Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

21 ਸਤੰਬਰ, 2017 ਨੂੰ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਦੇ ਮੌਕੇ `ਤੇ ਸਹਿਕਾਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

21 ਸਤੰਬਰ, 2017 ਨੂੰ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਦੇ ਮੌਕੇ `ਤੇ ਸਹਿਕਾਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

21 ਸਤੰਬਰ, 2017 ਨੂੰ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਦੇ ਮੌਕੇ `ਤੇ ਸਹਿਕਾਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

21 ਸਤੰਬਰ, 2017 ਨੂੰ ਲਕਸ਼ਮਨਰਾਓ ਇਨਾਮਦਾਰ ਦੀ ਜਨਮ ਸ਼ਤਾਬਦੀ ਦੇ ਮੌਕੇ `ਤੇ ਸਹਿਕਾਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ, ਸਹਿਕਾਰਤਾ ਅੰਦੋਲਨ ਨਾਲ ਜੁੜੇ ਹੋਏ ਤੁਸੀਂ ਸਾਰੇ ਸੱਜਣ।

ਲਕਸ਼ਮਨਰਾਓ  ਜੀ ਇਨਾਮਦਾਰ ਜੀ ਦੇ ਸ਼ਤਾਬਦੀ ਸਮਾਗਮ ਦੇ ਨਾਲ ਇਸ ਸਹਿਕਾਰੀ ਅੰਦੋਲਨ ‘ਚ ਹੋਰ ਜ਼ਿਆਦਾ ਗਤੀ ਮਿਲੇ, ਨਵੀਂ ਊਰਜਾ ਮਿਲੇ ਅਤੇ ਸਮਾਜ ਪ੍ਰਤੀ ਇੱਕ ਸੰਵੇਦਨਾ ਦੇ ਨਾਲ ਆਮ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਮਿਲ ਬੈਠ ਕੇ ਕਿਵੇਂ ਰਸਤੇ ਲੱਭੇ ਜਾਣ, ਸਾਥ-ਸਹਿਯੋਗ ਅਤੇ ਸਹਿਕਾਰਤਾ ਰਾਹੀਂ ਸਮੱਸਿਆਵਾਂ ਦਾ ਕਿਵੇਂ ਹੱਲ ਹੋਵੇ, ਇਸ ਦੇ  ਲਈ ਤੁਸੀਂ ਦਿਨ ਭਰ ਬੈਠ ਕੇ ਗਹਿਰਾਈ ਨਾਲ ਚਿੰਤਨ ਵੀ ਕਰਨ ਵਾਲੇ ਹੋ।

 

ਸਾਡਾ ਦੇਸ਼ ਬਹੁਰਤਨਾ ਵਸੁੰਧਰਾ ਹੈ। ਹਰ ਕਾਲ ਖੰਡ ‘ਚ, ਹਰ ਖਿੱਤੇ ‘ਚ ਸਮਾਜ ਲਈ ਜੀਊਣ ਵਾਲੇ, ਸਮਾਜ ਨੂੰ ਕੁਝ ਨਾ ਕੁਝ ਦੇ ਕੇ ਜਾਣ ਵਾਲਿਆਂ ਦੀ ਲੜੀ ਅਣਗਿਣਤ ਹੈ।

 

ਕੋਈ ਕਾਲਖੰਡ ਅਜਿਹਾ ਨਹੀਂ ਹੁੰਦਾ ਹੈ, ਕੋਈ ਇਲਾਕਾ ਅਜਿਹਾ ਨਹੀਂ ਹੁੰਦਾ ਹੈ ਕਿ ਜਿੱਥੇ ਅੱਜ ਵੀ ਸਮਾਜ ਨੂੰ ਸਮਰਪਤ ਵਿਅਕਤੀ ਸਾਨੂੰ ਨਜ਼ਰ ਨਾ ਆਉਂਦੇ ਹੋਣ। ਕੁਝ ਲੋਕ ਹੁੰਦੇ ਹਨ ਜੋ ਟੀ.ਵੀ. ਦੇ ਕਾਰਨ, ਅਖ਼ਬਾਰਾਂ  ਦੇ ਕਾਰਨ, ਪ੍ਰਚਾਰ ਸਾਧਨਾਂ ਰਾਹੀਂ, ਆਪਣੇ ਕਾਰਜਕਾਲ ‘ਚ ਮਾਣ-ਸਨਮਾਨ ਦੇ ਕਾਰਨ ਲੋਕਾਂ  ਵਿੱਚ ਚਰਚਾ ਵਿੱਚ ਰਹਿੰਦੇ ਹਨ, ਅਤੇ ਚਰਚਾ ‘ਚ ਰਹਿੰਦੇ ਹਨ ਤਾਂ ਕਦੇ-ਕਦੇ ਬਹੁਤ ਵੱਡੇ ਵੀ ਲਗਦੇ ਹਨ। ਪਰ ਇਹ ਦੇਸ਼ ਅਜਿਹਾ ਹੈ ਜਿਸ ਵਿੱਚ ਬਹੁਤ ਵੱਡਾ ਵਰਗ ਅਜਿਹਾ ਹੈ, ਜੋ ਕਦੇ ਅਖ਼ਬਾਰ ਦੀਆਂ ਸੁਰਖੀਆਂ ‘ਚ ਨਹੀਂ ਹੁੰਦੇ ਹਨ, ਟੀ.ਵੀ. ‘ਤੇ ਕਦੇ ਚਮਕਦੇ ਨਹੀਂ ਹਨ। ਬਹੁਤੀ ਉਨ੍ਹਾਂ ਦੀ ਵਾਹ-ਵਾਹੀ, ਮਾਣ-ਸਨਮਾਨ, ਖ਼ਿਤਾਬ ਜਿਹਾ ਕੁਝ ਹੁੰਦਾ ਨਹੀਂ। ਪਰ ਇੱਕ ਮੂਕ ਸਾਧਕ ਦੀ ਤਰ੍ਹਾਂ ਸਮਰਪਿਤ ਜੀਵਨ ਜੀਊਂਦੇ -ਜੀਊਂਦੇ  ‘ਇੱਕ ਦੀਪ ਤੋਂ ਜਗੇ ਦੂਜਾ ਦੀਪ, ਜਗਦੇ ਦੀਪ ਹਜ਼ਾਰ’, ਇਸ ਤਰ੍ਹਾਂ ਨਾਲ ਤਿਲ-ਤਿਲ ਬਲ੍ਹਦੇ ਹੋਏ ਸਰੀਰ ਦੇ ਕਣ-ਕਣ ਨੂੰ ਆਦਰਸ਼ਾਂ ਲਈ, ਕਦਰਾਂ-ਕੀਮਤਾਂ ਲਈ ਖਪਾਉਂਦੇ ਹੋਏ ਆਪਣਾ ਜੀਵਨ ਜੀਊਂਦੇ  ਹਨ। ਉਹ ਅਣਜਾਣ ਚਿਹਰੇ ਹੋਣ ਦੇ ਬਾਵਜੂਦ ਵੀ, ਉਨ੍ਹਾਂ ਵੱਲੋਂ ਜੋ ਦੇਸ਼ ਨੂੰ ਮਿਲਦਾ ਹੈ, ਇਸ ਦਾ ਮੁੱਲ ਬਿਲਕੁਲ ਵੀ ਘੱਟ ਨਹੀਂ ਹੁੰਦਾ ਹੈ। ਵਕੀਲ ਸਾਹਿਬ ਅਜਿਹੇ ਹੀ ਇੱਕ ਜੀਵਨ ਵਿੱਚੋਂ ਸਨ।

