Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

15 ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (IIITs) ਰਾਸ਼ਟਰੀ ਮਹੱਤਵ ਦੇ ਸੰਸਥਾਨ ਐਲਾਨੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ 1) ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ ਜਨਤਕ-ਨਿਜੀ ਭਾਈਵਾਲੀ (IIIT PPP) ਬਿਲ , 2017 ਨੂੰ ਪੇਸ਼ ਕਰਨ; 2) ਜਨਤਕ-ਨਿਜੀ ਭਾਈਵਾਲੀ ਵਿੱਚ 15 ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਨੂੰ ਕਾਨੂੰਨੀ ਸਥਿਤੀ ਪ੍ਰਦਾਨ ਕਰਨਾ ਅਤੇ ਰਾਸ਼ਟਰੀ ਮਹੱਤਵ ਦੇ ਸੰਸਥਾਨ ਐਲਾਨਣ ; 3) ਇਨ੍ਹਾਂ ਸੰਸਥਾਨਾਂ ਨੂੰ ਉਨ੍ਹਾਂ ਦੇ ਅਕਾਦਮਿਕ ਕੋਰਸਾਂ ਦੇ ਵਿਦਿਆਰਥੀਆਂ ਨੂੰ ਡਿਗਰੀ ਦੇਣ ਦੇ ਯੋਗ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਪ੍ਰਸਤਾਵਿਤ ਆਈਆਈਆਈਟੀ ਪੀਪੀਪੀ ਬਿਲ 2017 ਨਾਲ ਕੋਈ ਵਿੱਤੀ ਬੋਝ ਨਹੀਂ ਪਵੇਗਾ।

ਬਿਲ ਜਨਤਕ-ਨਿਜੀ ਭਾਈਵਾਲੀ ਵਿੱਚ ਸੂਚਨਾ ਟੈਕਨੋਲੋਜੀ ਦੇ ਮੌਜੂਦਾ ਭਾਰਤੀ ਸੰਸਥਾਨਾਂ ਨੂੰ ਰਾਸ਼ਟਰੀ ਪੱਧਰ ਦੇ ਸੰਸਥਾਨ ਵਜੋਂ ਐਲਾਨੇਗਾ ਅਤੇ ਡਿਗਰੀ ਪ੍ਰਦਾਨ ਕਰਨ ਦੀਆਂ ਸ਼ਕਤੀਆਂ ਦੇਵੇਗਾ। ਇਹ ਇਨ੍ਹਾਂ ਨੂੰ ਬੈਚੂਲਰ ਆਵ੍ ਟੈਕਨੋਲੋਜੀ (B.Tech) ਜਾਂ ਮਾਸਟਰ ਆਵ੍ ਟੈਕਨੋਲੋਜੀ (M.Tech) ਜਾਂ ਪੀਐੱਚਡੀ (Ph.D) ਦੀ ਡਿਗਰੀ ਦੇ ਨਾਮਕਰਨ ਲਈ ਯੂਨੀਵਰਸਿਟੀ ਜਾਂ ਰਾਸ਼ਟਰੀ ਮਹੱਤਵ ਦੀ ਸੰਸਥਾ ਵੱਲੋਂ ਜਾਰੀ ਡਿਗਰੀਆਂ ਦੇ ਬਰਾਬਰ ਅਧਿਕਾਰ ਦੇਵੇਗਾ।

