Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

30.07.2017 ਨੂੰ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ‘ਤੇ ਪ੍ਰਧਾਨ ਮੰਤਰੀ ਦੇ ‘ ਮਨ ਕੀ ਬਾਤ ‘ ਪ੍ਰੋਗਰਾਮ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ! ਮਨੁੱਖ ਦਾ ਮਨ ਹੀ ਅਜਿਹਾ ਹੈ ਕਿ ਵਰਖਾ ਰੁੱਤ ਮਨ ਲਈ ਬਹੁਤ ਲੁਭਾਵਣਾ ਸਮਾਂ ਹੁੰਦਾ ਹੈ। ਪਸ਼ੂ, ਪੰਛੀ, ਬੂਟੇ, ਕੁਦਰਤ – ਹਰ ਕੋਈ ਵਰਖਾ ਦੇ ਆਉਣ ਉੱਤੇ ਪ੍ਰਸੰਨ ਹੋ ਜਾਂਦੇ ਹਨ ਪਰ ਕਦੇ – ਕਦੇ ਵਰਖਾ ਜਦੋਂ ਵਿਕਰਾਲ ਰੂਪ ਲੈਂਦੀ ਹੈ, ਉਦੋਂ ਪਤਾ ਲੱਗਦਾ ਹੈ ਕਿ ਪਾਣੀ ਵਿੱਚ ਵਿਨਾਸ਼ ਕਰਨ ਦੀ ਕਿੰਨੀ ਵੱਡੀ ਤਾਕ਼ਤ ਹੁੰਦੀ ਹੈ । ਕੁਦਰਤ ਸਾਨੂੰ ਜੀਵਨ ਦਿੰਦੀ ਹੈ, ਸਾਨੂੰ ਪਾਲਦੀ ਹੈ, ਲੇਕਿਨ ਕਦੇ – ਕਦੇ ਹੜ੍ਹ ਤੇ ਭੁਚਾਲ ਵਰਗੀਆਂ ਕੁਦਰਤੀ ਆਫਤਾਂ, ਉਸ ਦਾ ਭਿਆਨਕ ਸਰੂਪ ਬਹੁਤ ਤਬਾਹੀ ਲਿਆ ਦਿੰਦਾ ਹੈ। ਬਦਲਦੇ ਹੋਏ ਮੌਸਮ – ਚੱਕਰ ਅਤੇ ਵਾਤਾਵਰਣ ਵਿੱਚ ਜੋ ਤਬਦੀਲੀ ਆ ਰਹੀ ਹੈ , ਉਸ ਦਾ ਬਹੁਤ ਹੀ Negative Impact ਵੀ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਕੁਝ ਹਿੱਸਿਆਂ ਵਿੱਚ ਖਾਸ ਤੌਰ ‘ਤੇ ਅਸਮ , North-East, ਗੁਜਰਾਤ, ਰਾਜਸਥਾਨ , ਬੰਗਾਲ ਦੇ ਕੁਝ ਹਿੱਸਿਆਂ ਨੂੰ ਭਾਰੀ ਵਰਖਾ ਕਾਰਨ ਕੁਦਰਤੀ ਆਫਤ ਸਹਿਣੀ ਪਈ ਹੈ। ਹੜ੍ਹ ਪ੍ਰਭਾਵਿਤ ਖੇਤਰ੍ਹਾਂ ਦੀ ਪੂਰੀ ਮੌਨੀਟਰਿੰਗ ਹੋ ਰਹੀ ਹੈ। ਵਿਆਪਕ ਪੱਧਰ ਉੱਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ, ਜਿੱਥੇ ਹੋ ਸਕੇ , ਉੱਥੇ ਮੰਤਰੀ ਮੰਡਲ ਦੇ ਮੇਰੇ ਸਾਥੀ ਵੀ ਪਹੁੰਚ ਰਹੇ ਹਨ ਰਾਜ ਸਰਕਾਰਾਂ ਵੀ ਆਪਣੇ-ਆਪਣੇ ਤਰੀਕੇ ਨਾਲ ਹੜ੍ਹ ਪੀੜਤਾਂ ਨੂੰ ਮਦਦ ਪਹੁੰਚਾਉਣ ਲਈ ਲਗਦੀ ਵਾਹ ਕੋਸ਼ਿਸ਼ ਕਰ ਰਹੀਆਂ ਹਨ। ਸਮਾਜਿਕ ਸੰਗਠਨ ਵੀ , ਸੱਭਿਆਚਾਰਕ ਸੰਗਠਨ ਵੀ , ਸੇਵਾ – ਭਾਵ ਨਾਲ ਕੰਮ ਕਰਨ ਵਾਲੇ ਨਾਗਰਿਕ ਵੀ ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਮਦਦ ਪਹੁੰਚਾਉਣ ਲਈ ਲਗਦੀ ਵਾਹ ਕੋਸ਼ਿਸ਼ ਕਰ ਰਹੇ ਹਨ। ਭਾਰਤ ਸਰਕਾਰ ਵੱਲੋਂ , ਫੌਜ ਦੇ ਜਵਾਨ ਹੋਣ, ਹਵਾਈ ਫੌਜ ਦੇ ਜਵਾਨ ਹੋਣ , NDRF ਦੇ ਲੋਕ ਹੋਣ , ਪੈਰਾ ਮਿਲਟਰੀ ਹੋਵੇ, ਹਰ ਕੋਈ ਅਜਹੇ ਸਮੇਂ ਪੀੜਤਾਂ ਦੀ ਸੇਵਾ ਕਰਨ ਵਿੱਚ ਜੀ-ਜਾਨ ਨਾਲ ਜੁੱਟ ਜਾਂਦੇ ਹਨ। ਹੜ੍ਹ ਨਾਲ ਜਨਜੀਵਨ ਕਾਫ਼ੀ ਅਸਤ-ਵਿਅਸਤ ਹੋ ਜਾਂਦਾ ਹੈ। ਫਸਲਾਂ , ਪਸ਼ੂਧਨ, Infrastructure, Roads, Electricity, Communication Links ਸਭ ਕੁਝ ਪ੍ਰਭਾਵਤਿ ਹੁੰਦਾ ਹੈ। ਖਾਸ ਕਰਕੇ ਸਾਡੇ ਕਸਾਨ ਭਰਾਵਾਂ ਨੂੰ, ਫ਼ਸਲਾਂ ਨੂੰ , ਖੇਤਾਂ ਨੂੰ ਜੋ ਨੁਕਸਾਨ ਹੁੰਦਾ ਹੈ ਤਾਂ ਇਨ੍ਹੀ ਦਿਨੀਂ ਤਾਂ ਅਸੀਂ Insurance ਕੰਪਨੀਆਂ ਨੂੰ ਅਤੇ ਵਿਸ਼ੇਸ਼ ਤੌਰ ‘ਤੇ Crop Insurance ਕੰਪਨੀਆਂ ਨੂੰ ਵੀ Protective ਹੋਣ ਲਈ ਯੋਜਨਾ ਬਣਾਈ ਹੈ ਤਾਂਕ ਕਿ ਸਾਨਾਂ ਦੇ Claim Settlement ਤੁਰੰਤ ਹੋ ਸਕਣ ਅਤੇ ਹੜ੍ਹ ਦੀ ਪਰਸਿਥਤੀ ਨਾਲ ਨਿੱਬੜਣ ਲਈ 24×7 control room helpline number 1078 ਲਗਾਤਾਰ ਕੰਮ ਕਰ ਰਿਹਾ ਹੈ। ਲੋਕ ਆਪਣੀਆਂ ਮੁਸ਼ਕਿ ਲਾਂ ਦੱਸਦੇ ਵੀ ਹਨ। ਵਰਖਾ ਰੁੱਤ ਤੋਂ ਪਹਿਲਾਂ ਜ਼ਿਆਦਾਤਰ ਥਾਵਾਂ ਉੱਤੇ mockdrilll ਕਰਕੇ ਪੂਰੇ ਸਰਕਾਰੀ ਤੰਤਰ ਨੂੰ ਤਆਿਰ ਕੀਤਾ ਗਿਆ।

NDRF ਦੀਆਂ ਟੀਮਾਂ ਲਗਾਈਆਂ ਗਈਆਂ । ਥਾਂ-ਥਾਂ ਉੱਤੇ ਆਪਦਾ ਦਾ ਸਾਥੀ ਬਣਾਉਣਾ ਅਤੇ ਆਪਦਾ – ਮਿੱਤਰ ਦੇ do’s & don’ts ਦੀ Training ਕਰਨਾ, volunteers ਤੈਅ ਕਰਨੇ, ਇੱਕ ਵਿਅਕਤੀ – ਸੰਗਠਨ ਖੜ੍ਹਾ ਕਰਕੇ ਅਜਿਹੇ ਹਾਲਾਤ ਵਿੱਚ ਕੰਮ ਕਰਨਾ, ਇਨ੍ਹਾਂ ਦਿਨਾਂ ਵਿੱਚ ਮੌਸਮ ਦਾ ਜੋ ਪੂਰਵ ਅਨੁਮਾਨ ਮਿਲਦਾ ਹੈ, ਹੁਣ technology ਇੰਨੀ ਅੱਗੇ ਵਧੀ ਹੈ , space science ਦੀ ਵੀ ਵੱਡੀ ਭੂਮਿਕਾ ਹੈ, ਉਸ ਦੇ ਕਾਰਣ ਕਾਫੀ ਹੱਦ ਤੱਕ ਅਨੁਮਾਨ ਠੀਕ ਨਿਕਲਦੇ ਹਨ। ਹੌਲੀ – ਹੌਲੀ ਅਸੀਂ ਵੀ ਸੁਭਾਅ ਬਣਾਈਏ ਕਿ ਮੌਸਮ ਦੇ ਪੂਰਵ ਅਨੁਮਾਨ ਮੁਤਾਬਕ ਆਪਣੇ ਕੰਮਾਂਕਾਰਾਂ ਦੀ ਵੀ ਰਚਨਾ ਕਰ ਸਕਦੇ ਹਾਂ ਤਾਂ ਅਸੀਂ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ।

