Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

26 ਨਵੰਬਰ, 2017 ਨੂੰ ਆਕਾਸ਼ਵਾਣੀ ਤੋਂ ‘ਮਨ ਕੀ ਬਾਤ’ ਪ੍ਰੋਗਰਾਮ ਦੇ 38 ਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਕੁਝ ਸਮਾਂ ਪਹਿਲਾਂ ਮੈਨੂੰ ਕਰਨਾਟਕ ਦੇ ਬਾਲ ਮਿੱਤਰਾਂ ਨਾਲ ਅਸਿੱਧਾ ਸੰਵਾਦ ਕਰਨ ਦਾ ਮੌਕਾ ਮਿਲਿਆ। ਟਾਈਮਜ਼ ਗਰੁੱਪ ਦੇ ‘ਵਿਜੈ ਕਰਨਾਟਕਾ’ ਅਖ਼ਬਾਰ ਨੇ ਬਾਲ ਦਿਵਸ ਉੱਪਰ ਇੱਕ ਪਹਿਲ ਕੀਤੀ, ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨੂੰ ਬੇਨਤੀ ਕੀਤੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਅਤੇ ਫਿਰ ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ  Selected ਪੱਤਰਾਂ ਨੂੰ ਛਾਪਿਆ। ਮੈਂ ਉਨ੍ਹਾਂ ਪੱਤਰਾਂ ਨੂੰ ਪੜ੍ਹਿਆ, ਮੈਨੂੰ ਬਹੁਤ ਚੰਗਾ ਲੱਗਾ। ਇਹ ਛੋਟੇ-ਛੋਟੇ ਬੱਚੇ ਵੀ ਦੇਸ਼ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਦੇਸ਼ ਵਿੱਚ ਚੱਲ ਰਹੀਆਂ ਚਰਚਾਵਾਂ ਤੋਂ ਵੀ ਜਾਣੂ ਹਨ। ਕਈ ਵਿਸ਼ਿਆਂ ਉੱਪਰ ਇਨ੍ਹਾਂ ਬੱਚਿਆਂ ਨੇ ਲਿਖਿਆ। ਉੱਤਰ ਕੰਨ੍ਹੜ ਦੀ ਕੀਰਤੀ ਹੇਗੜੇ ਨੇ ਡਿਜੀਟਲ ਇੰਡੀਆ ਅਤੇ ਸਮਾਰਟ ਸਿਟੀ ਯੋਜਨਾ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਸਿੱਖਿਆ ਵਿਵਸਥਾ ਵਿੱਚ ਵੀ ਤਬਦੀਲੀ ਦੀ ਲੋੜ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ-ਕੱਲ੍ਹ ਬੱਚੇ ਕਲਾਸ ਰੂਮ ਰੀਡਿੰਗ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਕੁਦਰਤ ਦੇ ਬਾਰੇ ਜਾਨਣਾ ਚੰਗਾ ਲੱਗਦਾ ਹੈ ਅਤੇ ਜੇਕਰ ਅਸੀਂ ਬੱਚਿਆਂ ਨੂੰ ਕੁਦਰਤ ਦੀਆਂ ਜਾਣਕਾਰੀਆਂ ਦੇਵਾਂਗੇ ਤਾਂ ਸ਼ਾਇਦ ਵਾਤਾਵਰਣ ਦੀ ਰੱਖਿਆ ਵਿੱਚ, ਉਹ ਅੱਗੇ ਚੱਲ ਕੇ ਕੰਮ ਆ ਸਕਦੇ ਹਨ।

            ਲਕਸ਼ਮੇਸ਼ਵਰਾ ਤੋਂ ਰੀਡਾ ਨਦਾਫ਼ ਨਾਮ ਦੇ ਬੱਚੇ ਨੇ ਲਿਖਿਆ ਹੈ ਕਿ ਉਹ ਫੌਜੀ ਦੀ ਬੇਟੀ ਹੈ ਅਤੇ ਉਸ ਨੂੰ ਇਸ ਗੱਲ ਦਾ ਮਾਣ ਹੈ। ਕਿਹੜਾ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਆਪਣੀ ਫੌਜ ਉੱਪਰ ਮਾਣ ਨਾ ਹੋਵੇ ਅਤੇ ਤੁਸੀਂ ਤਾਂ ਫੌਜੀ ਦੀ ਬੇਟੀ ਹੋ, ਤੁਹਾਨੂੰ ਹੋਣਾ ਸੁਭਾਵਿਕ ਹੈ। ਕਲਬੁਰਗੀ ਤੋਂ ਇਰਫ਼ਾਨਾ ਬੇਗ਼ਮ, ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਸਕੂਲ ਉਨ੍ਹਾਂ ਦੇ ਪਿੰਡ ਤੋਂ 5 ਕਿਲੋਮੀਟਰ ਦੂਰ ਹੈ, ਜਿਸ ਕਰਕੇ ਉਨ੍ਹਾਂ ਨੂੰ ਘਰੋਂ ਛੇਤੀ ਨਿਕਲਣਾ ਪੈਂਦਾ ਹੈ ਤੇ ਘਰ ਵਾਪਸ ਆਉਣ ’ਚ ਬਹੁਤ ਦੇਰ ਰਾਤ ਹੋ ਜਾਂਦੀ ਹੈ ਅਤੇ ਉਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਦੋਸਤਾਂ ਨਾਲ ਸਮਾਂ ਬਤੀਤ ਨਹੀਂ ਕਰ ਪਾਉਦੀ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਨੇੜੇ ਹੀ ਕੋਈ ਸਕੂਲ ਹੋਣਾ ਚਾਹੀਦਾ ਹੈ ਪਰ ਦੇਸ਼ ਵਾਸੀਓ ਮੈਨੂੰ ਚੰਗਾ ਲੱਗਿਆ ਕਿ ਅਖ਼ਬਾਰ ਨੇ Initiative ਲਿਆ ਅਤੇ ਮੇਰੇ ਕੋਲ ਇਹ ਖ਼ਤ ਪਹੁੰਚੇ ਅਤੇ ਮੈਨੂੰ ਉਨ੍ਹਾਂ ਖ਼ਤਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਮੇਰੇ ਲਈ ਇਹ ਇਕ ਵਧੀਆ ਅਨੁਭਵ ਸੀ।

