ਪੀਐੱਮਇੰਡੀਆ
ਭਾਰਤ ਮਾਤਾ ਕੀ–ਜੈ
ਭਾਰਤ ਮਾਤਾ ਕੀ–ਜੈ
ਭਾਰਤ ਮਾਤਾ ਕੀ–ਜੈ
ਵੱਡੀ ਸੰਖਿਆ ਵਿੱਚ ਪਧਾਰੇ ਸਮਾਜ ਦੇ ਸਾਰੇ ਵਰਿਸ਼ਠ ਗਣ।
ਮੇਰਾ ਸੁਭਾਗ ਹੈ ਕਿ ਮੈਨੂੰ ਅਜਿਹੇ ਪਵਿੱਤਰ ਅਵਸਰ ‘ਤੇ ਆਪ ਸਭ ਦੇ ਦਰਮਿਆਨ ਆਉਣ ਦਾ ਸੱਦਾ ਮਿਲਿਆ ਅਤੇ ਆਪ ਸਭ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਪੁੰਨ ਪ੍ਰਾਪਤ ਹੋਇਆ।
ਸਾਡੇ ਦੇਸ਼ ਵਿੱਚ ਦੁਨੀਆ ਦੇ ਲੋਕਾਂ ਦੇ ਲਈ ਸਾਡਾ ਧਰਮ, ਸਾਡੀ ਪਰੰਪਰਾ, ਸਾਡਾ ਸੱਭਿਆਚਾਰ ਸਮਝਣਾ ਬੜਾ ਭਾਰੀ ਕੰਮ ਹੈ, ਮੁਸ਼ਕਿਲ ਕੰਮ ਹੈ, ਜ਼ਿਆਦਾ ਜਲਦੀ ਨਾਲ ਤਕਲੀਫ ਸਮਝ ਵਿੱਚ ਨਹੀਂ ਆਉਂਦੀ, ਮੁਸ਼ਕਿਲ ਹੁੰਦੀ ਹੈ ਕਿਉਂਕਿ ਸਾਡੇ ਇੱਥੇ ਕੋਈ ਇੱਕ ਧਰਮ ਪੁਸਤਕ ਨਹੀਂ ਹੈ, ਕੋਈ ਇੱਕ ਭਗਵਾਨ ਨਹੀਂ ਹੈ, ਕੋਈ ਇੱਕ ਪੂਜਾ ਪੱਧਤੀ ਨਹੀਂ ਹੈ, ਇੰਨੀ ਸਾਰੀ ਵਿਭਿੰਨਤਾ ਇਸ ਲਈ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ ਹੈ ਕਿ ਅਸੀਂ ਹਾਂ ਕੀ! ਅਤੇ ਉਹੀ ਸਾਡੀ ਵਿਸ਼ੇਸ਼ਤਾ। ਅਸੀਂ ਅਜਿਹੇ ਲੋਕ ਹਾਂ ਜਿਨ੍ਹਾਂ ਵਿੱਚ ਭਗਤ ਐਸਾ ਭਗਵਾਨ। ਜੇਕਰ ਭਗਤ ਪਹਿਲਵਾਨ ਹੋਣ ਤਾਂ ਭਗਵਾਨ ਹਨੂਮਾਨ ਹੁੰਦੇ ਹਨ, ਭਗਤ ਜੇਕਰ ਸਿੱਖਿਆ ਦਾ ਉਪਾਸਕ ਹੈ ਤਾਂ ਭਗਵਾਨ ਸਰਸਵਤੀ ਹੈ, ਭਗਤ ਜੇਕਰ ਰੁਪਏ-ਪੈਸੇ ਵਿੱਚ ਰਚਦਾ ਹੈ, ਤਾਂ ਭਗਵਾਨ ਲਕਸ਼ਮੀ ਜੀ ਹੈ, ਇਹ ਸਾਡੀ ਵਿਸ਼ੇਸ਼ਤਾ ਹੈ ਅਤੇ ਇਸ ਲਈ ਸਮਾਜ ਜੀਵਨ ਵਿੱਚ ਜਿਸ ਨੇ ਸਭ ਤੋਂ ਜ਼ਿਆਦਾ ਅੰਨਦਾਤਾ ਦਾ ਕੰਮ ਕੀਤਾ, ਖੇਤ ਜੋਤ ਕੇ ‘ਕਣ ਵਿੱਚੋਂ ਮਣ’ ਕਰ ਕੇ ਜਿਸ ਨੇ ਸਮਾਜ ਜੀਵਨ ਦੀ ਚਿੰਤਾ ਕੀਤੀ, ਇੱਕ ਤਰ੍ਹਾਂ ਨਾਲ ਸਾਡਾ ਇਹ ਸਮਾਜ ਯਾਨੀ ਕਿਸਾਨ ਸਮਾਜ। ਆਪ ਕਾਠੀਆਵਾੜ ਵਿੱਚ ‘ਖੇਡੂ’ ਕਹੋ ਤਾਂ ਉਸ ਦਾ ਮਤਲਬ ਹੀ ਲੇਊਆ ਪਟੇਲ ਅਤੇ ਇਸ ਲਈ ਉਨ੍ਹਾਂ ਦੇ ਭਗਵਾਨ ਅੰਨਪੂਰਣਾ।
ਜੈਸਾ ਭਗਤ ਵੈਸਾ ਭਗਵਾਨ ਇਹ ਸਾਡੀ ਵਿਸ਼ੇਸ਼ਤਾ ਰਹੀ ਹੈ ਅਤੇ ਇਸ ਵਿਸ਼ੇਸ਼ਤਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਅੱਜ ਵਿਧੀਵਤ ਰੂਪ ਨਾਲ ਦੇਵੀ ਅੰਨਪੂਰਣਾ ਮਾਂ ਦਾ ਇੱਕ ਤੀਰਥ ਸਥਾਨ, ਪ੍ਰੇਰਣਾਖੇਤਰ ਦਾ ਅੱਜ ਲੋਕਅਰਪਣ ਹੋਇਆ ਹੈ। ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੀ ਵਿਸ਼ੇਸ਼ਤਾ ਰਹੀ ਹੈ, ਤੁਸੀਂ ਸਿਰਫ਼ ਇੱਕ ਗੁਜਰਾਤ ਨੂੰ ਹੀ ਦੇਖ ਲਓ, ਕਿਸੇ ਵੀ ਦਿਸ਼ਾ ਵਿੱਚ ਤੁਸੀਂ 20-25-30 ਕਿਲੋਮੀਟਰ ਜਾਓ, ਕਿਸੇ ਵੀ ਦਿਸ਼ਾ ਵਿੱਚ, ਤਾਂ ਤੁਹਾਨੂੰ ਕੋਈ ਨਾ ਕੋਈ ਅਜਿਹੀ ਜਗ੍ਹਾ ਮਿਲੇਗੀ ਜਿੱਥੇ ਬੈਠਣ ਦੀ ਜਗ੍ਹਾ ਅਤੇ ਖਾਣ ਦੀ ਰੋਟੀ ਦੋਨਾਂ ਦੀ ਵਿਵਸਥਾ ਹੁੰਦੀ ਹੈ, ਕਿਸੇ ਵੀ ਦਿਸ਼ਾ ਵਿੱਚ ਜਾਓ, 20 ਤੋਂ 30 ਕਿਲੋਮੀਟਰ, ਕਿਤੇ ਨਾ ਕਿਤੇ ਕੋਈ ਮੱਠ, ਕੋਈ ਮੰਦਿਰ, ਕੋਈ ਸੰਤ, ਕੋਈ ਬਾਵਾ, ਕੋਈ ਜੋਗੀ, ਕੋਈ ਸਾਧੂ ਬੈਠਾ ਹੀ ਹੋਵੇਗਾ। ਘਰ ਵਿੱਚ ਆਏ ਹੋਏ ਨੂੰ ਭੁੱਖਾ ਜਾਣ ਨਾ ਦਿਓ, ਜੇਕਰ ਰਾਤ ਠਹਿਰਨਾ ਹੋਵੇ ਤਾਂ ਰੁਕਣ ਦੀ ਵਿਵਸਥਾ ਕਰੋ, ਇਹ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹੈ ਅਤੇ ਇਹ ਹਜ਼ਾਰਾਂ ਸਾਲਾਂ ਦੀ ਪਰੰਪਰਾ ਹੈ, ਰਹਿਣਾ ਜਾਂ ਖਾਣਾ, ਜਿਨ੍ਹਾਂ ਨੇ ਨਰਮਦਾ ਪਰਿਕਰਮਾ ਕੀਤੀ ਹੋਵੇਗੀ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਆਪ ਸਿਰਫ਼ ਨਰਮਦਾ ਹਰ ਬੋਲੇ ਅਤੇ ਨਰਮਦਾ ਕਿਨਾਰੇ ਦੇ ਪਿੰਡ ਉਹੀ ਹਨ, ਉਹ ਲੋਕ ਵੀ ਉਹੀ ਹਨ, ਆਉਣ ਵਾਲੇ ਨਵੇਂ ਹੁੰਦੇ ਹਨ ਅਤੇ ਫਿਰ ਵੀ ਨਰਮਦਾ ਦੇ ਕਿਨਾਰੇ ਉੱਤੇ ਹਜ਼ਾਰਾਂ ਲੋਕ ਨਰਮਦਾ ਪਰਿਕਰਮਾ ਕਰਦੇ ਹੋਣ, ਇੱਕ ਵਾਰ ਵੀ ਕਿਸੇ ਨੂੰ ਭੁੱਖਾ ਨਹੀਂ ਰਹਿਣਾ ਪੈਂਦਾ, ਉਹ ਪਿੰਡ ਦੇ ਲੋਕ ਉਨ੍ਹਾਂ ਦੀ ਸੇਵਾ ਕਰਦੇ ਰਹਿੰਦੇ ਹਨ। ਇਹ ਸਾਡੇ ਦੇਸ਼ ਦੀ ਇੱਕ ਵਿਸ਼ੇਸ਼ਤਾ ਹੈ । ਉਸ ਦੀ ਸੱਭਿਆਚਾਰਕ ਪਰੰਪਰਾ ਹੀ ਇਹ ਹੈ। ਸਾਡਾ ਸਮਾਜ ਪਰਉਪਕਾਰੀ ਸਮਾਜ ਹੈ ਅਤੇ ਉਸ ਦੇ ਕਾਰਨ ਇੱਕ ਸੱਭਿਆਚਾਰਕ ਚੇਤਨਾ ਦੀ ਜੜ੍ਹ ਵਿੱਚ ਸੇਵਾ ਭਾਵ ਅੰਤਰਨਿਹਿਤ ਹਨ।
ਸਾਡੇ ਇੱਥੇ ਕਹਿੰਦੇ ਹਨ ਕਿ ਨਰ ਕਰਣੀ ਕਰੇ ਤਾਂ ਨਾਰਾਇਣ ਹੋ ਜਾਵੇ। ਇਹ ਨਰ ਕਰਣੀ ਕਰੇ ਤਾਂ ਨਾਰਾਇਣ ਹੋ ਜਾਣੇ। ਇਹ ਜੋ ਮੂਲ ਭਾਵ ਹੈ ਸਾਡਾ ਉਸ ਭਾਵ ਦਾ ਪ੍ਰਤੀਬਿੰਬ ਅੱਜ ਮਾਂ ਅੰਨਪੂਰਣਾ ਧਾਮ ਦੇ ਨਿਰਮਾਣ ਦੇ ਨਾਲ-ਨਾਲ ਭਾਵੀ ਪੀੜ੍ਹੀ ਦੀ ਪੜ੍ਹਾਈ ਅਤੇ ਸੰਸਕਾਰ ਲਈ ਬੋਰਡਿੰਗ ਦੀ ਵਿਵਸਥਾ, ਸਮਾਜ ਵਿੱਚ ਜੋ ਪਿੱਛੇ ਰਹਿ ਗਏ ਹਨ ਅਜਿਹੇ ਪਰਿਵਾਰਾਂ ਦੇ ਬੱਚੇ ਇੱਥੇ ਆਉਣ, ਉਨ੍ਹਾਂ ਨੂੰ ਚੰਗੀ ਸੁਵਿਧਾ ਮਿਲੇ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਪ੍ਰਗਤੀ ਕਰਨ ਦਾ ਮੌਕਾ ਮਿਲੇ ਅਤੇ ਇਸ ਲਈ ਸੱਭਿਆਚਾਰਕ ਵਿਰਾਸਤ ਵਿੱਚ ਪੜ੍ਹਾਈ ਦੀ ਪਰੰਪਰਾ ਜੋੜਨ ਦਾ ਕੰਮ ਤੁਸੀਂ ਸਭ ਨੇ ਕੀਤਾ ਹੈ। ਨਰਹਰੀ ਭਾਈ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਅਤੇ ਸਾਰੇ ਦਾਤਿਆਂ ਨੂੰ ਮੈਂ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ।
ਸਾਡੇ ਦੇਸ਼ ਵਿੱਚ ਹੁਣ ਇਹ ਰਿਵਾਜ਼ ਹੋਇਆ ਹੈ ਕਿ ਸਭ ਕੁਝ ਸਰਕਾਰ ਹੀ ਕਰੇ ਅਤੇ ਜੇਕਰ ਨਾ ਹੋਵੇ ਤਾਂ ਸਰਕਾਰ ਤੋਂ ਜਵਾਬ ਮੰਗੀਏ। ਭਾਰਤ ਵਿੱਚ ਇਹ ਪਰੰਪਰਾ ਨਹੀਂ ਸੀ, ਭਾਰਤ ਵਿੱਚ ਅਜਿਹਾ ਕੋਈ ਰਿਵਾਜ ਹੀ ਨਹੀਂ ਸੀ। ਧਰਮਸ਼ਾਲਾ ਬਣਦੀਆਂ ਸਨ, ਗਊਸ਼ਾਲਾ ਬਣਦੀਆਂ ਸਨ, ਪਾਣੀ ਦੇ ਪਿਆਊ ਬਣਦੇ ਸਨ। ਲਾਖਾ ਵਣਝਾਰਾ ਨੇ ਅਡਾਲਜ ਦੀ ਵਾਵ ਬਣਾਈ ਸੀ, ਇਹ ਸਾਰੇ ਕੰਮ ਸਰਕਾਰ ਨਹੀਂ ਕਰਦੀ ਸੀ। ਸਮਾਜਿਕ ਸ਼ਕਤੀ ਨਾਲ ਹੁੰਦੇ ਸਨ, ਧਰਮਸ਼ਾਲਾ ਹੋਣ, ਪਾਣੀ ਦੇ ਪਿਆਊ ਹੋਣ, ਪੁਸਤਕਾਲਾ ਹੋਵੇ, ਸਮਾਜ ਕਰਦਾ ਸੀ।
ਹੌਲੀ ਹੌਲੀ-ਹੌਲੀ ਸਮਾਜ ਦੀਆਂ ਸ਼ਕਤੀਆਂ, ਉਸ ਨੂੰ ਜਾਣੇ-ਅਣਜਾਣੇ ਵਿੱਚ ਹੀ ਦਬਾ ਦਿੱਤਾ ਗਿਆ ਅਤੇ ਰਾਜ ਸਰਕਾਰ ਦੀ ਸੱਤਾ ਨੂੰ ਉੱਪਰ ਲਿਆਂਦਾ ਗਿਆ। ਸਾਡੀ ਕੋਸ਼ਿਸ਼ ਹੈ ਕਿ ਰਾਜ, ਰਾਜ ਦਾ ਕੰਮ ਕਰੇ ਅਤੇ ਸ਼ਕਤੀ ਤਾਂ ਸਮਾਜ ਦੀ ਹੋਣੀ ਚਾਹੀਦੀ ਹੈ, ਸਮਾਜ ਫਲੇ ਫੁੱਲੇ। ਸਮਾਜ ਸ਼ਕਤੀਸ਼ਾਲੀ ਹੋਵੇਗਾ ਤਾਂ ਦੇਸ਼ ਜਲਦੀ ਸ਼ਕਤੀਸ਼ਾਲੀ ਬਣੇਗਾ। ਸਰਕਾਰਾਂ ਨੂੰ ਸ਼ਕਤੀ ਇਕੱਠੀ ਕਰਨ ਦੀ ਜ਼ਰੂਰਤ ਨਹੀਂ ਹੈ। ਉਸ ਮੂਲ ਪਰੰਪਰਾ ਵਿੱਚੋਂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਅਸੀਂ ਪ੍ਰੋਤਸਾਹਨ ਦਿੰਦੇ ਹਾਂ। ਵਿਧੀਵਤ ਰੂਪ ਨਾਲ ਪ੍ਰੋਤਸਾਹਨ ਦਿੰਦੇ ਹਾਂ। ਅਤੇ ਉਸੇ ਦੇ ਹਿੱਸੇ ਦੇ ਰੂਪ ਵਿੱਚ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਅਤੇ ਇਸ ਵਿੱਚ ਕੋਈ ਇੱਧਰ ਉੱਧਰ ਨਹੀਂ ਹੁੰਦਾ, ਸਰਕਾਰੀ ਦਾਅ-ਪੇਚ ਨਹੀਂ ਹੁੰਦੇ, ਸਮਾਜ ਦੀ ਇਹ ਬੁਨਿਆਦੀ ਸ਼ਕਤੀ ਹਨ। ਉਸ ਬੁਨਿਆਦੀ ਸ਼ਕਤੀ ਨੂੰ ਬਲ ਦੇਣਾ, ਉਸ ਦੇ ਲਈ ਇਹ ਪ੍ਰਯਤਨ ਹੈ।