ਜਦੋਂ ਵੀ ਮੈਂ ‘ਮਨ ਕੀ ਬਾਤ’ ਲਈ ਤਆਿਰੀ ਕਰਦਾ ਹਾਂ ਤਾਂ ਮੈਂ ਵੇਖਦਾ ਹਾਂ ਮੇਰੇ ਤੋਂ ਜ਼ਆਿਦਾ ਦੇਸ਼ ਦੇ ਨਾਗਰਿਕ ਤਿਆਰੀ ਕਰਦੇ ਹਨ। ਇਸ ਵਾਰ ਤਾਂ GST ਨੂੰ ਲੈ ਕੇ ਇੰਨੀਆਂ ਚਿੱਠੀਆਂ ਆਈਆਂ ਹਨ , ਇੰਨੇ ਸਾਰੇ Phone Call ਆਏ ਹਨ ਅਤੇ ਅਜੇ ਵੀ ਲੋਕ GST ਦੇ ਸੰਬੰਧ ਵਿੱਚ ਖੁਸ਼ੀ ਦਾ ਇਜ਼ਹਾਰ ਕਰਦੇ ਹਨ , ਜਿਗਿਆਸਾ ਵੀ ਵਿਅਕਤ ਕਰਦੇ ਹਨ। ਇੱਕ Phone Call ਮੈਂ ਤੁਹਾਨੂੰ ਵੀ ਸੁਣਾਉਂਦਾ ਹਾਂ : –

“ਨਮਸਕਾਰ, ਪ੍ਰਧਾਨ ਮੰਤਰੀ ਜੀ, ਮੈਂ ਗੁੜਗਾਂਵ ਤੋਂ ਨੀਤੂ ਗਰਗ ਬੋਲ ਰਹੀ ਹਾਂ। ਮੈਂ ਤੁਹਾਡੀ Chartered Accountants Day ਦੀ Speech ਸੁਣੀ ਅਤੇ ਬਹੁਤ ਪ੍ਰਭਾਵਤਿ ਹੋਈ। ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਪਿਛਲੇ ਮਹੀਨੇ ਅੱਜ ਦੀ ਹੀ ਤਾਰੀਖ਼ ਨੂੰ Foods and Services Tax – GST ਦੀ ਸ਼ੁਰੂਆਤ ਹੋਈ। ਕੀ ਤੁਸੀਂ ਦੱਸ ਸਕਦੇ ਹੋ ਕਿ ਜਿਵੇਂ ਸਰਕਾਰ ਨੇ expect ਕੀਤਾ ਸੀ , ਉਵੇਂ ਦੇ ਹੀ ਨਤੀਜੇ ਇੱਕ ਮਹੀਨੇ ਬਾਅਦ ਆ ਰਹੇ ਹਨ ਜਾਂ ਨਹੀਂ? ਮੈਂ ਇਸ ਦੇ ਬਾਰੇ ਵਿੱਚ ਤੁਹਾਡੇ ਵਿਚਾਰ ਸੁਣਨਾ ਚਾਹਾਂਗੀ, ਧੰਨਵਾਦ।”

GST ਦੇ ਲਾਗੂ ਹੋਏ ਕ਼ਰੀਬ ਇੱਕ ਮਹੀਨਾ ਹੋਇਆ ਹੈ ਅਤੇ ਇਸ ਦੇ ਫ਼ਾਇਦੇ ਦਿਸਣ ਲੱਗ ਪਏ ਹਨ ਅਤੇ ਮੈਨੂੰ ਬਹੁਤ ਸੰਤੋਖ ਹੁੰਦਾ ਹੈ , ਖੁਸ਼ੀ ਹੁੰਦੀ ਹੈ , ਜਦੋਂ ਕੋਈ ਗਰੀਬ ਮੈਨੂੰ ਖ਼ਤ ਲਿਖ ਕੇ ਕਹਿੰਦਾ ਹੈ ਕਿ GST ਦੇ ਕਾਰਨ ਇੱਕ ਗਰੀਬ ਦੀ ਜ਼ਰੂਰਤ ਦੀਆਂ ਚੀਜ਼ਾਂ ਵਿੱਚ ਕਿਵੇਂ ਮੁੱਲ ਘੱਟ ਹੋਏ ਹਨ , ਚੀਜਾਂ ਕਵੇਂ ਸਸਤੀਆਂ ਹੋਈਆਂ ਹਨ। ਜੇਕਰ North-East, ਦੂਰ- ਬਹੁਤ ਦੂਰ ਪਹਾੜਾਂ ਵਿੱਚੋਂ , ਜੰਗਲਾਂ ਵਿੱਚ ਰਹਿਣ ਵਾਲਾ ਕੋਈ ਵਅਿਕਤੀ ਖ਼ਤ ਲਿਖਦਾ ਹੈ ਕਿ ਸ਼ੁਰੂ ਵਿੱਚ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੈ ਪਰ ਹੁਣ ਜਦੋਂ ਮੈਂ ਉਸ ਵਿੱਚੋਂ ਸਿੱਖਣ – ਸਮਝਣ ਲੱਗਾ ਹਾਂ ਤਾਂ ਮੈਨੂੰ ਲੱਗਦਾ ਹੈ , ਕੰਮ ਪਹਿਲਾਂ ਨਾਲੋਂ ਵੀ ਜਿਆਦਾ ਸੌਖਾ ਹੋ ਗਿਆ ਹੈ। ਵਪਾਰ ਸੌਖਾ ਹੋ ਗਿਆ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਗਾਹਕਾਂ ਦਾ ਵਪਾਰੀਆਂ ਦੇ ਪ੍ਰਤੀ ਭਰੋਸਾ ਵਧਣ ਲੱਗਾ ਹੈ। ਹੁਣੇ ਮੈਂ ਵੇਖ ਰਿਹਾ ਸੀ ਕਿ transport and logistics sector ਉੱਤੇ ਕਵੇਂ GST ਦਾ impact ਪਿਆ ਹੈ। ਕਵੇਂ ਹੁਣ ਟਰੱਕਾਂ ਦੀ ਆਵਾਜਾਈ ਵਧੀ ਹੈ ! ਦੂਰੀ ਤੈਅ ਕਰਨ ਵਿੱਚ ਸਮਾਂ ਕਵੇਂ ਘੱਟ ਹੋ ਰਿਹਾ ਹੈ ! highways clutter free ਹੋਏ ਹਨ। ਟਰੱਕਾਂ ਦੀ ਰਫ਼ਤਾਰ ਵਧਣ ਦੇ ਕਾਰਨ Pollution ਵੀ ਘੱਟ ਹੋਇਆ ਹੈ। ਸਾਮਾਨ ਵੀ ਬਹੁਤ ਜਲਦੀ ਪਹੁੰਚ ਰਿਹਾ ਹੈ।

