ਪੀਐੱਮਇੰਡੀਆ
ਮੰਚ ‘ਤੇ ਬਿਰਾਜਮਾਨ ਸਾਰੇ ਸੱਜਣੋਂ ਅਤੇ ਵਿਸ਼ਾਲ ਸੰਖਿਆ ਵਿੱਚ ਪੁੱਜੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅੱਜ ਮੈਂ ਕਿੰਨਾ ਅਨੰਦਮਈ ਮਹਿਸੂਸ ਕਰ ਰਿਹਾ ਹਾਂ, ਜਦੋਂ ਭਾਰਤੀ ਜਨਤਾ ਪਾਰਟੀ ਨੇ 2014 ਦੀਆਂ ਚੋਣਾਂ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਤਾਂ ਮੈਂ ਪਹਿਲਾਂ ਰਾਇਗੜ੍ਹ ਦੇ ਕਿਲੇ ‘ਤੇ ਆਇਆ। ਛਤਰਪਤੀ ਦੀ ਸਮਾਧੀ ਉਸ ਦੇ ਸਾਹਮਣੇ ਬੈਠ ਕੇ ਇਹ ਵੀਰ ਪ੍ਰਕਰਮੀ ਮਹਾਂਪੁਰਖ, ਜਿਨ੍ਹਾਂ ਨੇ ਸੁਸ਼ਾਸਨ ਅਤੇ ਪ੍ਰਸ਼ਾਸਨ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਸੀ ਅਤੇ ਆਪਣੀ ਯੋਗਤਾ ਅਤੇ ਸਮਰੱਥਾ ਦੇ ਅਧਾਰ ‘ਤੇ ਕੀਤਾ ਸੀ। ਅਤੇ ਸੰਕਟਾਂ ਵਿਚਕਾਰ ਕੀਤਾ ਸੀ। ਸੰਘਰਸ਼ਮਈ ਜੀਵਨ ਦੇ ਰਹਿੰਦੇ ਹੋਏ ਕੀਤਾ ਸੀ। ਸ਼ਾਇਦ ਇਤਿਹਾਸ ਵਿੱਚ ਵਿਸ਼ਵ ਦੇ ਇਤਿਹਾਸ ਵਿੱਚ ਅਜਿਹਾ ਵਿਅਕਤੀ ਅਸੰਭਵ ਹੈ ਕਿ ਜਿਸ ਨੇ ਲਗਾਤਾਰ ਸੰਘਰਸ਼ ਵਿੱਚ ਸੁਸ਼ਾਸਨ ਦੀ ਊਧਵ (ਵਧੀਆ) ਪਰੰਪਰਾ ਨੂੰ ਮਜ਼ਬੂਤ ਬਣਾਇਆ ਹੋਵੇ। ਅੱਗੇ ਵਧਾਇਆ ਹੋਵੇ। ਇਤਿਹਾਸਕਾਰਾਂ ਦੀਆਂ ਨਜ਼ਰਾਂ ਨਾਲ, ਰੰਗਕਰਮੀਆਂ ਦੀਆਂ ਨਜ਼ਰਾਂ ਨਾਲ ਜਦੋਂ ਵੀ ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਦੇਖਦੇ ਹਾਂ ਤਾਂ ਘੋੜਾ ਹੋਵੇ, ਘੋੜੇ ‘ਤੇ ਸ਼ਿਵਾਜੀ ਮਹਾਰਾਜ ਹੋਣ, ਹੱਥ ਵਿੱਚ ਤਲਵਾਰ ਹੋਵੇ ਅਤੇ ਉਸ ਦੇ ਕਾਰਨ ਸਾਡੇ ਮਨ ਵਿੱਚ ਵੀ ਇੱਕ ਹੀ ਪਛਾਣ ਬਣੀ ਹੋਈ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਵਿਅਕਤਿਤਵ ਬਹੁਆਯਾਮੀ ਸੀ। ਜੇਕਰ ਅਸੀਂ ਭਗਵਾਨ ਰਾਮ ਚੰਦਰ ਜੀ ਦਾ ਮੁੱਲਾਂਕਣ ਸਿਰਫ਼ ਰਾਵਣ ਵਧ ਨਾਲ ਕਰੀਏ, ਜੇਕਰ ਅਸੀਂ ਸ਼੍ਰੀ ਕ੍ਰਿਸ਼ਨ ਦਾ ਮੁੱਲਾਂਕਣ ਸਿਰਫ਼ ਕੰਸ ਨੂੰ ਹਰਾਇਆ, ਉਸ ਪ੍ਰਕਾਰ ਨਾਲ ਕਰੀਏ। ਜੇਕਰ ਮਹਾਤਮਾ ਗਾਂਧੀ ਦਾ ਮੁੱਲਾਂਕਣ ਸਿਰਫ਼ ਅੰਗਰੇਜ਼ਾਂ ਨੂੰ ਕੱਢਿਆ, ਇੱਥੋਂ ਤੱਕ ਕਰੀਏ ਤਾਂ ਸ਼ਾਇਦ ਅਸੀਂ ਉਨ੍ਹਾਂ ਮਹਾਪੁਰਖਾਂ ਦਾ ਸੰਪੂਰਨ ਰੂਪ ਦੇਖਣ ਵਿੱਚ ਅਸਫਲ ਹੋਏ ਹਾਂ। ਇਹ ਸਾਨੂੰ ਸਵੀਕਾਰ ਕਰਨਾ ਹੋਏਗਾ। ਪ੍ਰਭੂ ਰਾਮ ਚੰਦਰ ਜੀ ਰਾਵਣ ਦਾ ਵਧ ਉਨ੍ਹਾਂ ਦੇ ਜੀਵਨ ਦੇ ਅਨੇਕ ਪਹਿਲੂਆਂ ਵਿੱਚੋਂ ਇੱਕ ਪਹਿਲੂ ਸੀ। ਪਰ ਬਾਕੀ ਇੰਨੇ ਪਹਿਲੂ ਸਨ ਜੋ ਅੱਜ ਵੀ ਭਾਰਤੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ, ਪ੍ਰੇਰਿਤ ਕਰਦੇ ਹਨ। ਸ਼੍ਰੀ ਕ੍ਰਿਸ਼ਨ ਦੇ ਜੀਵਨ ਵਿੱਚ ਸਿਰਫ਼ ਕੰਸ ਹੀ ਇੱਕ ਘਟਨਾ ਨਹੀਂ ਸੀ। ਯੁੱਧ ਦੇ ਮੈਦਾਨ ਵਿੱਚ ਗੀਤਾ ਦਾ ਸੰਦੇਸ਼ ਕੋਈ ਕਲਪਨਾ ਕਰ ਸਕਦਾ ਹੈ ਕਿ ਇਸ ਦੇਸ਼ ਦੀ ਕਿਵੇਂ ਦੀ ਮਿੱਟੀ ਹੈ ਕਿ ਜਿਸ ਮਿੱਟੀ ਵਿੱਚ ਅਜਿਹੇ ਲੋਕ ਜਨਮ ਲੈਂਦੇ ਹਨ ਕਿ ਜੋ ਯੁੱਧ ਦੇ ਮੈਦਾਨ ਵਿੱਚ ਵੀ ਹਜ਼ਾਰਾਂ ਸਾਲ ਪ੍ਰੇਰਣਾ ਦੇਣ ਵਾਲੇ ਚਿੰਤਨ ਦੀ ਧਾਰਾ ਨੂੰ ਗੀਤਾ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਮਹਾਤਮਾ ਗਾਂਧੀ ਅਜ਼ਾਦੀ ਲਈ ਲੜਦੇ ਰਹੇ, ਅੰਗਰੇਜ਼ਾਂ ਨੂੰ ਕੱਢਣ ਲਈ ਜੂਝਦੇ ਰਹੇ। ਪਰ ਨਾਲ-ਨਾਲ ਮਹਾਤਮਾ ਗਾਂਧੀ ਨੇ ਸਮਾਜ ਵਿੱਚ ਬੁਰਾਈਆਂ ਦੇ ਖ਼ਿਲਾਫ਼ ਜੋ ਲੜਾਈ ਲੜੀ। ਹਰ ਵਿਅਕਤੀ ਦੇ ਅੰਦਰ ਚੇਤਨਾ ਭਰਨ ਦੀ ਕੋਸ਼ਿਸ਼ ਕੀਤੀ। ਆਤਮ ਸਨਮਾਨ ਜਗਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਨੂੰ ਕਦੇ ਵੀ ਘੱਟ ਨਹੀਂ ਦੇਖ ਸਕਦੇ ਹਾਂ। ਉਸ ਪ੍ਰਕਾਰ ਨਾਲ ਛਤਰਪਤੀ ਸ਼ਿਵਾਜੀ ਮਹਾਰਾਜ ਮਤਲਬ ਘੋੜਾ, ਤਲਵਾਰ, ਯੁੱਧ ਲੜਾਈ, ਜਿੱਤ ਇੱਥੋਂ ਤੱਕ ਸੀਮਤ ਨਹੀਂ ਸਨ। ਉਹ ਉਪਕਰਮੀ ਸਨ, ਵੀਰ ਸਨ। ਪੁਰਸ਼ਾਰਥੀ ਸਨ। ਸਾਡੀ ਸਾਰਿਆਂ ਦੀ ਪ੍ਰੇਰਣਾ ਹਨ। ਪਰ ਨਾਲ-ਨਾਲ ਤੁਸੀਂ ਕਲਪਨਾ ਤਾਂ ਕਰੋ। ਜਿਵੇਂ ਰਾਮ ਜੀ ਨੇ ਛੋਟੇ-ਛੋਟੇ ਲੋਕਾਂ ਦੀ ਸੈਨਾ ਬਣਾਈ, ਵਾਨਰ ਸੈਨਾ ਬਣਾਈ। ਅਤੇ ਲੜਾਈ ਲੜੀ ਅਤੇ ਜਿੱਤ ਲਈ। ਕਿੰਨਾ ਵੱਡਾ ਸੰਗਠਨ ਦਾ ਹੁਨਰ ਸਨ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਵੀ ਛੋਟੇ-ਛੋਟੇ ਕਿਸਾ ਮਾਵੜੇ ਉਨ੍ਹਾਂ ਨੂੰ ਨਾਲ ਲਿਆ, ਉਨ੍ਹਾਂ ਨੂੰ ਸਿੱਖਿਅਤ ਕੀਤਾ ਅਤੇ ਯੁੱਧ ਲਈ ਤਿਆਰ ਕੀਤਾ। ਕਿੰਨੇ ਵੱਡੇ ਸੰਗਠਨ ਸ਼ਾਸਤਰ ਦਾ ਹੁਨਰ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਪੇਸ਼ ਕੀਤਾ।