            ਮੇਰੇ ਪਿਆਰੇ ਦੇਸ਼ ਵਾਸੀਓ! ਅੱਜ 26/11 ਹੈ। 26 ਨਵੰਬਰ, ਇਹ ਸਾਡਾ ਸੰਵਿਧਾਨ ਦਿਵਸ ਹੈ। 1949 ਵਿੱਚ, 1949 ਵਿੱਚ ਅੱਜ ਦੇ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰ ਕੀਤਾ ਸੀ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅਤੇ ਇਸੇ ਲਈ ਤਾਂ ਅਸੀਂ ਇਸ ਨੂੰ ਗਣਤੰਤਰ ਦਿਵਸ ਦੇ ਰੂਪ ’ਚ ਮਨਾਉਦੇ ਹਾਂ। ਭਾਰਤ ਦਾ ਸੰਵਿਧਾਨ ਸਾਡੇ ਲੋਕਤੰਤਰ ਦੀ ਆਤਮਾ ਹੈ। ਅੱਜ ਦਾ ਦਿਨ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਨੇ ਭਾਰਤ ਦਾ ਸੰਵਿਧਾਨ ਬਨਾਉਣ ਲਈ ਲੱਗਭਗ 3 ਸਾਲਾਂ ਤੱਕ ਮਿਹਨਤ ਕੀਤੀ ਅਤੇ ਜੋ ਵੀ ਉਸ Debate ਨੂੰ ਪੜ੍ਹਦਾ ਹੈ, ਸਾਨੂੰ ਮਾਣ ਹੁੰਦਾ ਹੈ ਕਿ ਰਾਸ਼ਟਰ ਨੂੰ ਸਮਰਪਿਤ ਜੀਵਨ ਦੀ ਸੋਚ ਕੀ ਹੁੰਦੀ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵੰਨ-ਸੁਵੰਨਤਾ ਨਾਲ ਭਰੇ ਆਪਣੇ ਦੇਸ਼ ਦਾ ਸੰਵਿਧਾਨ ਬਣਾਉਣ ਲਈ ਉਨ੍ਹਾਂ ਨੇ ਕਿੰਨੀ ਸਖ਼ਤ ਮਿਹਨਤ ਕੀਤੀ ਹੋਵੇਗੀ। ਸਿਆਣਪ, ਦੂਰਦਰਸ਼ਤਾ ਦੇ ਦਰਸ਼ਨ ਕਰਵਾਏ ਹੋਣਗੇ ਅਤੇ ਉਹ ਵੀ ਉਸ ਵੇਲੇ, ਜਦ ਦੇਸ਼ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਰਿਹਾ ਸੀ। ਇਸੇ ਸੰਵਿਧਾਨ ਦੀ ਰੌਸ਼ਨੀ ਵਿੱਚ ਸੰਵਿਧਾਨ ਨਿਰਮਾਤਾਵਾਂ, ਉਨ੍ਹਾਂ ਮਹਾਪੁਰਖਾਂ ਦੇ ਵਿਚਾਰਾਂ ਦੇ ਰੌਸ਼ਨੀ ’ਚ ਨਵਾਂ ਭਾਰਤ ਬਣਾਉਣਾ ਇਹ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਸਾਡਾ ਸੰਵਿਧਾਨ ਬਹੁਤ ਵਿਆਪਕ ਹੈ। ਸ਼ਾਇਦ ਜੀਵਨ ਦਾ ਕੋਈ ਅਜਿਹਾ ਖੇਤਰ ਨਹੀਂ, ਕੁਦਰਤ ਦਾ ਕੋਈ ਅਜਿਹਾ ਵਿਸ਼ਾ ਨਹੀਂ ਜੋ ਉਸ ਵਿੱਚ ਅਣਛੋਹਿਆ ਰਹਿ ਗਿਆ ਹੋਵੇ। ਸਾਰਿਆਂ ਲਈ ਸਮਾਨਤਾ ਅਤੇ ਸਾਰਿਆਂ ਪ੍ਰਤੀ ਸੰਵੇਦਨਸ਼ੀਲਤਾ ਸਾਡੇ ਸੰਵਿਧਾਨ ਦੀ ਪਛਾਣ ਹੈ। ਇਹ ਹਰ ਨਾਗਰਿਕ, ਗ਼ਰੀਬ ਹੋਵੇ ਜਾਂ ਦਲਿਤ, ਪਿਛੜਿਆ ਹੋਵੇ ਜਾਂ ਵਾਂਝਾ, ਆਦਿਵਾਸੀ, ਔਰਤਾਂ ਸਾਰਿਆਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਦਾ ਹੈ। ਸਾਡਾ ਕਰਤੱਵ ਹੈ ਕਿ ਅਸੀਂ ਸੰਵਿਧਾਨ ਦੇ ਹਰ ਅੱਖਰ ਦਾ ਪਾਲਣ ਕਰੀਏ। ਨਾਗਰਿਕ ਹੋਣ ਜਾਂ ਪ੍ਰਸ਼ਾਸਕ, ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਅੱਗੇ ਵਧਣ। ਕਿਸੇ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਾ ਪਹੁੰਚੇ, ਇਹੀ ਤਾਂ ਸੰਵਿਧਾਨ ਦਾ ਸੰਦੇਸ਼ ਹੈ। ਅੱਜ, ਸੰਵਿਧਾਨ ਦਿਵਸ ਦੇ ਮੌਕੇ ’ਤੇ ਡਾ. ਬਾਬਾ ਸਾਹਿਬ ਅੰਬੇਡਕਰ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ। ਇਸ ਸੰਵਿਧਾਨ ਸਭਾ ’ਚ ਮਹੱਤਵਪੂਰਨ ਵਿਸ਼ਿਆਂ ਉੱਪਰ 17 ਵੱਖ-ਵੱਖ ਕਮੇਟੀਆਂ ਦਾ ਗਠਨ ਹੋਇਆ ਸੀ। ਇਨ੍ਹਾਂ ’ਚ ਸਭ ਤੋਂ ਵੱਧ ਮਹੱਤਵਪੂਰਨ ਕਮੇਟੀਆਂ ’ਚੋਂ ਇੱਕ ਡਰਾਫਟਿੰਗ ਕਮੇਟੀ ਸੀ ਅਤੇ ਡਾ. ਬਾਬਾ  ਸਾਹਿਬ ਅੰਬੇਡਕਰ ਸੰਵਿਧਾਨ ਦੀ ਉਸ ਡਰਾਫਟਿੰਗ ਕਮੇਟੀ  ਦੇ ਮੁਖੀ ਸਨ। ਇੱਕ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਨੂੰ ਉਹ ਨਿਭਾ ਰਹੇ ਸਨ। ਅੱਜ ਅਸੀਂ ਭਾਰਤ ਦੇ ਜਿਸ ਸੰਵਿਧਾਨ ਉੱਪਰ ਮਾਣ ਮਹਿਸੂਸ ਕਰਦੇ ਹਾਂ, ਉਸ ਦੇ ਨਿਰਮਾਣ ’ਚ ਬਾਬਾ ਸਾਹਿਬ ਅੰਬੇਡਕਰ ਦੀ ਕੁਸ਼ਲ ਅਗਵਾਈ ਦੀ ਅਮਿਟ ਛਾਪ ਹੈ। ਉਨ੍ਹਾਂ ਨੇ ਸੁਨਿਸ਼ਚਿਤ ਕੀਤਾ ਕਿ ਸਮਾਜ ਦੇ ਹਰ ਤਬਕੇ ਦਾ ਕਲਿਆਣ ਹੋਵੇ। 6 ਦਸੰਬਰ ਨੂੰ ਉਨ੍ਹਾਂ ਦੇ ਮਹਾ-ਪ੍ਰੀਨਿਰਵਾਣ ਦਿਵਸ ਦੇ ਮੌਕੇ ’ਤੇ ਅਸੀਂ ਹਮੇਸ਼ਾ ਵਾਂਗ ਉਨ੍ਹਾਂ ਨੂੰ ਯਾਦ ਕਰਦੇ ਹਾਂ ਅਤੇ ਨਮਨ ਕਰਦੇ ਹਾਂ। ਦੇਸ਼ ਨੂੰ ਅਮੀਰ ਅਤੇ ਸ਼ਕਤੀਸ਼ਾਲੀ ਬਨਾਉਣ ’ਚ ਬਾਬਾ ਸਾਹਿਬ ਦਾ ਯੋਗਦਾਨ ਨਾ ਭੁੱਲਣਯੋਗ ਹੈ। 15 ਦਸੰਬਰ ਨੂੰ ਸ. ਵੱਲਭ ਭਾਈ ਪਟੇਲ ਦੀ ਬਰਸੀ ਹੈ। ਕਿਸਾਨ-ਪੁੱਤਰ ਤੋਂ ਦੇਸ਼ ਦੇ ਲੋਹ-ਪੁਰਸ਼ ਬਣੇ ਸ. ਪਟੇਲ ਨੇ ਦੇਸ਼ ਨੂੰ ਇੱਕ ਸੂਤਰ ’ਚ ਬੰਨ੍ਹਣ ਵਿੱਚ ਬਹੁਤ ਅਸਧਾਰਣ ਕੰਮ ਕੀਤਾ ਸੀ। ਸਰਦਾਰ ਸਾਹਿਬ ਵੀ ਸੰਵਿਧਾਨ ਸਭਾ ਦੇ ਮੈਂਬਰ ਰਹੇ ਸਨ। ਉਹ ਮੂਲ ਅਧਿਕਾਰਾਂ, Fundamental Rights , ਘੱਟ ਗਿਣਤੀਆਂ ਅਤੇ ਆਦਿਵਾਸੀਆਂ ਉੱਪਰ ਬਣੀ Advisory committee ਦੇ ਮੁਖੀ ਵੀ ਸਨ।

            26/11 ਸਾਡਾ ਸੰਵਿਧਾਨ ਦਿਵਸ ਹੈ ਪਰ ਦੇਸ਼ ਇਹ ਕਿਵੇਂ ਭੁੱਲ ਸਕਦਾ ਹੈ ਕਿ 9 ਸਾਲ ਪਹਿਲਾਂ 26/11 ਨੂੰ ਦਹਿਸ਼ਤਗਰਦਾਂ ਨੇ ਮੁੰਬਈ ਉੱਪਰ ਹਮਲਾ ਬੋਲ ਦਿੱਤਾ ਸੀ। ਦੇਸ਼ ਉਨ੍ਹਾਂ ਬਹਾਦਰ ਨਾਗਰਿਕਾਂ, ਪੁਲਿਸ ਕਰਮਚਾਰੀਆਂ, ਸੁਰੱਖਿਆ ਕਰਮੀਆਂ, ਉਸ ਹਰ ਕਿਸੇ ਨੂੰ ਯਾਦ ਕਰਦਾ ਹੈ, ਉਨ੍ਹਾਂ ਨੂੰ ਨਮਨ ਕਰਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਗੁਆਈ। ਇਹ ਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਦਹਿਸ਼ਤਗਰਦੀ ਅੱਜ ਵਿਸ਼ਵ ਦੇ ਹਰ ਹਿੱਸੇ ’ਚ ਅਤੇ ਇਕ ਤਰ੍ਹਾਂ ਨਾਲ ਹਰ ਦਿਨ ਹੋਣ ਵਾਲੀ ਘਟਨਾ ਦਾ ਇਕ ਬਹੁਤ ਭਿਆਨਕ ਰੂਪ ਬਣ ਗਈ ਹੈ। ਅਸੀਂ ਭਾਰਤ ਵਿੱਚ ਤਾਂ ਬੀਤੇ 40 ਵਰ੍ਹਿਆਂ ਤੋਂ ਦਹਿਸ਼ਤਗਰਦੀ ਕਾਰਣ ਬਹੁਤ ਕੁਝ ਸਹਿਣ ਕਰ ਰਹੇ ਹਾਂ। ਸਾਡੇ ਹਜ਼ਾਰਾਂ ਨਿਰਦੋਸ਼ ਲੋਕਾਂ ਨੇ ਆਪਣੀ ਜਾਨ ਗੁਆਈ ਹੈ ਪਰ ਕੁਝ ਵਰ੍ਹੇ ਪਹਿਲਾਂ ਭਾਰਤ ਜਦੋਂ ਦੁਨੀਆਂ ਸਾਹਮਣੇ ਦਹਿਸ਼ਤਗਰਦੀ ਦੀ ਚਰਚਾ ਕਰਦਾ ਸੀ, ਦਹਿਸ਼ਤਗਰਦੀ ਦੇ ਭਿਆਨਕ ਸੰਕਟ ਦੀ ਚਰਚਾ ਕਰਦਾ ਸੀ ਤਾਂ ਦੁਨੀਆਂ ਦੇ ਬਹੁਤ ਸਾਰੇ ਲੋਕ ਸਨ ਜੋ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਸਨ ਪਰ ਜਦ ਅੱਜ ਦਹਿਸ਼ਤਗਰਦੀ ਉਨ੍ਹਾਂ ਦੇ ਆਪਣੇ ਦਰਵਾਜ਼ਿਆਂ ’ਤੇ ਦਸਤਕ ਦੇ ਰਹੀ ਹੈ ਤਾਂ ਦੁਨੀਆਂ ਦੀ ਹਰ ਸਰਕਾਰ, ਮਨੁੱਖਤਾ ਵਿੱਚ ਵਿਸ਼ਵਾਸ ਕਰਨ ਵਾਲੇ, ਲੋਕਤੰਤਰ ਵਿੱਚ ਭਰੋਸਾ ਕਰਨ ਵਾਲੀਆਂ ਸਰਕਾਰਾਂ, ਦਹਿਸ਼ਤਗਰਦੀ ਨੂੰ ਇਕ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਵੇਖ ਰਹੀਆਂ ਹਨ। ਦਹਿਸ਼ਤਗਰਦੀ ਨੇ ਵਿਸ਼ਵ ਦੀ ਮਨੁੱਖਤਾ ਨੂੰ ਲਲਕਾਰਿਆ ਹੈ। ਦਹਿਸ਼ਤਗਰਦੀ ਨੇ ਮਨੁੱਖਤਾ ਨੂੰ ਚੁਣੌਤੀ ਦਿੱਤੀ ਹੈ, ਉਹ ਮਨੁੱਖੀ ਸ਼ਕਤੀਆਂ ਨੂੰ ਨਸ਼ਟ ਕਰਨ ਉੱਪਰ ਤੁਲੀ ਹੋਈ ਹੈ ਅਤੇ ਇਸ ਲਈ ਸਿਰਫ ਭਾਰਤ ਹੀ ਨਹੀਂ, ਵਿਸ਼ਵ ਦੀਆਂ ਸਾਰੀਆਂ ਮਾਨਵਵਾਦੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਦਹਿਸ਼ਤਗਰਦੀ ਨੂੰ ਹਰਾਉਣਾ ਹੀ ਹੋਵੇਗਾ। ਭਗਵਾਨ ਬੁੱਧ, ਭਗਵਾਨ ਮਹਾਵੀਰ, ਗੁਰੂ ਨਾਨਕ, ਮਹਾਤਮਾ ਗਾਂਧੀ ਇਹੀ ਤਾਂ ਉਹ ਧਰਤੀ ਹੈ, ਜਿਸ ਨੇ ਅਹਿੰਸਾ ਅਤੇ ਪਿਆਰ ਦਾ ਸੰਦੇਸ਼ ਦੁਨੀਆਂ ਨੂੰ ਦਿੱਤਾ ਹੈ। ਦਹਿਸ਼ਤਗਰਦੀ ਅਤੇ ਅੱਤਵਾਦ ਸਾਡੀ ਸਮਾਜਿਕ ਸੰਰਚਨਾ ਨੂੰ ਕਮਜ਼ੋਰ ਕਰਕੇ ਉਸ ਨੂੰ ਖੇਰੂ-ਖੇਰੂ ਕਰਨ ਦੀ ਨਾਪਾਕ ਕੋਸ਼ਿਸ਼ ਕਰਦੇ ਹਨ ਅਤੇ ਇਸ ਲਈ ਮਾਨਵਵਾਦੀ ਸ਼ਕਤੀਆਂ ਦਾ ਜ਼ਿਆਦਾ ਜਾਗਰੂਕ ਹੋਣਾ ਸਮੇਂ ਦੀ ਮੰਗ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ! 4 ਦਸੰਬਰ ਨੂੰ ਅਸੀਂ ਸਾਰੇ ਜਲ ਸੈਨਾ ਦਿਵਸ ਮਨਾਵਾਂਗੇ। ਭਾਰਤੀ ਜਲ ਸੈਨਾ ਸਾਡੇ ਸਮੁੰਦਰੀ ਤਟਾਂ ਦੀ ਰੱਖਿਆ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ। ਮੈਂ ਜਲ ਸੈਨਾ ਨਾਲ ਜੁੜੇ ਸਾਰੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਸਾਡੀ ਸੱਭਿਅਤਾ ਦਾ ਵਿਕਾਸ ਨਦੀਆਂ ਦੇ ਕਿਨਾਰਿਆਂ ’ਤੇ ਹੋਇਆ ਹੈ। ਚਾਹੇ ਉਹ ਸਿੰਧੂ ਹੋਵੇ, ਗੰਗਾ ਹੋਵੇ, ਜਮੁਨਾ ਹੋਵੇ, ਸਰਸਵਤੀ ਹੋਵੇ ਸਾਡੀਆਂ ਨਦੀਆਂ ਅਤੇ ਸਮੁੰਦਰ ਆਰਥਿਕ ਅਤੇ ਸੁਰੱਖਿਆ ਨੀਤੀ ਦੋਹਾਂ Purpose ਲਈ ਮਹੱਤਵਪੂਰਨ ਹਨ। ਇਹ ਪੂਰੇ ਵਿਸ਼ਵ ਲਈ ਸਾਡਾ Gateway ਹੈ। ਇਸ ਦੇਸ਼ ਦਾ, ਸਾਡੀ ਇਸ ਭੂਮੀ ਦਾ ਮਹਾਸਾਗਰਾਂ ਨਾਲ ਅਟੁੱਟ ਸਬੰਧ ਰਿਹਾ ਹੈ ਅਤੇ ਜਦ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ 800-900 ਸਾਲ ਪਹਿਲਾਂ ਚੋਲ ਵੰਸ਼ ਦੇ ਵੇਲੇ ਚੋਲ ਨੇਵੀ ਨੂੰ ਸਭ ਤੋਂ ਸ਼ਕਤੀਸ਼ਾਲੀ ਜਲ ਸੈਨਾਵਾਂ ਵਿੱਚੋਂ ਇਕ ਮੰਨਿਆ ਜਾਂਦਾ ਸੀ। ਚੋਲ ਸਾਮਰਾਜ ਦੇ ਵਿਸਤਾਰ ਵਿੱਚ ਉਸ ਨੂੰ ਆਪਣੇ ਸਮੇਂ ਦਾ Economic Super Power   ਬਣਾਉਣ ’ਚ ਉਸ ਦੀ ਨੇਵੀ ਦਾ ਬਹੁਤ ਵੱਡਾ ਹਿੱਸਾ ਸੀ। ਚੋਲ ਨੇਵੀ ਦੀ ਮੁਹਿੰਮ, ਖੋਜ ਯਾਤਰਾਵਾਂ ਦੇ ਬਹੁਤ ਸਾਰੇ ਉਦਾਹਰਣ ਸੰਗਮ-ਸਾਹਿਤ ਵਿੱਚ ਅੱਜ ਵੀ ਉਪਲੱਬਧ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਵਿਸ਼ਵ ਵਿੱਚ ਜ਼ਿਆਦਾਤਰ ਜਲ ਸੈਨਾਵਾਂ ਨੇ ਬਹੁਤ ਦੇਰ ਬਾਅਦ ਜੰਗੀ ਜਹਾਜ਼ਾਂ ਉੱਪਰ ਔਰਤਾਂ ਨੂੰ Allow ਕੀਤਾ ਸੀ ਪਰ ਚੋਲ ਨੇਵੀ ਵਿੱਚ ਅਤੇ ਉਹ ਵੀ 800-900 ਸਾਲ ਪਹਿਲਾਂ ਬਹੁਤ ਵੱਡੀ ਗਿਣਤੀ ’ਚ ਔਰਤਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ ਅਤੇ ਇੱਥੋਂ ਤੱਕ ਕਿ ਔਰਤਾਂ ਲੜਾਈ ਵਿੱਚ ਵੀ ਸ਼ਾਮਿਲ ਹੁੰਦੀਆਂ ਸਨ। ਚੋਲ ਸ਼ਾਸਕਾਂ ਕੋਲ  Ship Building ਜਹਾਜ਼ਾਂ ਦੇ ਨਿਰਮਾਣ ਬਾਰੇ ਭਰਪੂਰ ਗਿਆਨ ਸੀ, ਜਦ ਅਸੀਂ ਜਲ ਸੈਨਾ ਦੀ ਗੱਲ ਕਰਦੇ ਹਾਂ ਤਾਂ ਛਤਰਪਤੀ ਸ਼ਿਵਾ ਜੀ ਮਹਾਰਾਜ ਅਤੇ ਜਲ ਸੈਨਾ ਬਾਰੇ ਉਨ੍ਹਾਂ ਦੀ ਸਮਰੱਥਾ ਨੂੰ ਕੌਣ ਭੁਲਾ ਸਕਦਾ ਹੈ। ਕੌਂਕਣ ਤਟ ਖੇਤਰ ਜਿੱਥੇ ਸਮੁੰਦਰ ਦੀ ਮਹੱਤਵਪੂਰਨ ਭੂਮਿਕਾ ਹੈ, ਸ਼ਿਵਾ ਜੀ ਮਹਾਰਾਜ ਦੇ ਰਾਜ ਅਧੀਨ ਆਉਦਾ ਸੀ। ਸ਼ਿਵਾ ਜੀ ਮਹਾਰਾਜ ਨਾਲ ਜੁੜੇ ਕਈ ਕਿਲੇ ਜਿਵੇਂ ਸਿੰਧੂ ਦੁਰਗ, ਮੁਰੁਡ, ਜੰਜੀਰਾ, ਸਵਰਨ-ਦੁਰਗ ਆਦਿ ਜਾਂ ਤਾਂ ਸਮੁੰਦਰੀ ਕੰਢਿਆਂ ’ਤੇ ਸਥਿਤ ਸਨ ਜਾਂ ਸਮੁੰਦਰ ਨਾਲ ਘਿਰੇ ਹੋਏ ਸਨ। ਇਨ੍ਹਾਂ ਕਿਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਰਾਠਾ ਜਲ ਸੈਨਾ ਕਰਦੀ ਸੀ। ਮਰਾਠਾ ਨੇਵੀ ’ਚ ਵੱਡੇ-ਵੱਡੇ ਜਹਾਜ਼ਾਂ ਅਤੇ ਛੋਟੀਆਂ-ਛੋਟੀਆਂ ਕਿਸ਼ਤੀਆਂ ਦਾ Combination ਸੀ। ਉਸ ਦੇ ਨੌ ਸੈਨਿਕ ਕਿਸੇ ਵੀ ਦੁਸ਼ਮਣ ਉੱਪਰ ਹਮਲਾ ਕਰਨ ਅਤੇ ਉਸ ਤੋਂ ਬਚਾਅ ਕਰਨ ’ਚ ਬਹੁਤ ਸਮਰੱਥ ਸਨ ਅਤੇ ਅਸੀਂ ਮਰਾਠਾ ਨੇਵੀ ਦੀ ਚਰਚਾ ਕਰੀਏ ਅਤੇ ਕਾਨਹੋਜੀ ਆਂਗਰੇ ਨੂੰ ਯਾਦ ਨਾ ਕਰੀਏ, ਇਹ ਕਿਵੇਂ ਹੋ ਸਕਦਾ ਹੈ। ਉਨ੍ਹਾਂ ਨੇ ਮਰਾਠਾ ਜਲ ਸੈਨਾ ਨੂੰ ਇਕ ਨਵੇਂ ਪੱਧਰ ਉੱਪਰ ਪਹੁੰਚਾਇਆ ਅਤੇ ਕਈ ਥਾਵਾਂ ਉੱਪਰ ਮਰਾਠਾ ਜਲ ਸੈਨਿਕਾਂ ਦੇ ਅੱਡੇ ਸਥਾਪਿਤ ਕੀਤੇ। ਆਜ਼ਾਦੀ ਤੋਂ ਬਾਅਦ ਸਾਡੀ ਭਾਰਤੀ ਜਲ ਸੈਨਾ ਨੇ ਵੱਖ-ਵੱਖ ਮੌਕਿਆਂ ਉੱਪਰ ਆਪਣੀ ਬਹਾਦਰੀ ਵਿਖਾਈ। ਚਾਹੇ ਉਹ ਗੋਆ ਦਾ ਮੁਕਤੀ ਸੰਗਰਾਮ ਹੋਵੇ ਜਾਂ 1971 ਦਾ ਭਾਰਤ-ਪਾਕ ਯੁੱਧ। ਜਦ ਅਸੀਂ ਜਲ ਸੈਨਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਿਰਫ ਯੁੱਧ ਹੀ ਨਜ਼ਰ ਆਉਦਾ ਹੈ ਪਰ ਭਾਰਤ ਦੀ ਜਲ ਸੈਨਾ ਮਨੁੱਖਤਾ ਦੇ ਕੰਮਾਂ ’ਚ ਵੀ ਓਨੀ ਹੀ ਵੱਧ-ਚੜ੍ਹ ਕੇ ਅੱਗੇ ਆਈ ਹੈ। ਇਸ ਵਰ੍ਹੇ ਜੂਨ ਮਹੀਨੇ ’ਚ ਬੰਗਲਾਦੇਸ਼ ਅਤੇ ਮਿਆਂਮਾਰ ’ਚ Cyclone Mora  ਦਾ ਸੰਕਟ ਆਇਆ ਸੀ, ਉਦੋਂ ਸਾਡੀ ਜਲ ਸੈਨਾ ਦੀ  Ship, INS ਸੁਮਿੱਤਰਾ ਨੇ ਉਸੇ ਵੇਲੇ ਬਚਾਅ ਲਈ ਮਦਦ ਕੀਤੀ ਸੀ ਅਤੇ ਕਈ ਮਛੇਰਿਆਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਕੱਢ ਕੇ ਬੰਗਲਾਦੇਸ਼ ਨੂੰ ਸੌਂਪਿਆ ਸੀ। ਇਸ ਵਰ੍ਹੇ ਮਈ-ਜੂਨ ’ਚ ਜਦ ਸ਼੍ਰੀਲੰਕਾ ’ਚ ਹੜ੍ਹ ਦਾ ਭਿਆਨਕ ਸੰਕਟ ਆਇਆ ਸੀ, ਉਦੋਂ ਸਾਡੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੇ ਉਸੇ ਵੇਲੇ ਉੱਥੇ ਪਹੁੰਚ ਕੇ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨੂੰ ਮਦਦ ਪਹੁੰਚਾਈ ਸੀ। ਬੰਗਲਾਦੇਸ਼ ’ਚ ਸਤੰਬਰ ਮਹੀਨੇ ਵਿੱਚ ਰੋਹਿੰਗਿਆ ਦੇ ਮਾਮਲੇ ’ਚ ਸਾਡੀ ਜਲ ਸੈਨਾ ਦੀ , Ship, INS  ਘੜਿਆਲ ਨੇ ਮਨੁੱਖੀ ਮਦਦ ਪਹੁੰਚਾਈ ਸੀ। ਜੂਨ ਮਹੀਨੇ ’ਚ   Papua New Guinea ਦੀ ਸਰਕਾਰ ਨੇ ਸਾਨੂੰ SOS ਸੰਦੇਸ਼ ਦਿੱਤਾ ਸੀ ਅਤੇ ਉਸ ਦੇ Fishing Boat ਦੇ ਮਛੇਰਿਆਂ ਨੂੰ ਬਚਾਉਣ ’ਚ ਸਾਡੀ ਜਲ ਸੈਨਾ ਨੇ ਮਦਦ ਕੀਤੀ ਸੀ। 21 ਨਵੰਬਰ ਨੂੰ ਪੱਛਮੀ Gulf ’ਚ ਇੱਕ  Merchant Vessel ’ਚ ਪਾਇਰੇਸੀ ਦੀ ਘਟਨਾ ’ਚ ਵੀ ਸਾਡਾ ਜਲ ਸੈਨਾ ਦਾ ਜਹਾਜ਼ INS Trikand  ਮਦਦ ਲਈ ਪਹੁੰਚ ਗਿਆ ਸੀ। ਫਿਜੀ ਤੱਕ ਸਿਹਤ ਸੇਵਾਵਾਂ ਪਹੁੰਚਾਉਣੀਆਂ ਹੋਣ, ਤੁਰੰਤ ਰਾਹਤ ਪਹੁੰਚਾਉਣੀ ਹੋਵੇ, ਗੁਆਂਢੀ ਦੇਸ਼ ਨੂੰ ਮੁਸੀਬਤ ਵੇਲੇ ਮਨੁੱਖੀ ਮਦਦ ਪਹੁੰਚਾਉਣੀ ਹੋਵੇ, ਸਾਡੀ ਜਲ ਸੈਨਾ ਹਮੇਸ਼ਾ ਮਾਣਮੱਤੇ ਕੰਮ ਕਰਦੀ ਰਹੀ ਹੈ। ਅਸੀਂ ਭਾਰਤ ਵਾਸੀ ਸਾਡੇ ਸੁਰੱਖਿਆ ਬਲਾਂ ਦੇ ਪ੍ਰਤੀ ਹਮੇਸ਼ਾ ਮਾਣ ਅਤੇ ਆਦਰ ਦਾ ਭਾਵ ਰੱਖਦੇ ਹਾਂ, ਉਹ ਚਾਹੇ ਆਰਮੀ ਹੋਵੇ, ਨੇਵੀ ਹੋਵੇ, ਏਅਰਫੋਰਸ ਹੋਵੇ ਸਾਡੇ ਜਵਾਨਾਂ ਦਾ ਹੌਂਸਲਾ, ਵੀਰਤਾ, ਬਹਾਦਰੀ, ਦਲੇਰੀ, ਕੁਰਬਾਨੀ ਹਰ ਦੇਸ਼ ਵਾਸੀ ਉਨ੍ਹਾਂ ਨੂੰ ਸਲਾਮ ਕਰਦਾ ਹੈ। ਸਵਾ ਸੌ ਕਰੋੜ ਦੇਸ਼ ਵਾਸੀ ਸੁੱਖ-ਚੈਨ ਦੀ ਜ਼ਿੰਦਗੀ ਜੀਅ ਸਕਣ, ਇਸ ਲਈ ਉਹ ਆਪਣੀ ਜਵਾਨੀ ਦੇਸ਼ ਲਈ ਵਾਰ ਦਿੰਦਾ ਹੈ। ਹਰ ਵਰ੍ਹੇ 7 ਦਸੰਬਰ ਨੂੰ Armed Forces, Flag Day ਮਨਾਉਦੀਆਂ ਹਨ। ਇਹ ਦੇਸ਼ ਦੇ Armed Forces ਪ੍ਰਤੀ ਮਾਣ ਕਰਨ ਅਤੇ ਸਨਮਾਨ ਪ੍ਰਗਟ ਕਰਨ ਦਾ ਦਿਨ ਹੈ। ਮੈਨੂੰ ਖੁਸ਼ੀ ਹੈ ਇਸ ਵਾਰ ਰੱਖਿਆ ਮੰਤਰਾਲੇ ਨੇ 1 ਤੋਂ 7 ਦਸੰਬਰ ਤੱਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਨਾਗਰਿਕਾਂ ਕੋਲ ਪਹੁੰਚ ਕੇ Armed Forces ਦੇ ਸਬੰਧ ’ਚ ਲੋਕਾਂ ਨੂੰ ਜਾਣਕਾਰੀ ਦੇਣਾ, ਲੋਕਾਂ ਨੂੰ ਜਾਗਰੂਕ ਕਰਨਾ, ਪੂਰਾ ਹਫ਼ਤਾ ਬੱਚੇ, ਵੱਡੇ ਹਰ ਕੋਈ Flag ਲਾਉਣ। ਦੇਸ਼ ’ਚ ਫੌਜ ਦੇ ਪ੍ਰਤੀ ਸਨਮਾਨ ਦਾ ਇਕ ਅੰਦੋਲਨ ਖੜ੍ਹਾ ਹੋ ਜਾਏ। ਇਸ ਮੌਕੇ ’ਤੇ ਅਸੀਂ Armed Forces Flags Distribute ਕਰ ਸਕਦੇ ਹਾਂ। ਆਪਣੇ ਆਲੇ-ਦੁਆਲੇ ਆਪਣੀ ਜਾਣ-ਪਛਾਣ ’ਚ ਜੋ Armed Forces ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ Experience ਨੂੰ, ਉਨ੍ਹਾਂ ਦੇ Courageous Act ਨੂੰ, ਉਸ ਨਾਲ ਜੁੜੇ ਵੀਡੀਓਜ਼ ਨੂੰ, Pictures, Hashtag Armed Forces Flag Day ਉੱਪਰ ਪੋਸਟ ਕਰ ਸਕਦੇ ਹੋ। ਸਕੂਲਾਂ ’ਚ, ਕਾਲਜਾਂ ’ਚ ਫੌਜ ਦੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਫੌਜ ਦੇ ਵਿਸ਼ੇ ਬਾਰੇ ਜਾਣਕਾਰੀਆਂ ਲੈ ਸਕਦੇ ਹਾਂ। ਸਾਡੀ ਨਵੀਂ ਪੀੜ੍ਹੀ ਨੂੰ ਫੌਜ ਬਾਰੇ ਜਾਣਕਾਰੀਆਂ ਪ੍ਰਾਪਤ ਕਰਨ ਦਾ ਇਕ ਵਧੀਆ ਮੌਕਾ ਬਣ ਸਕਦਾ ਹੈ। ਇਹ ਮੌਕਾ ਸਾਡੀ Armed Forces  ਦੇ ਜਵਾਨਾਂ ਦੀ ਭਲਾਈ ਲਈ ਧਨ ਰਾਸ਼ੀ ਇਕੱਠੀ ਕਰਨ ਦਾ ਹੁੰਦਾ ਹੈ। ਇਹ ਰਾਸ਼ੀ ਸੈਨਿਕ ਕਲਿਆਣ ਬੋਰਡ ਦੇ ਮਾਧਿਅਮ ਰਾਹੀਂ ਜੰਗ ’ਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ, ਜ਼ਖ਼ਮੀ ਫੌਜੀਆਂ ਦੀ ਭਲਾਈ ਲਈ ਉਨ੍ਹਾਂ ਦੇ ਮੁੜ੍ਹ ਵਸੇਬੇ ਉੱਪਰ ਖਰਚ ਕੀਤੀ ਜਾਂਦੀ ਹੈ। ਆਰਥਿਕ ਯੋਗਦਾਨ ਦੇਣ ਲਈ ਤੁਸੀਂ ਵੱਖੋ-ਵੱਖਰੇ ਭੁਗਤਾਨ ਬਾਰੇ ਜਾਣਕਾਰੀ Ksb.gov.in ਤੋਂ ਲੈ ਸਕਦੇ ਹੋ। ਤੁਸੀਂ ਇਸ ਦੇ ਲਈ Cashless ਪੇਮੈਂਟ ਵੀ ਕਰ ਸਕਦੇ ਹੋ। ਆਓ ਇਸ ਮੌਕੇ ਉੱਪਰ ਅਸੀਂ ਕੁਝ ਅਜਿਹਾ ਕਰੀਏ, ਜਿਸ ਨਾਲ ਸਾਡੇ ਸੁਰੱਖਿਆ ਬਲਾਂ ਦਾ ਮਨੋਬਲ ਵਧੇ। ਅਸੀਂ ਉਨ੍ਹਾਂ ਦੀ ਭਲਾਈ ਦੀ ਦਿਸ਼ਾ ’ਚ ਆਪਣਾ ਯੋਗਦਾਨ ਦਈਏ।