ਇਹ ਸਹੂਲਤ ਤਾਂ ਹੈ ਹੀ ਪਰ ਨਾਲ-ਨਾਲ ਆਰਥਕ ਰਫ਼ਤਾਰ ਨੂੰ ਵੀ ਇਸ ਤੋਂ ਬਲ ਮਿਲਦਾ ਹੈ। ਪਹਿਲਾਂ ਵੱਖ-ਵੱਖ Tax structure ਹੋਣ ਦੇ ਕਾਰਨ ਟਰਾਂਸਪੋਰਟ ਅਤੇ ਲੌਜਿਸਟਿਕਸ ਸੈਕਟਰ ਦੇ ਜ਼ਿਆਦਾਤਰ ਰਿਸੋਰਸਿਜ਼, ਪੇਪਰ ਵਰਕ ਮੇਨਟੇਨ ਕਰਨ ਵਿੱਚ ਲੱਗਦੇ ਸਨ ਅਤੇ ਉਨ੍ਹਾਂ ਨੂੰ ਹਰ ਸਟੇਟ ਦੇ ਅੰਦਰ ਆਪਣੇ ਨਵੇਂ-ਨਵੇਂ ਵੇਅਰ ਹਾਊਸ ਬਨਾਉਣੇ ਪੈਂਦੇ ਸਨ। ਜੀ. ਐੱਸ. ਟੀ. ਜਿਸ ਨੂੰ ਮੈਂ ਗੁਡ ਐਂਡ ਸਿੰਪਲ ਟੈਕਸ ਕਹਿੰਦਾ ਹਾਂ, ਸਚਮੁੱਚ ਉਸ ਨੇ ਸਾਡੀ ਮਾਲੀ ਹਾਲਤ ’ਤੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਪੈਦਾ ਕੀਤਾ ਹੈ, ਜਿਸ ਤੇਜ਼ੀ ਨਾਲ ਹੋਇਆ ਹੈ, ਜਿਸ ਤੇਜ਼ੀ ਨਾਲ ਮਾਈਗ੍ਰੇਸ਼ਨ ਹੋਇਆ ਹੈ, ਨਵੇਂ ਰਜਿਸਟ੍ਰੇਸ਼ਨ ਹੋਏ ਹਨ, ਇਸ ਨੇ ਪੂਰੇ ਦੇਸ਼ ਵਿੱਚ ਇੱਕ ਨਵਾਂ ਭਰੋਸਾ ਪੈਦਾ ਕੀਤਾ ਹੈ ਅਤੇ ਕਦੇ ਨਾ ਕਦੇ ਅਰਥ ਵਿਵਸਥਾ ਦੇ ਮਾਹਿਰ, ਮੈਨੇਜਮੈਂਟ ਦੇ ਮਾਹਿਰ, ਟੈਕਨਾਲੋਜੀ ਦੇ ਮਾਹਿਰ ਭਾਰਤ ਦੇ ਜੀ. ਐੱਸ. ਟੀ. ਦੇ ਤਜ਼ਰਬੇ ਨੂੰ ਸੰਸਾਰ ਦੇ ਸਾਹਮਣੇ ਇੱਕ ਮਾਡਲ ਦੇ ਰੂਪ ਵਿੱਚ ਰਿਸਰਚ ਕਰਕੇ ਜ਼ਰੂਰ ਲਿਖਣਗੇ। ਦੁਨੀਆਂ ਦੀਆਂ ਕਈ ਯੂਨੀਵਰਸਿਟੀਆਂ ਲਈ ਇੱਕ ਕੇਸ ਸਟੱਡੀ ਬਣੇਗਾ, ਕਿਉਂਕਿ ਏਨੇ ਵੱਡੇ ਪੈਮਾਨੇ ’ਤੇ ਏਨੀ ਵੱਡੀ ਤਬਦੀਲੀ ਅਤੇ ਏਨੇ ਕਰੋੜ ਲੋਕਾਂ ਦੀ ਸ਼ਮੂਲੀਅਤ ਨਾਲ ਏਨੇ ਵਿਸ਼ਾਲ ਦੇਸ਼ ਵਿੱਚ ਉਸ ਨੂੰ ਲਾਗੂ ਕਰਨਾ ਅਤੇ ਕਾਮਯਾਬੀ ਨਾਲ ਅੱਗੇ ਵਧਣਾ ਇਹ ਆਪਣੇ ਆਪ ਵਿੱਚ ਸਫਲਤਾ ਦੀ ਇੱਕ ਬਹੁਤ ਵੱਡੀ ਉਚਾਈ ਹੈ। ਵਿਸ਼ਵ ਜ਼ਰੂਰ ਇਸ ’ਤੇ ਅਧਿਐੱਨ ਕਰੇਗਾ ਅਤੇ ਜੀ. ਐੱਸ. ਟੀ. ਲਾਗੂ ਕੀਤਾ ਗਿਆ ਹੈ। ਸਾਰੇ ਰਾਜਾਂ ਦੀ ਉਸ ਵਿੱਚ ਹਿੱਸੇਦਾਰੀ ਹੈ ਅਤੇ ਸਾਰੇ ਰਾਜਾਂ ਦੀ ਜ਼ਿੰਮੇਵਾਰੀ ਵੀ ਹੈ। ਸਾਰੇ ਫੈਸਲੇ ਰਾਜਾਂ ਅਤੇ ਕੇਂਦਰ ਨੇ ਮਿਲ ਕੇ ਸਰਵਸੰਮਤੀ ਨਾਲ ਲਏ ਹਨ ਅਤੇ ਉਸੇ ਦਾ ਨਤੀਜਾ ਹੈ ਕਿ ਹਰ ਸਰਕਾਰ ਦੀ ਇੱਕ ਹੀ ਪਹਿਲ ਰਹੀ ਕਿ ਜੀ. ਐੱਸ. ਟੀ. ਦੇ ਕਾਰਣ ਗਰੀਬ ਦੀ ਥਾਲੀ ’ਤੇ ਕੋਈ ਬੋਝ ਨਾ ਪਏ ਅਤੇ GST App ਉੱਤੇ ਤੁਸੀਂ ਸੌਖਿਆਂ ਹੀ ਜਾਣ ਸਕਦੇ ਹੋ ਕਿ ਜੀ. ਐੱਸ. ਟੀ. ਤੋਂ ਪਹਿਲਾਂ ਜਿਸ ਚੀਜ਼ ਦਾ ਜਿੰਨਾ ਮੁੱਲ ਸੀ ਤੇ ਨਵੇਂ ਹਾਲਾਤ ਵਿੱਚ ਕਿੰਨਾ ਮੁੱਲ ਹੋਵੇਗਾ, ਇਹ ਸਭ ਕੁਝ ਤੁਹਾਡੇ ਮੋਬਾਇਲ ਫੋਨ ’ਤੇ ਉਪਲੱਬਧ ਹੈ। One Nation, One Tax , ਯਾਨੀ ਇੱਕ ਰਾਸ਼ਟਰ ਇੱਕ ਟੈਕਸ। ਕਿੰਨਾ ਵੱਡਾ ਸੁਪਨਾ ਪੂਰਾ ਹੋਇਆ। ਜੀ. ਐੱਸ. ਟੀ. ਦੇ ਮਸਲੇ ਨੂੰ ਮੈਂ ਵੇਖਿਆ ਹੈ ਕਿ ਜਿਸ ਤਰ੍ਹਾਂ ਤਹਿਸੀਲ ਤੋਂ ਲੈ ਕੇ ਭਾਰਤ ਸਰਕਾਰ ਤੱਕ ਬੈਠੇ ਹੋਏ ਸਰਕਾਰ ਦੇ ਅਧਿਕਾਰੀਆਂ ਨੇ ਜੋ ਮਿਹਨਤ ਕੀਤੀ ਹੈ, ਜਿਸ ਸਮਰਪਣ ਭਾਵ ਨਾਲ ਕੰਮ ਕੀਤਾ ਹੈ, ਇੱਕ ਤਰ੍ਹਾਂ ਨਾਲ ਜੋ Friendly Environment ਬਣਿਆ ਸਰਕਾਰ ਅਤੇ ਵਪਾਰੀਆਂ ਦੇ ਵਿਚਕਾਰ, ਸਰਕਾਰ ਅਤੇ ਗਾਹਕਾਂ ਦੇ ਵਿਚਕਾਰ, ਉਸ ਨੇ ਵਿਸ਼ਵਾਸ ਨੂੰ ਵਧਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਮੈਂ ਇਸ ਕਾਰਜ ਵਿੱਚ ਲੱਗੇ ਹੋਏ ਸਾਰੇ ਮੰਤਰਾਲਿਆਂ ਨੂੰ, ਸਾਰੇ ਵਿਭਾਗਾਂ ਨੂੰ, ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਮੁਲਾਜ਼ਮਾਂ ਨੂੰ ਦਿਲ ਨਾਲ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜੀ. ਐੱਸ. ਟੀ. ਭਾਰਤ ਦੀ ਸਮੂਹਿਕ ਸ਼ਕਤੀ ਦੀ ਸਫਲਤਾ ਦੀ ਇੱਕ ਉੱਤਮ ਮਿਸਾਲ ਹੈ। ਇਹ ਇੱਕ ਇਤਿਹਾਸਕ ਪ੍ਰਾਪਤੀ ਹੈ। ਇਹ ਸਿਰਫ ਇੱਕ ਟੈਕਸ ਰਿਫੋਰਮ ਨਹੀਂ, ਇਹ ਇਮਾਨਦਾਰੀ ਦੇ ਨਵੇਂ ਸੱਭਿਆਚਾਰ ਨੂੰ ਬਲ ਦੇਣ ਵਾਲੀ ਅਰਥ ਵਿਵਸਥਾ ਹੈ। ਇੱਕ ਤਰ੍ਹਾਂ ਨਾਲ ਇਹ ਸਮਾਜਿਕ ਸੁਧਾਰ ਦੀ ਵੀ ਮੁਹਿੰਮ ਹੈ। ਮੈਂ ਇੱਕ ਵਾਰੀ ਫੇਰ ਕਾਮਯਾਬੀ ਨਾਲ ਏਨੇ ਵੱਡੇ ਯਤਨ ਨੂੰ ਕਾਮਯਾਬ ਬਣਾਉਣ ਲਈ ਦੇਸ਼ ਵਾਸੀਆਂ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਅਗਸਤ ਮਹੀਨਾ ਕ੍ਰਾਂਤੀ ਦਾ ਮਹੀਨਾ ਹੁੰਦਾ ਹੈ। ਸਹਿਜ ਰੂਪ ਨਾਲ ਇਹ ਗੱਲ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਅਤੇ ਇਸ ਦਾ ਕਾਰਣ ਹੈ 1 ਅਗਸਤ 1920 ਅਸਹਿਯੋਗ ਅੰਦੋਲਨ ਆਰੰਭ ਹੋਇਆ ਸੀ। 9 ਅਗਸਤ 1942 ਨੂੰ ‘ਭਾਰਤ ਛੱਡੇ ਅੰਦੋਲਨ’ ਆਰੰਭ ਹੋਇਆ, ਜਿਸ ਨੂੰ ‘ਅਗਸਤ ਕ੍ਰਾਂਤੀ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਇੱਕ ਤਰ੍ਹਾਂ ਨਾਲ ਅਗਸਤ ਮਹੀਨੇ ’ਚ ਅਨੇਕਾਂ ਘਟਨਾਵਾਂ ਆਜ਼ਾਦੀ ਦੇ ਇਤਿਹਾਸ ਨਾਲ ਵਿਸ਼ੇਸ਼ ਰੂਪ ਵਿੱਚ ਜੁੜੀਆਂ ਹੋਈਆਂ ਹਨ। ਇਸ ਵਰ੍ਹੇ ਅਸੀਂ ‘ਭਾਰਤ ਛੱਡੋ’ ‘ Quit India Movement’ ਇਸ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਪਰ ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ‘ਭਾਰਤ ਛੱਡੋ’ ਇਹ ਨਾਅਰਾ ਡਾ. ਯੂਸਫ ਮੇਹਰਅਲੀ ਨੇ ਦਿੱਤਾ ਸੀ। ਸਾਡੀ ਨਵੀਂ ਪੀੜ੍ਹੀ ਨੂੰ ਜਾਨਣਾ ਚਾਹੀਦਾ ਹੈ ਕਿ 9 ਅਗਸਤ 1942 ਨੂੰ ਕੀ ਹੋਇਆ ਸੀ। 1857 ਤੋਂ 1942 ਤੱਕ ਜਿਸ ਆਜ਼ਾਦੀ ਦੀ ਡੂੰਘੀ ਚਾਹ ਨਾਲ ਦੇਸ਼ ਵਾਸੀ ਜੁੜਦੇ ਰਹੇ, ਜੂਝਦੇ ਰਹੇ, ਸਹਿੰਦੇ ਰਹੇ, ਇਤਿਹਾਸ ਦੇ ਪੰਨੇ ਮਹਾਨ ਭਾਰਤ ਦਾ ਨਿਰਮਾਣ ਲਈ ਸਾਡੀ ਪ੍ਰੇਰਣਾ ਹਨ। ਆਜ਼ਾਦੀ ਦੇ ਵੀਰਾਂ ਨੇ ਤਿਆਗ, ਤਪੱਸਿਆ, ਕੁਰਬਾਨੀਆਂ ਦਿੱਤੀਆਂ ਹਨ। ਇਸ ਤੋਂ ਵੱਡੀ ਪ੍ਰੇਰਣਾ ਕੀ ਹੋ ਸਕਦੀ ਹੈ। ‘ਭਾਰਤ ਛੱਡੋ ਅੰਦੋਲਨ’ ਭਾਰਤੀ ਸਵਤੰਤਰਤਾ ਅੰਦੋਲਨ ਦਾ ਇੱਕ ਮਹੱਤਵਪੂਰਨ ਸੰਘਰਸ਼ ਸੀ। ਇਸੇ ਅੰਦੋਲਨ ਨੇ ਬ੍ਰਿਟਿਸ਼ ਰਾਜ ਤੋਂ ਮੁਕਤੀ ਲਈ ਪੂਰੇ ਦੇਸ਼ ਨੂੰ ਸੰਕਲਪਿਤ ਕਰ ਦਿੱਤਾ ਸੀ। ਇਹ ਉਹ ਵੇਲਾ ਸੀ, ਜਦ ਅੰਗਰੇਜ਼ੀ ਸੱਤਾ ਦੇ ਵਿਰੋਧ ’ਚ ਭਾਰਤੀ ਲੋਕ ਹਿੰਦੋਸਤਾਨ ਦੇ ਹਰ ਕੋਨੇ ਵਿੱਚ ਪਿੰਡ ਹੋਵੇ, ਸ਼ਹਿਰ ਹੋਵੇ, ਪੜਿਆ ਹੋਵੇ, ਅਨਪੜ ਹੋਵੇ, ਗਰੀਬ ਹੋਵੇ, ਅਮੀਰ ਹੋਵੇ ਹਰ ਕੋਈ ਮੋਢੇ ਨਾਲ ਮੋਢਾ ਮਿਲਾ ਕੇ ‘ਭਾਰਤ ਛੱਡੋ ਅੰਦੋਲਨ’ ਦਾ ਹਿੱਸਾ ਬਣ ਗਿਆ ਸੀ। ਆਮ ਲੋਕਾਂ ਅੰਦਰ ਗੁੱਸੇ ਦੀ ਭਾਵਨਾ ਚਰਮ ਸੀਮਾ ’ਤੇ ਸੀ। ਮਹਾਤਮਾ ਗਾਂਧੀ ਦੇ ਸੱਦੇ ’ਤੇ ਲੱਖਾਂ ਭਾਰਤ ਵਾਸੀ ‘ਕਰੋ ਜਾਂ ਮਰੋ’ ਦੇ ਮੰਤਰ ਨਾਲ ਆਪਣੇ ਜੀਵਨ ਨੂੰ ਸੰਘਰਸ਼ ’ਚ ਝੋਂਕ ਰਹੇ ਸਨ। ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ, ਕਿਤਾਬਾਂ ਛੱਡ ਦਿੱਤੀਆਂ ਸਨ, ਆਜ਼ਾਦੀ ਦਾ ਬਿਗਲ ਵੱਜਿਆ, ਉਹ ਚੱਲ ਪਏ ਸਨ। 9 ਅਗਸਤ, ‘ਭਾਰਤ ਛੱਡੋ ਅੰਦੋਲਨ’ ਮਹਾਤਮਾ ਗਾਂਧੀ ਨੇ ਸੱਦਾ ਤਾਂ ਦਿੱਤਾ ਲੇਕਿਨ ਸਾਰੇ ਵੱਡੇ ਨੇਤਾਵਾਂ ਨੂੰ ਅੰਗਰੇਜ਼ ਹਕੂਮਤ ਨੇ ਜੇਲ ਵਿੱਚ ਡੱਕ ਦਿੱਤਾ। ਇਹ ਉਹ ਵੇਲਾ ਸੀ ਕਿ ਦੇਸ਼ ਵਿੱਚ ਦੂਜੀ ਪੀੜ੍ਹੀ ਦੀ ਲੀਡਰਸ਼ਿਪ ਨੇ ਡਾ. ਲੋਹੀਆ, ਜੈ ਪ੍ਰਕਾਸ਼ ਨਾਰਾਇਣ ਵਰਗੇ ਮਹਾਂਪੁਰਖਾਂ ਨੇ ਮੋਹਰੀ ਭੂਮਿਕਾ ਨਿਭਾਈ ਸੀ।

‘ਅਸਹਿਯੋਗ ਅੰਦੋਲਨ’ ਅਤੇ ‘ਭਾਰਤ ਛੱਡੋ ਅੰਦੋਲਨ’ 1920 ਅਤੇ 1942, ਮਹਾਤਮਾ ਗਾਂਧੀ ਦੇ ਦੋ ਅਲੱਗ-ਅਲੱਗ ਰੂਪ ਦਿਖਾਈ ਦਿੰਦੇ ਹਨ। ‘ਅਸਹਿਯੋਗ ਅੰਦੋਲਨ’ ਦਾ ਰੰਗ-ਰੂਪ ਵੱਖਰਾ ਸੀ ਅਤੇ 1942 ਦੀ ਉਹ ਸਥਿਤੀ ਆਈ, ਤਿੱਖਾਪਣ ਏਨਾ ਵਧ ਗਿਆ ਕਿ ਮਹਾਤਮਾ ਗਾਂਧੀ ਵਰਗੇ ਮਹਾਂਪੁਰਖ ਨੇ ‘ਕਰੋ ਜਾਂ ਮਰੋ’ ਦਾ ਮੰਤਰ ਦੇ ਦਿੱਤਾ। ਇਸ ਸਾਰੀ ਸਫਲਤਾ ਦੇ ਪਿੱਛੇ ਜਨ ਸਮਰਥਨ ਸੀ, ਜਨ ਸਮਰੱਥਾ ਸੀ, ਜਨ ਸੰਕਲਪ ਸੀ, ਜਨ ਸੰਘਰਸ਼ ਸੀ। ਪੂਰਾ ਦੇਸ਼ ਇੱਕ ਹੋ ਕੇ ਲੜ ਰਿਹਾ ਸੀ ਅਤੇ ਮੈਂ ਕਦੀ-ਕਦੀ ਸੋਚਦਾ ਹਾਂ ਕਿ ਜੇਕਰ ਇਤਿਹਾਸ ਦੇ ਪੰਨਿਆਂ ਨੂੰ ਥੋੜਾ ਜੋੜ ਕੇ ਵੇਖੀਏ ਤਾਂ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ 1857 ’ਚ ਹੋਇਆ। 1857 ਤੋਂ ਆਰੰਭ ਹੋਇਆ ਸੁਤੰਤਰਤਾ ਸੰਗਰਾਮ 1942 ਤੱਕ ਹਰ ਪਲ ਦੇਸ਼ ਦੇ ਕਿ ਸੇ ਨਾ ਕਿ ਸੇ ਕੋਨੇ ’ਚ ਚੱਲਦਾ ਰਿਹਾ। ਇਸ ਲੰਬੇ ਅਰਸੇ ਨੇ ਦੇਸ਼ ਵਾਸੀਆਂ ਦੇ ਦਿਲਾਂ ’ਚ ਆਜ਼ਾਦੀ ਦੀ ਤਮੰਨਾ ਪੈਦਾ ਕਰ ਦਿੱਤੀ। ਹਰ ਕੋਈ ਕੁਝ ਨਾ ਕੁਝ ਕਰਨ ਲਈ ਪ੍ਰਤੀਬੱਧ ਹੋ ਗਿਆ। ਪੀੜ੍ਹੀਆਂ ਬਦਲਦੀਆਂ ਗਈਆਂ ਪਰ ਸੰਕਲਪ ’ਚ ਕੋਈ ਕਮੀ ਨਾ ਆਈ। ਲੋਕ ਆਉਂਦੇ ਗਏ, ਜੁੜਦੇ ਗਏ, ਜਾਂਦੇ ਗਏ, ਨਵੇਂ ਆਉਂਦੇ ਗਏ, ਨਵੇਂ ਜੁੜਦੇ ਗਏ ਅਤੇ ਅੰਗਰੇਜ਼ ਹਕੂਮਤ ਨੂੰ ਪੁੱਟ ਕੇ ਸੁੱਟਣ ਲਈ ਦੇਸ਼ ਹਰ ਪਲ ਕੋਸ਼ਿਸ਼ ਕਰਦਾ ਰਿਹਾ। 1857 ਤੋਂ 1942 ਤੱਕ ਦੀ ਇਸ ਮਿਹਨਤ ਨੇ, ਇਸ ਅੰਦੋਲਨ ਨੇ ਇੱਕ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ 1942 ਇਸ ਦੀ ਚਰਮ ਸੀਮਾ ’ਤੇ ਪਹੁੰਚਿਆ ਅਤੇ ‘ਭਾਰਤ ਛੱਡੋ’ ਦਾ ਅਜਿਹਾ ਬਿਗਲ ਵੱਜਿਆ ਕਿ 5 ਵਰਿਆਂ ਦੇ ਅੰਦਰ-ਅੰਦਰ 1947 ਨੂੰ ਅੰਗਰੇਜ਼ਾਂ ਨੂੰ ਜਾਣਾ ਪਿਆ। 1857 ਤੋਂ 1942 ਤੱਕ ਆਜ਼ਾਦੀ ਦੀ ਉਹ ਤਮੰਨਾ ਜਨ-ਜਨ ਤੱਕ ਪਹੁੰਚੀ ਅਤੇ 1942 ਤੋਂ 1947 ਪੰਜ ਸਾਲ ਇੱਕ ਅਜਿਹਾ ਜਨ-ਮਨ ਬਣ ਗਿਆ, ਸੰਕਲਪ ਤੋਂ ਸਿੱਧੀ ਦੇ ਪੰਜ ਫੈਸਲਾਕੁੰਨ ਵਰਿਆਂ ਦੇ ਰੂਪ ਵਿੱਚ ਸਫਲਤਾ ਦੇ ਨਾਲ ਦੇਸ਼ ਨੂੰ ਆਜ਼ਾਦੀ ਦੇਣ ਦਾ ਕਾਰਣ ਬਣ ਗਏ। ਇਹ ਪੰਜ ਵਰ੍ਹੇ ਫੈਸਲਾਕੁੰਨ ਵਰ੍ਹੇ ਸਨ।