ਅੱਜ ਵੀ ਹਿੰਦੁਸਾਨ ਦੇ Engineering ਦੇ Student ਲਈ ਜੇਕਰ Water management ਕੀ ਹੁੰਦੀ ਹੈ, Water ਲਈ Infrastructure ਕੀ ਹੁੰਦਾ ਹੈ। ਪਾਣੀ ਦੇ ਤਰਸਦੇ ਇਲਾਕਿਆਂ ਨੂੰ ਪਾਣੀ ਕਿਵੇਂ ਪਹੁੰਚਾਇਆ ਜਾ ਸਕਦਾ ਹੈ। ਜੇਕਰ ਉਸ ਦਾ ਉੱਤਮ ਤੋਂ ਉੱਤਮ ਗਿਆਨ ਪ੍ਰਾਪਤ ਕਰਨਾ ਹੈ, ਜੋ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਪਾਣੀ ਲਈ ਜੋ ਪੂਰੀਆਂ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਸਨ। ਉਹ ਅੱਜ ਵੀ ਕਿਸੇ ਨੂੰ ਵੀ ਪ੍ਰੇਰਣਾ ਦੇ ਸਕਦੀਆਂ ਹਨ। ਮੁਦਰਾ ਨੀਤੀ, ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਾਹਮਣੇ ਪ੍ਰਸਤਾਵ ਸੀ ਕਿ ਮੁਦਰਾ ਦਾ ਨਿਰਮਾਣ ਸਿੱਕੇ ਬਣਾਉਣ ਦੇ ਕੰਮ ਵਿਦੇਸ਼ੀ ਲੋਕ ਕਰਨ ਨੂੰ ਤਿਆਰ ਸਨ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਦੂਰਦ੍ਰਿਸ਼ਟੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਦਰਾ ‘ਤੇ ਕਿਸੇ ਦਾ ਅਧਿਕਾਰ ਹੋ ਗਿਆ ਤਾਂ ਸ਼ਾਸਨ ਨੂੰ ਹਰਾਉਣ ਵਿੱਚ ਦੇਰ ਨਹੀਂ ਲੱਗਦੀ ਹੈ। ਅਤੇ ਉਨ੍ਹਾਂ ਨੇ ਖੁਦ ਸਿੱਕੇ ਬਣਾਉਣ ਲਈ ਵਿਵਸਥਾ ਖੜ੍ਹੀ ਕੀਤੀ। ਪਰ ਕਦੇ ਵਿਦੇਸ਼ੀ ਵਿਵਸਥਾ ਨੂੰ ਸਵੀਕਾਰ ਨਹੀਂ ਕੀਤਾ।
ਅੱਜ ਪੂਰੇ ਵਿਸ਼ਵ ਵਿੱਚ ਸਮੁੰਦਰੀ ਸੁਰੱਖਿਆ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਹੋਇਆ ਹੈ। ਸਾਰੀ ਦੁਨੀਆ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਸੁਚੇਤ ਹੋ ਗਈ ਹੈ। ਹਰ ਕਿਸੇ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਅਤੇ ਆਪਣੇ ਵਪਾਰਕ ਸਬੰਧਾਂ ਨੂੰ ਵਿਸ਼ਵ ਭਰ ਵਿੱਚ ਸੁਰੱਖਿਆ ਮਿਲੇ, ਉਸ ਦੀ ਚਿੰਤਾ ਰਹਿੰਦੀ ਹੈ। ਪਰ ਇੰਨੇ ਸਾਲ ਪਹਿਲਾਂ ਇਸ ਧਰਤੀ ‘ਤੇ ਇੱਕ ਵੀਰ ਪੁਰਸ਼ ਪੈਦਾ ਹੋਏ ਸਨ। ਜਿਨ੍ਹਾਂ ਨੇ ਨੇਵੀ ਦੀ ਸਥਾਪਨਾ ਕੀਤੀ ਸੀ। ਅਤੇ ਸਮੁੰਦਰੀ ਸਮਰੱਥਾ ਨੂੰ ਜਿਨ੍ਹਾਂ ਨੇ ਪਛਾਣਿਆ ਸੀ। ਅਤੇ ਅਸੀਂ ਸਿੰਧੂ ਦੁਰਗ ਸਮਤੇ ਜਿੰਨੇ ਵੀ ਕਿਲੇ ਦੇਖਦੇ ਹਨ, ਉਸ ਵਿੱਚ ਉਸ ਨੇਵੀ ਲਈ ਜ਼ਰੂਰਤਾਂ ਨੂੰ ਬਲ ਦਿੱਤਾ ਗਿਆ ਹੈ। ਇਹ ਗੱਲ ਸਹੀ ਹੈ, ਦੁਨੀਆ ਵਿੱਚ ਜਿੱਥੇ ਪੁਰਾਤਨ ਜੀਵਨ ਵਿਵਸਥਾਵਾਂ ਹਨ, ਉਨ੍ਹਾਂ ਦੇਸ਼ਾਂ ਵਿੱਚ Tourism ਨੂੰ ਆਕਰਸ਼ਿਤ ਕਰਨ ਲਈ Iconic ਚੀਜ਼ਾਂ ਇੱਕ ਬਹੁਤ ਵੱਡਾ ਆਕਰਸ਼ਣ ਦਾ ਕਾਰਨ ਬਣਦੀਆਂ ਹਨ। ਅੱਜ ਵੀ ਦੁਨੀਆ, ਹਿੰਦੁਸਤਾਨ ਵਿੱਚ Tourism ਦੀ ਚਰਚਾ ਹੁੰਦੀ ਹੈ ਤਾਂ ਤਾਜ ਮਹੱਲ ਦਾ ਨਾਂ ਸੁਣਦੇ ਹੀ ਉਸ ਨੂੰ ਲੱਗਦਾ ਹੈ ਕਿ ਮੈਨੂੰ ਜਾਣਾ ਚਾਹੀਦਾ ਹੈ। ਹਰ ਯੁੱਗ ਵਿੱਚ ਇਸ ਪ੍ਰਕਾਰ ਦੀਆਂ Iconic Symbolic ਚੀਜ਼ਾਂ ਦਾ ਜੋ ਨਿਰਮਾਣ ਹੋਇਆ ਹੈ। ਸਦੀਆਂ ਤੱਕ ਉਸ ਦੇਸ਼ ਦੀ ਜੋ ਪਛਾਣ ਬਣਿਆ ਹੋਇਆ ਹੈ। ਦੁਨੀਆ ਦੇ ਕਈ ਦੇਸ਼ ਹਨ ਜਿੱਥੇ ਸਿਰਫ਼ For Tourism ਕਿਲਿਆਂ ਦਾ ਪਰਵਾਸ ਇਸ ਲਈ ਅਲੱਗ ਤੋਂ ਵਿਵਸਥਾਵਾਂ ਕੀਤੀਆਂ ਹਨ। ਭਾਰਤ ਦੇ ਕੋਲ ਵੀ ਸਾਡੇ ਰਾਜੇ ਮਹਾਰਾਜਿਆਂ ਦੇ ਜ਼ਮਾਨੇ ਵਿੱਚ ਅਜਿਹੇ ਪੂਰੇ ਦੇਸ਼ ਦੇ ਹਰ ਕੋਨੇ ਵਿੱਚ ਅਨੇਕ ਕਿਲੇ ਬਣੇ ਹੋਏ ਹਨ। ਇਸ ਦੀ ਆਪਣੀ ਇੱਕ ਰਚਨਾ ਹੈ। ਸੁਰੱਖਿਆ ਦਾ ਵਿਗਿਆਨ ਹੈ। Architecture ਹੈ। ਉਸ ਸਮੇਂ ਕਿਸ ਪ੍ਰਕਾਰ ਦੇ ਸਰੋਤਾਂ ਦਾ ਉਪਯੋਗ ਹੁੰਦਾ ਸੀ। ਉਸ ਦੀਆਂ ਭਲੀਭਾਂਤ ਵਿਸ਼ੇਸ਼ਤਾਵਾਂ ਹਨ। ਪਰ ਬਦਕਿਸਮਤੀ ਨਾਲ ਅਸੀਂ ਤਾਜ ਮਹੱਲ ਤੋਂ ਬਾਹਰ ਨਹੀਂ ਨਿਕਲ ਸਕੇ। ਇਸ ਦੇਸ਼ ਦੇ ਹਰ ਕੋਨੇ ਵਿੱਚ ਵਿਸ਼ਵ ਨੂੰ ਆਕਰਸ਼ਿਤ ਕਰਨ ਲਈ ਅਨੇਕ ਧਾਮ ਹਨ। ਜੇਕਰ ਭਾਰਤ ਦਾ ਸਹੀ ਰੂਪ ਵਿੱਚ ਵਿਸ਼ਵ ਦੇ ਸਾਹਮਣੇ ਪ੍ਰਸਤੂਤੀਕਰਨ ਹੋਵੇ ਤਾਂ ਵਿਸ਼ਵ ਨੂੰ ਭਾਰਤ ਵਿੱਚ Tourism ਲਈ ਆਕਰਸ਼ਿਤ ਕਰਨ ਦੀ ਪੂਰੀ ਤਾਕਤ ਹੈ। ਅੱਜ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲਾ ਕੋਈ ਖੇਤਰ ਹੈ ਤਾਂ Tourism ਹੈ। Trillions of Trillion Dollar ਦਾ ਵਪਾਰ Tourism ਵਿੱਚ ਹੈ। ਭਾਰਤ ਦੁਨੀਆ ਦੀਆਂ ਪੁਰਾਤਨ ਪਰੰਪਰਾਵਾਂ ਨੂੰ ਜਿਊਣ ਵਾਲਾ ਦੇਸ਼ ਵਿਸ਼ਵ ਨੂੰ ਆਕਰਸ਼ਿਤ ਕਰ ਸਕਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਜੋ ਕਿਲੇ ਬਣਾਏ ਜੇਕਰ ਅਸੀਂ ਸਹੀ ਸਾਂਭ ਸੰਭਾਲ ਕਰੀਏ, ਵਿਸ਼ਵ ਦੇ ਸਾਹਮਣੇ ਉਨ੍ਹਾਂ ਦੀ ਪਛਾਣ ਕਰਾਈਏ। ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਨੂੰ ਵੀ ਕਹੀਏ ਕਿ ਆਓ ਤੁਹਾਡਾ Adventure tourism ਕਰਨਾ ਹੈ, ਇਨ੍ਹਾਂ ਕਿਲਿਆਂ ਦੀ ਜ਼ਰਾ ਚੜ੍ਹਾਈ ਕਰਕੇ ਦਿਖਾਓ, ਘੋੜੇ ‘ਤੇ ਜਾਣਾ ਹੈ, ਕਿਲੇ ‘ਤੇ ਜਾਓ, ਘੋੜੇ ‘ਤੇ ਅਸੀਂ ਲੈਣ ਦੀ ਵਿਵਸਥਾ ਕਰਦੇ ਹਾਂ। ਮੈਂ ਭਾਰਤ ਸਰਕਾਰ ਦੇ ASI ਡਿਪਾਰਟਮੈਂਟ ਨੂੰ ਕਹਾਂਗਾ ਕਿ ਕਿਉਂ ਨਾ ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਕਿਲਿਆਂ ਤੋਂ ਸ਼ੁਰੂਆਤ ਕਰੀਏ। ਅਤੇ ਅੱਜ ਦੇਸ਼ ਭਰ ਵਿੱਚ ਕਿਲਿਆਂ ਦੇ Tourism ਦਾ ਇੱਕ ਮਾਹੌਲ ਬਣਾਈਏ। ਉਸ ਦੀ ਸਾਂਭ ਸੰਭਾਲ ਆਮ ਜਨਤਾ ਨੂੰ ਆਕਰਸ਼ਿਤ ਕਰੇ, ਅਜਿਹਾ ਬਣਾਈਏ। ਭਾਈਓ-ਭੈਣੋਂ ਅੱਜ ਮੇਰੇ ਲਈ ਬੇਹੱਦ ਖੁਸ਼ੀ ਦਾ ਪਲ ਇਸ ਲਈ ਹੈ, ਅਤੇ ਮਹਾਰਾਸ਼ਟਰ ਸਰਕਾਰ ਦਾ, ਮਹਾਰਾਸ਼ਟਰ ਦੀ ਜਨਤਾ ਦਾ ਆਭਾਰੀ ਹਾਂ ਕਿ ਮੈਨੂੰ ਅੱਜ ਜੋ ਸ਼ਿਵ ਸਮਾਰਕ ਬਣਨ ਵਾਲਾ ਹੈ, ਉਸ ਵਿੱਚ ਜਲ ਪੂਜਣ ਦਾ, ਭੂਮੀ ਪੂਜਣ ਦਾ ਮੌਕਾ ਮਿਲਿਆ ਹੈ। ਅਜਿਹਾ ਅਵਸਰ ਜੀਵਨ ਵਿੱਚ ਵਿਸਮਾਦ ਦੀ ਅਨੁਭੂਤੀ ਕਰਾਉਂਦਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਕਲਪਨਾ ਮਹਾਰਾਸ਼ਟਰ ਨੇ ਕੀਤੀ ਹੈ, ਫੜਨਵੀਸ ਸਰਕਾਰ ਨੇ ਕੀਤੀ ਹੈ, ਇਹ ਕਲਪਨਾ ਸੰਪੂਰਨ ਹੋ ਕੇ ਰਹੇਗੀ। ਅਤੇ ਪੂਰਾ ਦੇਸ਼ ਜਦੋਂ ਨਿਰਮਾਣ ਕਾਰਜ ਪੂਰਾ ਹੋਏਗਾ ਤਾਂ ਮਾਣ ਮਹਿਸੂਸ ਕਰੇਗਾ। ਅਤੇ ਵਿਸ਼ਵ ਵਿੱਚ ਸੀਨਾ ਤਾਣ ਕੇ ਖੜ੍ਹਾ ਹੋਏਗਾ ਕਿ ਦੁਨੀਆ ਦੀ ਸਭ ਤੋਂ ਉੱਚੀ Iconic Building ਸਾਡੇ ਕੋਲ ਹੈ। ਅਤੇ ਉਸ ਮਹਾਂਪੁਰਖ ਦੀ ਹੈ ਜਿਨ੍ਹਾਂਨੇ ਆਮ ਜਨਤਾ ਦੇ ਸੁੱਖ ਲਈ ਆਪਣਾ ਪੂਰਾ ਜੀਵਨ ਖਪਾ ਦਿੱਤਾ ਸੀ। ਅਜਿਹੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਅੱਜ ਨਮਨ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ।
ਭਾਈਓ-ਭੈਣੋਂ ਸਾਡੇ ਦੇਸ਼ ਵਿੱਚ ਤਰ੍ਹਾਂ-ਤਰ੍ਹਾਂ ਦੀ ਰਾਜਨੀਤੀ ਹੋਈ ਹੈ। ਵਿਭਿੰਨਤਾਵਾਂ ਨਾਲ ਭਰੇ ਹੋਏ ਅਨੇਕ ਪ੍ਰਕਾਰ ਦੇ ਰਸਤੇ ਅਪਣਾਏ ਗਏ ਹਨ। ਪਰ ਅੱਜ 70 ਸਾਲ ਦੇ ਅਨੁਭਵ ਤੋਂ ਬਾਅਦ ਸਾਨੂੰ ਇਸ ਗੱਲ ਨੂੰ ਸਵੀਕਾਰ ਕਰਨਾ ਹੋਏਗਾ, ਚੰਗਾ ਹੁੰਦਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਇੱਕ ਮਾਤਰ ਵਿਕਾਸ ਦਾ ਮਾਰਗ ਅਪਣਾਇਆ ਹੁੰਦਾ ਤਾਂ ਅੱਜ ਭਾਰਤ ਵਿੱਚ ਜੋ ਸਮੱਸਿਆਵਾਂ ਜੜ੍ਹਾਂ ਜਮਾ ਚੁੱਕੀਆਂ ਹਨ, ਅਜਿਹੀਆਂ ਸਮੱਸਿਆਵਾਂ ਕਦੇ ਜੜ੍ਹਾਂ ਜਮਾ ਨਹੀਂ ਸਕਦੀਆਂ ਸਨ।