            ਮੇਰੇ ਪਿਆਰੇ ਦੇਸ਼ ਵਾਸੀਓ! 5 ਦਸੰਬਰ ਨੂੰ   ‘World Soil Day’ ਹੈ। ਮੈਂ ਆਪਣੇ ਕਿਸਾਨ ਭੈਣਾਂ ਭਰਾਵਾਂ ਨਾਲ ਵੀ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ। ਧਰਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਮਿੱਟੀ। ਅਸੀਂ ਜੋ ਕੁਝ ਵੀ ਖਾਂਦੇ ਹਾਂ, ਉਹ ਇਸੇ ਮਿੱਟੀ ਨਾਲ ਤਾਂ ਜੁੜਿਆ ਹੋਇਆ ਹੈ। ਇੱਕ ਤਰ੍ਹਾਂ ਨਾਲ ਪੂਰੀ Food Chain, ਮਿੱਟੀ Soil  ਨਾਲ ਜੁੜੀ ਹੋਈ ਹੈ। ਜ਼ਰਾ ਕਲਪਨਾ ਕਰੋ ਜੇਕਰ ਇਸ ਵਿਸ਼ਵ ਵਿੱਚ ਕਿਤੇ ਵੀ ਉਪਜਾਊ ਮਿੱਟੀ ਨਾ ਹੋਵੇ ਤਾਂ ਕੀ ਹੋਵੇਗਾ? ਇਹ ਸੋਚ ਕੇ ਵੀ ਡਰ ਲੱਗਦਾ ਹੈ। ਨਾ ਮਿੱਟੀ ਹੋਵੇਗੀ, ਨਾ ਰੁੱਖ-ਬੂਟੇ ਉੱਗਣਗੇ। ਮਨੁੱਖੀ ਜੀਵਨ ਕਿੱਥੇ ਸੰਭਵ ਹੋਵੇਗਾ? ਜੀਵ-ਜੰਤੂ ਕਿੱਥੇ ਸੰਭਵ ਹੋਣਗੇ? ਸਾਡੀ ਸੰਸਕ੍ਰਿਤੀ ਵਿੱਚ ਇਸ ਬਾਰੇ ਬਹੁਤ ਪਹਿਲਾਂ ਚਿੰਤਾ ਕੀਤੀ ਗਈ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਮਿੱਟੀ ਦੇ ਮਹੱਤਵ ਨੂੰ ਲੈ ਕੇ ਪ੍ਰਾਚੀਨ ਕਾਲ ਤੋਂ ਜਾਗਰੂਕ ਰਹੇ ਹਾਂ। ਸਾਡੀ ਸੰਸਕ੍ਰਿਤੀ ’ਚ ਇਕ ਪਾਸੇ ਖੇਤਾਂ ਪ੍ਰਤੀ, ਮਿੱਟੀ ਪ੍ਰਤੀ, ਭਗਤੀ ਅਤੇ ਸ਼ੁਕਰਾਨਾ ਭਾਵ, ਲੋਕਾਂ ਵਿੱਚ ਬਣਿਆ ਰਹੇ, ਅਜਿਹੀ ਸਹਿਜ ਕੋਸ਼ਿਸ਼ ਹੈ ਤਾਂ ਦੂਜੇ ਪਾਸੇ ਅਜਿਹੀਆਂ ਵਿਗਿਆਨਕ ਪੱਧਤੀਆਂ ਜੀਵਨ ਦਾ ਹਿੱਸਾ ਰਹੀਆਂ ਹਨ ਕਿ ਇਸ ਮਿੱਟੀ ਦਾ ਪੋਸ਼ਣ ਹੁੰਦਾ ਰਿਹਾ। ਇਸ ਦੇਸ਼ ਦੇ ਕਿਸਾਨ ਦੇ ਜੀਵਨ ਵਿੱਚ ਦੋਹਾਂ ਗੱਲਾਂ ਦਾ ਮਹੱਤਵ ਰਿਹਾ ਹੈ। ਆਪਣੀ ਮਿੱਟੀ ਪ੍ਰਤੀ ਭਗਤੀ ਅਤੇ ਨਾਲ-ਨਾਲ ਵਿਗਿਆਨਕ ਰੂਪ ’ਚ ਮਿੱਟੀ ਨੂੰ ਸੰਭਾਲਣਾ-ਸਵਾਰਨਾ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਦੇਸ਼ ਦੇ ਕਿਸਾਨ ਪ੍ਰੰਪਰਾ ਨਾਲ ਵੀ ਜੁੜੇ ਰਹਿੰਦੇ ਹਨ ਅਤੇ ਆਧੁਨਿਕ ਵਿਗਿਆਨ ਵਾਲੇ ਪਾਸੇ ਵੀ ਰੁਚੀ ਰੱਖਦੇ ਹਨ। ਕੋਸ਼ਿਸ਼ ਕਰਦੇ ਹਨ, ਸੰਕਲਪ ਕਰਦੇ ਹਨ। ਮੈਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਟੋਹੂ ਪਿੰਡ, ਭੋਰੰਜ ਬਲਾਕ ਅਤੇ ਉੱਥੋਂ ਦੇ ਕਿਸਾਨਾਂ ਬਾਰੇ ਸੁਣਿਆ ਸੀ। ਉੱਥੇ ਕਿਸਾਨ ਪਹਿਲਾਂ ਅਸੰਤੁਲਿਤ ਢੰਗ ਨਾਲ ਰਸਾਇਣਕ ਖਾਦਾਂ, Fertiliser ਦਾ ਉਪਯੋਗ ਕਰ ਰਹੇ ਸਨ ਅਤੇ ਜਿਸ ਕਾਰਣ ਉਸ ਧਰਤੀ ਦੀ ਸਿਹਤ ਵਿਗੜਦੀ ਗਈ। ਪੈਦਾਵਾਰ ਘੱਟ ਹੁੰਦੀ ਗਈ ਅਤੇ ਪੈਦਾਵਾਰ ਘੱਟ ਹੋਣ ਨਾਲ ਕਮਾਈ ਵੀ ਘੱਟ ਹੋ ਗਈ ਅਤੇ ਮਿੱਟੀ ਦੀ ਉਤਪਾਦਕਤਾ ਹੌਲੀ-ਹੌਲੀ ਘਟਦੀ ਜਾ ਰਹੀ ਸੀ, ਪਿੰਡ ਦੇ ਕੁਝ ਜਾਗਰੂਕ ਕਿਸਾਨਾਂ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਿਆ ਅਤੇ ਇਸ ਤੋਂ ਬਾਅਦ ਕਿਸਾਨਾਂ ਨੇ ਸਮੇਂ ਉੱਪਰ ਆਪਣੀ ਮਿੱਟੀ ਦੀ ਜਾਂਚ ਕਰਵਾਈ ਅਤੇ ਜਿੰਨੇ Fertiliser ਖਾਦਾਂ, Micro-Nutrient ਅਤੇ ਜੈਵਿਕ ਖਾਦ ਦਾ ਉਪਯੋਗ ਕਰਨ ਲਈ ਉਨ੍ਹਾਂ ਨੂੰ ਕਿਹਾ ਗਿਆ। ਉਨ੍ਹਾਂ ਨੇ ਉਸ Advice ਨੂੰ ਮੰਨਿਆ, ਉਸ ਸਲਾਹ ਨੂੰ ਮੰਨਿਆ ਅਤੇ ਤੁਸੀਂ ਇਹ ਨਤੀਜਾ ਸੁਣ ਕੇ ਹੈਰਾਨ ਹੋ ਜਾਓਗੇ ਕਿ  Soil Health ਦੁਆਰਾ ਕਿਸਾਨਾਂ ਨੂੰ ਜੋ ਜਾਣਕਾਰੀ ਮਿਲੀ ਅਤੇ ਉਸ ਨਾਲ ਉਨ੍ਹਾਂ ਨੂੰ ਮਾਰਗ-ਦਰਸ਼ਨ ਮਿਲਿਆ, ਉਸ ਨੂੰ ਲਾਗੂ ਕਰਨ ਦਾ ਨਤੀਜਾ ਕੀ ਆਇਆ? ਹਾੜ੍ਹੀ ਫਸਲ 2016-17 ’ਚ ਕਣਕ ਦੇ ਉਤਪਾਦਨ ’ਚ ਪ੍ਰਤੀ ਏਕੜ 3 ਤੋਂ 4 ਗੁਣਾ ਵਾਧਾ ਹੋਇਆ ਅਤੇ ਕਮਾਈ ਵਿੱਚ ਵੀ ਪ੍ਰਤੀ ਏਕੜ 4 ਹਜ਼ਾਰ ਤੋਂ ਲੈ ਕੇ 6 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ। ਇਸ ਦੇ ਨਾਲ-ਨਾਲ ਮਿੱਟੀ ਦੀ ਕੁਆਲਿਟੀ ਵਿੱਚ ਵੀ ਸੁਧਾਰ ਆਇਆ। Fertiliser ਦੀ ਵਰਤੋਂ ਘੱਟ ਹੋਣ ਕਾਰਣ ਆਰਥਿਕ ਬੱਚਤ ਵੀ ਹੋਈ। ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਮੇਰੇ ਕਿਸਾਨ ਭਰਾ  Soil Health Card, ਭੋਂਇ ਸਿਹਤ ਕਾਰਡ ਵਿੱਚ ਦਿੱਤੀ ਗਈ ਸਲਾਹ ਉੱਪਰ ਅਮਲ ਕਰਨ ਲਈ ਅੱਗੇ ਆਏ ਹਨ ਅਤੇ ਜਿਵੇਂ-ਜਿਵੇਂ ਨਤੀਜੇ ਮਿਲ ਰਹੇ ਹਨ, ਉਨ੍ਹਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਹੁਣ ਕਿਸਾਨਾਂ ਨੂੰ ਵੀ ਲੱਗਣ ਲੱਗ ਪਿਆ ਹੈ ਕਿ ਜੇਕਰ ਫਸਲ ਦੀ ਚਿੰਤਾ ਕਰਨੀ ਹੈ ਤਾਂ ਪਹਿਲਾਂ ਧਰਤੀ ਮਾਂ ਦਾ ਖਿਆਲ ਰੱਖਣਾ ਹੋਏਗਾ ਅਤੇ ਜੇਕਰ ਅਸੀਂ ਧਰਤੀ ਮਾਂ ਦਾ ਖਿਆਲ ਰੱਖਾਂਗੇ ਤਾਂ ਧਰਤੀ ਮਾਂ ਸਾਡਾ ਸਾਰਿਆਂ ਦਾ ਖਿਆਲ ਰੱਖੇਗੀ। ਦੇਸ਼ ਭਰ ਵਿੱਚ ਸਾਡੇ ਕਿਸਾਨਾਂ ਨੇ 10 ਕਰੋੜ ਤੋਂ ਜ਼ਿਆਦਾ  Soil Health Card ਬਣਵਾ ਲਏ ਹਨ ਤਾਂ ਕਿ ਉਹ ਆਪਣੀ ਮਿੱਟੀ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਉਸ ਅਨੁਸਾਰ ਫਸਲ ਵੀ ਬੀਜ ਸਕਣ। ਅਸੀਂ ਧਰਤੀ ਮਾਤਾ ਦੀ ਭਗਤੀ ਕਰਦੇ ਹਾਂ ਪਰ ਧਰਤੀ ਮਾਤਾ ਨੂੰ ਯੂਰੀਆ ਵਰਗੀ ਖਾਦ Fertiliser ਨਾਲ ਧਰਤੀ ਮਾਂ ਦੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ, ਕਦੇ ਸੋਚਿਆ ਹੈ? ਹਰ ਤਰ੍ਹਾਂ ਦੇ ਵਿਗਿਆਨਕ ਤਰੀਕਿਆਂ ਨਾਲ ਇਹ ਸਾਬਤ ਹੋ ਚੁੱਕਾ ਹੈ ਕਿ ਧਰਤੀ ਮਾਂ ਨੂੰ ਲੋੜ ਤੋਂ ਵੱਧ ਯੂਰੀਆ ਦੇ ਉਪਯੋਗ ਨਾਲ ਗੰਭੀਰ ਨੁਕਸਾਨ ਪਹੁੰਚਦਾ ਹੈ। ਕਿਸਾਨ ਤਾਂ ਧਰਤੀ ਦਾ ਪੁੱਤਰ ਹੈ, ਕਿਸਾਨ ਧਰਤੀ ਮਾਂ ਨੂੰ ਬਿਮਾਰ ਕਿਵੇਂ ਵੇਖ ਸਕਦਾ ਹੈ? ਸਮੇਂ ਦੀ ਮੰਗ ਹੈ ਇਸ ਮਾਂ-ਪੁੱਤ ਦੇ ਸਬੰਧਾਂ ਨੂੰ ਇਕ ਵਾਰ ਫਿਰ ਤੋਂ ਜਗਾਉਣ ਦੀ। ਕੀ ਸਾਡੇ ਕਿਸਾਨ, ਸਾਡੀ ਧਰਤੀ ਦੇ ਪੁੱਤ, ਸਾਡੀ ਧਰਤੀ ਦੀ ਸੰਤਾਨ ਇਹ ਸੰਕਲਪ ਕਰ ਸਕਦੇ ਹਨ ਕਿ ਅੱਜ ਉਹ ਆਪਣੇ ਖੇਤ ਵਿੱਚ ਯੂਰੀਆ ਦੀ ਜਿੰਨੀ ਵਰਤੋਂ ਕਰਦਾ ਹੈ, 2022 ਜਦ ਆਜ਼ਾਦੀ ਦੇ 75 ਸਾਲ ਹੋਣਗੇ, ਅੱਧੀ ਵਰਤੋਂ ਬੰਦ ਕਰ ਦੇਣਗੇ? ਇਕ ਵਾਰੀ ਜੇਕਰ ਧਰਤੀ ਮਾਂ ਦਾ ਪੁੱਤ ਮੇਰਾ ਕਿਸਾਨ ਭਰਾ, ਇਹ ਸੰਕਲਪ ਕਰ ਲਏ ਤਾਂ ਵੇਖਣਾ ਧਰਤੀ ਮਾਤਾ ਦੀ ਸਿਹਤ ਸੁਧਰ ਜਾਏਗੀ, ਉਤਪਾਦਨ ਵਧ ਜਾਏਗਾ। ਕਿਸਾਨ ਦੀ ਜ਼ਿੰਦਗੀ ’ਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ।

