Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

31 ਜਨਵਰੀ 2018 ਨੂੰ ਖੇਲੋ ਇੰਡੀਆ ਸਕੂਲ ਖੇਡਾਂ ਦੇ ਪਹਿਲੇ ਐਡੀਸ਼ਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਕਰਨਲ ਰਾਜਯਵਰਧਨ ਸਿੰਘ ਰਾਠੌੜ, ਸ਼੍ਰੀ ਅਨਿਲ ਬੈਜਲ ਜੀ, ਰਾਹੁਲ ਭਟਨਾਗਰ ਜੀ, ਸ਼੍ਰੀ ਨਰੇਂਦਰ ਬਤਰਾ ਜੀ, ਸੁਸ਼ੀਲ ਕੁਮਾਰ ਜੀ, ਦੇਸ਼ ਅਤੇ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਅਧਿਆਪਕ, ਅਤੇ ਭਵਿੱਖ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਸੰਕਲਪ ਲੈ ਕੇ, ਜੀ-ਜਾਨ ਨਾਲ ਜੁੱਟੇ ਹੋਏ, ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਰੇ ਮੇਰੇ ਯੁਵਾ ਸਾਥੀਓ। ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸੁਆਗਤ ਕਰਦਾ ਹਾਂ।

ਭਾਰਤ ਦੇ ਹਰ ਕੋਨੇ ਤੋਂ under seventeen  ਦੇ ਉਭਰਦੇ ਹੋਏ ਖਿਡਾਰੀ ਅੱਜ ਸਾਡੇ ਵਿੱਚ ਹਨ। ਖੇਲੋ ਇੰਡੀਆ- ਇਹ ਪ੍ਰੋਗਰਾਮ ਨਹੀਂ ਹੈ, ਇਹ ਇੱਕ ਮਿਸ਼ਨ ਹੈ। ਭਾਰਤ ਦੇ ਜਨ-ਸਧਾਰਨ ਦੇ ਸੁਭਾਅ ਵਿੱਚ ਖੇਡਾਂ ਕਿਵੇਂ ਪ੍ਰਾਥਮਿਕਤਾ ਪ੍ਰਾਪਤ ਕਰਨ, ਮਾਂ-ਬਾਪ ਨੂੰ ਵੀ ਬੱਚਿਆਂ ਦੇ ਕਰੀਅਰ ਵਿੱਚ ਖੇਡਾਂ ਦੇ ਮਹੱਤਵ ਦਾ ਅਹਿਸਾਸ ਹੋਵੇ। ਸਕੂਲ ਵਿੱਚ ਅਧਿਆਪਕਾਂ ਨੂੰ ਸਕੂਲ ਦੇ eco-system ਵਿੱਚ, ਸਾਡੇ educational eco-system  ਵਿੱਚ ਖੇਡ- ਇਹ ਵੀ ਜੀਵਨ ਵਿਕਾਸ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਇਹ ਭਾਵ ਕਿਵੇਂ ਦ੍ਰਿੜ੍ਹ ਹੋਵੇ, ਪੰਜ-ਸੱਤ ਕੰਮਾਂ ਵਿੱਚੋਂ priority ਤੈਅ ਕਰਨੀ ਹੈ ਤਾਂ ਖੇਡਾਂ ਵੀ priority ਲਿਸਟ ਵਿੱਚ ਹੋਣ।