ਅੱਜ ਕਈ ਲੋਕਾਂ ਦੇ ਮਨ ‘ਚ ਇਹ ਵੀ ਸਵਾਲ ਉੱਠੇਗਾ  ਕਿ ਅਸੀਂ ਤਾਂ ਕਦੇ ਨਾਂ ਨਹੀਂ ਸੁਣਿਆ ਸੀ, ਤੁਸੀਂ ਸ਼ਤਾਬਦੀ ਮਨਾ ਰਹੇ ਹੋ। ਮੈਂ ਮੰਨਦਾ ਹਾਂ ਕਿ ਨਾਂ ਨਹੀਂ ਸੁਣਿਆ ਸੀ, ਉਹੀ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ ਕਮਾਲ ਸੀ। ਆਪਣੇ-ਆਪ ਨੂੰ ਹਮੇਸ਼ਾ ਪਿੱਛੇ ਰੱਖ ਕੇ; ਅਤੇ ਮੈਂ ਮੰਨਦਾ ਹਾਂ ਕਿ ਸਹਿਕਾਰਤਾ ਦੀ ਸਫਲਤਾ ਦਾ ਪਹਿਲਾ ਮੰਤਰ ਇਹੀ ਹੁੰਦਾ ਹੈ ਕਿ ਖੁਦ ਨੂੰ ਜਿੰਨਾ ਹੋ ਸਕੇ ਉਨ੍ਹਾਂ ਦੂਰ ਰੱਖਣਾ ਅਤੇ ਸਾਰਿਆਂ ਨੂੰ ਮਿਲਾ ਕੇ ਲੋਕਾਂ ਨੂੰ ਅੱਗੇ ਕਰਨਾ, ਉਹ ਸਹਿਕਾਰਤਾ ਦਾ ਸਭ ਤੋਂ ਵੱਡਾ ਮੰਤਰ ਹੈ।

ਉਨ੍ਹਾਂ ਨੇ ਵਿਅਕਤੀ ਨਿਰਮਾਣ ‘ਚ ਆਪਣਾ ਜੀਵਨ ਖਪਾਇਆ, ਰਾਸ਼ਟਰ ਨਿਰਮਾਣ ਦਾ ਇੱਕ ਰਸਤਾ ਉਨ੍ਹਾਂ ਨੇ ਲੱਭਿਆ। ਇਹ ਮੇਰੀ ਖੁਸ਼ਕਿਸਮਤੀ ਰਹੀ, ਜ਼ਿੰਦਗੀ ਦਾ ਵੱਡਾ ਕਾਲਖੰਡ ਉਨ੍ਹਾਂ ਦੇ ਨਾਲ ਬਿਤਾਉਣ ਦਾ ਮੈਨੂੰ ਮੌਕਾ ਮਿਲਿਆ। ਜਵਾਨੀ ਦੇ ਅਨੇਕ ਸਾਲ ਉਨ੍ਹਾਂ ਦੀ ਰਹਿਨੁਮਾਈ ‘ਚ ਕੰਮ ਕਰਦਾ ਰਿਹਾ ਅਤੇ ਇਸ ਲਈ ਮੇਰੇ ਲਈ ਵਕੀਲ ਸਾਹਿਬ ਦਾ ਜੀਵਨ ਇੱਕ ਨਿੱਤ-ਪ੍ਰੇਰਨਾ ਦਾ ਸੋਮਾ ਰਿਹਾ ਹੈ। ਅਤੇ ਜਦੋਂ ਮੈਂ ਉਨ੍ਹਾਂ ਦੇ ਜੀਵਨ ‘ਤੇ ਇੱਕ ਕਿਤਾਬ ਲਿਖ ਰਿਹਾ ਸੀ; 25-30 ਸਾਲ ਪਹਿਲਾਂ ਦੀ ਗੱਲ ਹੈ। ਅਤੇ ਜਦੋਂ ਮੈਂ ਬਾਰੀਕੀਆਂ ਵੇਖ ਰਿਹਾ ਸੀ ਤਾਂ ਮੈਂ ਹੈਰਾਨ ਹੁੰਦਾ ਸਾਂ ਕਿ ਮੈਂ ਵੀ ਉਨ੍ਹਾਂ ਕੋਲ ਰਹਿੰਦਾ ਸੀ, ਇੰਨੇ ਸਾਲਾਂ ਤੋਂ ਰਹਿੰਦਾ ਸੀ। ਪਰ ਬਹੁਤ ਸਾਰੀਆਂ ਗੱਲਾਂ ਸਨ, ਉਹ ਉਨ੍ਹਾਂ ਦੇ ਜਾਣ ਤੋਂ ਬਾਅਦ ਪਤਾ ਲਗਣ ਲਗੀਆਂ, ਯਾਨੀ ਜ਼ਿੰਦਗੀ ਨੂੰ ਕਿਵੇਂ ਜੀਆ ਹੋਵੇਗਾ, ਇਸ ਦੀ ਇਹ ਇੱਕ ਉੱਤਮ ਮਿਸਾਲ ਹੈ। ਸਾਦਗੀਪੂਰਨ ਜੀਵਨ ਅਤੇ ਫਿਰ ਵੀ ਖੁਦ ਨੂੰ ਹਮੇਸ਼ਾ ਚਿੱਤਰ ‘ਚ ਨਾ ਆਉਣ ਦੇਣਾ; ਸਾਥੀ ਅੱਗੇ ਵੱਧਣ, ਸਾਥੀਆਂ ਦੀ ਤਾਕਤ ਅੱਗੇ ਵਧੇ, ਵਿਚਾਰ ਨੂੰ ਤਾਕਤ ਮਿਲੇ, ਇਹ ਆਪਣੇ ਆਪ ‘ਚ ਇਸ ਮਹਾਨ ਪਰੰਪਰਾ ਦੇ ਇੱਕ ਅਨਮੋਲ ਰਤਨ ਦੇ ਰੂਪ ‘ਚ ਉਨ੍ਹਾਂ ਨੇ ਕੰਮ ਕੀਤਾ।