ਸੂਚਨਾ ਟੈਕਨੋਲੋਜੀ,ਇੰਜੀਨੀਅਰਿੰਗ ਜਾਂ ਪੀਐੱਚਡੀ ਵਿੱਚ ਰਸਮੀ ਡਿਗਰੀ ਦਾ ਅਨੁਦਾਨ ਨੌਕਰੀ ਬਜ਼ਾਰ ਵਿੱਚ ਗਰੈਜੂਏਟ ਵਿਦਿਆਰਥੀਆਂ ਦੀ ਸੰਭਾਵਨਾਵਾਂ ਨੂੰ ਵਧਾਵੇਗਾ ਅਤੇ ਸੰਸਥਾਨਾਂ ਨੂੰ ਸੂਚਨਾ ਟੈਕਨੋਲੋਜੀ ਖੇਤਰ ਵਿੱਚ ਦੇਸ਼ ਵਿੱਚ ਇੱਕ ਮਜ਼ਬੂਤ ਖੋਜ ਅਧਾਰ ਵਿਕਸਿਤ ਕਰਨ ਵਿੱਚ ਕਾਫੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਸਮਰੱਥ ਕਰੇਗਾ।
ਉਦਯੋਗ ਅਤੇ ਅਰਥਵਿਵਸਥਾ ਦੀਆਂ ਉੱਭਰਦੀਆਂ ਜ਼ਰੂਰਤਾਂ ਲਈ , ਕੁਸ਼ਲ ਤਕਨੀਕੀ ਜਨ ਸ਼ਕਤੀ ਦੇ ਲਈ ਸੰਸਥਾਨਾਂ ਦੇ ਸਿੱਖਿਅਤ ਕਰਮਚਾਰੀਆਂ ਦੇ ਪ੍ਰਤਿਭਾ ਵਾਲੇ ਪੂਲ ਤੋਂ ਪੂਰਨ ਰੂਪ ਵਿੱਚ ਮਿਲਣ ਦੀ ਉਮੀਦ ਹੈ।
ਸਾਰੇ ਸੰਸਥਾਨ ਬਿਨਾ ਕਿਸੇ ਲਿੰਗ,ਜਾਤ,ਧਰਮ,ਅਪੰਗਤਾ ਅਤੇ ਰਿਹਾਇਸ਼ ,ਜਾਤੀ,ਸਮਾਜਿਕ ਜਾਂ ਆਰਥਿਕ ਪਿਛੋਕੜ ਦੇ ਵਿਤਕਰੇ ਦੇ ਸਾਰਿਆਂ ਲਈ ਖੁਲ੍ਹੇ ਹੋਣਗੇ ।

ਅਕਾਦਮਿਕ ਸ਼ੈਸਨ ਹੇਠ ਲ਼ਿਖੇ 15 ਸੰਸਥਾਨਾਂ ਵਿੱਚ ਸ਼ੁਰੂ ਹੋ ਗਿਆ ਹੈ :-

ਆਂਧਰਾ ਪ੍ਰਦੇਸ਼ (ਚਿਤੂਰ),ਅਸਾਮ (ਗੁਵਾਹਾਟੀ),ਗੁਜਰਾਤ (ਵਡੋਦਰਾ),ਹਰਿਆਣਾ (ਸੋਨੀਪਤ),ਹਿਮਾਚਲ ਪ੍ਰਦੇਸ਼ (ਊਨਾ).ਝਾਰਖੰਡ (ਰਾਂਚੀ),ਕਰਨਾਟਕ (ਧਰਵਾਡ),ਕੇਰਲਾ (ਕੋਟਾਯਮ (Kottayam)), ਮਹਾਰਾਸ਼ਟਰ (ਨਾਗਪੁਰ ਅਤੇ ਪੁਣੇ), ਮਣੀਪੁਰ (ਸੇਨਾਪੱਟੀ),ਰਾਜਸਥਾਨ (ਕੋਟਾ), ਤਾਮਿਲਨਾਡੂ (ਤਿਰੂਚਿਰਾਪੱਲੀ (Tiruchirappalli),ਉੱਤਰ ਪ੍ਰਦੇਸ਼ (ਲਖਨਊ), ਪੱਛਮੀ ਬੰਗਾਲ (ਕਲਿਆਣੀ) (Kalyani)।

ਪਿਛੋਕੜ

ਜਨਤਕ-ਨਿਜੀ ਭਾਈਵਾਲੀ ਵਿੱਚ ਕੇਂਦਰੀ ਮੰਤਰੀ ਮੰਡਲ ਵੱਲੋਂ 07.12.2010 ਨੂੰ ਪ੍ਰਵਾਨ ਕੀਤੇ ਗਏ 20 ਨਵੇਂ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਦੀ ਸਥਾਪਨਾ ਦੀ ਯੋਜਨਾ ਵਿੱਚ ਇਹ ਪ੍ਰਬੰਧ ਨਹੀਂ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਡਿਗਰੀ ਦੇਣ ਲਈ ਜਨਤਕ-ਨਿਜੀ ਭਾਈਵਾਲੀ ਵਿੱਚ ਸਥਾਪਤ ਸੰਸਥਾਨਾਂ ਨੂੰ ਸਸ਼ਕਤ ਕਰਨ । ਸਾਲ 2013-14 ਵਿੱਚ ਦਾਖਲ ਹੋਏ ਅੰਡਰ-ਗਰੈਜੂਏਟ ਵਿਦਿਆਰਥੀਆਂ ਦਾ ਪਹਿਲਾ ਬੈਚ ਸਾਲ 2017 ਵਿੱਚ ਪਾਸ ਹੋ ਜਾਵੇਗਾ।ਅਕਾਦਮਿਕ ਸ਼ੈਸ਼ਨ 15 ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨਾਂ ਵਿੱਚ ਸ਼ੁਰੂ ਹੋ ਗਿਆ ਹੈ ।

*****

 AKT/VBA/SH