Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

27 ਜੂਨ , 2019 ਨੂੰ ਜਪਾਨ ਦੇ ਕੋਬੇ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਜਪਾਨ ਵਿੱਚ ਰਹਿਣ ਵਾਲੇ ਭਾਰਤ ਦੇ ਦੋਸਤਾਂ ਅਤੇ ਵੱਡੀ ਸੰਖਿਆ ਵਿੱਚ ਇੱਥੇ ਪੁੱਜੇ ਭਾਰਤੀ ਭਾਈਚਾਰੇ ਦੇ ਮੇਰੇ ਸਾਰੇ ਸਾਥੀਓਤੁਹਾਨੂੰ ਸਾਰਿਆਂ ਨੂੰ ਨਮਸਕਾਰ

ਮੈਂ ਸੋਚ ਰਿਹਾ ਸਾਂ ਕਿ ਮੈਨੂੰ ਕੋਬੇ ਕਿਉਂ ਲੈ ਜਾ ਰਹੇ ਹਨ ।  ਕਿੰਨੀ ਵਾਰ ਆਇਆ ਹਾਂਇਤਨੇ ਸਾਰੇ ਚਿਹਰੇ ਹਨ ।  ਮੈਂ ਕਿਹਾ ਤੁਸੀਂ ਮੈਨੂੰ ਕਿਉਂ ਲੈ ਜਾ ਰਹੇ ਹੋ ਕੌਣ ਆਵੇਗਾਲੇਕਿਨ ਮੈਂ ਦੇਖ ਰਿਹਾ ਹਾਂ ਕਿ ਪਹਿਲਾਂ ਨਾਲੋਂ ਤੁਹਾਡਾ ਉਤਸਾਹ ਵਧ ਹੀ ਰਿਹਾ ਹੈ ।  ਇਸ ਪਿਆਰ ਲਈ ਮੈਂ ਤੁਹਾਡਾ ਬਹੁਤ – ਬਹੁਤ ਆਭਾਰੀ ਹਾਂ

ਕਰੀਬ 7 ਮਹੀਨੇ ਬਾਅਦ ਇੱਕ ਵਾਰ ਫਿਰ ਮੈਨੂੰ ਜਪਾਨ ਦੀ ਧਰਤੀ ਉੱਤੇ ਆਉਣ ਦਾ ਸੁਭਾਗ ਮਿਲਿਆ ਹੈ ।  ਪਿਛਲੀ ਵਾਰ ਵੀ ਇੱਥੇ ਵਸੇ ਤੁਹਾਡੇ ਸਾਰੇ ਸਾਥੀਆਂ ਨਾਲ ਅਤੇ ਜਪਾਨੀ ਦੋਸਤਾਂ ਨਾਲ ਸੰਵਾਦ ਦਾ ਅਵਸਰ ਮਿਲਿਆ ਸੀ ।  ਇਹ ਸੰਜੋਗ ਹੀ ਹੈ ਕਿ ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ ਸਾਂਉੱਦੋਂ ਮੇਰੇ ਪਿਆਰੇ ਮਿੱਤਰ ਸ਼ਿੰਜ਼ੋ ਆਬੇ ਦੇ ਚੋਣ ਨਤੀਜੇ ਆ ਚੁੱਕੇ ਸਨ ਅਤੇ ਤੁਸੀਂ ਸਾਰਿਆਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਜਤਾਇਆ ਸੀ ।  ਅਤੇ ਅੱਜ ਜਦੋਂ ਮੈਂ ਤੁਹਾਡੇ ਦਰਮਿਆਨ ਹਾਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੇ ਇਸ ਪ੍ਰਧਾਨ ਸੇਵਕ ਉੱਤੇ ਪਹਿਲਾਂ ਤੋਂ ਵੀ ਜ਼ਿਆਦਾ ਅਧਿਕ ਵਿਸ਼ਵਾਸਅਧਿਕ ਪਿਆਰ ਜਤਾਇਆ ਹੈ ।

http://164.100.117.97/WriteReadData/userfiles/image/image001L29W.jpg

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਕੋਬੇ ਵਿਖੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ।

ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਵੀ ਅਨੇਕ ਸਾਥੀਆਂ ਦਾ ਇਸ ਜਨਮਤ ਵਿੱਚ ਯੋਗਦਾਨ ਰਿਹਾ ਹੈ।  ਕਿਸੇ ਨੇ ਭਾਰਤ ਆ ਕੇ ਪ੍ਰਤੱਖ ਕੰਮ ਕੀਤਾਮਿਹਨਤ ਕੀਤੀ40 – 45 ਡਿਗਰੀ temperature ਵਿੱਚ ਕੰਮ ਕਰਦੇ ਰਹੇਕੁਝ ਲੋਕਾਂ ਨੇ ਸੋਸ਼ਲ ਮੀਡੀਆ  ਰਾਹੀਂ twitter ,  face book ,  ਨਰੇਂਦਰ  ਮੋਦੀ ਐਪਜਿਸ ਵੀ ਜਗ੍ਹਾ ਤੋਂ ਜੋ ਵੀ ਗੱਲ ਕਹਿ ਸਕਦੇ ਹਨ ਪਹੁੰਚਾਉਣ ਦਾ ਯਤਨ ਕੀਤਾ।  ਕੁਝ ਲੋਕਾਂ ਨੇ ਆਪਣੇ ਪਿੰਡ ਵਿੱਚ ਆਪਣੇ ਪੁਰਾਣੇ ਦੋਸਤਾਂ ਨੂੰ ਚਿੱਠੀਆਂ ਲਿਖੀਆਂ ਈ – ਮੇਲ ਭੇਜੇ ਯਾਨੀ ਤੁਸੀਂ ਵੀ ਇੱਕ ਪ੍ਰਕਾਰ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਭਾਰਤ ਦੇ ਇਸ ਲੋਕਤੰਤਰ  ਦੇ ਉਤਸਵ ਨੂੰ ਹੋਰ ਅਧਿਕ ਤਾਕਤਵਰ ਬਣਾਇਆਅਤੇ ਅਧਿਕ ਪ੍ਰਾਣਵਾਨ ਬਣਾਇਆ ।  ਅਤੇ ਇਸ ਦੇ ਲਈ ਵੀ ਤੁਹਾਡਾ ਸਾਰਿਆਂ ਦਾ ਮੈਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ

ਸਾਥੀਓ130 ਕਰੋੜ ਭਾਰਤੀਆਂ ਨੇ ਪਹਿਲਾਂ ਤੋਂ  ਵੀ ਮਜ਼ਬੂਤ ਸਰਕਾਰ ਬਣਾਈ ਹੈ ਅਤੇ ਇਹ ਆਪਣੇ – ਆਪ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ।  ਅਤੇ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਲਗਾਤਾਰ ਦੂਸਰੀ ਵਾਰ ਪੂਰਨ ਬਹੁਮਤ ਦੀ ਸਰਕਾਰ ਬਣਾਈ ਹੈ ।  ਭਾਰਤ ਵਰਗਾ ਵਿਸ਼ਾਲ ਦੇਸ਼ਉਸ ਵਿੱਚ ਇਹ ਸਿੱਧੀ (ਪ੍ਰਾਪਤੀ) ਆਮ (ਸਧਾਰਨ) ਨਹੀਂ ਹੈ ।  ਅਤੇ ਵੈਸੇ ਤਾਂ 1984 ਵਿੱਚ ਵੀ ਲਗਾਤਾਰ ਦੂਸਰੀ ਵਾਰ ਇੱਕ ਪਾਰਟੀ ਦੀ ਸਰਕਾਰ ਬਣੀ ਸੀ ਲੇਕਿਨ ਉਸ ਸਮੇਂ  ਦੇ ਹਾਲਾਤ ਤੁਹਾਨੂੰ ਪਤਾ ਹਨ ।  ਕਾਰਨ ਕੀ ਸੀ ਉਹ ਵੀ ਪਤਾ ਹਨ ।  ਲੋਕ ਵੋਟ ਕਿਉਂ  ਪਾਉਣ ਗਏ ਸਨ ਉਹ ਵੀ ਪਤਾ ਹੈ ਅਤੇ ਇਸ ਲਈ ਮੈਂ ਉਸ ਦਾ ਵਰਣਨ ਨਹੀਂ ਕਰਦਾ ਹਾਂ ।  ਲੇਕਿਨ ਇਹ ਗੱਲ ਠੀਕ ਹੈ ਕਿ 1971  ਦੇ ਬਾਅਦ ਦੇਸ਼ ਨੇ ਪਹਿਲੀ ਵਾਰ ਇੱਕ ਸਰਕਾਰ ਨੂੰ pro incumbency ਜਨਾਦੇਸ਼ ਦਿੱਤਾ ।