ਅੱਜ ਹਰ ਕੰਮ ਪੂਰਾ ਕਰਨ ਤੋਂ ਬਾਅਦ ਚਲੋ ਹੁਣ ਸਮਾਂ ਬਚਾਈਏ, ਥੋੜ੍ਹਾ ਖੇਡ ਲਈਏ; ਉਸ ਦੀ ਬਜਾਏ ਆਓ ਖੇਡੀਏ ਵੀ, ਖਿੜੀਏ ਵੀ- ਇਸ ਸੰਕਲਪ ਨਾਲ ਅਸੀਂ ਕਿਵੇਂ ਅੱਗੇ ਵਧ ਸਕਦੇ ਹਾਂ? ਇੱਥੇ ਜੋ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ  ਸਾਡੇ ਖਿਡਾਰੀ ਬੈਠੇ ਹਨ, ਉਹ ਐਵੇਂ ਹੀ ਖਿਡਾਰੀ ਨਹੀਂ ਬਣੇ ਹਨ। ਕਿਸੇ ਨੇ ਉਨ੍ਹਾਂ ਦੇ ਅੰਦਰ talent ਦੇਖਿਆ, ਕਿਸੇ ਨੇ ਉਸ ਨੂੰ ਸੰਵਾਰਣ ਦੀ ਕੋਸ਼ਿਸ਼ ਕੀਤੀ। ਸ਼ੁਰੂ ਵਿੱਚ ਮਾਂ-ਬਾਪ ਨੇ ਰੋਕਣ ਦਾ ਯਤਨ ਕੀਤਾ ਹੋਵੇਗਾ। ਸਕੂਲ ਵਿੱਚ ਵੀ ਕਦੇ-ਕਦੇ ਕਿਹਾ ਗਿਆ ਹੋਵੇਗਾ, ਕਿ ਤੁਸੀਂ ਤਾਂ ਪੜ੍ਹਨ-ਲਿਖਣ ਵਿੱਚ ਹੁਸ਼ਿਆਰ ਹੈ, ਇਹ ਖੇਡਾਂ ਵਿੱਚ ਸਮਾਂ ਕਿਉਂ ਬਰਬਾਦ ਕਰਦੇ ਹੋ? ਅਜਿਹੀਆਂ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਹੋਣਗੀਆਂ। ਲੇਕਿਨ ਕੋਈ ਹੋਵੇਗਾ ਜਿਸ ਨੇ ਉਸ ਖਿਡਾਰੀ ਨੂੰ ਉਂਗਲੀ ਪਕੜ ਕੇ ਅੱਗੇ ਵਧਾਇਆ ਹੋਵੇਗਾ, ਮੰਜ਼ਿਲ ਵੱਲ ਲੈ ਜਾਣ ਲਈ ਉਸ ਨੂੰ ਤਿਆਰ ਕੀਤਾ ਹੋਵੇਗਾ ਅਤੇ ਫਿਰ ਉਸਨੇ ਵੀ ਆਪਣੇ-ਆਪ ਨੂੰ ਝੋਂਕ ਦਿੱਤਾ ਹੋਵੇਗਾ।

ਅੱਜ ਭਾਰਤ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਸਵਾ ਸੌ ਕਰੋੜ ਦਾ ਦੇਸ਼, 35 ਤੋਂ ਘੱਟ ਉਮਰ ਦੇ 65% ਨੌਜਵਾਨ- ਕੀ ਹਿੰਦੁਸਤਾਨ ਖੇਡਾਂ ਦੀ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਨਹੀਂ ਕਰ ਸਕਦਾ ਹੈ? ਅਸੀਂ ਕਹਿੰਦੇ ਹਾਂ ਕਿ ਭਾਰਤ ਬਹੁਤ ਅੱਗੇ ਵਧਣਾ ਚਾਹੀਦਾ ਹੈ। ਭਾਰਤ ਅੱਗੇ ਵਧਣ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਸਿਰਫ਼ ਸੈਨਿਕ ਸ਼ਕਤੀ ਵਧ ਜਾਵੇ, ਤਾਂ ਭਾਰਤ ਅੱਗੇ ਵਧ ਜਾਵੇ, ਸਿਰਫ਼ ਆਰਥਿਕ ਮਹਾਸੱਤਾ ਬਣ ਜਾਵੇ ਤਾਂ ਭਾਰਤ ਅੱਗੇ ਵਧ ਜਾਵੇ। ਜੀ ਨਹੀਂ- ਭਾਰਤ ਵਿਸ਼ਵ ਵਿੱਚ ਉੱਚਤਮ ਸਿਖਰ ਨੂੰ ਤਾਂ ਪ੍ਰਾਪਤ ਕਰੇਗਾ ਜਦੋਂ ਸਾਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ-noble prize ਮਿਲਦੇ ਹੋਣ ਤਾਂ ਲਾਈਨ ਵਿੱਚ ਭਾਰਤ ਹੀ ਭਾਰਤ ਦਿਖਦਾ ਹੋਵੇ, ਫਿਲਮਸਟਾਰ ਦੁਨੀਆ ਦੇ ਔਸਕਰ ਅਵਾਰਡ ਮਿਲਦੇ ਹੋਣ ਤਾਂ ਭਾਰਤ ਹੀ ਭਾਰਤ ਨਜ਼ਰ ਆਉਂਦਾ ਹੋਵੇ, ਦੁਨੀਆ ਦੇ ਵਿਗਿਆਨੀਆਂ ਦੀ ਚਰਚਾ ਹੁੰਦੀ ਹੋਵੇ ਤਾਂ ਭਾਰਤ ਹੀ ਭਾਰਤ ਨਜ਼ਰ ਆਉਂਦਾ ਹੋਵੇ, ਖੇਡਾਂ ਦੀ ਚਰਚਾ ਹੁੰਦੀ ਹੋਵੇ- ਭਾਰਤ ਹੀ ਭਾਰਤ ਨਜ਼ਰ ਆਉਂਦਾ ਹੋਵੇ। ਜੀਵਨ ਦੇ ਹਰ ਖੇਤਰ ਵਿੱਚ ਅਸੀਂ ਭਾਰਤ ਨੂੰ ਵਿਸ਼ਵ ਦੀ ਚੋਟੀ ਤੇ ਪਹੁੰਚਾਉਣ ਲਈ ਸੰਕਲਪ ਕਰਕੇ ਚਲਾਂਗੇ-ਅੱਜ ਨਹੀਂ ਤਾਂ ਕੱਲ੍ਹ ਇਹ ਹੋ ਕੇ ਰਹੇਗਾ। ਅਤੇ ਮੈਂ ਇਹ ਆਤਮਵਿਸ਼ਵਾਸ ਨਾਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਨੂੰ ਦੇਸ਼ ਦੇ talent ਵਿੱਚ, ਦੇਸ਼ ਦੀ ਯੁਵਾ ਪੀੜ੍ਹੀ ’ਤੇ ਪੂਰਾ-ਪੂਰਾ ਭਰੋਸਾ ਹੈ।