            Global Warming, Climate Change  ਹੁਣ ਅਸੀਂ ਸਾਰੇ ਲੋਕ ਮਹਿਸੂਸ ਕਰ ਲੱਗ ਪਏ ਹਾਂ। ਉਹ ਵੀ ਇਕ ਵੇਲਾ ਸੀ, ਜਦ ਦਿਵਾਲੀ ਤੋਂ ਪਹਿਲਾਂ ਸਰਦੀ ਆ ਜਾਂਦੀ ਸੀ। ਹੁਣ ਦਸੰਬਰ ਦਸਤਕ ਦੇ ਰਿਹਾ ਹੈ ਅਤੇ ਸਰਦੀ ਬਹੁਤ ਹੌਲੀ-ਹੌਲੀ ਕਦਮ ਵਧਾ ਰਹੀ ਹੈ ਪਰ ਜਿਵੇਂ ਹੀ ਸਰਦੀ ਸ਼ੁਰੂ ਹੋ ਜਾਂਦੀ ਹੈ, ਸਾਡਾ ਸਾਰਿਆਂ ਦਾ ਅਨੁਭਵ ਹੈ ਕਿ ਰਜਾਈ ਤੋਂ ਬਾਹਰ ਨਿਕਲਣਾ ਬਿਲਕੁਲ ਚੰਗਾ ਨਹੀਂ ਲੱਗਦਾ ਪਰ ਅਜਿਹੇ ਮੌਸਮ ਵਿੱਚ ਵੀ ਸਦਾ ਜਾਗਰੂਕ ਰਹਿਣ ਵਾਲੇ ਲੋਕ ਕਿਹੋ ਜਿਹੇ ਨਤੀਜੇ ਲਿਆਉਦੇ ਹਨ ਅਤੇ ਇਹ ਉਦਾਹਰਣ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਹਨ। ਤੁਹਾਨੂੰ ਵੀ ਸੁਣ ਕੇ ਹੈਰਾਨੀ ਹੋਵੇਗੀ ਕਿ ਮੱਧ ਪ੍ਰਦੇਸ਼ ਦੇ ਇਕ 8 ਵਰ੍ਹੇ ਦੇ ਦਿਵਿਯਾਂਗ ਬੱਚੇ ਤੁਸ਼ਾਰ, ਉਸ ਨੇ ਆਪਣੇ ਪਿੰਡ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਤੋਂ ਮੁਕਤ ਕਰਾਉਣ ਦਾ ਬੀੜਾ ਚੁੱਕ ਲਿਆ। ਇੰਨੇ ਵਿਆਪਕ ਪੱਧਰ ਦਾ ਕੰਮ ਅਤੇ ਇੰਨਾ ਛੋਟਾ ਬੱਚਾ! ਪਰ ਉਸ ਦਾ ਜਜ਼ਬਾ ਅਤੇ ਸੰਕਲਪ ਕਈ ਗੁਣਾ ਵੱਡੇ ਸਨ, ਬਹੁਤ ਸਨ, ਤਾਕਤਵਰ ਸਨ। 8 ਵਰ੍ਹਿਆਂ ਦਾ ਬੱਚਾ ਬੋਲ ਨਹੀਂ ਸਕਦਾ ਪਰ ਉਸ ਨੇ ਸੀਟੀ ਨੂੰ ਆਪਣਾ ਹਥਿਆਰ ਬਣਾਇਆ ਅਤੇ ਸਵੇਰੇ 5 ਵਜੇ ਉੱਠ ਕੇ ਆਪਣੇ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਸੀਟੀ ਨਾਲ ਜਗਾ ਕੇ ਹੱਥ ਦੇ ਐਕਸ਼ਨ ਨਾਲ ਖੁੱਲ੍ਹੇ ਵਿੱਚ ਸ਼ੌਚ ਨਾ ਕਰਨ ਲਈ ਸਿੱਖਿਆ ਦੇਣ ਲੱਗ ਪਿਆ। ਹਰ ਦਿਨ 30-40 ਘਰਾਂ ’ਚ ਜਾ ਕੇ ਸਵੱਛਤਾ ਦੀ ਸਿੱਖਿਆ ਦੇਣ ਵਾਲੇ ਇਸ ਬਾਲਕ ਦੀ ਬਦੌਲਤ ਕੁਮਹਾਰੀ ਪਿੰਡ ਖੁੱਲ੍ਹੇ ’ਚ ਸ਼ੌਚ ਤੋਂ ਮੁਕਤ ਹੋ ਗਿਆ। ਸਵੱਛਤਾ ਨੂੰ ਉਤਸ਼ਾਹ ਦੇਣ ਦੀ ਦਿਸ਼ਾ ’ਚ ਇਸ ਛੋਟੇ ਬੱਚੇ ਤੁਸ਼ਾਰ ਨੇ ਪ੍ਰੇਰਣਾਦਾਇਕ ਕੰਮ ਕੀਤਾ। ਇਹ ਉਦਾਹਰਣ ਸਾਬਤ ਕਰਦੀ ਹੈ ਕਿ ਸਵੱਛਤਾ ਦੀ ਨਾ ਕੋਈ ਉਮਰ ਹੁੰਦੀ ਹੈ ਤੇ ਨਾ ਕੋਈ ਸੀਮਾ। ਬੱਚਾ ਹੋਵੇ ਜਾਂ ਬਜ਼ੁਰਗ, ਔਰਤ ਹੋਵੇ ਜਾਂ ਮਰਦ ਸਵੱਛਤਾ ਸਾਰਿਆਂ ਲਈ ਜ਼ਰੂਰੀ ਹੈ ਅਤੇ ਸਵੱਛਤਾ ਲਈ ਹਰ ਕਿਸੇ ਨੂੰ ਕੁਝ ਨਾ ਕੁਝ ਕਰਨ ਦੀ ਵੀ ਲੋੜ ਹੈ। ਸਾਡੇ ਦਿਵਿਯਾਂਗ ਭੈਣ-ਭਰਾ ਦਿ੍ਰੜ ਨਿਸ਼ਚੇ ਵਾਲੇ ਹਨ, ਸਮਰੱਥਾਵਾਨ ਹਨ, ਹੌਂਸਲੇ ਵਾਲੇ ਹਨ ਅਤੇ ਸੰਕਲਪ ਪੂਰਾ ਕਰਨ ਵਾਲੇ ਹਨ। ਹਰ ਪਲ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਉਹ ਹਰ ਇਕ ਖੇਤਰ ਵਿੱਚ ਚੰਗਾ ਕੰਮ ਕਰ ਰਹੇ ਹਨ। ਚਾਹੇ ਖੇਡ ਦਾ ਖੇਤਰ ਹੋਵੇ, ਕੋਈ ਕੰਪੀਟੀਸ਼ਨ ਹੋਵੇ, ਕੋਈ ਸਮਾਜਿਕ ਪਹਿਲ ਹੋਵੇ, ਸਾਡੇ ਦਿਵਿਯਾਂਗ ਜਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਸਾਡੇ ਦਿਵਿਯਾਂਗ ਖਿਡਾਰੀਆਂ ਨੇ Rio Olympic  ਵਿੱਚ ਬਿਹਤਰ ਪ੍ਰਦਰਸ਼ਨ ਕਰਦਿਆਂ 4 ਤਮਗੇ ਜਿੱਤੇ ਸਨ ਅਤੇ Blind T-20 ਕ੍ਰਿਕਟ ਵਰਲਡ ਕੱਪ ਵਿੱਚ ਵੀ ਚੈਂਪੀਅਨ ਬਣੇ ਸਨ। ਦੇਸ਼ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ। ਪਿਛਲੇ ਦਿਨੀਂ ਉਦੇਪੁਰ ’ਚ 17ਵੀਂ  National Para Swimming  ਪ੍ਰਤੀਯੋਗਤਾ ਦਾ ਆਯੋਜਨ ਹੋਇਆ। ਦੇਸ਼ ਭਰ ਦੇ ਵੱਖ-ਵੱਖ ਭਾਗਾਂ ਤੋਂ ਆਏ ਹੋਏ ਸਾਡੇ ਨੌਜਵਾਨ ਦਿਵਿਯਾਂਗ ਭੈਣਾਂ-ਭਰਾਵਾਂ ਨੇ ਇਸ ਵਿੱਚ ਭਾਗ ਲਿਆ ਅਤੇ ਆਪਣੇ ਹੁਨਰ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿੱਚੋਂ ਇਕ ਹਨ ਗੁਜਰਾਤ ਦੇ 19 ਵਰ੍ਹਿਆਂ ਦੇ ਜਿਗਰ ਠੱਕਰ, ਉਨ੍ਹਾਂ ਦੇ ਸਰੀਰ ਦੇ 80 ਪ੍ਰਤੀਸ਼ਤ ਹਿੱਸੇ ’ਚ ਮਾਸਪੇਸ਼ੀਆਂ ਨਹੀਂ ਹਨ ਪਰ ਉਨ੍ਹਾਂ ਦਾ ਹੌਂਸਲਾ, ਸੰਕਲਪ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੇਖੋ। National Para Swimming     ਮੁਕਾਬਲੇ ’ਚ 19 ਸਾਲ ਦੇ ਜਿਗਰ ਠੱਕਰ ਜਿਸ ਦੇ ਸਰੀਰ ’ਚ 80 ਪ੍ਰਤੀਸ਼ਤ ਮਾਸਪੇਸ਼ੀਆਂ ਨਾ ਹੋਣ ਅਤੇ 11 ਮੈਡਲ ਜਿੱਤ ਜਾਵੇ। 70ਵੇਂ  National Para Swimming    ਮੁਕਾਬਲੇ ’ਚ ਵੀ ਉਨ੍ਹਾਂ ਨੇ ਗੋਲਡ ਜਿੱਤਿਆ। ਉਨ੍ਹਾਂ ਦੀ ਇਸੇ ਸਮਰੱਥਾ ਦਾ ਨਤੀਜਾ ਹੈ ਕਿ ਉਹ ਭਾਰਤ ਦੀ ਸਪੋਰਟਸ ਅਥਾਰਿਟੀ ਆਫ ਇੰਡੀਆ ਦੁਆਰਾ 20-20 ਪੈਰਾ ਓਲੰਪਿਕਸ ਲਈ ਚੁਣੇ ਗਏ, 32 ਤੈਰਾਕਾਂ ਵਿੱਚੋਂ ਇਕ ਹਨ, ਜਿਨ੍ਹਾਂ ਨੂੰ ਗੁਜਰਾਤ ਦੇ ਗਾਂਧੀ ਨਗਰ ’ਚ Centre for Excellences ਵਿੱਚ ਟਰੇਨਿੰਗ ਦਿੱਤੀ ਜਾਵੇਗੀ। ਮੈਂ ਨੌਜਵਾਨ ਜਿਗਰ ਠੱਕਰ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਦਿਵਿਯਾਂਗਜਨਾਂ ਲਈ Accessibility ਅਤੇ Oppurtunity  ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦਾ ਹਰ ਇਕ ਵਿਅਕਤੀ ਸਸ਼ਕਤ ਹੋਵੇ। ਇਕ ਸਾਂਝੇ ਸਮਾਜ ਦਾ ਨਿਰਮਾਣ ਹੋਵੇ। ‘ਸਮ’ ਅਤੇ ‘ਮਮ’ ਦੇ ਭਾਵ ਨਾਲ ਸਮਾਜ ’ਚ ਬਰਾਬਰੀ ਵਧੇ ਅਤੇ ਸਾਰੇ ਇਕੱਠੇ ਮਿਲ ਕੇ ਅੱਗੇ ਵਧਣ।