 

ਸ਼ਤਾਬਦੀ ਵਰ੍ਹੇ ਦੇ ਨਮਿੱਤ ਕਈ ਪ੍ਰੋਗਰਾਮ ਹੋਣਗੇ। ਸਹਿਕਾਰਤਾ ਅੰਦੋਲਨ ਨੂੰ ਇੱਕ ਨਵੀ ਤਾਕਤ ਮਿਲੇਗੀ। ਪਰ ਅੱਜ ਜਦੋਂ ਅਸੀਂ ਵਕੀਲ ਸਾਹਿਬ ਦੇ ਸ਼ਤਾਬਦੀ ਵਰ੍ਹੇ ਨਮਿੱਤ ਸਹਿਕਾਰਤਾ ਖੇਤਰ ‘ਚ ਜੋ ਉਨ੍ਹਾਂ ਦਾ ਯੋਗਦਾਨ ਸੀ, ਉਸਨੂੰ ਯਾਦ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਉਦੋਂ, ਅੱਜ ਦਿਨ ਭਰ ਬੈਠ ਕੇ ਤੁਸੀਂ ਚਰਚਾ ਕਰਨ ਵਾਲੇ ਹੋ। ਸੰਸਾਰ ‘ਚ ਵਧੀਆ ਪਿਰਤਾਂ (best practices) ਕੀ ਹਨ ਸਹਿਕਾਰਤਾ ਖੇਤਰ ਦੀਆਂ, ਇਸ ਦੀ ਚਰਚਾ ਕਰਨ ਵਾਲੇ ਹਾਂ।

 

ਖੇਤੀ ਖੇਤਰ ‘ਚ ਅਸੀਂ ਸਹਿਕਾਰਤਾ ਰਾਹੀਂ ਕਿਵੇਂ ਅੱਗੇ ਵਧੇ, 2022, ਸਾਡੇ ਕਿਸਾਨਾਂ ਦੀ ਆਮਦਨ ਦੁਗੁਨੀ ਕਿਵੇਂ ਹੋਵੇ, ਅਜਿਹੀਆਂ ਕਿਹੜੀਆਂ ਚੀਜਾਂ ਨੂੰ ਅਸੀਂ ਜੋੜੀਏ, ਅਜਿਹੀਆਂ ਕਿਹੜੀਆਂ ਗਲਤ ਆਦਤਾਂ ਨੂੰ ਛੱਡੀਹੇ ਤਾਂ ਅਸੀਂ ਸਾਡੇ ਖੇਤੀ ਜਗਤ ਨੂੰ ਵੀ ਸਾਡੇ ਗ੍ਰਾਮੀਣ ਜੀਵਨ ਨੂੰ ਆਧੁਨਿਕ ਭਾਰਤ ‘ਦੇ ਸਬੰਧ ‘ਚ ਤਿਆਰ ਕਰੀਏ। ਵਿਕਾਸ ਦੀ ਉਸ ਦਿਸ਼ਾ ‘ਚ ਤਿਆਰ ਕਰੀਏ।

ਹੁਣ ਇਹ ਤਾਂ ਮੁਮਕਿਨ ਨਹੀਂ ਹੈ ਕਿ ਸ਼ਹਿਰ ਤਾਂ ਅੱਗੇ ਵਧ ਜਾਣ ਅਤੇ ਪਿੰਡਾਂ ਨੂੰ ਅਸੀਂ ਪਿੱਛੇ ਹੀ ਛੱਡ ਦੇਈ। ਇੱਕ ਬਰਾਬਰ ਦੇ ਵਿਕਾਸ ਦੀ ਲੋੜ ਹੁੰਦੀ ਹੈ। ਬਰਾਬਰ ਮੌਕਿਆਂ ਦੀ ਲੋੜ ਹੁੰਦੀ ਹੈ ਅਤੇ ਬਰਾਬਰ ਵਿਕਾਸ, ਬਰਾਬਰ ਮੌਕਿਆਂ ਦੇ ਮੂਲ ‘ਚ ਸਹਿਕਾਰਜ ਮੰਤਰ ਹੁੰਦ ਹੈ। ਕਾਲ-ਕ੍ਰਮ ਨਾਲ ਵਿਵਸਥਾਵਾਂ ‘ਚ ਊਣਤਾਈਆਂ ਆਉਂਦੀਆਂ ਹੀ ਹਨ। ਕੁਝ ਵਿਵਸਥਾਵਾਂ ਦਾ ਸਮਾਂ ਸਮਾਪਤ ਹੋ ਜਾਂਦਾ ਹੈ। ਸਹਿਕਾਰਤਾ ਖੇਤਰ ਨਾਲ ਜੁੜੇ ਹੋਏ ਹਰ ਕਿਸੇ ਨੂੰ ਆਤਮਚਿੰਤਨ ਵੀ ਕਰਦੇ ਰਹਿਣਾ ਚਾਹੀਦਾ ਹੈ। ਕਿਤੇ ਅਜਿਹਾ ਤਾਂ ਨਹੀਂ ਹੈ ਕਿ ਸਹਿਕਾਰੀ (cooperative) ਇੱਕ ਢਾਂਚਾ (structure) ਹੈ। ਇੱਕ ਕਾਨੂੰਨੀ ਵਿਵਸਥਾ ਹੈ, ਇੱਕ ਸੰਵਿਧਾਨਕ ਦਾਇਰੇ ‘ਚ, ਨਿਯਮਾਂ ਦੇ ਦਾਇਰੇ ‘ਚ ਕੁਝ ਬਣੀ ਹੋਈ ਇੱਕ ਚੀਜ਼ ਹੈ ਅਤੇ ਉਸ ਫਰੇਮ ‘ਚ ਅਸੀਂ ਆਪਣੇ ਆਪ ਬੈਠ ਜਾਈਏ ਤਾਂ ਅਸੀਂ ਵੀ cooperative ਬਣ ਜਾਂਦੇ ਹਾਂ। ਮੈਂ ਸਮਝਦਾ ਹਾਂ ਤਦ ਤਾਂ ਬੜੀ ਗਲਤੀ ਹੋ ਜਾਵੇਗੀ। ਇੰਨਾ ਵੱਡਾ ਦੇਸ਼ ਹੈ। ਵਿਵਸਥਾ ਦੀ ਲੋੜ ਪੈਂਦੀ ਹੈ, ਨਿਯਮਾਂ ਦੀ ਲੋੜ ਪੈਂਦੀ ਹੈ, structure ਦੀ ਲੋੜ ਹੁੰਦੀ ਹੈ, do’s and dont’s ਦੀ ਲੋੜ ਹੁੰਦੀ ਹੈ, ਉਹ ਤਾਂ ਜ਼ਰੂਰੀ ਹੈ। ਪਰ ਸਹਿਕਾਰਤਾ ਉਸ ਨਾਲ ਨਹੀਂ ਚਲਦੀ ਹੈ, ਸਹਿਕਾਰਤਾ ਇੱਕ spirit ਹੈ। ਸਹਿਕਾਰਤਾ ਇੱਕ ਵਿਵਸਥਾ ਨਹੀਂ ਹੈ, ਇੱਕ ਹੈ ਭਾਵਨਾ (spirit) ਹੈ। ਅਤੇ ਇਹ spirit ਲਈ ਸਸਕਾਰ ਜ਼ਰੂਰੀ ਹਨ ਅਤੇ ਇਸ ਲਈ ਇਨਾਮਦਾਰ ਜੀ ਬਾਰ-ਬਾਰ ਕਹਿੰਦੇ ਸਨ, ਬਿਨਾ ਸੰਸਕਾਰ ਨਹੀਂ ਸਹਿਕਾਰ।

