Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

17ਵੀਂ ਲੋਕ ਸਭਾ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਮੀਡੀਆ ਬਿਆਨ ਦਾ ਮੂਲ-ਪਾਠ


ਨਮਸਕਾਰ ਸਾਥੀਓ!

ਚੋਣ ਤੋਂ ਬਾਅਦ, ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਅੱਜ ਪ੍ਰਥਮ ਸੈਸ਼ਨ ਪ੍ਰਾਰੰਭ ਹੋ ਰਿਹਾ ਹੈ। ਅਨੇਕ ਨਵੇਂ ਸਾਥੀਆਂ ਦੀ ਜਾਣ-ਪਹਿਚਾਣ ਦਾ ਇੱਕ ਅਵਸਰ ਹੈ ਅਤੇ ਜਦੋਂ ਨਵੇਂ ਸਾਥੀ ਜੁੜਦੇ ਹਨ, ਤਾਂ ਉਨ੍ਹਾਂ ਦੇ ਨਾਲ ਨਵਾਂ ਉਮੰਗ, ਨਵਾਂ ਉਤਸਾਹ, ਨਵੇਂ ਸੁਪਨੇ ਵੀ ਜੁੜਦੇ ਹਨ । ਭਾਰਤ ਦੇ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕੀ ਹਨ ? ਤਾਕਤ ਕੀ ਹੈ ? ਹਰ ਚੋਣ ਵਿੱਚ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ । ਅਜ਼ਾਦੀ ਦੇ ਬਾਅਦ Parliament Election ਸਭ ਤੋਂ ਜ਼ਿਆਦਾ ਮਤਦਾਨ , ਸਭ ਤੋਂ ਜ਼ਿਆਦਾ ਮਹਿਲਾ ਪ੍ਰਤੀਨਿਧੀਆਂ ਦਾ ਚੁਣਨਾ। ਪਹਿਲਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਮਾਤਰਾ ਮਹਿਲਾ ਵੋਟਰਾਂ ਦਾ ਮਤਦਾਨ ਕਰਨਾ, ਅਨੇਕ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਇਹ ਚੋਣ ਰਹੀ । ਕਈ ਦਹਾਕਿਆਂ ਦੇ ਬਾਅਦ ਇੱਕ ਸਰਕਾਰ ਨੂੰ ਦੁਬਾਰਾ ਪੂਰਨ ਬਹੁਮਤ ਨਾਲ ਅਤੇ ਪਹਿਲਾਂ ਤੋਂ ਜ਼ਿਆਦਾ ਸੀਟਾਂ ਨਾਲ ਜਨਤਾ – ਜਨਾਰਦਨ ਨੇ ਸੇਵਾ ਕਰਨ ਦਾ ਅਵਸਰ ਦਿੱਤਾ ਹੈ । ਪਿਛਲੇ ਪੰਜ ਸਾਲ ਦਾ ਸਾਡਾ ਅਨੁਭਵ ਹੈ ਕਿ ਜਦੋਂ ਸਦਨ ਚਲਿਆ ਹੈ , ਤੰਦਰੁਸਤ ਵਾਤਾਵਰਣ ਵਿੱਚ ਚਲਿਆ ਹੈ , ਉਦੋਂ ਦੇਸ਼ ਹਿਤ ਦੇ ਫ਼ੈਸਲਾ ਵੀ ਬਹੁਤ ਚੰਗੇ ਹੋਏ ਹਨ। ਉਨ੍ਹਾਂ ਅਨੁਭਵਾਂ ਦੇ ਅਧਾਰ ਉੱਤੇ ਮੈਂ ਆਸਾ ਕਰਦਾ ਹਾਂ ਕਿ ਸਾਰੇ ਦਲ ਬਹੁਤ ਹੀ ਉੱਤਮ ਪ੍ਰਕਾਰ ਦੀ ਚਰਚਾ, ਜਨਹਿਤ ਦੇ ਫੈਸਲੇ ਅਤੇ ਜਨ ਆਕਾਂਖਿਆਵਾਂ ਦੀ ਪੂਰਤੀ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਇਸ ਦਾ ਵਿਸ਼ਵਾਸ । ਅਸੀਂ ਸਾਡੀ ਯਾਤਰਾ ਪ੍ਰਾਰੰਭ ਕੀਤੀ ਸੀ ‘ਸਬਕਾ ਸਾਥ ਸਬਕਾ ਵਿਕਾਸ’ ਲੇਕਿਨ ਦੇਸ਼ ਦੀ ਜਨਤਾ ਨੇ ‘ਸਬਕਾ ਸਾਥ ਸਬਕਾ ਵਿਕਾਸ’ ਦੇ ਅੰਦਰ ਇੱਕ ਅਦਭੁੱਤ ਵਿਸ਼ਵਾਸ ਭਰ ਦਿੱਤਾ ਅਤੇ ਉਸ ਵਿਸ਼ਵਾਸ ਨੂੰ ਲੈ ਕੇ ਸਧਾਰਨ ਮਾਨਵ ਦੀ ਆਸ਼ਾ – ਆਕਾਂਖਿਆਵਾਂ ਨੂੰ, ਸੁਪਨਿਆਂ ਨੂੰ ਪੂਰਾ ਕਰਨ ਲਈ ਸੰਕਲਪ ਲੈ ਕੇ ਅਸੀਂ ਜ਼ਰੂਰ ਅੱਗੇ ਵਧਣ ਦਾ ਯਤਨ ਕਰਾਂਗੇ ।

