ਵਿੱਚੋਂ ਕੋਈ ਇਸ ਗੱਲ ਨਾਲ ਅਸਹਿਮਤ ਹੋਵੇਗਾ ਕਿ ਸਾਡੇ ਦੇਸ਼ ਵਿੱਚ ਅਰੋਗਤਾ ਦੇ ਖੇਤਰ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।
ਅਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ it does not mean ਕਿ ਗੁਲਾਮ ਨਬੀ ਜਦੋਂ Health Minister ਸੀ ਤਦ ਕੁਝ ਨਹੀਂ ਕੀਤਾ। ਕੁਝ ਤਾਂ ਕੀਤਾ ਹੋਵੇਗਾ। ਲੇਕਨ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਇਸ ਤੋਂ ਇਨਕਾਰ ਤਾਂ ਨਹੀਂ ਕਰ ਸਕਦੇ। ਅਤੇ ਇਸ ਲਈ ਅਸੀਂ ਚਰਚਾ ਦੀ ਇਸ ਗੱਲ ਨੂੰ ਵੀ ਸਮਝੀਏ ਕਿ ਦੇਸ਼ ਦੀਆਂ ਆਸਾਂ-ਉਮੀਦਾਂ ਦੇ ਅਨੁਰੂਪ ਅਸੀਂ ਕੁਝ ਗੱਲਾਂ ਨੂੰ ਕਿਵੇਂ ਕਰ ਸਕਦੇ ਹਾਂ।ਹੁਣ ਇਹ ਠੀਕ ਹੈ ਕਿ ਅਸੀ ਆਯੁਸ਼ਮਾਨ ਭਾਰਤ ਯੋਜਨਾ ਲੈ ਕੇ ਆਏ ਹਾਂ। ਹੋ ਸਕਦਾ ਹੈ ਇਸ ਵਿੱਚ ਕਮੀਆਂ ਹੋਣ ਲੇਕਿਨ ਆਖ਼ਿਰਕਾਰ ਇਹ ਯੋਜਨਾ ਦੇਸ਼ ਲਈ ਹੈ। ਕਿਸੇ ਦਲ ਦੇ ਲਈ ਨਹੀਂ ਹੈ ਤਾਂ ਮੈਂ ਚਾਹਾਂਗਾ ਕਿ ਕਾਂਗਰਸ ਦੇ ਮਿੱਤਰ ਵੀ ਇੱਕ task force ਬਣਾਉਣ, ਹੋਰ ਵੀ ਦਲ ਦੇ ਲੋਕ ਆਪਣਾ task force ਬਣਾਉਣ, ਆਯੁਸ਼ਮਾਨ ਭਾਰਤ ਯੋਜਨਾ ਦੀ study ਕਰਨ ਅਤੇ ਉਸ ਵਿੱਚ ਕੁਝ ਕਮੀਆਂ ਹਨ ਤਾਂ ਜ਼ਰੂਰ ਮੈਂ ਸਮਾਂ ਦੇਵਾਂਗਾ। ਮੈਂ ਖੁਦ ਸਮਾਂ ਦੇਵਾਂਗਾ। ultimate ਉਦੇਸ਼ ਕੀ ਹੈ ? ultimate ਉਦੇਸ਼ ਇਹ ਹੈ ਕਿ ਦੇਸ਼ ਵਿੱਚ ਗ਼ਰੀਬ ਅਤੇ ਨਿਮਨ ਮੱਧ ਵਰਗ ਦਾ ਪਰਿਵਾਰ ਅਗਰ ਬਿਮਾਰੀ ਉਸ ਦੇ ਘਰ ਵਿੱਚ ਆਉਂਦੀ ਹੈ ਤਾਂ ਜੋ ਕੁਝ ਵੀ ਉਸ ਨੇ ਕੀਤਾ ਕਰਾਇਆ ਹੈ ਸਭ zero ‘ਤੇ ਆ ਕੇ ਅਟਕ ਜਾਂਦਾ ਹੈ। negative ਚਲਾ ਜਾਂਦਾ ਹੈ। ਕਦੇ ਸੂਦਖੋਰਾਂ ਤੋਂ ਵਿਆਜ਼ ਨਾਲ ਪੈਸੇ ਲੈ ਕੇ ਇਲਾਜ ਕਰਨਾ ਪੈਂਦਾ ਹੈ। ਕਦੇ ਉਹ ਸੋਚਦਾ ਹੈ ਕਿ ਮੁੰਡਿਆਂ ਨੂੰ ਕਰਜ਼ ਵਿੱਚ ਡੁਬਾਉਣਾ ਨਹੀਂ ਹੈ ਬਿਮਾਰੀ ਝੱਲ ਲਓ, ਜ਼ਿੰਦਗੀ ਛੋਟੀ ਹੁੰਦੀ ਹੈ ਤਾਂ ਹੋ ਜਾਵੇ। ਇਹ ਸਾਈਕੀ ਬਣੀ ਹੋਈ ਹੈ। ਅਤੇ ਕਿਸ ਨੇ ਕੀਤਾ ਕਿਸ ਨੇ ਨਹੀਂ ਕੀਤਾ 70 ਸਾਲ ਕਿਉਂ ਨਹੀਂ ਹੋਇਆ ਇਹ ਸਾਰੇ ਸਵਾਲ ਉੱਠ ਸਕਦੇ ਹਨ। ਲੇਕਿਨ ਮੇਰੀ ਚਰਚਾ ਦਾ ਵਿਸ਼ਾ ਉਹ ਨਹੀਂ ਹੈ। ਕਿਆ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਸਰਕਾਰ ਜੋ ਸੋਚਦੀ ਹੈ ਤੁਹਾਡੇ ਵਰਗੀ ਸਾਡੀ ਸੋਚ ਨਹੀਂ ਹੈ ਕਿ ਭਗਵਾਨ ਨੇ ਸਭ ਕੁਝ ਸਾਨੂੰ ਹੀ ਦਿੱਤਾ ਹੈ। ਅਸੀਂ ਮੰਨਦੇ ਹਾਂ ਕਿ ਇੱਥੇ ਸਦਨ ਵਿੱਚ ਸਾਡੇ ਤੋਂ ਵੀ ਕਈ ਵਿਦਵਾਨ ਅਤੇ ਅਨੁਭਵੀ ਲੋਕ ਹਨ। ਉਨ੍ਹਾਂ ਦੀ ਵਿਦਵਤਾ ਅਤੇ ਉਨ੍ਹਾਂ ਦਾ ਅਨੁਭਵ ਇੱਥੋਂ ਤੱਕ ਕੀ ਬਾਹਰ ਵੀ ਦੇਸ਼ ਵਿੱਚ ਬਹੁਤ ਵਿਦਵਾਨ ਅਤੇ ਅਨੁਭਵੀ ਲੋਕ ਹਨ। ਅਸੀਂ ਬੈਠ ਕੇ, ਮਿਲ ਕੇ ਕੀ ਇਸ ਆਯੁਸ਼ਮਾਨ ਭਾਰਤ ਯੋਜਨਾ ਨੂੰ ਦੇਸ਼ ਦੇ 40-50 ਕਰੋੜ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਇੱਕ ਵਿਸ਼ਵਾਸ ਪੈਦਾ ਕਰ ਸਕਦੇ ਹਾਂ ? ਅਤੇ ਅਗਰ ਇੱਕ ਵਾਰ…… ਇਹ Insurance scheme ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਅਸੀਂ ਜਾਣਦੇ ਹਾ ਕਿ Insurance ਕਿਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ। ਅਤੇ ਇਸ ਲਈ ਬਜਟ ਦੇ provision ਵਗੈਰਾ ਦੀ ਚਰਚਾ ਕਰਕੇ ਅਟਕਣ ਦੀ ਜ਼ਰੂਰਤ ਨਹੀਂ ਹੈ। ਉਸ ਪਹਿਲੂ ਨਾਲ ਅਸੀਂ ਭਲੀ-ਭਾਂਤੀ ਜਾਣੂ ਹਾਂ। ਲੇਕਿਨ ਦੇਸ਼ ਦੇ ਗ਼ਰੀਬ ਨੂੰ ਇਸ ਦਾ ਲਾਭ ਮਿਲੇ। ਅਤੇ ਮੈਂ ਮੰਨਦਾ ਹਾਂ,ਇੱਥੇ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਹਾਂ ਯੋਜਨਾ ਲਾਗੂ ਕਰਨ ਦੇ ਬਾਅਦ ਕੁਝ ਕਮੀਆਂ ਆਈਆਂ ਹੋਣ ਅਤੇ ਧਿਆਨ ਨਹੀਂ ਗਿਆ ਹੋਵੇ ਆਲੋਚਨਾ ਕਹਿ ਲਵੋ ਉਹ ਠੀਕ ਹੈ। ਹੁਣ ਸੁਝਾਵਾਂ ਦੇ ਪੀਰੀਅਡ `ਤੇ ਇੱਕ ਯੋਜਨਾ ਦਾ ਮੁੱਢਲਾ ਵਿਚਾਰ ਪੇਸ਼ ਹੋਇਆ ਹੈ। ਅਸੀਂ ਮਿਲ ਕੇ ਉਸ ਨੂੰ ਹੋਰ ਚੰਗਾ ਕਿਵੇਂ ਬਣਾਈਏ ਅਤੇ ਇਸ ਲਈ ਮੈਂ ਤਾਂ ਚਾਹਾਂਗਾ ਕਿ ਚੰਗੇ ਸੁਝਾਅ ਆਉਣੇ ਚਾਹੀਦੇ ਹਨ। ਅਤੇ ਜੋ ਲੋਕ ਅੱਜ ਮੇਰਾ ਭਾਸ਼ਣ ਅਗਰ ਸੁਣਦੇ ਹੋਣਗੇ ਟੀਵੀ ‘ਤੇ ਉਨ੍ਹਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਵਿੱਚ ਕੋਈ ਅੱਛੀਆਂ ਪਰਫੈਕਟ ਕੁਝ ਅੱਛੀਆਂ ਚੀਜ਼ਾਂ ਤੁਸੀਂ ਦੇ ਸਕਦੇ ਹੋ ਤਾਂ ਦਿਓ। ਦੇਸ਼ ਦੇ ਗ਼ਰੀਬ ਲਈ ਕਰਨਾ ਹੈ ਇਹ, ਇਸ ਵਿੱਚ ਕੋਈ ਦਲ ਨਹੀਂ ਹੁੰਦਾ ਹੈ ਜੀ ਅਤੇ ਮੈਂ ਮੰਨਦਾ ਹਾਂ ਕਿ ਅਸੀਂ ਸਾਰੇ ਮਿਲਕੇ ਇਸ ਗੱਲ ਨੂੰ ਅੱਗੇ ਵਧਾਵਾਂਗੇ।
ਇਹ ਗੱਲ ਸਹੀ ਹੈ ਕਿ ਅਗਰ ਮੈਂ ਇੱਥੇ ਬੈਠ ਕੇ ਅੰਗ੍ਰੇਜ਼ੀ ਵਿੱਚ 9 ਲਿਖਦਾ ਹਾਂ ਮੈਂ ਨਹੀਂ ਮੰਨਦਾ ਇੱਥੇ ਦਾ ਕੋਈ ਵਿਅਕਤੀ ਮਨ੍ਹਾਂ ਕਰੇਗਾ ਇਹ 9 ਹੈ। ਲੇਕਿਨ ਉੱਥੇ ਬੈਠਣ ਵਾਲੇ ਨੂੰ 6 ਦਿਸੇਗਾ ਮੈਂ ਅੰਗ੍ਰੇਜ਼ੀ ਵਿੱਚ ਇੱਥੇ 9 ਲਿਖਾਂ, ਮੈਂ ਗਲਤ ਨਹੀਂ ਹਾ ਲੇਕਿਨ ਹੁਣ ਤੁਹਾਨੂੰ 6 ਲੱਗਦਾ ਹੈ ਤਾਂ ਮੈ ਕੀ ਕਰਾਂ। ਕਿਉਂਕਿ ਤੁਸੀਂ ਉੱਥੇ ਬੈਠੇ ਹੋ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਹੁਣ ਕੋਈ ਮੈਨੂੰ ਦੱਸੇ ਕਿ ਹਿੰਦੁਸਤਾਨ ਦਾ ease of doing business ਇਸਦੀ ਅਗਰ ranking ਵਿੱਚ ਸੁਧਾਰ ਹੁੰਦਾ ਹੈ, ਸਾਨੂੰ ਦੁੱਖ ਕਿਉਂ ਹੋਣਾ ਚਾਹੀਦਾ ਹੈ। ਕੀ ਇਸ ਦੇਸ਼ ਦੇ ਹਰ ਨਾਗਰਿਕ ਨੂੰ ਮਾਣ ਨਹੀਂ ਹੋਣਾ ਚਾਹੀਦਾ ਕਿ ease of doing business ਹੋਇਆ।
ਦੁਨੀਆ ਵਿੱਚ ਸਾਡਾ ਅਕਸ਼ ਬਣਿਆ। ਦੇਸ਼ ਦੇ ਲਈ ਇੱਕ ਚੰਗੀ ਗੱਲ ਬਣੀ। ਹੁਣ ਅਸੀਂ ਕੀ, ਤੁਸੀਂ ਕੀ ਉਹ ਮੁੱਦਾ ਅਸੀਂ ਜਦੋਂ ਚੋਣਾਂ ਵਿੱਚ ਜਾਵਾਂਗੇ ਤਦ ਖੇਡ ਲਵਾਂਗੇ। ਲੇਕਿਨ ਜਦੋਂ ਦੇਸ਼ ਦੀ ਗੱਲ ਹੁੰਦੀ ਹੈ ਤਾਂ ਚੰਗਾ ਹੈ।ਕੋਈ ਇੱਥੋਂ ਤੱਕ ਚਲੇ ਜਾਂਦੇ ਹਨ। ਕਿ ਜੇਕਰ ਸਾਡੇ ‘ਤੇ ਹਮਲਾ ਕਰਨਾ ਸੰਭਵ ਨਹੀਂ ਹੁੰਦਾ ਤਾਂ ਉਸ rating agency ‘ਤੇ ਹੀ ਹਮਲਾ ਬੋਲ ਦਿੱਤਾ ਜਾਂਦਾ ਹੈ। ਸ਼ਾਇਦ ਦੁਨੀਆ ਵਿੱਚ ਅਜਿਹਾ ਕਿਤੇ ਨਹੀਂ ਹੁੰਦਾ ਹੋਵੇਗਾ। ਅਤੇ ਇਸ ਲਈ ਅਤੇ ਕਦੇ -ਕਦੇ ਤਾਂ ਮੈਂ ਅਨੁਭਵ ਕਰ ਰਿਹਾਂ ਹਾ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਅਲੋਚਨਾ ਕਰਨੀ ਚਾਹੀਦੀ ਹੈ ਜਮ ਕੇ ਕਰਨੀ ਚਾਹੀਦੀ ਹੈ। ਤੁਹਾਡਾ ਹੱਕ ਹੈ । ਮੋਦੀ ਦੀ ਵੀ ਅਲੋਚਨਾ ਕਰਨੀ ਚਾਹੀਦੀ ਹੈ। ਜੰਮ ਕੇ ਕਰਨੀ ਚਾਹੀਦੀ ਹੈ। ਵਾਲ ਨੋਚ ਲੈਣੇ ਚਾਹੀਦੇ ਹਨ। democracy ਵਿੱਚ ਤੁਹਾਡਾ ਪੂਰਾ ਹੱਕ ਹੈ। ਲੇਕਿਨ ਭਾਜਪਾ ਦੀਆਂ ਬੁਰਾਈਆਂ ਕਰਦੇ ਕਰਦੇ ਤੁਸੀਂ ਭੁੱਲ ਜਾਂਦੇ ਹੋ। ਭਾਰਤ ਦੀ ਬੁਰਾਈ ਕਰਨ ਲੱਗ ਜਾਂਦੇ ਹੋ, ਖਿਸਕ ਜਾਂਦੇ ਹੋ ਤੁਸੀ। ਤੁਸੀਂ ਮੋਦੀ ‘ਤੇ ਹਮਲਾ ਬੋਲਦੇ ਬੋਲਦੇ ਹਿੰਦੁਸਤਾਨ ‘ਤੇ ਹਮਲਾ ਬੋਲ ਦਿੰਦੇ ਹੋ। ਜਿੱਥੋਂ ਤੱਕ ਭਾਜਪਾ ਅਤੇ ਮੋਦੀ ‘ਤੇ ਕਰਦੇ ਹੋ, ਰਾਜਨੀਤੀ ਵਿੱਚ ਤੁਹਾਡਾ ਹੱਕ ਹੈ ਅਤੇ ਤੁਹਾਨੂੰ ਕਰਨਾ ਵੀ ਚਾਹੀਦਾ ਹੈ। ਲੇਕਿਨ ਇਸ ਦੇ ਕਾਰਨ ਮਰਿਯਾਦਾ ਲੰਘ ਜਾਂਦੇ ਹੋ। ਹੁਣ ਉਸ ਨਾਲ ਦੇਸ਼ ਦਾ ਬਹੁਤ ਨੁਕਸਾਨ ਹੁੰਦਾ ਹੈ। ਇਹ ਠੀਕ ਹੈ ਕਿ ਤੁਸੀ ਕਦੇ ਨਹੀਂ ਸਵੀਕਾਰ ਕਰ ਸਕੋਗੇ ਕਿ ਇੱਥੇ ਸਾਡੇ ਵਰਗੇ ਲੋਕ ਬੈਠੇ ਹੋਏ ਹਨ। ਕਿਵੇਂ ਸਵੀਕਾਰ ਕਰੋਗੇ। ਕਦੇ ਨਹੀਂ ਸਵੀਕਾਰ ਕਰ ਸਕੋਗੇ। ਤੁਹਾਡੀ ਤਕਲੀਫ਼ ਅਸੀਂ ਸਮਝ ਸਕਦੇ ਹਾਂ। ਲੇਕਿਨ ਮਿਹਰਬਾਨੀ ਕਰਕੇ ਦੇਸ਼ ਨੂੰ ਨੁਕਸਾਨ ਨਾ ਹੋਣ ਦਿਉ।
ਹੁਣ ਇੱਥੇ ਇਕ ਵਿਸ਼ਾ ਆਇਆ। ਹੁਣ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਨਿਉ ਇੰਡੀਆ ਦੀ ਕਲਪਨਾ ਕੀਤੀ ਹੈ। ਸੁਆਮੀ ਵਿਵੇਕਾਨੰਦ ਜੀ ਨੇ ਵੀ ਨਵੇਂ ਭਾਰਤ ਦੀ ਚਰਚਾ ਕੀਤੀ ਸੀ। ਮਹਾਤਮਾ ਗਾਂਧੀ ਵੀ young India ਦੀ ਗੱਲ ਕਰਦੇ ਸਨ। ਸਾਡੇ ਸਾਬਕਾ ਰਾਸ਼ਟਰਪਤੀ ਜੀ ਨੇ ਵੀ ਜਦੋਂ ਪਦ ‘ਤੇ ਸੀ ਤਦ ਉਨ੍ਹਾਂ ਨੇ ਵੀ ਨਵੇਂ ਭਾਰਤ ਦੀ ਕਲਪਨਾ ਦੀ ਗੱਲ ਕਹੀ ਸੀ। ਤਾਂ ਮੈਨੂੰ ਨਹੀਂ ਪਤਾ ਕਿਆ ਪਰੇਸ਼ਾਨੀ ਹੈ। ਸਾਨੂੰ New India ਨਹੀਂ ਚਾਹੀਦਾ। ਸਾਨੂੰ ਤਾਂ ਸਾਡਾ ਉਹ ਭਾਰਤ ਚਾਹੀਦਾ ਹੈ, ਸਾਨੂੰ ਪੁਰਾਣਾ ਭਾਰਤ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਸਾਨੂੰ ਗਾਂਧੀ ਵਾਲਾ ਭਾਰਤ ਚਾਹੀਦਾ ਹੈ। ਮੈਨੂੰ ਵੀ ਗਾਂਧੀ ਵਾਲਾ ਭਾਰਤ ਚਾਹੀਦਾ ਹੈ, ਕਿਉਂਕਿ ਗਾਂਧੀ ਨੇ ਕਿਹਾ ਸੀ ਕਿ ਅਜ਼ਾਦੀ ਮਿਲ ਚੁੱਕੀ ਹੈ ਹੁਣ ਕਾਂਗਰਸ ਦੀ ਕੋਈ ਜ਼ਰੂਰਤ ਨਹੀਂ ਹੈ। ਕਾਂਗਰਸ ਨੂੰ ਬਿਖੇਰ ਦੇਣਾ ਚਾਹੀਦਾ ਹੈ। ਇਹ ਕਾਂਗਰਸ ਮੁਕਤ ਭਾਰਤ ਮੋਦੀ ਦਾ ਵਿਚਾਰ ਨਹੀਂ , ਗਾਂਧੀ ਦਾ ਹੈ ਇਹ। ਅਸੀਂ ਤਾਂ ਉਨ੍ਹਾਂ ਪਦ-ਚਿਨ੍ਹਾਂ ‘ਤੇ ਚੱਲਣ ਦਾ ਯਤਨ ਕਰ ਰਹੇ ਹਾਂ। ਹੁਣ ਤੁਹਾਨੂੰ ਉਹ ਭਾਰਤ ਚਾਹੀਦਾ। ਤੁਹਾਨੂੰ, ਕਹਿੰਦੇ ਹਨ ਕਿ ਸਾਨੂੰ ਉਹ ਵਾਲਾ ਭਾਰਤ ਚਾਹੀਦਾ। ਕੀ ਸੈਨਾ ਦੇ ਜੀਪ ਘੁਟਾਲੇ ਵਾਲਾ ਭਾਰਤ, ਕੀ ਪਣਡੁੱਬੀ ਘੋਟਾਲੇ ਵਾਲਾ ਭਾਰਤ, ਕੀ ਬੋਫੋਰਸ ਘੋਟਾਲੇ ਵਾਲਾ ਭਾਰਤ, ਹੈਲੀਕਾਪਟਰ ਘੋਟਾਲੇ ਵਾਲ ਭਾਰਤ, ਤੁਹਾਨੂੰ ਨਿਊ ਇੰਡੀਆ ਨਹੀਂ ਚਾਹੀਦਾ, ਤੁਹਾਨੂੰ ਉਹ ਭਾਰਤ ਚਾਹੀਦਾ। ਤੁਹਾਨੂੰ ਉਹ ਭਾਰਤ ਚਾਹੀਦਾ ਐਮਰਜੈਂਸੀ ਵਾਲਾ, ਆਪਾਤਕਾਲ ਵਾਲਾ, ਦੇਸ਼ ਨੂੰ ਜੇਲ੍ਹਖਾਨਾ ਬਣਾ ਦੇਣ ਵਾਲਾ, ਜੈ ਪ੍ਰਕਾਸ਼ ਨਾਰਾਇਣ, ਮੋਰਾਰਜੀ ਭਾਈ ਦੇਸਾਈ, ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰ ਵਾਲਾ, ਦੇਸ਼ ਦੇ ਲੱਖਾਂ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਵਾਲਾ, ਐਮਰਜੈਂਸੀ ਵਾਲਾ ਭਾਰਤ ਚਾਹੀਦਾ ਹੈ। ਇਹ ਚਾਹੀਦਾ ਤੁਹਾਨੂੰ ਭਾਰਤ। ਲੋਕਤਾਂਤਰਿਕ ਅਧਿਕਾਰਾਂ ਨੂੰ ਖੋਹ ਲੈਣਾ, ਦੇਸ਼ ਦੀਆਂ ਅਖਬਾਰਾਂ ‘ਤੇ ਤਾਲੇ ਲਗਾ ਦੇਣਾ। ਇਹ ਭਾਰਤ ਤੁਹਾਨੂੰ ਚਾਹੀਦਾ। ਤੁਹਾਨੂੰ….. ਤੁਹਾਨੂੰ ਕਿਹੜਾ ਭਾਰਤ ਚਾਹੀਦਾ ਹੈ ਉਹ ਭਾਰਤ ਕਿ ਵੱਡਾ ਦਰਖ਼ਤ ਡਿੱਗਣ ਦੇ ਬਾਅਦ… ਵੱਡਾ ਦਰਖ਼ਤ ਡਿੱਗਣ ਦੇ ਬਾਅਦ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋ ਜਾਵੇ। ਤੁਹਾਨੂੰ….. ਤੁਹਾਨੂੰ ਨਿਊ ਇੰਡੀਆ ਨਹੀਂ ਚਾਹੀ। ਤੁਹਾਨੂੰ ਭਾਰਤ ਚਾਹੀਦਾ। ਉਹ ਭਾਰਤ…. ਤੁਹਾਨੂੰ ਉਹ ਭਾਰਤ ਚਾਹੀਦਾ। ਤੁਹਾਨੂੰ ਉਹ ਭਾਰਤ ਚਾਹੀਦਾ ਹੈ ਜਿੱਥੇ ਤੰਦੂਰ ਕਾਂਡ ਹੁੰਦਾ ਹੋਵੇ ਅਤੇ ਰਸੂਖਦਾਰ ਲੋਕਾਂ ਦੇ ਸਾਹਮਣੇ ਪ੍ਰਸ਼ਾਸਨ ਗੋਡੇ ਟੇਕਦਾ ਹੋਵੇ। ਉਹ ਭਾਰਤ ਚਾਹੀਦਾ ਹੈ। ਹਜ਼ਾਰਾਂ ਲੋਕਾਂ ਦੀ ਮੌਤ ਦਾ ਗੁਨਾਹਗਾਰ ਜਹਾਜ਼ ਵਿੱਚ ਬਿਠਾ ਕੇ .. ਜਹਾਜ਼ ਵਿੱਚ ਬਿਠਾ ਕੇ ਉਸ ਨੂੰ ਦੇਸ਼ ਤੋਂ ਬਾਹਰ ਲੈ ਜਾਇਆ ਜਾਵੇ। ਇਹ ਭਾਰਤ ਤੁਹਾਨੂੰ ਚਾਹੀਦਾ ਹੈ। ਦਾਵੋਸ ਵਿੱਚ…. ਦਾਵੋਸ ਵਿੱਚ ਤੁਸੀਂ ਵੀ ਗਏ ਸੀ, ਦਾਵੋਸ ਵਿੱਚ ਅਸੀਂ ਵੀ ਗਏ ਸਾਂ। ਲੇਕਿਨ ਤੁਸੀਂ.. ਤੁਸੀਂ ਕਿਸੇ ਦੀ ਚਿੱਠੀ ਲੈ ਕੇ ਕਿਸੇ ਨੂੰ ਭੇਜਦੇ ਹੋ ਤੁਹਾਨੂੰ ਉਹ ਭਾਰਤ ਚਾਹੀਦਾ ਹੈ। ਇਹ ਅਤੇ ਇਸ ਲਈ ਤੁਹਾਨੂੰ ਨਿਊ ਇੰਡੀਆ ਨਹੀਂ ਚਾਹੀਦਾ।
ਇੱਥੇ ਜਨਧਨ ਯੋਜਨਾ ਦਾ ਰਾਸ਼ਟਰਪਤੀ ਜੀ ਨੇ ਉਲੇਖ ਕੀਤਾ ਹੈ। ਹੁਣ ਤੁਸੀਂ ਜਨਧਨ ਦੀ ਵੀ ਆਲੋਚਨਾ ਕੀਤੀ ਹੈ ਅਤੇ ਇਹ ਕਿਹਾ ਹੈ ਕਿ ਇਹ ਤਾਂ ਕੁਝ ਨਹੀਂ ਹੋਇਆ, ਪਹਿਲਾਂ ਹੋਇਆ ਸੀ। ਮੈਂ ਚਾਹਾਂਗਾ ਕਿ ਘੱਟੋ-ਘੱਟ ਤੱਥਾਂ ਨੂੰ ਅਸੀਂ ਸਵੀਕਾਰ ਕਰੀਏ। political ਜੋ ਬੋਲਣਾ ਹੈ ਬੋਲਦੇ ਜਾਓ। ਜੋ ਅਸੀਂ 31 ਕਰੋੜ ਜਨਧਨ ਅਕਾਉਂਟ ਦੀ ਗੱਲ ਕਰਦੇ ਹਾਂ ਉਹ ਸਾਰੇ ਦੇ ਸਾਰੇ 2014 ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਜੋ ਹੋਈ ਹੈ ਉਨ੍ਹਾਂ ਦੀ.. ਅਤੇ ਇਹ ਰਿਕਾਰਡ ਕੋਈ ਬਦਲ ਨਹੀਂ ਸਕਦਾ ਹੈ। ਇਹ ਰਿਕਾਰਡ ਉਪਲੱਬਧ ਹੈ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਤੱਥਾਂ ਨੂੰ ਜ਼ਰਾ ਠੀਕ ਕਰ ਲਓ ਤਾਂ ਚੰਗਾ ਹੋਵੇਗਾ ਤੁਸੀਂ ਇਹ ਵੀ ਕਿਹਾ ਕਿ ਅਸੀਂ ਤਾਂ ਨੇਮ ਚੇਂਜਰ ਹਾਂ ਗੇਮ ਚੇਂਜਰ ਨਹੀਂ ਹਾਂ।
ਸਾਡੇ ਕਿਰਿਆਕਲਪ ਨੂੰ ਦੇਖੋਗੇ ਅਤੇ ਸਚਾਈ ਨਾਲ ਕਹਿਣਾ ਹੋਵੇਗਾ ਤਾਂ ਤੁਸੀਂ ਕਹੋਗੇ ਕਿ ਅਸੀਂ ਤਾਂ Aim changer ਹਾਂ। ਅਸੀਂ ਟੀਚੇ ਦਾ ਪਿੱਛਾ ਕਰਨ ਵਾਲੇ ਲੋਕ ਹਾਂ,ਅਤੇ ਟੀਚਾ ਪ੍ਰਾਪਤ ਕਰਕੇ ਹੀ ਰਹਿੰਦੇ ਹਾਂ। ਅਤੇ ਇਸ ਲਈ ਅਸੀਂ ਜੋ ਟੀਚਾ ਨਿਰਧਾਰਿਤ ਕਰਦੇ ਹਾਂ ਸਮੇਂ ਸੀਮਾਂ ਵਿੱਚ ਪਾਰ ਕਰਨ ਲਈ ਰੋਡ ਮੈਪ ਤਿਆਰ ਕਰਦਾ ਹਾਂ, resource mobilize ਕਰਦੇ ਹਾਂ, ਸਖਤ ਮਹਿਨਤ ਕਰਦੇ ਹਾਂ। ਤਾਂ ਕਿ ਦੇਸ਼ ਨੂੰ ਮੁਸੀਬਤਾਂ ਤੋਂ ਮੁਕਤੀ ਦਿਵਾਉਣ ਦੀ ਦਿਸ਼ਾ ਵਿੱਚ ਕੁਝ ਅਸੀਂ ਵੀ ਯੋਗਦਾਨ ਪਾਈਏ। ਅਤੇ ਇਸ ਲਈ ਕਾਂਗਰਸ ਦਾ ਇਹ ਤਰਸਣਾ ਬਹੁਤ ਸੁਭਾਵਿਕ ਹੈ ਭਾਈ.. ਸਾਡਾ ਜੈ-ਜੈਕਾਰ ਕਰੋ, ਸਾਨੂੰ ਵਾਰ-ਵਾਰ ਯਾਦ ਕਰੋ, ਹਰ ਜਗ੍ਹਾਂ ‘ਤੇ ਸਾਨੂੰ ਯਾਦ ਕਰੋ ਤੁਹਾਡੀ ਇੱਛਾ ਰਹਿਣਾ ਸੁਭਾਵਿਕ ਹੈ। ਅਤੇ ਹੁਣ ਇਹ ਸੁਣਦੇ-ਸੁਣਦੇ ਤੁਹਾਨੂੰ ਆਦਤ ਵੀ ਲਗ ਗਈ ਹੈ ਕਿ ਇਸ ਦੇ ਇਲਾਵਾ ਕੋਈ ਚੀਜ਼ ਅੰਦਰ ਫਿੱਟ ਹੀ ਨਹੀਂ ਹੁੰਦੀ ਹੈ।
ਮੈਨੂੰ ਖੁਸ਼ੀ ਹੋਵੇਗੀ ਅਤੇ ਤੁਸੀਂ ਰਿਕਾਰਡ ਚੈੱਕ ਕਰ ਲਓ ਕਿ 15 ਅਗਸਤ ਨੂੰ ਲਾਲਕਿਲ੍ਹੇ ‘ਤੇ ਤੁਹਾਡੇ ਜਿੰਨ੍ਹੇ ਪ੍ਰਧਾਨ ਮੰਤਰੀਆਂ ਨੂੰ , ਕਾਂਗਰਸ ਦੇ ਪ੍ਰਧਾਨ ਮੰਤਰੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਦੇ ਭਾਸ਼ਣ ਵਿੱਚ ਕਿਸੇ ਹੋਰ ਸਰਕਾਰ ਦਾ, ਜਿਸ ਰਾਜ ਸਰਕਾਰ ਦਾ, ਦੇ ਵੱਲੋਂ ਕੋਈ ਦੇਸ਼ ਦੀ ਭਲਾਈ ਲਈ ਕੋਈ ਕੰਮ ਹੋਇਆ ਹੋਵੇ ਉਸ ਦਾ ਉਲੇਖ ਕੀਤਾ ਹੋਵੇ। ਮੈਂ ਹਾਂ ਜੋ ਲਾਲਕਿਲ੍ਹੇ ਤੋਂ ਕਹਿੰਦਾ ਹਾਂ, ਦੇਸ਼ ਅੱਜ ਜਿੱਥੇ ਪਹੁੰਚਿਆ ਹੈ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦਾ ਯੋਗਦਾਨ ਹੈ ਸਾਰੀਆਂ ਰਾਜ ਸਰਕਾਰਾਂ ਦਾ ਯੋਗਦਾਨ ਹੈ। ਅਤੇ ਇਸ ਵਿੱਚ ਸੰਕੋਚ ਨਹੀਂ ਹੋਣਾ ਚਾਹੀਦਾ। ਅਤੇ ਅਸੀਂ ਇਸ ਗੱਲ ਲਈ ਤੜਪਦੇ ਨਹੀਂ ਕਿ ਤੁਸੀਂ ਅਟਲ ਜੀ ਦਾ ਨਾਮ ਯਾਦ ਕਰੋ, ਅਸੀਂ ਤੜਪਦੇ ਨਹੀਂ ਹਾਂ ਜੀ। ਤੁਸੀਂ ਮਜ਼ਬੂਰੀ ਵਿੱਚ ਕਹੋਗੇ ਤਾਂ ਠੀਕ ਹੈ । ਤੁਸੀਂ ਜੋ ਠੀਕ ਲੱਗੇ ਨਾਮ ਤੁਸੀਂ ਆਪ ਦਿਓ। ਅਤੇ ਤੁਸੀਂ ਇਹ ਵੀ ਕਹਿ ਦਿੱਤਾ, 2014 ਦੇ ਪਹਿਲਾਂ ਜੋ ਕੁਝ ਵੀ ਹੋਇਆ ਸਭ ਤੁਹਾਡੇ ਖ਼ਾਤੇ ਵਿੱਚ ਗਿਆ। ਕ੍ਰੈਡਿਟ ਲੈਣ ਦੀ ਬੜੀ ਇੱਛਾ ਹੋ ਰਹੀ ਹੈ। ਅਤੇ ਤੁਹਾਡੇ ਨਿਯਮ ਬੜੇ ਕਮਾਲ ਦੇ ਹਨ। ਜਦੋਂ ਅਸੀਂ ਛੋਟੇ ਸਾਂ, ਪਿੰਡ ਵਿੱਚ ਕ੍ਰਿਕਟ ਖੇਡਣ ਵਾਲਿਆਂ ਨੂੰ ਦੇਖਦੇ ਸਾਂ ਤਾਂ ਛੋਟੇ-ਛੋਟੇ ਬੱਚੇ ਖੇਡਦੇ ਸੀ, ਤਾਂ ਬਾਅਦ ਵਿੱਚ ਅਸੀਂ ਦੇਖਦੇ ਸਾਂend ਵਿੱਚ ਲੜਾਈ ਹੁੰਦੀ ਸੀ। ਤਾਂ ਸਾਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਕਿਉਂ, ਹੁਣੇ ਤਾਂ ਖੇਡ ਰਹੇ ਸੀ ਹੁਣ ਲੜ ਰਹੇ ਹਨ। ਤਾਂ ਫਿਰ ਦੇਖਿਆ.. ਤਾਂ ਉਨ੍ਹਾਂ ਦਾ ਨਿਯਮ ਹੁੰਦਾ ਸੀ ਜਿਸ ਦੇ ਹੱਥ ਵਿੱਚ ਬੈਟ ਹੁੰਦਾ ਸੀ ਉਹ ਬੈਟਿੰਗ ਕਰਦਾ ਸੀ ਅਤੇ ਜਿਵੇਂ ਹੀ ਉਹ ਆਊਟ ਹੁੰਦਾ ਸੀ ਨਹੀਂ ਭਾਈ ਮੈਂ ਚਲਦਾ ਹਾਂ। ਤੁਸੀਂ ਲੋਕ ਵੀ ਇਹੀ ਹੋ ਕੀ ਬੈਟਿੰਗ ਤੁਹਾਨੂੰ ਹੀ ਮਿਲੇਗੀ ? ਅਤੇ ਫਿਰ ਹੁਣ ਬੈਟਿੰਗ ਨਹੀਂ ਮਿਲੀ ਤਾਂ ਖੇਡ ਪੂਰਾ, ਅਸੀਂ ਜਾਂਦੇ ਹਾਂ ਅਜਿਹਾ ਨਹੀਂ ਹੁੰਦਾ ਭਈ।
ਹੁਣ ਤੁਹਾਨੂੰ ਆਧਾਰ ਦੀ ਗੱਲ ਆਉਂਦੀ ਹੈ। ਤਾਂ ਤੁਸੀਂ ਕਹਿੰਦੇ ਹੋ ਕਿ ਕੰਮ ਸਾਡਾ ਅਤੇ ਕ੍ਰੈਡਿਟ ਤੁਸੀਂ ਲੈ ਰਹੇ ਹੋ।ਚੰਗਾ ਹੈ ਅਗਰ ਤੁਸੀਂ ਇਹ ਕਹਿੰਦੇ ਹੋ ਤਾਂ ਲੇਕਿਨ ਤੁਹਾਨੂੰ ਯਾਦ ਰਹਿਣਾ ਚਾਹੀਦਾ। ਅਤੇ ਮੈਂ ਚਾਹਾਂਗਾ 7 ਜੁਲਾਈ 1998 ਇਸੀ ਸਦਨ ਵਿੱਚ ਅਤੇ ਸਭਾਪਤੀ ਜੀ ਉਸ ਸਮੇਂ ਇਸ ਸਦਨ ਦੇ ਮੈਂਬਰ ਸਨ। ਤਾਂ 7 ਜੁਲਾਈ 1998 ਵਿੱਚ ਉਨ੍ਹਾਂ ਨੇ ਇੱਕ ਸਵਾਲ ਪੁੱਛਿਆ ਸੀ as a member ਅਤੇ ਤਦ, ਉਦੋਂ ਦੇ ਗ੍ਰਹਿ ਮੰਤਰੀ ਸ਼੍ਰੀ ਮਾਨ ਲਾਲ ਕ੍ਰਿਸ਼ਣਆਡਵਾਣੀ ਜੀ ਨੇ ਜਵਾਬ ਦਿੱਤਾ ਸੀ ਇਸੀ ਸਦਨ ਵਿੱਚ ਅਤੇ ਉਸ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਸੀ Multi Purpose National Identity Cards will also be used for Issuing Passports, Driving Licenses, Rashan Cards, Health Care, Admission & Educational Institution, Employment in Public Private Sector, Life and General Insurance as also for maintenance of Land records and Urban Property holdings. ਆਧਾਰ ਦਾ ਬੀਜ ਇੱਥੇ ਹੈ।
20 ਸਾਲ ਪਹਿਲਾਂ……
ਮਾਣਯੋਗ ਸਭਾਪਤੀ ਜੀ ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਰੇਣੂਕਾ ਜੀ ਨੂੰ ਕੁਝ ਨਾ ਕਹੋ ਰਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਸੁਣਨ ਦਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ।
20 ਸਾਲ ਪਹਿਲਾਂ ਇਹ vision ਅਟਲ ਬਿਹਾਰੀ ਵਾਜਪੇਈ ਜੀ ਦਾ ਸੀ। ਲੇਕਿਨ ਕਾਂਗਰਸ ਕਹਿੰਦੀ ਹੈ ਆਧਾਰ ਉਸ ਨੇ ਸ਼ੁਰੂ ਕੀਤਾ ਤਾਂ ਵੀ ਸਾਨੂੰ ਤੁਹਾਨੂੰ ਕ੍ਰੈਡਿਟ ਦੇਣ ਵਿੱਚ ਤਕਲੀਫ਼ ਨਹੀਂ ਹੈ। ਆਧਾਰ ਤੁਹਾਡਾ।
ਅਸੀਂ ਦਲ ਤੋਂ ਅੱਗੇ ਦੇਸ਼ ਨੂੰ ਰੱਖਿਆ ਹੈ। ਅਤੇ ਸਾਡੇ ਫੈਸਲੇ ਦਾ ਅਧਾਰ ਦੇਸ਼ ਹਿਤ ਰਹਿੰਦਾ ਹੈ। ਅੱਜ ਕ੍ਰੈਡਿਟ ਲੈਣ ਲਈ ਤੁਸੀਂ ਬੇਤਾਬ ਹੋ ਬਹੁਤ ਸੁਭਾਵਿਕ ਹੈ। SIT ਬਣਾਉਣ ਲਈ ਸੁਪਰੀਮ ਕੋਰਟ ਨੇ ਆਦੇਸ਼ ਕੀਤਾ ਸੀ। ਤੁਸੀਂ ਤਿੰਨ ਸਾਲ ਤੱਕ ਉਸਦਾ ਨਿਰਣਾ ਨਹੀਂ ਕੀਤਾ, ਇਹ ਕ੍ਰੈਡਿਟ ਤੁਹਾਨੂੰ ਹੀ ਜਾਣਾ ਚਾਹੀਦਾ ਹੈ। ਅਤੇ ਅਸੀਂ ਪਹਿਲਾਂ SIT ਗ੍ਰਹਿਣ ਕੀਤਾ ਲੇਕਿਨ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਸਾਹਮਣੇ ਇਹ ਵਿਸ਼ਾ ਆਇਆ ਸੀ।
ਕਾਲੇਧਨ ਦੇ ਖਿਲਾਫ਼ ਕਾਰਵਾਈ ਕਰਨ ਦਾ ਕ੍ਰੈਡਿਟ ਵੀ ਕਾਂਗਰਸ ਸਵੀਕਾਰ ਕਰ ਲਵੇ। ਕਾਂਗਰਸ ਨੇ 28 ਸਾਲ ਤੱਕ ਬੇਨਾਮੀ ਸੰਪਤੀ ਕਾਨੂੰਨ ਨੂੰ ਲਾਗੂ ਨਹੀਂ ਕੀਤਾ। ਉਸ ਦਾ ਕ੍ਰੈਡਿਟ ਵੀ ਤੁਸੀਂ ਲੈ ਲਓ। ਅਤੇ ਹੁਣ ਤੱਕ 3500 ਕਰੋੜ ਰੁਪਏ ਤੋਂ ਜ਼ਿਆਦਾ ਸੰਪਤੀ ਤੁਹਾਨੂੰ ਪਤਾ ਹੋਣਾ ਚਾਹੀਦਾ, ਸਤਿਕਾਰਯੋਗ ਆਨੰਦ ਜੀ ਤੁਸੀਂ ਲੰਮੇ ਸਮੇਂ ਤੋਂ ਇੱਥੇ ਬੈਠੇ ਹੋ ਅਤੇ ਬੋਲਣ ਦਾ ਤੁਹਾਡਾ ਇੱਕ ਵਿਸ਼ੇਸ਼ ਸਟਾਈਲ ਵੀ ਹੈ। ਅਤੇ ਤੁਸੀਂ ਤਾਂ ਬਰਫ ਉੱਤੇ ਛੁਰਾ ਬਣਾ ਕੇ ਖੋਭ ਸਕਦੇ ਹੋ ਪਤਾ ਵੀ ਨਾ ਚੱਲੇ। ਲੇਕਿਨ ਇਹ ਬੇਨਾਮੀ ਸੰਪਤੀ ਦਾ ਕਾਨੂੰਨ 28 ਸਾਲ ਪਹਿਲਾਂ ਪਾਸ ਹੋ ਚੁੱਕਾ ਸੀ, ਸਾਰੇ ਸਦਨਾਂ ਵਿੱਚ ਪਾਸ ਹੋ ਚੁੱਕਾ ਸੀ। ਲੇਕਿਨ ਉਸ ਦੇ rules ਨਹੀਂ ਬਣਾਏ, notify ਨਹੀਂ ਕੀਤਾ ਅਤੇ ਅਟਕਿਆ ਹੋਇਆ ਸੀ। ਕਿਸ ਨੇ ਰੋਕਿਆ ਇਹ ਕੋਈ ਵਿਰੋਧੀ ਧਿਰ ਜ਼ਿੰਮੇਵਾਰ ਨਹੀਂ ਸੀ।
