Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

103 ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨੀ


ਇੱਕ ਸੌ ਤਿੰਨ( 103)ਵਰ੍ਹਿਆਂ ਦੀ ਵਿਧਵਾ ਸ਼੍ਰੀਮਤੀ ਸ਼ਰਬਤੀ ਦੇਵੀ ਨੇ ਅੱਜ ਰੱਖੜੀ ਦੇ ਮੌਕੇ `ਤੇ ਪ੍ਰਧਾਨ ਮੰਤਰੀ ਨਿਵਾਸ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗੁੱਟ ‘ਤੇ ਰੱਖੜੀ ਬੰਨ੍ਹੀ। ਸ਼੍ਰੀਮਤੀ ਸ਼ਰਬਤੀ ਦੇਵੀ ਦੇ ਭਰਾ ਦਾ 50 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਹ ਉਸ ਨੂੰ ਬਹੁਤ ਯਾਦ ਕਰਦੀ ਸੀ, ਖਾਸ ਤੌਰ ਤੇ ਰੱਖੜੀ ਦੇ ਮੌਕੇ `ਤੇ। ਉਸ ਦੇ ਪੁੱਤਰ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਅਤੇ ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਸ਼ਰਬਤੀ ਦੇਵੀ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਸੱਦਿਆ। ਸ਼੍ਰੀਮਤੀ ਸ਼ਰਬਤੀ ਦੇਵੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਅਤੇ ਉਨ੍ਹਾਂ ਨੂੰ ਰੱਖੜੀ ਬੰਨ੍ਹੀ। ਉਨ੍ਹਾਂ ਦਰਮਿਆਨ ਸ਼ਾਨਦਾਰ ਗੱਲਬਾਤ ਵੀ ਹੋਈ।

******

AKT/SH