ਹੁਣ ਮੈਂ ਤੁਹਾਨੂੰ ਇਸ ਹਿਸਾਬ ਨਾਲ ਜੋੜਨਾ ਚਾਹੁੰਦਾ ਹਾਂ। 1947 ’ਚ ਅਸੀਂ ਆਜ਼ਾਦ ਹੋਏ। ਅੱਜ 2017 ਹੈ, ਕਰੀਬ 70 ਸਾਲ ਗੁਜ਼ਰ ਗਏ। ਸਰਕਾਰਾਂ ਆਈਆਂ-ਗਈਆਂ, ਵਿਵਸਥਾਵਾਂ ਬਣੀਆਂ, ਬਦਲੀਆਂ, ਪੈਦਾ ਹੋਈਆਂ, ਵਧੀਆਂ, ਦੇਸ਼ ਨੂੰ ਸਮੱਸਿਆਵਾਂ ਤੋਂ ਮੁਕਤ ਕਰਵਾਉਣ ਲਈ ਹਰ ਕਿ ਸੇ ਨੇ ਆਪਣੇ-ਆਪਣੇ ਤਰੀਕੇ ਨਾਲ ਯਤਨ ਕੀਤੇ। ਦੇਸ਼ ’ਚ ਰੋਜ਼ਗਾਰ ਵਧਾਉਣ ਲਈ, ਗਰੀਬੀ ਹਟਾਉਣ ਲਈ, ਤਰੱਕੀ ਕਰਨ ਲਈ ਯਤਨ ਹੋਏ, ਆਪਣੇ-ਆਪਣੇ ਤਰੀਕੇ ਨਾਲ ਮਿਹਨਤ ਵੀ ਕੀਤੀ ਗਈ, ਕਾਮਯਾਬੀਆਂ ਵੀ ਮਿਲੀਆਂ, ਉਮੀਦਾਂ ਵੀ ਜਾਗੀਆਂ। ਜਿਵੇਂ 1942 ਤੋਂ 1947 ਸੰਕਲਪ ਤੋਂ ਸਿੱਧੀ ਦੇ ਇੱਕ ਫੈਸਲਾਕੁੰਨ ਪੰਜ ਵਰ੍ਹੇ ਸਨ। ਮੈਂ ਵੇਖ ਰਿਹਾ ਹਾਂ ਕਿ 2017 ਤੋਂ 2022-ਸੰਕਲਪ ਸਿੱਧੀ ਦੇ ਅਤੇ ਪੰਜ ਸਾਲ ਦਾ ਤਬਕਾ ਸਾਡੇ ਸਾਹਮਣੇ ਆਇਆ ਹੈ। ਇਸ 2017 ਦੇ 15 ਅਗਸਤ ਨੂੰ ਅਸੀਂ ਸੰਕਲਪ ਦਿਵਸ ਦੇ ਰੂਪ ਵਿੱਚ ਮਨਾਈਏ ਅਤੇ 2022 ’ਚ ਆਜ਼ਾਦੀ ਦੇ ਜਦ 75 ਸਾਲ ਹੋਣਗੇ, ਉਦੋਂ ਅਸੀਂ ਉਸ ਸੰਕਲਪ ਨੂੰ ਸਿੱਧੀ ਵਿੱਚ ਬਦਲ ਕੇ ਹੀ ਰਹਾਂਗਾ। ਜੇਕਰ ਸਵਾ ਸੌ ਕਰੋੜ ਦੇਸ਼ ਵਾਸੀ 9 ਅਗਸਤ, ਕ੍ਰਾਂਤੀ ਦਿਵਸ ਨੂੰ ਯਾਦ ਕਰਕੇ, ਇਸ 15 ਅਗਸਤ ਨੂੰ ਹਰ ਭਾਰਤ ਵਾਸੀ ਸੰਕਲਪ ਕਰੇ, ਵਿਅਕਤੀ ਦੇ ਰੂਪ ਵਿੱਚ, ਨਾਗਰਿਕ ਦੇ ਰੂਪ ਵਿੱਚ, ਮੈਂ ਦੇਸ਼ ਲਈ ਏਨਾ ਕਰਕੇ ਰਹਾਂਗਾ। ਪਰਿਵਾਰ ਦੇ ਰੂਪ ਵਿੱਚ ਇਹ ਕਰਾਂਗਾ, ਸਮਾਜ ਦੇ ਰੂਪ ਵਿੱਚ ਇਹ ਕਰਾਂਗਾ, ਪਿੰਡ ਅਤੇ ਸ਼ਹਿਰ ਦੇ ਰੂਪ ਵਿੱਚ ਇਹ ਕਰਾਂਗਾ, ਸਰਕਾਰੀ ਵਿਭਾਗ ਦੇ ਰੂਪ ਵਿੱਚ ਇਹ ਕਰਾਂਗਾ, ਸਰਕਾਰ ਦੇ ਨਾਤੇ ਇਹ ਕਰਾਂਗਾ। ਕਰੋੜਾਂ-ਕਰੋੜਾਂ ਸੰਕਲਪ ਹੋਣ, ਕਰੋੜਾਂ-ਕਰੋੜਾਂ ਸੰਕਲਪਾਂ ਨੂੰ ਪੂਰਿਆਂ ਕਰਨ ਦੇ ਯਤਨ ਹੋਣ। ਤਾਂ ਜਿਵੇਂ 1942 ਤੋਂ 1947 ਦੇ ਪੰਜ ਸਾਲ ਦੇਸ਼ ਦੀ ਆਜ਼ਾਦੀ ਲਈ ਫੈਸਲਾਕੁੰਨ ਬਣ ਗਏ ਤਾਂ ਇਹ ਪੰਜ ਸਾਲ 2017 ਤੋਂ 2022 ਦੇ ਭਾਰਤ ਦੇ ਭਵਿੱਖ ਲਈ ਵੀ ਫੈਸਲਾਕੁੰਨ ਬਣ ਸਕਦੇ ਹਨ ਅਤੇ ਬਣਾਉਣੇ ਹਨ। ਪੰਜ ਵਰਿਆਂ ਬਾਅਦ ਦੇਸ਼ ਦੀ ਆਜ਼ਾਦੀ ਦੇ 75 ਸਾਲ ਮਨਾਵਾਂਗੇ, ਉਦੋਂ ਅਸੀਂ ਸਾਰਿਆਂ ਨੇ ਦ੍ਰਿੜ੍ਹ ਸੰਕਲਪ ਲੈਣਾ ਹੈ। 2017 ਅਸੀਂ ਸੰਕਲਪ ਦਾ ਵਰ੍ਹਾ ਬਣਾਉਣਾ ਹੈ। ਇਹੀ ਅਗਸਤ ਮਹੀਨੇ ਸੰਕਲਪ ਦੇ ਨਾਲ ਅਸੀਂ ਜੁੜਨਾ ਹੈ ਅਤੇ ਅਸੀਂ ਸੰਕਲਪ ਕਰਨਾ ਹੈ। ਗੰਦਗੀ-ਭਾਰਤ ਛੱਡੋ, ਗਰੀਬੀ-ਭਾਰਤ ਛੱਡੋ, ਭਿ੍ਰਸ਼ਟਾਚਾਰ-ਭਾਰਤ ਛੱਡੋ, ਅੱਤਵਾਦ-ਭਾਰਤ ਛੱਡੋ, ਜਾਤੀਵਾਦ=ਭਾਰਤ ਛੱਡੋ, ਸੰਪ੍ਰਦਾਇੱਕਤਾ-ਭਾਰਤ ਛੱਡੋ। ਅੱਜ ਜ਼ਰੂਰਤ ‘ਕਰਾਂਗੇ ਜਾਂ ਮਰਾਂਗੇ’ ਦੀ ਨਹੀਂ, ਸਗੋਂ ਨਵੇਂ ਭਾਰਤ ਦੇ ਸੰਕਲਪ ਨਾਲ ਜੁੜਨ ਦੀ ਹੈ, ਜੁਟ ਜਾਣ ਦੀ ਹੈ। ਜੀ-ਜਾਨ ਨਾਲ ਕਾਮਯਾਬੀ ਹਾਸਿਲ ਕਰਨ ਲਈ ਮਿਹਨਤ ਕਰਨ ਦੀ ਹੈ। ਸੰਕਲਪ ਨੂੰ ਲੈ ਕੇ ਜੀਣਾ ਹੈ, ਜੂਝਣਾ ਹੈ। ਆਓ! ਇਸ ਅਗਸਤ ਮਹੀਨੇ ’ਚ 9 ਅਗਸਤ ਤੋਂ ਸੰਕਲਪ ਤੋਂ ਸਿੱਧੀ ਦਾ ਇੱਕ ਮਹਾਂ ਅਭਿਆਨ ਚਲਾਈਏ। ਹਰੇਕ ਭਾਰਤ ਵਾਸੀ, ਸਮਾਜਿਕ ਸੰਸਥਾਵਾਂ, ਸਥਾਨਕ ਸਰਕਾਰਾਂ ਦੀਆਂ ਇਕਾਈਆਂ, ਸਕੂਲ, ਕਾਲਜ, ਵੱਖ-ਵੱਖ ਸੰਗਠਨ ਹਰ ਇੱਕ New India ਲਈ ਕੁਝ ਨਾ ਕੁਝ ਸੰਕਲਪ ਲਏ। ਇੱਕ ਅਜਿਹਾ ਸੰਕਲਪ, ਜਿਸ ਨੂੰ ਅਗਲੇ ਪੰਜ ਵਰਿਆਂ ’ਚ ਅਸੀਂ ਸਿੱਧ ਕਰਕੇ ਵਿਖਾਵਾਂਗੇ। ਨੌਜਵਾਨ ਸੰਗਠਨ, ਵਿਦਿਆਰਥੀ ਸੰਗਠਨ, ਐੱਨ. ਜੀ. ਓ. ਆਦਿ ਸਮੂਹਿਕ ਚਰਚਾ ਦਾ ਆਯੋਜਨ ਕਰ ਸਕਦੇ ਹਨ। ਨਵੇਂ-ਨਵੇਂ ਆਈਡੀਆ ਉਜਾਗਰ ਕਰ ਸਕਦੇ ਹਨ। ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਕਿੱਥੇ ਪਹੁੰਚਣਾ ਹੈ? ਇੱਕ ਵਿਅਕਤੀ ਦੇ ਨਾਤੇ ਉਸ ਵਿੱਚ ਮੇਰਾ ਕੀ ਯੋਗਦਾਨ ਹੋ ਸਕਦਾ ਹੈ? ਆਓ! ਇਸ ਸੰਕਲਪ ਦਿਵਸ ਉੱਪਰ ਅਸੀਂ ਜੁੜੀਏ।