ਵਿਕਾਸ ਇਹੀ ਇੱਕ ਮਾਤਰ ਸਮੱਸਿਆਵਾਂ ਦਾ ਹੱਲ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਸੰਭਾਵਨਾ ਵਿਕਾਸ ਵਿੱਚ ਹੈ। ਦੇਸ਼ ਦੇ ਗ਼ਰੀਬਾਂ ਨੂੰ ਹੱਕ ਦਿਵਾਉਣ ਦੀ ਤਾਕਤ ਵਿਕਾਸ ਵਿੱਚ ਹੈ। ਮੱਧਵਰਗੀ ਲੋਕਾਂ ਨੂੰ ਆਪਣੇ ਅਰਮਾਨ ਪੂਰੇ ਕਰਨ ਲਈ ਉੱਚੀ ਦੌੜ ਲਈ ਅੱਗੇ ਵਧਣਾ ਹੈ ਤਾਂ ਵਿਕਾਸ ਹੀ ਉਸ ਨੂੰ ਅਵਸਰ ਦੇ ਸਕਦਾ ਹੈ। ਸਨਮਾਨ ਨਾਲ ਜਿਊਣ ਲਈ ਵਿਕਾਸ ਹੀ ਇੱਕ ਮਾਰਗ ਹੁੰਦਾ ਹੈ। ਅਤੇ ਇਸ ਲਈ ਭਾਈਓ-ਭੈਣੋਂ ਜਦੋਂ ਤੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ, ਅਸੀਂ ਵਿਕਾਸ ਨੂੰ ਹੀ ਕੇਂਦਰ ਬਿੰਦੂ ਵਿੱਚ ਰੱਖਿਆ ਹੈ। ਅਤੇ ਜਦੋਂ ਅਸੀਂ ਵਿਕਾਸ ਨੂੰ ਹੀ ਕੇਂਦਰ ਬਿੰਦੂ ਵਿੱਚ ਰੱਖਿਆ ਹੈ ਤਾਂ ਸਾਡੇ ਮਨ ਵਿੱਚ ਸਾਫ਼ ਹੈ ਕਿ ਵਿਕਾਸ ਉਹ ਹੋਵੇ ਜੋ Sustainable ਹੋਵੇ। ਵਿਕਾਸ ਉਹ ਹੋਵੇ ਜੋ ਗ਼ਰੀਬਾਂ ਨੂੰ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦਾ ਮੌਕਾ ਦਿੰਦਾ ਹੋਵੇ। ਤੁਸੀਂ ਆਸਾਂ-ਉਮੀਦਾਂ ਪੂਰੀਆਂ ਕਰਨ ‘ਤੇ ਜ਼ੋਰ ਦਿੱਤਾ ਹੋਵੇ। ਤਾਕਤ ਦਿੱਤੀ ਹੋਵੇ, Empowerment ਦਿੱਤੀ ਹੋਵੇ। ਅਤੇ ਇਸ ਲਈ ਸਾਡੀਆਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਬਿੰਦੂ ਵਿੱਚ ਗ਼ਰੀਬ ਦਾ ਕਲਿਆਣ ਹੈ। ਜਦੋਂ ਸਾਡੀ ਸਰਕਾਰ ਬਣੀ, ਤਾਂ ਸਾਡੇ ਸਾਹਮਣੇ ਇੱਕ ਰਿਪੋਰਟ ਆਈ। ਛੋਟੇ-ਛੋਟੇ ਕਾਰਖਾਨਿਆਂ ਵਿੱਚ ਜੋ ਲੋਕ ਸੇਵਾਮੁਕਤ ਹੁੰਦੇ ਸਨ। ਸਰਕਾਰੀ ਕੰਮਾਂ ਵਿੱਚ ਜਿਨ੍ਹਾਂਨੂੰ ਪੈਨਸ਼ਨ ਮਿਲਦੀ ਸੀ। ਮੈਂ ਹੈਰਾਨ ਹੋ ਗਿਆ। ਕੁਝ ਲੋਕਾਂ ਨੂੰ 7 ਰੁਪਏ ਪੈਨਸ਼ਨ ਮਿਲਦੀ ਸੀ। ਕੁਝ ਲੋਕਾਂ ਨੂੰ 51 ਰੁਪਏ ਪੈਨਸ਼ਨ ਮਿਲਦੀ ਸੀ। ਕੁਝ ਲੋਕਾਂ ਨੂੰ 80 ਰੁਪਏ ਪੈਨਸ਼ਨ ਮਿਲਦੀ ਸੀ। ਸੌ ਡੇਢ ਸੌ ਦੇ ਆਸਪਾਸ ਕੋਈ ਨਹੀਂ ਸੀ। ਹੁਣ ਪੈਨਸ਼ਨ ਲੈਣ ਵਾਲਾ ਵੀ ਸੱਤ ਰੁਪਏ ਲੈਣ ਲਈ ਆਟੋ ਰਿਕਸ਼ਾ ਕਰਕੇ 80 ਸਾਲ ਦਾ ਵਿਅਕਤੀ ਆਫਿਸ ਕਿਉਂ ਜਾਏਗਾ। ਅਸੀਂ ਆਉਂਦੇ ਹੀ ਫੈਸਲਾ ਕੀਤਾ ਕਿ ਜੋ ਸੇਵਾਮੁਕਤ ਲੋਕ ਹਨ ਜਿਨ੍ਹਾਂ ਨੂੰ ਇੰਨੀ ਘੱਟ ਪੈਨਸ਼ਨ ਮਿਲਦੀ ਹੈ। ਸਰਕਾਰੀ ਖ਼ਜ਼ਾਨੇ ‘ਤੇ ਬੋਝ ਤਾਂ ਲੱਗੇਗਾ, ਪਰ ਉਨ੍ਹਾਂ ਨੂੰ ਘੱਟ ਤੋਂ ਘੱਟ 1000 ਰੁਪਏ ਮਿਲਣ, ਇਸ ਦੀ ਵਿਵਸਥਾ ਹੋਣੀ ਚਾਹੀਦੀ ਹੈ। ਅਤੇ ਭਾਈਓ-ਭੈਣੋਂ 35 ਲੱਖ ਤੋਂ ਜ਼ਿਆਦਾ ਲੋਕ ਇਹ ਛੋਟਾ ਅੰਕ ਨਹੀਂ ਹੈ, ਸੈਂਕੜੇ ਕਰੋੜਾਂ ਦਾ ਬੋਝ ਸਰਕਾਰ ਦੇ ਖ਼ਜ਼ਾਨੇ ‘ਤੇ ਪਿਆ ਅਤੇ ਉਸ ਦੇ ਬਾਵਜੂਦ ਵੀ ਸਾਡੀ ਸਰਕਾਰ ਨੇ ਇਨ੍ਹਾਂ ਬਜ਼ੁਰਗਾਂ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਇੱਕ ਅਹਿਮ ਕਦਮ ਉਠਾਇਆ। ਦਵਾਈਆਂ ਮਹਿੰਗੀਆਂ ਹੋ ਰਹੀਆਂ ਹਨ। ਅਸੀਂ ਨਿਸ਼ਚਤ ਰੂਪ ਵਿੱਚ Generic Medicine ‘ਤੇ ਜ਼ੋਰ ਦਿੱਤਾ। ਜਨ ਔਸ਼ਧਾਲਿਆ ਖੋਲ੍ਹਣ ਦਾ ਪੂਰੇ ਦੇਸ਼ ਅੰਦਰ ਬੀੜਾ ਉਠਾਇਆ ਤਾਂ ਕਿ ਗ਼ਰੀਬ ਨੂੰ ਸਸਤੇ ਵਿੱਚ ਦਵਾਈ ਮਿਲੇ। ਅਤੇ ਸਹੀ ਮਿਲੇ, ਚੰਗੀ ਮਿਲੇ, ਸਮੇਂ ‘ਤੇ ਮਿਲੇ ਤਾਂ ਕਿ ਗ਼ਰੀਬ ਦਾ ਕੋਈ ਦਵਾਈ ਦੇ ਨਾਂ ‘ਤੇ ਸ਼ੋਸ਼ਣ ਨਾ ਕਰੇ। ਗ਼ਰੀਬ ਮਾਂ ਲੱਕੜੀ ਦੇ ਚੁੱਲ•ੇ ਵਿੱਚ ਚੁੱਲ੍ਹਾ ਜਲਾ ਕੇ ਖਾਣਾ ਪਕਾਉਂਦੀ ਸੀ। ਉਸ ਗ਼ਰੀਬ ਮਾਂ ਦੇ ਸਰੀਰ ਵਿੱਚ ਇੱਕ ਦਿਨ ਵਿੱਚ ਚਾਰ ਸੌ ਸਿਗਰੇਟ ਦਾ ਧੂੰਆਂ ਜਾਂਦਾ ਸੀ। ਉਹ ਗ਼ਰੀਬ ਮਾਂ ਬਿਮਾਰ ਨਹੀਂ ਹੋਏਗੀ ਤਾਂ ਕੀ ਹੋਏਗਾ। ਉਸ ਗ਼ਰੀਬ ਮਾਂ ਦਾ ਬੱਚਾ ਬਿਮਾਰ ਨਹੀਂ ਹੋਏਗਾ ਤਾਂ ਕੀ ਹੋਏਗਾ। ਸਰਕਾਰ ਨੇ ਫੈਸਲਾ ਕੀਤਾ ਕਿ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜਿਊਣ ਵਾਲੇ ਝੁੱਗੀ ਝੌਂਪੜੀ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਇਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਇਹ ਲੱਕੜੀ ਦੇ ਚੁੱਲ੍ਹੇ ਦੇ ਧੂੰਏ ਤੋਂ ਮੁਕਤ ਕਰਾਉਣਾ ਹੈ। ਅਤੇ ਅਸੀਂ ਬੀੜਾ ਉਠਾਇਆ, ਕਰੋੜਾਂ-ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਦਾ Connection ਦੇਣ ਦਾ ਬੀੜਾ ਉਠਾਇਆ ਹੈ। ਕਰੋੜਾਂ ਦੀ ਸੰਖਿਆ ਵਿੱਚ ਲੋਕਾਂ ਨੂੰ ਮਿਲ ਚੁੱਕਿਆ ਹੈ। ਅਤੇ ਆਉਣ ਵਾਲੇ ਤਿੰਨ ਸਾਲ ਵਿੱਚ ਗ਼ਰੀਬੀ ਦੀ ਰੇਖਾ ਤੋਂ ਹੇਠ ਜਿਊਣ ਵਾਲੇ ਪੰਜ ਕਰੋੜ ਪਰਿਵਾਰਾਂ ਤੱਕ ਪਹੁੰਚਣ ਦਾ ਕੰਮ ਅਸੀਂ ਕੀਤਾ ਹੈ। ਇਸ ਦੇਸ਼ ਵਿੱਚ ਅਜ਼ਾਦੀ ਨੂੰ 70 ਸਾਲ ਹੋ ਗਏ। 18 ਹਜ਼ਾਰ ਪਿੰਡ ਅਜਿਹੇ ਸਨ ਜੋ 18ਵੀਂ ਸਦੀ ਵਿੱਚ ਜਿਊਣ ਲਈ ਮਜਬੂਰ ਸਨ। ਬਿਜਲੀ ਦਾ ਪੱਖਾ ਤੱਕ ਨਹੀਂ ਲੱਗਿਆ ਸੀ। ਨਾ ਤਾਰ ਪਹੁੰਚੀ ਸੀ ਨਾ ਬਿਜਲੀ ਦੇਖੀ ਸੀ। ਕੀ ਇਤਿਹਾਸ ਦੇ 70 ਸਾਲ ਜਿਨ੍ਹਾਂ ਨੇ ਬਰਬਾਦ ਕੀਤੇ, ਕੀ ਉਨ੍ਹਾਂ ਨੂੰ ਮਾਫ਼ ਕਰੇਗਾ ਕਿ ਉਨ੍ਹਾਂ ਨੇ ਆਜ਼ਾਦ ਹਿੰਦੁਸਤਾਨ ਵਿੱਚ 70 ਸਾਲ ਤੱਕ ਇਨ੍ਹਾਂ ਪਿੰਡਾਂ ਵਾਲਿਆਂ ਨੂੰ 18ਵੀਂ ਸਦੀ ਵਿੱਚ ਜਿਊਣ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਨੇ ਉਜਾਲਾ ਨਹੀਂ ਦੇਖਿਆ ਸੀ। ਹਨੇਰੀ ਜ਼ਿੰਦਗੀ ਵਿੱਚ ਗੁਜ਼ਾਰਾ ਕਰਦੇ ਸਨ। ਅਸੀਂ ਇੱਕ ਹਜ਼ਾਰ ਦਿਨ ਵਿੱਚ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ ਬੀੜਾ ਉਠਾਇਆ ਹੈ। ਅੱਧੇ ਤੋਂ ਜ਼ਿਆਦਾ ਪਿੰਡਾਂ ਨੂੰ ਪੂਰਾ ਕਰ ਦਿੱਤਾ ਹੈ। ਹੋਰ ਪਿੰਡਾਂ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ। ਅਤੇ 1000 ਦਿਨ ਵਿੱਚ ਇਸ ਕੰਮ ਨੂੰ ਸੰਪੂਰਨ ਕਰਕੇ ਰਹਿਣਾ ਹੈ। ਭਾਈਓ-ਭੈਣੋਂ ਕੌਣ ਕਹਿੰਦਾ ਹੈ ਦੇਸ਼ ਬਦਲ ਨਹੀਂ ਸਕਦਾ ਹੈ। ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਤਾਕਤ ਦੇ ਭਰੋਸੇ ਨਾਲ ਕਹਿੰਦਾ ਹਾਂ, ਦੇਸ਼ ਬਦਲ ਸਕਦਾ ਹੈ ਦੋਸਤੋ ਅਤੇ ਲਿਖ ਕੇ ਰੱਖੋ ਦੇਸ਼ ਬਦਲੇਗਾ ਵੀ। ਦੇਸ਼ ਵਧੇਗਾ ਵੀ। ਦੇਸ਼ ਦੁਨੀਆ ਦੇ ਸਾਹਮਣੇ ਸਿਰ ਉੱਚਾ ਕਰ ਕੇ ਖੜ੍ਹਾ ਹੋ ਜਾਏਗਾ। ਇਹ ਤਿੰਨ ਸਾਲ ਦੇ ਅਨੁਭਵ ਦੇ ਅਧਾਰ ‘ਤੇ ਕਹਿ ਸਕਦਾ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ, ਅੱਜ ਇਸੀ ਮੰਚ ‘ਤੇ ਜਿਨ੍ਹਾਂਪ੍ਰੋਜੈਕਟਾਂ ਨੂੰ ਲੈ ਕੇ ਸ਼ੁਰੂਆਤ ਹੋਈ ਹੈ। ਉਨ੍ਹਾਂ ਪ੍ਰੋਜੈਕਟਾਂ ਨੂੰ ਜੇਕਰ ਰੁਪਏ ਪੈਸੇ ਵਿੱਚ ਜੋੜੀਏ ਤਾਂ ਕਿੰਨਾ ਵੱਡਾ ਹੋ ਰਿਹਾ ਹੈ। ਇਸੀ ਇੱਕ ਮੰਚ ਤੋਂ ਇਹ ਜਿੰਨੇ-ਜਿੰਨੇ ਬਟਣ ਮੇਰੇ ਤੋਂ ਦਬਾ ਰਹੇ ਸਨ, ਇਹ ਇੱਕ ਲੱਖ ਛੇ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਹਨ, ਇੱਕ ਲੱਖ ਛੇ ਹਜ਼ਾਰ ਕਰੋੜ। ਇਕੱਲੇ ਮੁੰਬਈ ਵਿੱਚ ਇੱਕ ਹੀ ਪ੍ਰੋਗਰਾਮ ਵਿੱਚ ਇੱਕ ਲੱਖ ਛੇ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਹੁੰਦੀ ਹੋਵੇ। ਇਹ ਸ਼ਾਇਦ ਮੁੰਬਈ ਦੇ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੋਏਗੀ। ਅਤੇ ਇਹ ਅਸੀਂ ਕਰਕੇ ਦਿਖਾਉਂਦੇ ਹਾਂ।
ਭਾਈਓ-ਭੈਣੋਂ ਮੈਂ ਜਦੋਂ ਅੱਜ ਮੁੰਬਈ ਦੀ ਧਰਤੀ ‘ਤੇ ਆਇਆ ਹਾਂ। ਤਾਂ ਮੈਂ ਪੂਰੇ ਮਹਾਰਾਸ਼ਟਰ ਦੀ ਜਨਤਾ ਦਾ ਸਿਰ ਝੁਕਾ ਕੇ ਅਭਿਨੰਦਨ ਕਰਨਾ ਚਾਹੁੰਦਾ ਹਾਂ। ਪ੍ਰਣਾਮ ਕਰਨਾ ਚਾਹੁੰਦਾ ਹਾਂ। ਸਾਡੇ ਦੇਸ਼ ਵਿੱਚ ਚੰਗਾ ਕਰੋ ਜਾਂ ਬੁਰਾ ਕਰੋ, ਪਰ ਇੱਕ ਆਦਤ ਜਿਹੀ ਬਣ ਗਈ ਹੈ ਕਿ ਤੁਸੀਂ ਕੁਝ ਚੰਗਾ ਕਰ ਰਹੇ ਹੋ, ਇਸ ਦਾ ਸਬੂਤ ਕੀ ਜੇਕਰ ਚੋਣਾਂ ਜਿੱਤਣੀਆਂ ਹਨ ਤਾਂ ਸਬੂਤ ਹੈ ਕਿ ਤੁਸੀਂ ਚੰਗਾ ਕਰ ਰਹੇ ਹੋ। ਜੇਕਰ ਤੁਸੀਂ ਹਾਰ ਗਏ ਤਾਂ ਮੰਨਿਆ ਜਾਂਦਾ ਹੈ ਕਿ ਤੁਹਾਡਾ ਫੈਸਲਾ ਗਲਤ ਸੀ। ਜਦੋਂ ਅਸੀਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖ਼ਿਲਾਫ਼ ਜਿਸ ਦਿਨ ਤੋਂ ਸਰਕਾਰ ਬਣੀ ਹੈ, ਲੜਾਈ ਸ਼ੁਰੂ ਕੀਤੀ ਹੈ। ਇੱਕ ਤੋਂ ਬਾਅਦ ਇੱਕ ਕਦਮ ਉਠਾਏ ਹਨ। ਪਰ ਅੱਠ ਨਵੰਬਰ ਦੀ ਰਾਤ ਨੂੰ ਅੱਠ ਵਜੇ ਅਸੀਂ ਬਹੁਤ ਵੱਡਾ ਹਮਲਾ ਬੋਲ ਦਿੱਤਾ। ਜਾਅਲੀ ਨੋਟ, ਕਾਲਾ ਧਨ, ਭ੍ਰਿਸ਼ਟਾਚਾਰ ਇਸ ਦੇ ਖ਼ਿਲਾਫ਼ ਇੱਕ ਫੈਸਲਾਕੁੰਨ ਲੜਾਈ ਦਾ ਬਿਗਲ ਵਜਾ ਦਿੱਤਾ। ਅਤੇ ਭਾਈਓ-ਭੈਣੋਂ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ ਇੰਨੇ ਕਸ਼ਟ ਝੱਲੇ, ਇੰਨੀ ਤਕਲੀਫ਼ ਝੱਲੀ, ਪਰ ਇੱਕ ਪਲ ਲਈ ਮੇਰਾ ਸਾਥ ਨਹੀਂ ਛੱਡਿਆ। ਉਨ੍ਹਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਨ੍ਹਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਹੋਈਆਂ, ਅਫ਼ਵਾਹਾਂ ਦਾ ਬਾਜ਼ਾਰ ਗਰਮ ਕੀਤਾ ਗਿਆ। ਪਰ ਜਿਸ ਨੂੰ ਅਸੀਂ ਅਨਪੜ• ਕਹਿੰਦੇ ਹਨ, ਅਸਿੱਖਿਅਤ ਕਹਿੰਦੇ ਹਨ, ਉਸ ਦੀ Common Sense ਨੇ ਇਨ੍ਹਾਂ ਗੱਲਾਂ ਦੇ ਬਹਿਕਾਵੇ ਵਿੱਚ ਆਏ ਬਿਨਾਂ ਦੇਸ਼ ਦੀ ਭਲਾਈ ਦੇ ਫੈਸਲੇ ਦਾ ਸਾਥ ਦਿੱਤਾ। ਅਤੇ ਜਦੋਂ ਪਿਛਲੀਆਂ ਚੋਣਾਂ ਵਿੱਚ ਮਹਾਰਾਸ਼ਟਰ ਦੇ ਲੋਕਾਂ ਨੇ ਇਸ ਫੈਸਲੇ ‘ਤੇ ਮੋਹਰ ਲਗਾ ਲਈ ਤਾਂ ਪੂਰੇ ਹਿੰਦੁਸਤਾਨ ਵਿੱਚ Massage ਚਲਾ ਗਿਆ ਕਿ ਸੱਚਾਈ ਕਿਸ ਦੇ ਨਾਲ ਹੈ। ਅਤੇ ਦੇਸ਼ ਕਿਸ ਦਿਸ਼ਾ ਵਿੱਚ ਜਾਣਾ ਚਾਹੁੰਦਾ ਹੈ।
ਭਾਈਓ-ਭੈਣੋਂ ਮੈਂ ਗੋਆ ਵਿੱਚ ਕਿਹਾ ਸੀ ਕਿ ਇਹ ਲੜਾਈ ਆਮ ਨਹੀਂ ਹੈ। 70-70 ਸਾਲ ਤੱਕ ਜਿਨ੍ਹਾਂਨੇ ਮਲਾਈ ਖਾਧੀ ਹੈ। ਅਜਿਹੇ ਤਕੜੇ- ਤਕੜੇ ਲੋਕ ਇਹ ਸਫਲ ਨਾ ਹੋਵੇ, ਇਸ ਲਈ ਸਭ ਕੁਝ ਕਰਨਗੇ। ਹਰ ਤਰਕੀਬ ਅਪਣਾਉਣਗੇ। ਪੂਰੀ ਤਾਕਤ ਲਗਾ ਦੇਣਗੇ। ਅਤੇ ਕਿਸੇ ਨੇ ਵੀ ਤਾਕਤ ਲਗਾਉਣ ਵਿੱਚ ਕਸਰ ਨਹੀਂ ਛੱਡੀ ਹੈ। ਜਿਸ ਤੋਂ ਜੋ ਹੋਇਆ, ਉਹ ਸਭ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਸੰਕਲਪ ਦੇ ਸਾਹਮਣੇ ਇਹ 70 ਸਾਲ ਤੋਂ ਮਲਾਈ ਖਾਣ ਵਾਲੇ ਲੋਕ ਕਦੇ ਟਿਕ ਨਹੀਂ ਸਕਦੇ, ਜਿੱਤ ਨਹੀਂ ਸਕਦੇ। ਅਤੇ ਦੇਸ਼, ਦੇਸ਼ ਕਦੇ ਹਾਰ ਨਹੀਂ ਸਕਦਾ ਹੈ ਦੋਸਤੋ। ਸਵਾ ਸੌ ਕਰੋੜ ਦਾ ਦੇਸ਼ ਕਦੇ ਹਾਰ ਨਹੀਂ ਸਕਦਾ ਹੈ। ਅਜਿਹੇ ਮੁੱਠੀ ਭਰ ਲੋਕਾਂ ਤੋਂ ਦੇਸ਼ ਕਦੇ ਝੁਕ ਨਹੀਂ ਸਕਦਾ ਹੈ। ਕੁਝ ਲੋਕਾਂ ਨੂੰ ਲੱਗਦਾ ਸੀ ਕਿ ਬੈਂਕ ਵਾਲੇ ਨੂੰ ਪਟਾ ਲਓ, ਸਭ ਕਾਲਾ ਸਫੈਦ ਹੋ ਜਾਏਗਾ। ਅਰੇ ਕਾਲੇ ਗੋਰੇ ਦੇ ਖੇਡ ਵਾਲੇ ਆਪ ਤਾਂ ਮਰੇ, ਉਨ੍ਹਾਂ ਨੇ ਬੈਂਕ ਵਾਲਿਆਂ ਨੂੰ ਵੀ ਮਰਵਾ ਦਿੱਤਾ। ਕਿਵੇਂ-ਕਿਵੇਂ ਲੋਕ ਜਾਲ ਵਿੱਚ ਫਸ ਰਹੇ ਹਨ। ਇੱਕ ਤੋਂ ਬਾਅਦ ਇੱਕ ਪਰਤ ਖੁੱਲ•ਦੀ ਜਾ ਰਹੀ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਬੈਂਕ ਵਿੱਚ ਚਲੇ ਗਏ ਤਾਂ ਹੋ ਗਿਆ ਕੰਮ। ਅਰੇ ਬੈਂਕ ਵਿੱਚ ਆਉਣ ਤੋਂ ਬਾਅਦ ਹੀ ਤਾਂ ਕੰਮ ਸ਼ੁਰੂ ਹੋਇਆ ਹੈ। ਮੇਰੇ ਦੇਸ਼ਵਾਸੀਓ, ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ। ਮੈਂ ਕਿਹਾ ਸੀ, ਪੰਜਾਹ ਦਿਨ ਤੱਕ ਤਕਲੀਫ਼ ਹੁੰਦੀ ਰਹੇਗੀ। ਅਤੇ ਦੇਸ਼ਵਾਸੀਆਂ ਨੇ ਦੇਸ਼ ਦੇ ਭਵਿੱਖ ਲਈ ਇਨ੍ਹਾਂ ਤਕਲੀਫ਼ਾਂ ਨੂੰ ਝੱਲਿਆ ਹੈ। ਅੱਗੇ ਵੀ ਜਿੰਨੇ ਦਿਨ ਬਾਕੀ ਹਨ ਜੋ ਵੀ ਤਕਲੀਫ਼ ਆਏਗੀ। ਦੇਸ਼ ਝੱਲਣ ਲਈ ਤਿਆਰ ਹੈ। ਇਹ ਮੇਰਾ ਪੂਰਾ ਵਿਸ਼ਵਾਸ ਹੈ। ਅਤੇ ਭਾਈਓ-ਭੈਣੋਂ ਪੰਜਾਹ ਦਿਨ ਤੋਂ ਬਾਅਦ ਇਮਾਨਦਾਰ ਲੋਕਾਂ ਦੀ ਤਕਲੀਫ਼ ਘੱਟ ਹੋਣੀ ਸ਼ੁਰੂ ਹੋਏਗੀ। ਪੰਜਾਹ ਦਿਨ ਤੋਂ ਬਾਅਦ ਇਮਾਨਦਾਰ ਲੋਕਾਂ ਦੀ ਤਕਲੀਫ਼ ਘੱਟ ਹੋਣੀ ਸ਼ੁਰੂ ਹੋਏਗੀ ਅਤੇ ਬੇਈਮਾਨ ਲੋਕਾਂ ਦੀ ਤਕਲੀਫ਼ ਵਧਣੀ ਸ਼ੁਰੂ ਹੋਏਗੀ। ਅਜੇ ਵੀ ਮੈਂ ਬੇਈਮਾਨੀ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ। ਸੰਭਲ ਜਾਓ, ਮੁੜ ਆਓ, ਦੇਸ਼ ਦੇ ਕਾਨੂੰਨ ਨੂੰ ਸਵੀਕਾਰ ਕਰੋ, ਨਿਯਮਾਂ ਨੂੰ ਮੰਨੋਂ ਅਤੇ ਹਰ ਨਾਗਰਿਕ ਦੀ ਤਰ੍ਹਾਂ ਤੁਸੀਂ ਵੀ ਸੁੱਖ ਚੈਨ ਦੀ ਜ਼ਿੰਦਗੀ ਜਿਊਣ ਲਈ ਆਓ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। ਇਹ ਸਰਕਾਰ ਤੁਹਾਨੂੰ ਤਬਾਹ ਕਰਨ ‘ਤੇ ਤੁਰੀ ਨਹੀਂ ਹੋਈ ਹੈ। ਇਹ ਸਰਕਾਰ ਤੁਹਾਨੂੰ ਫਾਂਸੀ ‘ਤੇ ਲਟਕਾਉਣ ਲਈ ਤੁਰੀ ਨਹੀਂ ਹੋਈ ਹੈ। ਪਰ ਗ਼ਰੀਬਾਂ ਦੇ ਜੋ ਹੱਕ ਦਾ ਹੈ, ਉਹ ਤਾਂ ਤੁਹਾਨੂੰ ਚੁਕਾਉਣਾ ਹੀ ਪਏਗਾ। ਤੁਹਾਨੂੰ ਬਖ਼ਸ਼ਿਆ ਨਹੀਂ ਜਾਏਗਾ। ਜੇਕਰ ਕੋਈ ਮੰਨਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਕੋਈ ਰਸਤਾ ਖੋਜ ਕੇ ਨਿਕਲ ਜਾਏਗਾ ਤਾਂ ਤੁਸੀਂ ਗਲਤ ਸੋਚਿਆ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਰਕਾਰ ਬਦਲ ਚੁੱਕੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੀਹ ਸਾਲ ਤੋਂ ਬਾਅਦ ਜਨਤਾ ਨੇ ਹਿੰਦੁਸਤਾਨ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਜਨਤਾ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਖਤਮ ਕਰਨ ਲਈ ਸਰਕਾਰ ਬਣਾਈ ਹੈ ਅਤੇ ਉਹ ਕੰਮ ਇਹ ਸਰਕਾਰ ਕਰਕੇ ਰਹੇਗੀ। ਅਤੇ ਇਸ ਲਈ ਭਾਈਓ-ਭੈਣੋਂ ਹੁਣ ਜੋ ਸਮਾਂ ਆ ਰਿਹਾ ਹੈ, ਉਹ ਬੇਈਮਾਨਾਂ ਦੀ ਬਰਬਾਦੀ ਦਾ ਵਕਤ ਸ਼ੁਰੂ ਹੋ ਰਿਹਾ ਹੈ। ਦੇਸ਼ ਦੀ ਭਲਾਈ ਲਈ ਇਹ ਸਵੱਛਤਾ ਦਾ ਅਭਿਆਨ ਹੈ। ਦੇਸ਼ ਦੀ ਭਲਾਈ ਲਈ ਸਾਫ਼ ਸੁਥਰਾ ਜਨਤਕ ਜੀਵਨ ਹੋਵੇ, ਸਾਫ਼ ਸੁਥਰਾ ਪ੍ਰਸ਼ਾਸਨ ਹੋਵੇ। ਵਿਸ਼ਵਾਸ ਦਾ ਵਾਤਾਵਰਣ ਹੋਵੇ, ਦੇਸ਼ ਦੇ ਹਰ ਫੈਸਲਿਆਂ ਦੀ ਕੀਮਤ ਹੋਣੀ ਚਾਹੀਦੀ ਹੈ। ਉਸ ਦਾ ਸਨਮਾਨ ਹੋਣਾ ਚਾਹੀਦਾ ਹੈ। ਭਾਈਓ-ਭੈਣੋਂ ਇਸ ਪ੍ਰਕਾਰ ਦਾ ਪਾਪ ਕਰਨ ਦੀ ਆਦਤ ਮੁੱਠੀ ਭਰ ਲੋਕਾਂ ਦੀ ਹੈ। ਪਰ ਉਸ ਕਾਰਨ ਦੇਸ਼ ਦੇ ਕੋਟਿ-ਕੋਟਿ ਲੋਕਾਂ ਨੂੰ ਸਹਿਣ ਕਰਨਾ ਪੈਂਦਾ ਹੈ। ਭਾਈਓ-ਭੈਣੋਂ ਜੇਕਰ ਉਨ੍ਹਾਂ ਨੂੰ ਮੋਦੀ ਦਾ ਡਰ ਨਾ ਲੱਗਦਾ ਹੋਵੇ, ਬੇਈਮਾਨਾਂ ਨੂੰ ਤਾਂ ਨਾ ਲੱਗੇ, ਸਰਕਾਰ ਦਾ ਡਰ ਨਹੀਂ ਲੱਗਦਾ ਹੈ, ਨਾ ਲੱਗੇ। ਪਰ ਬੇਈਮਾਨ ਲੋਕੋ ਇਨ੍ਹਾਂ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਮਿਜ਼ਾਜ ਨੂੰ ਘੱਟ ਨਾ ਸਮਝੋ। ਉਸ ਤੋਂ ਤਾਂ ਤੁਹਾਨੂੰ ਡਰਨਾ ਹੀ ਪਏਗਾ। ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਮਿਜ਼ਾਜ ਬਦਲਿਆ ਹੈ। ਉਹ ਅਨਿਆਂ ਸਹਿਣ ਨੂੰ ਤਿਆਰ ਨਹੀਂ ਹਨ। ਬੇਈਮਾਨੀ ਸਹਿਣ ਨੂੰ ਤਿਆਰ ਨਹੀਂ, ਭ੍ਰਿਸ਼ਟਾਚਾਰ ਸਵੀਕਾਰਨ ਨੂੰ ਤਿਆਰ ਨਹੀਂ ਹਨ। ਕਾਲੇ ਧਨ ਦੇ ਖ਼ਿਲਾਫ਼ ਲੜਾਈ ਲੜਨ ਲਈ ਉਹ ਸੈਨਾਪਤੀ ਬਣ ਕੇ ਨਿਕਲੇ ਹੋਏ ਹਨ। ਅਤੇ ਇਸ ਲਈ ਭਾਈਓ-ਭੈਣੋਂ ਲੜਾਈ ਜਿੱਤਣ ਲਈ ਤੁਸੀਂ ਲੋਕਾਂ ਨੇ ਜੋ ਮੇਰਾ ਸਾਥ ਅਤੇ ਸਹਿਯੋਗ ਦਿੱਤਾ ਹੈ। ਮੈਂ ਅੱਜ ਇਸ ਮੁੰਬਈ ਦੀ ਧਰਤੀ ਤੋਂ, ਮਹਾਰਾਸ਼ਟਰ ਦੀ ਧਰਤੀ ਤੋਂ, ਛਤਰਪਤੀ ਸ਼ਿਵਜੀ ਮਹਾਰਾਜ ਦੇ ਸ਼ਿਵ ਸਮਾਰਕ ‘ਤੇ ਉਸ ਦੀ ਸ਼ੁਰੂਆਤ ਹੋ ਰਹੀ ਹੈ, ਉਸ ਪਲ ‘ਤੇ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ, ਇਹ ਲੜਾਈ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਕਿ ਅਸੀਂ ਲੜਾਈ ਜਿੱਤਾਂਗੇ ਨਹੀਂ।
