ਪੀਐੱਮਇੰਡੀਆ
ਮੰਚ ‘ਤੇ ਬੈਠੇ ਸਾਰੇ ਸੱਜਣ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਪੁਣੇ ਦੇ ਭਾਈਓ ਅਤੇ ਭੈਣੋਂ।
ਸਾਡੇ ਦੇਸ਼ ਵਿੱਚ ਬਹੁਤ ਤੇਜੀ ਨਾਲ urbanization ਹੋ ਰਿਹਾ ਹੈ। ਤੁਸੀਂ ਕਿੰਨੀ ਵੀ ਵਿਵਸਥਾ ਕਰੋ, ਪਰ ਜਿਸ ਗਤੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ। ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਦੋ ਦਿਸ਼ਾਵਾਂ ਵਿੱਚ ਕੰਮ ਕਰੀਏ। ਪਿੰਡ ਵਿੱਚ ਅਸੀਂ ਉਸ ਪ੍ਰਕਾਰ ਨਾਲ ਕਾਰਜ ਵਿਕਸਤ ਕਰੀਏ। ਰੋਜ਼ਗਾਰ ਦੇ ਅਵਸਰ ਪੈਦਾ ਕਰੀਏ। Quality of life ਇਸ ਵਿੱਚ ਗੁਣਾਤਮਕ ਤਬਦੀਲੀਆਂ ਕਰੀਏ। ਜੋ ਸੁਵਿਧਾਵਾਂ ਸ਼ਹਿਰ ਵਿੱਚ ਹਨ, ਉਹ ਸੁਵਿਧਾਵਾਂ ਪਿੰਡ ਵਿੱਚ ਮਿਲਣ। ਜੋ ਸੰਭਾਵਨਾਵਾਂ ਸ਼ਹਿਰ ਵਿੱਚ ਹਨ, ਉਹ ਸੰਭਾਵਨਾਵਾਂ ਪਿੰਡ ਵਿੱਚ ਵੀ ਹੋਣ। ਜੋ ਅਵਸਰ ਸ਼ਹਿਰ ਵਿੱਚ ਉਪਲੱਬਧ ਹਨ, ਉਹ ਅਵਸਰ ਪਿੰਡ ਵਿੱਚ ਵੀ ਉਪਲੱਬਧ ਹੋਣ। ਤਾਂ ਜਾ ਕੇ ਪਿੰਡ ਤੋਂ ਸ਼ਹਿਰ ਦੀ ਤਰਫ਼ ਜੋ ਦੌੜ ਹੈ, ਉਸ ਵਿੱਚ ਅਸੀਂ ਕੁਝ ਕਮੀ ਲਿਆ ਸਕਦੇ ਹਾਂ। ਦੂਜੀ ਤਰਫ਼ ਜੇਕਰ ਅਸੀਂ ਟੁਕੜਿਆਂ ਵਿੱਚ ਸੋਚਾਂਗੇ, ਹੁਣੇ-ਹੁਣੇ ਜਿੱਤ ਕੇ ਆਏ ਹਾਂ। ਪੰਜ ਸਾਲ ਵਿੱਚ ਕਿਵੇਂ ਫਿਰ ਤੋਂ ਚੋਣ ਜਿੱਤਣੀ, ਇਸੀ ਦਾਇਰੇ ਵਿੱਚ ਜੇਕਰ ਸੋਚਾਂਗੇ ਤਾਂ ਅਸੀਂ ਕਦੇ ਵੀ ਸ਼ਹਿਰਾਂ ਦੇ ਸਾਹਮਣੇ ਜੋ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ, ਉਨ੍ਹਾਂ ਚੁਣੌਤੀਆਂ ਨੂੰ ਕਦੇ ਵੀ ਪਾਰ ਨਹੀਂ ਕਰ ਸਕਾਂਗੇ। ਅਤੇ ਇਸ ਲਈ ਤਤਕਾਲੀ ਰਾਜਨੀਤਕ ਲਾਭ ਹੋਵੇ ਜਾਂ ਨਾ ਹੋਵੇ ਪੱਚੀ ਸਾਲ, ਤੀਹ ਸਾਲ ਤੋਂ ਬਾਅਦ ਸਾਡਾ ਸ਼ਹਿਰ ਕਿਵੇਂ ਦਾ ਹੋਏਗਾ। ਕਿੰਨੀ ਮਾਤਰਾ ਵਿੱਚ ਪਾਣੀ ਦੀ ਜ਼ਰੂਰਤ ਹੋਏਗੀ। ਕਿੰਨੇ ਸਕੂਲ ਹੋਣਗੇ, ਕਿੰਨੇ ਹਸਪਤਾਲ ਹੋਣਗੇ। ਟਰੈਫਿਕ ਕਿੰਨਾ ਵਧੇਗਾ, ਉਸ ਦੀ ਕੀ ਵਿਵਸਥਾ ਹੋਏਗੀ। ਇਸ ਲੰਬੀ ਸੋਚ ਨਾਲ ਜੇਕਰ ਅਸੀਂ ਸ਼ਹਿਰ ਦੇ ਵਿਕਾਸ ਦੀ ਪਲਾਨਿੰਗ ਕਰਾਂਗੇ ਤਾਂ ਜਾ ਕੇ ਇਹ ਤੇਜ ਗਤੀ ਨਾਲ ਜੋ ਸ਼ਹਿਰੀਕਰਨ ਹੋ ਰਿਹਾ ਹੈ। ਉਨ੍ਹਾਂ ਚੁਣੌਤੀਆਂ ਨੂੰ ਅਸੀਂ ਪਾਰ ਕਰ ਸਕਦੇ ਹਾਂ। ਦਿੱਲੀ ਵਿੱਚ ਜੋ ਸਰਕਾਰ ਹੈ, ਉਸ ਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ। ਅਤੇ ਇਸ ਲਈ ਅਸੀਂ ਆਪਣੀ ਕਾਰਜਸ਼ੈਲੀ ਤਤਕਾਲੀ ਲਾਭ ਦੀ ਬਜਾਏ ਇੱਕ ਸਥਾਈ ਤਬਦੀਲੀ ਦੀ ਤਰਫ਼ ਬਲ ਦੇਣ ਵਾਲੀ ਬਣਾਈ ਹੈ। ਅਸੀਂ ਪਿੰਡਾਂ ਲਈ ਯੋਜਨਾ ਬਣਾਈ ਹੈ। RurbanMission। ਇਹ RurbanMission ਅਜਿਹੀ ਹੈ ਜਿਸ ਵਿੱਚ ਉਹ ਪਿੰਡ ਜੋ ਹੌਲੀ-ਹੌਲੀ ਸ਼ਹਿਰ ਬਣਦੇ ਜਾ ਰਹੇ ਹਨ। ਦੇਖਦੇ ਹੀ ਦੇਖਦੇ ਜਨਸੰਖਿਆ ਵਧ ਰਹੀ ਹੈ। ਵੱਡੇ ਸ਼ਹਿਰਾਂ ਦੇ ਵੀਹ-ਪੱਚੀ ਕਿਲੋਮੀਟਰ ਦੇ ਰੇਡੀਅਸ ਵਿੱਚ ਹੈ। ਅਸੀਂ ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਅਜਿਹੇ ਪਿੰਡ ਖੋਜੋ। ਅਤੇ ਉਨ੍ਹਾਂ ਪਿੰਡਾਂ ਨੂੰ Rurban ਯੋਜਨਾ ਤਹਿਤ ਵਿਕਸਤ ਕਰਨ ਦਾ ਇੱਕ ਡਿਟੇਲ ਕੰਮ ਚਲ ਰਿਹਾ ਹੈ। ਜਿਸ RurbanMission ਦਾ ਸਿੱਧਾ-ਸਿੱਧਾ ਅਰਥ ਹੈ ਆਤਮਾ ਪਿੰਡ ਦੀ ਹੋਵੇ, ਸੁਵਿਧਾ ਸ਼ਹਿਰ ਦੀ ਹੋਵੇ। ਪਿੰਡ ਦੀ ਆਤਮਾ ਮਰਨੀ ਨਹੀਂ ਚਾਹੀਦੀ। ਉਹ ਸੁਰੱਖਿਅਤ ਰਹਿਣੀ ਚਾਹੀਦੀ ਹੈ, ਪਨਪਦੀ ਰਹਿਣੀ ਚਾਹੀਦੀ ਹੈ, ਪਰ ਪਿੰਡ ਵਾਲਿਆਂ ਨੂੰ 18ਵੀਂ ਸਦੀ ਵਿੱਚ ਜਿਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਅਤੇ ਇਸ ਲਈ ਅਸੀਂ RurbanMission ਤਹਿਤ ਦੇਸ਼ ਭਰ ਵਿੱਚ ਸੈਂਕੜੇ ਪਿੰਡਾਂ ਨੂੰ ਉਸ ‘ਤੇ ਫੋਕਸ ਕੀਤਾ ਹੈ, ਸੁਵਿਧਾਵਾਂ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਕਿ ਸ਼ਹਿਰਾਂ ‘ਤੇ ਬੋਝ ਘੱਟ ਕੀਤਾ ਜਾ ਸਕੇ। ਦੂਜੀ ਤਰਫ਼ ਸ਼ਹਿਰਾਂ ਵਿੱਚ ਵੱਡਾ ਬਦਲਾਅ ਲਿਆਉਣ ਦਾ ਕੰਮ ਅਤੇ ਬਦਲਾਅ ਦੀ ਪਹਿਲੀ ਲੋੜ ਹੁੰਦੀ ਹੈ, Infrastructure ਜ਼ਿਆਦਾਤਰ ਸਾਡੇ ਦੇਸ਼ ਵਿੱਚ Infrastructure ਪ੍ਰਤੀ ਉਦਾਸੀਨਤਾ ਰਹੀ ਹੈ। ਅਜੇ ਇੰਨੇ ਨਾਲ ਚਲ ਜਾਏਗਾ ਤਾਂ ਅਜੇ ਇੰਨੀ ਜਿਹੀ ਹੀ ਰੋਡ ਬਣਾਓ। ਅਤੇ ਬਾਅਦ ਵਿੱਚ ਜਦੋਂ ਰੋਡ ਚੌੜੀ ਕਰਨੀ ਹੈ ਤਾਂ ਲੋਕਾਂ ਨੇ Encroachment ਕਰ ਲਿਆ ਹੁੰਦਾ ਹੈ। ਅਤੇ ਫਿਰ ਕੋਰਟ ਕਚਹਿਰੀ ਦਾ ਮਸਲਾ ਚਲਦਾ ਹੈ, ਪੱਚੀ-ਤੀਹ ਸਾਲ ਤੱਕ ਕੋਈ ਮੇਲ ਹੀ ਨਹੀਂ ਬੈਠਦਾ ਹੈ। ਅਸੀਂ ਇਵੇਂ ਹੀ ਚਲਾਇਆ। ਪਾਣੀ ਦਾ ਨਲ ਪਾਵਾਂਗੇ, ਜਦੋਂ ਤੱਕ ਪਾਣੀ ਦੇ ਨਲ ਪਾਉਣ ਦਾ ਕੰਮ ਪੂਰਾ ਹੋ ਜਾਏਗਾ, ਪਾਈਪਲਾਈਨ ਦਾ ਉਦੋਂ ਤੱਕ ਉੱਥੇ ਜਨਸੰਖਿਆ ਇੰਨੀ ਵਧ ਜਾਏਗੀ ਕਿ ਉਹ ਪਾਈਪਲਾਈਨ ਦਾ ਸਾਇਜ਼ ਛੋਟਾ ਪੈ ਜਾਏਗਾ। ਫਿਰ ਪ੍ਰਸ਼ਨ ਆਏਗਾ ਕਿ ਵੱਡੀ ਪਾਈਪਲਾਈਨ ਕਿਵੇਂ ਪਾਈਏ। ਮਤਲਬ ਅਸੀ ਵਿਕਾਸ ਦੇ ਉਸ ਮਾਡਲ ਨੂੰ ਲੈ ਕੇ ਚੱਲੇ ਹਾਂ, ਜਿਸ ਕਾਰਨ ਅਸੀ ਤਤਕਾਲੀ ਲਾਭ ਉਹ ਤਾਂ ਅਨੁਭਵ ਕਰਦੇ ਹਾਂ। ਪਰ ਅਜਿਹੀਆਂ ਵਿਵਸਥਾਵਾਂ ਵਿਕਸਤ ਨਹੀਂ ਕਰਦੇ ਕਿ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਬੋਝ ਹੋਣ ਵਾਲਾ ਹੈ, ਉਸ ਦਾ ਵੀ ਅਸੀਂ ਸਲਿਊਸ਼ਨ ਕੱਢ ਲਈਏ।