ਮੈਂ ਅੱਜ ਵਿਸ਼ੇਸ਼ ਰੂਪ ਵਿੱਚ ਆਨਲਾਈਨ ਵਰਲਡ, ਕਿਉਂਕਿ ਅਸੀਂ ਕਿ ਤੇ ਹੋਈਏ ਜਾਂ ਨਾ ਹੋਈਏ, ਆਨਲਾਈਨ ਤਾਂ ਜ਼ਰੂਰ ਹੁੰਦੇ ਹਾਂ ਜੋ ਆਨਲਾਈਨ ਵਾਲੀ ਦੁਨੀਆਂ ਹੈ ਅਤੇ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨੂੰ, ਮੇਰੇ ਨੌਜਵਾਨ ਮਿੱਤਰਾਂ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਨਵੇਂ ਭਾਰਤ ਦੇ ਨਿਰਮਾਣ ਵਿੱਚ ਉਹ ਇਨੋਵੇਟਿਵ ਤਰੀਕੇ ਨਾਲ ਯੋਗਦਾਨ ਦੇਣ ਲਈ ਅੱਗੇ ਆਉਣ। ਟੈਕਨਾਲੋਜੀ ਦਾ ਉਪਯੋਗ ਕਰਦਿਆਂ ਵੀਡੀਓ, ਪੋਸਟ, ਬਲਾਗ, ਆਲੇਖ, ਨਵੇਂ-ਨਵੇਂ ਆਈਡੀਆ ਇਹ ਸਾਰੀਆਂ ਗੱਲਾਂ ਲੈ ਕੇ ਆਉਣ। ਇਸ ਮੁਹਿੰਮ ਨੂੰ ਇੱਕ ਜਨ-ਅੰਦੋਲਨ ’ਚ ਤਬਦੀਲ ਕਰੀਏ। Narendramodiapp ਉੱਪਰ ਵੀ ਨੌਜਵਾਨ ਮਿੱਤਰਾਂ ਲਈ ਕੁਇਟ ਇੰਡੀਆ ਕੁਇਜ਼ ਲਾਂਚ ਕੀਤਾ ਜਾਵੇਗਾ, ਇਹ ਕੁਇਜ਼ ਨੌਜਵਾਨਾਂ ਨੂੰ ਦੇਸ਼ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ ਅਤੇ ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨਾਲ ਜਾਣੂ ਕਰਾਉਣ ਦਾ ਇੱਕ ਯਤਨ ਹੈ। ਮੈਂ ਮੰਨਦਾ ਹਾਂ ਕਿ ਤੁਸੀਂ ਜ਼ਰੂਰ ਇਸ ਦਾ ਵਿਆਪਕ ਪ੍ਰਚਾਰ ਕਰੋ, ਪ੍ਰਸਾਰ ਕਰੋ।

ਮੇਰੇ ਪਿਆਰੇ ਦੇਸ਼ ਵਾਸੀਓ! 15 ਅਗਸਤ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਮੈਨੂੰ ਲਾਲ ਕਿਲੇ ਤੋਂ ਦੇਸ਼ ਨਾਲ ਸੰਵਾਦ ਕਰਨ ਦਾ ਮੌਕਾ ਮਿਲਦਾ ਹੈ। ਮੈਂ ਤਾਂ ਸਿਰਫ ਇੱਕ ਸਾਧਨ ਹਾਂ, ਉੱਥੇ ਉਹ ਇੱਕ ਵਿਅਕਤੀ ਨਹੀਂ ਬੋਲਦਾ, ਲਾਲ ਕਿਲੇ ਤੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਆਵਾਜ਼ ਗੂੰਜਦੀ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਸ਼ਬਦਬੱਧ ਕਰਨ ਦੀ ਕੋਸ਼ਿਸ਼ ਹੁੰਦੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪਿਛਲੇ 3 ਸਾਲ ਤੋਂ ਲਗਾਤਾਰ 15 ਅਗਸਤ ਲਈ ਦੇਸ਼ ਦੇ ਹਰ ਕੋਨੇ ਤੋਂ ਮੈਨੂੰ ਸੁਝਾਅ ਮਿਲਦੇ ਹਨ ਕਿ ਮੈਨੂੰ 15 ਅਗਸਤ ਉੱਪਰ ਕੀ ਕਹਿਣਾ ਚਾਹੀਦਾ ਹੈ? ਕਿ ਹੜੇ ਮੁੱਦਿਆਂ ਨੂੰ ਲੈਣਾ ਚਾਹੀਦਾ ਹੈ? ਇਸ ਵਾਰ ਵੀ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ MyGov ਜਾਂ ਫਿਰ Narendramodiapp ਉੱਪਰ ਤੁਸੀਂ ਆਪਣੇ ਵਿਚਾਰ ਮੈਨੂੰ ਜ਼ਰੂਰ ਭੇਜੋ। ਮੈਂ ਖੁਦ ਹੀ ਉਸ ਨੂੰ ਪੜ੍ਹਦਾ ਹਾਂ ਅਤੇ 15 ਅਗਸਤ ਨੂੰ ਜਿੰਨਾ ਵੀ ਸਮਾਂ ਮੇਰੇ ਕੋਲ ਹੈ, ਉਸ ਵਿੱਚ ਇਸ ਨੂੰ ਪ੍ਰਗਟ ਕਰਨ ਦਾ ਯਤਨ ਕਰਾਂਗਾ। ਪਿਛਲੇ 3 ਵਾਰ ਦੇ ਮੈਨੂੰ ਮੇਰੇ 15 ਅਗਸਤ ਦੇ ਭਾਸ਼ਣਾਂ ’ਚ ਇੱਕ ਸ਼ਿਕਾਇਤ ਲਗਾਤਾਰ ਸੁਣਨ ਨੂੰ ਮਿਲੀ ਹੈ ਕਿ ਮੇਰਾ ਭਾਸ਼ਣ ਥੋੜਾ ਲੰਬਾ ਹੋ ਜਾਂਦਾ ਹੈ। ਇਸ ਵਾਰ ਮੈਂ ਮਨ ’ਚ ਕਲਪਨਾ ਤਾਂ ਕੀਤੀ ਹੈ ਕਿ ਮੈਂ ਇਸ ਨੂੰ ਛੋਟਾ ਕਰਾਂ, ਵੱਧ ਤੋਂ ਵੱਧ 40-45-50 ਮਿਨਟ ’ਚ ਪੂਰਾ ਕਰਾਂ। ਮੈਂ ਆਪਣੇ ਲਈ ਨਿਯਮ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪਤਾ ਨਹੀਂ ਮੈਂ ਕਰ ਸਕਾਂਗਾ ਜਾਂ ਨਹੀਂ ਪਰ ਇਸ ਵਾਰ ਕੋਸ਼ਿਸ਼ ਕਰਨ ਦਾ ਇਰਾਦਾ ਰੱਖਦਾ ਹਾਂ ਕਿ ਮੈਂ ਆਪਣਾ ਭਾਸ਼ਣ ਛੋਟਾ ਕਿ ਵੇਂ ਕਰਾਂ। ਵੇਖਦੇ ਹਾਂ ਸਫਲਤਾ ਮਿਲਦੀ ਹੈ ਜਾਂ ਨਹੀਂ।