 

ਅੱਜ ਕਦੇ-ਕਦੇ ਨਜ਼ਰ ਆਉਂਦਾ ਹੈ ਕਿ spirit ਕਿਤੇ ਢਾਂਚੇ ‘ਚ ਗੁਆਚ ਤਾਂ ਨਹੀਂ ਗਿਆ ਹੈ। ਕੀ ਸਾਨੂੰ ਸਹਿਕਾਰਤਾ ਦੇ spirit  ਨੂੰ ਮੁੜ ਸੁਰਜੀਤ ਕਰਨ ਲਈ, ਮੁੜ ਚੇਤਨ ਕਰਨ ਲਈ, ਵਕੀਲ ਸਾਹਿਬ ਤੋਂ ਵੱਡੀ ਪ੍ਰੇਰਨਾ ਕੀ ਹੋ ਸਕਦੇ ਹੈ ਅਤੇ ਅਸੀਂ ਜਿੰਨੀ ਜ਼ਿਆਦਾ ਮਾਤਰਾ ‘ਚ ਸਹਿਕਾਰਤਾ spirit ਨੂੰ ਤਾਕਤ ਦੇਣਗੇ, ਤਾਂ ਵਿਵਸਥਾਵਾਂ ਆਪਣੇ-ਆਪ ਕੋਈ ਦੋਸ਼ ਹੋਵੇਗਾ, ਤਾਂ ਵੀ ਸ਼ਾਇਦ ਵਿਵਸਥਾਵਾਂ ਠੀਕ ਹੋ ਜਾਣਗੀਆਂ।

ਸਾਡੇ ਦੇਸ਼ ‘ਚ ਸਹਿਕਾਰਤਾ ਪੂਰੇ ਅੰਦੋਲਨ ਦਾ ਆਧਾਰ ਗ੍ਰਾਮੀਣ ਰਿਹਾ ਹੈ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇੰਨ੍ਹਾਂ ਕਾਨੂੰਨ-ਨਿਯਮਾਂ ਦੇ ਤਹਿਤ  ਜਦੋਂ urban cooperative ਦੀ ਦੁਨੀਆ ਖੜ੍ਹੀ ਹੋਣ ਲੱਗੀ, ਉਸ ਵਿੱਚ ਜਦੋਂ ਬੈਕਿੰਗ ਖੇਤਰ ‘ਚ, ਉਹ ਵੀ urban, ਉਸ ਤੋਂ ਬਾਅਦ ਉਸ ਦੇ ਜੋ ਰੰਗ-ਰੂਪ ਬਦਲਣ ਲੱਗੇ, ਉਸ ਦੇ ਤਾਣੇ-ਬਾਣੇ ਖਿਲਰਣ ਲੱਗੇ, ਸ਼ੰਕਾ-ਕੁਸ਼ੰਕਾ ਦਾ ਦਾਇਰਾ ਵੱਧਦਾ ਚਲਾ ਗਿਆ। ਅੱਜ ਵੀ ਗ੍ਰਾਮੀਣ ਜੀਵਨ ਨਾਲ ਜੁੜੇ ਹੋਏ ਸਹਿਕਾਰਤਾ ਅੰਦੋਲਨ ‘ਚ ਉਸ ਪਵਿੱਤਰਤਾ ਦਾ ਅਹਿਸਾਸ ਹੁੰਦਾ ਹੈ।

ਕਿਸਾਨ ਨੂੰ ਵੀ ਲਗਦਾ ਹੈ ਕਿ ਹਾਂ ਮੇਰੇ ਲਈ ਸਹੀ ਰਸਤਾ ਹੈ, ਅਤੇ ਇਸ ਕੰਮ ਦੇ ਸਹਿਕਾਰਤਾ ਅੰਦੋਲਨ ਲਈ ਸਮਾਂ ਦੇਣ ਵਾਲਿਆਂ ਨੂੰ ਵੀ ਲਗਦਾ ਹੈ ਹਾਂ, ਮੈਂ ਇਸ ਦੇ  ਰਾਹੀਂ ਪਿੰਡ, ਗਰੀਬ ਕਿਸਾਨ ਲਈ ਕੁਝ ਕਰ ਰਿਹਾ ਹਾਂ। ਹੁਣ ਤੁਸੀਂ ਲੋਕ ਇੰਨੀ ਚਰਚਾ ਕਰਨ ਵਲੇ ਹਨ ਅੱਜ। ਇੱਕ ਛੋਟਾ ਜਿਹਾ ਵਿਸ਼ਾ ਹੈ ਮੇਰੇ ਮਨ ‘ਚ ਜੋ ਮੈਂ ਤੁਹਾਡੇ ਸਾਮ੍ਹਣੇ ਛੱਡਣਾ ਚਾਹੁੰਦਾ ਹਾਂ, ਤੁਸੀਂ ਜ਼ਰੂਰ ਉਸ ‘ਤੇ ਚਰਚਾ ਕਰੋਗੇ।