ਲੋਕਤੰਤਰ ਵਿੱਚ ਵਿਪਕਸ਼ (ਵਿਰੋਧੀ ਧਿਰ) ਦਾ ਹੋਣਾ, ਵਿਪਕਸ਼ (ਵਿਰੋਧੀ ਧਿਰ) ਦਾ ਸਰਗਰਮ ਹੋਣਾ , ਵਿਪਕਸ਼ (ਵਿਰੋਧੀ ਧਿਰ) ਸਮਰੱਥ ਹੋਣਾ ਇਹ ਲੋਕਤੰਤਰ ਦੀ ਜ਼ਰੂਰੀ ਸ਼ਰਤ ਹੈ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਵਿਰੋਧੀ ਧਿਰ ਦੇ ਲੋਕ ਨੰਬਰ ਦੀ ਚਿੰਤਾ ਛੱਡ ਦੇਣ। ਦੇਸ਼ ਦੀ ਜਨਤਾ ਨੇ ਜੋ ਉਨ੍ਹਾਂ ਨੂੰ ਨੰਬਰ ਦਿੱਤਾ ਹੈ , ਉਹ ਦਿੱਤਾ ਹੈ , ਲੇਕਿਨ ਸਾਡੇ ਲਈ ਉਨ੍ਹਾਂ ਦਾ ਹਰ ਸ਼ਬਦ‍ ਮੁੱਲਵਾਨ ਹੈ, ਉਨ੍ਹਾਂ ਦੀ ਹਰ ਭਾਵਨਾ ਮੁੱਲਵਾਨ ਹੈ । ਅਤੇ ਸਦਨ ਜਦੋਂ ਅਸੀਂ ਉਸ chair ਉੱਤੇ ਬੈਠਦੇ ਹਾਂ, MP ਦੇ ਰੂਪ ਵਿੱਚ ਬੈਠਦੇ ਹਾਂ , ਉਦੋਂ ਪਕਸ਼-ਵਿਪਕਸ਼ ਤੋਂ ਜ਼ਿਆਦਾ ਨਿਰਪਕਸ਼ (ਨਿਰਪੱਖ) ਦੀ spirit ਬਹੁਤ ਮਹੱਤਵ ਰੱਖਦੀ ਹੈ । ਅਤੇ ਮੈਨੂੰ ਵਿਸ਼ਵਾਸ ਹੈ ਕਿ ਪਕਸ਼ ਅਤੇ ਵਿਪਕਸ਼ ਦੇ ਦਾਇਰੇ ਵਿੱਚ ਵੰਡਣ ਦੀ ਬਜਾਏ ਨਿਸ਼ਪਕਸ਼ (ਨਿਰਪੱਖ) ਭਾਵ ਨਾਲ ਜਨ ਭਲਾਈ ਨੂੰ ਪਹਿਲ ਦਿੰਦੇ ਹੋਏ ਅਸੀਂ ਆਉਣ ਵਾਲੇ 5 ਸਾਲ ਲਈ ਇਸ ਸਦਨ ਦੇ ਮਾਣ ਨੂੰ ਉੱਪਰ ਉਠਾਉਣ ਦੇ ਯਤਨ ਕਰਾਂਗੇ । ਮੈਨੂੰ ਵਿਸ਼ਵਾਸ ਹੈ ਕਿ ਪਹਿਲਾਂ ਦੀ ਤੁਲਨਾ ਵਿੱਚ ਅਧਿਕ ਪਰਿਣਾਮਕਾਰੀ ਸਾਡੇ ਸਦਨ ਰਹਿਣਗੇ ਅਤੇ ਜਨਹਿਤ ਦੇ ਕੰਮਾਂ ਵਿੱਚ ਅਧਿਕ ਊਰਜਾ , ਅਧਿਕ ਗਤੀ ਅਤੇ ਅਧਿਕ ਸਮੂਹਿਕ ਚਿੰਤਨ ਦਾ ਭਾਵ ਉਸ ਨੂੰ ਅਵਸਰ ਮਿਲੇਗਾ ।

ਮੇਰੀ ਤੁਹਾਨੂੰ ਸਭ ਨੂੰ ਵੀ ਗੁਜ਼ਾਰਿਸ਼ ਹੈ ਕਿ ਸਦਨ ਵਿੱਚ ਕਈ ਮੈਂਬਰ ਬਹੁਤ ਹੀ ਉੱਤਮ ਵਿਚਾਰ ਰੱਖਦੇ ਹਨ , ਬਹਿਸ ਨੂੰ ਬਹੁਤ ਪ੍ਰਾਣਵਾਨ ਬਣਾਉਂਦੇ ਹਨ , ਲੇਕਿਨ ਹਾਲਾਂਕਿ ਜ਼ਿਆਦਾਤਰ ਉਹ ਰਚਨਾਤਮਕ ਹੁੰਦੇ ਹਨ ਅਤੇ ਉਸ ਦਾ ਅਤੇ TRP ਦਾ ਮੇਲ ਨਹੀਂ ਹੁੰਦਾ ਹੈ । ਲੇਕਿਨ ਕਦੇ – ਕਦੇ TRP ਤੋਂ ਉਪਰ ਵੀ ਅਜਿਹੇ ਮੈਬਰਾਂ ਨੂੰ ਅਵਸਰ ਮਿਲੇਗਾ । ਅਗਰ ਸਰਕਾਰ ਦੀ ਆਲੋਚਨਾ ਵੀ ਬਹੁਤ ਤਰਕਬੱਧ ਨਾਲ ਕੋਈ ਸਦਨ ਵਿੱਚ ਸਾਂਸਦ ਕਰਦਾ ਹੈ ਅਤੇ ਉਹ ਗੱਲ ਪਹੁੰਚਦੀ ਹੈ ਤਾਂ ਉਸ ਵਿੱਚ ਲੋਕਤੰਤਰ ਨੂੰ ਬਲ ਮਿਲਦਾ ਹੈ । ਇਸ ਲੋਕਤੰਤਰ ਨੂੰ ਬਲ ਦੇਣ ਵਿੱਚ ਆਪ ਸਾਰਿਆਂ ਤੋਂ ਮੈਨੂੰ ਬਹੁਤ ਉਮੀਦਾਂ ਹਨ । ਸ਼ੁਰੂ ਵਿੱਚ ਤਾਂ ਜਰੂਰ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨਗੇ , ਲੇਕਿਨ 5 ਸਾਲ ਇਸ ਭਾਵਨਾ ਨੂੰ ਪ੍ਰਬਲ ਬਣਾਉਣ ਵਿੱਚ ਤੁਸੀਂ ਵੀ ਬਹੁਤ ਵੱਡੀ ਸਕਾਰਾਤਮਕ ਭੂਮਿਕਾ ਅਦਾ ਕਰ ਸਕਦੇ ਹੋ । ਅਤੇ ਅਗਰ ਸਕਾਰਾਤਮਕ ਭੂਮਿਕਾ ਹੋਵੇਗੀ , ਸਕਾਰਾਤਮਮਕ ਵਿਚਾਰਾਂ ਨੂੰ ਬਲ ਦਿਉਗੇ ਤਾਂ ਸਦਨ ਵਿੱਚ ਵੀ ਸਕਾਰਾਤਮਕਤਾ ਦੀ ਦਿਸ਼ਾ ਵਿੱਚ ਜਾਣ ਦਾ ਸਭ ਦਾ ਮਨ ਬਣੇਗਾ । ਤਾਂ ਮੈਂ ਤੁਹਾਨੂੰ ਵੀ ਸੱਦਾ ਦਿੰਦਾ ਹਾਂ ਕਿ 17ਵੀਂ ਲੋਕ ਸਭਾ ਵਿੱਚ ਅਸੀਂ ਉਸੇ ਨਵੀਂ ਊਰਜਾ, ਨਵੇਂ ਵਿਸ਼ਵਾਸ , ਨਵੇਂ ਸੰਕਲਪ, ਨਵੇਂ ਸੁਪਨਿਆਂ ਦੇ ਨਾਲ , ਨਾਲ‍ ਮਿਲ ਕੇ ਅੱਗੇ ਚੱਲੀਏ । ਦੇਸ਼ ਦੇ ਸਧਾਰਨ ਮਾਨਵ ਦੀਆਂ ਆਸ਼ਾ – ਆਕਾਂਖਿਆਵਾਂ ਨੂੰ ਪੂਰਨ ਕਰਨ ਵਿੱਚ ਅਸੀਂ ਕਿਤੇ ਕਮੀ ਨਾ ਰੱਖੀਏ । ਇਸੇ ਵਿਸ਼ਵਾਸ ਦੇ ਨਾਲ ਤੁਹਾਡਾ ਸਭ ਦਾ ਬਹੁਤ – ਬਹੁਤ ਧੰਨਵਾਦ ।

ਕੇ. ਸ਼ਿਆਮਾਪ੍ਰਸਾਦ/ਅਰੁਣ ਕੁਮਾਰ ਪੀ./ਤਾਰਾ/ਐੱਸ.ਬੀ.ਪੀ