            ਕੁਝ ਦਿਨਾਂ ਬਾਅਦ ‘ਈਦ-ਏ-ਮਿਲਾਦ-ਉਨ-ਨਬੀ’ ਦਾ ਤਿਓਹਾਰ ਮਨਾਇਆ ਜਾਵੇਗਾ। ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ ਸੀ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਈਦ ਦਾ ਇਹ ਤਿਓਹਾਰ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਉਣ ਲਈ ਸਾਨੂੰ ਸਾਰਿਆਂ ਨੂੰ ਨਵੀਂ ਪ੍ਰੇਰਣਾ ਦੇਵੇ, ਨਵੀਂ ੳੂਰਜਾ ਦੇਵੇ, ਨਵਾਂ ਸੰਕਲਪ ਕਰਨ ਦੀ ਸਮਰੱਥਾ ਦੇਵੇ।

            (ਫੋਨ ਕਾਲ)

            ‘‘ਨਮਸਤੇ ਪ੍ਰਧਾਨ ਮੰਤਰੀ ਜੀ। ਮੈਂ ਕਾਨਪੁਰ ਤੋਂ ਨੀਰਜਾ ਸਿੰਘ ਬੋਲ ਰਹੀ ਹਾਂ। ਮੇਰੀ ਤੁਹਾਨੂੰ ਇੱਕ Request ਹੈ ਕਿ ਇਸ ਪੂਰੇ ਸਾਲ ਵਿੱਚ ਜੋ ਤੁਸੀਂ ਆਪਣੀ ‘ਮਨ ਕੀ ਬਾਤ’ ਵਿੱਚ ਜਿਹੜੀਆਂ ਗੱਲਾਂ ਕਹੀਆਂ ਹਨ, ਉਨ੍ਹਾਂ ਵਿੱਚੋਂ ਜੋ 10 ਸਭ ਤੋਂ ਜ਼ਿਆਦਾ ਚੰਗੀਆਂ ਗੱਲਾਂ ਹਨ, ਉਨ੍ਹਾਂ ਨੂੰ ਤੁਸੀਂ ਸਾਡੇ ਨਾਲ ਦੁਬਾਰਾ ਸ਼ੇਅਰ ਕਰੋ। ਜਿਸ ਨਾਲ ਸਾਨੂੰ ਸਾਰਿਆਂ ਨੂੰ ਦੁਬਾਰਾ ਉਹ ਗੱਲਾਂ ਯਾਦ ਹੋਣ ਅਤੇ ਸਾਨੂੰ ਕੁਝ ਸਿੱਖਣ ਨੂੰ ਮਿਲੇ। ਧੰਨਵਾਦ। ’’