ਖੇਲੋ ਇੰਡੀਆ ਪ੍ਰੋਗਰਾਮ- ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਮੁਕਾਬਲਾ ਹੋ ਜਾਵੇਗਾ, ਜਿੱਤਣ ਵਾਲਿਆਂ ਨੂੰ medal ਮਿਲ ਜਾਵੇਗਾ- ਇਨ੍ਹੇ ਹੀ ਨਹੀਂ ਹੈ। ਇੱਕ holistic approach ਦੇ ਨਾਲ, ਇੱਕ comprehensive strategy ਦੇ ਨਾਲ grass-root level ਭਾਵੇਂ infrastructure develop ਕਰਨਾ ਹੋਵੇ, ਭਾਵੇਂ coaching ਦੀ training ਦਾ ਵਿਸ਼ਾ ਹੋਵੇ, human resource building ਦੀ ਗੱਲ ਹੋਵੇ, ਖੇਡਾਂ ਦੇ ਨਿਯਮ ਹੇਠਾਂ ਤੱਕ ਸਮਾਨ ਰੂਪ ਨਾਲ ਪਹੁੰਚਣ, ਖੇਡ ਦੇ ਮੈਦਾਨਾਂ ਦੀ ਜਾਣਕਾਰੀ ਆਖਰੀ ਤਬਕੇ ਤੱਕ ਸਹੀ ਹੋਵੇ; ਇੱਕ-ਇੱਕ ਚੀਜ਼ ’ਤੇ ਧਿਆਨ ਦਿੰਦੇ ਹੋਏ ਖੇਡਾਂ ਨੂੰ ਵਿਗਿਆਨਿਕ ਤਰੀਕਿਆਂ ਨਾਲ ਵਿਕਸਿਤ ਕਰਨ ਦਾ ਯਤਨ ਆਰੰਭ ਹੋਇਆ ਹੈ।

ਸੱਭ ਤੋਂ ਵੱਡੀ ਗੱਲ ਹੈ talent hunt,ਦੇਸ਼ ਦੇ ਕੋਨੇ-ਕੋਨੇ ਤੋਂ talent ਖੋਜਣਾ। ਅਤੇ ਉਹ talent, online exam ਦੇ ਕੇ ਨਹੀਂ ਲੱਭਿਆ ਜਾ ਸਕਦਾ। ਖੇਡਾਂ ਦੇ ਵਿਸ਼ੇ ਵਿੱਚ ਕਿੰਨ੍ਹਾਂ ਵਧੀਆ ਜਵਾਬ ਕੋਈ ਦਿੰਦਾ ਹੈ ਇਸ ਨਾਲ ਨਹੀਂ ਹੁੰਦਾ ਹੈ। ਖੇਡ ਲਈ talent ਖੇਡ ਦੇ ਮੈਦਾਨ ਤੋਂ ਹੀ ਉੱਭਰਦਾ ਹੈ, ਖੇਡ ਦੇ ਮੈਦਾਨ ਵਿੱਚ ਹੀ ਮਿਲਦਾ ਹੈ। ਅਤੇ ਇਸ ਲਈ ਸਕੂਲ ਲੈਵਲ’ਤੇ ਲਗਾਤਾਰ ਖੇਡਾਂ ਚਲਦੀਆਂ ਰਹਿਣ,ਉਨ੍ਹਾਂ ਦਾ ਰਿਕਾਰਡ maintain ਹੋਵੇ, ਅਤੇ ਉਹ ਰਿਕਾਰਡ maintain ਕਰਦੇ-ਕਰਦੇ ਉਨ੍ਹਾਂ ਚੰਗੀਆਂ ਪ੍ਰਤਿਭਾਵਾਂ ਨੂੰ ਚੁਣਿਆ ਜਾਵੇ। ਅਤੇ ਸੱਚੇ ਅਰਥ ਵਿੱਚ ਚੰਗੀਆਂ ਪ੍ਰਤਿਭਾਵਾਂ ਨੂੰ ਮੌਕਾ ਮਿਲੇਗਾ ਅਤੇ ਪ੍ਰਤਿਭਾਵਾਂ ਦੀ ਚੰਗੀ training ਹੋਵੇਗੀ ਤਾਂ ਮੈਨੂੰ ਵਿਸ਼ਵਾਸ ਹੈ ਮੇਰੇ ਦੇਸ਼ ਦਾ ਨੌਜਵਾਨ training ਲਈ ਆਪਣੇ ਆਪ ਨੂੰ ਜਿਨ੍ਹਾਂ ਜੋਤਣਾ ਪਵੇਗਾ,ਜੋੜਨਾ ਪਵੇਗਾ, ਜੁਝਣਾ ਪਵੇਗਾ; ਉਹ ਕਦੇ ਪਿੱਛੇ ਨਹੀਂ ਹਟੇਗਾ, ਉਹ ਨਤੀਜਾ ਲਿਆ ਕੇ ਰਹੇਗਾ।

ਅਤੇ ਇਸ ਲਈ talent huntਦੇ ਬਾਅਦ ਇੱਕ ਮਹੱਤਵਪੂਰਨ ਫੈਸਲਾ ਸਰਕਾਰ ਨੇ ਕੀਤਾ ਹੈ। ਦੇਸ਼ ਭਰ ਵਿੱਚ ਅਲੱਗ-ਅਲੱਗ ਖੇਡਾਂ ਵਿੱਚੋਂ ਇੱਕ ਹਜ਼ਾਰ ਬੱਚਿਆਂ ਨੂੰ select ਕੀਤਾ ਜਾਵੇਗਾ। ਜੋ ਪ੍ਰਭਾਵਸ਼ਾਲੀ, ਸਮਰੱਥਾਵਾਨ ਹਨ, inherent qualities ਹਨ, sports ਲਈ ਜੋ stamina ਚਾਹੀਦਾ ਹੈ, ਗੁਣ ਚਾਹੀਦੇ ਹਨ- ਉਸ ਵਿੱਚ ਹਨ, ਹਰ ਕਸੌਟੀ ਚੋਂ ਪਾਰ ਨਿਕਲਿਆ ਹੈ- ਅਜਿਹੇ 1000 ਬੱਚਿਆਂ ਨੂੰ ਹਰ ਸਾਲ ਪੰਜ ਲੱਖ ਰੁਪਏ ਦੀ ਰਕਮ ਉਸ ਨੂੰ ਦਿੱਤੀ ਜਾਵੇਗੀ।