ਸਾਡੀ ਕੋਸ਼ਿਸ਼ ਹੈ ਅੱਜ ਪੂਰੇ ਦੇਸ਼ ਵਿੱਚ ਇੱਕੱਠੇ ਪੰਜਾਹ ਤੋਂ ਜ਼ਿਆਦਾ ਸ਼ਹਿਰਾਂ ਵਿੱਚ ਮੈਟਰੋ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਆਰਥਿਕ ਬੋਝ ਉਠਾਉਣ ਦਾ ਅਸੀਂ ਫੈਸਲਾ ਕੀਤਾ ਹੈ। ਪਰ ਜੇਕਰ ਅਸੀਂ ਟੁਕੜਿਆਂ ਵਿੱਚ ਕਰਦੇ ਗੱਲਾਂ ਨੂੰ ਟਾਲ ਦਿੰਦੇ ਤਾਂ ਇੱਕ ਤਾਂ ਪ੍ਰੋਜੈਕਟ ਮਹਿੰਗੇ ਹੋ ਜਾਂਦੇ, ਉਸ ਸ਼ਹਿਰ ਦੀ ਸਮੱਸਿਆ ਵਧਦੀ ਜਾਂਦੀ ਅਤੇ ਪੈਸੇ ਲਗਾਉਣ ਤੋਂ ਬਾਅਦ ਵੀ ਉਹ ਲੋੜ ਦੀ ਪੂਰਤੀ ਕਰੇ, ਇਸ ਸਥਿਤੀ ਵਿੱਚ ਨਹੀਂ ਹੁੰਦੇ। ਅਤੇ ਇਸ ਲਈ ਸਾਡੀ ਦੂਜੀ ਕੋਸ਼ਿਸ਼ ਹੈ ਕਿ ਜੋ ਵੀ ਕੰਮ ਅਸੀਂ ਹੱਥ ਵਿੱਚ ਲਈਏ ਉਸ ਨੂੰ ਸਮਾਂ ਸੀਮਾ ਵਿੱਚ ਪੂਰਾ ਕਰੀਏ। ਹੋ ਸਕੇ ਤਾਂ ਪੱਚੀ-ਤੀਹ ਸਾਲ ਦੇ ਬਾਅਦ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਪਲਾਨਿੰਗ ਕਰਨ ਦੀ ਕੋਸ਼ਿਸ਼ ਕਰੀਏ। ਅੱਜ ਉਹ ਸ਼ਾਇਦ Economically viable ਹੋਣ ਜਾਂ ਨਾ ਹੋਣ, ਪਰ ਇੱਕ ਵਾਰ ਜਦੋਂ ਗੱਲ ਚੱਲ ਪਈ ਤਾਂ Economically viable ਹੋਣਾ ਵੀ ਦੋ ਚਾਰ ਸਾਲ ਵਿੱਚ ਅਸੀਂ ਅਨੁਭਵ ਕਰਨ ਲੱਗ ਜਾਵਾਂਗੇ। ਅਸੀਂ ਕੁਆਲਿਟੀ ਆਵ੍ ਲਾਈਫ ਵਿੱਚ ਚੇਂਜ ਲਿਆਉਣੀ ਚਾਹੁੰਦੇ ਹਾਂ।
ਅੱਜ ਪੂਰੇ ਦੇਸ਼ ਵਿੱਚ ਢਾਈ ਲੱਖ ਪੰਚਾਇਤਾਂ ਉਨ੍ਹਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਕੰਮ ਚਲ ਰਿਹਾ ਹੈ। ਇਹ ਡਿਜੀਟਲ ਇੰਡੀਆ, ਇਹ ਸਿਰਫ਼ ਸ਼ਹਿਰਾਂ ਲਈ ਨਹੀਂ ਹੈ। ਸੰਪੂਰਨ ਹਿੰਦੁਸਤਾਨ ਨੂੰ ਜਦੋਂ ਤੱਕ ਅਸੀਂ ਆਧੁਨਿਕ ਵਿਵਸਥਾ ਅਤੇ ਵਿਗਿਆਨ ਨਾਲ ਨਹੀਂ ਜੋੜਾਂਗੇ ਤਾਂ ਅਸੀਂ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੇ। ਇੱਕ ਜ਼ਮਾਨਾ ਸੀ ਜਦੋਂ Infrastructure ਦੀ ਚਰਚਾ ਆਉਂਦੀ ਸੀ, ਤਾਂ ਰੋਡ, ਰੇਲ, ਜ਼ਿਆਦਾ ਤੋਂ ਜ਼ਿਆਦਾ ਹੁਣ ਵਕਤ ਬਦਲ ਚੁੱਕਾ ਹੈ। ਲੋਕਾਂ ਨੂੰ ਹਾਈਵੇਅ ਵੀ ਚਾਹੀਦੇ ਹਨ, ਆਈਵੇਅ ਵੀ ਚਾਹੀਦੇ ਹਨ। ਹਾਈਵੇਜ਼ Information base ਹਾਈਵੇਅ ਵੀ ਚਾਹੀਦੇ ਹਨ, ਆਈਵੇਅ ਵੀ ਚਾਹੀਦੇ ਹਨ। ਜੇਕਰ ਆਈਵੇਜ਼ ਚਾਹੀਦੇ ਹਨ ਤਾਂ ਆਪਟੀਕਲ ਫਾਈਬਰ ਸਾਨੂੰ ਪੂਰੇ ਦੇਸ਼ ਵਿੱਚ ਖੜ੍ਹਾ ਕਰਨਾ ਪਏਗਾ। ਪਹਿਲਾਂ ਪਾਣੀ ਦਾ ਨਲ ਲੱਗ ਰਿਹਾ ਹੈ। ਪਾਣੀ ਦੀ ਪਾਈਪਲਾਈਨ ਲੱਗ ਜਾਏ ਤਾਂ ਖੁਸ਼ ਹੋ ਜਾਂਦੇ ਹਨ। ਅੱਜ ਲੋਕਾਂ ਦਾ ਕਹਿਣਾ ਹੈ ਕਿ ਸਾਹਬ ਸਾਡੇ ਇੱਥੇ ਗੈਸ ਦੀ ਪਾਈਪਲਾਈਨ ਵੀ ਚਾਹੀਦੀ ਹੈ। ਵਕਤ ਬਦਲ ਚੁੱਕਿਆ ਹੈ, ਤਾਂ ਬਦਲੇ ਹੋਏ ਵਕਤ ਵਿੱਚ ਸਾਨੂੰ ਵਿਕਾਸ ਦੀਆਂ ਧਾਰਨਾਵਾਂ ਨੂੰ ਵੀ ਆਧੁਨਿਕ ਕਰਨਾ ਹੋਏਗਾ। ਅਤੇ ਤਾਂ ਜਾ ਕੇ ਆਮ ਇਨਸਾਨ ਨੂੰ ਆਉਣ ਵਾਲੇ ਦਿਨਾਂ ਵਿੱਚ ਕੀ ਜ਼ਰੂਰਤ ਰਹਿਣ ਵਾਲੀ ਹੈ। ਇਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ। ਵਰਤਮਾਨ ਵਿੱਚ ਸਰਕਾਰ infrastructure ਦੇ ਦਾਇਰੇ ਨੂੰ ਰੋਲ ਅਤੇ ਰੋਡ ਤੋਂ ਵੀ ਵਧਾ ਕੇ Water grid, ਡਿਜੀਟਲ ਨੈੱਟਵਰਕ, ਗੈਸ ਗਰਿੱਡ, space ਦੇ ਨਾਲ ਸਿੱਧਾ ਸੰਪਰਕ ਜੇਕਰ ਸਾਡਾ ਕਿਸਾਨ ਇੰਸ਼ੋਰੈਂਸ ਨਿਕਾਲਦਾ ਹੈ, ਤਾਂ ਉਸ ਦੀ ਫਸਲ ਕਿੰਨੀ ਸੀ, ਉਸ ਦੀ ਫਸਲ ਨੂੰ ਕਿੰਨਾ ਨੁਕਸਾਨ ਹੋਇਆ। ਉਹ space technology ਤੋਂ ਪਤਾ ਲੱਗਣਾ ਚਾਹੀਦਾ ਹੈ ਅਤੇ ਕਿਸਾਨ ਨੂੰ ਉਸ ਦੇ ਹੱਕ ਦਾ ਪੈਸਾ ਮਿਲਣਾ ਚਾਹੀਦਾ ਹੈ। ਇਸ ਪ੍ਰਕਾਰ ਦਾ ਨੈੱਟਵਰਕ ਇਹ ਸਮੇਂ ਦੀ ਮੰਗ ਹੈ। ਅਤੇ ਉਸ ਰੂਪ ਵਿੱਚ ਭਾਰਤ ਆਧੁਨਿਕ ਭਾਰਤ ਬਣੇ। ਵਿਵਸਥਾਵਾਂ ਅਤੇ ਸੁਵਿਧਾਵਾਂ ਨਾਲ ਭਰਪੂਰ ਹੋਵੇ, ਉਸ ਸੁਪਨੇ ਨੂੰ ਲੈ ਕੇ ਅਸੀਂ ਚਲ ਰਹੇ ਹਾਂ।
ਪੁਣੇ ਵਿੱਚ ਮੈਟਰੋ ਦਾ ਇਹ ਵਿਸ਼ਾਲ ਪ੍ਰੋਜੈਕਟ, ਇੱਥੋਂ ਦੇ ਲੋਕਾਂ ਦੀ ਨਾਰਾਜ਼ਗੀ ਬਹੁਤ ਸੁਭਾਵਿਕ ਹੈ। ਜੇਕਰ ਇਹ ਕੰਮ ਬਹੁਤ ਪਹਿਲਾਂ ਹੋਇਆ ਹੁੰਦਾ, ਘੱਟ ਖਰਚੇ ਵਿੱਚ ਹੋਇਆ ਹੁੰਦਾ। ਇੰਨੇ ਸਾਲ ਤੱਕ ਜੋ ਪ੍ਰੇਸ਼ਾਨੀ ਹੋਈ। ਉਹ ਨਾ ਹੁੰਦੀ, ਕਈ ਲੋਕਾਂ ਨੇ ਮੁਸੀਬਤ ਕਾਰਨ ਗੱਡੀਆਂ ਖਰੀਦੀਆਂ, ਉਹ ਗੱਡੀਆਂ ਨਹੀਂ ਖਰੀਦਦੇ, ਉਹ ਮੰਨ ਲੈਂਦੇ ਕਿ ਮੈਟਰੋ ਆ ਗਈ ਹੈ। ਗੱਡੀ ਖਰੀਦਣ ਦਾ ਖਰਚਾ ਕਿਉਂ ਕਰਾਂ। ਪਾਰਕਿੰਗ ਲਈ ਜਗ੍ਹਾ ਨਹੀਂ ਹੈ। ਪਰ ਦੇਰ ਆਏ ਦਰੁਸਤ ਆਏ। ਅਤੇ ਮੇਰੇ ਪੁਣੇ ਦੇ ਭਾਈਓ-ਭੈਣੋਂ ਪਹਿਲਾਂ ਦੀਆਂ ਸਰਕਾਰਾਂ ਬਹੁਤ ਚੰਗੇ-ਚੰਗੇ ਕੰਮ ਮੇਰੇ ਲਈ ਬਾਕੀ ਰੱਖ ਕੇ ਗਈਆਂ ਹਨ। ਅਤੇ ਇਸ ਲਈ ਇਹ ਚੰਗੇ ਕੰਮ ਕਰਨ ਦਾ ਮੈਨੂੰ ਅਵਸਰ ਮਿਲ ਰਿਹਾ ਹੈ। ਮੈਨੂੰ ਅੱਜ ਪੁਣੇ ਵਿੱਚ ਇਸ ਕੰਮ ਲਈ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ। ਮੈਨੂੰ ਪਤਾ ਨਹੀਂ ਹੈ ਕਿ ਇਹ ਜਗਤਾਪ ਜੀ ਕਿੰਨੇ ਖੁਸ਼ ਹਨ। ਕਿਉਂਕਿ ਪੋਲੀਟੀਕਲ ਕਾਰਨਾਂ ਨਾਲ ਕਦੇ ਖੁਸ਼ੀ ਹੋਵੇ ਤਾਂ ਵੀ ਜ਼ਾਹਿਰ ਕਰਨਾ ਜ਼ਰਾ ਮੁਸ਼ਕਲ ਹੋ ਜਾਂਦਾ ਹੈ। ਅਜੇ ਵੈਂਕਈਆ ਜੀ ਦੱਸ ਰਹੇ ਸਨ ਕਿ ਪੁਣੇ ਨੂੰ 28 ਕਰੋੜ ਦੀ ਬਜਾਏ 160 ਕਰੋੜ ਮਿਲ ਗਏ। ਹੁਣ ਚੋਣਾਂ ਆਉਣ ਵਾਲੀਆਂ ਹੋਣ, ਮਿਊਂਸਪੈਲਿਟੀ ਕੋਲ 160 ਕਰੋੜ ਰੁਪਿਆ ਆ ਜਾਵੇ, ਕੀ ਕੁਝ ਨਹੀਂ ਕਰ ਸਕਦੇ ਉਹ। ਪਰ ਇਹ ਸਭ ਹੋਇਆ ਇਸ ਲਈ ਕਿ ਅੱਠ ਨਵੰਬਰ ਨੂੰ ਰਾਤ ਨੂੰ ਅੱਠ ਵਜੇ ਜੋ ਮੈਂ ਐਲਾਨ ਕੀਤਾ ਇਸ ਕਾਰਨ ਹੋਇਆ ਹੈ। ਅਤੇ ਇਹ ਸਿਰਫ਼ ਪੁਣੇ ਵਿੱਚ ਨਹੀਂ ਹਿੰਦੁਸਤਾਨ ਦੀਆਂ ਹਰ ਸਰਕਾਰਾਂ ਕੋਲ ਇਕੱਲੇ ਅਰਬਨ ਬਾਡੀਜ਼ ਵਿੱਚ 200 ਤੋਂ 300 ਫੀਸਦੀ ਇਨਕਮ ਵਧੀ ਹੈ। ਕਿਉਂਕਿ ਹਰ ਕਿਸੇ ਨੂੰ ਲੱਗਿਆ ਕਿ ਮੋਦੀ ਲੈ ਜਾਏਗਾ। ਇਸ ਤੋਂ ਚੰਗਾ ਹੈ ਇੱਥੇ ਪਾ ਦਿਓ। ਇਹ ਵੀ ਚੰਗਾ ਹੋਇਆ, ਨਹੀਂ ਕਦੇ ਅਰਬਨ ਬਾਡੀਜ਼ ਵਿੱਚ ਟੈਕਸ 50 ਪ੍ਰਸੈਂਟ, 60 ਪ੍ਰਸੈਂਟ, 70 ਪ੍ਰਸੈਂਟ ਤੋਂ ਅੱਗੇ ਵਧਦਾ ਨਹੀਂ ਸੀ। ਅਤੇ ਦੇਣ ਵਾਲੇ ਕੌਣ ਸਨ। ਆਮ ਵਿਅਕਤੀ ਤਾਂ ਦੇ ਦਿੰਦੇ ਸਨ ਅਤੇ ਨਹੀਂ ਦੇਣ ਵਾਲੇ ਕੌਣ ਹੁੰਦੇ ਸਨ। ਜੋ ਕਦੇ-ਕਦੇ ਸਾਡੇ ਆਸ-ਪਾਸ ਦਿਖਾਈ ਦਿੰਦੇ ਸਨ ਉਹ ਵੀ ਨਹੀਂ ਹੁੰਦੇ ਸਨ। ਹੁਣ ਕਿਉਂਕਿ ਜਿਨ੍ਹਾਂ ਦੀ ਜ਼ਿਆਦਾ ਪਹੁੰਚ ਹੁੰਦੀ ਹੈ। ਉਹ ਕਾਨੂੰਨ, ਨਿਯਮ ਤੋੜਨ ਦਾ ਆਦੀ ਹੋ ਜਾਂਦਾ ਹੈ। ਪਰ ਇਨ੍ਹਾਂ ਸਾਰਿਆਂ ਨੂੰ ਲਾਈਨ ਵਿੱਚ ਲਗਾ ਦਿੱਤਾ ਹੈ। ਦੇਸ਼ ਵਿੱਚ ਹਰ ਕੋਈ ਬਰਾਬਰ ਹੁੰਦਾ ਹੈ। ਹਰ ਕਿਸੇ ਨੂੰ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਤੇ ਮੈਂ ਦੱਸਾਂ ਦੇਸ਼ ਵਾਸੀਓ ਸਾਡੇ ਦੇਸ਼ ਵਿੱਚ ਸਰਕਾਰਾਂ ਕਿਵੇਂ ਚਲੀਆਂ ਹਨ। ਇਹ ਮੈਂ ਕਿਸੇ ਦੀ ਬੁਰਾਈ ਲਈ ਨਹੀਂ ਕਹਿ ਰਿਹਾ ਹਾਂ। ਦਿਲ ਵਿੱਚ ਦਰਦ ਹੁੰਦਾ ਹੈ ਪੀੜ ਹੁੰਦੀ ਹੈ। ਕੀ ਕਰ ਕੇ ਰੱਖ ਦਿੱਤਾ ਸਾਡੇ ਦੇਸ਼ ਨੂੰ। ਤੁਸੀਂ ਹੈਰਾਨ ਹੋਵੋਗੇ ਭਾਰਤ ਦੀ ਸੰਸਦ ਨੇ 1988 ਵਿੱਚ ਬੇਨਾਮੀ ਸੰਪਤੀ ਦਾ ਕਾਨੂੰਨ ਪਾਸ ਕੀਤਾ। ਸੰਸਦ ਵਿੱਚ ਬਹਿਸ ਹੋਈ। ਪੱਖ-ਵਿਰੋਧ ਵਿੱਚ ਚਰਚਾ ਹੋਈ। ਕਾਨੂੰਨ ਪਾਸ ਹੋਇਆ, ਅਖ਼ਬਾਰਾਂ ਵਿੱਚ ਹੈੱਡਲਾਈਨ ਛਪ ਗਈ। ਜਿਨ੍ਹਾਂ ਦੀ ਜੈ-ਜੈਕਾਰ ਹੋਣੀ ਸੀ, ਜੈ-ਜੈਕਾਰ ਹੋਈ ਜਾਂ ਮਾਲਾ ਪਹਿਨ ਲਈਆਂ ਕਿ ਵੱਡਾ ਇਮਾਨਦਾਰੀ ਦਾ ਕੰਮ ਕੀਤਾ। ਪਰ ਸੰਸਦ ਤੋਂ ਉਹ ਜੋ ਕਾਗਜ਼ ਨਿਕਲਿਆ ਉਹ ਫਾਈਲ ਦੇ ਢੇਰ ਵਿੱਚ ਗੁੰਮ ਗਿਆ। ਮੇਰੇ ਆਉਣ ਤੋਂ ਬਾਅਦ ਨਿਕਲਿਆ। ਉਸ ਦਾ ਨੋਟੀਫਿਕੇਸ਼ਨ ਨਹੀਂ ਹੋਇਆ। ਕਾਨੂੰਨ ਲਾਗੂ ਨਹੀਂ ਕੀਤਾ ਗਿਆ। ਜੇਕਰ 1988 ਵਿੱਚ ਉਸ ਸਮੇਂ ਜੋ ਸੰਸਦ ਵਿੱਚ ਬੈਠੇ ਸਨ, ਜਿਨ੍ਹਾਂ ਨੇ ਇੰਨਾ ਵੱਡਾ ਮਹੱਤਵਪੂਰਨ ਫੈਸਲਾ ਕੀਤਾ, ਜੇਕਰ ਉਸ ਸਰਕਾਰ ਨੇ ਲਾਗੂ ਕੀਤਾ ਹੁੰਦਾ ਤਾਂ ਅੱਜ ਇੰਨੀ ਬੇਨਾਮੀ ਸੰਪਤੀ ਦੇ ਨਾਂਅ ‘ਤੇ ਜੋ ਦੇਸ਼ ਵਿੱਚ ਜੋ ਪਾਪ ਵਧਿਆ ਹੈ, ਉਹ ਵਧਦਾ ਕੀ। ਦੇਸ਼ ਬਚਦਾ ਕਿ ਨਹੀਂ ਬਚਦਾ। ਅਜਿਹਾ, ਅਜਿਹਾ ਪਾਪ ਕਰ ਕੇ ਗਏ ਹਨ। ਹੁਣ ਤੁਸੀਂ ਮੈਨੂੰ ਦੱਸੋ ਮੈਂ ਵੀ ਇਸ ਤਰ੍ਹਾਂ ਹੀ ਚੱਲਣ ਦੇਵਾਂ ਕਿ ਠੀਕ ਕਰਾਂ। ਜ਼ਰਾ ਜ਼ੋਰ ਨਾਲ ਦੱਸੋ ਠੀਕ ਕਰਾਂ। ਤਾਂ ਜਿਵੇਂ ਹੁਣ ਦੇਵੇਂਦਰ ਜੀ ਨੇ ਤੁਹਾਡੇ ਤੋਂ ਲਾਈਟ ਕਰਵਾਈ ਸੀ ਨਾ ਫਿਰ ਤੋਂ ਉਸ ਤਰ੍ਹਾਂ ਲਾਈਟ ਕਰਕੇ ਦੱਸੋ। ਠੀਕ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਦੇਸ਼ ਦੇ ਤਬਾਹ ਹੋਣ ਦੀਆਂ ਜੋ ਗੱਲਾਂ ਚਲ ਰਹੀਆਂ ਹਨ, ਉਸ ਨੂੰ ਰੋਕਣਾ ਚਾਹੀਦਾ ਕਿ ਨਹੀਂ ਰੋਕਣਾ ਚਾਹੀਦਾ। ਅਤੇ ਇਸ ਲਈ ਭਾਈਓ-ਭੈਣੋਂ ਜੇਕਰ ਸਮੇਂ ‘ਤੇ ਦੇਸ਼ ਵਿੱਚ ਬਿਮਾਰੀਆਂ ਦਾ ਇਲਾਜ ਕੀਤਾ ਹੁੰਦਾ ਤਾਂ ਅੱਜ ਮੈਨੂੰ ਅਜਿਹੇ ਕਠੋਰ ਕਦਮ ਨਹੀਂ ਉਠਾਉਣੇ ਪੈਂਦੇ। ਅੱਜ ਤੋਂ ਚਾਲੀ ਸਾਲ ਪਹਿਲਾਂ ਜੋ ਕੰਮ ਕਰਨੇ ਚਾਹੀਦੇ ਸਨ। ਉਹ ਕੰਮ ਕੀਤੇ ਹੁੰਦੇ ਤਾਂ ਅੱਜ ਮੇਰੇ ਦੇਸ਼ ਦੇ ਸਵਾ ਕਰੋੜ ਇਮਾਨਦਾਰ ਲੋਕਾਂ ਨੂੰ ਕਤਾਰ ਵਿੱਚ ਖੜ੍ਹਾ ਨਹੀਂ ਰਹਿਣਾ ਪੈਂਦਾ। ਦੇਸ਼ ਵਾਸੀਆਂ ਨੂੰ ਜੋ ਲਾਈਨ ਵਿੱਚ ਖੜ੍ਹੇ ਹੋ ਕੇ ਜੋ ਕਠਿਨਾਈਆਂ ਝੱਲਣੀਆਂ ਪੈਂਦੀਆਂ ਹਨ, ਜਿੰਨੀ ਪੀੜ ਦੇਸ਼ ਵਾਸੀਆਂ ਨੂੰ ਹੈ, ਉੰਨੀ ਹੀ ਪੀੜ ਮੈਨੂੰ ਵੀ ਹੈ। ਪਰ ਇਹ ਫੈਸਲਾ ਦੇਸ਼ ਲਈ ਕਰਨਾ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਫੈਸਲਾ ਨਹੀਂ ਕੀਤਾ, ਉਨ੍ਹਾਂ ਲੋਕਾਂ ਨੇ ਦੇਸ਼ ਦਾ ਭਾਰੀ ਨੁਕਸਾਨ ਕੀਤਾ ਹੈ। ਮੈਂ ਦੇਸ਼ ਨੂੰ ਬਚਾਉਣ ਦਾ ਵਾਅਦਾ ਤੁਹਾਡੇ ਨਾਲ ਕੀਤਾ ਸੀ। ਅਤੇ ਇਸ ਲਈ ਮੈਂ ਤੁਹਾਡੇ ਆਸ਼ੀਰਵਾਦ ਨਾਲ ਅੱਜ ਕਠੋਰ ਕਦਮ ਚੁੱਕ ਰਿਹਾ ਹਾਂ।
ਭਾਈਓ-ਭੈਣੋਂ ਮੈਂ ਪੁਣੇ ਤੋਂ ਵਿਸ਼ੇਸ਼ ਉਮੀਦ ਕਰਦਾ ਹਾਂ। ਇਹ ਦੇਸ਼ ਦੀ ਉਦਯੋਗਿਕ ਵਿਰਾਸਤ ਵਾਲੀ ਨਗਰੀ ਹੈ। ਇਹ ਸਿੱਖਿਆ ਦਾ ਵੀ ਧਾਮ ਹੈ। ਬਹੁਤ ਜ਼ਮਾਨੇ ਤੋਂ ਜੇਕਰ ਕਾਸ਼ੀ ਵਿੱਚ ਵਿਦਵਾਨ ਹੁੰਦੇ ਸਨ ਤਾਂ ਪੁਣੇ ਵੀ ਵਿਦਵਤਾ ਲਈ ਜਾਣਿਆ ਜਾਂਦਾ ਸੀ। ਆਈਟੀ ਪ੍ਰੋਫੈਸ਼ਨ ਪੁਣੇ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ। ਕੀ ਇਹ ਪੁਣੇ ਨਗਰੀ ਆਨਲਾਈਨ ਪੇਮੈਂਟ ਦੀ ਦਿਸ਼ਾ ਵਿੱਚ ਹੋਰ ਤੇਜ ਗਤੀ ਨਾਲ ਵਧ ਸਕਦੀ ਹੈ ਕਿ ਨਹੀਂ ਵਧ ਸਕਦੀ ਹੈ। ਕੀ ਸਾਡਾ ਮੋਬਾਇਲ ਫੋਨ ਮੋਬਾਇਲ ਫੋਨ ਬੈਂਕ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਹੈ। ਇਹ ਬੈਂਕ ਸਾਡੀ ਹਥੇਲੀ ਵਿੱਚ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਹੈ। ਜਦੋਂ ਚਾਹੋ ਜੋ ਚਾਹੋ ਆਪਣਾ ਕਾਰੋਬਾਰ ਚਲਾ ਸਕਦੇ ਹੋ ਕਿ ਨਹੀਂ ਚਲਾ ਸਕਦੇ। ਕੀ ਬੈਂਕ ਦੀ ਕਤਾਰ ਵਿੱਚ ਖੜ੍ਹੇ ਹੋਣ ਦੀ ਜ਼ਰੂਰਤ ਹੈ। ਕੀ ਏਟੀਐੱਮ ਦੇ ਬਾਹਰ ਖੜ੍ਹੇ ਹੋਣ ਦੀ ਜ਼ਰੂਰਤ ਹੈ। ਸਾਰੀ ਵਿਵਸਥਾ ਉਪਲੱਬਧ ਹੈ ਕਿ ਨਹੀਂ ਹੈ। ਕੀ ਪੁਣੇ ਵਾਸੀ ਮੇਰੀ ਮਦਦ ਕਰ ਸਕਦੇ ਹਨ ਕਿ ਨਹੀਂ ਕਰ ਸਕਦੇ। ਕਰੋਗੇ, ਪੱਕਾ ਕਰੋਗੇ। ਅਸੀਂ ਤੈਅ ਕਰੀਏ ਕਿ ਅਸੀਂ e-wallet ਰਾਹੀਂ ਜਾਂ ਡੈਬਿਟ ਕਾਰਡ ਰਾਹੀਂ ਹੁਣ ਤੋਂ ਆਧਾਰ ਸਰਵਸਿਜ਼ ਵੀ ਅਨੇਬਲ ਹਨ। ਸਿਰਫ਼ ਤੁਹਾਡਾ ਆਧਾਰ ਨੰਬਰ ਹੋਵੇ, ਅਕਾਊਂਟ ਨੰਬਰ ਹੋਵੇ ਸਿਰਫ਼ ਅੰਗੂਠਾ ਲਗਾਓ ਪੇਮੈਂਟ ਹੋ ਜਾਂਦੀ ਹੈ। ਇੰਨੀ ਵਿਵਸਥਾ ਹੋ ਗਈ ਹੈ। ਅਤੇ ਇਹ ਗੱਲ ਮੰਨ ਕੇ ਚੱਲੋ। ਇੱਥੇ ਸ਼ਰਦ ਰਾਓ ਬੈਠੇ ਹਨ ਕਿਸਾਨ ਨੇਤਾ ਹਨ। ਮੈਨੂੰ ਦੱਸੋ ਗੰਨੇ ਦੀ ਪੈਦਾਵਾਰ ਜ਼ਿਆਦਾ ਹੋਵੇ ਤੇ ਗੰਨੇ ਦੀ ਕੀਮਤ ਘੱਟ ਹੋ ਜਾਂਦੀ ਹੈ ਕਿ ਨਹੀਂ ਹੋ ਜਾਂਦੀ ਹੈ। ਦੱਸੋ ਨਾ ਪਿਆਜ਼ ਦੀ ਪੈਦਾਵਾਰ ਜ਼ਿਆਦਾ ਹੋਵੇ ਤਾਂ ਪਿਆਜ਼ ਦੀ ਕੀਮਤ ਘੱਟ ਹੋ ਜਾਂਦੀ ਹੈ ਕਿ ਨਹੀਂ ਹੁੰਦੀ। ਆਲੂ ਦੀ ਪੈਦਾਵਾਰ ਜ਼ਿਆਦਾ ਹੋਵੇ ਤਾਂ ਆਲੂ ਦੀ ਕੀਮਤ ਘੱਟ ਹੋ ਜਾਂਦੀ ਹੈ ਕਿ ਨਹੀਂ ਹੁੰਦੀ ਹੈ। ਇਸ ਤਰ੍ਹਾਂ ਹੀ ਨੋਟ ਜ਼ਿਆਦਾ ਪੈਦਾ ਹੁੰਦਾ ਹੈ ਤਾਂ ਨੋਟ ਦੀ ਕੀਮਤ ਵੀ ਘੱਟ ਹੋ ਜਾਂਦੀ ਹੈ। ਇਹ ਜਿੰਨੇ ਜ਼ਿਆਦਾ ਨੋਟ ਛਾਪੇ ਗਏ, ਨੋਟ ਦੀ ਕੀਮਤ ਘੱਟ ਹੋ ਗਈ। ਤੁਸੀਂ ਅੱਠ ਨਵੰਬਰ ਤੋਂ ਪਹਿਲਾਂ ਸੌ ਰੁਪਏ ਨੂੰ ਕੋਈ ਪੁੱਛਦਾ ਸੀ। ਉਸ ਦੀ ਤਰਫ਼ ਕੋਈ ਦੇਖਦਾ ਸੀ, ਘਰ ਵਿੱਚ ਕੋਈ ਬੱਚਾ ਹਜ਼ਾਰ ਪੰਜ ਸੌ-ਸੌ ਹੈ ਤਾਂ ਹਜ਼ਾਰ ਦੀ ਤਰਫ਼ ਜਾਂਦਾ ਸੀ, ਸੌ ਦੀ ਤਰਫ਼ ਨਹੀਂ ਮੁੜਦਾ ਸੀ। ਕੋਈ ਕੀਮਤ ਹੀ ਨਹੀਂ ਬਚੀ ਸੀ। ਅੱਠ ਤਰੀਕ ਤੋਂ ਬਾਅਦ ਸੌ ਰੁਪਏ ਦੀ ਸ਼ਾਨ ਵਧ ਗਈ ਕਿ ਨਹੀਂ ਵਧ ਗਈ। ਛੋਟੀ currency ਦੀ ਤਾਕਤ ਵਧ ਗਈ ਕਿ ਨਹੀਂ ਵਧ ਗਈ। ਦੇਸ਼ ਵਾਸੀਓ ਅੱਠ ਨਵੰਬਰ ਦੀ ਗੱਲ, ਹਿੰਦੁਸਤਾਨ ਵਿੱਚ ਵੀ ਵੱਡਿਆਂ ਦੀ ਨਹੀਂ ਛੋਟਿਆਂ ਦੀ ਤਾਕਤ ਵਧ ਗਈ ਹੈ ਦੋਸਤੋ। ਛੋਟਿਆਂ ਦੀ ਤਾਕਤ ਵਧ ਗਈ ਹੈ। ਅਤੇ ਇਹ ਮੇਰੀ ਲੜਾਈ ਛੋਟਿਆਂ ਦੀ ਤਾਕਤ ਵਧਾਉਣ ਲਈ ਹੈ। ਗ਼ਰੀਬਾਂ ਨੂੰ ਸ਼ਕਤੀ ਦੇਣ ਲਈ ਹੈ।
ਪਰ ਤੁਸੀਂ ਦੇਖਿਆ ਹੋਏਗਾ। ਕੁਝ ਲੋਕਾਂ ਨੂੰ ਲੱਗਿਆ ਕਿ ਸਭ ਸਰਕਾਰਾਂ ਤਾਂ ਅਜਿਹੀਆਂ ਹੁੰਦੀਆਂ ਹਨ। ਪਹਿਲਾਂ ਸੀ, ਉਸ ਤਰ੍ਹਾਂ ਇਹ ਹੋਏਗੀ। ਠੀਕ ਹੈ ਮੋਦੀ ਦੋ ਚਾਰ ਦਿਨ ਬੋਲ ਦੇਣਗੇ ਫਿਰ ਕੀ ਹੋਏਗਾ। ਫਿਰ ਤਾਂ ਅਸੀਂ ਹੀ ਅਸੀਂ ਹਾਂ। ਸਾਲਾਂ ਤੋਂ ਕਰਦੇ ਆਏ ਹਨ, ਕਰ ਲੈਣਗੇ। ਇਸੀ ਮਿਜ਼ਾਜ ਵਿੱਚ ਉਨ੍ਹਾਂ ਨੂੰ ਲੱਗਿਆ ਬੈਂਕ ਵਿੱਚ ਪਾ ਦੋ ਸਾਰਾ ਕਾਲਾ ਸਫੈਦ ਹੋ ਜਾਏਗਾ। ਨੋਟ ਤਾਂ ਕਾਲੇ ਦੀ ਸਫੈਦ ਨਹੀਂ ਹੋਈ, ਪਰ ਚਿਹਰਾ ਕਾਲਾ ਹੋ ਗਿਆ। ਚਿਹਰਾ ਕਾਲਾ ਹੋ ਗਿਆ। ਕੁਝ ਬੈਂਕ ਵਾਲਿਆਂ ਨੂੰ ਪਟਾ ਕੇ ਅਤੇ ਹਿੱਸੇਦਾਰੀ ਕਰ ਕੇ ਖੇਡ ਖੇਡਣ ਗਏ, ਹੁਣ ਕਿਧਰੇ ਮੂੰਹ ਦਿਖਾਉਣ ਲਾਇਕ ਨਹੀਂ ਰਹੇ। ਅੱਜ ਤਕਨਾਲੋਜੀ ਇੰਨੀ ਉੱਤਮ ਹੈ ਕਿ ਉਹ ਘਰ ਤੋਂ ਨਿਕਲਦਾ ਹੈ ਨਾ ਉੱਥੋਂ ਤੱਕ ਪੂੰਛ ਪਹੁੰਚਣ ਵਾਲੀ ਹੈ। ਮਹੀਨਾ ਦੋ ਮਹੀਨਾ ਤਿੰਨ ਮਹੀਨੇ ਤੋਂ ਬਾਅਦ ਵੀ ਹਰੇਕ ਦਾ ਪਿੱਛਾ ਕੀਤਾ ਜਾਏਗਾ, ਦੱਸੋ ਭਾਈ। ਪਹਿਲਾਂ ਤਾਂ ਨਹੀਂ ਸੀ ਕਿੱਥੋਂ ਆਇਆ। ਦੱਸਣਾ ਪਏਗਾ। ਜਿਨ੍ਹਾਂ ਨੇ ਸੋਚਿਆ ਹੈ ਕਿ ਹੁਣ ਬੈਂਕ ਵਿੱਚ ਗਏ ਹੁਣ ਕਾਲਾ ਸਫੈਦ ਹੋ ਗਿਆ, ਉਨ੍ਹਾਂ ਨੂੰ ਮੈਂ ਕਹਿੰਦਾ ਹਾਂ ਸੰਭਲ ਜਾਓ। ਅਜੇ ਵੀ ਮੌਕਾ ਹੈ ਕਾਨੂੰਨ ਦਾ ਪਾਲਣ ਕਰੋ। ਗ਼ਰੀਬਾਂ ਦੇ ਹੱਕ ਦਾ ਜੋ ਹੈ ਉਹ ਵਾਪਸ ਦਿਓ। ਹੁਣ ਬਚਣ ਦੀ ਸੰਭਾਵਨਾ ਬਚੀ ਨਹੀਂ ਹੈ। ਅਤੇ ਇਸ ਲਈ ਇਸ ਪੁਣੇ ਦੀ ਧਰਤੀ ਤੋਂ ਮੈਂ ਹਰ ਕਿਸੇ ਨੂੰ ਕਹਿਣਾ ਚਾਹੁੰਦਾ ਹਾਂ। ਹੁਣ ਵੀ ਵਕਤ ਹੈ, ਅੱਜ ਵੀ ਨਿਯਮ ਅਜਿਹੇ ਹਨ ਜਿਸ ਨਾਲ ਤੁਹਾਡੀ ਮਦਦ ਹੋ ਸਕਦੀ ਹੈ। ਸਹੀ ਰਸਤੇ ‘ਤੇ ਆ ਜਾਓ, ਜ਼ਿੰਦਗੀ ਭਰ ਚੈਨ ਦੀ ਨੀਂਦ ਸੌਂ ਜਾਓ, ਕੋਈ ਚਿੰਤਾ ਦਾ ਵਿਸ਼ਾ ਨਹੀਂ ਰਹੇਗਾ। ਅਤੇ ਜੇਕਰ ਨਹੀਂ ਆਏ ਤਾ ਮੈਂ ਘੱਟ ਤੋਂ ਘੱਟ ਸੌਣ ਵਾਲਾ ਨਹੀਂ ਹਾਂ। ਭਾਈਓ-ਭੈਣੋਂ ਇਹ ਭ੍ਰਿਸ਼ਟਾਚਾਰ, ਕਾਲਾ ਧਨ, ਜਾਅਲੀ ਨੋਟ ਇਹ ਅਤਿਵਾਦ ਇਹ ਨਕਸਲਵਾਦ ਇਸ ਦੇ ਖਿਲਾਫ਼ ਲੜਾਈ ਕਹਿਣ ਨੂੰ ਨਹੀਂ ਕਹਿ ਰਿਹਾ ਹਾਂ। ਦੋਸਤੋ ਵੱਡੇ ਜਿਗਰੇ ਨਾਲ ਲੜਾਈ ਨੂੰ ਛੇੜਿਆ ਹੈ। ਅਤੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਮਿਜ਼ਾਜ ਦੇਖ ਕੇ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ। ਇਹ ਮੁੱਠੀ ਪਰ ਤਾਕਤਾਂ ਜੋ ਦੇਸ਼ ਨੂੰ ਬਾਨ ਵਿੱਚ ਰੱਖ ਕੇ ਆਪਣੀ ਜੋ ਚਾਹੇ ਮਰਜ਼ੀ ਕਰਦੇ ਸਨ। ਉਹ ਵਕਤ ਚਲਾ ਗਿਆ ਹੈ। ਹੁਣ ਦੇਸ਼ ਵਿੱਚ ਗੱਲ ਚੱਲੇਗੀ ਤਾਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਚੱਲੇਗੀ। ਜੇਕਰ ਇਸ ਦੇਸ਼ ਵਿੱਚ ਅਵਾਜ਼ ਉੱਠੇਗੀ ਤਾਂ ਦੇਸ਼ ਦੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਅਵਾਜ਼ ਉੱਠੇਗੀ। ਉਸ ਅਵਾਜ਼ ਨੂੰ ਮੁੱਠੀ ਭਰ ਲੋਕ ਹੁਣ ਦਬਾ ਨਹੀਂ ਪਾਉਣਗੇ। ਇਸ ਗੱਲ ਨੂੰ ਲੈ ਕੇ ਮੈਂ ਚਲਿਆ ਹਾਂ ਦੋਸਤੋ। ਅਤੇ ਇਸ ਲਈ ਮੈਂ ਦੇਸ਼ ਵਾਸੀਆਂ ਦਾ ਆਭਾਰੀ ਹਾਂ। ਅਤੇ ਮੈਂ ਦੱਸਾਂ ਮੈਂ ਪਹਿਲੇ ਦਿਨ ਕਿਹਾ ਸੀ। ਪੰਜਾਹ ਦਿਨ ਤੱਕ ਤਕਲੀਫ਼ ਹੋਣ ਹੀ ਵਾਲੀ ਹੈ ਅਤੇ ਮੈਂ ਤਾਂ ਇਹ ਵੀ ਕਿਹਾ ਸੀ ਵਧਣ ਵਾਲੀ ਹੈ। ਪਰ ਪੰਜਾਹ ਦਿਨਾਂ ਤੋਂ ਬਾਅਦ ਇਮਾਨਦਾਰ ਲੋਕਾਂ ਦੀ ਤਕਲੀਫ਼ ਘੱਟ ਹੋਣੀ ਸ਼ੁਰੂ ਹੋ ਜਾਏਗੀ ਅਤੇ ਬੇਈਮਾਨ ਲੋਕਾਂ ਦੀ ਤਕਲੀਫ਼ ਵਧਣੀ ਸ਼ੁਰੂ ਹੋ ਜਾਏਗੀ। ਤੁਸੀਂ ਦੇਖੋਗੇ, ਤੁਹਾਨੂੰ ਪਤਾ ਚਲੇਗਾ ਵੈਸੇ ਵੀ ਹੁਣ ਦੇਖ ਰਹੇ ਹੋ। ਵੱਡੇ-ਵੱਡੇ ਬਾਬੂ ਜੇਲ੍ਹ ਜਾ ਰਹੇ ਹਨ। ਵੱਡੇ-ਵੱਡੇ ਲੋਕ ਜੇਲ੍ਹ ਜਾ ਰਹੇ ਹਨ। ਬੈਂਕਾਂ ਦੇ ਅਨੇਕ ਲੋਕ ਘਰ ਚਲੇ ਗਏ। ਛੁੱਟੀ ਹੋ ਗਈ ਅਤੇ ਕੁਝ ਜੇਲ੍ਹ ਵੀ ਚਲੇ ਗਏ। ਭਾਈਓ-ਭੈਣੋਂ ਬੜਾ ਸੋਚ ਸਮਝ ਕੇ ਦੇਸ਼ ਵਾਸੀਆਂ ਦੇ ਪ੍ਰਤੀ ਪੂਰਾ ਵਿਸ਼ਵਾਸ ਰੱਖਦੇ ਹੋਏ ਜੋ ਕਦਮ ਉਠਾਏ ਹਨ, ਦੇਸ਼ ਸਫ਼ਲ ਹੋ ਕੇ ਰਹੇਗਾ। ਇਹ ਮੇਰਾ ਵਿਸ਼ਵਾਸ ਹੈ। ਮੈਟਰੋ ਦਾ ਕੰਮ ਤੇਜ ਗਤੀ ਨਾਲ ਅੱਗੇ ਵਧੇ ਅਤੇ ਜਦੋਂ ਮਹਾਰਾਸ਼ਟਰ ਦੀਆਂ ਚੋਣਾਂ ਚਲ ਰਹੀਆਂ ਸਨ ਤਾਂ ਮੈਂ ਮਹਾਰਾਸ਼ਟਰ ਨੂੰ ਕਿਹਾ ਸੀ, ਮੈਂ ਕਿਹਾ ਦੇਖਣਾ 15 ਸਾਲ ਤੋਂ ਇਹ ਮਹਾਰਾਸ਼ਟਰ ਦੀ ਗੱਡੀ ਖੱਡੇ ਵਿੱਚ ਫਸੀ ਹੋਈ ਹੈ। ਜੇਕਰ ਉਸ ਨੂੰ ਕੱਢਣਾ ਹੈ ਤਾਂ ਡਬਲ ਇੰਜਣ ਦੀ ਜ਼ਰੂਰਤ ਪਏਗੀ। ਇੱਕ ਦਿੱਲੀ ਦਾ ਇੰਜਣ, ਇੱਕ ਮਹਾਰਾਸ਼ਟਰ ਦਾ ਇੰਜਣ ਅਤੇ ਤੁਸੀਂ ਸਾਡੇ ‘ਤੇ ਭਰੋਸਾ ਕੀਤਾ। ਡਬਲ ਇੰਜਣ ਲੱਗ ਗਏ ਹਨ। ਮੈਟਰੋ ਵੀ ਆਈ ਕਿ ਨਹੀਂ ਆਈ। ਤਾਂ ਇਹ ਡਬਲ ਇੰਜਣ ਦੀ ਤਾਕਤ ਹੈ। ਤਾਂ ਤੁਸੀਂ ਡਬਲ ਇੰਜਣ ਦਾ ਅਵਸਰ ਦਿੱਤਾ ਤਾਂ ਇਸ ਲਈ ਵੀ ਤੁਹਾਡਾ ਬਹੁਤ-ਬਹੁਤ ਆਭਾਰ। ਧੰਨਵਾਦ।