            ਤੁਹਾਡੀ ਗੱਲ ਸਹੀ ਹੈ ਕਿ 2017 ਖ਼ਤਮ ਹੋ ਰਿਹਾ ਹੈ, 2018 ਦਰਵਾਜ਼ੇ ਉੱਪਰ ਦਸਤਕ ਦੇ ਰਿਹਾ ਹੈ। ਪਰ ਤੁਸੀਂ ਸੁਝਾਅ ਵਧੀਆ ਦਿੱਤਾ ਹੈ ਪਰ ਤੁਹਾਡੀ ਗੱਲ ਨਾਲ ਹੀ ਮੈਨੂੰ ਉਸ ਵਿੱਚ ਕੁਝ ਹੋਰ ਜੋੜਨ ਦਾ ਅਤੇ ਤਬਦੀਲੀ ਕਰਨ ਦਾ ਮਨ ਕਰਦਾ ਹੈ ਅਤੇ ਸਾਡੇ ਇੱਥੇ ਤਾਂ ਪਿੰਡਾਂ ਦੇ ਅੰਦਰ ਮੋਹਤਬਰ ਲੋਕ ਹੁੰਦੇ ਹਨ, ਪਿੰਡ ਦੇ ਜੋ ਬਜ਼ੁਰਗ ਲੋਕ ਹੁੰਦੇ ਹਨ, ਵੱਡੇ-ਵਡੇਰੇ ਹਮੇਸ਼ਾ ਆਖਦੇ ਹਨ, ਦੁੱਖਾਂ ਨੂੰ ਭੁੱਲੋ ਅਤੇ ਸੁੱਖਾਂ ਨੂੰ ਭੁੱਲਣ ਨਾ ਦਿਓ। ਦੁੱਖ ਨੂੰ ਭੁੱਲੋ, ਸੁੱਖ ਨੂੰ ਭੁੱਲਣ ਨਾ ਦਿਓ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਅਸੀਂ ਵੀ 2018 ’ਚ ਸ਼ੁੱਭ ਨੂੰ ਯਾਦ ਕਰਦੇ ਹੋਏ ਸ਼ੁੱਭ ਦਾ ਸੰਕਲਪ ਕਰਦੇ ਹੋਏ ਪ੍ਰਵੇਸ਼ ਕਰੀਏ। ਅਸੀਂ ਜਾਣਦੇ ਹਾਂ ਸਾਡੇ ਇੱਥੇ ਤਾਂ, ਸ਼ਾਇਦ ਦੁਨੀਆਂ ਭਰ ’ਚ ਹੁੰਦਾ ਹੈ ਕਿ ਵਰ੍ਹੇ ਦੇ ਅਖੀਰ ਵਿੱਚ ਜਦ ਲੇਖਾ-ਜੋਖਾ ਕਰਦੇ ਹਾਂ, ਸੋਚ-ਵਿਚਾਰ ਕਰਦੇ ਹਾਂ, ਮੰਥਨ ਕਰਦੇ ਹਾਂ ਅਤੇ ਅਗਲੇ ਵਰ੍ਹੇ ਲਈ ਯੋਜਨਾਵਾਂ ਬਣਾਉਦੇ ਹਾਂ। ਸਾਡੇ ਇੱਥੇ ਤਾਂ ਬੀਤੇ ਹੋਏ ਵਰ੍ਹੇ ਦੀਆਂ ਕਈ ਰੌਚਕ ਘਟਨਾਵਾਂ ਨੂੰ ਇਕ ਵਾਰ ਫਿਰ ਤੋਂ ਯਾਦ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਉਸ ਵਿੱਚ  Positive ਵੀ ਹੁੰਦੀਆਂ ਹਨ, Negative ਵੀ ਹੁੰਦੀਆਂ ਹਨ। ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ 2018 ’ਚ ਅਸੀਂ ਚੰਗੀਆਂ ਚੀਜ਼ਾਂ ਨੂੰ ਯਾਦ ਕਰਦਿਆਂ ਦਾਖਲ ਹੋਈਏ। ਵਧੀਆ ਕਰਨ ਲਈ ਦਾਖਲ ਹੋਈਏ। ਮੈਂ ਤੁਹਾਨੂੰ ਸਾਰਿਆਂ ਨੂੰ ਇਕ ਸੁਝਾਅ ਦਿੰਦਾ ਹਾਂ ਕਿ ਤੁਸੀਂ ਸਾਰੇ 5-10 ਚੰਗੀਆਂ Positive ਗੱਲਾਂ ਜੋ ਤੁਸੀਂ ਸੁਣੀਆਂ ਹਨ, ਤੁਸੀਂ ਵੇਖੀਆਂ ਹਨ, ਤੁਹਾਡੇ ਅਨੁਭਵ ਦੀਆਂ ਹੋਣ ਅਤੇ ਜਿਨ੍ਹਾਂ ਨੂੰ ਜੇਕਰ ਹੋਰ ਲੋਕ ਵੀ ਜਾਨਣ ਤਾਂ ਉਨ੍ਹਾਂ ਅੰਦਰ ਵੀ ਇਕ ਸ਼ੁੱਭ ਭਾਵ ਪੈਦਾ ਹੋਵੇ। ਕੀ ਤੁਸੀਂ ਇਸ ਵਿੱਚ ਆਪਣਾ ਯੋਗਦਾਨ ਦੇ ਸਕਦੇ ਹੋ? ਕੀ ਇਸ ਵਾਰ ਅਸੀਂ ਸਾਡੇ ਇਸ ਵਰ੍ਹੇ ਦੇ ਆਪਣੇ ਜੀਵਨ ਦੇ 5  Positive Experience ਸ਼ੇਅਰ ਕਰ ਸਕਦੇ ਹਾਂ? ਚਾਹੇ ਉਹ ਫੋਟੋ ਦੇ ਜ਼ਰੀਏ ਹੋਵੇ, ਚਾਹੇ ਛੋਟੀ ਜਿਹੀ ਕਹਾਣੀ ਦੇ ਰੂਪ ’ਚ ਹੋਵੇ, ਸਟੋਰੀ ਦੇ ਰੂਪ ’ਚ ਹੋਵੇ, ਛੋਟੇ ਜਿਹੇ ਵੀਡੀਓ ਦੇ ਰੂਪ ’ਚ ਹੋਵੇ, ਮੈਂ ਸੱਦਾ ਦਿੰਦਾ ਹਾਂ ਕਿ 2018 ਦਾ ਸਵਾਗਤ ਅਸੀਂ ਸਾਰਿਆਂ ਨੇ ਇਕ ਸ਼ੁੱਭ ਵਾਤਾਵਰਣ ਵਿੱਚ ਕਰਨਾ ਹੈ। ਚੰਗੀਆਂ ਯਾਦਾਂ ਦੇ ਨਾਲ ਕਰਨਾ ਹੈ। Positive Thinking ਦੇ ਨਾਲ ਕਰਨਾ ਹੈ। Positive ਗੱਲਾਂ ਨੂੰ ਯਾਦ ਕਰਕੇ ਕਰਨਾ ਹੈ।

            ਆਓ,  Narendramodi App ਉੱਪਰ,  Mygov ਉੱਪਰ ਜਾਂ ਸੋਸ਼ਲ ਮੀਡੀਆ ਉੱਪਰ #PositiveIndia (Hashtag Positive India) ਨਾਲ ਸਕਾਰਾਤਮਕ ਗੱਲਾਂ ਨੂੰ ਸ਼ੇਅਰ ਕਰੀਏ। ਦੂਜਿਆਂ ਨੂੰ ਪ੍ਰੇਰਣਾ ਦੇਣ ਵਾਲੀਆਂ ਘਟਨਾਵਾਂ ਨੂੰ ਯਾਦ ਕਰੀਏ। ਚੰਗੀਆਂ ਗੱਲਾਂ ਨੂੰ ਯਾਦ ਕਰੀਏ ਤਾਂ ਵਧੀਆ ਕਰਨ ਦਾ ਮੂਡ ਬਣੇਗਾ। ਚੰਗੀਆਂ ਚੀਜ਼ਾਂ ਚੰਗਾ ਕਰਨ ਲਈ ੳੂਰਜਾ ਦਿੰਦੀਆਂ ਹਨ। ਸ਼ੁਭ-ਭਾਵ, ਸ਼ੁਭ-ਸੰਕਲਪ ਦਾ ਕਾਰਣ ਬਣਦਾ ਹੈ। ਸ਼ੁਭ-ਸੰਕਲਪ, ਸ਼ੁਭ ਨਤੀਜਿਆਂ ਲਈ ਅੱਗੇ ਲੈ ਕੇ ਜਾਂਦਾ ਹੈ।

            ਆਓ, ਇਸ ਵਾਰ ਯਤਨ ਕਰੀਏ # PositiveIndia (Hashtag Positive India) ਵੇਖਣਾ ਅਸੀਂ ਸਾਰੇ ਮਿਲ ਕੇ ਕਿਵੇਂ ਜ਼ਬਰਦਸਤ   Positive Vibe Generate ਕਰਕੇ ਆਉਣ ਵਾਲੇ ਵਰ੍ਹੇ ਦਾ ਸਵਾਗਤ ਕਰਾਂਗੇ। ਇਸ Collective Momentum  ਦੀ ਤਾਕਤ ਅਤੇ ਇਸ ਦਾ Impact ਅਸੀਂ ਸਾਰੇ ਮਿਲ ਕੇ ਵੇਖਾਂਗੇ ਅਤੇ ਮੈਂ ਅਗਲੀ ‘ਮਨ ਕੀ ਬਾਤ’ ’ਚ ਜ਼ਰੂਰ #PositiveIndia (Hashtag Positive India) ਉੱਪਰ ਆਈਆਂ ਚੀਜ਼ਾਂ ਨੂੰ ਦੇਸ਼ ਵਾਸੀਆਂ ਵਿਚਕਾਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ।

            ਮੇਰੇ ਪਿਆਰੇ ਦੇਸ਼ ਵਾਸੀਓ, ਅਗਲੇ ਮਹੀਨੇ ਅਗਲੀ ‘ਮਨ ਕੀ ਬਾਤ’ ਦੇ ਲਈ ਫਿਰ ਤੁਹਾਡੇ ਵਿਚਕਾਰ ਆਵਾਂਗਾ। ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲੇਗਾ।

ਬਹੁਤ-ਬਹੁਤ ਧੰਨਵਾਦ!

****

ਏਕੇਟੀ/ਏਕੇ