ਸਾ‍ਥੀਓਇਹ ਜੋ ਪ੍ਰਚੰਡ ਜਨਾਦੇਸ਼ ਭਾਰਤ ਨੇ ਦਿੱਤਾ ਹੈ ਤੁਹਾਨੂੰ ਖੁਸ਼ੀ ਹੋਈ ਕਿ ਨਹੀਂ ਹੋਈਤਾਂ ਇਹ ਜਿੱਤ ਕਿਸ ਦੀ ਹੈਕਿਸ ਦੀ ਜਿੱਤ ਹੈਜਦੋਂ ਮੈਂ ਤੁਹਾਡੇ ਤੋਂ ਇਹ ਜਵਾਬ ਸੁਣਦਾ ਹਾਂਇਤਨਾ ਆਨੰਦ  ਆਉਂਦਾ ਹੈ ਕਿ ਸਚਾਈ ਦੀ ਜਿੱਤ ਹੈ ।  ਇਹ ਹਿੰਦੁਸਤਾਨ  ਦੇ ਲੋਕਤੰਤਰ ਦੀ ਜਿੱਤ ਹੈ ।  ਭਾਰਤ  ਦੇ ਮਨ ਨੂੰ ਤੁਸੀਂ ਜਪਾਨ ਵਿੱਚ ਬੈਠ ਕੇ ਵੀ ਭਲੀਭਾਂਤੀ ਸਮਝ ਸਕਦੇ ਹੋਅਨੁਭਵ ਕਰ ਸਕਦੇ ਹੋਉਨ੍ਹਾਂ  ਦੇ  aspirations ਅਤੇ ਤੁਹਾਡੇ aspirations  ਦਰਮਿਆਨ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਹੈਤਦ ਜਾ ਕੇ ਇਹ ਜਵਾਬ ਤੁਹਾਡੇ ਮੂੰਹ ਤੋਂ ਸੁਣਨ ਦਾ ਅਵਸਰ ਮਿਲਦਾ ਹੈ ਅਤੇ ਤਦ ਮਨ ਨੂੰ ਬਹੁਤ ਤਸੱਲੀ ਹੁੰਦੀ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਹਾਂ

ਕਦੇ – ਕਦੇ ਸਟੇਡੀਅਮ ਵਿੱਚ ਅਸੀਂ ਕ੍ਰਿਕਟ ਮੈਚ ਦੇਖਦੇ ਹਾਂ ਤਾਂ ਬਾਅਦ ਵਿੱਚ ਪਤਾ ਚਲਦਾ ਹੈ ਕਿ ਆਊਟ ਕਿਵੇਂ ਹੋਇਆਬਾਲ ਕਿੱਥੋਂ ਕਿੱਥੇ ਗਈ ਸੀਲੇਕਿਨ ਜੋ ਘਰ ਵਿੱਚ ਟੀਵੀ ਉੱਤੇ ਦੇਖਦਾ ਹੈਦੂਰ ਤੋਂ ਦੇਖਦਾ ਹੈ ਉਸ ਨੂੰ ਤੁਰੰਤ ਪਤਾ ਚਲਦਾ ਹੈ ਕਿ wavelength ਵਿੱਚ ਗੜਬੜ ਹੈ ਇਸ ਲਈ ਆਊਟ ਹੋਇਆ ਹੈ ।  ਅਤੇ ਇਸ ਲਈ ਤੁਸੀਂ ਇਤਨੀ ਦੂਰ ਬੈਠ ਕੇ ਹਿੰਦੁਸਤਾਨ ਨੂੰ ਦੇਖਦੇ ਹੋ ਤਾਂ ਸੱਚ ਪਕੜਨ ਦੀ ਤਾਕਤ ਤੁਹਾਡੀ ਜ਼ਿਆਦਾ ਹੈ ।  ਅਤੇ ਇਸ ਲਈ ਵੀ ਤੁਹਾਡਾ ਇਹ ਜਵਾਬ –  ਸੱਚਾਈ ਦੀ ਜਿੱਤਲੋਕਤੰਤਰ ਦੀ ਜਿੱਤਦੇਸ਼ਵਾਸੀਆਂ ਦੀ ਜਿੱਤ –  ਮੇਰੇ ਲਈ ਇਹ ਜਵਾਬ ਬਹੁਤ ਵੱਡੀ ਅਹਿਮੀਅਤ ਰੱਖਦੇ ਹਨਮੈਨੂੰ ਇੱਕ ਨਵੀਂ ਤਾਕਤ ਦਿੰਦੇ ਹਨਨਵੀਂ ਪ੍ਰੇਰਣਾ ਦਿੰਦੇ ਹਨ ।  ਅਤੇ ਇਸ ਦੇ ਲਈ ਮੈਂ ਤੁਹਾਡਾ ਬਹੁਤ – ਬਹੁਤ ਆਭਾਰੀ ਹਾਂ ।

Democratic values  ਪ੍ਰਤੀ ਸਮਰਪਿਤ ਰਹਿੰਦੇ ਹੋਏ ਆਸਾਂ ਅਤੇ ਆਕਾਂਖਿਆਵਾਂ ਪ੍ਰਤੀ ਵਿਸ਼ਵਾਸ –  ਇਸ ਜਿੱਤ  ਦੇ ਪਿੱਛੇ ਵੀ ਇੱਕ ਕਾਰਨ ਹੈ ।  ਤੁਸੀਂ ਕਲਪਨਾ ਕਰੋ 61 ਕਰੋੜ ਵੋਟਰਸ ਨੇ 40 – 45 ਡਿਗਰੀ temperature ਵਿੱਚ ਆਪਣੇ ਘਰ ਤੋਂ ਕਿਤੇ ਦੂਰ ਜਾ ਕੇ ਵੋਟ ਕੀਤਾ ਹੈ 61 ਕਰੋੜ!  ਜੇਕਰ ਚਾਈਨਾ ਨੂੰ ਛੱਡ ਦਿਓ ਤਾਂ ਦੁਨੀਆ ਦੇ ਕਿਸੇ ਵੀ ਦੇਸ਼ ਦੀ population ਤੋਂ ਜ਼ਿਆਦਾ ਮਤਦਾਤਾ ਹਨ ਇਹ ।  ਅਤੇ ਭਾਰਤ ਵਿੱਚ ਲੋਕਤੰਤਰ ਦੀ ਵਿਸ਼ਾਲਤਾਵਿਆਪਕਤਾ ਉਸ ਦਾ ਵੀ ਅੰਦਾਜ –  10 ਲੱਖ ten lakh polling stations ,  more than forty lakh EVM machine ,  more than six hundred political parties active ਸਨ ਚੋਣ ਵਿੱਚ ਭਾਗੀਦਾਰ ਸਨਅਤੇ more than eight thousand candidates ;  ਕਿੰਨਾ ਵੱਡਾ ਉਤਸਵ ਹੋਵੇਗਾ ਲੋਕਤੰਤਰ ਦਾ!  ਮਾਨਵਤਾ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਲੋਕਤਾਂਤ੍ਰਿਕ ਚੋਣ ਨਹੀਂ ਹੋਈ ਹੈ ਅਤੇ ਹਰ ਭਾਰਤੀ ਨੂੰ ਇਸ ਗੱਲ ਦਾ ਗਰਵ (ਮਾਣ) ਹੋਣਾ ਚਾਹੀਦਾ ਹੈ ।