ਹਰ ਸਾਲ ਇੱਕ-ਇੱਕ ਹਜ਼ਾਰ ਬੱਚਿਆਂ ਦੀ selection ਹੋਵੇਗੀ। ਪੰਜ ਸਾਲ ਵਿੱਚ, ਸਾਡੇ ਦੇਸ਼ ਵਿੱਚ, ਸਾਡੇ ਕੋਲ ਪੰਜ ਹਜ਼ਾਰ ਬੱਚੇ ਅਜਿਹੇ ਹੋਣਗੇ ਜਿਨ੍ਹਾਂ ਦੇ ਅੰਦਰ ਇਹ inherent qualities ਹਨ। ਅੱਗੇ ਵਧਣ ਲਈ training ਦੀ ਵਿਵਸਥਾ ਹੋਵੇਗੀ, ਦੁਨੀਆ ਦੀ ਉੱਤਮ ਤੋਂ ਉੱਤਮ coaching  ਉਨ੍ਹਾਂ ਨੂੰ ਉਪਲੱਬਧ ਹੋਵੇ, ਦੁਨੀਆ ਵਿੱਚ ਜਿੱਥੇ ਵੀ ਉੱਤਮ training ਹੋਵੇ, ਉੱਥੇ ਜਾਣ ਦਾ ਮੌਕਾ ਮਿਲੇ ਅਤੇ ਉਨ੍ਹਾਂ ਦੇ ਮਾਂ-ਬਾਪ ਨੂੰ ਵੀ ਆਰਥਿਕ ਕਾਰਨਾਂ ਕਰਕੇ ਬੱਚਿਆਂ ਨੂੰ ਕਦੇ ਰੋਕਣਾ ਨਾ ਪਵੇ ਅਤੇ ਅਨੁਭਵ ਇਹ ਹੈ ਕਿ ਇਨ੍ਹੀਂ ਦਿਨੀਂ ਭਾਰਤ ਵਿੱਚ ਪਿੰਡਾਂ ਦੇ ਬੱਚੇ ਅੱਗੇ ਆ ਰਹੇ ਹਨ, Tire-2 city ਦੇ ਬੱਚੇ ਅੱਗੇ ਆ ਰਹੇ ਹਨ। ਹੁਣ ਉਨ੍ਹਾਂ ਦੇ ਪਰਿਵਾਰਾਂ ਕੋਲ ਸੰਸਾਧਨ ਨਹੀਂ ਹਨ ਤਾਂ ਭਾਰਤ ਦਾ ਇੱਕ ਰਤਨ ਉੱਥੇ ਹੀ ਰੁਕ ਨਹੀਂ ਜਾਵੇਗਾ। ਅਤੇ ਇਸ ਲਈ ਪੰਜ ਲੱਖ ਰੁਪਏ ਦੀ ਇਹ ਵਿਵਸਥਾ ਪਰਿਵਾਰ ਦਾ ਵੀ ਸਮਰਥਨ ਉਸ ਨੂੰ ਦੇਵੇਗੀ। ਉਸ ਦੇ ਲਈ ਕਿਸ ਤਰ੍ਹਾਂ ਦੇ nutrition ਦੀ requirement  ਹੈ, ਉਸਦੇ mental sense ਲਈ ਕੀ ਕਰਨਾ ਚਾਹੀਦਾ ਹੈ- ਇਨ੍ਹਾਂ ਸਾਰੀਆਂ ਗੱਲਾਂ ’ਤੇ training ਕਰਨ ਦੀ ਦਿਸ਼ਾ ਵਿੱਚ ਕੰਮ ਹੋਵੇਗਾ।

ਇੱਕ ਦੂਜਾ ਮਹਤੱਵਪੂਰਨ ਬਦਲਾਅ ਅਸੀਂ ਕੀਤਾ ਹੈ- ਇਨ੍ਹੀਂ ਦਿਨੀਂ ਜਦੋਂ ਖਿਡਾਰੀ ਭਾਰਤ ਦਾ ਨਾਮ ਰੋਸ਼ਨ ਕਰਕੇ ਆਉਂਦੇ ਹਨ ਤਾਂ ਰਾਜਾਂ ਵਿੱਚ ਇੱਕ ਤੰਦਰੁਸਤ ਵਾਤਾਵਰਣ ਬਣਿਆ ਹੈ, ਰਾਜ ਵੱਖ-ਵੱਖ ਤਰ੍ਹਾਂ ਦੇ ਇਨਾਮ ਐਲਾਨ ਕਰਦੇ ਹਨ, ਸਮਾਜ ਵਿੱਚੋਂ ਵੀ ਲੋਕ ਇਨਾਮ ਐਲਾਨ ਕਰਦੇ ਹਨ, ਲੇਕਿਨ ਉਨ੍ਹਾਂ ਦੇ ਜੋ coach ਹੁੰਦੇ ਹਨ, ਆਖਰੀ moment ’ਤੇ ਜਿਸ ਨਾਲ ਉਨ੍ਹਾਂ ਦਾ ਰਿਸ਼ਤਾ ਰਿਹਾ ਹੈ- ਉਨ੍ਹਾਂ ਨੂੰ ਹੀ recognize ਕੀਤਾ ਜਾਂਦਾ ਹੈ।

