Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

16 ਮਾਰਚ, 2018 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਣੀਪੁਰ ਜਾਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਮਾਰਚ, 2018 ਨੂੰ ਮਣੀਪੁਰ ਜਾਣਗੇ। ਉਹ ਇੰਫਾਲ ਦੀ ਮਣੀਪੁਰ ਯੂਨੀਵਰਸਿਟੀ ਵਿਖੇ, ਭਾਰਤੀ ਸਾਇੰਸ ਕਾਂਗਰਸ ਦੇ 105 ਵੇਂ ਸੈਸ਼ਨ ਵਿੱਚ ਉਦਘਾਟਨੀ ਭਾਸ਼ਣ ਦੇਣਗੇ । ਇਸ ਪ੍ਰਤਿਸ਼ਠਿਤ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲਾ, ਇੰਫਾਲ ਉੱਤਰ-ਪੂਰਬ ਦਾ ਦੂਜਾ ਸ਼ਹਿਰ ਬਣ ਜਾਵੇਗਾ। ਲੁਵੰਗਸੰਗਬਾਮ ਦੇ ਲੁਵੰਗਪੋਕਪਾ ਮਲਟੀ ਸਪੋਰਟਸ ਕੰਪਲੈਕਸ, (ਨੈਸ਼ਨਲ ਸਪੋਰਟਸ ਯੂਨੀਵਰਸਿਟੀ) ਵਿਖੇ ਪ੍ਰਧਾਨ ਮੰਤਰੀ 1000 ਆਂਗਨਵਾੜੀ ਕੇਂਦਰਾਂ, ਅਧਿਆਪਕਾਂ, ਡਾਕਟਰਾਂ ਅਤੇ ਨਰਸਾਂ ਲਈ 19 ਰਿਹਾਇਸ਼ੀ ਕੰਪਲੈਕਸਾਂ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਲੁਵੰਗਪੋਕਪਾ ਮਲਟੀ ਸਪੋਰਟਸ ਕੰਪਲੈਕਸ, ਰਾਣੀ ਗੇਦਿਨਲਿਊ (Gaidinliu) ਪਾਰਕ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ।

***

ਏਕੇਟੀ/ਐੱਸਐੱਚ/ਐੱਸਬੀਪੀ