ਭਵਿੱਖ ਵਿੱਚ ਵੀ ਇਸ ਰਿਕਾਰਡ ਨੂੰ ਅਗਰ ਕੋਈ ਤੋੜੇਗਾ ਇਸ ਰਿਕਾਰਡ ਨੂੰ ਅਗਰ ਕੋਈ ਬਿਹਤਰ ਬਣਾਵੇਗਾ ਤਾਂ ਉਹ ਹੱਕ ਵੀ ਹਿੰਦੁਸਤਾਨ  ਦੇ ਹੱਥ ਵਿੱਚ ਹੀ ਹੈ ।  ਇੱਕ ਪ੍ਰਕਾਰ ਨਾਲ ਇਸ ਦਾ copyright ਭਾਰਤ  ਦੇ ਕੋਲ ਹੈ ।  ਭਾਰਤੀ ਹੋਣ  ਦੇ ਨਾਤੇ ਅਸੀਂ ਸਾਰਿਆਂ ਨੂੰ ਭਾਰਤ  ਦੇ ਸ਼ੁਭਚਿੰਤਕਾਂ ਨੂੰ ਤਾਂ ਇਸ ਉੱਤੇ ਗਰਵ (ਮਾਣ) ਹੈ ਹੀ ਪੂਰੇ ਵਿਸ਼ਵ ਨੂੰ ਵੀ ਇਹ ਪ੍ਰੇਰਿਤ ਕਰਨ ਵਾਲਾ ਹੈ ।  ਇਸ ਨਾਲ ਫਿਰ ਸਾਬਤ ਹੋਇਆ ਹੈ ਕਿ ਲੋਕਤੰਤਰ  ਪ੍ਰਤੀ ਭਾਰਤ  ਦੇ ਸਧਾਰਨ (ਆਮ) ਜਨ ਦੀ ਨਿਸ਼ਠਾ ਅਟੁੱਟ ਹੈ ।  ਸਾਡੀਆਂ ਲੋਕਤਾਂਤ੍ਰਿਕ ਸੰਸਥਾਵਾਂ ਅਤੇ ਲੋਕਤਾਂਤ੍ਰਿਕ ਪ੍ਰਣਾਲੀ ਦੁਨੀਆ ਵਿੱਚ ਮੋਹਰੀ ਹਨ

ਸਾਥੀਓ ਭਾਰਤ ਦੀ ਇਹੀ ਸ਼ਕਤੀ 21ਵੀਂ ਸਦੀ  ਦੇ ਵਿਸ਼ਵ ਨੂੰ ਨਵੀਂ ਉਮੀਦ ਦੇਣ ਵਾਲੀ ਹੈ ।  ਇਹ ਚੋਣਉਸ ਦਾ ਪ੍ਰਭਾਵਸਿਰਫ ਭਾਰਤ ਤੱਕ ਸੀਮਿਤ ਰਹਿਣ ਵਾਲੇ ਨਹੀਂ ਹਨ ਵਿਸ਼ਵ  ਦੇ ਲੋਕਤਾਂਤ੍ਰਿਕ ਮਨ ਨੂੰ ਇਹ ਪ੍ਰੇਰਿਤ ਕਰਨ ਵਾਲੀ ਘਟਨਾ ਹੈ ।  ਨਿਊ ਇੰਡੀਆ ਦੀਆਂ ਆਸਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ‍ ਇਹ ਜਨਾਦੇਸ਼ ਮਿਲਿਆ ਹੈ ।  ਅਤੇ ਇਹ ਆਦੇਸ਼ ਪੂਰੇ ਵਿਸ਼ਵ ਨਾਲ ਸਾਡੇ ਸਬੰਧਾਂ ਨੂੰ ਵੀ ਨਵੀਂ ਊਰਜਾ ਦੇਵੇਗਾ ।  ਹੁਣ ਦੁਨੀਆ ਭਾਰਤ  ਦੇ ਨਾਲ ਜਦੋਂ ਗੱਲ ਕਰੇਗੀ ਤਾਂ ਉਸ ਨੂੰ ਵਿਸ਼ਵਾਸ ਹੈ –  ਹਾਂ ਭਾਈ ਇਹ ਜਨਤਾ – ਜਨਾਰਦਨ ਇਨ੍ਹਾਂ ਨੇ ਸਰਕਾਰ ਨੂੰ ਚੁਣਿਆ ਹੈ ਪੂਰਨ ਬਹੁਮਤ  ਨਾਲ ਚੁਣਿਆ ਹੈ ਅਤੇ ਇਨ੍ਹਾਂ ਨਾਲ ਜੋ ਕੁਝ ਵੀ ਤੈਅ ਕਰਨਗੇ ਇਹ ਅੱਗੇ ਲੈ ਜਾਣਗੇ –  ਵਿਸ਼ਵਾਸ ਆਪਣੇ – ਆਪ ਪੈਦਾ ਹੁੰਦਾ ਹੈ ।

ਅੰਤਰਰਾਸ਼ਟਰੀ ਸਬੰਧਾਂ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਹੋਣਾ ਬਹੁਤ ਬੜੀ ਗੱਲ ਹੁੰਦੀ ਹੈ ਲੇਕਿਨ ਪੂਰਨ ਬਹੁਮਤ ਵਾਲੀ ਸਰਕਾਰ ਵਿੱਚ ਵੀ ਪਹਿਲਾਂ ਤੋਂ ਅਧਿਕ ਜਨਮਤ ਜਦੋਂ ਜੁੜਦਾ ਹੈ ਤਾਂ ਉਹ ਸ਼ਕਤੀ ਤਾਂ ਵਧਦੀ ਹੈ ਲੇਕਿਨ ਉਸ ਤੋਂ ਜਿਆਦਾ ਵਿਸ਼ਵਾਸ ਵਧਦਾ ਹੈ ।

http://164.100.117.97/WriteReadData/userfiles/image/image002UBWO.jpg

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜਪਾਨ ਦੇ ਕੋਬੇ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ।

ਸਬਕਾ ਸਾਥ – ਸਬਕਾ ਵਿਕਾਸ ਅਤੇ ਉਸ ਵਿੱਚ ਲੋਕਾਂ ਨੇ ਅੰਮ੍ਰਿਤ ਮਿਲਾਇਆਸਬਕਾ ਵਿਸ਼ਵਾਸ।  ਇਸ ਮੰਤਰ ਉੱਤੇ ਅਸੀਂ ਚਲ ਰਹੇ ਹਾਂ –  ਉਹ ਭਾਰਤ ਉੱਤੇ ਦੁਨੀਆ  ਦੇ ਵਿਸ਼ਵਾਸ ਨੂੰ ਵੀ ਹੋਰ ਮਜ਼ਬੂਤ ਕਰੇਗਾ ਅਤੇ ਵਿਸ਼ਵ  ਨੂੰ ਭਰੋਸਾ ਦਿਵਾਏਗਾ –  ਇਹੀ ਮੈਂ ਅਨੁਭਵ ਕਰ ਰਿਹਾ ਹਾਂਇਹ ਵਿਸ਼ਵ ਨੂੰ ਭਰੋਸਾ ਦਿਵਾਏਗਾ ।