ਇਹ ਤਾਂ ਕਰਨਾ ਹੀ ਚਾਹੀਦਾ ਹੈ ਲੇਕਿਨ ਬਾਲ ਅਵਸਥਾ ਤੋਂ ਜਿਸ ਅਧਿਆਪਕ ਨੇ ਉਸ ਨੂੰ ਲੱਭਿਆ ਹੈ, ਸ਼ੁਰੂ ਦੇ ਦੋ-ਚਾਰ-ਪੰਜ ਸਾਲ ਜਿਸ ਅਧਿਆਪਕ ਨੇ ਉਸ ਨੂੰ ਤਿਆਰ ਕੀਤਾ ਹੈ, ਅੱਗੇ ਅਧਿਆਪਕ ਨਵੇਂ-ਨਵੇਂ ਮਿਲਦੇ ਗਏ ਹੋਣਗੇ ਲੇਕਿਨ ਸ਼ੁਰੂ ਵਿੱਚ ਜੋ ਅਧਿਆਪਕ ਮਿਲੇ ਹਨ, ਉਸ ਨਾਲ ਉਸ ਦੀ ਜ਼ਿੰਦਗੀ ਇਸ ਖੇਤਰ ਵਿੱਚ ਅੱਗੇ ਵਧੀ ਹੈ। ਅਤੇ ਇਸ ਲਈ ਅਸੀਂ ਤੈਅ ਕੀਤਾ ਹੈ ਕਿ ਜੋ ਖਿਡਾਰੀ ਨਾਮ ਰੋਸ਼ਨ ਕਰਦੇ ਹਨ, ਉਨ੍ਹਾਂ ਲਈ ਜੋ ਇਨਾਮ ਤੈਅ ਹੁੰਦੇ ਹਨ, ਉਨ੍ਹਾਂ ਵਿੱਚ ਉਨ੍ਹਾਂ ਦੇ coaches ਲਈ ਤੈਅ ਹੁੰਦੇ ਹਨ- ਹੁਣ ਉਸ ਖਿਡਾਰੀ ਦੇ ਪੂਰੇ ਜੀਵਨਕਾਲ ਵਿੱਚ ਜਿਨ੍ਹਾਂ-ਜਿਨ੍ਹਾਂ ਅਧਿਆਪਕਾਂ ਨੇ ਯੋਗਦਾਨ ਦਿੱਤਾ ਹੈ- ਉਹ ਵੀ ਇਨਾਮ ਦੇ ਹੱਕਦਾਰ ਬਣਨਗੇ। ਇਹ ਬਹੁਤ ਵੱਡਾ ਅਤੇ ਇਸ ਲਈ ਅਤੇ ਖੇਡ ਲਈ ਜੋ ਸਮਰਪਿਤ ਲੋਕ ਹੁੰਦੇ ਹਨ ਉਹ ਪੈਸੇ ਅਤੇ ਪ੍ਰਸਿੱਧੀ ਲਈ ਨਹੀਂ, ਉਨ੍ਹਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਹੈ। ਤੁਸੀਂ ਵੀ ਦੇਖਿਆ ਹੋਵੇਗਾ ਕਿ ਜਦੋਂ ਅੰਤਰਰਾਸ਼ਟਰੀ ਖੇਡ ਹੁੰਦੇ ਹਨ ਅਤੇ ਭਾਰਤ ਦਾ ਖਿਡਾਰੀ ਜਦ ਖੇਡਦਾ ਹੈ-ਉਹ ਜੂਝਦਾ ਹੈ, ਪੂਰੀ ਤਰ੍ਹਾਂ ਜੀ-ਜਾਨ ਲਗਾਉਂਦਾ ਹੈ। ਲੇਕਿਨ ਜਿਵੇਂ ਹੀ ਜਿੱਤਕੇ ਉਸਦੇ ਹੱਥ ਵਿੱਚ ਤਿਰੰਗਾ ਆਉਂਦਾ ਹੈ, ਉਸ ਦੀ ਪੂਰੀ body language ਬਦਲ ਜਾਂਦੀ ਹੈ। ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਕਿਤੇ ਸੱਟ ਵੱਜੀ ਹੋਵੇ, ਖੂਨ ਨਿਕਲਦਾ ਹੋਵੇ; ਸਭ ਭੁੱਲ ਜਾਂਦਾ ਹੈ। ਹੱਥ ਵਿੱਚ ਤਿਰੰਗਾ ਲੈ ਕੇ ਇਸ ਤਰ੍ਹਾਂ ਦੌੜ੍ਹਦਾ ਹੈ- ਇੱਕ ਖਿਡਾਰੀ ਦੁਨੀਆ ਦੇ ਕਿਸੇ ਕੋਨੇ ਵਿੱਚ ਹੱਥ ਵਿੱਚ ਤਿਰੰਗਾ ਲੈ ਕੇ ਦੌੜਦਾ ਹੈ- ਸਾਰੇ ਹਿੰਦੁਸਤਾਨ ਵਿੱਚ ਊਰਜਾ ਭਰ ਦਿੰਦਾ ਹੈ, ਸਾਰੇ ਹਿੰਦੁਸਤਾਨ ਵਿੱਚ ਚੇਤਨਾ ਭਰ ਦਿੰਦਾ ਹੈ।

