ਪੀਐੱਮਇੰਡੀਆ

ਉੱਤਰਾਖੰਡ ਦੇ ਰਾਜਪਾਲ, ਸ਼੍ਰੀਮਤੀ ਬੇਬੀ ਰਾਣੀ ਮੌਰਿਆ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀ, ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਤ੍ਰਿਵੇਂਦਰ ਸਿੰਘ ਜੀ ਰਾਵਤ, ਉੱਤਰਾਖੰਡ ਮੰਤਰੀ ਮੰਡਲ ਦੇ ਸਾਰੇ ਮੈਂਬਰ, ਸਿੰਗਾਪੁਰ ਦੇ ਸੂਚਨਾ ਪ੍ਰਸਾਰਣ ਮੰਤਰੀ ਸ਼੍ਰੀ ਐੱਸ ਈਸ਼ਵਰਨ ਜੀ, ਜਪਾਨ ਤੇ ਚੈਕ ਰਿਪਬਲਿਕ ਦੇ ਰਾਜਦੂਤ, ਦੇਸ਼-ਵਿਦੇਸ਼ ਤੋਂ ਆਏ ਸਾਰੇ ਉੱਦਮੀ ਸਾਥੀਓ, ਦੇਵੀਓ ਅਤੇ ਸੱਜਣੋਂ।
ਬਾਬਾ ਕੇਦਾਰ ਦੀ ਛਤਰਛਾਇਆ ਵਿੱਚ ਚਾਰ ਧਾਮ ਦੀ ਪਵਿੱਤਰਤਾ ਲਈ ਦੇਵਧਰਾ ਉੱਤਰਾਖੰਡ ਵਿੱਚ ਆਏ ਦੇਸ਼-ਵਿਦੇਸ਼ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸੁਆਗਤ ਅਤੇ ਅਭਿਵਾਦਨ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇੱਥੇ ਭਾਰਤ ਦੇ economic environment ਦੇ ਨਾਲ-ਨਾਲ ਹਜ਼ਾਰਾਂ ਵਰ੍ਹਿਆਂ ਤੋਂ ਚਲੀ ਆ ਰਹੀ ਸਾਡੀ cultural diversity ਨੂੰ ਅਤੇ prosperity ਤੋਂ ਉਸ ਦੀ ਅਨੁਭੂਤੀ ਕਰੋਗੇ, ਉਸ ਦੀ ਜਾਣ-ਪਛਾਣ ਕਰੋਗੇ ਅਤੇ ਇੱਕ ਨਵੀਂ ਚੇਤਨਾ ਪ੍ਰਾਪਤ ਕਰਕੇ ਇੱਥੋਂ ਜਾਉਗੇ।
ਸਾਥੀਓ, ਉੱਤਰਾਖੰਡ ਦੀ ਇਸ ਧਰਤੀ ’ਤੇ ਅਸੀਂ ਅਜਿਹੇ ਸਮੇਂ ’ਤੇ ਇਕੱਠੇ ਹੋਏ ਹਾਂ ਜਦੋਂ ਭਾਰਤ ਵਿੱਚ ਤੇਜ਼ ਗਤੀ ਨਾਲ ਆਰਥਕ ਅਤੇ ਸਮਾਜਕ ਬਦਲਾਅ ਆ ਰਿਹਾ ਹੈ। ਦੇਸ਼ ਬਹੁਤ ਵੱਡੇ ਪਰਿਵਰਤਨ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਅਸੀਂ ਨਵੇਂ ਭਾਰਤ ਵੱਲ ਅੱਗੇ ਵਧ ਰਹੇ ਹਾਂ। ਦੁਨੀਆ ਦੀ ਹਰ ਵੱਡੀ ਸੰਸਥਾ ਕਹਿ ਰਹੀ ਹੈ ਕਿ ਭਾਰਤ ਆਉਣ ਵਾਲੇ ਦਹਾਕਿਆਂ ਵਿੱਚ world growth ਦਾ ਪ੍ਰਮੁੱਖ engine ਬਣਨ ਵਾਲਾ ਹੈ। ਅੱਜ ਭਾਰਤ ਦੀ ਅਰਥਵਿਵਸਥਾ ਹੋਰ ਸਥਿਰ ਹੋਈ ਹੈ। Fiscal deficit ਘੱਟ ਹੋਇਆ ਹੈ, ਮਹਿੰਗਾਈ ਦਰ ਕਾਬੂ ਵਿੱਚ ਹੈ। ਸਾਡੇ ਇੱਥੇ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ middle class ਦਾ bulk, middle class ਦਾ ਪ੍ਰਸਾਰ ਹੋ ਰਿਹਾ ਹੈ। 80 ਕਰੋੜ ਤੋਂ ਜ਼ਿਆਦਾ ਯੁਵਾ, ਇਹ ਸ਼ਕਤੀ demographic dividend, ਅਕਾਖਿਆਵਾਂ ਅਤੇ ਸਮਰੱਥਾਵਾਂ ਨਾਲ ਭਰਪੂਰ ਹੈ।