ਅੱਜ ਜਦੋਂ ਮਾਤਾ ਅੰਨਪੂਰਣਾ ਧਾਮ ਦੇ ਇੱਥੇ ਪ੍ਰਾਣ ਪ੍ਰਤਿਸ਼ਠਾ ਦਾ ਅਵਸਰ ਆਇਆ ਹੈ ਤਦ ਸਮਾਜ ਲਈ ਕੋਈ ਨਵੀਂ ਦਿਸ਼ਾ ਸੋਚ ਸਕਦੇ ਹਾਂ, ਪ੍ਰਸਾਦ ਸਾਰੇ ਮੰਦਿਰਾਂ ਵਿੱਚ ਮਿਲਦਾ ਹੈ ਲੇਕਿਨ ਅੰਨਪੂਰਣਾ ਧਾਮ ਵਿੱਚ ਪ੍ਰਸਾਦ ਦੀ ਪਰੰਪਰਾ ਨੂੰ ਬਦਲ ਸਕਦੇ ਹਾਂ, ਸਮੇਂ ਦੇ ਅਨੁਸਾਰ ਬਦਲੀ ਜਾ ਸਕਦੀ ਹੈ ਅਤੇ ਇਸ ਲਈ ਇੱਥੋਂ ਦੇ ਸੰਚਾਲਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਅੰਨਪੂਰਣਾ ਧਾਮ ਵਿੱਚ ਜੋ ਵੀ ਆਵੇ ਉਸ ਨੂੰ, ਕਿਉਂਕਿ ਇਹ ਧਰਤੀ ਮਾਂ ਦੇ ਨਾਲ ਜੁੜਿਆ ਹੋਇਆ ਸਮਾਜ ਹੈ। ਉਸ ਨੂੰ ਪ੍ਰਸਾਦ ਵਿੱਚ ਜੇਕਰ ਇੱਕ ਪੌਦਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਕਿਹਾ ਜਾਵੇ ਕਿ ਆਪਣੇ ਘਰ ਲਿਜਾ ਕੇ ਇਸ ਬੂਟੇ ਨੂੰ ਵੱਡਾ ਕਰੋ, ਜੀਵਨ ਭਰ ਇਹ ਮਾਤਾ ਦਾ ਪ੍ਰਸਾਦ ਉਸ ਦੇ ਘਰ ਦੇ ਆਂਗਨ ਵਿੱਚ ਜਾਂ ਉਸ ਦੇ ਖੇਤ ਦੇ ਕੋਨੇ ਵਿੱਚ ਪੁੰਨ ਪ੍ਰਾਪਤ ਹੋਵੇਗਾ ਜਾਂ ਨਹੀਂ ਹੋਵੇਗਾ ਅਤੇ ਉਹ ਤੈਅ ਕਰੇ ਕਿ ਇਹ ਮਾਂ ਅੰਨਪੂਰਣਾ ਦਾ ਪ੍ਰਸਾਦ ਹੈ ਉਹ ਉਸ ਪੇੜ ਨੂੰ ਕੁਝ ਨਹੀਂ ਹੋਣ ਦੇਵੇਗਾ।
ਵਾਤਾਵਰਣ ਦੀ ਰੱਖਿਆ ਹੋਵੇਗੀ ਜਾਂ ਨਹੀਂ ਹੋਵੇਗੀ? ਪ੍ਰਸਾਦ ਦਾ ਪ੍ਰਸਾਦ, ਸੇਵਾ ਦੀ ਸੇਵਾ ਅਤੇ ਜੀਵਨ ਦੀ ਉਚਾਈ ਦੀ ਉਚਾਈ। ਉਸ ਵਿੱਚ ਇੱਕ ਹੋਰ ਵੀ ਕੰਮ ਕਰ ਸਕਦੇ ਹਾਂ ਕਿ ਅਸੀਂ ਤੈਅ ਕਰੀਏ ਕਿ ਭਾਈ ਲੇਊਆ ਪਟੇਲ ਸਮਾਜ ਵਿੱਚ ਜਿਸ ਦੇ ਘਰ ਵਿੱਚ ਧੀ ਪੈਦਾ ਹੋਵੇ ਉਹ ਲਾਜ਼ਮੀ ਤੌਰ ‘ਤੇ ਬੇਟੀ ਨੂੰ ਦਰਸ਼ਨ ਕਰਵਾਉਣ ਲਈ ਅੰਨਪੂਰਣਾ ਧਾਮ ਵਿੱਚ ਆਉਣ, ਜ਼ਰੂਰ ਆਉਣ।
ਮਾਂ ਅੰਨਪੂਰਣਾ ਦੇ ਅਸ਼ੀਰਵਾਦ ਲੈਣ ਅਤੇ ਉਸ ਨੂੰ ਪੰਜ ਪੌਦੇ ਦੇਣ, ਬੇਟੀ ਨੂੰ ਅਤੇ ਉਹ ਵੀ ਜਿਸ ਵਿੱਚੋਂ ਇਮਾਰਤੀ ਲੱਕੜੀ ਨਿਕਲੇ ਵੈਸੇ ਪੌਦੇ ਦੇਣ, ਸਿੱਧੇ ਸਾਦੇ ਨਹੀਂ, ਜੇਕਰ ਸੰਭਵ ਹੋਵੇ ਤਾਂ ਸਰਕਾਰ ਦੇ ਨਾਲ ਗੱਲਬਾਤ ਕਰਕੇ ਸਾਡਾ ਇਹ ਟਰੱਸਟ ਕਿਤੇ ਸੌ ਦੋ ਸੌ ਏਕੜ ਜ਼ਮੀਨ ਜਿੱਥੇ ਵਿਰਾਨ ਜ਼ਮੀਨ ਹੋਵੇ, ਉੱਥੇ ਜ਼ਮੀਨ ਮੰਗੇ ਅਤੇ ਉਸ ਪਰਿਵਾਰ ਦੀ ਤਰਫ ਤੋਂ ਇਸ ਇਮਾਰਤੀ ਲੱਕੜੀ ਦੇ ਪੰਜ ਪੌਦੇ ਉੱਥੇ ਲਾਉਣ, ਉਹ ਪੌਦੇ ਲਾਉਣ, ਉਹ ਧੀ ਜਦੋਂ 20 ਸਾਲ ਦੀ ਹੋਵੇ ਤਦ ਤੱਕ ਉਹ ਇਮਾਰਤੀ ਪੌਦਾ ਉਸ ਨੂੰ ਕੱਟ ਕੇ ਬਜ਼ਾਰ ਵਿੱਚ ਵੇਚ ਸਕਣ, ਓਨਾ ਵੱਡਾ ਹੋ ਜਾਵੇਗਾ, ਉਹ ਪੰਜ ਪੌਦੇ ਲਗਾ ਕੇ, ਉਸ ਨੂੰ 20 ਸਾਲ ਬਾਅਦ ਕੱਟ ਕੇ ਉਸ ਦੀ ਜੋ ਲੱਕੜੀ ਦੇ ਪੈਸੇ ਆਉਣਗੇ, ਇਮਾਰਤੀ ਲੱਕੜੀ ਦੇ ਉਹ ਬੇਟੀ ਨੂੰ ਦਿੱਤੇ ਜਾਣ, ਪੂਰਵਕ ਉਸ ਦੀ ਸ਼ਾਦੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ? ਉਸ ਦੇ ਮਾਂ ਬਾਪ ਨੂੰ ਕਰਜ਼ਾ ਲੈਣਾ ਪਵੇਗਾ? ਸਰਕਾਰ ਜ਼ਮੀਨ ਦੇਵੇ, ਸਰਕਾਰ ਜ਼ਮੀਨ ਦੇਵੇ ਕਿ ਤੁਸੀਂ ਇੱਥੇ ਪੇੜ ਲਗਾ ਸਕੋ, ਵਿਵਸਥਾ ਤੁਸੀਂ ਕਰਨੀ, ਪੂਰੀ ਉਹ ਜ਼ਮੀਨ ਹਰੀਭਰੀ ਹੋ ਜਾਵੇਗੀ।
ਅੱਜ ਹਜ਼ਾਰਾਂ ਕਰੋੜਾਂ ਰੁਪਏ ਦੀ ਇਮਾਰਤੀ ਲੱਕੜੀ ਵਿਦੇਸ਼ ਤੋਂ ਲਿਆਉਣੀ ਪੈਂਦੀ ਹੈ , ਇਹ ਬੇਟੀਆਂ ਵੀ ਵੱਡੀਆਂ ਹੋਣ ਅਤੇ ਇਮਾਰਤੀ ਲੱਕੜੀ ਵੀ ਵੱਡੀ ਹੋਵੇ , ਉਹ ਬਾਹਰ ਤੋਂ ਵਿਦੇਸ਼ ਤੋਂ ਇਮਾਰਤੀ ਲੱਕੜੀ ਲਿਆਉਣੀ ਬੰਦ ਹੋਵੇ , ਸਾਡੀਆਂ ਧਾਰਮਿਕ ਪਰੰਪਰਾਵਾਂ ਨੂੰ ਆਰਥਿਕ ਵਿਵਸਥਾਵਾਂ ਨਾਲ ਆਧੁਨਿਕ ਰੂਪ ਵਿੱਚ ਕਿਸ ਤਰ੍ਹਾਂ ਜੋੜ ਸਕਦੇ ਹਾਂ। ਮੈਨੂੰ ਲਗਦਾ ਹੈ ਕਿ ਇਹ ਜਗ੍ਹਾ ਇਸ ਪ੍ਰਕਾਰ ਕੰਮ ਕਰ ਸਕਦੀ ਹੈ । ਕਿਸੇ ਵੀ ਚੀਜ਼ ਨੂੰ ਜਾਤੀਵਾਦ ਦੇ ਰੰਗ ਵਿੱਚ ਰੰਗਣਾ ਉਹ ਪਾਪ ਹੈ । ਲੇਕਿਨ ਕਈ ਵਾਰ ਸਮਝਣ ਲਈ, ਕੰਮ ਵਿੱਚ ਆਏ, ਇਸ ਲਈ ਮੈਂ ਕਹਿੰਦਾ ਹਾਂ। ਸਰਦਾਰ ਵੱਲਭ ਭਾਈ ਪਟੇਲ ਨੂੰ ਅਗਰ ਕੋਈ ਜਾਤੀ ਦੇ ਰੰਗ ਵਿੱਚ ਰੰਗੇ ਤਾਂ ਗ਼ਲਤ ਗੱਲ ਹੈ । ਇਸ ਦੇਸ਼ ਦਾ ਇੱਕ ਮਹਾਨ ਨੇਤਾ , ਸਟੈਚੂ ਆਵ੍ ਯੂਨਿਟੀ ਯਾਨੀ ਦੁਨੀਆ ਨੂੰ ਅੱਜ ਸਿਰ ਉੱਚਾ ਕਰਕੇ ਦੇਖਣਾ ਹੀ ਪੈਂਦਾ ਹੈ ਕਿ ਇਹ ਸਾਡੇ ਸਰਦਾਰ ਸਾਹਿਬ । ਪੂਰੀ ਦੁਨੀਆ ਦਾ ਸਭ ਤੋਂ ਉੱਚਾ ਸਮਾਰਕ ਕਿਹੜਾ, ਤਾਂ ਸਰਦਾਰ ਪਟੇਲ ਦਾ ਸਟੈਚੂ ਆਵ੍ ਯੂਨਿਟੀ ਇਹ ਕਹਿਣਾ ਹੀ ਪਵੇਗਾ ਭਾਈ । ਉਸ ਵਿੱਚ ਕੋਈ ਮੂੰਹ ਨਹੀਂ ਛੁਪਾ ਸਕਦਾ ਅਤੇ ਮੈਨੂੰ ਨਹੀਂ ਲਗਦਾ ਕਿ ਨਜ਼ਦੀਕ ਦੇ ਭਵਿੱਖ ਵਿੱਚ ਕੋਈ ਇਹ ਰਿਕਾਰਡ ਤੋੜ ਸਕਦਾ ਹੈ ।
ਮੈਂ ਗੱਲ ਦੂਜੀ ਕਰਨੀ ਹੈ । ਇਸ ਅਮੂਲ ਡੇਅਰੀ ਦਾ ਜਨਮ ਹੋਇਆ , ਉਹ ਜੋ ਉਸ ਦੀ ਜੜ੍ਹ ਵਿੱਚ ਕਰਨ ਵਾਲੇ ਲੋਕ ਕੌਣ ਸਨ, ਸ਼ੁਰੂਆਤ ਕਿਸ ਨੇ ਕੀਤੀ ? ਮੈਂ ਪਹਿਲਾਂ ਵੀ ਕਿਹਾ ਜਾਤੀਵਾਦ ਦੇ ਰੰਗ ਵਿੱਚ ਰੰਗਣਾ ਪਾਪ ਹੈ । ਲੇਕਿਨ ਸਮਝਣ ਲਈ ਉਹ ਸਭ ਲੇਉਆ ਪਟੇਲ ਸਨ । ਅਮੂਲ ਡੇਅਰੀ ਦੀ ਸ਼ੁਰੂਆਤ ਹੋਈ , ਜੋ ਸ਼ੁਰੁਆਤ ਵਿੱਚ ਟੋਲੀ ਬੈਠੀ ਸੀ ਉਹ ਸਭ ਲੇਉਆ ਪਟੇਲ ਸਨ । ਹੁਣ ਤੁਸੀਂ ਸੋਚੋ ਅਤੇ ਕਿਸੇ ਨੇ ਵੀ ਕਦੇ ਵੀ ਅਮੂਲ ਡੇਅਰੀ ਯਾਨੀ ਲੇਉਆ ਪਟੇਲ ਦੀ ਇਸ ਤਰ੍ਹਾਂ ਨਾਲ ਚੈੱਕ ਕਢਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਅਤੇ ਉਸ ਦੇ ਲਈ ਲੇਉਆ ਪਟੇਲ ਅਭਿਨੰਦਨ ਦਾ ਅਧਿਕਾਰੀ ਹੈ । ਲੇਕਿਨ ਮੈਂ ਕਹਿਣਾ ਹੈ ਦੂਜੇ ਕੰਮ ਦੇ ਲਈ । ਦੂਜੇ ਕੰਮ ਲਈ ਇਸ ਲਈ ਕਹਿਣਾ ਹੈ ਕਿ ਜੇਕਰ 5 – 15 ਸਾਡੇ ਸਮਾਜ ਦੇ ਵੱਡੇ ਲੋਕਾਂ ਨੇ ਦੀਰਘਦ੍ਰਿਸ਼ਟੀ ਨਾਲ ਅਮੂਲ ਬਣਾਇਆ ਅਤੇ ਜਿਸ ਦਾ ਲਾਭ ਪਸ਼ੂਪਾਲਕ ਨੂੰ ਹੋ ਰਿਹਾ ਹੈ , ਹਰ ਇੱਕ ਸਮਾਜ ਦੇ, ਹਰ ਇੱਕ ਪਿੰਡ ਦੇ ਲੋਕਾਂ ਨੂੰ ਹੋ ਰਿਹਾ ਹੈ , ਪੂਰੇ ਗੁਜਰਾਤ ਨੂੰ ਉਸ ਦਾ ਲਾਭ ਮਿਲ ਰਿਹਾ ਹੈ।
ਅੰਨਪੂਰਣਾ ਮਾਂ ਨਾਲ ਅਸੀਂ ਜੁੜੇ ਹੋਏ ਹਾਂ ਤਦ ਇੱਕ ਹੋਰ ਜ਼ਿੰਮਾ ਉਠਾਈਏ ਅਤੇ ਸਿੱਧਾ – ਸਿੱਧਾ ਕਿਸਾਨਾਂ ਨਾਲ ਜੁੜਿਆ ਹੋਇਆ । ਮੈਂ ਚਾਹੁੰਦਾ ਹਾਂ ਕਿ ਇਹ ਟਰੱਸਟਵਾਲੇ ਜਿਸ ਤਰ੍ਹਾਂ ਨਾਲ ਸਰਦਾਰ ਸਾਹਿਬ ਦੀ ਪ੍ਰੇਰਣਾ ਨਾਲ ਪੂਰਾ ਇਹ ਅਮੂਲ ਦਾ ਕੰਮ ਖੜ੍ਹਾ ਹੋਇਆ ਉਸੇ ਤਰ੍ਹਾਂ ਇਸ ਅੰਨਪੂਰਣਾ ਧਾਮ ਦੀ ਪ੍ਰੇਰਣਾ ਨਾਲ ਫ਼ੂਡ ਪ੍ਰੋਸੈੱਸਿੰਗ , ਸਾਡਾ ਕਿਸਾਨ ਜੋ ਪੈਦਾ ਕਰਦਾ ਹੈ ਉਸ ਵਿੱਚ ਮੁੱਲ ਵਾਧਾ (ਵੈਲਿਊ ਐਡੀਸ਼ਨ), ਉਸ ਦੇ ਲਈ ਦੀ ਇੱਕ ਪੂਰੀ ਵਿਗਿਆਨਕ ਤਰੀਕੇ ਨਾਲ ਵਿਵਸਥਾ ਵਿਕਸਿਤ ਹੋਵੇ ।
ਸ਼ੇਰਥਾ ਦੀ ਮਿਰਚ ਫੇਮਸ ਹੋਵੇ ਲੇਕਿਨ ਸ਼ੇਰਥਾ ਦੀ ਮਿਰਚ ਲਾਲ ਹੋਵੇ ਤਾਂ ਜ਼ਿਆਦਾ ਕਮਾਈ ਹੁੰਦੀ ਹੈ ਅਤੇ ਲਾਲ ਮਿਰਚ ਦਾ ਪਾਊਡਰ ਬਣੇ ਤਾਂ ਹੋਰ ਜ਼ਿਆਦਾ ਕਮਾਈ ਹੁੰਦੀ ਹੈ ਉਸ ਨੂੰ ਵੀ ਚੰਗੀ ਵਾਲੀ ਪੈਕਿੰਗ ਵਿੱਚ ਰੱਖਿਆ ਹੋਵੇ ਤਾਂ ਹੋਰ ਜ਼ਿਆਦਾ ਪੈਸੇ ਮਿਲਦੇ ਹਨ, ਇਹ ਸਾਰੀਆਂ ਸੰਭਾਵਨਾਵਾਂ ਹਨ । ਫ਼ੂਡ ਪ੍ਰੋਸੈੱਸਿੰਗ , ਖੁਰਾਕ ਪ੍ਰਸੰਸਕਰਣ ਤੋਂ ਮੁੱਲ ਵਾਧਾ (ਵੈਲਿਊ ਐਡੀਸ਼ਨ) , ਸਾਡਾ ਕਿਸਾਨ ਜੋ ਵੀ ਪੈਦਾ ਕਰੇ ਉਸ ਨੂੰ ਇਸੇ ਫ਼ੂਡ ਪ੍ਰੋਸੈੱਸਿੰਗ ਦੇ ਯੂਨਿਟ ਦਾ ਲਾਭ ਮਿਲੇ , ਵੱਡੇ ਪੱਧਰ ‘ਤੇ ਉਸ ਦਾ ਕੰਮ ਹੋਵੇ , ਉਸ ਵਿੱਚ ਰਿਸਰਚ ਹੋਵੇ , ਮੈਂ ਮੰਨਦਾ ਹਾਂ ਕਿ ਸਹੀ ਮਾਅਨੇ ਵਿੱਚ ਅਸੀਂ ਅੰਨਪੂਰਣਾ ਮਾਂ ਦੇ ਰੂਪ ਵਿੱਚ ਸਭ ਨੂੰ ਇੱਥੇ ਸਿਰ ਝੁਕਾਈਏ ਅਜਿਹੀ ਸਥਿਤੀ ਪੈਦਾ ਕਰ ਸਕਦੇ ਹਾਂ ।