ਮੈਂ ਦੇਸ਼ ਵਾਸੀਓ ਅੱਜ ਇੱਕ ਹੋਰ ਗੱਲ ਕਰਨਾ ਚਾਹੁੰਦਾ ਹਾਂ, ਭਾਰਤ ਦੀ ਅਰਥ-ਵਿਵਸਥਾ ’ਚ ਇੱਕ ਸਮਾਜਿਕ ਅਰਥ ਸ਼ਾਸਤਰ ਹੈ ਅਤੇ ਉਸ ਨੂੰ ਸਾਨੂੰ ਕਦੇ ਵੀ ਘੱਟ ਕਰਕੇ ਨਹੀਂ ਵੇਖਣਾ ਚਾਹੀਦਾ। ਸਾਡੇ ਤਿਓਹਾਰ, ਸਾਡੇ ਉਤਸਵ ਉਹ ਸਿਰਫ ਖੁਸ਼ੀ ਮਨਾਉਣ ਦੇ ਹੀ ਮੌਕੇ ਹਨ, ਅਜਿਹਾ ਨਹੀਂ ਹੈ। ਸਾਡੇ ਉਤਸਵ, ਸਾਡੇ ਤਿਓਹਾਰ ਸਮਾਜ ਸੁਧਾਰ ਦੀ ਇੱਕ ਮੁਹਿੰਮ ਵੀ ਹਨ ਪਰ ਉਸ ਦੇ ਨਾਲ-ਨਾਲ ਸਾਡੇ ਹਰ ਤਿਓਹਾਰ, ਗਰੀਬ ਤੋਂ ਗਰੀਬ ਦੇ ਆਰਥਿਕ ਜੀਵਨ ਨਾਲ ਸਿੱਧਾ ਸਬੰਧ ਰੱਖਦੇ ਹਨ। ਕੁਝ ਦਿਨਾਂ ਬਾਅਦ ਹੀ ਰੱਖੜੀ, ਜਨਮ ਅਸ਼ਟਮੀ ਉਸ ਤੋਂ ਬਾਅਦ ਗਣੇਸ਼ ਉਤਸਵ, ਉਸ ਤੋਂ ਬਾਅਦ ਚੌਥ ਚੰਦਰ ਫਿਰ ਅਨੰਤ ਚੌਦਸ, ਦੁਰਗਾ ਪੂਜਾ, ਦਿਵਾਲੀ ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ ਅਤੇ ਇਹੀ ਸਮਾਂ ਹੈ ਜਦ ਗਰੀਬ ਨੂੰ ਆਰਥਿਕ ਫਾਇਦੇ ਲਈ ਮੌਕੇ ਮਿਲਦੇ ਹਨ ਅਤੇ ਇਨਾਂ ਤਿਓਹਾਰਾਂ ’ਚ ਇੱਕ ਸਹਿਜ ਸੁਭਾਵਕ ਆਨੰਦ ਵੀ ਜੁੜ ਜਾਂਦਾ ਹੈ। ਤਿਓਹਾਰ ਰਿਸ਼ਤਿਆਂ ’ਚ ਮਿਠਾਸ, ਪਰਿਵਾਰ ’ਚ ਪਿਆਰ ਅਤੇ ਸਮਾਜ ’ਚ ਭਾਈਚਾਰਾ ਲਿਆਉਂਦੇ ਹਨ। ਵਿਅਕਤੀ ਅਤੇ ਸਮਾਜ ਨੂੰ ਜੋੜਦੇ ਹਨ। ਵਿਅਕਤੀ ਤੋਂ ਸਮੂਹ ਤੱਕ ਦੀ ਇੱਕ ਸਹਿਜ ਯਾਤਰਾ ਚੱਲਦੀ ਹੈ। ਆਪੇ ਤੋਂ ਸਰਬ ਵੱਲ ਜਾਣ ਦਾ ਇੱਕ ਮੌਕਾ ਬਣ ਜਾਂਦੀ ਹੈ। ਜਿੱਥੋਂ ਤੱਕ ਅਰਥ ਵਿਵਸਥਾ ਦਾ ਸਵਾਲ ਹੈ, ਰੱਖੜੀ ਤੋਂ ਕਈ ਮਹੀਨੇ ਪਹਿਲਾਂ ਸੈਂਕੜੇ ਪਰਿਵਾਰਾਂ ਦੇ ਛੋਟੇ-ਛੋਟੇ ਘਰੇਲੂ ਉਦਯੋਗਾਂ ’ਚ ਰੱਖੜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਖਾਦੀ ਤੋਂ ਲੈ ਕੇ ਰੇਸ਼ਮ ਦੇ ਧਾਗਿਆਂ ਦੀਆਂ ਪਤਾ ਨਹੀਂ ਕਿੰਨੀ ਪ੍ਰਕਾਰ ਦੀਆਂ ਰੱਖੜੀਆਂ ਅਤੇ ਅੱਜ-ਕੱਲ ਤਾਂ ਲੋਕ ਹੋਮ ਮੇਡ ਰੱਖੜੀਆਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਰੱਖੜੀਆਂ ਬਨਾਉਣ ਵਾਲੇ, ਰੱਖੜੀਆਂ ਵੇਚਣ ਵਾਲੇ, ਮਿਠਾਈ ਵਾਲੇ ਹਜ਼ਾਰਾਂ-ਸੈਂਕੜਿਆਂ ਦਾ ਕਾਰੋਬਾਰ ਇੱਕ ਤਿਓਹਾਰ ਦੇ ਨਾਲ ਜੁੜ ਜਾਂਦਾ ਹੈ। ਸਾਡੇ ਆਪਣੇ ਗਰੀਬ ਭੈਣ-ਭਰਾ, ਪਰਿਵਾਰ ਇਸੇ ਤੋਂ ਤਾਂ ਚੱਲਦੇ ਹਨ। ਦਿਵਾਲੀ ’ਚ ਅਸੀਂ ਦੀਵੇ ਜਗਾਉਂਦੇ ਹਾਂ, ਇਹ ਸਿਰਫ ਪ੍ਰਕਾਸ਼ ਦਿਵਸ ਹੈ, ਅਜਿਹਾ ਨਹੀਂ, ਇਹ ਸਿਰਫ ਤਿਓਹਾਰ ਹੈ, ਘਰ ਨੂੰ ਸਜਾਉਣਾ ਹੈ, ਅਜਿਹਾ ਨਹੀਂ, ਇਸ ਦਾ ਸਿੱਧਾ-ਸਿੱਧਾ ਸਬੰਧ ਛੋਟੇ-ਛੋਟੇ ਮਿੱਟੀ ਦੇ ਦੀਵੇ ਬਨਾਉਣ ਵਾਲੇ ਉਨ੍ਹਾਂ ਗਰੀਬ ਪਰਿਵਾਰਾਂ ਨਾਲ ਹੈ ਪਰ ਜਦੋਂ ਅੱਜ ਮੈਂ ਤਿਓਹਾਰਾਂ ਅਤੇ ਤਿਓਹਾਰ ਦੇ ਨਾਲ ਜੁੜੇ ਗਰੀਬ ਦੀ ਅਰਥ ਵਿਵਸਥਾ ਦੀ ਗੱਲ ਕਰਦਾ ਹਾਂ ਤਾਂ ਨਾਲ-ਨਾਲ ਮੈਂ ਵਾਤਾਵਰਣ ਦੀ ਵੀ ਗੱਲ ਕਰਨੀ ਚਾਹਾਂਗਾ।