ਹੁਣ ਤੱਕ 3500 ਕਰੋੜ ਰੁਪਏ ਦੀ ਬੇਨਾਮੀ ਸੰਪਤੀ ਜ਼ਬਤ ਕੀਤੀ ਹੈ। ਜਦੋਂ ਤੁਹਾਡੇ ਸਮੇਂ ਵਿੱਚ ਇੰਨੀ ਬੇਨਾਮੀ ਸੰਪਤੀ ਬਣੀ ਤਾਂ ਕ੍ਰੈਡਿਟ ਤਾਂ ਮਿਲਣਾ ਚਾਹੀਦਾ…. ਕ੍ਰੈਡਿਟ ਤਾਂ ਮਿਲਣਾ ਚਾਹੀਦਾ। ਤੁਹਾਡੇ ਲਈ ਇਹ ਸਾਰਾ ਕ੍ਰੈਡਿਟ ਹੈ। ਸਾਰੀ ਦੁਨੀਆ ਬਦਲੀ ਹੈ, InSolvency code, Bankruptcy law ਮੈਂ ਨਹੀਂ ਮੰਨਦਾ ਇਹ ਕੋਈ ਗਿਆਨ ਨਹੀਂ ਸੀ ਤੁਹਾਨੂੰ। ਲੇਕਿਨ ਤੁਹਾਨੂੰ ਕ੍ਰੈਡਿਟ ਜਾਣਾ ਚਾਹੀਦਾ। ਦੇਸ਼ ਦੇ Industrial Sector ਨੂੰ Global Community ਨੂੰ ਭਾਰਤ ਦੇ ਪ੍ਰਤੀ ਵਿਸ਼ਵਾਸ ਪੈਦਾ ਹੋਵੇ, ਭਾਰਤ ਦੇ ਨਿਯਮਾਂ ਅਤੇ ਕਾਨੂੰਨਾਂ ਦੇ ਪ੍ਰਤੀ ਵਿਸ਼ਵਾਸ ਪੈਦਾ ਹੋਵੇ। ਅਸੀਂ ਇਹ ਫੈਸਲੇ ਕੀਤੇ। One Rank One Pension ਚਾਰ ਦਹਾਕਿਆਂ ਤੱਕ ਦੇਸ਼ ਦੀਆਂ ਅੱਖਾਂ ਵਿੱਚ ਧੂੜ ਝੋਂਕਦੇ ਰਹੇ ਅਤੇ 500 ਕਰੋੜ ਦਾ ਬਜਟ ਦੇ ਕੇ ਚੋਣਾਂ ਵਿੱਚ ਚਲੇ ਗਏ। ਹਵਾ ਬਣ ਚੁੱਕੀ ਸੀ, ਕੀ ਕਰੀਏ। ਹੁਣ ਜਦੋਂ ਅਸੀਂ ਆਏ ਤਾਂ ਅਸੀਂ ਦੇਖਿਆ ਕਿ ਰਿਕਰਡ ਤੱਕ ਨਹੀਂ ਸਨ, ਕਿਸੇ ਚੀਜ਼ ਦਾ ਬਰੀਕੀ ਨਾਲ ਅਧਿਐਨ ਤੱਕ ਨਹੀਂ ਹੋਇਆ ਸੀ ਅਤੇ ਜਦੋਂ ਅਸੀਂ ਇਹ ਲਾਗੂ ਕੀਤਾ 11 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਪਈ, 11 ਹਜ਼ਾਰ ਕਰੋੜ ਰੁਪਏ। ਤੁਸੀਂ 500 ਕਰੋੜ ਨਾਲ ਕਿਵੇਂ ਦਿੰਦੇ ਤਾਂ ਹੁਣ ਇਹ ਸਾਰਾ ਕ੍ਰੈਡਿਟ ਤੁਹਾਨੂੰ ਹੀ ਜਾਵੇਗਾ। ਜੀਐੱਸਟੀ ਦੇ ਲਈ ਅੱਧੀ ਰਾਤ ਨੂੰ ਸਮਾਰੋਹ ਹੋਇਆ। ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ। ਸਾਰੇ ਦਲ ਆਏ। ਅਤੇ ਤੁਹਾਨੂੰ ਇਹ ਲੱਗਾ ਕਿ ਕਿਤੇ ਇਹ ਸਾਰਾ ਕ੍ਰੈਡਿਟ ਸਾਨੂੰ ਮਿਲ ਜਾਵੇਗਾ। ਅਤੇ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਜੀਐੱਸਟੀ ਦੇ ਸਬੰਧ ਵਿੱਚ ਇਸ ਦੀ ਜਿੰਨੀ ਵੀ negativity ਹੈ ਉਹ ਤੁਹਾਡੇ ਖ਼ਾਤੇ ਵਿੱਚ ਜਮ੍ਹਾਂ ਹੋ ਰਹੀ ਹੈ ਅਤੇ ਹੁੰਦੀ ਰਹੇਗੀ ਅਤੇ ਦੇਸ਼ ਦੇ ਦਿਮਾਗ ਵਿੱਚ ਫਿੱਟ ਹੋ ਜਾਵੇਗੀ। ਤੁਸੀਂ ਲੋਕ ਸੋਚੋ ਕਿ ਕ੍ਰੈਡਿਟ ਕੋਈ ਲੈ ਨਾ ਜਾਵੇ ਅਤੇ ਖੁਦ ਦੀ ਕ੍ਰੈਡਿਟ ਮਿਲਦੀ ਰਹੇ।
ਹੁਣ neem coating ਦੀ ਗੱਲ ਆਈ। ਤੁਹਾਡੇਵੱਲੋਂ ਕਿਹਾ ਗਿਆ, ਅਸੀਂ ਸ਼ੁਰੂ ਕੀਤਾ, ਦੇਖੋ ਚੀਜ਼ ਤੁਸੀਂ ਅੱਧੀ-ਅਧੂਰੀ ਸ਼ੁਰੂ ਕਰਕੇ ਛੱਡ ਦੇਵੋ। ਅਤੇ ਤੁਸੀਂ ਉਸ ‘ਤੇ ਕੈਪ ਲਗਾਦਿਓ ਇਸ ਨਾਲ ਅੱਗੇ ਨਹੀਂ ਜਾਣਾ ਹੈ। ਉਦੋਂ ,ਉਸ ਯੋਜਨਾ ਦਾ ਲਾਭ ਹੋਣ ਤੋਂ ਨੁਕਸਾਨ ਜ਼ਿਆਦਾ ਹੁੰਦਾ ਹੈ। ਆਖਰਕਾਰ neem coating ਦੇ ਪਿੱਛੇ ਦੋ ਵਿਸ਼ੇ ਸਨ। ਜੋ ਤੁਹਾਨੂੰ ਵੀ ਪਤਾ ਸੀ। ਇੱਕ ਯੂਰੀਆ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ। ਇਸ ਲਈ ਕਿਸਾਨ ਦਾ ਘੱਟ ਯੂਰੀਆ ਨਾਲ ਕੰਮ ਚਲ ਸਕਦਾ ਹੈ। ਦੂਜਾ qualitative change ਆਉਂਦੀ ਹੈ ਤਾਂ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਇਹ ਮੰਨੀ ਹੋਈ ਗੱਲ ਸੀ। ਅਤੇ ਦੂਜਾ ਯੂਰੀਆ ਕਿਸਾਨਾਂ ਦੇ ਕੋਲ ਜਾਣ ਦੀ ਬਜਾਏ ਇਹ ਕਾਰਖਾਨਿਆਂ ਵਿੱਚ ਚਲਾ ਜਾਂਦਾ ਸੀ। ਬਿੱਲ ਕਿਸਾਨ ਦੇ ਨਾਮ ‘ਤੇ ਪੈਂਦਾ ਸੀ। ਸਬਸਿਡੀ ਕਿਸਾਨ ਦੇ ਨਾਮ ‘ਤੇ ਕਟਦੀ ਸੀ। ਅਤੇ ਚਲਾ ਜਾਂਦਾ ਸੀ ਕਾਰਖਾਨਿਆ ਵਿੱਚ। ਹੁਣ 100% ਨੀਮ ਕੋਟਿੰਗ ਹੁੰਦੀ ਹੈ। ਤਾਂ ਇਹ ਕਿਸੇ ਕਾਰਖ਼ਾਨੇ ਵਿੱਚ ਕੰਮ ਨਹੀਂ ਆਵੇਗੀ । ਤੁਹਾਨੂੰ ਵੀ ਪਤਾ ਸੀ। 35% ਕਰਨ ਤੋਂ ਬਾਅਦ 65% ਦਾ ਦਰਵਾਜ਼ਾ ਕਿਸ ਦੇ ਲਈ ਖੁੱਲ੍ਹਾ ਰੱਖਿਆ। ਇਹ ਕ੍ਰੈਡਿਟ ਕਿਸ ਨੂੰ ਦੇਵਾਂ।
ਅਤੇ ਇਸ ਲਈ ਮੈਂ ਸਮਝਦਾ ਹਾਂ ਕਿ 100% ਦੇ ਪਿੱਛੇ ਅਸੀਂ ਲੱਗੇ। ਇੰਨਾਂ ਹੀ ਨਹੀਂ Imported ਜੋ ਯੂਰੀਆ ਆਉਂਦਾ ਹੈ ਉਸ ਨੂੰ ਆਉਣ ਤੋਂ ਪਹਿਲਾਂ ਉਸ ਦੀ ਨੀਮ ਕੋਟਿੰਗ ਹੁੰਦਾ ਹੈ। ਇਹ ਇਸ ਲਈ ਕਿ ਹੁਣ ਉਸੇ ਦਾ ਨਤੀਜਾ ਹੈ ਕਿ ਅੱਜ ਯੂਰੀਆ ਦੀ ਕੋਈ ਕਿੱਲਤ ਨਹੀਂ ਹੁੰਦੀ ਵਰਨਾ ਮੈਂ ਜਦੋਂ ਮੁੱਖ ਮੰਤਰੀ ਸੀ ਮੈਨੂੰ ਹਰ ਵਰ੍ਹੇ ਦੋ-ਤਿੰਨ ਚਿੱਠੀਆਂ ਪ੍ਰਧਾਨ ਮੰਤਰੀ ਨੂੰ ਯੂਰੀਆ ਦੇ ਲਈ ਲਿਖਣੀਆਂ ਪੈਂਦੀਆਂ ਸਨ। ਮੈਂ ਇੱਥੇ ਆਇਆ ਤਾਂ ਸ਼ੁਰੂ ਵਿੱਚ ਸਾਰੇ Chief Minister ਤੋਂ ਯੂਰੀਆ ਦੀ ਚਿੱਠੀ ਆਉਂਦੀ ਸੀ। ਹੁਣ ਅੱਜ ਇੱਕ ਚਿੱਠੀ ਨਹੀਂ ਆਉਂਦੀ। ਨਾ ਹੀ ਕਿਤੇ ਲਾਠੀ ਚਾਰਜ ਹੁੰਦਾ ਹੈ। ਯੂਰੀਆ ਲੋਕਾਂ ਨੂੰ ਮਿਲ ਰਿਹਾ ਹੈ। ਕੁਝ ਚੀਜ਼ਾਂ ਬਦਲੀਆਂ ਜਾਂ ਸਕਦੀਆਂ ਹਨ। ਮੈਂ ਇਹ ਦੱਸਣਾ ਚਾਹਾਂਗਾ ਕਦੇ-ਕਦੇ ਰਾਜਨੀਤੀ ਇੰਨੀ ਹਾਵੀ ਰਹਿੰਦੀ ਹੈ ਅਤੇ ਇਹ ਗੱਲ ਸਹੀ ਹੈ ਕਿ ਵਾਰ-ਵਾਰ ਚੋਣਾਂ, ਵਾਰ-ਵਾਰ ਚੋਣਾਂ ਦਾ ਇਹ ਨਤੀਜਾ ਹੈ ਕਿ ਯੋਜਨਾ ਪੂਰੀ ਬਣੀ ਹੋਵੇ ਨਾ ਬਣੀ ਹੋਵੇ ਅਸੀਂ ਪੱਥਰ ਜੜ ਦਿੰਦੇ ਹਾਂ। ਫੀਤਾ ਕੱਟ ਦਿੰਦੇ ਹਾਂ। ਤਖਤੀ ਲਗਵਾ ਦਿੰਦੇ ਹਾਂ। ਅਤੇ ਉਸਦਾ ਨਤੀਜਾ ਕੀ ਹੋਇਆ। ਹੁਣ ਦੇਖੋ ਸਾਨੂੰ ਰੇਲਵੇ ਦੇ ਬਜਟ ਵਿੱਚ ਐਲਾਨ ਬੰਦ ਕਰਨੇ ਪਏ, ਹੁਣੇ ਤਾਂ ਰੇਲਵੇ ਦਾ ਬਜਟ ਪ੍ਰਵਾਨ ਹੋ ਗਿਆ ਲੇਕਿਨ ਕਿਉਂ ਜਦੋਂ ਮੈਂ ਦੇਖਿਆ ਕਿ ਪੁਰਾਣੀਆਂ ਸਰਕਾਰਾਂ ਨੇ 1500 ਤੋਂ ਜ਼ਿਆਦਾ ਅਜਿਹੀਆਂ ਰੇਲਵੇ ਯੋਜਨਾਵਾਂ ਐਲਾਨ ਕਰ ਰੱਖੀਆਂ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਕੋਈ ਦੇਖਣ ਵਾਲਾ ਹੀ ਨਹੀਂ ਹੈ। ਐਂਵੇ ਹੀ, ਹੋ ਗਿਆ ਐਲਾਨ। ਕੁਝ ਦਿਨ ਹਾਉਸ ਵਿੱਚ ਤਾੜੀਆਂ ਵੱਜ ਗਈਆਂ। ਕਿਸੇ ਅਖ਼ਬਾਰ ਵਿੱਚ ਛਪ ਗਿਆ। ਐੱਮਪੀ ਨੇ ਘਰ ਜਾ ਕੇ ਮਾਲਾ ਪਹਿਨ ਲਈ ਗੱਲ ਪੂਰੀ ਹੋ ਗਈ। ਇਸ ਕਲਚਰ ਨਾਲ ਦੇਸ਼ ਦਾ ਬਹੁਤ ਨੁਕਸਾਨ ਹੋਇਆ ਹੈ।
ਅਤੇ ਤੁਸੀਂ ਹੈਰਾਨ ਹੋਵੋਗੇ ਜੀ ਮੈਂ ਇੱਕ ਪ੍ਰਗਤੀ technology ਦੀ ਵਰਤੋਂ ਕਰਦੇ ਹੋਏ initiative ਲਿਆ। ਅਤੇ ਮੈਂ, ਖੁਦ ਸਾਰੇ ਰੁਕੇ ਹੋਏ project ਦਾ review ਕਰਨ ਲੱਗਾ। ਸਾਰੇ ਰਾਜਾਂ ਦੇ Chief Secretaries ਹੁੰਦੇ ਹਨ online ਭਾਰਤ ਸਰਕਾਰ ਦੇ ਸਾਰੇ ਸਕੱਤਰ ਹੁੰਦੇ ਹਨ ਅਤੇ ਮੈਂ online ਸਾਰਿਆ ਦੇ ਨਾਲ ਬੈਠਦਾ ਹਾਂ। ਤੁਸੀਂ ਹੈਰਾਨ ਹੋਵੋਗੇ ਜੀ, ਅਜਿਹੇ-ਅਜਿਹੇ projects ਸਾਹਮਣੇ ਆਏ ਹਨ ਜੋ 30 ਸਾਲ, 40 ਸਾਲ ਪਹਿਲਾਂ ਤੈਅ ਹੋਏ। ਨੀਂਹ ਪੱਥਰ ਰੱਖਿਆ ਗਿਆ। ਬਾਅਦ ਵਿੱਚ ਕਾਗਜ਼ ‘ਤੇ ਉਸ ਦੀ ਲਕੀਰ ਵੀ ਨਹੀਂ ਸੀ। ਅਜਿਹੇ, ਹੁਣ ਮੈਂ ਇੱਕ-ਇੱਕ ਨੂੰ review ਕਰਨ ਲੱਗਾ ਸਾਰੇ department ਨੂੰ ਇਕੱਠਾ ਕਰਨ ਲੱਗਾ, ਮੈਂ ਇਹ ਨਹੀਂ ਪੁਰਾਣੀ ਸਰਕਾਰ ਸੀ। ਮੇਰੀ ਕੀ ਜ਼ਿੰਮੇਵਾਰੀ ਹੈ। ਜੀ ਨਹੀਂ ਆਖਰ ਇਹ ਦੇਸ਼ ਹੈ,continuity, ਸਰਕਾਰਾ ਆਉਣ, ਜਾਣ ਤੁਸੀਂ ਬੈਠੋ, ਦੂਜਾ ਬੈਠੇ, ਤੀਜਾ ਬੈਠੇ ਅਸੀਂ ਕੋਈ ਇਸ ਨੂੰ ਤਾਂ ਰੋਕ ਨਹੀਂ ਸਕਦੇ। ਲੋਕਤੰਤਰ ਹੈ ਲੇਕਿਨ ਸਰਕਾਰ ਵਿੱਚ ਇਹ ਭਾਵ ਨਹੀਂ ਚਲਦਾ ਕਿ ਇਹ ਤਾ ਜੈ ਰਾਮ ਰਮੇਸ਼ ਦੇ ਸਮੇਂ ਹੁਇਆ ਨਹੀਂ ਸੀ, ਮਾਰੋ ਤਾਲਾ। ਅਜਿਹਾ ਨਹੀਂ ਹੁੰਦਾ ਹੈ ਜੀ, ਅਸੀਂ ਖੋਜਿਆ ਤੁਸੀਂ ਹੈਰਾਨ ਹੋਵੋਗੇ 9 ਲੱਖ ਕਰੋੜ ਤੋਂ ਜ਼ਿਆਦਾ ਦੇ project ਮੈਂ ਹੁਣ ਤੱਕ ਅਜਿਹੇ clear ਕੀਤੇ ਹਨ। ਸਾਰੀਆਂ Ministry ਨੂੰ ਬਿਠਾਇਆ ਕਿ ਜੋ ਵੀ ਹੋਵੇ 30 ਸਾਲ, 40 ਸਾਲ ਪੁਰਾਣੇ ਹਨ। ਹੁਣ ਇਹੀ project ਉਸ ਸਮੇਂ ਹੋ ਗਿਆ ਹੁੰਦਾ ਤਾਂ ਸ਼ਾਇਦ ਕੁਝ ਹਜ਼ਾਰ ਕਰੋੜ ਵਿੱਚ ਹੁੰਦਾ। ਲੇਕਿਨ ਅੱਜ 9 ਲੱਖ 10 ਲੱਖ ਕਰੋੜ ਦੇ project ਬਣ ਗਏ ਜੀ। ਅਤੇ ਇਸ ਲਈ ਇਹ ਕੰਮ ਜੋ ਅਸੀਂ ਕਰ ਰਹੇ ਹਾਂ। ਸਰਕਾਰ ਤੁਸੀਂ ਵੀ ਚਲਾਈ ਹੈ ਅਸੀਂ ਵੀ ਚਲਾ ਰਹੇ ਹਾਂ। ਅਤੇ ਜੋ ਵੀ ਸਰਕਾਰ ਵਿੱਚ ਬੈਠਦਾ ਹੈ ਉਨ੍ਹਾਂ ਨੇ ਚਲਾਉਣੀ ਹੁੰਦੀ ਹੈ। ਉਨ੍ਹਾਂ ਦੀ ਜਿੰਮੇਵਾਰੀ ਹੈ। ਲੇਕਿਨ ਚਾਜਾਂ ਦਾ ਚੰਗੇ ਢੰਗ ਨਾਲ ਚਲਾਉਂਦੇ, ਅਤੇ ਜੋ ਸਾਰੀ ਜਗ੍ਹਾਂ ‘ਤੇ ਪੱਥਰ ਹਨ। ਤੁਸੀਂ ਲੋਕਾ ਦੇ ਨਾਮ ਹਨ ਸਾਰੇ ਹਨ ਜੋ ਸ਼ਾਇਦ ਪੱਥਰ ਲੋਕ ਚੋਹੀ ਵੀ ਕਰਕੇ ਲੈ ਗਏ ਹਨ। ਲੇਕਿਨ ਕ੍ਰੈਡਿਟ ਸਾਰਾ ਤੁਹਾਨੂੰ ਹੀ ਜਾਂਦਾ ਹੈ। ਯੋਜਨਾਵਾਂ ਤੁਹਾਡੀਆਂ ਹਨ ਜੀ।
ਹੁਣ ਇੱਥੇ ਸਾਡੇ ਆਜ਼ਾਦ ਸਾਹਿਬ ਨੇ food security bill ਦੀ ਗੱਲ ਕੀਤੀ ਅਤੇ date ਦੇ ਨਾਲ ਬੋਲੇ। ਤੁਹਾਡੇ ਤੋਂ ਕੁਈ ਪੁੱਛੇਗਾ ਜੀ ਕਿ ਤੁਸੀਂ ਜੋ date ਦਿੱਤੀ ਅਸੀਂ ਤਾਂ ਉਸ ਤੋਂ ਬਾਅਦ ਆਏ ਹਾਂ। ਇੱਕ ਸਾਲ ਬਾਅਦ ਆਏ ਹਾਂ। ਇੱਕ ਸਾਲ ਵਿੱਚ ਤੁਸੀਂ ਕਿਉਂ ਨਾ ਹੋਣ ਦਿੱਤਾ। ਅਤੇ ਤੁਸੀਂ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਕਿ ਸੁਪਰੀਮ ਕੋਰਟ ਨੇ ਪੁੱਛਿਆ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੇਰਲ ਜਿੱਥੇ ਤੁਹਾਡੀ ਸਰਕਾਰ ਸੀ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸੀ। ਸੁਪਰੀਮ ਕੋਰਟ ਨੇ ਡੰਡਾ ਮਾਰਿਆ ਸੀ। ਲੇਕਿਨ ਹੁਣ ਤੁਸੀਂ ਉਹ ਵੀ ਸਾਡੇ ਸਿਰ ਪਾ ਦਿੰਦੇ ਹੋ। ਤੁਹਾਨੂੰ ਕਰਨਾ ਚਾਹੀਦਾ ਸੀ। ਅਤੇ ਮੈਂ ਮੰਨਦਾ ਹਾਂ ਕਿ ਜੋ ਅਸੀਂ ਨਿਰਣਾ ਕਰੀਏ ਉਸ ਨੂੰ ਪੂਰਾ ਕਰਨ ਦੀ ਤਿਆਰੀ ਦੇ ਨਾਲ ਕਰਨਾ ਚਾਹੀਦਾ ਹੈ।
ਹੁਣ fertilizer ਦੇ ਕਾਰਖ਼ਾਨੇ ਖੋਲ੍ਹਣ ਦੇ ਲਈ ਤਾਂ ਤੁਸੀਂ ਕਹਿ ਰਹੇ ਹੋ ਸਾਡੇ ਸਮੇਂ ਹੋਇਆ, ਸਾਡੇ ਸਮੇਂ ਹੋਇਆ, ਸਾਡੇ ਸਮੇਂ ਹੋਇਆ ਲੇਕਿਨ ਬੰਦ ਵੀ ਤਾਂ ਤੁਹਾਡੇ ਸਮੇਂ ਹੋਇਆ। ਹਜ਼ਾਰਾਂ ਲੋਕ ਬੇਰੋਜ਼ਗਾਰ ਵੀ ਤਾਂ ਤੁਹਾਡੇ ਹੀ ਸਮੇਂ ਹੋਏ ਉਸ ਦਾ ਵੀ ਤਾਂ ਕ੍ਰੈਡਿਟ ਲਓ। ਅਤੇ ਇਸ ਲਈ ਅੱਜ ਅਸੀਂ ਉਸ ਨੂੰ ਲਾਗੂ ਕਰ ਰਹੇ ਹਾਂ ਅਤੇ ਨੀਤੀਗਤ ਬਦਲਾਅ ਕਰਕੇ ਕਰ ਰਹੇ ਹਾਂ। ਅੱਜ ਦੇਖੋ ਅਸੀਂ ਯੂਪੀ ਵਿੱਚ ਗੋਰਖਪੁਰ, ਬਿਹਾਰ ਵਿੱਚ ਬਰੌਨੀ, ਝਾਰਖੰਡ ਵਿੱਚ ਸਿੰਗਰੀ, ਇਹ ਯੂਰੀਆ ਦੇ ਕਾਰਖਾਨੇ ਜੋ ਬੰਦ ਪਏ ਸੀ ਉਨ੍ਹਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਕੰਮ ਕਰ ਰਹੇ ਹਾਂ। ਜਗਦੀਸ਼ਪੁਰ ਹਲਦੀਆ, ਗੈਸ ਪਾਈਪਲਾਈਨ ਉਸ ਦੇ ਨਾਲ ਅਸੀਂ ਉਸ ਨੂੰ ਵੀ ਜੋੜਿਆ। ਇਹ ਨੀਤੀਗਤ ਬਦਲਾਅ ਕੀਤਾ ਤਾਂ ਕਿ ਉਸ ਨੂੰ ਗੈਸ ਮਿਲ ਜਾਏ ਤਾਂ ਕਾਰਖਾਨੇ ਨੂੰ ਚਲਾਉਣ ਵਿੱਚ ਸੁਵਿਧਾ ਹੋ ਜਾਵੇਗੀ। ਅਤੇ ਇਹ ਉਹ ਇਲਕਾ ਹੈ ਦੇਸ਼ ਦਾ ਜਿੱਥੇ ਇਸ ਤਰ੍ਹਾਂ ਦੀ ਵਿਵਸਥਾ ਕਰੋ ਤਾਂ ਪੂਰਬੀ ਭਾਰਤ ਦੇ ਵਿਕਾਸ ਦੀ ਸੰਭਾਵਨਾ ਵਧ ਜਾਵੇਗੀ। ਅਤੇ ਇਹ ਉਹ ਸਟੇਟ ਨਹੀਂ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾ ਰਿਹਾ ਹੈ। ਦੇਸ਼ ਦੇ ਲਈ ਜ਼ਰੂਰੀ ਹੈ ਕਿ ਪੂਰਬੀ ਭਾਰਤ ਦੇ ਰਾਜਾਂ ਦਾ ਵਿਕਾਸ ਹੋਣਾ ਚਾਹੀਦਾ ਹੈ। ਦੇਸ਼ ਦਾ ਸੰਤੁਲਿਤ ਵਿਕਾਸ ਹੋਣਾ ਚਾਹੀਦਾ ਹੈ। ਇਹ ਸਿੱਧਾ – ਸਿੱਧਾ development ਦੀ theory ਦੇ ਅਧਾਰ ‘ਤੇ ਅਸੀਂ ਕੰਮ ਕਰ ਰਹੇ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਨਾਂ ਚੀਜ਼ਾਂ ਨੂੰ appreciate ਕਰੋਗੇ।
ਸਾਡੇ ਮਾਣਯੋਗ ਮੈਂਬਰ ਸ਼੍ਰੀ ਮਾਨ ਅਮਿਤ ਸ਼ਾਹ ਦਾ ਭਾਸ਼ਣ ਹੋਇਆ। ਅਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਅਜ਼ਾਦ ਸਾਹਿਬ ਨੇ ਉਸ ਵਿੱਚੋਂ ਇਹ ਖੋਜ ਲਿਆ ਕਿ ਤੁਸੀਂ ਇਨ੍ਹਾਂ ਭਾਸ਼ਣ ਬੋਲੇ, ਸਰਦਾਰ ਪਟੇਲ ਦਾ ਨਾਮ ਕਿਉਂ ਨਹੀਂ ਬੋਲੇ। ਮੈਨੂੰ ਚੰਗਾ ਲੱਗਾ ਕਿ ਤੁਸੀਂ ਸਰਦਾਰ ਸਾਹਿਬ ਨੂੰ ਯਾਦ ਕੀਤਾ।
ਹੁਣੇ-ਹੁਣੇ ਗੁਜਰਾਤ ਵਿੱਚ ਚੋਣਾਂ ਹੋਈਆਂ ਸਨ। ਉਨ੍ਹਾਂ ਚੋਣਾ ਵਿੱਚ ਸਾਡੇ ਬਾਬੂ ਭਾਈ ਬੈਠੇ ਹਨ ਇੱਥੇ ਸਰਕਦਾਰ ਪਟੇਲ ਕਾਂਗਰਸ ਪਾਰਟੀ ਦੇ ਹਰ literature ਵਿੱਚ ਸਰਦਾਰ ਸਾਹਿਬ ਸਨ। ਮੈਨੂੰ ਇੰਨਾ ਚੰਗਾ ਲੱਗਾ ਕਿ ਚਲੋ ਬਹੁਤ ਸਾਲਾਂ ਬਾਅਦ ਇਹ ਵੀ ਦਿਨ ਆਇਆ। ਲੇਕਿਨ ਅਤੇ ਜਦੋਂ ਮੈਂ ਇਹ ਸੋਚਦਾ ਸੀ ਕਿ ਇਹ ਪਰੰਪਰਾ ਬਣੀ ਰਹੇਗੀ ਲੇਕਿਨ ਗੁਜਰਾਤ ਦੀਆਂ ਚੋਣਾਂ ਸਮਾਪਤ ਹੋਈਆਂ ਅਤੇ ਇੱਥੇ ਤੁਹਾਡੀ ਪਾਰਟੀ ਦਾ ਪ੍ਰੋਗਰਾਮ ਸੀ। ਹੁਣ ਵੀ ਪੁਰਾਣੇ ਚਿੱਤਰ ਦੇਖ ਸਕਦੇ ਹੋ। ਬੈਕਡ੍ਰਾਪ ‘ਤੇ ਕਿਤੇ ਸਰਦਾਰ ਸਾਹਿਬ ਨਹੀਂ ਹਨ ਅਤੇ ਉਸ ਸਮੇਂ ਅਖਬਾਰਾਂ ਨੇ ਲਿਖਿਆ ਕਿ ਇੱਕ ਹਫ਼ਤੇ ਤੋਂ ਬਾਅਦ ਤੁਹਾਡੇ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਅਤੇ ਸਰਦਾਰ ਸਾਹਿਬ ਗਾਇਬ ਹਨ। ਅਤੇ ਇਹ ਵੀ ਯਾਦ ਕਰੋ ਅਸੀਂ ਸਰਦਾਰ ਸਾਹਿਬ ਦਾ ਨਾਮ ਦੇਣਾ, ਸਾਡੇ ਪ੍ਰਧਾਨ ਜੀ ਨੇ ਉਲੇਖ ਨਹੀਂ ਕੀਤਾ। ਉਹ ਤੁਸੀਂ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਯਾਦ ਕਰੋ ਕਿ ਸਰਦਾਰ ਸਾਹਿਬ ਨੂੰ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਕਦੋਂ ਮਿਲਿਆ। ਇੰਨਾਂ ਸਮਾਂ ਇਸ ਦਰਮਿਆਨ ਕਿਉਂ ਚਲਾ ਗਿਆ। ਅਤੇ ਇਸ ਲਈ ਤੁਸੀਂ ਚਰਚਾ ਕਰੋਂ ਆਰੋਪ ਲਗਾਓ। ਅਤੇ ਇਹ ਰਾਸ਼ਟਰਪਤੀ ਜੀ ਦੇ ਭਾਸ਼ਣ ਤੋਂ ਬਾਹਰ ਦਾ ਵਿਸ਼ਾ ਸੀ ਲੇਕਿਨ ਫਿਰ ਵੀ ਤੁਸੀਂ ਉਠਾਇਆ ਤਾਂ ਚੰਗੀ ਗੱਲ ਹੈ, ਉਠਾਇਆ। ਲੇਕਿਨ ਜਦੋਂ ਤੁਸੀਂ ਕਿਸੇ ਚੀਜ ਨੂੰ ਉਠਾਉਂਦੇ ਹੋ ਤਾਂ ਚਾਰ ਉਂਗਲੀਆਂ ਖੁਦ ਦੇਵੱਲ ਵੀ ਹੁੰਦੀਆਂ ਹਨ। ਇਹ ਤੁਸੀਂ ਨਾ ਭੁੱਲੋ ….. ਤੁਸੀਂ ਹੈਰਾਨ ਹੋਵੋਗੇ ਜੀ.. … ਇਸ ਪ੍ਰਕਾਰ ਦੇ ਕੰਮ ਹੋਏ ਸਾਡੇ ਦੇਸ਼ ਵਿੱਚ, ਹੋ ਸਕਦਾ ਹੈ ਕਿ ਸ਼ਾਇਦ ਤਹਾਡੀ ਕਾਰਜਸ਼ੈਲੀ ਵਿੱਚ ਇਸ ਪ੍ਰਕਾਰ ਦੀਆਂ ਬਾਰੀਕੀਆਂ ਵਿੱਚ ਜਾਣ ਦਾ ਸੁਭਾਅ ਨਹੀਂ ਹੋਵੇਗਾ।
ਮੇਰਾ ਸੁਭਾਗ ਰਿਹਾ ਕਿ ਮੈਂ ਬਹੁਤ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਿਹਾ। ਅਤੇ ਇਸ ਦੇ ਕਾਰਨ ਅਜ਼ਾਦ ਸਾਹਿਬ ਵੀ ਮੁੱਖ ਮੰਤਰੀ ਰਹੇ ਤਾਂ ਪਤਾ ਹੈ ਕਿ ਬਹੁਤ ਬਰੀਕੀ ਵਿੱਚ ਜਾਣਾ ਪੈਦਾਂ ਹੈ। ਸ਼ਰਦ ਰਾਵ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹੇ ਹਨ ਇਨ੍ਹਾਂ ਨੂੰ ਪਤਾ ਹੈ ਕਿ ਬਹੁਤ ਬਰੀਕੀ ਵਿੱਚ ਜਾਣਾ ਪੈਂਦਾ ਹੈ। ਮੁੱਖ ਮੰਤਰੀ ਇੱਧਰ-ਉੱਧਰ ਨਹੀਂ ਜਾ ਸਕਦਾ ਹੈ ਉਸ ਨੂੰ ਬਹੁਤ detail ਵਿੱਚ ਦਿਓ ਅਤੇ ਅਸੀਂ ਸਾਰੇ ਜੋ ਮੁੱਖ ਮੰਤਰੀ ਰਹੇ ਉਨ੍ਹਾਂ ਨੂੰ ਪਤਾ ਹੈ। ਲੇਕਿਨ ਇੱਥੇ ਮੁੱਖ ਮੰਤਰੀ ਤਾਂ ਬਹੁਤ ਘੱਟ ਆਉਂਦੇ ਹਨ, ਆਉਂਦੇ ਹਨ ਤਾਂ ਛੋਟੇ ਜਿਹੇ department ਲੈ ਕੇ ਰਹਿੰਦੇ ਹਨ। ਮੇਰੇ ਜਿੰਮੇ ਇੱਕ ਵੱਡਾ ਕੰਮ ਆ ਗਿਆ ਹੈ। ਅਤੇ ਇਸ ਲਈ ਉਹ ਮੇਰੀ ਆਦਤ ਮੈਨੂੰ ਕੰਮ ਆ ਰਹੀ ਹੈ।
ਸਾਡੇ ਦੇਸ਼ ਵਿੱਚ ਪਿਛਲੇ ਵਰ੍ਹਿਆਂ ਦੌਰਾਨ ਜੋ ਸਿੰਚਾਈ ਦੇ project ਹੋਏ ਜੀ dam ਬਣ ਗਿਆ ਹੋਵੇਗਾ ਲੇਕਿਨ ਇਹ ਪਾਣੀ ਕਿਉਂ ਹੈ? ਖੇਤ ਦੇ ਲਈ ਹੈ ਅਸੀਂ network ਹੀ ਨਹੀਂ ਬਣਾਇਆ। 40-40 50-50 ਸਾਲ ਯਾਨੀ ਕੋਈ ਕਲਪਨਾ ਕਰ ਸਕਦਾ ਹੈ ਕਿ ਛੇ ਮੰਜ਼ਿਲਾਂ ਬਣਾਉ ਅਤੇ staircase ਵੀ ਨਾ ਹੋਵੇ lift ਵੀ ਨਾ ਹੋਵੇ। ਕਿਵੇਂ ਇਸ ਤਰ੍ਹਾਂ ਦਾ ਕੰਮ ਹੋ ਗਿਆ। ਮੈਂ ਉਨ੍ਹਾਂ ਵਿੱਚੋਂ 99 ਨੂੰ Identify ਕੀਤਾ। ਹਜ਼ਾਰਾਂ ਕਰੋੜ ਰੁਪਏ ਦੀ ਯੋਜਨਾ ਨਾਲ ਕੰਮ ਸ਼ੁਰੂ ਕੀਤਾ। ਪਾਣੀ ਕਿਸਾਨਾਂ ਤੱਕ ਪਹੁੰਚੇ ਉਸ ਦਿਸ਼ਾ ਵਿੱਚ ਕੰਮ ਕੀਤਾ ਹੈ। ਅਤੇ 50 ਯੋਜਨਾਵਾਂ ਪੂਰੀਆਂ ਹੋ ਚੁੱਕੀਆਂ ਹਨ, ਬਾਕੀ ਯੋਜਨਾਵਾਂ ਜਲਦੀ ਪੂਰੀਆਂ ਹੋ ਜਾਣ ਉਸ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ।
ਸਵਾਲ ਹੈ ਤੁਸੀਂ ਬਣਾਇਆ-ਬਣਾਇਆ, ਅੱਛਾ ਕੰਮ ਕੀਤਾ- ਅੱਛਾ ਕੀਤਾ, ਲੇਕਿਨ ਸੋਚ ਅਧੂਰੀ ਕੰਮ ਅਧੂਰਾ ਅਤੇ ਰੁਪਏ ਗਏ, ਨਤੀਜਾ ਨਹੀਂ ਮਿਲਿਆ। ਅਤੇ ਅੱਛਾ ਹੁੰਦਾ ਅਗਰ comprehensive ਹੁੰਦਾ, integrated approach ਹੁੰਦੀ, holistic view ਹੁੰਦਾ। ਤਾਂ ਤੁਹਾਡੇ ਹੀ ਸਮੇਂ ਵਿੱਚ ਜੋ ਕੰਮ ਹੋਏ ਹਨ ਉਸ ਵਿੱਚ ਵੀ ਅਗਰ ਪੂਰੇ ਕੀਤੇ ਹੁੰਦੇ ਤਾਂ ਦੇਸ਼ ਦਾ ਭਲਾ ਹੁੰਦਾ। ਤੁਸੀਂ ਨਹੀਂ ਕੀਤੇ ਇਹ ਮੈਂ ਨਹੀਂ ਕਹਿ ਰਿਹਾ। ਲੇਕਿਨ ਕੁਝ ਕਰਨ ਵਾਲੇ ਕੰਮ ਕਿਵੇਂ ਕਰਨੇ ਚਾਹੀਦੇ ਹਨ, ਉਸ ਵਿੱਚ ਬਹੁਤ ਵੱਡੀ ਕਮੀ ਰਹਿ ਗਈ ਹੈ। ਜਿਨ੍ਹਾਂ ਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲਿਆ ਹੈ ਉਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚੀਜ਼…
ਅਤੇ ਇਸ ਲਈ ਦੇਖਿਆ ਹੋਵੇਗਾ ਅਸੀਂ ਆ ਕੇ ਇੱਕ ਵੱਡਾ ਬਦਲਾਅ ਕੀਤਾ ਹੈ.. ਅਸੀਂ ਆਪਣੇ ਦੇਸ਼ ਵਿੱਚ ਜ਼ਿਆਦਾਤਰ ਬਜਟ Allocation ਹੋਣਾ ਯਾਨੀ ਉੱਥੋਂ ਹੀ ਜ਼ਿਆਦਾਤਰ ਸੰਤੋਸ਼ ਮੰਨਿਆ ਜਾਂਦਾ ਹੈ। ਤਾਲੀ ਵਜ ਜਾਂਦੀ ਹੈ, ਉਹ Allocate ਹੋ ਜਾਂਦਾ ਹੈ। outlay ਵੱਲ ਦੇਖਣ ਵਾਲੀ ਸੰਖਿਆ ਬਹੁਤ ਘੱਟ ਹੈ। । output ‘ਤੇ ਦੇਖਣ ਵਾਲੀ ਉਸ ਤੋਂ ਵੀ ਘੱਟ ਹੈ। ਅਤੇ outcome ਦੀ ਚਰਚਾ ਹੀ ਨਹੀਂ ਹੁੰਦੀ। ਅਸੀਂ ਪੂਰਾ work culture ਅਜਿਹਾ ਬਣਾ ਦਿੱਤਾ ਹੈ। ਇਸ ਸਰਕਾਰ ਨੇ ਤਾਕੀਦ ਕਰ ਰੱਖੀ ਹੈ ਅਤੇ Parliament ਵਿੱਚ ਰੱਖਦੇ ਹਾਂOutcome report ਤਾਕਿ ਰੁਪਿਆ ਜਿਸ ਕੰਮ ਲਈ ਨਿਕਲਿਆ ਸੀ ਉਸੇ ਕੰਮ ਵਿੱਚ ਗਿਆ ਕਿ ਨਹੀਂ ਗਿਆ। ਅਤੇ ਇਸ ਲਈ outcome ’ਤੇ ਬਲ ਦੇਣ ਦੇ ਦਿਸ਼ਾ ਵਿੱਚ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ। ਹੁਣ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿਸ਼ੇ ਦੀ ਇੱਥੇ ਚਰਚਾ ਹੋਈ ਹੈ। ਮੈਂ ਹੈਰਾਨ ਹਾਂ ਕਿ ਕਿਸਾਨ ਦੀ ਆਮਦਨੀ ਡਬਲ ਕਰਨ ਵਿੱਚ ਕਿਸ ਨੂੰ ਇਤਰਾਜ਼ ਹੋ ਸਕਦਾ ਹੈ। ਕੋਈ ਇਤਰਾਜ਼ ਨਹੀਂ ਹੋ ਸਕਦਾ ਹੈ। ਅਤੇ ਅਸੀਂ ਇਸ ਲਈ ਨਹੀਂ ਕਿ ਉਸਦੇ ਨਾਲ ਕੋਈ ਰਾਜਨੀਤੀ ਹੈ ਇੱਥੇ ਬੈਠੇ ਹੋਏ ਹਰ ਵਿਅਕਤੀ ਦੇ ਦਿਲ ਵਿੱਚ ਹੀ ਹੈ ਕਿ ਇਹ ਇੱਕ ਅਜਿਹਾ ਕੰਮ ਹੈ ਜਿਸਨੂੰ ਸਾਨੂੰ ਕਰਨਾ ਚਾਹੀਦਾ ਹੈ।