ਅਤੇ ਇੱਕ ਵਾਰ ਇਸ ਪਰੰਪਰਾ ਨੂੰ ਅਸੀਂ ਸਾਬਤ ਕਰਾਂਗੇ ਅਤੇ ਭਾਰਤ ਵਿੱਚ ਖੇਡਾਂ ਨਵੀਂ ਗੱਲ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਜੇਕਰ ਮੋਹੰਜੋਦੋੜੋ ਸੱਭਿਅਤਾ ਅਤੇ ਉਨ੍ਹਾਂ ਪਰੰਪਰਾਵਾਂ ਨੂੰ ਅਧਿਐਨ ਕਰਨ ਦਾ ਮੌਕਾ ਮਿਲਿਆ ਹੋਵੇ- ਹਜ਼ਾਰਾਂ ਸਾਲ ਪੁਰਾਣੀ ਜੀਵਨ ਵਿਵਸਥਾ,ਗੁਜਰਾਤ ਦੇ ਅੰਦਰ ਧੌਲਾਂਵਿਰਾ- ਪੰਜ ਹਜ਼ਾਰ ਸਾਲ ਪੁਰਾਣਾ ਉਹ ਸਥਾਨ ਪੁਰਾਤੱਵ ਮਾਹਿਰਾਂ ਨੇ ਲੱਭ ਕੇ ਲਿਆ।ਮੈਂ ਜਦੋਂ ਪਹਿਲੀ ਵਾਰ ਉੱਥੇ ਦੇਖਣ ਲਈ ਗਿਆ ਸੀ ਤਾਂ ਉੱਥੇ ਦੇ guides ਨੇ ਮੈਨੂੰ ਦੱਸਿਆ ਕਿ ਪੰਜ ਹਜ਼ਾਰ ਸਾਲ ਪਹਿਲਾਂ ਧੌਲਾਂਵਿਰਾ ਵਿੱਚ ਹਜ਼ਾਰਾਂ ਲੋਕ ਬੈਠ ਸਕਣ, ਅਜਿਹਾ ਬਹੁਤ ਵੱਡਾ ਖੇਡ ਦਾ ਸਟੇਡੀਅਮ ਸੀ। ਅਤੇ ਅੱਜ ਵੀ ਉਸ ਦੀਆਂ ਸਾਰੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ।

ਕਹਿਣ ਦਾ ਭਾਵ ਇਹ ਹੈ ਕਿ ਭਾਰਤ ਵਿੱਚ ਖੇਡ ਪਰੰਪਰਾਵਾਂ ਨਵੀਆਂ ਨਹੀਂ ਹਨ। ਅਸੀਂ ਨਵੇਂ ਸਿਰੇ ਤੋਂ ਗਲੋਬਲ ਪਰਿਵੇਸ਼ ਵਿੱਚ, ਆਧੁਨਿਕ ਸੰਸਾਧਨਾਂ ਦੇ ਨਾਲ, ਆਧੁਨਿਕ eco-system ਦੇ ਨਾਲ, ਆਧੁਨਿਕ ਨਿਯਮਾਂ ਦੇ ਨਾਲ, ਇਸ ਖੇਡ ਦੇ ਜਗਤ ਵਿੱਚ ਆਪਣੇ-ਆਪ ਨੂੰ ਸਥਾਪਤ ਕਰਨਾ ਹੈ।