ਸਾਡੇ ਦੇਸ਼ ਦੇ ਕਿਸਾਨ ਦੀਆਂ ਕਈ ਸਮੱਸਿਆਵਾਂ ਹਨ, ਪਰ ਇੱਕ ਗੱਲ ਜੇਕਰ ਅਸੀਂ ਦੇਖੀਏ, ਕਿਸਾਨ ਜੋ ਖਰੀਦਦਾ ਹੈ ਉਹ  retail ‘ਚ ਖਰੀਦਦਾ ਹੈ ਅਤੇ ਜਦੋਂ ਵੇਚਦਾ ਹੈ ਤਾਂ  wholesale ‘ਚ ਵੇਚਦਾ ਹੈ। ਇਹ ਉਲਟਾ ਹੋ ਸਕਦਾ ਕੀ, ਉਹ ਖਰੀਦਣ wholesale ‘ਚ ਅਤੇ ਵੇਚਣ retail ‘ਚ ? ਤਾਂ ਕੋਈ ਉਸਨੂੰ ਲੁੱਟ ਨਹੀਂ ਸਕੇਗਾ। ਕੋਈ ਵਿਚੋਲੇ ਉਸ ਨੂੰ ਵੱਢ ਨਹੀਂ ਖਾਣਗੇ। ਜਿੰਨ੍ਹਾਂ ਲੋਕਾਂ ਨੇ ਡੇਅਰੀ ਉਦਯੋਗ ਦਾ ਅਧਿਐਨ ਕੀਤਾ ਹੋਵਗਾ, cooperative dairy, ਇਸ ਗੱਲ ਵੱਲ ਤੁਸੀਂ ਧਿਆਨ ਦਿਓ, ਉਸ ਦੀ ਵਿਸ਼ੇਸ਼ਤਾ ਹੈ; ਉਸ ਵਿੱਚ ਕਿਸਾਨ wholesale ‘ਚ ਖਰੀਦਦਾ ਹੈ, wholesale ‘ਚ ਵੇਚਦਾ ਹੈ। ਵੇਖੋ ਇਹ, ਇਸ ਦੀ ਬਰੀਕੀ ਹੈ ਇਹ। ਡੇਅਰੀ ਉਦਯੋਗ ਦੀ ਸਫਲਤਾ ਦੇ ਮੂਲ ‘ਚ ਉਹ ਖਰੀਦਦਾ ਹੈ wholesale ‘ਚ, ਵੇਚਦਾ ਹੈ wholesale  ‘ਚ। ਕਿਉਂ? ਪਹਿਲਾਂ ਜੋ ਦੁੱਧ ਉਤਪਾਦਨ ਕਰਦਾ ਸੀ ਤਾਂ ਦਸ ਘਰ ‘ਚ ਇੱਕ-ਇੱਕ ਲੀਟਰ ਦੁੱਧ ਵੇਚਣ ਜਾਂਦਾ ਸੀ, ਅੱਜ ਦਸ ਲੀਟਰ ਲੈ ਕੇ ਇੱਕ ਹੀ collection centre ‘ਚ ਚਲਾ ਜਾਂਦਾ ਹੈ, ਦੁੱਧ ਦੇ ਕੇ ਆ ਜਾਂਦਾ ਹੈ; ਮਤਲਬ wholesale ‘ਚ ਵੇਚਦਾ ਹੈ। ਅਤੇ ਉਹ ਖਰੀਦਦਾ ਹੈ ਤਾਂ ਵੀ ਡੇਅਰੀ ਰਾਹੀਂ, ਉਸ ਦੀ ਪਸ਼ੂ ਖੁਰਾਕ ਹੈ, ਉਸ ਦੀਆਂ ਦਵਾਈਆਂ ਹਨ, ਉਸ ਦੀ care ਕਰਨੀ ਹੈ ਪਸ਼ੂ ਦੀ; ਇਹ ਸਾਰੀ ਵਿਵਸਥਾ ਸਮੂਹਿਕ ਤੌਰ ‘ਤੇ ਪੂਰੇ ਪਿੰਡ ਨੂੰ ਮਿਲਦੀ ਹੈ।

ਉਸ ਦਾ  ਇੱਕ ਨਤੀਜਾ ਆਇਆ ਕਿ ਡੇਅਰੀ ‘ਚ ਉਸਨੂੰ ਕੋਈ ਨਾ ਕੋਈ ਤਾਕਤ ਮਿਲਦੀ ਰਹੀ, ਉਹ ਬਚਦਾ ਰਿਹਾ, ਵੱਖਰੀ ਆਮਦਨ ਦਾ ਸਾਧਨ ਬਣਿਆ। ਬਾਕੀ ਹਰ ਖੇਤਰ ‘ਚ ਉਸ ਦੀ ਇੱਕ ਔਖਿਆਈ ਹੈ। ਅਸੀਂ ਜੇਕਰ ਇਹੋ, ਮੰਨ ਲਈਏ ਉਹ private ਨੂੰ wholesale ‘ਚ ਦੁੱਧ ਦਿੰਦਾ ਤਾਂ ਇੰਨੀਂ ਕਮਾਈ ਨਹੀਂ ਹੁੰਦੀ। ਉਹ cooperative ਸੀ ਅਤੇ ਇਸ ਲਈ ਉਸ ਦੀ ਕਮਾਈ ਦਾ ਅਧਾਰ ਬਣਿਆ।