ਸਾਥੀਓ, ਅੱਜ ਭਾਰਤ ਵਿੱਚ ਜਿਸ speed ਅਤੇ Scale ’ਤੇ ਆਰਥਕ ਸੁਧਾਰ ਹੋ ਰਹੇ ਹਨ, ਉਹ ਲਾਮਿਸਾਲ ਹਨ। ਪਿਛਲੇ ਦੋ ਵਰ੍ਹਿਆਂ ਵਿੱਚ ਹੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਦਸ ਹਜ਼ਾਰ ਤੋਂ ਜ਼ਿਆਦਾ ਕਦਮ ਚੁੱਕੇ ਗਏ ਹਨ। ਇਨ੍ਹਾਂ ਕਦਮਾਂ ਦੀ ਵਜ੍ਹਾ ਨਾਲ ਭਾਰਤ ਨੇ ease of doing business, ਇਸ ਵਿੱਚ 42 ਅੰਕਾਂ ਦਾ ਸੁਧਾਰ ਕੀਤਾ ਹੈ। ਉਸ ਸੁਧਾਰ ਦੀ ਪ੍ਰਕਿਰਿਆ ਵਿੱਚ ਅਸੀਂ 1400 ਤੋਂ ਜ਼ਿਆਦਾ ਕਾਨੂੰਨ ਖਤਮ ਕੀਤੇ ਹਨ। ਇਸ ਦੇ ਇਲਾਵਾ ਭਾਰਤ ਵਿੱਚ ਟੈਕਸ ਵਿਵਸਥਾਵਾਂ ਵਿੱਚ ਵੀ ਬਹੁਤ ਸੁਧਾਰ ਕੀਤੇ ਗਏ ਹਨ। ਟੈਕਸ ਨਾਲ ਜੁੜੇ ਮਾਮਲਿਆਂ ਦੇ ਹੱਲ ਨੂੰ ਹੋਰ ਪਾਰਦਰਸ਼ੀ ਅਤੇ ਤੇਜ਼ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।
Insolvency ਅਤੇ bankruptcy code ਨਾਲ ਅੱਜ ਕਾਰੋਬਾਰ ਅਸਾਨ ਹੋਇਆ ਹੈ, banking system ਨੂੰ ਵੀ ਤਾਕਤ ਮਿਲੀ ਹੈ। GST ਦੇ ਤੌਰ ’ਤੇ ਭਾਰਤ ਨੇ ਸੁਤੰਤਰਤਾ ਦੇ ਬਾਅਦ ਸਭ ਤੋਂ ਵੱਡਾ tax reform ਕੀਤਾ ਹੈ। GST ਨੇ ਦੇਸ਼ ਨੂੰ single market ਵਿੱਚ ਬਦਲ ਦਿੱਤਾ ਹੈ ਅਤੇ tax base ਵਧਾਉਣ ਵਿੱਚ ਵੀ ਬਹੁਤ ਵੱਡੀ ਮਦਦ ਕੀਤੀ ਹੈ।
ਸਾਡਾ infrastructure sector ਵੀ ਰਿਕਾਰਡ ਗਤੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ ਵਰ੍ਹੇ ਹੀ ਭਾਰਤ ਵਿੱਚ ਕਰੀਬ-ਕਰੀਬ 10,000 ਕਿਲੋਮੀਟਰ national highway ਦਾ ਨਿਰਮਾਣ ਹੋਇਆ ਹੈ। ਯਾਨੀ ਕਰੀਬ-ਕਰੀਬ 27 ਕਿਲੋਮੀਟਰ daily ਨਿਰਮਾਣ ਦੀ ਗਤੀ ਨਾਲ ਕੰਮ ਹੋ ਰਿਹਾ ਹੈ। ਇਹ ਪਹਿਲਾਂ ਦੀਆਂ ਸਰਕਾਰਾਂ ਦੀ ਤੁਲਨਾ ਵਿੱਚ double ਹੈ।
ਰੇਲਵੇ ਲਾਈਨ ਦੇ ਨਿਰਮਾਣ ਵਿੱਚ ਵੀ ਦੁੱਗਣੀ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਅਨੇਕ ਸ਼ਹਿਰਾਂ ਵਿੱਚ ਨਵੀਆਂ ਮੈਟਰੋ, high speed rail project, dedicated tradecorridor, ਇਸ ਦੇ ਲਈ ਵੀ ਕੰਮ ਚਲ ਰਿਹਾ ਹੈ। ਸਰਕਾਰ 400 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