ਹੁਣ ਇਹ ਕਿਵੇਂ ਹੋਵੇਗਾ ਜ਼ਮੀਨ ਦੇ ਟੁਕੜੇ ਵੱਧਦੇ ਜਾ ਰਹੇ ਹਨ। ਪਰਿਵਾਰਾਂ ਦੀ ਸੰਖਿਆ ਵੱਧਦੀ ਹੈ ਅਗਰ ਉਸ ਦੀ 10 ਵਿੱਘੇ ਜ਼ਮੀਨ ਹੈ ਤਾਂ ਬੱਚਿਆਂ ਵਿੱਚ ਵੰਡੀ ਜਾਂਦੀ ਹੈ ਤਾਂ 2 ਵਿੱਘੇ, 1 ਵਿੱਘੇ ਵਿੱਚ ਆ ਜਾਂਦੀ ਹੈ ਤਾਂ ਕਠਿਨਾਈ ਹੈ, ਤਾਂ ਸਾਨੂੰ Technology intervention agro tech ਵੱਲ ਜਾਣਾ ਹੀ ਪਵੇਗਾ। ਸਾਨੂੰ Modernise ਹੋਣਾ ਹੀ ਪਵੇਗਾ।ਅਤੇ ਇਹ ਅਗਰ ਅਸੀਂ ਕਰਦੇ ਹਾਂ ਤਾਂ ਬਦਲਾਅ ਹੋਵੇਗਾ। soil health card ਇੱਕ ਯਤਨ ਹੈ। per drop more crop, micro irrigation ਇੱਕ ਯਤਨ ਹੈ। sprinkler.. ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਕਿਸਾਨ flood irrigation ਦੇ ਬਿਨਾ sugar cane ਹੋ ਹੀ ਨਹੀਂ ਸਕਦਾ ਇਹ conviction ਵਾਲਾ ਸੀ। ਉਹ ਇਹ ਹੀ ਮੰਨਦਾ ਸੀ ਕਿ ਗੰਨੇ ਦੀ ਖੇਤੀ ਲਈ ਖੇਤ ਇੱਕਦਮ ਲਬਾਲਬ ਪਾਣੀ ਨਾਲ ਭਰਿਆ ਹੋਇਆ ਹੋਣਾ ਚਾਹੀਦਾ ਹੈ। ਲੇਕਿਨ ਅਨੁਭਵ ਨਾਲ…ਮੈਂ ਤਾਂ ਗੁਜਰਾਤ ਵਿੱਚ ਸੀ ਤਾਂ ਮੇਰਾ ਨਿਯਮ ਸੀ sprinkler ਤੋਂ sugar cane ਹੋ ਰਹੀ ਹੈ sugar ਦਾ level ਬਹੁਤ ਉੱਚਾ ਆਇਆ ਹੈ। ਹੁਣ ਹੌਲੀ-ਹੌਲੀ ਦੇਸ਼ਭਰ ਵਿੱਚ ਪਾਣੀ ਬਚੇਗਾ। ਹੁਣ ਅਜਿਹੇ ਕਈ ਅਭਿਆਸ ਹਨ। ਪਹਿਲਾਂ ਸਭ ਨੂੰ ਪਤਾ ਹੈ ਕੇਲੇ ਦੀ ਖੇਤੀ ਜੋ ਕਰਦੇ ਸਨ। ਕੇਲੇ ਦੀ ਖੇਤੀ ਕਰਨ ਨਾਲ ਕੇਲੇ ਦਾ ਫਲ ਮਿਲਣ ਤੋਂ ਬਾਅਦ ਉਹ ਜੋ ਉਸਦਾ ਥੜ ਖੜ੍ਹਾ ਰਹਿੰਦਾ ਹੈ। ਉਸਨੂੰ ਉਠਾਉਣ ਲਈ ਪੈਸਾ ਦੇਣਾ ਪੈਂਦਾ ਸੀ। ਇੱਕ ਏਕੜ ’ਤੇ 5 ਹਜ਼ਾਰ, 10 ਹਜ਼ਾਰ, 15 ਹਜ਼ਾਰ ਦੇਣਾ ਪੈਂਦਾ ਸੀ।
ਸਾਡੇ ਇੱਥੇ Agriculture University ਨੇ ਜੋ ਨਤੀਜਾ ਦਿੱਤਾ – ਕੇਲੇ ਦੇ ਥੜ ਵਿੱਚੋਂ ਉਸ ਨੇ ਫਾਈਬਰ ਬਣਾਇਆ, fabrics ਬਣਾਇਆ ਅਤੇ ਕੱਪੜੇ ਬਣਾਏ। ਅਤੇ ਬਹੁਤ ਵਧੀਆ quality ਦੇ ਕੱਪੜੇ ਬਣ ਰਹੇ ਹਨ। ਇੰਨ੍ਹਾਂ ਹੀ ਨਹੀਂ ਜਿੱਥੇ ਸੁੱਕੀ ਜ਼ਮੀਨ ਹੈ ਉੱਥੇ ਉੱਧਰ ਉਸ ਨੂੰ ਕੱਟ ਕੇ ਪਾ ਦਿੱਤਾ ਤਾਂ 90 ਦਿਨ ਤੱਕ ਬਿਨਾ ਪਾਣੀ ਉੱਥੇ ਰੁੱਖ-ਪੌਦੇ ਅੱਗੇ ਵਧ ਸਕਦੇ ਹਨ। ਹੁਣ ਅੱਜ ਜੋ wastage ਸੀ ਉਹ wealth ਵਿੱਚ create ਹੋਇਆ ਅਤੇ ਅੱਜ ਉਸ ਨੂੰ ਲੈਣ ਲਈ ਲੋਕ ਆਉਂਦੇ ਹਨ ਅਤੇ ਉਹ 10 ਹਜ਼ਾਰ, 15 ਹਜ਼ਾਰ ਏਕੜ ਦਾ, ਦੇ ਰਹੇ ਹਨ। ਸਾਡੇ ਦੇਸ਼ ਵਿੱਚ Agriculture ਦਾ ਜੋ waste ਹੈ ਉਸੇ ’ਤੇ ਅਸੀਂ ਬਲ ਦੇਈਏ ਤਾਂ ਵੀ ਅਸੀਂ ਉਨ੍ਹਾਂ ਦੀ Income ਵਿੱਚ ਮਦਦ ਕਰ ਸਕਦੇ ਹਾਂ। ਅਤੇ ਦੇਸ਼ ਵਿੱਚ ਵੀ ਹੁਣ sugar ਸਾਡੇ ਇੱਥੇ sugar ਜ਼ਿਆਦਾ ਹੋ ਜਾਵੇ ਤਾਂ ਵੀ ਕਿਸਾਨ ਮਰੇਗਾ, sugar ਘੱਟ ਹੋ ਜਾਵੇ ਤਾਂ ਵੀ ਕਿਸਾਨ ਮਰੇਗਾ। sugar ਜ਼ਿਆਦਾਤਰ ਕਿਸਾਨਾਂ ਕਰਕੇ ਚੱਲੀਆਂ ਹੋਈਆ ਫੈਕਟਰੀਆਂ ਹਨ। ਹੁਣ ਅਸੀਂ ਇੰਥੋਨਲ 10% ਕਰ ਦਿੱਤਾ। ਹੁਣ ਇਸ ਦੇ ਕਾਰਨ ਜਿਸ ਸਮੇਂ ਇਹ ਪ੍ਰੈਸ਼ਰ ਆਵੇਗਾ sugar ਦੀmarket ’ਤੇ global impact ਰਹਿੰਦਾ ਹੈ ਤਾਂ ਇੰਥੋਨਲ ’ਤੇ divert ਕਰਾਂਗੇ ਤਾਂ ਕਿਸਾਨ ਨੂੰ ਸੁਰੱਖਿਆ ਦੀ ਸੰਭਾਵਨਾ ਹੋ ਜਾਵੇਗੀ।
ਅਸੀਂ ਕਿਸਾਨ ਸੰਪਦਾ ਯੋਜਨਾ ਵੀ, ਸਾਨੂੰ ਪਤਾ ਹੈ ਲੱਖਾਂ ਕਰੋੜਾਂ ਰੁਪਏ ਸਾਡੇ ਇਸ ਲਈ ਬਰਬਾਦ ਹੋ ਰਹੇ ਹਨ ਕਿ ਖੇਤ ਤੋਂ ਲੈ ਕੇ ਮਾਰਕੀਟ ਤੱਕ ਚੇਨ ਵਿੱਚ ਕਈ weak point ਹਨ।Infrastructure ਦੇ ਕਈ weak point ਹਨ। ਸਾਡੀ ਬੀਜ ਤੋਂ ਬਾਜ਼ਾਰ ਤੱਕ ਦੀcomprehensive approach ਹੋਵੇਗੀ ਤਦ ਜਾ ਕੇ ਯਤਨ ਹੋਵੇਗਾ ਅਤੇ ਇਸ ਲਈ ਅਸੀਂ ਉਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।
ਅਤੇ ਮੈਂ ਮੰਨਦਾ ਹਾਂ ਕਿ e-NAM ਯੋਜਨਾ ਹੋਵੇ, e-NAM ਯੋਜਨਾ ਹੁਣੇ ਤੋਂ ਸ਼ੁਰੂ ਹੋਈ ਹੈ। ਕਈ ਰਾਜ ਹਨ ਜਿਨ੍ਹਾਂ ਨੂੰ ਹੁਣ ਵੀ ਆਪਣੇ APMC Act ਵਿੱਚ ਬਦਲਾਅ ਕਰਨਾ ਚਾਹੀਦਾ ਹੈ, ਨਹੀਂ ਕੀਤਾ ਹੈ। ਲੇਕਿਨ ਕਰੀਬ-ਕਰੀਬ 36 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ e-NAM ਦੇ ਉੱਪਰ ਕਿਸਾਨਾਂ ਨੇ Online ਵਿਕਰੀ ਕਰਕੇ ਕੀਤਾ ਹੈ। 36 ਹਜ਼ਾਰ ਦਾ ਕਾਰੋਬਾਰ ਆਪਣੇ ਆਪ ਵਿੱਚ ਵੱਡਾ ਹੁੰਦਾ ਹੈ, ਸ਼ੁਭ ਸ਼ੁਰੂਆਤ ਹੈ। ਉਹ, ਮੈਂ ਸਮਝਦਾ ਹਾਂ ਕਾਫ਼ੀ ਅੱਗੇ ਜਾਵੇਗਾ।
ਸਾਨੂੰ Value Addition ’ਤੇ ਜਾਣਾ ਪਵੇਗਾ। ਕਿਸਾਨ ਅਗਰ ਹਰੀ ਮਿਰਚ ਵੇਚਦਾ ਹੈ ਤਾਂ ਬਹੁਤ ਘੱਟ ਮਿਲਦਾ ਹੈ ਲੇਕਿਨ ਮਿਰਚ ਅਗਰ ਲਾਲ ਹੁੰਦੀ ਹੈ ਤਾਂ ਲਾਲ ਹੋ ਕੇ ਪਾਊਡਰ ਬਣਦੀ ਹੈ। ਪਾਊਡਰ ਹੋ ਕੇ ਪੈਕਿੰਗ ਹੁੰਦੀ ਹੈ ਅਤੇ ਉਹ ਵੀ ਚੰਗੇ ਢੰਗ ਨਾਲ ਬ੍ਰਾਂਡਿੰਗ ਹੁੰਦੀ ਹੈ ਤਾਂ ਕਿਸਾਨ ਦੀ ਆਮਦਨ ਵਧਦੀ ਹੈ। ਸਾਨੂੰ Value Addition ’ਤੇ ਜਾਣਾ ਪਵੇਗਾ।
ਸਾਡੇ ਕਿਸਾਨ ਦੀ Allied Activity ਅੱਜ ਖੇਤ ਦੇ ਅੰਦਰ Solar Energy ਦਾ Farm ਜੋੜਿਆ ਜਾ ਸਕਦਾ ਹੈ, ਕਿਸਾਨ ਦੀ ਆਮਦਨ ਵਧਾ ਸਕਦਾ ਹੈ। Solar pump ਉਸਦੀ ਬਿਜਲੀ ਵੀ ਪੈਦਾ ਕਰ ਸਕਦਾ ਹੈ। Solar pump ਚਲਾ ਸਕਦਾ ਹੈ। Diesel ਦਾ ਖਰਚ ਘੱਟ ਕਰ ਸਕਦਾ ਹੈ। ਬਿਜਲੀ ਦਾ ਖਰਚ ਘੱਟ ਕਰ ਸਕਦਾ ਹੈ। ਅਤੇ ਉਹ ਬਿਜਲੀ ਰਾਜ ਸਰਕਾਰਾਂ ਖਰੀਦ ਵੀ ਸਕਦੀਆਂ ਹਨ। ਤਾਂ ਉਸ ਦੇ ਇੱਕ ਬਹੁਤ ਵੱਡੇ ਖਰਚ ਵਿੱਚ ਕਮੀ ਹੋਵੇਗੀ
ਅੱਜ ਅਸੀਂ ਬਾਂਸ Bamboo 90 ਸਾਲ ਤੋਂ, ਤੁਹਾਡਾ ਦੋਸ਼ ਨਹੀਂ ਹੈ। 90 ਸਾਲ ਤੋਂ ਕਾਨੂੰਨ ਬਣਾ ਦਿੱਤਾ ਕਿ ਇਹ ਤਾਂ tree ਹੈ ਕੋਈ ਕੱਟ ਨਹੀਂ ਸਕਦਾ। ਜਦਕਿ ਸਾਰੀ ਦੁਨੀਆ ਵਿੱਚ Bamboo Grass ਹੈ। ਹੁਣ ਇਹ ਤੁਹਾਨੂੰ ਕਰਨਾ ਚਾਹੀਦਾ ਸੀ ਤਾਂ ਚਲੋ ਕ੍ਰੈਡਿਟ ਤੁਹਾਨੂੰ ਜਾਂਦਾ ਹੈ। ਅਸੀਂ ਸੋਚਿਆ, ਅਸੀਂ ਉਠਾਇਆ, ਅੱਜ ਅਸੀਂ Bamboo ਨੂੰ Grass ਦੀ category ਵਿੱਚ ਰੱਖਿਆ। ਅੱਜ ਕਿਸਾਨ ਆਪਣੇ ਖੇਤ ਦੇ ਕਿਨਾਰੇ ’ਤੇ Bamboo ਦੀ ਖੇਤੀ ਕਰ ਸਕਦਾ ਹੈ। Bamboo ਦੀ ਖੇਤੀ ਤੋਂ ਉਸ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈ। ਉਹ ਅਤਿਰਿਕਤ ਹੈ। ਅਤੇ Bamboo ਅੱਜ ਹਿੰਦੁਸਤਾਨ ਬਜ਼ਾਰ ਕਰੋੜ ਦਾ BambooImport ਕਰਦਾ ਹੈ। ਅਸੀਂ ਮਾਚਿਸ ਦੀਆਂ ਤੀਲੀਆਂ ਲਈ Bamboo ਬਾਹਰ ਤੋਂ ਲਿਆਉਂਦੇ ਹਾਂ, ਪਤੰਗ ਲਈ Bamboo ਬਾਹਰ ਤੋਂ ਲਿਆਂਉਂਦੇ ਹਾਂ। ਇੱਕ ਛੋਟਾ ਜਿਹਾ ਫੈਸਲਾ ਹੈ ਕਿ ਕਿਸਾਨ ਦੀ ਆਮਦਨ ਵਧਾਉਣ ਦੀ ਤਾਕਤ ਆ ਜਾਵੇ।
ਸਾਡਾ ਕਿਸਾਨ ਮਧੂਮੱਖੀ, ਹੁਣ ਮੈਂ ਹੈਰਾਨ ਹਾਂ ਜੀ ਮਧੂਮੱਖੀ ਦੇ ਖੇਤਰ ਵਿੱਚ ਕਿੰਨ੍ਹਾ ਕੰਮ ਹੋ ਸਕਦਾ ਸੀ ਅਸੀਂ ਉਸਨੂੰ ਨਹੀਂ ਕਰ ਪਾਏ। ਮੈਂ ਹੈਰਾਨ ਹਾਂ ਕਿਉਂ ਨਹੀਂ ਕਰ ਪਾਏ। ਇਨ੍ਹੀਂ ਦਿਨੀਂ ਅਸੀਂ ਚਾਰ ਸਾਲ ਵਿੱਚ 11 Integrated bee keeping development centre ਖੜੇ ਕੀਤੇ ਹਨ। ਅਤੇ ਸ਼ਹਿਦ ਦੇ ਉਤਪਾਦਨ ਵਿੱਚ 38%increase ਹੋਇਆ ਹੈ। ਅਤੇ ਇਹ ਸ਼ਹਿਦ ਹੁਣ ਦੁਨੀਆ ਦੇ ਬਜ਼ਾਰ ਵਿੱਚ ਜਾਣ ਲੱਗਾ ਹੈ। ਅਤੇ ਸੱਭ ਤੋਂ ਵੱਡੀ ਗੱਲ ਜਿਸ ’ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਦੁਨੀਆ holistic health care ਵੱਲ ਜਾ ਰਹੀ ਹੈ। ਦੁਨੀਆ Eco friendly life ਵੱਲ conscious ਹੋਈ ਹੈ।
ਅਤੇ ਉਸਦੇ ਕਾਰਨ chemical wax ਦੀ ਬਜਾਏ bee wax ਦੀ ਮੰਗ ਵਧ ਰਹੀ ਹੈ। ਸਾਡਾ ਇਹ honey bee ਦਾ ਕੰਮ ਇੰਨੀ ਵੱਡੀ ਮਾਤਰਾ ਵਿੱਚ bee wax ਨੂੰ ਬਲ ਦੇ ਸਕਦਾ ਹੈ ਕਿ ਜਿਸਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਅਸੀਂ ਬਹੁਤ ਵੱਡਾ Global Market Capture ਕਰ ਸਕਦੇ ਹਾਂ। ਅਤੇ ਸਾਡਾ ਕਿਸਾਨ ਇੱਕ ਪਾਸੇ, ਰੁੱਖ ਦੇ ਹੇਠਾਂ ਕੰਮ ਕਰ ਸਕਦਾ ਹੈ- ਪਸ਼ੂ-ਪਾਲਣ, fisheries, poetry, value addition ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਇੱਕਠੇ ਕਰਕੇ ਕਿਸਾਨਾਂ ਦੇ ਘਰ ਤੱਕ ਪਹੁੰਚਾਵਾਂਗੇ। ਮੈਂ ਨਹੀਂ ਮੰਨਦਾ ਹਾਂ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਨ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ। ਕਿਸਾਨ ਨੂੰ ਤਾਕਤ ਮਿਲ ਸਕਦੀ ਹੈ। ਯਤਨ ਸਾਨੂੰ ਸਾਰਿਆਂ ਨੂੰ ਕਰਨੇ ਹੋਣਗੇ ਅਤੇ ਅਸੀਂ ਸਾਰੇ ਯਤਨ ਕਰਾਂਗੇ। ਤਾਂ ਨਤੀਜਾ ਜ਼ਰੂਰ ਮਿਲੇਗਾ। ਅਤੇ ਸਾਡਾ ਉਸ ਦਿਸ਼ਾ ਵਿੱਚ ਯਤਨ ਰਹਿਣਾ ਚਾਹੀਦਾ ਹੈ।
ਅੱਜ ਸਾਡੇ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, Make in India ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਜਨਧਨ ਯੋਜਨਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਅੰਤਰਰਾਸ਼ਟਰੀ ਯੋਗਾ ਦਿਵਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਕਾਲੇਧਨ ’ਤੇ ਹੋ ਰਹੀ ਕਾਰਵਾਈ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਸਰਜੀਕਲ ਸਟ੍ਰਾਈਕ ’ਤੇ ਸਵਾਲ ਉਠਾਏ ਜਾ ਰਹੇ ਹਨ।
ਲੇਕਿਨ ਹੁਣ ਤੁਸੀਂ ਮੈਨੂੰ ਦੱਸੋ ਓਬੀਸੀ ਕਮਿਸ਼ਨ ਨੂੰ ਸੰਵਿਧਾਨ ਦਾ ਦਰਜਾ ਮਿਲਿਆ, ਕੌਣ ਇਸਦਾ ਵਿਰੋਧ ਕਰਨਾ ਚਾਹੇਗਾ ਕੋਈ ਕਾਰਨ ਦੱਸੋ ਇੰਨੇ ਸਾਲਾਂ ਤੋਂ ਮੰਗ ਸੀ। ਤੁਹਾਡੀਆਂ ਕੋਈ ਮਜ਼ਬੂਰੀਆਂ ਹੋਣਗੀਆਂ, ਨਹੀਂ ਲਿਆਏ। ਇਸ ਸਦਨ ਵਿੱਚ, ਅਸੀਂ ਇਸ ਨੂੰ, ਇਸ ਕਮੇਟੀ ਵਿੱਚ ਪਾਵੋ, ਉਸ ਕਮੇਟੀ ਵਿੱਚ ਪਾਵੋ, ਲਟਕਿਆ ਪਿਆ ਹੈ। ਕੀ ਅਸੀਂ ਇਸ ਕੰਮ ਨੂੰ ਨਹੀਂ ਕਰ ਸਕਦੇ?