ਕੀ ਅਸੀਂ ਅਜਿਹੀ cooperative movement ਨੂੰ ਖੜਾ ਕਰ ਸਕਦੇ ਹਾਂ ਜੋ ਇੱਕ ਤਾਂ ਰਿਵਾਇਤੀ ਚਲੀ ਆ ਰਹੀ ਹੈ। ਪਹਿਲਾ ਪੰਜ ਮੰਡਲੀਆਂ ਸਨ, ਉਹ ਲੋਕ ਚਲਾਉਂਦੇ ਹਨ, ਮੈਂ ਦਿਖਾ ਦੇਵਾਂਗਾ, ਮੈਂ ਛੇਵੀਂ ਬਣਾ ਲਵਾਂਗਾ। ਇੱਕ ਨਵਾਂ ਸਹਿਕਾਰ ਦਾ ਰੂਪ ਬਣਿਆ ਹੈ। ਪਰ ਉਹ ਪੰਜ ਚਲਦੀਆਂ ਹਨ, ਚਲਣ। ਅਤੇ ਦਸ ਅਜਿਹੇ ਵਿਸ਼ੇ ਹਨ, ਕਿ ਜਿਸ ਵਿੱਚ ਅਜੇ ਕਿਸੇ ਨੇ ਕਦਮ ਨਹੀਂ ਰਖਿਆ ਹੈ, ਕੀ ਅਸੀਂ ਉਨ੍ਹਾਂ ਨਵੇਂ ਖੇਤਰਾਂ ‘ਚ ਜਾ ਕੇ ਸਹਿਕਾਰਤਾ ਰਾਹੀਂ ਸਮੱਸਿਆ ਦਾ ਹੱਲ ਕਰ ਸਕਦਾ ਹਾਂ ਮੈਂ? ਅਣਗਿਣਤ ਖੇਤਰ ਪਏ ਹਨ ਜਿਸ ਵਿੱਚ ਅੱਜ ਵੀ ਸਹਿਕਾਰਤਾ ਖੇਤਰ ਦੀ ਹਵਾ ਨਹੀਂ ਪਹੁੰਚੀ ਹੈ। ਜਿੱਥੇ ਪਹੁੰਚੀ ਹੈ ਉੱਥੇ ਮੁਕਾਬਲਾ ਬੁਹਤ ਹੈ; ਸ਼ੂਗਰ ਹੋਵੇਗੀ ਮੁਕਾਬਲਾ ਬਹੁਤ ਹੈ, ਦੁੱਧ ਹੈ ਮੁਕਾਬਲਾ ਬਹੁਤ ਹੈ। ਜਿੱਥੇ ਕੁਝ ਨਾ ਕੁਝ ਹੈ ਉੱਥੇ ਮੁਕਾਬਲਾ ਸੁਭਾਵਕ ਚੀਜ਼ ਹੈ। ਪਰ ਅਜਿਹੇ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਵਿੱਚ ਇੱਕ ਪੀੜ੍ਹੀ ਨੂੰ ਖਪਣਾ ਪਵੇਗਾ, ਤਦ ਜਾ ਕੇ ਸਹਿਕਾਰਤਾ ਦੀ ਤਾਕਤ ਵਧੇਗੀ।

ਕੀ ਅਸੀਂ ਇੱਕ ਨਵੀਂ ਪੀੜ੍ਹੀ ਨੂੰ, ਨਵੀਂ  spirit ਦੇ ਨਾਲ ਅਤੇ ਖਾਸ ਕਰਕੇ ਗ੍ਰਾਮੀਣ ਜੀਵਨ ‘ਚ ਪੂਰੀ ਤਰ੍ਹਾਂ ਤਬਦੀਲੀ ਲਿਆਉਣ ਲਈ ਸਹਿਕਾਰਤਾ ਅੰਦੋਲਨ ਨਾਲ ਪ੍ਰੇਰਿਤ ਕਰ ਸਕਦੇ ਹਾਂ? ਸਾਡੇ ਦੇਸ਼ ਦੇ ਸੁਭਾਅ ਨੂੰ ਸਹਿਕਾਰਤਾ ਅੰਦੋਲਨ suit ਕਰਦਾ ਹੈ। ਇਹ ਉਧਾਰ ਲਈ ਹੋਈ ਵਿਚਾਰ-ਵਿਵਸਥਾ ਨਹੀਂ ਹੈ, ਇਹ ਸਾਡੇ ਮੁੱਢਲੇ ਚਿੰਤਨ ਸੁਭਾਅ-ਸੰਸਕਾਰ ਦੇ ਅਨੁਕੂਲ ਵਿਵਸਥਾ ਹੈ। ਅਤੇ ਇਸ ਲਈ ਇਸ ਦਾ ਇੱਥੇ ਪਣਪਣਾ ਬਹੁਤ ਸੁਭਾਵਕ ਹੈ। ਇਸ ਲਈ ਤੂਹਾਨੂੰ inject ਨਹੀਂ ਕਰਨਾ ਪਵੇਗਾ। ਬਾਕੀ ਸਾਰੀਆਂ ਵਿਵਸਥਾਵਾਂ ਜੇਕਰ ਅਸੀਂ ਲਿਆਉਂਦੇ ਹਾਂ, ਜੇਕਰ borrowed ਵਿਵਸਥਾਵਾਂ, ਤਾਂ ਇੱਕ foreign element ਦੇ ਰੂਪ ‘ਚ resistance ਰਹਿੰਦਾ ਹੈ। ਇਹ ਸਾਡੀ ਸਹਿਜ ਕੁਦਰਤੀ ਵਿਵਸਥਾ ਦਾ ਹਿੱਸਾ ਹੈ, ਅਸੀਂ ਮਿਲ ਕੇ ਕਰ ਸਕਦੇ ਹਾਂ।

ਹੁਣ ਜਿਵੇਂ ਅੱਜ  Neem coating urea ਦਾ ਕੰਮ ਚਲ ਰਿਹਾ ਹੈ। ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ ਇਸ ਦੇ  ਕਾਰਨ ਯੂਰੀਆ ਦਾ ਹੋ-ਹੱਲਾ ਬੰਦ ਹੋਇਆ ਹੈ। ਪਰ ਇਹ neem coating ਕਰਨ ਲਈ ਨਿੰਮ ਦੀਆਂ ਨਿਮੌਲ਼ੀਆਂ ਨੂੰ ਇਕੱਠਾ ਕਰਨਾ, ਇਕੱਠਾ ਕਰਕੇ ਉਨ੍ਹਾਂ ਦਾ  ਤੇਲ ਕੱਢਣਾ ਅਤੇ ਤੇਲ ਕੱਢ ਕੇ ਉਸ ਨੂੰ ਯੂਰੀਆ ਬਣਾਉਣ ਵਾਲੀ ਫੈਕਟਰੀ ਤੱਕ ਪਹੁੰਚਾਉਣਾ, ਇਹ ਇੰਨਾ ਵੱਡਾ ਨਵਾਂ ਕੰਮ ਨਿਕਲਿਆ ਹੈ। ਜੇਕਰ ਸਾਡੇ ਪਿੰਡ ਦੀਆਂ ਔਰਤਾਂ ਦੀਆਂ ਸਹਿਕਾਰਤਾ ਮੰਡਲੀਆਂ ਬਣ ਜਾਣ ਅਤੇ ਇਹ neem coating ਲਈ ਜੋ ਨਿੰਮ ਦੀ ਲੋੜ ਹੈ, ਸਿਰਫ ਨਿਮੌਲ਼ੀਆਂ ਇਕੱਠੀ ਕਰਨ ਜੰਗਲਾਂ ਤੋਂ, ਜਿੱਥੇ ਨਿੰਮ ਦੇ ਦਰਖਤ ਹਨ ਨਿਮੌਲ਼ੀਆਂ ਇਕੱਠਾ ਕਰਨ। ਹੁਣ ਦੇਖੋ ਇੱਕ ਨਵਾਂ entrepreneurship ਦਾ ਖੇਤਰ ਖੁੱਲ੍ਹ ਸਕਦਾ ਹੈ, ਨਵੀਂ ਸਹਿਕਾਰਤਾ ਲਹਿਰ ਸ਼ੁਰੂ ਹੋ ਸਕਦੀ ਹੈ।

