Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

17ਵੀਂ ਲੋਕ ਸਭਾ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦਾ ਮੀਡੀਆ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17ਵੀਂ ਲੋਕ ਸਭਾ ਦਾ ਪ੍ਰਥਮ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਾਰੇ ਨਵੇਂ ਸਾਂਸਦਾਂ ਦਾ ਸੁਆਗਤ ਕੀਤਾ।

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਬਿਆਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “2019 ਲੋਕ ਸਭਾ ਚੋਣਾਂ ਦੇ ਬਾਅਦ ਅੱਜ ਪਹਿਲਾ (ਪ੍ਰਥਮ) ਸੈਸ਼ਨ ਦਾ ਸ਼ੁਰੂ ਹੋ ਰਿਹਾ ਹੈ । ਮੈਂ ਸਾਰੇ ਨਵੇਂ ਸਾਂਸਦਾਂ ਦਾ ਸੁਆਗਤ ਕਰਦਾ ਹਾਂ । ਉਨ੍ਹਾਂ ਦੇ ਨਾਲ ਨਵੀਆਂ ਆਸਾਂ, ਨਵੀਆਂ ਆਕਾਂਖਿਆਵਾਂ ਅਤੇ ਸੇਵਾ ਦਾ ਨਵਾਂ ਸੰਕਲਪ ਵੀ ਆਏ ਹਨ”।

ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਵਿੱਚ ਮਹਿਲਾ ਸਾਂਸਦਾਂ ਦੀ ਸੰਖਿਆ ਵਿੱਚ ਵਾਧਾ ਹੋਣ ਉੱਤੇ ਪ੍ਰਸੰਨਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੰਸਦ ਜਦੋਂ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ ਤਾਂ ਉਹ ਸਧਾਰਨ ਜਨਤਾ ਦੀਆਂ ਆਕਾਂਖਿਆਵਾਂ ਪੂਰਾ ਕਰ ਸਕਣ ਦੇ ਸਮਰੱਥ ਹੁੰਦੀ ਹੈ ।

ਪ੍ਰਧਾਨ ਮੰਤਰੀ ਨੇ ਸੰਸਦੀ ਲੋਕਤੰਤਰ ਵਿੱਚ ਵਿਰੋਧੀ ਧਿਰ (ਵਿਪਕਸ਼) ਦੇ ਮਹੱਤਵ ਨੂੰ ਵੀ ਉਜਾਗਰ ਕੀਤਾ । ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਰੋਧੀ ਧਿਰ (ਵਿਪਕਸ਼) ਸਰਗਰਮ ਭੂਮਿਕਾ ਨਿਭਾਵੇਗਾ ਅਤੇ ਸਦਨ ਦੀਆਂ ਕਾਰਵਾਈਆਂ (proceedings) ਵਿੱਚ ਹਿੱਸਾ ਲਵੇਗਾ । ਪ੍ਰਧਾਨ ਮੰਤਰੀ ਨੇ ਕਿਹਾ ਵਿਰੋਧੀ ਧਿਰ (ਵਿਪਕਸ਼) ਨੂੰ ਲੋਕ ਸਭਾ ਵਿੱਚ ਆਪਣੀ ਸੰਖਿਆ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਸੰਸਦ ਦੀ ਗੱਲ ਹੋਵੇ ਤਾਂ ਸਾਨੂੰ ਪਕਸ਼ ਅਤੇ ਵਿਪਕਸ਼ (Paksh and Vipaksh) ਭੁੱਲ ਜਾਣਾ ਚਾਹੀਦਾ ਹੈ । ਸਾਨੂੰ ‘ਨਿਸ਼ਪਕਸ਼ ਭਾਵਨਾ’ ਨਾਲ ਮਾਮਲਿਆਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਰਾਸ਼ਟਰ ਦੇ ਵਿਆਪਕ ਹਿਤ ਵਿੱਚ ਕਾਰਜ ਕਰਨਾ ਚਾਹੀਦਾ ਹੈ” ।

***

ਕੇਐੱਸਪੀ/ਏਕੇ