ਮੈਂ ਇੱਕ ਵਾਰ ਮਹਾਰਾਸ਼ਟਰ ਸਰਕਾਰ ਦਾ ਇਨ੍ਹਾਂ ਵਿਕਾਸ ਦੇ ਕੰਮਾਂ ਵਿੱਚ ਸਹਿਭਾਗਤਾ ਲਈ ਫੜਨਵੀਸ ਜੀ ਦੀ ਅਗਵਾਈ ਵਿੱਚ ਇੱਕ ਦੂਰਦ੍ਰਿਸ਼ਟੀ ਮਹਾਰਾਸ਼ਟਰ ਨੂੰ ਸਰਕਾਰ ਮਿਲੀ ਹੈ, ਵਿਕਾਸ ਨੂੰ ਸਮਰਪਿਤ ਸਰਕਾਰ ਮਿਲੀ ਹੈ। ਚਾਹੇ ਕਿਸਾਨਾਂ ਲਈ ਪਾਣੀ ਦੇ ਪ੍ਰਬੰਧ ਦੀ ਚਰਚਾ ਹੋਵੇ, ਚਾਹੇ ਸ਼ਹਿਰਾਂ ਵਿੱਚ Infrastructure ਦੀ ਗੱਲ ਹੋਵੇ, ਚਾਹੇ ਨੌਜਵਾਨਾਂ ਲਈ skill development ਦੀ ਗੱਲ ਹੋਵੇ, ਸਿੱਖਿਆ ਦਾ ਖੇਤਰ ਹੋਵੇ। ਹਰ ਪ੍ਰਕਾਰ ਨਾਲ ਮਹਾਰਾਸ਼ਟਰ ਨਵੀਆਂ ਉੱਚਾਈਆਂ ਨੂੰ ਪਾਰ ਕਰਨ ਲਈ ਤਾਕਤ ਨਾਲ ਅੱਗੇ ਵਧ ਰਿਹਾ ਹੈ। ਮੈਂ ਫੜਨਵੀਸ ਜੀ ਦਾ, ਉਨ੍ਹਾਂ ਦੀ ਪੂਰੀ ਟੀਮ ਦਾ ਦਿਲ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਮੇਰੇ ਨਾਲ ਬੋਲੋਗੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ, ਛਤਰਪਤੀ ਸ਼ਿਵਾਜੀ ਮਹਾਰਾਜ ਦੀ, ਛਤਰਪਤੀ ਸ਼ਿਵਾਜੀ ਮਹਾਰਾਜ ਦੀ, ਛਤਰਪਤੀ ਸ਼ਿਵਾਜੀ ਮਹਾਰਾਜ ਦੀ, ਛਤਰਪਤੀ ਸ਼ਿਵਾਜੀ ਮਹਾਰਾਜ ਦੀ। ਬਹੁਤ-ਬਹੁਤ ਧੰਨਵਾਦ।
I am extremely delighted to be here, in this programme, with you all: PM @narendramodi in Mumbai
— PMO India (@PMOIndia) December 24, 2016
I still recall my visit to Raigad, after I was declared the Prime Ministerial candidate by my party: PM @narendramodi
— PMO India (@PMOIndia) December 24, 2016
Even in the midst of struggle, Shivaji Maharaj remained a torchbearer of good governance: PM @narendramodi
— PMO India (@PMOIndia) December 24, 2016
Shivaji Maharaj was a multifaceted personality. So many aspects of his personality inspire us: PM @narendramodi
— PMO India (@PMOIndia) December 24, 2016
Yes, Mahatma Gandhi fought the British but at the same time he fought for equality in our society: PM @narendramodi
— PMO India (@PMOIndia) December 24, 2016
His courage was known but there are so many more aspects of Shivaji Maharaj we must know about. Look at his policies on water, finance: PM
— PMO India (@PMOIndia) December 24, 2016
Every part of India has so much to offer. There are so many possibilities for tourism: PM @narendramodi
— PMO India (@PMOIndia) December 24, 2016
Development is the solution to all problems, it is the way ahead: PM @narendramodi
— PMO India (@PMOIndia) December 24, 2016
Performing the Jal Pujan of #ShivSmarak was very special. Glad I got the opportunity: PM @narendramodi
— PMO India (@PMOIndia) December 24, 2016
The strength of 125 crore Indians will bring about change in this nation: PM @narendramodi
— PMO India (@PMOIndia) December 24, 2016
Our battle to fight corruption has been going on since the day we assumed office. A historic decision was taken on 8th November: PM
— PMO India (@PMOIndia) December 24, 2016
There were efforts to mislead and even intimidate people but they supported us in the battle against corruption & black money: PM
— PMO India (@PMOIndia) December 24, 2016
The people of India will not accept corruption and black money: PM @narendramodi
— PMO India (@PMOIndia) December 24, 2016