ਅਗਰ ਮੈਂ aviation sector ਦੀ ਗੱਲ ਕਰਾਂ, ਭਾਰਤ ਵਿੱਚ ਇਹ ਸੈਕਟਰ ਵੀ ਰਿਕਾਰਡ ਗਤੀ ਨਾਲ ਅੱਗੇ ਵਧ ਰਿਹਾ ਹੈ। ਇਸ ਗਤੀ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਵਿੱਚ ਕਰੀਬ-ਕਰੀਬ 100 ਨਵੇਂ ਏਅਰਪੋਰਟ ਅਤੇ helipad ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਡਾਨ ਯੋਜਨਾ ਦੇ ਰਾਹੀਂ ਦੇਸ਼ ਦੇ tier 2, tier 3 ਸ਼ਹਿਰਾਂ ਵਿੱਚ ਹਵਾਈ connectivity ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਜਾਰੀ ਹੈ। ਭਾਰਤ ਵਿੱਚ 100 ਤੋਂ ਜ਼ਿਆਦਾ national waterways ਬਣਾਉਣ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ, ਇਨ੍ਹਾਂ ਇਲਾਵਾ ਅੱਜ ਭਾਰਤ ਵਿੱਚ housing for all, power for all, clean fuel for all, health for all, banking for all, ਵਰਗੀਆਂ ਅਲੱਗ-ਅਲੱਗ ਅਨੇਕ ਯੋਜਨਾਵਾਂ ਆਪਣੇ ਟੀਚੇ ਨੂੰ ਪੂਰਾ ਕਰਨ ਵੱਲ ਤੇਜ਼ ਗਤੀ ਨਾਲ ਵਧ ਰਹੀਆਂ ਹਨ। ਭਾਵ ਕੁੱਲ ਮਿਲਾ ਕੇ ਦੇਖੀਏ ਤਾਂ ਅੱਜ ਇਹ ਕਿਹਾ ਜਾ ਸਕਦਾ ਹੈ ਕਿ ਚੌਤਰਫਾ ਪਰਿਵਰਤਨ ਦੇ ਇਸ ਦੌਰ ਵਿੱਚ ਤੁਹਾਡੇ ਲਈ, ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਲਈ, ਭਾਰਤ ਵਿੱਚ ਸਰਬਉੱਤਮ ਮਾਹੌਲ ਬਣਿਆ ਹੋਇਆ ਹੈ।
ਹੁਣੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਵੀ ਭਾਰਤ ਵਿੱਚ medical sector ਵਿੱਚ ਨਿਵੇਸ਼ ਦੀ ਬਹੁਤ ਵੱਡੀ ਸੰਭਾਵਨਾ ਬਣੀ ਹੈ। ਇਸ ਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ਵਿੱਚ tier 2, tier 3 ਸ਼ਹਿਰਾਂ ਵਿੱਚ ਨਵੇਂ ਹਸਪਤਾਲ ਬਣਨਗੇ, medical collages ਬਣਨਗੇ, paramedical human resource development institutions ਬਣਨਗੇ, paramedical infrastructure ਮਜ਼ਬੂਤ ਹੋਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਨੂੰ, ਉਸ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ health insurance assurance ਪ੍ਰਾਪਤ ਹੋ ਰਿਹਾ ਹੈ। ਮਤਲਬ ਅਮਰੀਕਾ, ਕੈਨੇਡਾ ਅਤੇ ਮੈਕਸੀਕੋ, ਉਸ ਦੀ total ਜਨਸੰਖਿਆ ਤੋਂ ਜ਼ਿਆਦਾ ਲੋਕਾਂ ਨੂੰ benefit