ਇਹ ਜਦੋਂ ਖੁੱਲ੍ਹਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੁੰਦੀ ਹੈ, ਜਨਤਾ ਜਰਨਾਧਨ ਨੂੰ ਫੇਸ ਕਰਨ ਦੀ ਤਾਕਤ ਨਹੀਂ ਹੁੰਦੀ, ਅੱਜ ਜੋ ਓਬੀਸੀ ਸਮਾਜ ਦੇ ਅੰਦਰ ਜੋ aspirations ਜਾਗੇ ਹਨ, ਅੱਜ ਜੋ ਓਬੀਸੀ ਸਮਾਜ ਜਾਗਰੂਕ ਹੋਇਆ ਹੈ, ਓਬੀਸੀ ਆਪਣੇ ਹੱਕ ਲਈ ਮੈਦਾਨ ਵਿੱਚ ਆਇਆ ਹੈ। ਅਤੇ ਤੁਹਾਡੀ ਰਾਜਨੀਤੀ ਖੁਲ੍ਹੇ ਆਮ ਗੱਲ ਕਰਨ ਦੀ ਹਿੰਮਤ ਨਹੀਂ ਕਰਦੀ ਹੈ ਇਸ ਲਈ ਬਹਾਨੇਬਾਜੀ ਕਰ ਰਹੇ ਹੋ। ਲੇਕਿਨ ਇਸ ਦੇਸ਼ ਦਾ ਓਬੀਸੀ ਸਮਾਜ ਦੇਸ਼ ਨੂੰ ਦੇਣ ਵਾਲਿਆਂ ਵਿੱਚੋਂ ਹੈ ਉਹ ਅਗਰ ਆਪਣਾ ਹੱਕ ਮੰਗਦਾ ਹੈ ਤਾਂ ਮੈ ਤਾਕੀਦ ਕਰਾਂਗਾ ਕਿ ਰਾਜਨੀਤੀ ਛੱਡ ਕੇ ਅਤੇ ਨਵੀਆਂ-ਨਵੀਆਂ ਚੀਜ਼ਾਂ ਜੋੜਨ ਦੇ ਨਾਮ ’ਤੇ ਰੋਕਣ ਦਾ ਯਤਨ ਕਰਨ ਦੀ ਬਜਾਏ ਇਸ ਨੂੰ ਪਾਸ ਕਰਨ।
ਤੀਹਰਾ ਤਲਾਕ…. ਅਗਰ ਤੁਹਾਨੂੰ ਲੱਗਦਾ ਹੈ ਕਿ ਤਿੰਨ ਤਲਾਕ ਦੇ ਵਿਸ਼ੇ ’ਤੇ ਤੁਸੀਂ ਜਿਸ ਤਰ੍ਹਾਂ ਦਾ ਕਾਨੂੰਨ ਚਾਹੁੰਦੇ ਹੋ। ਕਿਸਨੇ ਰੋਕਿਆ ਸੀ ਤੁਹਾਨੂੰ 30 ਸਾਲ ਪਹਿਲਾਂ ਮਾਮਲਾ ਤੁਹਾਡੇ ਹੱਥ ਵਿੱਚ ਆਇਆ ਸੀ। ਤੁਹਾਨੂੰ ਜਿਸ ਤਰ੍ਹਾਂ ਦਾ ਚਾਹੀਦਾ ਸੀ ਬਣਾਉਣਾ ਸੀ, ਕਰਨਾ ਤਾਂ ਸੀ। ਲੇਕਿਨ ਤੁਹਾਡੀ ਰਾਜਨੀਤੀ… ਤੁਹਾਡੇ ਹੀ ਮੰਤਰੀ ਦਾ ਭਾਸ਼ਣ ਸੀ….ਸੀ ਉਸ ਵਿੱਚ ਤਿੰਨ ਤਲਾਕ ਕਿਉਂ ਜਾਣਾ ਚਾਹੀਦਾ ਹੈ। ਲੇਕਿਨ ਜਦ ਚਾਰੋਂ ਪਾਸਿਓਂ ਆਵਾਜ਼ ਉੱਠੀ, ਰਾਜਨੀਤੀ ਖਤਰੇ ਵਿੱਚ ਆਈ ਵੋਟ ਬੈਂਕ ਖਤਰੇ ਵਿੱਚ ਪੈ ਗਿਆ ਅਤੇ ਅਚਾਨਕ ਉਸ ਮੰਤਰੀ ਨੂੰ ਵੀ ਜਾਣਾ ਪਿਆ ਅਤੇ ਉਸ ਮਿਸ਼ਨ ਨੂੰ ਵੀ ਜਾਣਾ ਪਿਆ। ਅਤੇ ਇਸ ਲਈ ਜੋ ਕਾਰਨ ਦਿੱਤੇ ਜਾ ਰਹੇ ਹਨ। ਹਿੰਦੁਸਤਾਨ ਦੇ ਹਰ Criminal ਕਾਨੂੰਨ ਦੇ ਅੰਦਰ ਜਿੱਥੇ ਸਜ਼ਾ ਹੈ ਉਹ logic ਦੇ ਰਹੇ ਹਨ ਲਾਗੂ ਹੋ ਸਕਦਾ ਹੈ। ਕਿ ਭਈ ਉਸਨੇ ਕਿਸੇ ਦਾ ਕਤਲ ਕੀਤਾ ਘਰ ਦੀ ਇਕਲੌਤਾ ਬੇਟਾ ਹੈ, 30 ਸਾਲ ਦੀ ਉਮਰ ਹੈ। ਹੁਣ ਉਸ ਲੀ ਜੇਲ੍ਹ ਜਾਣ ਦਾ ਕਾਨੂਨ ਕਿਉਂ ਬਣਾਇਆ। ਬਜ਼ੁਰਗ ਮਾਂ-ਬਾਪ ਕੀ ਖਾਣਗੇ। ਹਿੰਦੂ ਦੋ ਵਿਆਹ ਕਰੇ ਉਹ ਜੇਲ੍ਹ ਚਲਾ ਜਾਵੇ ਉਸ ਦੇ ਲਈ ਸਜ਼ਾ ਹੋਵੇ। ਤਦ ਤੁਹਾਨੂੰ ਵਿਚਾਰ ਨਹੀਂ ਆਇਆ ਕਿ ਉਸਦੇ ਪਰਿਵਾਰ ਦੇ ਲੋਕ ਕੀ ਖਾਣਗੇ। ਹੈ ਸਜ਼ਾ`? ਅਤੇ ਇਸ ਲਈ ਮੈਂ ਨਹੀਂ ਮੰਨਦਾ ਹਾਂ ਕੋਈ ਵੀ ਇਸ ਨੂੰ ਅਧਿਐਨ ਕਰੇਗਾ ਉਸ ਨੂੰ ਹੈਰਾਨੀ ਹੋਵੇਗੀ ਕਿ ਤੁਸੀਂ ਕਿਸ ਗੱਲ ਦੀ ਗੱਲ ਕਰ ਰਹੇ ਹੋ।
ਕਦੇ-ਕਦੇ ਮੈਨੂੰ ਲੱਗਦਾ ਹੈ ਸ਼ਾਇਦ ਸਾਡੇ ਨਰੇਸ਼ ਜੀ ਨੇ ਬਹੁਤ ਹਮਦਰਦੀ ਦਿਖਾਈ ਸੀ ਕਿ ਉਹ ਚੀਰ ਹਰਨ ਕਰ ਰਹੇ ਸਨ ਉਹ ਕਹਿਣਾ ਕਠਿਨ ਹੈ। ਲੇਕਨ ਬਹੁਤ ਕੁਝ ਕਹਿ ਰਹੇ ਸਨ। ਡਰ, ਜੇਲ੍ਹ ਦੁੱਖ-ਭੋਗੀ ਹਾਂ, 15 ਸਾਲ ਤੱਕ ਕੀ ਕੁਝ ਝੱਲਿਆ ਹੈ ਸਾਨੂੰ ਪਤਾ ਹੈ। ਲੇਕਿਨ ਕਾਨੂੰਨ-ਕਾਨੂੰਨ ਦਾ ਕੰਮ ਕਰੇ ਕਿ ਨ ਕਰੇ ਅਤੇ ਤੁਸੀਂ ਇੱਥੇ ਕਹੋ ਕਿਸੇ ਦੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ, ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਿੰਨਾ ਕੀਤਾ ਜਾ ਰਿਹਾ ਹੈ। ਅਤੇ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਾਨੂੰਨ ਦਾ ਮਖੌਲ ਉਡਾ ਰਹੇ ਹਾਂ ਕਿ ਨਹੀਂ ਉਡਾਰਹੇ। ਕਾਨੂੰਨ ਤੈਅ ਕਰੇਗਾ, ਕੀ ਹੋਵੇਗਾ। ਅਤੇ ਇਸ ਲਈ ਮੈਨੂੰ ਜਵਾਬ ਦੇ ਕੇ ਕਿ ਮਦਦ ਕਰੋ। ਅਜਿਹੇ ਵਿੱਚ ਸਾਨੂੰ ਮਦਦ ਕਰੋ।
ਇੱਕ ਕਵੀ ਦੁਸ਼ਯੰਤ ਕੁਮਾਰ ਦੀ ਕਵਿਤਾ ਦੇ ਸ਼ਬਦ ਹਨ
ਉਨਕੀ ਅਪੀਲ ਹੈ ਕਿ ਉਨਹੇਂ ਹਨ ਮਦਦ ਕਰੇਂ,
ਚਾਕੂ ਕੀ ਪੱਸਲੀਓਂ ਸੇ ਗੁਜ਼ਾਰਿਸ਼ ਤੋਂ ਦੇਖੀਏ।
(एक कवि दुष्यंत कुमार की कविता के शब्द हैं
उनकी अपील है कि उन्हें हम मदद करें,
उनकी अपील है कि उन्हें हम मदद करें,
चाकू की पसलियों से गुंजारिश तो देखिए)
ਮਹਿਲਾਵਾਂ ’ਤੇ ਅੱਤਿਆਚਾਰ, ਮੈਂ ਨਹੀਂ ਜਾਣਦਾ ਹਾਂ ਮਹਿਲਾ ’ਤੇ ਅਤਿਆਚਾਰ ਇਹ ਕਾਂਗਰਸ, ਬੀਜੇਪੀ, ਢਿਗਣੀ ਪਾਰਟੀ, ਫਲਾਨੀ ਪਾਰਟੀ ਢੀਂਗਰੀ ਪਾਰਟੀ ਦਾ ਵਿਸ਼ਾ ਹੈ। ਹੋ ਹੀ ਨਹੀਂ ਸਕਦਾ ਅਤੇ ਜੋ ਚਿੰਤਾ ਤੁਸੀਂ ਪ੍ਰਗਟਾਈ ਹੈ ਉਹ ਚਿੰਤਾ ਬਹੁਤ ਕੁਦਰਤੀ ਹੈ। ਜੋ ਆਜ਼ਾਦ ਸਾਹਬ ਨੇ ਦੱਸੀ ਹੈ। ਅਤੇ ਇਸ ਲਈ ਮੈਂ ਹਿੰਮਤ ਕੀਤੀ ਸੀ ਲਾਲ ਕਿਲ੍ਹੇ ’ਤੇ ਕਹਿਣ ਦੀ… ਕਿ ਲੜਕੀਆਂ ਲਈ… ਤਾਂ ਬਹੁਤ ਕੁਝ ਕਿਹਾ ਜਾਂਦਾ ਹੈ ਲੇਕਿਨ ਕੋਈ ਤਾਂ ਪੁੱਛੋ ਲੜਕਾ ਸ਼ਾਮ ਨੂੰ ਦੇਰ ਨਾਲ ਘਰ ਕਿਉਂ ਆਉਂਦਾ ਹੈ? ਕੋਈ ਤਾਂ ਪੁੱਛੋ ਲੜਕਾ ਸ਼ਾਮ ਨੂੰ ਕਿੱਥੇ ਜਾਂਦਾ ਹੈ, ਕਿਸ ਨੂੰ ਮਿਲਦਾ ਹੈ? ਕੋਈ ਤਾਂ ਚਿੰਤਾ ਕਰੋ ਕਿ ਲੜਕਿਆਂ ਨੂੰ ਵੀ ਸੰਸਕਾਰ ਦੀ ਚਿੰਤਾ ਹੈ।
ਕੀ ਅਸੀਂ ਸਾਰੇ ਇੱਕ ਸੁਰ ਨਾਲ ਮਾਵਾਂ ਨੂੰ ਝੰਜੋੜ ਨਹੀਂ ਸਕਦੇ, ਉਨ੍ਹਾਂ ਬਾਪਾਂ ਨੂੰ ਝੰਜੋੜ ਨਹੀਂ ਸਕਦੇ, ਉਨ੍ਹਾਂ ਅਧਿਆਪਕਾਂ ਨੂੰ ਝੰਜੋੜ ਨਹੀਂ ਸਕਦੇ ਕਿ ਅੰਤ ਕਿਸੇ ਨਾ ਕਿਸੇ ਦਾ ਤਾਂ ਬੇਟਾ ਹੈ ਜੋ ਕਿਸੇ ਬੇਟੀ ਦੇ ਉੱਪਰ ਅਤਿਆਚਾਰ ਕਰ ਰਿਹਾ ਹੈ। ਕਿਸੇ ਨਾ ਕਿਸੇ ਦਾ ਤਾਂ ਬੇਟਾ ਹੈ। ਕੀ ਅਸੀਂ ਸਾਰੇ ਇੱਕ ਸੁਰ ਵਿੱਚ ਇਸ ਵਿਸ਼ੇ ’ਤੇ ਸਮਾਜ ਅਤੇ ਆਖਰ ਇਹ ਸਮਾਜਿਕ ਭ੍ਰਿਸ਼ਟਾਚਾਰ ਅਤੇ ਉਸ ਵਿੱਚ ਜਿੰਨ੍ਹੇ ਜ਼ਿਆਦਾ ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਉੱਜਵਲਾ ਯੋਜਨਾ, ਮਹਿਲਾ ਸਸ਼ਕਤੀਕਰਨ ਦਾ ਇੱਕ ਬਹੁਤ ਵੱਡਾ ਕੰਮ, ਲੇਕਿਨ ਅਸੀਂ ਵੀ ਇਹ ਸੋਚਣਾ ਹੋਵੇਗਾ ਅਤੇ ਮੈਂ ਤਾਂ ਚਾਹਾਂਗਾ ਕਿ ਸਦਨ ਦੇ ਮਾਧਿਅਮ ਨਾਲ ਦੇਸ਼ ਦੇ startup ਵਾਲਿਆਂ ਨੂੰ ਖਾਸ ਤਾਕੀਦ ਕਰਾਂਗਾ।
Clean Cooking ਇਹ ਸਾਨੂੰ ਮਿਸ਼ਨ ਮੋਡ ਵਿੱਚ ਕੰਮ ਦੇਸ਼ ਵਿੱਚ ਕਰਨਾ ਚਾਹੀਦਾ ਹੈ। ਅਤੇ ਹੋ ਸਕੇ ਤਾਂ solar ਅਧਾਰਤ ਨਵੇਂ ਅਜਿਹੇ ਸਟੋਵinnovate ਹੋਣ ਅਜਿਹੇ innovation ਹੋਣ ਤਾਂ ਕਿ ਗ਼ਰੀਬ ਦਾ ਖਾਣਾ ਪਕਾਉਣ ਦਾ ਇੱਕ ਨਵਾਂ ਪੈਸਾ ਖਰਚ ਨਾ ਹੋਵੇ। ਅਤੇ ਗੈਸ ਟਰਾਂਸਪੋਟੇਸ਼ਨ ਦੇ ਖਰਚ ਬਚ ਜਾਣ। ਅਤੇ ਆਪਣੇ ਹੀ ਘਰ ਵਿੱਚ solar ਦੀ ਵਿਵਸਥਾ ਹੋਵੇ। ਅਤੇ ਆਧੁਨਿਕ ਅਜਿਹੇ Innovation ਨਾਲ ਸਟੋਵ ਬਣ ਸਕਦੇ ਹਨ। Clean Cooking ਇਹ ਸਾਡੇ ਆਮ ਜੀਵਨ ਦੇ environment ਲਈ ਮਹਿਲਾਵਾਂ ਦੀ ਸਿਹਤ ਲਈ ਜ਼ਰੂਰੀ ਹੈ। ਅਤੇ ਇਹ ਕੋਈ ਰਾਜਨੀਤੀਕ ਏਜੰਡ ਦਾ ਪ੍ਰੋਗਰਾਮ ਨਹੀਂ ਹੈ। ਦੇਸ਼ ਹਿਤ ਦਾ ਕੰਮ ਹੈ। ਅਸੀਂ ਮਿਲ ਬੈਠ ਕੇ ਇਸ ਨੂੰ ਅੱਗੇ ਵਧਾਈਏ। ਹੁਣ ਇੱਥੇ ਚਰਚਾ ਹੋਈ ਕਿ ਇਹ ਸਵੱਛ ਭਾਰਤ ਦੀ advertisement ’ਤੇ ਖਰਚਾ ਇੰਨਾ ਹੋਇਆ ਹੈ। ਮੈਂ ਚਾਹੁੰਦਾ ਨਹੀਂ ਹਾਂ ਕਿਸੇ ਨੂੰ ਬੁਰਾ ਲੱਗੇ ਅਜਿਹੀ ਕੋਈ ਗੱਲ ਦੱਸਣ ਲਈ ਲੇਕਿਨ ਤੁਸੀਂ ਸਰਕਾਰ ਵਿੱਚ ਰਹੇ ਹੋ। ਤੁਸੀਂ ਜਨਤਕ ਜੀਵਨ ਵਿੱਚ ਜਿਊਂਦੇ ਹੋ। ਪਖਾਨਾ ਸਵੱਛਤਾ, ਇਹ ਵਿਸ਼ਾ ਜਿੰਨੀ ਮਾਤਰਾ ਵਿੱਚ Infrastruture ਦਾ issue ਹੈ ਉਸ ਤੋਂ ਜ਼ਿਆਦਾ Behavioural issue ਹੈ। ਆਦਤ ਦਾ ਵਿਸ਼ਾ ਹੈ ਅਤੇ ਇਸ ਲਈ ਦੁਨੀਆ ਵਿੱਚ ਇਸ ਵਿਸ਼ੇ ਦਾ ਅਧਿਐਨ ਕਰਨ ਵਾਲੇ ਹਰ ਕਿਸੇ ਨੇ ਇਹ ਕਿਹਾ ਹੈ। ਤੁਸੀਂ ਜਦੋਂ ਸਰਕਾਰ ਵਿੱਚ ਸੀ ਤਾਂ ਵੀ ਇਸ ’ਤੇ ਫੋਕਸ ਸੀ ਕਿ ਜਦੋਂ ਤੱਕ behavioural change ਨਹੀਂ ਆਉਂਦਾ ਹੈ ਇਸ ਵਿੱਚ breakthrough ਨਹੀਂ ਹੁੰਦਾ ਹੈ।
ਹੁਣ advertisement ਜੋ ਹੈ ਉਹ ਸਰਕਾਰ ਦੇ ਪ੍ਰੋਗਰਾਮ ਦੀ ਜਗਮਗਾਹਟ ਨਹੀਂ ਹੈ। behavioural change ਲਈ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਹੋ ਰਿਹਾ ਹੈ। ਅਤੇ ਇਹ ਕਹਿਣ ਤੋਂ ਪਹਿਲਾਂ ਅਸੀਂ ਇਹ ਨਾ ਭੁੱਲੀਏ ਕਿ ਇਸ ਗ਼ਰੀਬ ਆਦਮੀ ਦੇ ਪੈਸਿਆਂ ਨਾਲ ਖਜ਼ਾਨੇ ਵਿੱਚ ਆਏ ਹੋਏ ਪੈਸੇ ਪਰਿਵਾਰ ਦੇ ਕੁੱਝ ਲੋਕਾਂ ਦੇ ਜਨਮ ਦਿਨ ’ਤੇ ਅਖ਼ਬਾਰਾਂ ਵਿੱਚ ਇੱਕ-ਇੱਕ ਪੇਜ਼ ਦੀ advertisement ਛਪਿਆ ਕਰਦੀ ਸੀ। ਕਿੰਨੇ ਰੁਪਏ- ਦੇਸ਼ ਦਾ ਹਿਸਾਬ ਲਗਾ ਲਓ। ਇੱਕ ਹੀ ਪਰਿਵਾਰ ਦੇ ਲੋਕਾਂ ਦੇ ਜਨਮ ਦਿਨ ’ਤੇ advertisement ’ਤੇ ਕਿੰਨ੍ਹੇ ਰੁਪਏ ਦਾ ਖ਼ਰਚਾ ਹੋਇਆ ਹੈਰਾਨ ਹੋ ਜਾਣਗੇ ਅਤੇ ਇਹ behavioural change ਲਈ ਹੈ ਅਤੇ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਪਵੇਗਾ। ਤੁਹਾਡੀਆਂ ਵੀ ਜਿੱਥੇ ਸਰਕਾਰਾਂ ਹਨ, ਉਨ੍ਹਾਂ ਨੂੰ ਵੀ ਤੁਸੀਂ ਕਹੋ ਕਿ behavioul change ਦੇ ਲਈ ਬਜਟ allot ਕਰਨ। ਲੋਕਾਂ ਨੂੰ ਸਿੱਖਿਆ ਦੇਣ।
ਮਾਣਯੋਗ ਸਭਾਪਤੀ ਜੀ ਸਾਡੇ ਰਾਸ਼ਟਰਪਤੀ ਜੀ ਨੇ…
ਸਾਡੇ, ਮਾਣਯੋਗਆਜ਼ਾਦ ਸਾਹਿਬ ਨੇ ਬੋਫੋਰਸ ਦੇ ਮੁੱਦੇ ਨੂੰ ਬਹੁਤ ਵਿਸਤਾਰ ਨਾਲ ਕਿਹਾ ਅਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ। ਮੈਂ ਇੱਕ quoteਪੜਨਾ ਚਾਹੁੰਦਾ ਹਾਂ। ਇਹ quote ਕਾਂਗਰਸ ਦੇ ਇੱਕ ਸੀਨੀਅਰ ਮੰਤਰੀ ਅਤੇ ਬਾਅਦ ਵਿੱਚ ਨਿਰਵਿਵਾਦਿਤ ਰਾਸ਼ਟਰਪਤੀ ਸ਼੍ਰੀਮਾਨ ਆਰ. ਵੈਂਕਟਰਮਨ ਜੀ ਦਾ ਆਤਮਕਥਾ ਦੀ ਹਿੱਸਾ ਹੈ। ਆਤਮਕਥਾ ਹੈ ਜਦੋਂ ਮੈਂ ਰਾਸ਼ਟਰਪਤੀ ਸੀ- ਆਰ.ਵੈਂਕਟਰਨ ਜੀ ਦਾ,ਉਨ੍ਹਾਂ ਨੇ ਲਿਖਿਆ ਹੈ – ਉਨ੍ਹਾਂ ਦੀ ਜੇ ਆਰ ਡੀ ਟਾਟਾ ਨਾਲ ਮੁਲਾਕਾਤ ਹੋਈ ਅਤੇ ਮੁਲਾਕਾਤ ਦਾ ਬਿਆਨ ਉਨ੍ਹਾਂ ਨੇ ਕਿਤਾਬ ਵਿੱਚ ਲਿਖਿਆ ਹੈ – ਲਿਖਿਆਂ ਹੈ ਟਾਟਾ ਨੇ ਕਿਹਾ ਕਿ ਤੋਪ ਅਤੇ ਦੂਜੇ ਰੱਖਿਆ ਸੌਦੇ ਵਿੱਚ ਰਾਜੀਵ ਗਾਂਧੀ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਲਾਭ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਲੇਕਿਨ ਇਸ ਨੂੰ ਨਕਾਰਨਾ ਮੁਸ਼ਕਿਲ ਹੋਵੇਗਾ ਕਿ ਕਾਂਗਰਸ ਪਾਰਟੀ ਨੂੰ ਕੋਈ ਕਮਿਸ਼ਨ ਨਹੀਂ ਮਿਲੀ। ਉਨ੍ਹਾਂ ਨੂੰ ਲੱਗਦਾ ਸੀ ਕਿ 1980 ਦੇ ਬਾਅਦ ਤੋਂ ਇਹ ਮੈਂ ਵੈਂਕਟਰਮਨ ਜੀ ਦੀ ਕਿਤਾਬ ਪੜ ਰਿਹਾ ਹਾਂ ਮੇਰਾ ਕੁਝ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ 1980 ਦੇ ਬਾਅਦ ਤੋਂ ਉਦਯੋਗਪਤੀਆਂ ਤੋਂ ਚੰਦਾ ਨਹੀਂ ਮੰਗਿਆ ਗਿਆ ਹੈ ਅਤੇ ਪਾਰਟੀ ਦਾ ਖਰਚਾ ਅਜਿਹੇ ਸੌਦਿਆਂ ਤੋਂ ਮਿਲਣ ਵਾਲੀ ਕਮਿਸ਼ਨ ਨਾਲ ਚੱਲਦਾ ਹੈ।
ਅਤੇ ਇਸ ਲਈ ਇਹ ਤਾਂ ਆਰ ਵੈਂਕਟਰਮਨ ਜੀ ਸਨ। ਬੜੇ ਮਾਹਰ ਨੇਤਾ ਰਹੇ ਹਨ ਤੁਹਾਡੇ ਅਤੇ ਰਾਸ਼ਟਰਪਤੀ ਸੀ। ਜਿੱਥੇ ਕਦੇ ਪਰਿਵਾਰ ਦੀ ਗੱਲ ਆ ਗਈ ਤਾਂ ਬਹੁਤ ਦੁੱਖ ਹੋਇਆ, ਗੁੱਸਾ ਵੀ ਹੁੰਦਾ ਹੈ ਬਹੁਤ ਕੁਦਰਤੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਤੁਹਾਡੇ ਵਿੱਚੋਂ ਕਿਸੇ ਦੀ ਰਾਜਨੀਤੀ ਨੂੰ ਚੋਟ ਪਹੁੰਚੇ। ਮੈਂ ਨਹੀਂ ਚਾਹਾਂਗਾ। ਲੇਕਿਨ ਤੁਹਾਡੇ ਹੀ ਇੱਕ ਮਹਾਸ਼ਯ, ਜਿਨ੍ਹਾਂ ਦੀ ਮੀਡੀਆ ਵਿੱਚ ਰਿਪੋਰਟ ਕੀਤੀ ਗਈ ਹੈ। ਉਨ੍ਹਾਂ ਨੇ ਕੀ ਕਿਹਾ।sultanate gone but we behave like sultans ਸੁਲਤਾਨੀ ਤਾਂ ਗਈ ਲੇਕਿਨ ਅਸੀਂ ਹਾਲੇ ਵੀ ਸੁਲਤਾਨ ਦੀ ਤਰ੍ਹਾਂ behave ਕਰ ਰਹੇ ਹਾਂ। ਮੈਂ ਜੈਰਾਮ ਜੀ ਦੇ ਖੁਲ੍ਹੇਪਣ ਲਈ ਵਧਾਈ ਦਿੰਦਾ ਹਾਂ।
ਨਿਮਨਮੱਧ ਵਰਗ, ਮਧਿਅਮ ਵਰਗ ਦੇਖੋ ਮਹਿੰਗਾਈ ਦਾ ਸੱਭ ਤੋਂ ਵੱਡਾ ਪ੍ਰਭਾਵ ਮਧਿਅਮ ਵਰਗ ’ਤੇ ਪੈਂਦਾ ਹੈ ਅਤੇ ਪਹਿਲਾਂ ਮਹਿੰਗਾਈ ਕਿੱਥੇ ਤੱਕ ਪਹੁੰਚੀ ਸੀ ਉਹ ਅੱਜ ਸਭ ਜਾਣਦੇ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਮਹਿੰਗਾਈ 2 ਤੋਂ 6% ਦੇ ਵਿੱਚ ਨਿਯੰਤਰਿਤ ਰੱਖੀਏ। ਅਗਰ ਜਿਸ ਤੇਜ਼ੀ ਨਾਲ ਜਿਸ ਕ੍ਰਮ ਨਾਲ ਮਹਿੰਗਾਈ ਵਧ ਰਹੀ ਹੈ ਇਸੇ ਕ੍ਰਮ ਨਾਲ ਚਲਦੀ ਤਾਂ ਹੇਠਲੇ ਮੱਧ ਵਰਗ, ਮੱਧ ਵਰਗ ਦਾ ਜੀਊਣਾ ਕਿੰਨ੍ਹਾ ਮੁਸ਼ਕਿਲ ਹੋ ਜਾਂਦਾ ਇਹ ਤੁਸੀਂ ਕਲਪਨਾ ਕਰ ਸਕਦੇ ਹੋ। ਇਨ੍ਹਾਂ ਕਦਮਾਂ ਨਾਲ ਇਨ੍ਹਾਂ ਨੂੰ ਸੁਰੱਖਿਅਤ ਕਰਨ ਦਾ ਕੰਮ ਮੱਧਵਰਗ ਪਰਿਵਾਰਾਂ ਨੂੰ ਬਚਾਉਣ ਦਾ ਕੰਮ ਅਸੀਂ ਕੀਤਾ ਹੈ। ਗ਼ਰੀਬ ਅਤੇ ਮੱਧਵਰਗੇ ਦੇ ਪਰਿਵਾਰ ਆਪਣੇ ਮਕਾਨ ਬਣਾਉਣਾ ਚਾਹੁੰਦੇ ਹਨ ਤਾਂ ਬੈਂਕ ਦੇ ਵਿਆਜ਼ ਦਰ ਵਿੱਚ ਕਟੌਤੀ ਕਰਕੇ ਉਸਨੂੰ ਸਬਸਿਡੀ ਦੇ ਕੇ ਉਸਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਬਹੁਤ ਮਹਤੱਵਪੂਰਨ ਕੰਮ, ਇਸ ਸਰਕਾਰ ਨੇ ਕੀਤਾ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ, ਉਸ ਵਿੱਚ ਨਵੀਆਂ categories ਦਾ ਅਸੀਂ ਨਿਰਮਾਣ ਕੀਤਾ ਹੈ। ਅਤੇ ਮਕਾਨ ਬਣਾਉਣ ਲਈ 9 ਲੱਖ ਰੁਪਏ ਤੱਕ ਦੇ ਕਰਜ਼ ਵਿੱਚ 4% ਦੀ ਛੋਟ ਦਿੱਤੀ ਹੈ। ਇਹ ਮੱਧਵਰਗ ਜਿਸਦਾ ਆਪਣਾ ਘਰ ਹੋਵੇ,aspiratons ਹੁੰਦੀਆਂ ਹਨ ਇਹ ਪੂਰੀਆਂ ਕਰਨ ਦਾ ਕੰਮ ਹੋਇਆ ਹੈ। ਅਤੇ 12 ਲੱਖ ਰੁਪਏ ਤੱਕ ਦਾ ਮਕਾਨ ਹੈ ਤਾਂ 3 % ਵਿਆਜ਼ ਦਰ ਵਿੱਚ ਰਿਆਇਤ ਦੇਣ ਦਾ ਕੰਮ ਕੀਤਾ ਹੈ। ਉਸੇ ਤਰ੍ਹਾਂ ਨਾਲ ਪਿੰਡ ਦੇ ਅੰਦਰ ਪੁਰਾਣੇ ਘਰ ਹਨ। ਹੁਣ ਪਰਿਵਾਰ ਵੱਡਾ ਹੋਇਆ ਹੈ ਉਸਨੂੰ ਥੋੜ੍ਹਾ ਵੱਡਾ ਕਰਨਾ ਹੈ। ਇੱਕ ਕਮਰਾ ਬਣਾਉਣਾ ਹੈ, ਦੋ ਕਮਰੇ ਬਣਾਉਣੇ ਹਨ, ਤਾਂ ਦੋ ਲੱਖ ਰੁਪਏ ਦੇ ਕਰਜ਼ ਵਿੱਚ ਅਸੀਂ 3% ਤੱਕ ਦੀ ਰਿਆਇਤ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਹੇਠਲੇ ਮੱਧ ਵਰਗ, ਮੱਧ ਵਰਗ ਨੂੰ ਆਪਣੀਆਂaspirations ਨੂੰ ਪੂਰੀਆਂ ਕਰਨ ਲਈ ਕੰਮ ਆਉਣ ਵਾਲਾ ਵਿਸ਼ਾ ਹੈ।
ਉਸੇ ਤਰ੍ਹਾਂ Real Estate Regulating Act- RERA ਅੱਜ ਉਸ ਨੇ ਜੋ ਮੱਧ ਵਰਗ ਦਾ ਮਨੁੱਖ ਮਕਾਨ ਬਣਾਉਣ ਵਿੱਚ ਜੋ ਚਿੰਤਾ ਰੱਖਦਾ ਸੀ। ਇੱਕ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਅਸੀਂ ਕਈ ਉਸ ਵਿੱਚ ਨਿਯਮ ਕੀਤੇ ਜਿਸਦਾ ਲਾਭ ਆਮ ਮਨੁੱਖ ਨੂੰ ਅਸੀਂ consumer protection act ਅਤੇ ਉਸ ਵਿੱਚ consumer empowerment ’ਤੇ ਬਲ ਵੀ ਦਿੱਤਾ ਹੈ।
ਲੋਕਾਂ ਨੂੰ ਸਸਤੀ ਦਵਾਈ ਮਿਲੇ, ਭਾਰਤੀ ਜਨਦਵਾਈ ਅਤੇ 800 ਤੋਂ ਜ਼ਿਆਦਾ ਦਵਾਈਆਂ ਬਹੁਤ ਸਸਤੇ ਵਿੱਚ ਦਿੱਤੀਆਂਹਨ ਅਤੇ ਤੁਸੀਂ ਦੇਖਿਆ ਹੋਵੇਗਾ, ਜੋ ਲੋਕ ਉਨ੍ਹਾਂ ਦਵਾਈਆਂ ਨਾਲ ਉਨ੍ਹਾਂ ਦਾ ਅਨੁਭਵ ਕਰ ਰਹੇ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ 60-70%ਖਰਚਾ ਘੱਟ ਹੋਇਆ ਹੈ।knee Implants , ਨਵੇਂ ਅਪਰੇਸ਼ਨ ਕਰਵਾਉਣੇ ਹਨ ਖ਼ਰਚਾ ਘੱਟ ਕੀਤਾ।stentਦਾ ਖਰਚਾ ਘੱਟ ਕੀਤਾ। dialysis.. ਸਾਡੇ ਦੇਸ਼ ਵਿੱਚ ਇੰਨੀ ਦਿਨੀਂ ਕਿਡਨੀ ਦੀ ਸਮੱਸਿਆ ਇੰਨ੍ਹੀਂ ਉਜਾਗਰ ਹੋਈ। ਲੇਕਿਨ ਸਾਡੇ ਇੱਥੇ routine ਵਿਵਸਥਾ ਵਿੱਚ dialysis ਲਈ ਜਾਂ ਤਾਂ district headquarter ਵਿੱਚ ਜਾਂ ਤਾਂ ਵੱਡੇ ਸ਼ਹਿਰ ਵਿੱਚ ਜਾਣਾ ਪੈਂਦਾ ਸੀ। ਅਸੀਂ ਇੱਕ ਮਿਸ਼ਨ ਮੋਡ ਵਿੱਚ ਕੰਮ ਕੀਤਾ। ਕਰੀਬ 500 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਬਹੁਤ ਹੀ nominal charge ਨਾਲ ਇਹ dialysis ਦਾ movement ਚੱਲਿਆ ਹੈ ਹੁਣ ਤੱਕ ਉੱਥੇ ਪਹੁੰਚੇ ਹਾਂ ਅਤੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਰੀਬ 22 ਲੱਖ ਤੋਂ ਜ਼ਿਆਦਾ dialysis ਦਾ session ਹੋਇਆ ਹੈ। ਇਹ ਸਾਰੇ ਮਾਨਵਤਾ ਦੀ ਦ੍ਰਿਸ਼ਟੀ ਨਾਲ ਕਰਨ ਵਾਲੇ ਕੰਮ ਹਨ। ਜਿਨ੍ਹਾਂ ਨੂੰ ਅਸੀਂ ਬਲ ਦਿੱਤਾ ਹੈ।
LED ਬਲਬ ਦੇ ਕਾਰਨ ਕੀ ਲਾਭ ਹੋਇਆ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣ ਰਹੇ ਹੋ। ਹਜ਼ਾਰਾਂ ਕਰੋੜ ਰੁਪਏ ਮੱਧ ਵਰਗ ਦੀ ਜੇਬ ਵਿੱਚ ਬਚ ਰਹੇ ਹਨ। ਕਰੀਬ-ਕਰੀਬ 15-15 ਹਜ਼ਾਰ ਕਰੋੜ ਰੁਪਏ ਵਧ ਰਹੇ ਹਨ।
ਇੱਕ ਵਿਸ਼ਾ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ। ਅਤੇ ਮੇਰਾ ਉਸ ਵਿਸ਼ੇ ਵਿੱਚ ਮਤ ਹੈ ਕਿ ਕੋਈ ਸਰਕਾਰ ਦਾ ਕੰਮ ਨਹੀਂ ਹੈ। ਅਤੇ ਨਾ ਹੀ ਇਹ ਕਿਸੇ ਪਾਰਟੀ ਦਾ ਕੰਮ ਹੈ। ਦੇਸ਼ ਦੀ ਜਿਸਨੂੰ ਚਿੰਤਾ ਹੈ ਅਜਿਹੇ ਸਭ ਲੋਕਾਂ ਦਾ ਕੰਮ ਹੈ। ਅਤੇ ਇਸ ਸਦਨ ਵਿੱਚ ਬੈਠੇ ਹੋਏ ਹਰ ਕਿਸੇ ਦਾ ਕੰਮ ਹੈ। ਅਤੇ ਸਭ ਦਾ ਬਰਾਬਰ ਕੰਮ ਹੈ। ਅਤੇ ਵਿਸ਼ੇ ਰਾਸ਼ਟਰਪਤੀ ਜੀ ਨੇ ਸਪੱਸ਼ਟ ਕੀਤਾ। ਪਹਿਲਾਂ ਪ੍ਰਣਵ ਦਾ ਜਦੋਂ ਰਾਸ਼ਟਰਪਤੀ ਸਨ ਤਦ ਉਨ੍ਹਾਂ ਨੇ ਵੀ ਜ਼ਿਕਰ ਕੀਤਾ ਸੀ। ਹੁਣ ਪਹਿਲਾਂ ਵੀ ਕਈ ਲੋਕਾਂ ਨੇ ਇਸ ਵਿਸ਼ੇ ’ਤੇ ਵਿਚਾਰ ਰੱਖੇ ਹਨ ਅਤੇ ਉਹ ਹਨ ਲੋਕਸਭਾ ਅਤੇ ਵਿਧਾਨਸਭਾ ਦੀਆਂ ਚੋਣਾਂ ਇੱਕ ਵਾਰ ਕਰਵਾਉਣਾ। ਇਹ ਠੀਕ ਹੈ ਕਿ ਰਾਜ ਸਭਾ ਵਿੱਚ ਜੋ ਆਉਂਦੇ ਹਨ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੀ ਆਪਾਧਾਪੀ ਕੀ ਹੁੰਦੀ ਹੈ, ਜੋ ਲੋਕਸਭਾ ਅਤੇ ਰਾਜਸਭਾ ਦੋਵੇਂ ਕਰਕੇ ਆਏ ਹਨ ਉਨ੍ਹਾਂ ਨੂੰ ਪਤਾ ਹੈ। ਕੁਝ ਲੋਕ ਹਾਰ ਕੇ ਬਾਅਦ ਵਿੱਚ ਰਾਜ ਸਭਾ ਵਿੱਚ ਪਹੁੰਚਦੇ ਹਨ, ਉਨ੍ਹਾਂ ਨੂੰ ਵੀ ਅਨੁਭਵ ਹੈ ਕਿ ਕੀ ਮੁਸ਼ਕਿਲ ਹੁੰਦੀ ਹੈ। ਲੇਕਿਨ ਕਦੇ ਸੋਚਣਾਪਵੇਗਾ ਕਿ ਇੱਕ ਸਿਹਤਮੰਦ ਪਰੰਪਰਾ ਕਿਉਂਕਿ ਭਾਰਤ ਦਾ ਲੋਕਤੰਤਰ ਕਾਫ਼ੀ mature ਹੋਇਆ ਹੈ। ਅਸੀਂ ਸਾਰੇ ਹਿੰਮਤ ਕਰਕੇ ਸਿਹਤਮੰਦ ਪਰੰਪਰਾ ਦੀ ਦਿਸ਼ਾ ਵਿੱਚ ਅਸੀਂ ਜਾ ਸਕਦੇ ਹਾਂ ਕੀ? ਅਤੇ ਮੈਂ ਚਾਹੁੰਦਾ ਹਾਂ ਕਿ 1967 ਤੱਕ ਇਹ ਚੱਲਿਆ ਹੈ ਲੋਕਸਭਾ ਵਿਧਾਨਸਭਾ ਇਕੱਠੇ ਹੋਏ ਲਗਭਗ 1967 ਤੱਕ ਇਹ ਚਲਿਆ ਹੈ। ਉਸ ਵਿੱਚ ਇੱਕ ਜਾਂ ਦੋ ਅਪਵਾਧ ਹੋ ਸਕਦੇ ਹਨ ਲੇਕਿਨ ਚਲਿਆ ਹੈ। ਅਤੇ ਉਸ ਸਮੇਂ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਈ। ਲੇਕਿਨ ਬਾਅਦ ਵਿੱਚ ਕਿਸੇ ਨਾ ਕਿਸੇ ਰਾਜਨੀਤੀਕ ਕਾਰਣਾ ਨਾਲ ਅਸੰਤੁਲਨ ਪੈਦਾ ਹੋਇਆ ਅਤੇ ਅੱਜ ਅਸੀਂ ਦੇਖਦੇ ਹਾਂ ਇੱਕ ਚੋਣਾ ਆਈਆਂ ਪੂਰੀਆਂ ਹੋਈਆ ਤੇਂ ਦੂਜੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਦੂਜਾ ਪੂਰਾ, ਤੀਜਾ। ਅਤੇ ਉਸਦਾ ਦਬਾਅ ਕੇਂਦਰ ਸਰਕਾਰ ਅਤੇ ਰਾਜ ਸਰਕਾਰ ’ਤੇ ਰਹਿੰਦਾ ਹੈ। Federal infrastructure ਦਾ ਇੱਕ ਸੁਖਦ atmosphere ਹੋਣਾਂ ਚਾਹੀਦਾ ਹੈ। ਚੋਣਾ ਦੇ ਚਾਰ ਛੇ ਮਹੀਨੇ ਅਸੀਂ ਸਮਝ ਸਕਦੇ ਹਾਂ ਤੂ-ਤੂ ਮੈਂ-ਮੈਂ ਚਲੀ ਜਾਵੇ। ਲੇਕਿਨ ਚਾਰ ਸਾਢੇ ਚਾਰ ਸਾਲ ਤਾਂ ਘੱਟ ਤੋਂ ਘੱਟ ਅਸੀਂ ਮਿਲ ਕੇ ਦੇਸ਼ ਲਈ ਕੰਮ ਕਰ ਸਕੀਏ। ਸਾਡੀ ਪੂਰੀ ਸ਼ਕਤੀ ਕੰਮ ਵਿੱਚ ਲੱਗੇ। ਉਸ ਦਿਸ਼ਾ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਉਸ ਦਿਸ਼ਾ ਵਿੱਚ ਇੱਕ ਵਿਆਪਕ ਚਰਚਾ ਹੋਵੇ। ਅਤੇ ਤੁਸੀਂ ਦੇਖੋਗੇ ਹੁਣ ਜਦੋਂ ਲੋਕਸਭਾ ਚੋਣਾਂ ਹੋਣਗੀਆਂ। ਤਾਂ ਚਾਰ ਰਾਜ ਉਸਦੇ ਨਾਲ ਹਨ। ਆਂਧਰ, ਤੇਲਾਂਗਨਾ, ਅਰੂਣਾਚਲ ਅਤੇ ਓੜੀਸਾ। ਮੁਸ਼ਕਲਾਂ ਕੀ ਹਨ, ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। 2009 ਵਿੱਚ ਕਰੀਬ-ਕਰੀਬ 1 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ ਲੋਕਸਭਾ ਦੀਆਂ ਚੋਣਾ ਵਿੱਚ। 2014 ਵਿੱਚ ਇਹ ਕਰੀਬ-ਕਰੀਬ 4 ਹਜ਼ਾਰ ਕਰੋੜ ਪਹੁੰਚ ਗਏ। ਇੱਕ ਹਜ਼ਾਰ ਤੋਂ ਚਾਰ ਹਜ਼ਾਰ। ਇੰਨਾਂ ਹੀ ਨਹੀਂ 2014 ਦੇ ਬਾਅਦ ਜੋ assembly ਦੀਆਂ ਚੋਣਾਂ ਹੁੰਦੀਆਂ ਹਨ ਉਸ ਵਿੱਚ ਹੁਣ ਤੱਕ ਕਰੀਬ-ਕਰੀਬ 3 ਹਜ਼ਾਰ ਕਰੋੜ ਖ਼ਰਚ ਹੋਏ ਹਨ।