ਸਾਥੀਓਜਦੋਂ ਦੁਨੀਆ  ਨਾਲ ਭਾਰਤ  ਦੇ ਰਿਸ਼ਤਿਆਂ  ਦੀ ਗੱਲ ਆਉਂਦੀ ਹੈ ਤਾਂ ਜਪਾਨ ਦਾ ਉਸ ਵਿੱਚ ਇੱਕ ਅਹਿਮ ਸਥਾਨ ਹੈ ।  ਇਹ ਰਿਸ਼ਤੇ  ਅੱਜ ਦੇ ਨਹੀਂ ਹਨ ਬਲਕਿ ਸਦੀਆਂ  ਦੇ ਹਨ ।  ਇਨ੍ਹਾਂ  ਦੇ ਮੂਲ ਵਿੱਚ ਆਤਮੀਅਤਾ ਹੈ ਸਦਭਾਵਨਾ ਹੈ ਇੱਕ – ਦੂਸਰੇ ਦੇ ਸੱਭਿਆਚਾਰ ਅਤੇ ਸੱਭਿਅਤਾ ਦੇ ਲਈ ਸਨਮਾਨ ਹੈ ।  ਇਨ੍ਹਾਂ ਰਿਸ਼ਤਿਆਂ  ਦੀ ਇੱਕ ਕੜੀ ਮਹਾਤਮਾ ਗਾਂਧੀ ਜੀ ਨਾਲ ਵੀ ਜੁੜਦੀ ਹੈ ।  ਸੰਜੋਗ ਨਾਲ ਇਹ ਪੂਜਯ ਬਾਪੂ ਦੀ 150ਵੀਂ ਜਨਮ ਜਯੰਤੀ ਦਾ ਵੀ  ਵਰ੍ਹਾ ਹੈ ।  ਗਾਂਧੀ ਜੀ ਦੀ ਇੱਕ ਸਿੱਖਿਆ ਬਚਪਨ ਤੋਂ ਅਸੀਂ ਲੋਕ ਸੁਣਦੇ ਆਏ ਹਾਂ ਸਮਝਦੇ ਆਏ ਹਾਂ ਅਤੇ ਉਹ ਸਿੱਖਿਆ ਸੀ –  ਬੁਰਾ ਨਾ ਦੇਖੋਬੁਰਾ ਨਾ ਸੁਣੋ, ਬੁਰਾ ਨਾ ਕਹੋ ।  ਭਾਰਤ ਦਾ ਬੱਚਾ  – ਬੱਚਾ ਇਸ ਨੂੰ ਭਲੀਭਾਂਤੀ ਜਾਣਦਾ ਹੈ ।  ਲੇਕਿਨ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਜਿਨ੍ਹਾਂ ਤਿੰਨ ਬਾਂਦਰਾਂ ਨੂੰ ਇਸ ਸੰਦੇਸ਼ ਲਈ ਬਾਪੂ ਨੇ ਚੁਣਿਆ –  ਉਨ੍ਹਾਂ ਦਾ ਜਨਮਦਾਤਾ 17ਵੀਂ ਸਦੀ ਦਾ ਜਪਾਨ ਹੈ ।  ਮਿਜਾਰੂ ਕਿਕਾਜਾਰੂ ਅਤੇ ਇਵਾਜਾਰੂ –  ਜਪਾਨ ਦੀ ਧਰੋਹਰ ਹਨ ਜਿਨ੍ਹਾਂ ਨੂੰ ਪੂਜਯ  ਬਾਪੂ ਨੇ ਇੱਕ ਮਹਾਨ ਸਮਾਜਿਕ ਸੰਦੇਸ਼ ਲਈ ਪ੍ਰਤੀਕਾਤਮਕ  ਦੇ ਰੂਪ ਵਿੱਚ ਚੁਣਿਆ ਅਤੇ ਉਸ ਨੂੰ ਪ੍ਰਚਾਰਿਤ ਕੀਤਾ ਪ੍ਰਸਾਰਿਤ ਕੀਤਾ ।

ਸਾ‍ਥੀਓ ਸਾਡੇ ਆਚਾਰ ਵਿਵਹਾਰ ਅਤੇ ਸੰਸਕਾਰ ਦੀ ਇਹ ਕੜੀ ਜਪਾਨ ਵਿੱਚ ਬੁੱਧ ਧਰਮ ਦੇ ਆਉਣ ਤੋਂ ਵੀ ਪਹਿਲਾਂ ਦੀ ਦੱਸੀ ਜਾਂਦੀ ਹੈ ।  ਹੁਣੇ ਅਗਲੇ ਮਹੀਨੇ ਕਯੋਟੋ ਵਿੱਚ ਗਿਯੋਨ ਤਿਉਹਾਰ ਆਉਣ ਵਾਲਾ ਹੈ । ਅਤੇ ਇਸ ਗਿਯੋਨ ਤਿਉਹਾਰ ਵਿੱਚ ਜਿਸ ਰਥ ਦੀ ਵਰਤੋਂ ਹੁੰਦੀ ਹੈਉਸ ਦੀ ਸਜਾਵਟ ਭਾਰਤੀ ਰੇਸ਼ਮ ਦੇ ਧਾਗਿਆਂ ਨਾਲ ਹੁੰਦੀ ਹੈ ।  ਅਤੇ ਇਹ ਪਰੰਪਰਾ ਅੱਜ ਦੀ ਨਹੀਂ ਹੈਅਣਗਿਣਤ ਕਾਲ ਤੋਂ ਚਲੀ ਆ ਰਹੀ ਹੈ । 

ਇਸੇ ਤਰ੍ਹਾਂ ਸ਼ਿਚਿਫੁਕੁਜਿਨ –  Seven Gods of Fortune ,  ਉਨ੍ਹਾਂ Seven Gods ਵਿੱਚੋਂ ਚਾਰ ਦਾ ਸਬੰਧ ਸਿੱਧਾ – ਸਿੱਧਾ ਭਾਰਤ ਨਾਲ ਹੈ ।  ਮਾਂ ਸਰਸਵਤੀ  ਦੇ ਬੇਂਜਾਈਟਿਨਮਾਂ ਲਕਸ਼ਮੀ ਦੀ ਕਿਚਿਜੋਟੇਨ ਭਗਵਾਨ ਕੁਬੇਰ ਦੀ ਵਿਸ਼ਾਮੋਨਅਤੇ ਮਹਾਕਾਲ ਦੀ ਦਾਈਕੋਕੁਤੇਨ ਦੇ ਰੂਪ ਵਿੱਚ ਜਪਾਨ ਵਿੱਚ ਮਾਨਤਾ ਹੈ । 

ਸਾਥੀਓ ,  Fabric printing  ਦੇ ਜੁਸ਼ੋਬੋਰੀ ਆਰਟ ਭਾਰਤ ਅਤੇ ਜਪਾਨ  ਦੇ ਰਿਸ਼ਤਿਆਂ ਦਾ ਇੱਕ ਬਹੁਤ ਪੁਰਾਣਾ ਇੱਕ ਤਰ੍ਹਾਂ ਨਾਲ ਤਾਣਾ – ਬਾਣਾ ਹੈ ਸੂਤਰ ਹੈ ।  ਗੁਜਰਾਤ  ਦੇ ਕੱਛ ਅਤੇ ਜਾਮਨਗਰ ਵਿੱਚ ਸਦੀਆਂ ਤੋਂ ਬਾਂਧਨੀ ਜਿਸ ਨੂੰ ਕਹਿੰਦੇ ਹਨ ਕੋਈ ਬੰਧਾਨੀ ਬੋਲਦੇ ਹਨ ਕੋਈ ਬੰਦਾਨੀ ਬੋਲਦਾ ਹੈ ਉਸ ਦੇ ਕਲਾਕਾਰ ਇਸ ਕਲਾ ਵਿੱਚ ਉਸੇ resist technique ਦੀ ਵਰਤੋਂ ਕਰਦੇ ਹਨ ਜੋ ਇੱਥੇ ਵੀ ਸਦੀਆਂ ਤੋਂ ਇਸਤੇਮਾਲ ਹੁੰਦੀ ਹੈ ।  ਯਾਨੀ ਜਪਾਨ ਵਿੱਚ ਉਸ ਕੰਮ ਨੂੰ ਕਰਨ ਵਾਲੇ ਲੋਕ ਅਤੇ ਕੱਛ ਵਿੱਚ ਜਾਮਨਗਰ ਵਿੱਚ ਕਰਨ ਵਾਲੇ ਤੁਹਾਨੂੰ ਇੰਜ ਹੀ ਲਗੇਗਾ ਤੁਸੀਂ ਜਪਾਨ ਵਿੱਚ ਹੋ ਅਤੇ ਜਪਾਨ ਵਾਲੇ ਉੱਥੇ ਜਾਣਗੇ ਤਾਂ ਲਗੇਗਾ ਗੁਜਰਾਤ ਵਿੱਚ ਹਨ ਇਤਨੀ similarity ਹੈ ।  ਇਤਨਾ ਹੀ ਨਹੀਂ –  ਸਾਡੇ ਬੋਲ-ਚਾਲ ਦੇ ਵੀ ਕੁਝ ਸੂਤਰ ਹਨ ਜੋ ਸਾਨੂੰ ਜੋੜਦੇ ਹਨ ।  ਜਿਸ ਨੂੰ ਭਾਰਤ ਵਿੱਚ ਧਿਆਨ ਕਿਹਾ ਜਾਂਦਾ ਹੈ ਉਸ ਨੂੰ ਜਪਾਨ ਵਿੱਚ Zen ਕਿਹਾ ਜਾਂਦਾ ਹੈ ਅਤੇ ਜਿਸ ਨੂੰ ਭਾਰਤ ਵਿੱਚ ਸੇਵਾ ਕਿਹਾ ਜਾਂਦਾ ਹੈ ਉਸ ਨੂੰ ਜਪਾਨ ਵਿੱਚ ਵੀ ਸੇਵਾ ਹੀ ਕਿਹਾ ਜਾਂਦਾ ਹੈ ।  ਸੇਵਾ ਪਰਮੋ ਧਰਮ:ਯਾਨੀ ਨਿਰ ਸਵਾਰਥ ਸੇਵਾ ਨੂੰ ਭਾਰਤੀ ਦਰਸ਼ਨ ਵਿੱਚ ਸਭ ਤੋਂ ਵੱਡਾ ਧਰਮ ਮੰਨਿਆ ਗਿਆ ਹੈਉੱਥੇ ਹੀ ਜਪਾਨ  ਦੇ ਸਮਾਜ ਨੇ ਇਸ ਨੂੰ ਜੀ  ਕਰਕੇ ਦਿਖਾਇਆ ਹੈ ।

