ਪੀਐੱਮਇੰਡੀਆ

Infrastructure ਹੋਵੇquality life ਹੋਵੇ governance ਹੋਵੇ economic vibrancy ਹੋਵੇ self sufficient family ਵੀ ਹੋਵੇ ਇਨ੍ਹਾਂ ਸਾਰੇ ਪਹਿਲੂਆਂ ਨੂੰ ਇੱਕਠੇ ਸਮੇਟ ਕੇ ਕਿਵੇਂ development ਕੀਤੀ ਜਾ ਸਕਦੀ ਹੈ। ਇਸ ਦਾ ਬਹੁਤ ਹੀ ਸੁੰਦਰ ਮਾਡਲ ਮੈਨੂੰ ਦੇਖਣ ਨੂੰ ਮਿਲਿਆ ਅਤੇ ਸਾਡਾ ਮਨ ਵੀ ਉਸ ਵਿੱਚ ਇੰਨਾ ਲਗ ਗਿਆ ਕਿ ਸਾਨੂੰ ਇੱਥੇ ਪਹੁੰਚਣ ਵਿੱਚ ਦੇਰ ਹੋ ਗਈ।
ਮੈਂ ਪਹਿਲਾ, ਭਾਰਤ ਦਾ ਪ੍ਰਧਾਨ ਮੰਤਰੀ ਹਾਂ ਜਿਸ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਲੇਕਿਨ ਮੈਨੂੰ ਖੁਸ਼ੀ ਹੈ ਕਿ ਭਾਰਤ ਤੋਂ ਬਹੁਤ ਵੱਡਾ Business Delegation ਮੇਰੇ ਨਾਲ ਆਇਆ ਹੈ। ਉਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਤਾਂ ਤੇਜ਼ੀ ਨਾਲ grow ਕਰ ਰਿਹਾ ਹੈ। ਲੇਕਿਨ ਸਾਡਾ ਮੰਤਰ ਤਾਂ ਸਬਕਾ ਸਾਥ ਸਬਕਾ ਵਿਕਾਸ ਹੈ ਅਤੇ ਇਸ ਲਈ ਅਸੀਂ ਤਾਂ grow ਕਰੀਏ ਲੇਕਿਨ ਸਾਡੇ ਨਾਲ ਜੁੜ ਕੇ ਚਲਣ ਵਾਲੇ ਜੋ ਵੀ ਲੋਕ ਹੋਣ ਸਾਰਿਆਂ ਨੂੰ grow ਕਰਨ ਵਿੱਚ ਮਦਦ ਕਰੀਏ ਅਤੇ ਅਸੀਂ ਇੱਕਠੇ ਮਿਲ ਕੇ ਚਲਾਂਗੇ। ਇਹ ਬੁਨਿਆਦੀ ਸਾਡੀ ਕਲਪਨਾ ਹੈ।
ਮੈਂ ਖ਼ਾਸ ਕਰਕੇ Indian Business Forum ਦੇ ਜੋ ਲੋਕ ਆਏ ਹਨ। ਉਨ੍ਹਾਂ ਨੂੰ ਕਹਿਣਾ ਚਾਹਾਂਗਾ। ਤੁਸੀਂ ਇਹ ਨਾ ਸੋਚੋ ਕਿ ਤੁਸੀਂ ਸਿਰਫ਼ ਰਵਾਂਡਾ ਆਏ ਹੋ। ਅੱਜ ਇਹ ਸਥਿਤੀ ਹੈ ਕਿ ਰਵਾਂਡਾ ਆਉਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਲਈ ਪੂਰੇ ਅਫ਼ਰੀਕਾ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਕਿਉਂਕਿ ਚਾਬੀ ਇੱਥੇ ਹੈ। ਪੂਰੇ ਅਫ਼ਰੀਕਾ ਵਿੱਚ ਰਵਾਂਡਾ ਦੇ ਮਾਡਲ ਦੀ ਚਰਚਾ ਹੁੰਦੀ ਹੈ, ਉਨ੍ਹਾਂ ਦੀdevelopment ਦੀ ਚਰਚਾ ਹੁੰਦੀ ਹੈ। ਉਨ੍ਹਾਂ ਦੇ governance ਦੀ ਚਰਚਾ ਹੁੰਦੀ ਹੈ। ਇੱਕ ਤਰ੍ਹਾਂ ਨਾਲ ਅਫ਼ਰੀਕਾ ਵਿੱਚ ਨਵਾਂ ਮਿਜ਼ਾਜ ਬਣਿਆ ਹੈ ਅਤੇ ਰਾਸ਼ਟਰਪਤੀ ਜੀ ਉਸ ਨੂੰ Lead ਕਰ ਰਹੇ ਹਨ। ਤੁਹਾਡਾ ਇੱਥੇ ਆਉਣਾ ਮਤਲਬ ਤੁਸੀਂ ਇੱਕ ਦੇਸ਼ ਦੀ ਸੀਮਾ ਤੱਕ ਬੱਝੇ ਨਹੀਂ ਹੋ। ਮੰਨ ਕੇ ਚਲੋ ਤਾਂ ਤੁਹਾਨੂੰ ਹੋਰ ਵਧੇਰੇ ਸੰਭਾਵਨਾਵਾਂ ਵੀ ਨਜ਼ਰ ਆਉਣਗੀਆਂ ਅਤੇ ਹੋਰ ਚੁਣੌਤੀਆਂ ਵੀ ਆਉਣਗੀਆਂ ਅਤੇ ਹੋਰ ਵਧੇਰੇ ਮੌਕੇ ਵੀ ਆਉਣਗੇ। ਅਤੇ ਮੈਂ ਮੰਨਦਾ ਹਾਂ ਕਿ ਤੁਸੀਂ ਇਸ ਮੌਕੇ ਨੂੰ ਜਾਣ ਨਹੀਂ ਦੇਵੋਗੇ।
ਮੈਂ ਕੱਲ੍ਹ ਤੋਂ ਦੇਖ ਰਿਹਾ ਹਾਂ ਕਿ ਰਾਸ਼ਟਰਪਤੀ ਜੀ ਜਜ਼ਬਾਤ ਵਿੱਚ ਹਨ।Good governance, development and Progress of the people, Prosperity of the people, peace of the society in the society ਇਹੀ ਸਾਰੇ ਵਿਸ਼ੇ ਉਨ੍ਹਾਂਦੇ ਧਿਆਨ ਵਿੱਚ ਹਨ। ਸਾਡੇ ਭਾਰਤ ਦੇ ਲੋਕਾਂ ਲਈ ਸਾਰੀਆਂ ਚੀਜ਼ਾ ਅਨੁਕੂਲ ਹਨ। ਇਹ ਸਾਡੀਪ੍ਰਕਿਰਤੀ ਬਹੁਤ ਸੂਟ ਕਰਦੀਆਂ ਹਨ।
ਹੁਣ ਇਹ ਦੇਸ਼ ਅਜਿਹਾ ਹੈ ਕਿ ਜਿੱਥੇ ਪਹਿਲਾਂ ਦੁਨੀਆ ਦਾ ਧਿਆਨ, ਜਦੋਂ ਅਫ਼ਰੀਕਾ ਵੱਲ ਨਹੀਂ ਸੀ। ਇੱਥੇ ਆਉਣ ਲਈ ਕਿਸੇ ਦਾ ਮਨ ਨਹੀਂ ਕਰਦਾ ਸੀ। ਉਸ ਸਮੇਂ ਹਿੰਦੁਸਤਾਨ ਨੇ ਇਸ ਧਰਤੀ ’ਤੇ ਆਉਣਾ ਪਸੰਦ ਕੀਤਾ ਸੀ। ਹੁਣ ਗੁਜਰਾਤ ਦਾ ਹੀ ਜੋਧਪੁਰ ਦਾ ਪਰਿਵਾਰ ਹੈ। ਮੈਂ ਸਮਝਦਾ ਹਾਂ ਉਹ end of the 19th century ਵਿੱਚ ਇੱਥੇ ਆਇਆ। ਅਤੇ ਉਦੋਂ ਤੋਂ ਲੈ ਕੇ ਭਾਰਤ ਦੇ ਲੋਕ ਇੱਥੇ ਆਏ ਹਨ। ਇੱਥੋਂ ਦੇ ਲੋਕਾਂ ਦੇ ਜੀਵਨ ਦੇ ਨਾਲ ਘੁਲ਼ਮਿਲ ਗਏ ਹਨ। ਇੱਥੋਂ ਦੀ ਵਿਕਾਸ ਯਾਤਰਾ ਦੇ ਹਿੱਸੇਦਾਰ ਬਣੇ ਹਨ। ਇਹ ਠੀਕ ਹੈ ਸਾਰੀ ਦੁਨੀਆ ਦਾ ਧਿਆਨ ਲੱਗਿਆ ਹੈ। ਦੁਨੀਆ ਦਾ ਇੱਥੇ ਆਉਣ ਨੂੰ ਮਨ ਕਰਦਾ ਹੈ। ਲੇਕਿਨ ਅਸੀਂ ਉਸ ਸਮੇਂ ਇੱਥੇ ਆਏ ਜਿਸ ਸਮੇਂ ਸੱਚਮੁੱਚ ਇੱਥੇ ਜ਼ਰੂਰਤ ਸੀ। ਅਤੇ ਅੱਜ ਇਸ ਲਈ ਅਸੀਂ ਇਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਕਿ ਅਸੀਂ ਮਿਲ ਕੇ ਦੁਨੀਆ ਦੇ ਕੰਮ ਆਈਏ। ਦੁਨੀਆ ਵਿੱਚ ਹਾਲੇ ਵੀ ਜੋ ਪਿੱਛੇ ਹਨ। ਜਿਨ੍ਹਾਂ ਨੂੰ ਮੌਕੇ ਨਹੀਂ ਮਿਲੇ ਉਨ੍ਹਾਂ ਲਈ ਕੁਝ ਕਰੀਏ। ਉਸ ਇਰਾਦੇ ਨਾਲ ਅਸੀਂ ਦੁਨੀਆ ਵਿੱਚ ਜਾ ਰਹੇ ਹਾਂ। ਦੁਨੀਆ ਦੇ ਲੋਕਾਂ ਨੂੰ ਨਾਲ ਲੈ ਰਹੇ ਹਾਂ। ਦੁਨੀਆ ਦੇ ਨਾਲ ਮਿਲਕੇ ਅਸੀਂ ਦੁਨੀਆ ਦੇ ਉਸ ਭੂ-ਭਾਗ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ।
ਰਾਸ਼ਟਰਪਤੀ ਜੀ ਗੁਜਰਾਤ ਆਏ ਸਨ ਉਨ੍ਹਾਂ ਨੇ ਗੁਜਰਾਤ ਵਿੱਚ ਕਾਫ਼ੀ ਚੀਜ਼ਾਂ ਦੇਖੀਆਂ, ਸਮਝੀਆਂ। ਭਾਰਤ ਵਿੱਚ ਵੀ ਜਦੋਂ ਆਏ, ਕੋਈ ਨਾ ਕੋਈ ਵਿਕਾਸਸ਼ੀਲ ਚੀਜ਼ਾਂ ਨੂੰ ਦੇਖਣ ਵੱਲ ਉਨ੍ਹਾਂ ਦੀ ਰੁਚੀ ਰਹੀ ਹੈ। ਉਹ ਪ੍ਰਤੱਖ ਚੀਜ਼ਾਂ ਨੂੰ ਦੇਖਦੇ ਹਨ, ਸਮਝਦੇ ਹਨ, ਲੋਕਾਂ ਨੂੰ Invite ਕਰਦੇ ਹਨ।
ਜਿਸ ਦੇਸ਼ ਦੇ ਮੁਖੀ ਦਾ development ਪ੍ਰਤੀ ਇੰਨੀcommitment ਹੋਵੇ ਨਵੀਆਂ– ਨਵੀਆਂ ਚੀਜ਼ਾਂ ਨੂੰ ਸਮਝਣਾ, ਸਵੀਕਾਰਨਾ ਅਤੇ ਸਾਬਤ ਕਰਨਾ ਜਿਨ੍ਹਾਂ ਦਾ ਸੁਭਾਅ ਹੋਵੇ। ਮੈਂ ਸਮਝਦਾ ਹਾਂ ਅਜਿਹੇ ਦੇਸ਼ ਵਿੱਚ ਕੰਮ ਕਰਨ ਲਈ ਕਦੇ ਕੋਈ ਰੁਕਾਵਟ ਨਹੀਂ ਹੁੰਦੀ ਹੈ। ਅਣਗਿਣਤ ਮੌਕੇ ਹੁੰਦੇ ਹਨ। ਅਤੇ ਤੁਸੀਂ ਇੱਕ ਖਿੜਕੀ ਖੋਲ੍ਹੋਗੇ ਤਾਂ ਦੂਜੀ ਖਿੜਕੀ ਨਜ਼ਰ ਆਵੇਗੀ। ਦੂਜੀ ਖੋਲ੍ਹੋਗੇ ਤਾਂ ਦੂਜਾ ਮਹਿਲ ਨਜ਼ਰ ਆਵੇਗਾ। ਅਤੇ ਤੁਸੀਂ ਅੱਗੇ ਜਾਓਗੇ, ਵਧਦੇ ਜਾਓਗੇ,ਪ੍ਰਾਪਤ ਕਰਦੇ ਜਾਓਗੇ। ਇਹ ਸੰਭਾਵਨਾਵਾਂ ਮੈਂ ਇੱਥੇ ਸਾਫ਼-ਸਾਫ਼ ਦੇਖ ਰਿਹਾ ਹਾਂ ਅਤੇ ਇਸ ਲਈ ਭਾਰਤ ਵਿੱਚ ਵੀ ਉੱਨੀਆਂ ਹੀ ਸੰਭਾਵਨਾਵਾਂ ਹਨ। ਰਵਾਂਡਾ ਵਿੱਚ ਅਜਿਹੇ Business ਦੇ ਲੋਕ, ਉਹ ਵੀ ਜੇਕਰ ਭਾਰਤ ਵਿੱਚ grow ਕਰਨਾ ਚਾਹੁੰਦੇ ਹਨ। ਭਾਰਤ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਦੇਣ ਲਈ ਤਿਆਰ ਹੈ। ਮੈਂ ਉਨ੍ਹਾਂ ਨੂੰ ਸੱਦਾ ਦਿੰਦਾ ਹਾਂ। ਲੇਕਿਨ ਮੈਂ ਭਾਰਤ ਦੇ ਲੋਕਾਂ ਨੂੰ ਵੀ ਤਾਕੀਦ ਕਰਾਂਗਾ ਕਿ ਰਵਾਂਡਾ ਜਿਸ ਆਧੁਨਿਕਤਾ ਦੀ ਦਿਸ਼ਾ ਵਿੱਚ ਜਾ ਰਿਹਾ ਹੈ। ਚਾਹੇ Infrastructure ਹੋਵੇ, ਜਾਂ rural development ਹੋਵੇ, ਚਾਹੇ economical activity ਹੋਵੇ।Small scale Industries ਦਾ Network ਖੜ੍ਹਾ ਕਰਨਾ ਚਾਹੁੰਦੇ ਹੋ।cottage Industries ਦਾ Network ਖੜ੍ਹਾ ਕਰਨਾ ਚਾਹੁੰਦੇ ਹੋ। ਇੱਥੇ ਜੋ ਚੀਜ਼ਾਂ product ਹੋਣ ਉਨ੍ਹਾਂ ਦੀ ਗਲੋਬਲ ਮਾਰਕੀਟ ਚਾਹੁੰਦੇ ਹੋ। ਇਹ ਸਾਰੇ ਵਿਸ਼ੇ ਅਜਿਹੇ ਹਨ ਕਿ ਜਿਸ ਵਿੱਚ ਭਾਰਤ ਦੇ ਵਪਾਰ ਉਦਯੋਗ ਜਗਤ ਦੇ ਲੋਕ ਮਿਲਕੇ ਬਹੁਤ ਕੁਝ ਕਰ ਸਕਦੇ ਹਨ।
ਭਾਰਤ ਵਿੱਚ Make in India Movement ਚਲਾਈ ਹੈ। ਇਸ Make in India Movement ਨੂੰ ਵੀ ਅਸੀਂ ਰਵਾਂਡਾ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ, ਉਨ੍ਹਾਂ ਦੇ ਨਾਲ ਜੁੜ ਸਕਦੇ ਹਾਂ।International solar alliance ਰਾਹੀਂ ਅਸੀਂ climate change issues ਨੂੰ tackle ਕਰਨ ਲਈ ਅੱਗੇ ਵਧ ਰਹੇ ਹਾਂ ਲੇਕਿਨ ਜ਼ਿੰਦਗੀ affordable ਬਣੇ ਉਸ ’ਤੇ ਸੋਲਰ ਐਨਰਜੀ ਕਿਵੇਂ ਕੰਮ ਆਏ। ਉਸ ’ਤੇ ਇੱਕ ਬਹੁਤ ਵੱਡਾ ਅਭਿਆਨ ਚਲਾਇਆ ਜਾ ਰਿਹਾ ਹੈ।ਮੈਂ ਚਾਹੁੰਦਾ ਹਾਂ ਕਿ ਰਵਾਂਡਾ ਦੇ ਲੋਕ ਅੱਗੇ ਆਉਣ। ਅੱਜ ਰਾਸ਼ਟਰਪਤੀ ਜੀ ਦੇ ਨਾਲ travel ਕਰ ਰਿਹਾ ਸਾਂ। ਅਸੀਂ ਐੱਲਈਡੀ ਬਲਬ ਦੀ ਵਰਤੋਂ ਦੱਸੀ।