 

ਮੈਂ ਸਾਡੇ ਇਨ੍ਹਾਂ ਡੇਅਰੀ ਵਾਲੇ ਜਿੰਨੇ ਮਿੱਤਰ ਹਨ, ਉਨ੍ਹਾਂ ਨੂੰ ਵਾਰ-ਵਾਰ ਕਹਿੰਦਾ ਰਹਿੰਦਾ ਹਾਂ ਕਿ ਤੁਸੀਂ ਕਿਸਾਨਾਂ ਨੂੰ ਪਸ਼ੂਪਾਲਣ ਲਈ ਤਾਂ ਪ੍ਰੇਰਿਤ ਕਰਦੇ ਹੋ। ਸਾਨੂੰ ਖਾਸ ਤੌਰ ‘ਤੇ bee keeping ਲਈ ਵੀ ਜ਼ੋਰ ਦੇਣਾ ਚਾਹੀਦਾ ਹੈ, ਸ਼ਹਿਦ ਦੀ ਕ੍ਰਾਂਤੀ ਕਰਨੀ ਚਾਹੀਦੀ ਹੈ; Sweet revolution ਲਿਆਉਣਾ ਚਾਹੀਦਾ ਹੈ ਦੇਸ਼ ‘ਚ ਸਹਿਕਾਰਤਾ ਅੰਦੋਲਨ ਰਾਹੀਂ ਇਹ ਸ਼ਹਿਦ-ਕ੍ਰਾਂਤੀ ਆ ਸਕਦੀ ਹੈ। ਸ਼ਹਿਦ, ਕਿਸਾਨ ਜਿਵੇਂ ਪਸ਼ੂਪਾਲਣ ਕਰਦਾ ਹੈ, ਦੁੱਧ ਉਤਪਾਦਨ ਕਰਦਾ ਹੈ, ਉਸੇ ਤਰ੍ਹਾਂ ਆਪਣੀ 50 bee ਤੈਅ ਕਰ ਲੈਣ, ਅਤੇ ਸਲਾਨਾ ਡੇਢ-ਦੋ ਲੱਖ ਰੁਪਏ ਆਰਾਮ ਨਾਲ ਉਹ ਉਸ ਦੀ ਕਮਾਈ ਵਧਾ ਸਕਦਾ ਹੈ ਅਤੇ ਜੋ ਡੇਅਰੀ ਹੈ, ਦੁੱਧ ਲੈਣ ਜਾਂਦੇ ਹਨ, ਨਾਲ-ਨਾਲ honey ਵੀ ਲੈ ਕੇ ਆ ਜਾਣ ਸ਼ਹਿਰ ਲੈ ਕੇ ਆ ਜਾਣ। ਉਸ ਦੀ ਜਿਵੇਂ ਡੇਅਰੀ ‘ਚ processing ਹੁੰਦੀ ਹੈ, ਇਸ ਦੀ processing ਹੋਵੇ, ਇਸ ਦੀ ਮਾਰਕੀਟ ਹੈ। ਜੋ chemical wax ਹੁੰਦਾ ਹੈ, ਜੇਕਰ ਉਹ 100 ਰੁਪਏ ਵੀ ਵਿਕਦਾ ਹੈ, ਤਾਂ bee wax ਹੈ, 400-450 ਰੁਪਏ ਵਿਕਦਾ ਹੈ, ਬਹੁਤ ਵੱਡੀ ਮੰਗ ਹੈ। ਭਾਰਤ ‘ਚ ਹੀ ਬਹੁਤ ਵੱਡੀ ਮਾਰਕੀਟ ਹੈ ਉਸ ਦੀ । ਪਰ ਸਾਡਾ ਕਿਸਾਨ ਅੱਜ ਵੀ ਇਸ ਤੋਂ ਵਾਂਝਾ ਹੈ। bee ਵਿੱਚ ਵੀ ਸੈਂਕੜੇ ਕਿਸਮਾਂ ਹਨ, ਅਤੇ bee ਦੇ ਕਾਰਨ ਫਸਲ ਨੂੰ ਵੀ ਬਹੁਤ ਵੱਡਾ ਲਾਭ ਹੁੰਦਾ ਹੈ। ਅਤੇ ਜੋ ਅੱਜ horticulture ‘ਚ ਕੰਮ ਕਰ ਰਹੇ ਹਨ, ਉਨ੍ਹਾਂ ਲਈ ਤਾਂ ਮਧੂਮੱਖੀ ਦੇ ambassador ਦਾ ਕੰਮ ਕਰਦੀ ਹੈ, ਇੱਕ cattle engager ਦਾ ਕੰਮ ਕਰਦੀ ਹੈ।

ਕਹਿਣ ਦਾ ਮਤਲਬ ਇਹ ਹੈ ਕਿ ਅਜਿਹੇ ਬਹੁਤ ਨਵੇਂ  ਖੇਤਰ ਹਨ ਜਿਨ੍ਹਾਂ ਨਵੇਂ ਖੇਤਰਾਂ ‘ਚ ਅਸੀਂ ਕਿਵੇਂ ਅੱਗੇ ਵਧੀਏ? ਹੁਣ ਸਾਡੇ ਸਮੁੰਦਰੀ ਤਟ ਹਨ। ਸਮੁੰਦਰੀ ਤਟ ‘ਤੇ ਮਛੇਰੇ ਜੋ ਭਰਾ-ਭੈਣ ਸਾਡੇ। ਸਾਲ ‘ਚ ਪੰਜ ਮਹੀਨੇ ਕਰੀਬ-ਕਰੀਬ ਉਨ੍ਹਾਂ ਦਾ ਕੰਮ ਬੰਦ ਹੋ ਜਾਂਦਾ ਹੈ। Whether ਦੇ ਕਾਰਨ, ਬਰਸਾਤ ‘ਚ ਸਮੁੰਦਰ ‘ਚ ਜਾਣਾ ਖਤਰਨਾਕ ਹੁੰਦਾ ਹੈ ਇਸ ਲਈ ਜਾਣਾ ਬੰਦ ਹੁੰਦ ਹੈ। ਪਰ sea bead ਦੀ ਖੇਤੀ, ਸਾਡੇ ਇੱਥੇ popular ਨਹੀਂ ਹੋ ਰਹੀ ਹੈ। ਸਾਡੇ ਸਮੁੰਦਰੀ ਤਟ ‘ਤੇ, ਸਾਡੇ ਮਛੇਰੇ ਭਰਾ-ਭੈਣ ਜੇਕਰ cooperative movement ਰਾਹੀਂ ਸਮੰਦਰ ਦੇ ਪਾਣੀ ‘ਚ ਹੀ sea bead  ਦੀ  ਖੇਤੀ ਕਰਨ ਤਾਂ ਅੱਜ pharmaceutical ਲਈ ਉਹ ਬਹੁਤ ਵੱਡਾ basic material ਦੇ ਰੂਪ ‘ਚ ਬਹੁਤ, laboratory ‘ਚ ਇਹ proven ਚੀਜ਼ ਹੈ। ਇਹ pharmaceutical ਲਈ sea bead ਦਾ।

ਮੰਨ ਲਓ sea bead ਦਾ ਮਾਰਕੀਟ ਨਹੀਂ ਮਿਲਿਆ, ਸਿਰਫ ਉਸਨੂੰ ਸਮੰਦਰ ‘ਚ, 45 ਦਿਨ ਦਾ ਉਸ ਦਾ  circle ਹੁੰਦਾ ਹੈ, 45 ਦਿਨ ਬਾਅਦ ਉਸ ਦੀ ਫਸਲ ਤਿਆਰ ਹੋ ਜਾਂਦੀ ਹੈ, ਹਰ 45 ਦਿਨ ਦੇ ਬਾਅਦ ਇੱਕ ਫਸਲ ਮਿਲਦੀ ਹੈ। ਜੇਕਰ ਉਹ 45 ਅਜਿਹੇ ਸਮੰਦਰ ਦੇ ਅੰਦਰ ਤੁਸੀਂ ਫੈਲਾ ਦਿੱਤਾ ਤਾਂ ਹਰ ਦਿਨ ਤੁਸੀਂ ਉਸ ਦੀ ਫਸਲ ਲੈ ਸਕਦੇ ਹੋ। ਕੁਝ ਨਾ ਕਰੀਏ, ਉਸ ਦਾ  ਸਿਰਫ ਜੂਸ ਕੱਢੀਏ, ਅਤੇ ਖੇਤਾਂ ‘ਚ ਜੂਸ ਸਿਰਫ ਛਿੜਕਣ ਦਾ ਕੰਮ ਕਰੀਏ। ਤਾਂ ਵੀ ਬਹੁਤ ਵੱਡੇ ਮਾਰਕੀਟ ਤੋਂ ਜ਼ਮੀਨ ਦੀ ਰਾਖੀ ਦਾ ਬਹੁਤ ਵੱਡ ਕੰਮ  sea bead ਦੇ ਜੂਸ ਨਾਲ ਹੋ ਸਕਦਾ ਹੈ। ਕੁਝ ਨਹੀਂ ਕਰਨਾ ਹੈ, ਬਿਨਾ ਮਿਹਨਤ ਦਾ ਕੰਮ ਹੈ। cooperative movement ਰਾਹੀਂ ਸਮੁੰਦਰੀ ਤਟ ‘ਤੇ ਸਾਡਾ ਮਛੇਰਾ ਭਰਾ ਜੋ ਪੰਜ ਮਹੀਨੇ ਦੇ ਕਰੀਬ-ਕਰੀਬ ਉਨ੍ਹਾਂ ਦਾ ਕੰਮ ਬੰਦ ਹੋ ਜਾਂਦਾ ਹੈ, ਜਿੰਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਦਿਨ-ਰਾਤ ਘਰ ‘ਚ ਹੁੰਦੀਆਂ ਹਨ, ਉਨ੍ਹਾਂ ਲਈ ਮੌਕੇ ਖੋਲੇ ਜਾ ਸਕਦੇ ਹਨ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਗ੍ਰਾਮੀਣ ਅਰਥਚਾਰੇ ‘ਚ ਬਦਲਾਅ ਲਿਆਉਣ ਲਈ ਸਹਿਕਾਰਤਾ ਅੰਦੋਲਨ ਛੋਟੀ-ਛੋਟੀ ਚੀਜਾਂ ਰਾਹੀਂ ਵੀ ਇੱਕ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਨ। 

ਮੈਂ ਬੇਨਤੀ ਕਰਾਂਗਾ ਕਿ ਵਕੀਲ ਸਾਹਿਬ ਨੇ ਜਿਸ ਭਾਵ ਤੱਤ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜਿਆ ਹੈ, ਜਿਸ ਸੰਸਕਾਰ ਤੱਤ ਨੂੰ ਸਹਿਕਾਰਤਾ ਅੰਦੋਲਨ ਦੇ ਨਾਲ ਜੋੜਿਆ ਹੈ, ਜਿਸ ਸੰਵੇਦਨਸ਼ੀਲਤਾ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜਨ ਦੀ ਗੁਜਾਰਿਸ਼ ਕੀਤੀ ਹੈ, ਉਨ੍ਹਾਂ ਮੁੱਢਲੇ ਤੱਤਾਂ ਨੂੰ ਲੈ ਕੇ ਮੁੱਢਲੇ ਵਿਚਾਰਾਂ ਨੂੰ ਲੈ ਕੇ, ਅੱਜ ਜੋ ਸਹਿਕਾਰਤਾ ਖੇਤਰ ਨਾਲ ਜੁੜੇ ਭਰਾ ਇੱਥੇ ਆਏ ਹਨ, ਉਹ ਇਸ ਦਾ ਹੋਰ ਪ੍ਰਚਾਰ-ਪ੍ਰਸਾਰ ਕਰਨਗੇ, ਅਤੇ ਲੋਕਾਂ ਨੂੰ ਜੋੜਨਗੇ, ਅਤੇ ਪੂਰੀ ਤਰ੍ਹਾਂ ਸਾਡਾ ਸਹਿਕਾਰਤਾ ਅੰਦੋਲਨ ਸੱਚੇ ਅਰਥਾਂ ‘ਚ ਆਮ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਹੋਏ ਉਸਨੂੰ equal partnership ਦੇ ਨਾਲ ਅੱਗੇ ਵਧਾਉਣ ਦੇ ਕੰਮ ਆਵੇਗਾ।

ਇਸੇ ਇੱਕ ਉਮੀਦ ਦੇ ਨਾਲ ਵਕੀਲ ਸਾਹਿਬ ਦਾ ਪੁੰਨ ਸਮਰਨ ਕਰਦੇ ਹੋਏ, ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ। 

*****

ਅਤੁਲ ਤਿਵਾਰੀ/ਸ਼ਹਿਬਾਜ਼ ਹਸੀਬੀ/ਸਤੀਸ਼/ਨਿਰਮਲ ਸ਼ਰਮਾ