ਮੈਂ ਵੇਖਿਆ ਹੈ ਕਿ ਕਦੇ-ਕਦੇ ਮੈਂ ਸੋਚਦਾ ਹਾਂ ਕਿ ਦੇਸ਼ ਵਾਸੀ ਮੇਰੇ ਨਾਲੋਂ ਵੀ ਜ਼ਿਆਦਾ ਜਾਗਰੂਕ ਹਨ, ਜ਼ਿਆਦਾ ਸਰਗਰਮ ਹਨ। ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਵਾਤਾਵਰਣ ਦੇ ਪ੍ਰਤੀ ਜਾਗਰੂਕ ਨਾਗਰਿਕਾਂ ਨੇ ਮੈਨੂੰ ਚਿੱਠੀਆਂ ਲਿਖੀਆਂ ਹਨ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਗਣੇਸ਼ ਚਤੁਰਥੀ ’ਚ 5-6 ਗਣੇਸ਼ ਦੀ ਗੱਲ ਸਮੇਂ ਤੋਂ ਪਹਿਲਾਂ ਦੱਸੋ ਤਾਂ ਕਿ ਲੋਕ ਮਿੱਟੀ ਦੇ ਗਣੇਸ਼ ਦੀ ਪਸੰਦ ਉੱਪਰ ਹੁਣ ਤੋਂ ਹੀ ਯੋਜਨਾ ਬਨਾਉਣ। ਸਭ ਤੋਂ ਪਹਿਲਾਂ ਤਾਂ ਮੈਂ ਅਜਿਹੇ ਜਾਗਰੂਕ ਨਾਗਰਿਕਾਂ ਦਾ ਧੰਨਵਾਦੀ ਹਾਂ, ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਸਮੇਂ ਤੋਂ ਪਹਿਲਾਂ ਇਸ ਵਿਸ਼ੇ ਬਾਰੇ ਬੋਲਾਂ। ਇਸ ਵਾਰੀ ਆਮ ਥਾਵਾਂ ’ਤੇ ਗਣੇਸ਼ ਉਤਸਵ ਦਾ ਇੱਕ ਵਿਸ਼ੇਸ਼ ਮਹੱਤਵ ਹੈ, ਲੋਕ ਮਾਨਯ ਤਿਲਕ ਜੀ ਨੇ ਇਸ ਮਹਾਨ ਪ੍ਰੰਪਰਾ ਨੂੰ ਆਰੰਭ ਕੀਤਾ ਸੀ, ਇਹ ਵਰ੍ਹਾ ਸਰਵਜਨਕ ਗਣੇਸ਼ ਉਤਸਵ ਦਾ 125ਵਾਂ ਵਰ੍ਹਾ ਹੈ। ਸਵਾ ਸੌ ਵਰ੍ਹੇ ਅਤੇ ਸਵਾ ਸੌ ਕਰੋੜ ਦੇਸ਼ ਵਾਸੀ ਲੋਕ ਮਾਨਯ ਤਿਲਕ ਜੀ ਨੇ ਜਿਸ ਮੂਲ ਭਾਵਨਾ ਨਾਲ ਸਮਾਜ ਦੀ ਏਕਤਾ ਅਤੇ ਸਮਾਜ ਦੀ ਜਾਗਰੂਕਤਾ ਲਈ ਸਮੂਹਿਕਤਾ ਦੇ ਸੰਸਕਾਰ ਲਈ ਸਰਵਜਨਕ ਗਣੇਸ਼ ਉਤਸਵ ਆਰੰਭ ਕੀਤਾ ਸੀ, ਅਸੀਂ ਇੱਕ ਵਾਰੀ ਫਿਰ ਤੋਂ ਗਣੇਸ਼ ਉਤਸਵ ਦੇ ਇਸ ਵਰ੍ਹੇ ’ਚ ਨਿਬੰਦ ਮੁਕਾਬਲੇ ਕਰਵਾਈਏ, ਚਰਚਾ-ਸਭਾਵਾਂ ਕਰਵਾਈਏ, ਲੋਕ ਮਾਨਯ ਤਿਲਕ ਦੇ ਯੋਗਦਾਨ ਨੂੰ ਯਾਦ ਕਰੀਏ ਅਤੇ ਫਿਰ ਤੋਂ ਤਿਲਕ ਜੀ ਦੀ ਜੋ ਭਾਵਨਾ ਸੀ, ਉਸ ਦਿਸ਼ਾ ’ਚ ਅਸੀਂ ਸਰਵਜਨਕ ਗਣੇਸ਼ ਉਤਸਵ ਨੂੰ ਕਿ ਵੇਂ ਲੈ ਕੇ ਜਾਈਏ। ਉਸ ਭਾਵਨਾ ਨੂੰ ਫਿਰ ਤੋਂ ਕਿ ਵੇਂ ਪ੍ਰਬਲ ਬਣਾਈਏ ਅਤੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਲਈ 5-6 ਗਣੇਸ਼, ਮਿੱਟੀ ਨਾਲ ਬਣੇ ਹੋਏ ਹੀ ਗਣੇਸ਼, ਇਹ ਸਾਡਾ ਸੰਕਲਪ ਰਹੇ ਅਤੇ ਇਸ ਵਾਰ ਤਾਂ ਮੈਂ ਬਹੁਤ ਜਲਦੀ ਕਿਹਾ ਹੈ ਮੈਨੂੰ ਜ਼ਰੂਰ ਵਿਸ਼ਵਾਸ ਹੈ ਕਿ ਤੁਸੀਂ ਸਭ ਮੇਰੇ ਨਾਲ ਜੁੜੋਗੇ ਅਤੇ ਇਸ ਨਾਲ ਲਾਭ ਇਹ ਹੋਵੇਗਾ ਕਿ ਸਾਡੇ ਜੋ ਗਰੀਬ ਕਾਰੀਗਰ ਹਨ, ਗਰੀਬ ਜੋ ਕਲਾਕਾਰ ਹਨ ਜੋ ਮੂਰਤੀਆਂ ਬਣਾਉਦੇ ਹਨ, ਉਨ੍ਹਾਂ ਨੂੰ ਰੋਜ਼ਗਾਰ ਮਿਲੇਗਾ। ਗਰੀਬ ਦਾ ਢਿੱਡ ਭਰੇਗਾ, ਆਓ, ਅਸੀਂ ਆਪਣੇ ਉਤਸਵਾਂ ਨੂੰ ਗਰੀਬ ਦੀ ਮਾਲੀ ਹਾਲਤ ਨਾਲ ਜੋੜੀਏ, ਸਾਡੇ ਤਿਓਹਾਰ ਦਾ ਆਨੰਦ ਗਰੀਬ ਦੇ ਘਰ ਦਾ ਆਰਥਿਕ ਤਿਓਹਾਰ ਬਣ ਜਾਵੇ, ਆਰਥਿਕ ਆਨੰਦ ਬਣ ਜਾਵੇ। ਇਹ ਸਾਡੀ ਸਭ ਦੀ ਕੋਸ਼ਿਸ਼ ਰਹਿਣੀ ਚਾਹੀਦੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਅਨੇਕਾਂ ਤਿਓਹਾਰਾਂ ਲਈ, ਉਤਸਵਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਅਸੀਂ ਲੋਕ ਲਗਾਤਾਰ ਵੇਖ ਰਹੇ ਹਾਂ ਕਿ ਸਿੱਖਿਆ ਦਾ ਖੇਤਰ ਹੋਵੇ, ਆਰਥਿਕ ਖੇਤਰ ਹੋਵੇ, ਸਮਾਜਿਕ ਖੇਤਰ ਹੋਵੇ, ਖੇਡਾਂ ਹੋਣ, ਸਾਡੀਆਂ ਧੀਆਂ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਨਵੀਆਂ-ਨਵੀਆਂ ਉਚਾਈਆਂ ਪ੍ਰਾਪਤ ਕਰ ਰਹੀਆਂ ਹਨ। ਸਾਨੂੰ ਦੇਸ਼ ਵਾਸੀਆਂ ਨੂੰ ਆਪਣੀਆਂ ਧੀਆਂ ਉੱਪਰ ਮਾਣ ਹੋ ਰਿਹਾ ਹੈ, ਨਾਜ਼ ਹੋ ਰਿਹਾ ਹੈ। ਹੁਣੇ ਪਿਛਲੇ ਦਿਨੀਂ ਸਾਡੀਆਂ ਧੀਆਂ ਨੇ ਮਹਿਲਾ ਿਕਟ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਨੂੰ ਇਸੇ ਹਫ਼ਤੇ ਉਨ੍ਹਾਂ ਸਾਰੀਆਂ ਖਿਡਾਰਨ ਬੇਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ, ਉਨ੍ਹਾਂ ਨਾਲ ਗੱਲਾਂ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਪਰ ਮੈਂ ਮਹਿਸੂਸ ਕਰ ਰਿਹਾ ਸੀ ਵਰਲਡ ਕੱਪ ਜਿੱਤ ਨਾ ਸਕੀਆਂ। ਇਸ ਦਾ ਉਨ੍ਹਾਂ ਉੱਪਰ ਬਹੁਤ ਬੋਝ ਸੀ। ਉਨ੍ਹਾਂ ਦੇ ਚਿਹਰੇ ਉੱਪਰ ਵੀ ਇਸ ਦਾ ਦਬਾਅ ਸੀ, ਤਣਾਓ ਸੀ। ਉਨ੍ਹਾਂ ਬੇਟੀਆਂ ਨੂੰ ਮੈਂ ਕਿਹਾ ਅਤੇ ਮੈਂ ਆਪਣਾ ਇੱਕ ਅਲੱਗ ਮੁਲਾਂਕਣ ਕੀਤਾ। ਮੈਂ ਕਿਹਾ ਵੇਖੋ ਅੱਜ-ਕੱਲ ਮੀਡੀਆ ਦਾ ਜ਼ਮਾਨਾ ਅਜਿਹਾ ਹੈ ਕਿ ਉਮੀਦਾਂ ਏਨੀਆਂ ਵਧਾ ਦਿੱਤੀਆਂ ਜਾਂਦੀਆਂ ਹਨ, ਫਿਰ ਏਨੀਆਂ ਵਧਾ ਦਿੱਤੀਆਂ ਜਾਂਦੀਆਂ ਹਨ ਅਤੇ ਜਦ ਸਫਲਤਾ ਨਹੀਂ ਮਿਲਦੀ ਤਾਂ ਉਹ ਗੁੱਸੇ ’ਚ ਤਬਦੀਲ ਹੋ ਜਾਂਦੀਆਂ ਹਨ। ਅਸੀਂ ਅਜਿਹੀਆਂ ਕਈ ਖੇਡਾਂ ਵੇਖੀਆਂ ਹਨ ਕਿ ਭਾਰਤ ਦੇ ਖਿਡਾਰੀ ਜੇਕਰ ਅਸਫਲ ਹੋ ਗਏ ਤਾਂ ਦੇਸ਼ ਦਾ ਗੁੱਸਾ ਉਨ੍ਹਾਂ ਖਿਡਾਰੀਆਂ ਉੱਪਰ ਟੁੱਟ ਪੈਂਦਾ ਹੈ। ਕੁਝ ਲੋਕ ਤਾਂ ਮਰਿਯਾਦਾ ਤੋੜ ਕੇ ਕੁਝ ਅਜਿਹੀਆਂ ਗੱਲਾਂ ਬੋਲ ਦਿੰਦੇ ਹਨ, ਅਜਿਹੀਆਂ ਚੀਜ਼ਾਂ ਲਿਖ ਦਿੰਦੇ ਹਨ, ਬਹੁਤ ਦਰਦ ਹੁੰਦਾ ਹੈ ਪਰ ਪਹਿਲੀ ਵਾਰ ਅਜਿਹਾ ਹੋਇਆ ਕਿ ਜਦ ਸਾਡੀਆਂ ਧੀਆਂ ਵਿਸ਼ਵ ਕੱਪ ’ਚ ਸਫਲ ਨਹੀਂ ਹੋ ਸਕੀਆਂ ਤਾਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਉਸ ਹਾਰ ਨੂੰ ਆਪਣੇ ਮੋਢਿਆਂ ’ਤੇ ਲੈ ਲਿਆ। ਥੋੜਾ ਜਿਹਾ ਵੀ ਬੋਝ ਉਨ੍ਹਾਂ ਬੇਟੀਆਂ ਉੱਪਰ ਨਹੀਂ ਪੈਣ ਦਿੱਤਾ, ਸਿਰਫ ਏਨਾ ਹੀ ਨਹੀਂ, ਇਨਾਂ ਬੇਟੀਆਂ ਨੇ ਜੋ ਕੀਤਾ, ਉਸ ਦੇ ਗੁਣ ਗਾਏ। ਉਸ ਉੱਪਰ ਮਾਣ ਕੀਤਾ। ਮੈਂ ਇਸ ਨੂੰ ਇੱਕ ਸੁਖਦ ਤਬਦੀਲੀ ਵੇਖਦਾ ਹਾਂ ਅਤੇ ਮੈਂ ਇਨਾਂ ਬੇਟੀਆਂ ਨੂੰ ਕਿਹਾ ਕਿ ਤੁਸੀਂ ਵੇਖੋ ਅਜਿਹਾ ਸੁਭਾਗ ਸਿਰਫ ਤੁਹਾਨੂੰ ਹੀ ਮਿਲਿਆ ਹੈ। ਤੁਸੀਂ ਆਪਣੇ ਮਨ ਵਿੱਚੋਂ ਇਹ ਕੱਢ ਦਿਓ ਕਿ ਤੁਸੀਂ ਸਫਲ ਨਹੀਂ ਹੋਈਆਂ। ਮੈਚ ਜਿੱਤਿਆ ਜਾਂ ਨਹੀਂ ਜਿੱਤਿਆ ਪਰ ਤੁਸੀਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਜਿੱਤ ਲਿਆ ਹੈ। ਸਚਮੁੱਚ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵਿਸ਼ੇਸ਼ ਤੌਰ ’ਤੇ ਸਾਡੀਆਂ ਬੇਟੀਆਂ, ਸਚਮੁੱਚ ਹੀ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਬਹੁਤ ਕੁਝ ਕਰ ਰਹੀਆਂ ਹਨ। ਮੈਂ ਇੱਕ ਵਾਰ ਫੇਰ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੌਰ ’ਤੇ ਸਾਡੀਆਂ ਧੀਆਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ! ਮੈਂ ਇੱਕ ਵਾਰ ਫੇਰ ਚੇਤੇ ਕਰਵਾਉਦਾ ਹਾਂ ਅਗਸਤ ਕ੍ਰਾਂਤੀ ਨੂੰ ਇੱਕ ਵਾਰੀ ਫੇਰ ਤੋਂ ਚੇਤੇ ਕਰਵਾ ਰਿਹਾ ਹਾਂ 9 ਅਗਸਤ ਨੂੰ, ਫੇਰ ਇੱਕ ਵਾਰੀ ਚੇਤੇ ਕਰਵਾ ਰਿਹਾ ਹਾਂ 15 ਅਗਸਤ ਨੂੰ, ਇੱਕ ਵਾਰ ਫੇਰ ਚੇਤੇ ਕਰਵਾ ਰਿਹਾ ਹਾਂ 2022, ਆਜ਼ਾਦੀ ਦੇ 75 ਵਰ੍ਹੇ। ਹਰ ਦੇਸ਼ ਵਾਸੀ ਸੰਕਲਪ ਕਰੇ, ਹਰ ਦੇਸ਼ ਵਾਸੀ ਸੰਕਲਪ ਨੂੰ ਸਿੱਧ ਕਰਨ ਦਾ 5 ਸਾਲ ਦਾ ਰੋਡ ਮੈਪ ਤਿਆਰ ਕਰੇ। ਅਸੀਂ ਸਾਰਿਆਂ ਨੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣਾ ਹੈ, ਪਹੁੰਚਾਉਣਾ ਹੈ, ਪਹੁੰਚਾਉਣਾ ਹੈ। ਆਓ, ਅਸੀਂ ਸਾਰੇ ਮਿਲ ਕੇ ਚੱਲੀਏ। ਕੁਝ ਨਾ ਕੁਝ ਕਰਦੇ ਚੱਲੀਏ, ਦੇਸ਼ ਦੀ ਕਿਸਮਤ, ਭਵਿੱਖ ਉੱਤਮ ਹੋ ਕੇ ਰਹੇਗਾ। ਇਸ ਯਕੀਨ ਦੇ ਨਾਲ ਅੱਗੇ ਵਧੀਏ। ਬਹੁਤ-ਬਹੁਤ ਸ਼ੁਭਕਾਮਨਾਵਾਂ।

– ਧੰਨਵਾਦ

***

AKT/AK/SH