ਭਾਰਤ ਵਿੱਚ ਐੱਲਈਡੀ ਬਲਬ ਨੇ ਮਿਡਲ ਕਲਾਸ ਲੋਕਾਂ ਦਾ, ਮਿਡਲ ਕਲਾਸ ਫੈਮਲੀ ਵਿੱਚ ਇੰਨਾ economically benefit ਕੀਤਾ ਹੈ। ਜੋ ਬਿਜਲੀ ਦਾ ਬਿਲ ਆਉਂਦਾ ਸੀ ਉਸ ਤੋਂ ਅੱਜ ਵੰਨ ਥਰਡ ਆਉਣ ਲਗਿਆ ਹੈ। ਅਗਰ ਅਸੀਂ ਰਵਾਂਡਾ ਵਿੱਚ ਵੀ ਐੱਲਈਡੀ ਬੱਲਬ ਦਾ ਇਹ ਅਭਿਆਨ ਚਲਾਈਏ ਤਾਂ ਉੱਥੇ ਦੇ ਲੋਕਾਂ ਦਾ energy saving ਹੋਵੇਗਾ, ਗ਼ਰੀਬ ਮੱਧ ਵਰਗ ਦੇ ਲੋਕਾਂ ਦਾ ਫਾਇਦਾ ਹੋਵੇਗਾ। ਅਤੇ energy requirement ਘੱਟ ਹੋਣ ਦੇ ਕਾਰਨenergy ਲਈ ਜੋ ਪਲਾਂਟ ਲਗਾਉਣ ਪਿੱਛੇ ਜੋ ਰੁਪਏ ਖਰਚ ਹੁੰਦੇ ਹਨ ਉਸ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੋ energy ਸੇਵਿੰਗ ਹੋਵੇਗੀ ਉਸ ਦੀ ਵਰਤੋਂ ਉਦਯੋਗ ਵਿੱਚ ਕਰ ਸਕਦੇ ਹਾਂ। ਜੋ ਕਿ ਅੱਜ domestic ਕੰਮ ਲਈ ਚਲੀ ਜਾਂਦੀ ਹੈ।
ਭਾਵ ਇੱਕ ਛੋਟੀ ਜਿਹੀ ਚੀਜ਼ ਵੀ ਕਿੰਨਾ ਵੱਡਾ ਬਦਲਾਅ ਲਿਆ ਸਕਦੀ ਹੈ। ਇਸ ਦਿਸ਼ਾ ਵਿੱਚ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ।dairy ਉਦਯੋਗ ਦੀ ਬਹੁਤ ਸੰਭਾਵਨਾ ਹੈ।Milk revolution ਦੀ ਸੰਭਾਵਨਾ ਹੈ। ਭਾਰਤ ਦੀ ਉਸ ਵਿੱਚ ਮੁਹਾਰਤ ਹੈ। ਅਸੀੰ ਉਸ ਦੇ ਨਾਲ ਜੁੜਕੇ, ਉਨ੍ਹਾਂ ਦੇ ਨਾਲ ਕੰਮ ਕਰ ਸਕਦੇ ਹਾਂ। ਭਾਵ ਇੱਕ ਤਰ੍ਹਾਂ ਨਾਲ ਪਿੰਡ ਤੋਂ ਲੈ ਕੇ ਰਾਸ਼ਟਰ ਪੱਧਰ ’ਤੇ ਭਾਰਤ ਦੇ ਕੋਲ਼ ਜੋ ਵੀ ਸਮਰੱਥਾ ਹੈ। ਭਾਰਤ ਉਦਯੋਗ ਦੀ ਜੋ ਸਮਰੱਥਾ ਹੈ। ਭਾਰਤ ਦੀ ਜੋ ਵਪਾਰਕ community ਦੇ ਕੋਲ਼ ਜੋ ਸਮਰੱਥਾ ਹੈ। ਉਸ ਦੀ ਭਰਪੂਰ ਵਰਤੋਂ ਰਵਾਂਡਾ ਦੇ ਵਿਕਾਸ ਵਿੱਚ ਅਸੀਂ ਕਰ ਸਕਦੇ ਹਾਂ। ਰਵਾਂਡਾ ਇੱਕ ਸਾਡਾ ਮਿੱਤਰ ਦੇਸ਼ ਹੈ। ਇੱਥੋਂ ਦੀ ਹਰ ਚੀਜ਼ ਜੇਕਰ ਤੁਸੀਂ ਬਰੀਕੀ ਨਾਲ ਦੇਖੋਗੇ ਤਾਂ ਭਾਰਤ ਦੇ ਲੋਕ ਜਿਸ ਕਲਚਰ ਨਾਲ ਜੀਊਂਦੇ ਹਨ ਉਸ ਨਾਲ ਮਿਲਦੀ ਜੁਲਦੀ ਹੈ। ਹਰ ਚੀਜ਼ ਵਿੱਚ ਤੁਹਾਨੂੰ ਆਪਣਾਪਨ ਨਜ਼ਰ ਆਵੇਗਾ। ਅਤੇ ਜਿੱਥੇ ਇਹ ਅਪਣਾਪਨ ਹੋਵੇ, democratic values ਹੋਣ,Transparent governance ਹੋਵੇ,Efficiency ਹੋਵੇ, ਅਤੇ committed leadership ਹੋਵੇ। ਉਸ ਦੇਸ਼ ਵਿੱਚ ਕੰਮ ਕਰਨਾ ਕਿੰਨਾ ਸੌਖਾ ਹੁੰਦਾ ਹੈ ਉਹ ਭਲੀਂ-ਭਾਂਤ ਅਸੀਂ ਸਮਝ ਸਕਦੇ ਹਾਂ।
ਮੈਂ ਕੱਲ੍ਹ ਏਅਰਪੋਰਟ ’ਤੇ ਉਤਰਿਆ ਹਾਂ ਉਦੋਂ ਤੋਂ ਹੁਣ ਤੱਕ ਉਨ੍ਹਾਂ ਨੇ ਪੂਰਾ ਸਮਾਂ ਸਾਡੇ ਲਈ ਦਿੱਤਾ ਹੈ। ਇਹ ਬਹੁਤ rare ਹੁੰਦਾ ਹੈ। ਉਨ੍ਹਾਂ ਦੀ ਪੂਰੀ ਸਰਕਾਰ ਮੇਰੇ ਨਾਲ ਹੈ, ਹੋਰ ਦੁਨੀਆ ਦੇ ਦੇਸ਼ਾਂ ਵਿੱਚ ਜਾਣਾ-ਆਉਣਾ ਤਾਂ ਹੁੰਦਾ ਰਹਿੰਦਾ ਹੈ। ਲੇਕਿਨ ਇੱਕ-ਇੱਕ ਮਿੰਟ ਦੀ ਕਿਵੇਂ ਵਰਤੋਂ ਕਰਨੀ ਚਾਹੀਦੀ ਹੈ। ਇਹ ਰਾਸ਼ਟਰਪਤੀ ਜੀ ਤੋਂ ਸਿੱਖਣਾ ਚਾਹੀਦਾ ਹੈ। ਮੈਨੂੰ ਬਹੁਤ ਆਨੰਦ ਆਇਆ ਅਤੇ ਮੈਂ ਫਿਰ ਇੱਕ ਵਾਰ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
***
ਅਤੁਲ ਕੁਮਾਰ ਤਿਵਾਰੀ/ਕੰਚਨ/ਸ਼ਾਹਬਾਜ਼/ਸਤੀਸ਼/ਮਮਤਾ
We want to boost economic ties between India and Rwanda. Our nations can do a lot together. There are several opportunities in rural development and small scale industries: PM @narendramodi tells CEOs from India and Rwanda
— PMO India (@PMOIndia) July 24, 2018
Furthering ties of trade and commerce...President @PaulKagame and I addressed leading CEOs from India and Rwanda. pic.twitter.com/DGVcmPixIN
— Narendra Modi (@narendramodi) July 24, 2018