ਅੱਜ ਦਾ ਇਹ ਮੌਕਾ ‘ਖੇਲੋ ਇੰਡੀਆ, ਦੇਸ਼ ਦੇ ਕੋਨੇ-ਕੋਨੇ ਨਾਲ under seventeen ਬੱਚੇ ਇੱਥੇ ਆਏ ਹਨ ਅਤੇ ਖੇਡ, ਖੇਡਦੇ-ਖੇਡਦੇ ਹੀ sportsman spirit ਆਪਣੇ ਅੰਦਰ ਪਣਪ ਜਾਂਦਾ ਹੈ। ਇੱਥੇ ਜਿੰਨ੍ਹੇ ਆਏ ਹਨ- ਇੱਕ ਭਾਰਤ-ਸ੍ਰੇਸ਼ਠ ਭਾਰਤ ਦੀ ਅਨੁਭੂਤੀ ਕਰਕੇ ਜਾਣਗੇ। ਭਾਰਤ ਦੀ ਵੰਨ-ਸਵੰਨਤਾ ਨੂੰ ਜਾਣ ਕੇ ਜਾਣਗੇ। ਭਾਸ਼ਾ ਨਹੀਂ ਵੀ ਆਉਂਦੀ ਹੋਵੇਗੀ ਲੇਕਿਨ ਆਪਣੇਪਣ ਦੀ ਮਹਿਕ ਸਾਨੂੰ ਨਵੀਂ ਊਰਜਾ, ਨਵੀਂ ਤਾਕਤ ਦੇਵੇਗੀ।

ਮੈਂ ਇਸੇ ਇੱਕ ਭਾਵਨਾ ਦੇ ਨਾਲ ਤੁਹਾਨੂੰ ਸਾਰੇ ਖਿਡਾਰੀਆਂ ਨੂੰ ਦਿਲ ਤੋਂਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 8 ਫਰਵਰੀ ਨੂੰ ਜਦੋਂ ਖੇਡਾਂ ਸਮਾਪਤ ਹੋਣਗੇ, ਤੁਸੀਂ ਜਦ ਆਪਣੇ ਖੇਤਰ ਵਿੱਚ ਵਾਪਸ ਜਾਓਗੇ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨੂੰ ਸਿੱਖ ਕੇ ਜਾਓਗੇ, ਬਹੁਤ ਸਾਰੇ ਨਵੇਂ ਮਿੱਤਰ ਬਣਾ ਕੇ ਜਾਵੋਗੇ, ਇੱਕ ਭਾਰਤ ਨੂੰ ਇਸੇ ਸਟੇਡੀਅਮ ਵਿੱਚ ਅਨੁਭਵਕਰਨ ਦਾ ਮੌਕਾ ਲੈ ਕੇ ਜਾਵਾਂਗੇ। ਖੁਦ ਨੂੰ ਸਮੂਹ ਵਿੱਚ ਕਿਵੇਂ ਰੱਖਣਾ ਚਾਹੀਦਾ,ਇਹ ਸਹਿਜ ਸੰਸਕਾਰ ਪ੍ਰਾਪਤ ਕਰਕੇ ਜਾਵਾਂਗੇ।

ਮੈ ਉਨ੍ਹਾਂ ਸਾਰਿਆਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਉਨ੍ਹਾਂ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੈਂ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੇਡ ਜਗਤ ਵਿੱਚ ਅੱਗੇ ਆਉਣ ਲਈ ਪ੍ਰੋਤਸਾਹਿਤ ਕੀਤਾ ਹੈ। ਅਤੇ ਇਸ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਨਾਲ ਮੈਂ ਪਹਿਲੇ Khelo India School Gamesਦੇ ਸ਼ੁਭਆਰੰਭ ਦਾ ਐਲਾਨ ਕਰਦਾ ਹਾਂ।

ਧੰਨਵਾਦ।

 *****

ਅਤੁਲ ਤਿਵਾਰੀ/ਸਾਹਬਾਜ਼ ਹਸੀਬੀ/ਬਾਲਮੀਕੀਮਹਤੋ/ਨਿਰਮਲ ਸ਼ਰਮਾ