ਤਾਂ ਮੈਂ ਚਾਹਾਂਗਾ ਕਿ ਇੱਥੇ ਉਦਯੋਗ ਜਗਤ ਦੇ ਮਿੱਤਰ ਵੀ ਬੈਠੇ ਹਨ , ਜ਼ਰੂਰ ਹੀ ਇਸ ਦਿਸ਼ਾ ਵਿੱਚ ਵਿਚਾਰ ਕਰਨਗੇ , ਇੱਕ ਆਸਥਾ ਅਤੇ ਅਧਿਆਤਮ ਉਸ ਦਾ ਸਮਾਜਿਕ ਜੀਵਨ ਦੇ ਵਿਕਾਸ ਵਿੱਚ ਕਿਸ ਤਰ੍ਹਾਂ ਨਾਲ ਉਪਯੋਗ ਹੋ ਸਕਦਾ ਹੈ ਉਸ ਦੇ ਬਾਰੇ ਵਿੱਚ ਵਿਚਾਰ ਕਰਨਾ ਚਾਹੀਦਾ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਇਸ ਵਿੱਚ ਪੰਜ ਤੱਤਾਂ ਨੂੰ ਕੇਂਦਰ ਵਿੱਚ ਰੱਖ ਕੇ ਮਾਤਾ ਅੰਨਪੂਰਣਾ ਦੇ ਧਾਮ ਦਾ ਨਿਰਮਾਣ ਕੀਤਾ ਗਿਆ ਹੈ । ਸਾਡੇ ਇੱਥੇ ਰਾਮਚਰਿਤਮਾਨਸ ਦੇ ਅੰਦਰ ਇੱਕ ਦੋਹਾ ਹੈ ਅਤੇ ਰਾਮਚਰਿਤਮਾਨਸ ਦੇ ਉਸ ਦੋਹੇ ਵਿੱਚ ਕਿਹਾ ਗਿਆ ਹੈ ਕਿ –
ਛਿਤਿ ਜਲ ਪਾਵਨ ਗਗਨ ਸਮੀਰਾ।
(छिति जल पावन गगन समीरा।)
ਪੰਚ ਰਚਿਤ ਅਤਿ ਅਧਮ ਸ਼ਰੀਰਾ।।
(पंच रचित अति अधम शरीरा।।)
ਯਾਨੀ ਸਾਡਾ ਇਹ ਸਰੀਰ ਪੰਚ ਤੱਤਾਂ ਤੋਂ ਬਣਿਆ ਹੋਇਆ ਹੈ , ਪੰਚ ਤੱਤ ਤੋਂ ਬਣੀ ਹੋਈ ਇਹ ਕਾਇਆ ਹੈ , ਇਸ ਭਾਵ ਨਾਲ, ਪੰਚ ਤੱਤ ਦੇ ਮੂਲ ਭਾਵ ਨੂੰ ਸਮਾਵਿਸ਼ਟ ਕਰਨ ਦਾ ਜਦੋਂ ਇੱਥੇ ਪ੍ਰਯਤਨ ਹੋ ਰਿਹਾ ਹੈ ਤਦ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਮੂਲ ਤੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਦੇ ਆਉਣ ਵਾਲੇ ਕੱਲ੍ਹ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਅਸੀਂ ਉਜਾਗਰ ਕਰਾਂਗੇ ।
ਨਰਹਰੀ ਭਾਈ ਦਾ ਜੋ ਆਤਮਵਿਸ਼ਵਾਸ ਹੈ ਕਿ 2020 ਵਿੱਚ ਇਸ ਦਾ ਉਦਘਾਟਨ ਕਰਨਗੇ ਅਤੇ ਦੂਜੇ ਦਾ ਨੀਂਹ ਪੱਥਰ ਰੱਖਣਗੇ ਤਾਂ ਅਗਰ ਤੁਹਾਡਾ ਵਿਸ਼ਵਾਸ ਹੈ ਤਾਂ ਮੇਰਾ ਸਵਾ ਗੁਣਾ ਜ਼ਿਆਦਾ ਹੈ ਅਤੇ ਘਰ ‘ਤੇ ਅਗਰ ਕੋਈ ਬੁਲਾਵੇ ਤਾਂ ਕੌਣ ਮਨ੍ਹਾ ਕਰੇਗਾ ਭਾਈ? ਇੱਥੇ ਮੈਂ ਕੋਈ ਮਹਿਮਾਨ ਥੋੜ੍ਹੀ ਨਾ ਹਾਂ , ਇਹ ਤਾਂ ਘਰ ਆਉਣ ਦੀ ਖੁਸ਼ੀ ਹੈ ਅਤੇ ਮਾਂ ਅੰਨਪੂਰਣਾ ਦੇ ਚਰਨਾਂ ਵਿੱਚ ਆਏ ਅਤੇ ਪੂਰੇ ਦੇਸ਼ ਦੀ ਅੰਨਪੂਰਤੀ ਹੋਵੇ ਉਸ ਤੋਂ ਵੱਡਾ ਹੋਰ ਸੁਭਾਗ ਕੀ ਹੋ ਸਕਦਾ ਹੈ ਅਤੇ ਅੱਜ ਜਦੋਂ ਕਿਸਾਨਾਂ ਦਰਮਿਆਨ ਆਇਆ ਹਾਂ , ਇਸ ਦੇਸ਼ ਵਿੱਚ ‘ਕਣ ਵਿੱਚੋਂ ਮਣ’ ਕਰਨੇ ਵਾਲੇ ਤੇਜੱਸਵੀ , ਤਪੱਸਵੀ ਕ੍ਰਿਸ਼ੀ ਜਗਤ ਦੇ ਲੋਕਾਂ ਦਰਮਿਆਨ ਆਇਆ ਹਾਂ ਤਦ ਜੈ ਜਵਾਨ ਜੈ ਕਿਸਾਨ ਦੋਹਾਂ ਦਾ ਹੀ ਮੁੱਲ ਹੈ । ਕਿਸਾਨ ਦੀ ਸਮਰੱਥਾ , ਜਵਾਨ ਦੀ ਸਮਰੱਥਾ ਦੇਸ਼ ਨੂੰ ਅੰਨ ਸੁਰੱਖਿਆ ਦਿੰਦਾ ਹੈ , ਦੇਸ਼ ਨੂੰ ਸੀਮਾ ਸੁਰੱਖਿਆ ਵੀ ਦਿੰਦਾ ਹੈ ਅਤੇ ਦੋਹਾਂ ਦੀ ਸਮਰੱਥਾ ਨਾਲ ਦੇਸ਼ ਵਿਕਾਸ ਦੇ ਅਵਸਰਾਂ ਨੂੰ ਹਮੇਸ਼ਾ ਪਾਰ ਕਰਦਾ ਹੁੰਦਾ ਹੈ , ਮੈਂ ਫਿਰ ਇੱਕ ਵਾਰ, ਤੁਹਾਡੇ ਸਭ ਦਰਮਿਆਨ ਮੈਨੂੰ ਆਉਣ ਦਾ ਅਵਸਰ ਮਿਲਿਆ, ਮੈਂ ਤੁਹਾਡਾ ਬਹੁਤ – ਬਹੁਤ ਧੰਨਵਾਦ ਕਰਦਾ ਹਾਂ । ਮਾਤਾ ਅੰਨਪੂਰਨਾਂ ਦੇ ਚਰਨਾਂ ਵਿੱਚ ਵੰਦਨਾ ਕਰਦਾ ਹਾਂ ਅਤੇ ਤੁਹਾਡੇ ਸਭ ਦੇ ਉੱਜਵਲ ਭਵਿੱਖ ਲਈ ਦੇਵੀ ਅੰਨਪੂਰਨਾਂ ਦੇ ਚਰਣਾਂ ਵਿੱਚ ਪ੍ਰਾਰਥਨਾ ਕਰਕੇ ਆਪਣੀ ਬਾਤ ਨੂੰ ਵਿਰਾਮ ਦਿੰਦਾ ਹਾਂ ।
ਧੰਨਵਾਦ !
*****
ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ
India has a rich history of societies rising to the occasion and taking the lead when it comes to solving the challenges every era has faced.
— PMO India (@PMOIndia) March 5, 2019
Communities have come together to improve irrigation and education. Several people have benefitted through these community efforts: PM
Today we pay homage to Maa Annapurna.
— PMO India (@PMOIndia) March 5, 2019
Annapurna Dham should give our society the strength to ensure there is gender equality and prosperity for everyone: PM @narendramodi
Today at Annapurna Dham, we remember the great Sardar Patel. His efforts towards the cooperative sector will never be forgotten: PM @narendramodi
— PMO India (@PMOIndia) March 5, 2019
I would urge the people of Gujarat to work on food processing. Such value addition will help both farmers and industries: PM @narendramodi
— PMO India (@PMOIndia) March 5, 2019