ਸਾਥੀਓਸੁਆਮੀ ਵਿਵੇਕਾਨੰਦ ਗੁਰੂਦੇਵ ਰਵੀਂਦਰਨਾਥ ਟੈਗੋਰਮਹਾਤਮਾ ਗਾਂਧੀ ਨੇਤਾਜੀ ਸੁਭਾਸ਼ ਚੰਦਰ ਬੋਸਜਸਿਟਸ ਰਾਧਾ ਵਿਨੋਦਪਾਲ ਸਮੇਤ ਅਨੇਕ ਭਾਰਤੀਆਂ ਨੇ ਜਪਾਨ ਨਾਲ ਸਾਡੇ ਰਿਸ਼ਤਿਆਂ  ਨੂੰ ਮਜ਼ਬੂਤ ਕੀਤਾ ਹੈ। ਜਪਾਨ ਵਿੱਚ ਵੀ ਭਾਰਤ ਅਤੇ ਭਾਰਤੀਆਂ ਲਈ ਪਿਆਰ ਅਤੇ ਸਨਮਾਨ ਦਾ ਭਾਵ ਰਿਹਾ ਹੈ ।

ਇਸੇ ਦਾ ਪਰਿਣਾਮ ਸੀ ਕਿ ਦੂਸਰੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਬਾਅਦ ਤੋਂ ਹੀ ਭਾਰਤ – ਜਪਾਨ  ਦਰਮਿਆਨ ਰਿਸ਼ਤੇ  ਹੋਰ ਮਜ਼ਬੂਤ ਹੋਣ ਲੱਗੇ ਹਨ ।  ਲਗਭਗ ਦੋ ਦਹਾਕੇ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ  ਅਤੇ ਪ੍ਰਧਾਨ ਮੰਤਰੀ ਯੋਸ਼ਿਰੋ ਮੋਰੀ ਜੀ ਨੇ ਮਿਲ ਕੇ ਸਾਡੇ ਰਿਸ਼ਤਿਆਂ  ਨੂੰ global partnership ਦਾ ਰੂਪ ਦਿੱਤਾ ਸੀ ।

2014 ਵਿੱਚ ਪ੍ਰਧਾਨ ਮੰਤਰੀ ਬਣਨ  ਦੇ ਬਾਅਦ ਮੈਨੂੰ ਮੇਰੇ ਮਿੱਤਰ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮਿਲ ਕੇ ਇਸ ਦੋਸਤੀ  ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ ।  ਅਸੀਂ ਆਪਣੇ diplomatic relationship ਨੂੰ ਰਾਜਧਾਨੀਆਂ ਅਤੇ ਰਾਜਦੂਤਾਂ ਦੇ ਗ਼ੈਰ-ਰਸਮੀ ਦਾਇਰੇ ਤੋਂ ਬਾਹਰ ਕੱਢ ਕੇ ਸਿੱਧੇ ਜਨਤਾ  ਦਰਮਿਆਨ ਲੈ ਗਏ ।  ਪ੍ਰਧਾਨ ਮੰਤਰੀ ਆਬੇ  ਦੇ ਨਾਲ ਮੈਂ ਟੋਕੀਓ  ਦੇ ਇਲਾਵਾ ਕਯੋਟੋਓਸਾਕਾਕੋਬੇ ਯਮਾਨਾਸੀ ਇਨ੍ਹਾਂ ਦੀਆਂ ਯਾਤਰਾਵਾਂ ਵੀ ਕੀਤੀਆਂ ।  ਇੱਥੇ ਕੋਬੇ ਤਾਂ ਮੈਂ ਕਦੇ – ਕਦੇ ਗਲਤੀ ਹੋ ਜਾਂਦੀ ਹੈ ਕਦੇ ਕਹਿੰਦਾ ਹਾਂ ਚਾਰ ਵਾਰ ਕਦੇ ਕਹਿੰਦਾ ਹਾਂ ਪੰਜ ਵਾਰ ਕਦੇ ਕਹਿੰਦਾ ਹਾਂ ਤਿੰਨ ਵਾਰ ਯਾਨੀ ਵਾਰ – ਵਾਰ ਆਇਆ ਹਾਂ ।  ਅਤੇ ਪੀਐੱਮ ਨਹੀਂ ਸੀ ਉੱਦੋਂ ਵੀ ਆਉਂਦਾ ਸੀ ਤੁਹਾਡੇ ਨਾਲ ਬੈਠਦਾ ਸੀ ।  ਪ੍ਰਧਾਨ ਮੰਤਰੀ ਆਬੇ ਜੀ  ਨੇ ਪਿਛਲੇ ਸਾਲ ਯਾਮਾਨਾਸੀ ਵਿੱਚ ਆਪਣੇ ਘਰ ਵਿੱਚ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ ।  ਉਨ੍ਹਾਂ ਦਾ ਇਹ  ਸਪੈਸ਼ਲ gesture ਹਰ ਹਿੰਦੁਸਤਾਨੀ  ਦੇ ਦਿਲ ਨੂੰ ਛੂਹਣ ਵਾਲੀ ਗੱਲ ਸੀ ਵਰਨਾ diplomatic relation ਵਿੱਚ ਇਸ ਪ੍ਰਕਾਰ ਦਾpersonal touch ਬਹੁਤ ਘੱਟ ਹੁੰਦਾ ਹੈ ।

ਦਿੱਲੀ  ਦੇ ਇਲਾਵਾ ਅਹਿਮਦਾਬਾਦ ਅਤੇ ਵਾਰਾਣਸੀ ਪ੍ਰਧਾਨ ਮੰਤਰੀ ਆਬੇ ਜੀ  ਨੂੰ ਮੇਰੇ ਮਿੱਤਰ ਨੂੰ ਲੈ ਜਾਣ ਦਾ ਸੁਭਾਗ ਮੈਨੂੰ ਮਿਲਿਆ ।  ਪ੍ਰਧਾਨ ਮੰਤਰੀ ਆਬੇ ਮੇਰੇ ਸੰਸਦੀ ਖੇਤਰ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਸੱਭਿਆਚਾਰ ਅਤੇ ਅਧਿਆਤਮਿਕ ਨਗਰੀ ਵਿੱਚੋਂ ਇੱਕ –  ਕਾਸ਼ੀ ਵਿੱਚ ਗੰਗਾ ਆਰਤੀ ਵਿੱਚ ਵੀ ਸ਼ਾਮਲ ਹੋਏ ।  ਅਤੇ ਸਿਰਫ ਸ਼ਾਮਲ ਹੋਏ ਨਹੀਂ ਉਨ੍ਹਾਂ ਨੂੰ ਜਦੋਂ ਵੀ ਜਿੱਥੇ ਕੁਝ ਬੋਲਣ ਦਾ ਮੌਕਾ ਆਇਆ ਉਸ ਆਰਤੀ  ਦੇ ਸਮੇਂ ਉਨ੍ਹਾਂ ਨੇ ਜੋ ਅਧਿਆਤਮ ਦੀ ਅਨੁਭੂਤੀ ਕੀਤੀ ਉਸ ਦਾ ਜ਼ਿਕਰ ਕੀਤੇ ਬਿਨਾ ਉਹ ਰਹੇ ਨਹੀਂ ਅੱਜ ਵੀ ਉਸ ਦਾ ਉਲੇਖ ਕਰਦੇ ਹਨ ।  ਉਨ੍ਹਾਂ ਦੀਆਂ ਇਹ ਤਸਵੀਰਾਂ ਵੀ ਹਰ ਭਾਰਤੀ  ਦੇ ਮਨ ਵਿੱਚ ਵਸ ਗਈਆਂ ਹਨ

ਸਾਥੀਓ ਬੀਤੇ ਛੇ ਦਹਾਕਿਆਂ ਤੋਂ ਅਧਿਕ ਸਮੇਂ ਵਿੱਚ ਭਾਰਤ ਦੀ ਵਿਕਾਸ ਯਾਤਰਾ ਵਿੱਚ ਜਪਾਨ ਦੀ ਇੱਕ ਮਹੱਤਵਪੂਰਨ ਭੂਮਿਕਾ ਰਹੀ ਹੈ ।  21ਵੀਂ ਸਦੀ  ਦੇ ਨਿਊ ਇੰਡੀਆ ਵਿੱਚ ਇਹ ਰੋਲ ਹੋਰ ਮਜ਼ਬੂਤ ਹੋਣ ਵਾਲਾ ਹੈ ।  1958 ਵਿੱਚ ਜਪਾਨ ਨੇ ਆਪਣਾ ਪਹਿਲਾ  Yen loan ਭਾਰਤ ਨੂੰ ਹੀ ਪ੍ਰਵਾਨ ਕੀਤਾ ਸੀ 1958 ਵਿੱਚ ।  ਇਸ ਦੇ ਬਾਅਦ ਤੋਂ ਹੀ ਜਪਾਨੀ ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਉਤਮ ਗੁਣਵੱਤਾ ਲਈ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ ।

ਇੱਕ ਸਮਾਂ ਸੀ ਜਦੋਂ ਅਸੀਂ ਕਾਰਾਂ ਬਣਾਉਣ ਵਿੱਚ ਸਹਿਯੋਗ ਕਰ ਰਹੇ ਸਾਂ ਅਤੇ ਅੱਜ ਅਸੀਂ ਬੁਲਟ ਟ੍ਰੇਨ ਬਣਾਉਣ ਵਿੱਚ ਸਹਿਯੋਗ ਕਰ ਰਹੇ ਹਾਂ ।  ਅੱਜ ਪੂਰਬ ਤੋਂ ਪੱਛਮ ਤੱਕ ਉੱਤਰ ਤੋਂ ਦੱਖਣ ਤੱਕ ਭਾਰਤ ਦਾ ਅਜਿਹਾ ਕੋਈ ਭਾਗ ਨਹੀਂ ਹੈ ਜਿੱਥੇ ਜਪਾਨ  ਦੇ projects ਜਾਂ investment ਨੇ ਆਪਣੀ ਛਾਪ ਨਾ ਛੱਡੀ ਹੋਵੇ ।  ਇਸ ਪ੍ਰਕਾਰ ਭਾਰਤ ਦਾ talent ਅਤੇ manpower ਇੱਥੇ ਜਪਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ  ਦੇ ਰਿਹਾ ਹੈ ।

ਸਾਥੀਓ ਨਿਊ‍ ਇੰਡੀਆ ਵਿੱਚ ਸਾਡਾ ਇਹ ਸਹਿਯੋਗ ਹੋਰ ਵਿਆਪਕ ਹੋਣ ਵਾਲਾ ਹੈ। ਅਸੀਂ ਆਉਣ ਵਾਲੇ ਪੰਜ ਸਾਲਾਂ ਵਿੱਚ ਭਾਰਤ ਨੂੰ 5 trillion dollar ਦੀ economy ਬਣਾਉਣ  ਦੇ ਉਦੇਸ਼ ਨਾਲ ਅੱਗੇ ਵਧ ਰਹੇ ਹਾਂ ।  Social sector ਸਾਡੀ ਪਹਿਲ ਹੈ ।  ਇਸ ਦੇ ਨਾਲ – ਨਾਲ infrastructure ਵਿੱਚ ਵਿਆਪਕ investment ,  ਉਸ ਉੱਤੇ ਵੀ ਸਾਡਾ ਬਲ ਹੈ ।  ਵਿਸ਼ੇਸ਼ ਤੌਰ ‘ਤੇ digital infrastructure ਭਾਰਤ ਨੂੰ ਅੱਜ ਪੂਰੀ ਦੁਨੀਆ ਵਿੱਚ ਨਿਵੇਸ਼ ਲਈ ਇੱਕ ਆਕਰਸ਼ਕ ਅਵਸਰ ਦੇ ਰੂਪ ਵਿੱਚ ਸਾਹਮਣੇ ਰੱਖਦਾ ਹੈ ।  ਭਾਰਤ ਵਿੱਚ digital literacy ਅੱਜ ਬਹੁਤ ਤੇਜ਼ੀ ਨਾਲ ਵਧ ਰਹੀ ਹੈ ।  Digital transactions ਰਿਕਾਰਡ ਪੱਧਰ ਉੱਤੇ ਹਨ ।  Innovation ਅਤੇ incubation ਲਈ ਇੱਕ ਬਹੁਤ ਵੱਡਾ infrastructure ਤਿਆਰ ਹੋ ਰਿਹਾ ਹੈ ਇੱਕ ਨਵਾਂ ਮਾਹੌਲ ਅਨੁਭਵ ਹੋ ਰਿਹਾ ਹੈ ।  ਇਸੇ  ਦੇ ਬਲ ਉੱਤੇ ਆਉਣ ਵਾਲੇ ਪੰਜ ਸਾਲਾਂ ਵਿੱਚ 50 ਹਜ਼ਾਰ startups ਦਾ eco system ਭਾਰਤ ਨੂੰ ਬਣਾਉਣ ਦਾ ਟੀਚਾ ਅਸੀਂ ਰੱਖਿਆ ਹੈ ।

ਸਾਥੀਓਅਕਸਰ ਇਹ ਕਿਹਾ ਜਾਂਦਾ ਹੈ ਕਿ Sky is the limit  ਕਿਸੇ ਜ਼ਮਾਨੇ ਵਿੱਚ ਠੀਕ ਸੀਲੇਕਿਨ ਭਾਰਤ ਇਸ ਲਿਮਿਟ ਤੋਂ ਅੱਗੇਅੱਗੇ ਜਾ ਕੇ space ਨੂੰ ਗੰਭੀਰਤਾ ਨਾਲ explore ਕਰ ਰਿਹਾ ਹੈ ।  ਭਾਰਤ ਦੀ 130 ਕਰੋੜ ਜਨਤਾ  ਦੇ ਜੀਵਨ ਨੂੰ ਅਸਾਨ ਅਤੇ ਸੁਰੱਖਿਅਤ ਬਣਾਉਣ ਲਈ ਸਸਤੀ  ਅਤੇ ਪ੍ਰਭਾਵੀ space technology ਹਾਸਲ ਕਰਨਾ ਸਾਡਾ ਉਦੇਸ਼ ਹੈ ।  ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਸਫਲਤਾ  ਦੇ ਨਾਲ ਅੱਗੇ ਵਧ ਸਕ ਰਹੇ ਹਾਂ ।