ਹੁਣ ਅਸੀਂ ਇਹ ਕਲਪਨਾ ਕਰ ਸਕਦੇ ਹਾਂ। ਭਾਰਤ ਜਿਹਾ ਦੇਸ਼ ਜਿੱਥੇ ਗ਼ਰੀਬਾਂ ਲਈ ਬਹੁਤ ਕੁਝ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਅਤੇ ਅਸੀਂ ਚੋਣਾ ਦੇ ਅੰਦਰ ਸਾਡੇ ਇੱਥੇ 1 ਕਰੋੜ ਤੋਂ ਜ਼ਿਆਦਾ ਲੋਕ 9 ਲੱਖ 30 ਹਜ਼ਾਰ ਪੋਲਿੰਗ ਸਟੇਸ਼ਨਾਂ ’ਤੇ ਉਨ੍ਹਾਂ ਦੀ ਡਿਊਟੀ ਲੱਗਦੀ ਹੈ। ਬਹੁਤ ਮਾਤਰਾ ਵਿੱਚ security forces ਚੋਣ ਪ੍ਰਬੰਧਨ ਵਿੱਚ ਵੀ ਲੱਗੇ ਰਹਿੰਦੇ ਹਨ। security ਦੇ ਮਸਲੇ, ਨਵੇਂ-ਨਵੇਂ challenge ਉਭਰਦੇ ਚਲੇ ਜਾਂਦੇ ਹਨ। ਅਤੇ ਸਾਡਾ force ਉਸੇ ਕੰਮ ਵਿੱਚ ਲੱਗਾ ਰਹਿੰਦਾ ਹੈ। ਇਹ ………… ਤੋਂ ਪਰੇ ਦਾ ਵਿਸ਼ੇ ਹੈ। ਦੇਸ਼ ਹਿੱਤ ਦੇ ਵਿਸ਼ੇ ਵਿੱਚ ਹੋ ਸਕਦਾ ਹੈ ਇਸ ਵਿੱਚ ਮਤਭੇਦ ਵੀ ਹੋਵੇ ਲੇਕਿਨ ਤਰਕ ਦੀ ਚਰਚਾ ਤੂ-ਤੂ ਮੈਂ-ਮੈਂ ਨਾਲ ਨਾ ਹੋਵੇ। ਇੱਕ ਪ੍ਰਮਾਣਿਕ ਪਵਿੱਤਰਤਾ ਨਾਲ ਅਸੀਂ ਬਹਿਸ ਕਰੀਏ। ਮਿਲ ਕੇ ਕੋਈ ਰਾਹ ਲੱਭੀਏ। ਅਤੇ ਮੈਨੂੰ ਲੱਗਦਾ ਹੈ ਅਸੀਂ ਇਸਨੂੰ ਅੱਗੇ ਵਧਾਉਣ ਵਿੱਚ ਸਫ਼ਲ ਹੋ ਸਕਦੇ ਹਾਂ। ਅਸੀਂ ਅਜਿਹੇ ਬਹੁਤ ਸਾਰੇ ਫ਼ੈਸਲੇ ਕੀਤੇ ਹਨ ਜੋ ਦੁਨੀਆ ਦੇ ਬਹੁਤ ਸਾਰੇ ਦੇਸ਼ਾ ਨੂੰ ਅਜੂਬਾ ਲੱਗਦਾ ਹੈ। ਕਿ ਇੰਨੀਆਂ ਪਾਰਟੀਆਂ ਅਤੇ ਅਜਿਹਾ ਫੈਸਲਾ ਵੀ ਹੋ ਸਕਦਾ ਹੈ। ਲੇਕਿਨ ਇਹੀ ਸਦਨ ਵਿੱਚ ਬੈਠੇ ਹੋਏ ਲੋਕਾਂ ਨੇ ਬੀਤੇ ਸਮੇਂ ਵਿੱਚ ਕੀਤਾ ਹੈ। ਵਧੀਆ ਫੈਸਲੇ ਕੀਤੇ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਭ ਮਿਲਣ ਵਾਲੇ ਫੈਸਲੇ ਕੀਤੇ ਹਨ। ਮੈਂ ਸਮਝਦਾ ਹਾਂ ਕਿ ਫਿਰ, ਇੱਕ ਵਾਰ ਸਦਨ ਵਿੱਚ ਬੈਠੇ ਹੋਏ ਸਾਰੇ ਮਹਾਂਰਥੀਆਂ ਨੂੰ ਇੱਕ ਵੱਡਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਇਸਨੂੰ ਕਰੀਏ।
ਮਾਣਯੋਗ ਸਭਾਪਤੀ ਜੀ, ਕਈ ਵਿਸ਼ਿਆਂ ’ਤੇ ਸਾਰੇ ਮਹਾਨ ਲੋਕਾਂ ਨੇ ਕਈ ਵਿਸ਼ੇ ਕਹੇ ਹਨ। ਰਾਸ਼ਟਰਪਤੀ ਜੀ ਦਾ ਭਾਸ਼ਣ ਆਪਣੇ ਆਪ ਵਿੱਚ ਇੱਕ ਸੰਪਰਣ ਭਾਸ਼ਣ ਹੈ। ਦਿਸ਼ਾ ਕੀ ਹੈ, ਗਤੀ ਕੀ ਹੈ, ਇਰਾਦੇ ਕੀ ਹਨ ਅਤੇ ਆਮ ਮਨੁੱਖ ਦੇ ਹਿੱਤਾਂ ਦੀ ਦਿਸ਼ਾ ਵਿੱਚ ਅਸੀਂ ਕਿਵੇਂ ਅੱਗੇ ਵਧ ਰਹੇ ਹਾਂ ਉਸ ਲਈਕਿੰਨੀ ਸਮਾਂ-ਸੀਮਾ ਰਹਿੰਦੀ ਹੈ, ਉਸਦਾ ਹਿਸਾਬ ਰੱਖ ਸਕਦੇ ਹਾਂ। ਉਹ ਰੱਖਣ ਦਾ, ਉਨ੍ਹਾਂ ਨੇ ਯਤਨ ਕੀਤਾ ਹੈ। ਅਸੀਂ ਸਾਰੇ ਸਰਬ ਸੰਮਤੀ ਨਾਲ ਸਤਿਕਾਰਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ਨੂੰ ਸਵੀਕਾਰਕਰੀਏ। ਅਤੇ ਧੰਨਵਾਦ ਪ੍ਰਸਤਾਵ ਪਾਸ ਕਰੀਏ। ਇਸੇ ਇੱਕ ਉਮੀਦ ਦੇ ਨਾਲ ਮੇਰਾ ਸਮਰਥਨ ਦਿੰਦੇ ਹੋਏ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
***
ਅਤੁਲ ਕੁਮਾਰ ਤਿਵਾਰੀ/ਕੰਚਨ/ਸ਼ਾਹਬਾਜ ਹਸੀਬੀ/ ਵਾਲਮੀਕੀ ਮਹਤੋ/ਮਮਤਾ
MPs spoke about Ayushman Bharat and some of them began to compare with USA and Britain. I think every nation has its own context, challenges and nature of working.
— PMO India (@PMOIndia) February 7, 2018
What I am sure we agree on is that there is a lot of work to be done in our health sector: PM @narendramodi in RS
Let us work together in providing the poor quality and affordable healthcare: PM @narendramodi https://t.co/1qKFcSzd6v
— PMO India (@PMOIndia) February 7, 2018
We are always looking for suggestions, feedback and input on our schemes. After all, we are working for the nation and the poor: PM @narendramodi in the Rajya Sabha https://t.co/1qKFcSzd6v
— PMO India (@PMOIndia) February 7, 2018
I fail to understand why some people feel bad when India improves its ease of business rankings: PM @narendramodi https://t.co/1qKFcSzd6v
— PMO India (@PMOIndia) February 7, 2018
We want Mahatma Gandhi's India. Even the Congress wants 'Gandhi's India.' - the India of the Emergency, Bofors, Chopper scams : PM @narendramodi
— PMO India (@PMOIndia) February 7, 2018
When a big tree falls......remember these lines...is this the India Congress wants: PM @narendramodi in the Rajya Sabha
— PMO India (@PMOIndia) February 7, 2018
Congress wants the India of the Tandoor Case.
— PMO India (@PMOIndia) February 7, 2018
I also went to Davos, you also went to Davos. But the difference is- you went with a letter to save someone: PM @narendramodi to the Congress party
You call us name changers....we are aim changers - we work hard and have ushered in a paradigm shift in the working of the Government. Innovative projects are being thought about and completed in a time bound manner: PM @narendramodi
— PMO India (@PMOIndia) February 7, 2018
Congress keeps saying we brought Aadhaar. Let me remind them about a debate in the Rajya Sabha in 1998 and what LK Advani Ji said. It is in his speech that you will find the genesis of Aadhaar: PM @narendramodi in Rajya Sabha
— PMO India (@PMOIndia) February 7, 2018
The eastern parts of India have to develop and that is why more resources are being devoted towards these states: PM @narendramodi
— PMO India (@PMOIndia) February 7, 2018
During the Gujarat campaign I was happy- I thought at least now the Congress realised the greatness of Sardar Patel. Sadly, one week after the results Sardar Patel was missing in Congress posters: PM @narendramodi
— PMO India (@PMOIndia) February 7, 2018
Look at what all you mocked- Swachh Bharat, Make in India, surgical strikes, Yoga Day.
— PMO India (@PMOIndia) February 7, 2018
You are free to mock as you please but why are you blocking the bill for OBC Commission? Why are you blocking Triple Talaq Bill.
Are you not sensitive to the aspirations of OBCs: PM to INC
We are working to ensure that every Indian has his or her own home: PM @narendramodi
— PMO India (@PMOIndia) February 7, 2018
Let us have a constructive discussion on holding simultaneous Lok Sabha and Vidhan Sabha elections in the various states: PM @narendramodi
— PMO India (@PMOIndia) February 7, 2018
While discussing Aadhaar, let us not forget that the root of the idea originated during Atal Ji’s Government, mentioned by Advani Ji in the Rajya Sabha in 1998. pic.twitter.com/gtr5GPJACk
— Narendra Modi (@narendramodi) February 7, 2018
Our fight for justice for the OBC communities and Muslim women will continue.
— Narendra Modi (@narendramodi) February 7, 2018
The anti-OBC and anti-women stand of the Congress is fully exposed. pic.twitter.com/yU8oP1icTX
It is time for a constructive debate on simultaneous Lok Sabha and Vidhan Sabha elections in the various states. pic.twitter.com/O4AOrBf3gb
— Narendra Modi (@narendramodi) February 7, 2018
Now is the time to give India a healthcare system that makes quality treatment affordable. We will ensure this through Ayushman Bharat. pic.twitter.com/Vy5bqyvehH
— Narendra Modi (@narendramodi) February 7, 2018