ਹਾਲ ਵਿੱਚ ਫੌਨੀ cyclone ਸਮੇਤ ਅਨੇਕ ਚੁਣੌਤੀਆਂ ਨੂੰ ਭਾਰਤ ਘੱਟ ਤੋਂ ਘੱਟ ਨੁਕਸਾਨ ਨਾਲ manage ਕਰ ਸਕਿਆ ਅਤੇ ਦੁਨੀਆ ਨੇ ਉਸ ਦੀ ਵੱਡੀ ਸਰਾਹਨਾ ਕੀਤੀਕਿ ਕਿਸ ਪ੍ਰਕਾਰ ਨਾਲ government machinery ,  human resource ,  space technology ,  ਇਨ੍ਹਾਂ ਸਾਰਿਆ ਨੂੰ ਮਿਲਾ ਕੇ ਕਿਵੇਂ perform ਕੀਤਾ ਜਾ ਸਕਦਾ ਹੈਉਹ ਭਾਰਤ ਨੇ ਕਰਕੇ ਦਿਖਾਇਆ ਅਤੇ ਉਹ ਵੀ ਇੱਕ ਪਾਸੇ ਪੂਰਾ ਦੇਸ਼ ਚੋਣ ਦੀ ਆਪੋ-ਧਾਪੀ ਵਿੱਚ ਰੁੱਝਿਆ ਹੋਇਆ ਸੀ ਉੱਦੋਂ ਵੀ ਇਸ ਕੰਮ ਨੂੰ ਉੱਤਮ ਤਰੀਕੇ ਨਾਲ ਪੂਰਾ ਕੀਤਾ ਅਤੇ ਵਿਸ਼ਵਾ ਨੇ ਇਸ ਨੂੰ ਸਰਾਹਿਆ ਹੈ ।  ਅਤੇ ਇਸ ਨਾਲ ਸਾਨੂੰ ਹੌਸਲਾ ਮਿਲ ਰਿਹਾ ਹੈ ।  ਇਹ ਕਾਰਨ ਹੈ ਕਿ ਕੁਝ ਮਹੀਨਿਆਂ ਵਿੱਚ ਹੀ ਅਸੀਂ ਸਾਡੇ ਮੂਨ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਚੰਦ੍ਰਯਾਨ – 2 ਲਾਂਚ ਕਰਨ ਵਾਲੇ ਹਾਂ ।  ਸਾਲ 2022 ਤੱਕ ਆਪਣਾ ਪਹਿਲਾ man mission ,  ਗਗਨਯਾਨ ਭੇਜਣ ਦੀ ਤਿਆਰੀ ਵਿੱਚ ਅਸੀਂ ਹਾਂ ।  ਅਤੇ ਕੋਈ ਹਿੰਦੁਸਤਾਨੀ ਤਿਰੰਗਾ ਝੰਡਾ ਉੱਥੇ ਲਹਿਰਾਏਇਹ ਸੁਪਨਾ ਲੈ ਕੇ ਕੰਮ ਕਰ ਰਹੇ ਹਾਂ

Space ਵਿੱਚ ਸਾਡਾ ਆਪਣਾ ਸਟੇਸ਼ਨ ਹੋਵੇ ਇਸ ਦੇ ਲਈ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ ।  ਇਹ ਜਿਤਨੇ ਵੀ ਕੰਮ ਅਸੀਂ ਕਰ ਰਹੇ ਹਾਂ ਅੱਜ ਹਿੰਦੁਸਤਾਨ ਵਿੱਚ aspirations ਨਾਲ ਭਰਿਆ ਹੋਇਆ ਇੱਕ ਨਿਊੇ ਮਿਡਲ ਕਲਾਸ ਇੱਕ ਬਹੁਤ ਵੱਡੇ ਬਲਕ ਸੁਸਾਇਟੀ ਵਿੱਚ ਜਿਸ ਦੇ ਸੁਪਨੇ ਬਹੁਤ ਹਨ ਜਿਸ ਦੀਆ ਆਕਾਂਖਿਆਵਾਂ ਬਹੁਤ ਹਨ ਜਿਸ ਨੂੰ ਤੇਜ ਗਤੀ ਨਾਲ ਨਤੀਜੇ ਦੀ ਉਡੀਕ ਹੈ ਉਸ ਦੇ ਅਨੁਰੂਪ ਅਸੀਂ ਵਿਕਾਸ  ਦੀਆਂ ਨਵੀਆਂ – ਨਵੀਆਂ ਵਿਧਾਵਾਂ (ਸ਼ੈਲੀਆਂ) ਨੂੰ ਵਿਕਸਿਤ ਕਰ ਰਹੇ ਹਾਂ ।  

ਸਾਥੀਓਅਜਿਹੇ ਸਮੇਂ ਵਿੱਚ ਜਦੋਂ ਪੂਰੀ ਦੁਨੀਆ ਭਾਰਤ ਨੂੰ ਸੰਭਾਵਨਾਵਾਂ  ਦੇ gateway  ਦੇ ਰੂਪ ਵਿੱਚ ਦੇਖ ਰਹੀ ਹੈ ਤਦ ਜਪਾਨ ਨਾਲ ਸਾਡਾ ਤਾਲਮੇਲ ਵੀ ਨਵੀਂ ਉਚਾਈ ਤੈਅ ਕਰਨ ਵਾਲਾ ਹੈ ।  ਮੈਂ ਤਾਂ ਇਹ ਮੰਨਦਾ ਹਾਂ ਕਿ ਜਪਾਨ ਦੀ ਕਾਇਜ਼ਨ ਫਿਲਾਸਫੀ ਭਾਰਤ – ਜਪਾਨ ਸਬੰਧਾਂ ਦੀ ਪ੍ਰਗਤੀ ਉੱਤੇ ਵੀ ਲਾਗੂ ਹੁੰਦੀ ਹੈ ।  ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ ਤਾਂ ਮੈਂ ਮੇਰੇ ਸੀਐੱਮ  ਦੇ ਸਟਾਫ ਨੂੰ ਇੱਕ ਕਾਇਜ਼ਨ ਦੀ ਟ੍ਰੇਨਿੰਗ ਦਿਵਾਉਂਦਾ ਸੀ ਲਗਾਤਾਰ ਕਿਉਂਕਿ ਕਾਇਜ਼ਨ ਦੀ ਪ੍ਰਕਿਰਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਦੇ ਰੁਕਦੀ ਨਹੀਂ ਹੈ ।  ਸਾਡੇ ਸਬੰਧ ਲਗਾਤਾਰ ਵਧਦੇ ਰਹਿਣਗੇਬੁਲੰਦ ਹੁੰਦੇ ਰਹਿਣਗੇ ।

ਸਾਥੀਓਪ੍ਰਧਾਨ ਮੰਤਰੀ  ਦੇ ਰੂਪ ਵਿੱਚ ਇਹ ਮੇਰੀ ਜਪਾਨ ਦੀ ਚੌਥੀ ਯਾਤਰਾ ਹੈ ਪੀਐੱਮ  ਦੇ ਰੂਪ ਵਿੱਚ ।  ਸਾਰੀਆਂ ਯਾਤਰਾਵਾਂ ਵਿੱਚ ਮੈਂ ਜਪਾਨ ਵਿੱਚ ਭਾਰਤ ਪ੍ਰਤੀ ਇੱਕ ਆਤਮੀਅਤਾ (ਆਪਣਾਪਣ)ਇੱਕ ਆਪਣਾਪਨ ਅਨੁਭਵ ਕੀਤਾ ਹੈ ।  ਆਪਣੀ ਸੱਭਿਅਤਾ ਅਤੇ ਆਪਣੀਆਂ ਕਦਰਾਂ-ਕੀਮਤਾਂ ਉੱਤੇ ਗਰਵ (ਮਾਣ) ਕਰਨਾ ,  talent ਅਤੇ technology ਨੂੰ ਰਾਸ਼ਟਰ ਨਿਰਮਾਣਦਾ ਹਿੱਸਾ ਬਣਾਉਣਾ ਅਤੇ tradition  ਦੇ ਦਾਇਰੇ ਵਿੱਚ ਬਣਾਉਣਾਇਹ ਮੈਂ ਜਪਾਨ ਵਿੱਚ ਪ੍ਰਤੱਖ ਅਨੁਭਵ ਕੀਤਾ ਹੈ ।  ਅਤੇ ਅਜਿਹਾ ਮਹਿਸੂਸ ਕਰਨ ਵਾਲਾ ਮੈਂ ਇਕੱਲਾ ਵਿਅਕਤੀ ਨਹੀਂ ਹਾਂ ।

ਸੁਆਮੀ ਵਿਵੇਕਾਨੰਦ ਜੀ  ਨੇ ਵੀ ਇੱਕ ਸਦੀ ਪਹਿਲਾਂ ਜਦੋਂ ਜਪਾਨ ਦੀ ਯਾਤਰਾ ਕੀਤੀ ਸੀ ਤਾਂ ਉਹ ਵੀ ਇੱਥੋਂ ਦੀ ਸੱਭਿਅਤਾਜਨਤਾ  ਦੇ ਸਮਰਪਣ ਅਤੇ work ethic ਤੋਂ ਬਹੁਤ ਪ੍ਰਭਾਵਿਤ ਹੋਏ ਸਨ ।  ਉੱਦੋਂ ਸੁਆਮੀ ਵਿਵੇਕਾਨੰਦ ਜੀ  ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਹਰ ਭਾਰਤੀ ਨੂੰ ਜਪਾਨ ਦੀ ਯਾਤਰਾ ਕਰਨੀ ਚਾਹੀਦੀ ਹੈ ਲੇਕਿਨ ਉਸ ਸਮੇਂ ਜਰਾ ਜਨਸੰਖਿਆ ਘੱਟ ਸੀ ।  ਹੁਣ ਇਹ ਤਾਂ ਸੰਭਵ ਨਹੀਂ ਹੋ ਸਕੇਗਾਦੇਸ਼  ਦੇ 30 ਕਰੋੜ ਲੋਕ…….. ਖੈਰ!  ਅਸੀਂ ਵੀ ਮੰਨਦੇ ਹਾਂ ਲੇਕਿਨ 130 ਕਰੋੜ ਭਾਰਤੀਆਂ  ਦੇ ਪ੍ਰਤੀਨਿਧੀ ਤੁਸੀਂ ਸਭ ਇੱਥੇ ਹੋ ।  ਤੁਸੀਂ ਜਪਾਨ ਦੀਆਂ ਗੱਲਾਂ ਨੂੰ ਇੱਥੋਂ  ਦੇ work culture ਨੂੰ ,  work ethic  ਨੂੰ ਇੱਥੋਂ  ਦੇ talent ਨੂੰ ਇੱਥੋਂ  ਦੀ tradition ਨੂੰ ਇੱਥੋਂ ਦੀ technology ਨੂੰ ਭਾਰਤ ਪਹੁੰਚਾਉਂਦੇ ਰਹੋ ਅਤੇ ਭਾਰਤ ਦੀਆਂ ਗੱਲਾਂ ਇੱਥੋਂ  ਦੇ ਜਨ- ਸਧਾਰਨ ਨੂੰ ਸੁਣਾਉਂਦੇ ਰਹੋ ।  ਇਹੀ ਪੁਲ਼ ਸਾਨੂੰ ਨਵੀਂ ਸ਼ਕਤੀ ਦਿੰਦਾ ਹੈਨਿੱਤ ਨੂਤਨ (ਨਵੀਂ) ਵਿਵਸਥਾ ਵਿੱਚ ਪਰਿਵਰਤਿਤ ਕਰਦਾ (ਬਦਲਦਾ) ਹੈ ਸਬੰਧਾਂ ਨੂੰ ਪ੍ਰਾਣਵਾਨ ਬਣਾਉਂਦਾ ਹੈ ।  ਇਹ rituals ਨਹੀਂ ਹਨ ਇੱਕ ਜੀਵੰਤ ਵਿਵਸਥਾ ਹੈ ।  ਅਤੇ ਜੀਵੰਤ ਵਿਵਸਥਾ ਜਨ- ਸਧਾਰਨ ਦੇ ਜੁੜਨ ਨਾਲ ਬਣਦੀ ਹੈ ।

ਅੰਤ ਵਿੱਚ ਮੈਂ ਮੇਰੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜਪਾਨ ਵਾਸੀਆਂ ਦਾ ਭਾਰਤ ਵਾਸੀਆਂ ਦਾ ਅਤੇ ਆਪਣੇ ਸਾਰੇ ਜਪਾਨੀ ਭੈਣਾਂ – ਭਾਈਆਂ ਲਈ ਮੈਂ ਕਾਮਨਾ ਕਰਦਾ ਹਾਂ ਨਵੇਂ ਰੇਵਾ ਐਰਾ –  ਰੇਵਾ – ਯੁੱਗ ।  ਮੈਂ ਤੁਹਾਡੇ ਸਭ  ਦੇ ਜੀਵਨ ਇਸ ਯੁੱਗ  ਦੇ ਨਾਮ  ਦੇ ਅਨੁਰੂਪ ਸੁੰਦਰ ਹਾਰਮਨੀ ਹਮੇਸ਼ਾ ਰਹੇ ।  ਜਪਾਨ ਵਿੱਚ –  ਵਿਸ਼ੇਸ਼ ਰੂਪ ਤੋਂ ਕੋਬੇ ਵਿੱਚ ਹਰ ਵਾਰ ਤੁਸੀਂ ਜਿਸ ਆਤਮੀਅਤਾ (ਆਪਣੇਪਣ) ਨਾਲ ਮੇਰਾ ਸੁਆਗਤਸਤਿਕਾਰ ਅਤੇ ਸਨਮਾਨ ਕੀਤਾ  ਹੈ, ਉਸ ਦੇ ਲਈ ਮੈਂ ਹਿਰਦਾ ਤੋਂ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ ।

ਸ਼ਾਇਦ ਤੁਹਾਨੂੰ ਪਤਾ ਚਲਿਆ ਹੋਵੇਗਾ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਸੀ ਅਤੇ ਭਾਰਤ ਸਰਕਾਰ ਯੋਗ ਦੇ ਪ੍ਰਚਾਰਪ੍ਰਸਾਰ ਅਤੇ ਵਿਕਾਸ – ਵਿਸਤਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵਿਅਕਤੀਆਂ ਨੂੰ ਹਿੰਦੁਸਤਾਨ ਵਿੱਚ ਵੀ ਅਤੇ ਹਿੰਦੁ‍ਸਤਾਨ ਦੇ ਬਾਹਰ ਵੀ ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ ਉਨ੍ਹਾਂ ਨੂੰ ਇਨਾਮ ਦਿੰਦੀ ਹੈ ।  ਤੁਹਾਨੂੰ ਪਤਾ ਚਲਿਆ ਹੋਵੇਗਾ ਇਸ ਵਾਰ ਜਪਾਨ ਵਿੱਚ ਯੋਗ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਭਾਰਤ ਸਰਕਾਰ ਨੇ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ ।  ਜੋ ਬਹੁਤ ਬੜੇ ਗਰਵ (ਮਾਣ) ਦੀ ਗੱਲ ਹੈ ।  ਯਾਨੀ ਅਸੀਂ ਹਰ ਪ੍ਰਕਾਰ ਨਾਲ ਜੁੜ ਚੁੱਕੇ ਹਾਂ ।

ਇਸ ਗੌਰਵ ਨਾਲ ਫਿਰ ਇੱਕ ਵਾਰ ਤੁਹਾਡੇ ਸਭ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ ।  ਤੁਹਾਡਾ ਅਸ਼ੀਰਵਾਦ  ਪ੍ਰਾਪਤ  ਕਰਨ ਦਾ ਅਵਸਰ ਮਿਲਿਆ ।  ਮੈਂ ਤੁਹਾਡਾ ਹਿਰਦੇ ਤੋਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ ।

ਧੰਨਵਾਦ ।

*****

ਅਤੁਲ ਕੁਮਾਰ  ਤਿਵਾਰੀ / ਸ਼ਾਹਬਾਜ ਹਸੀਬੀ / ਬਾਲਮੀਕੀ ਮਹਤੋ/ਨਿਰਮਲ ਸ਼ਰਮਾ