ਮਿਲੇਗਾ। ਪੂਰੇ ਯੂਰਪ ਦੀ ਜੋ ਜਨਸੰਖਿਆ ਹੈ, ਉਸ ਨਾਲੋਂ ਜ਼ਿਆਦਾ ਲੋਕਾਂ ਨੂੰ benefit ਮਿਲੇਗਾ। ਹੁਣ ਇਹ benefit ਦੇਣ ਲਈ ਕਿੰਨੇ ਹਸਪਤਾਲਾਂ ਦੀ ਜ਼ਰੂਰਤ ਪਵੇਗੀ, ਕਿੰਨੇ ਡਾਕਟਰਾਂ ਦੀ ਜ਼ਰੂਰਤ ਪਵੇਗੀ। ਕਿੰਨੇ ਵੱਡੇ investment ਦੀ ਸੰਭਾਵਨਾ ਹੈ ਅਤੇ patient ਲਈ payment ਹੁਣ ਤੋਂ ready ਹੈ, and ਇਸ ਲਈ investment ਕਰਨ ਵਾਲੇ ਦੇ ਲਈ ਵੀ return ਦਾ assurance ਹੈ। ਇਹ ਆਪਣੇ ਆਪ ਵਿੱਚ health sector ਵਿੱਚ ਭਾਰਤ ਵਿੱਚ ਪੂੰਜੀ ਨਿਵੇਸ਼ ਦਾ ਇੱਕ ਵੱਡਾ ਮੌਕਾ ਆਇਆ ਹੈ, ਜੋ tier 2, tier 3 cities ਵਿੱਚ ਉੱਤਮ ਪੱਧਰ ਦੇ ਹਸਪਤਾਲ ਬਣਾਉਣ ਦੀ ਸੰਭਾਵਨਾ ਬਣਾਉਂਦਾ ਹੈ।
ਸਾਥੀਓ, ਅੱਜ ਭਾਰਤ ਵਿੱਚ infrastructure ’ਤੇ ਜਿੰਨਾ ਖਰਚ ਕੀਤਾ ਜਾ ਰਿਹਾ ਹੈ, ਪਹਿਲਾਂ ਕਦੇ ਨਹੀਂ ਕੀਤਾ ਗਿਆ। ਇਸ ਵਜ੍ਹਾ ਨਾਲ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਦੇ ਨਾਲ ਹੀ ਰੋਜ਼ਗਾਰ ਦੇ ਵੀ ਲੱਖਾਂ ਨਵੇਂ ਅਵਸਰ ਬਣ ਰਹੇ ਹਨ। Potential, policy ਅਤੇ performance, ਇਹੀ progress ਦਾ ਸੂਤਰ ਹੈ।
New India investment ਦਾ ਬਿਹਤਰੀਨ destination ਹੈ ਅਤੇ Destination Uttarakhand ਇਸ ਪੰਨੇ ਦਾ ਇੱਕ ਚਮਕਦਾ ਹੋਇਆ ਹਿੱਸਾ ਹੈ। ਉੱਤਰਾਖੰਡ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ, ਜੋ New India ਸਾਡੇ demographic dividend ਨੂੰ represent ਕਰਦੇ ਹਨ। ਅੱਜ ਦਾ ਉੱਤਰਾਖੰਡ ਯੁਵਾ ਹੈ, ਅਕਾਂਖਿਆਵਾਂ ਨਾਲ ਭਰਿਆ ਹੋਇਆ ਹੈ, ਊਰਜਾ ਨਾਲ ਓਤ-ਪ੍ਰੋਤ ਹੈ। ਇੱਥੇ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਅਵਸਰ ਵਿੱਚ ਬਦਲਣ ਲਈ ਤ੍ਰਿਵੇਂਦਰ ਰਾਵਤ ਦੀ ਸਰਕਾਰ ਮੈਂ ਸਮਝਦਾ ਹਾਂ, ਭਰਪੂਰ ਪ੍ਰਯਤਨ ਕਰ ਰਹੀ ਹੈ। Destination Uttarakhand ਦਾ ਇਹ ਮੰਚ ਇਨ੍ਹਾਂ ਹੀ ਪ੍ਰਯਤਨਾਂ ਦਾ ਪ੍ਰਗਟਾਵਾ ਹੈ। ਹੁਣ ਮਹੱਤਵਪੂਰਨ ਇਹ ਹੈ ਕਿ ਇਸ ਮੰਚ ’ਤੇ ਜੋ ਗੱਲਾਂ ਹੋਈਆਂ ਹਨ, ਜੋ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ, ਜੋ ਉਤਸ਼ਾਹ ਪ੍ਰਗਟ ਕੀਤਾ ਗਿਆ ਹੈ, ਉਹ ਜਲਦੀ ਤੋਂ ਜਲਦੀ ਜ਼ਮੀਨ ’ਤੇ ਉਤਰੇ। ਜਿਸ ਨਾਲ ਉੱਤਰਾਖੰਡ ਦੇ ਯੁਵਾ ਸਾਥੀਆਂ ਨੂੰ ਅਧਿਕ ਤੋਂ ਅਧਿਕ ਰੋਜ਼ਗਾਰ ਮਿਲੇ।
ਸਾਥੀਓ, ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਜਦੋਂ ਉੱਤਰਾਖੰਡ ਬਣਾਉਣ ਦਾ ਫੈਸਲਾ ਲਿਆ ਸੀ, ਉਦੋਂ ਹਾਲਾਤ ਬਹੁਤ ਮੁਸ਼ਕਿਲ ਸਨ। ਰਾਜਨੀਤਕ ਅਸਥਿਰਤਾ ਦੇ ਨਾਲ-ਨਾਲ ਬਿਹਤਰ ਭਵਿੱਖ ਲਈ ਪਹਾੜ ਜਿੰਨੀਆਂ ਚੁਣੌਤੀਆਂ ਵੀ ਸਾਡੇ ਸਾਹਮਣੇ ਸਨ। ਲੇਕਿਨ ਅੱਜ ਉੱਤਰਾਖੰਡ ਵਿਕਾਸ ਦੀ ਪਟਰੀ ’ਤੇ ਤੇਜ਼ ਗਤੀ ਨਾਲ ਦੌੜ ਰਿਹਾ ਹੈ।
ਬੀਤੇ ਚਾਰ ਵਰ੍ਹਿਆਂ ਵਿੱਚ micro small and medium enterprises ਭਾਵ MSME, ਉਸ ਨੂੰ ਹੁਲਾਰਾ ਦੇਣ ਲਈ, ਉਸ ਨੂੰ ਸਸ਼ਕਤ ਕਰਨ ਦੇ ਲਈ ਅਨੇਕ ਕਦਮ ਉਠਾਏ ਗਏ ਹਨ। ਜ਼ਿਆਦਾ ਤੋਂ ਜ਼ਿਆਦਾ ਲਘੂ ਉਦਯੋਗਾਂ ਨੂੰ higher credit, support capital, interest subsidy, lower tax ਅਤੇ innovations ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਹਾਲ ਹੀ ਵਿੱਚ ਸਰਕਾਰ ਨੇ ਫੈਸਲਾ ਕੀਤਾ ਹੈ- ਹੁਣ MSME ਲਈ ਇੱਕ ਕਰੋੜ ਰੁਪਏ ਤੱਕ ਦਾ ਕਰਜ਼ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਵਾਨ ਹੋ ਜਾਵੇਗਾ।
ਉੱਤਰਾਖੰਡ ਵਿੱਚ ਕਿਸੇ ਵੀ project ਦੀ clearance ਨੂੰ ਲੈ ਕੇ ਨਿਵੇਸ਼ਕ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ, ਇਸ ਦੇ ਲਈ ਅਨੇਕ ਵਿਵਸਥਾਵਾਂ ਨੂੰ online ਕੀਤਾ ਗਿਆ ਹੈ। ਪਰਿਵੇਸ਼, ਇਸ ਪਰਿਵੇਸ਼ ਨਾਮ ਨਾਲ onlineforest clearance ਦੇ ਲਈ ਇੱਕ portal ਕੰਮ ਕਰ ਰਿਹਾ ਹੈ, ਜਿਸ ਨਾਲ ਪ੍ਰਕਿਰਿਆ ਅਸਾਨ ਤਾਂ ਹੋਈ ਹੈ, ਤੇਜ਼ ਵੀ ਹੋਈ ਹੈ।
ਬੀਤੇ ਚਾਰ ਵਰ੍ਹਿਆਂ ਦੌਰਾਨ ਉੱਤਰਾਖੰਡ ਵਿੱਚ connectivity ਵਧਾਉਣ ਲਈ ਅਨੇਕ ਪ੍ਰਯਤਨ ਕੀਤੇ ਗਏ ਹਨ। Highway, railway, airway, ਹਰ ਤਰ੍ਹਾਂ ਨਾਲ ਉੱਤਰਾਖੰਡ ਨੂੰ connect ਕੀਤਾ ਜਾ ਰਿਹਾ ਹੈ। ਪਿੰਡ-ਪਿੰਡ ਵਿੱਚ ਪੱਕੀਆਂ ਸੜਕਾਂ ਪਹੁੰਚ ਰਹੀਆਂ ਹਨ। ਇੰਨਾ ਹੀ ਨਹੀਂ, ਚਾਰ ਧਾਮ all weather road ਅਤੇ ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਲਾਈਨ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ।
ਸਾਥੀਓ, ਬਿਹਤਰ connectivity ਦਾ ਸਭ ਤੋਂ ਵੱਡਾ ਲਾਭ ਇੱਥੋਂ ਦੇ tourism sector ਨੂੰ ਮਿਲਣ ਜਾ ਰਿਹਾ ਹੈ। ਪ੍ਰਕਿਰਤੀ ਨੇ ਤਾਂ ਇਸ ਰਾਜ ਨੂੰ ਸਮ੍ਰਿੱਧ ਕੀਤਾ ਹੀ ਹੈ, ਨਾਲ ਹੀ ਆਸਥਾ ਅਤੇ ਸੱਭਿਆਚਾਰ ਦਾ ਵੀ ਵਰਦਾਨ ਦਿੱਤਾ ਹੈ। Nature ਹੋਵੇ, adventure ਹੋਵੇ, culture ਹੋਵੇ ਜਾਂ ਫਿਰ ਯੋਗਾ, meditation ਹੋਵੇ, Uttarakhand tourism ਦਾ ਇੱਕ complete package ਹੈ, ਇੱਕ ਆਦਰਸ਼ ਡੈਸਟੀਨੇਸ਼ਨ ਹੈ। ਹਣ ਤਾਂ ਉਤਰਾਖੰਡ ਸਰਕਾਰ ਨੇ ਅਲਗ tourism policy ਬਣਾਕੇ ਸੈਰ-ਸਪਾਟੇ ਨੂੰ industry ਦਾ status ਦੇ ਦਿੱਤਾ ਹੈ, ਉਦਯੋਗ ਦਾ ਦਰਜਾ ਦੇ ਦਿੱਤਾ ਹੈ। 18 ਸਾਲ ਵਿੱਚ ਪਹਿਲੀ ਵਾਰ 13 ਜ਼ਿਲ੍ਹਿਆਂ ਵਿੱਚ ਨਵੇਂ 13 destination, tourist destinations ਨੂੰ identify ਕਰਕੇ develop ਕਰਨ ਦੀ ਪਹਿਲ ਕੀਤੀ ਗਈ ਹੈ। ਇਸ ਨਾਲ ਨਿਸ਼ਚਿਤ ਰੂਪ ਤੋਂ ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਨੇਕ ਅਵਸਰ ਮਿਲਣਗੇ।
ਸਾਥੀਓ, ਉੱਤਰਾਖੰਡ ਵਿੱਚ organic state ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਮੈਨੂੰ ਪ੍ਰਸੰਨਤਾ ਹੈ ਕਿ cluster based organic farming ਤਹਿਤ ਰਾਜ ਨੂੰ organic state ਬਣਾਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। Organic farming ਨੂੰ ਮਾਰਕੀਟ ਉਪਲੱਬਧ ਕਰਵਾਉਣ ਲਈ ਕੇਂਦਰ ਸਰਕਾਰ ਵੀ ਅਨੇਕ ਪ੍ਰਯਤਨ ਕਰ ਰਹੀ ਹੈ।
ਨਾਲ ਹੀ ਦੇਸ਼ ਵਿੱਚ food processing ਨੂੰ ਵੀ ਮਹੱਤਵ ਦਿੱਤਾ ਜਾ ਰਿਹਾ ਹੈ। Food processing sector ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ food processing ਵਿੱਚ hundred percent 100% foreign direct investment ਨੂੰ, FDI ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। Food processing ਦੇ ਮਾਮਲਿਆਂ ਵਿੱਚ ਵੀ ਅੱਜ ਭਾਰਤ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਹੈ। ਚਾਹੇ ਅੰਨ ਦਾ ਉਤਪਾਦਨ ਹੋਵੇ, ਫਲ਼ ਅਤੇ ਸਬਜ਼ੀ ਦਾ ਉਤਪਾਦਨ ਹੋਵੇ, ਦੁੱਧ ਦਾ ਉਤਪਾਦਨ ਹੋਵੇ, ਅਨੇਕ ਖੇਤਰਾਂ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਤਿੰਨ ਸਥਾਨਾਂ ਵਿੱਚ ਹੈ। ਸਾਡੇ ਕਿਸਾਨਾਂ ਦੀ ਪੈਦਾਵਾਰ waste ਨਾ ਹੋਵੇ, ਉਨ੍ਹਾਂ ਨੂੰ ਉਸ ਦਾ ਅਧਿਕ ਤੋਂ ਅਧਿਕ ਲਾਭ ਮਿਲੇ, ਇਸ ਦੇ ਲਈ Food processing ’ਤੇ ਸਾਡਾ focus ਹੈ। ਇਸ ਵਿੱਚ ਵੀ ਉੱਤਰਾਖੰਡ ਦਾ ਭਵਿੱਖ ਸੁਨਹਿਰਾ ਹੈ।
ਮੈਂ ਤੁਹਾਨੂੰ ਸਾਰਿਆਂ ਨੂੰ agriculture ਵਿੱਚ, agri-business ਵਿੱਚ ਨਿਵੇਸ਼ ਹੋਰ ਵਧਾਉਣ ਦੀ ਵਿਸ਼ੇਸ਼ ਤਾਕੀਦ ਕਰਾਂਗਾ। Agriculture ਵਿੱਚ ਹੋਣ ਵਾਲਾ value addition ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਤੇ ਮੈਂ ਮੰਨਦਾ ਹਾਂ ਕਿ ਅਸੀਂ ਜਿੰਨਾ ਜ਼ਿਆਦਾ investment, private investment, agriculture sector ਵਿੱਚ ਕਰਾਂਗੇ, ਅਸੀਂ processing ਹੋਵੇ, value addition ਹੋਵੇ, cold storage ਹੋਵੇ, warehousing ਹੋਵੇ, transportation ਲਈ ਵਿਸ਼ੇਸ਼ ਟਾਈਪ ਦੇ ਸਪੈਸ਼ਲ ਟਾਈਪ ਦੇ carriages ਹੋਣ, ਇਹ ਸਾਰੀਆਂ ਸੰਭਾਵਨਾਵਾਂ ਹਿੰਦੁਸਤਾਨ ਦੀ ਗ੍ਰਾਮੀਣ economy ਦੀ ਤਾਕਤ, ਅਤੇ ਜੋ ਭਾਰਤ ਦੀ ਆਰਥਕ ਸਮਰੱਥਾ ਨੂੰ ਇੱਕ ਨਵਾਂ ਆਯਾਮ ਦੇਣ ਦੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ।
ਸਾਥੀਓ, ਅੱਜ renewable energy ਦੇ ਮਾਮਲੇ ਵਿੱਚ ਭਾਰਤ world leader ਬਣਨ ਵੱਲ ਵਧ ਰਿਹਾ ਹੈ। ਦੁਨੀਆ ਦੀ ਅਗਵਾਈ ਕਰਨ ਦੀ ਤਾਕਤ ਅੱਜ ਹਿੰਦੁਸਤਾਨ ਵਿੱਚ ਹੈ। ਅਸੀਂ ਤੈਅ ਕੀਤਾ ਹੈ ਕਿ twenty-thirty ਤੱਕ, 2030 ਤੱਕ ਸਾਡੀ 40% ਬਿਜਲੀ ਦੀ ਸਮਰੱਥਾ non fossil fuel based ਸੰਸਾਧਨ ਦੇ ਨਾਲ ਪੈਦਾ ਹੋਵੇਗੀ। ਇੰਨਾ ਹੀ ਨਹੀਂ, twenty-twenty two, 2022, ਜਦੋਂ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣਗੇ, 2022 ਤੱਕ 175 GW renewable energy ਦਾ ਟੀਚਾ ਲੈਕੇ ਅਸੀਂ ਅੱਗੇ ਵਧ ਰਹੇ ਹਾਂ 1 ਇਸ ਵਿੱਚ ਵੀ solar power ਦਾ ਇੱਕ ਬਹੁਤ ਵੱਡਾ ਹਿੱਸਾ ਹੋਣ ਵਾਲਾ ਹੈ। International Solar Alliance ਭਾਵ ISA ਦੇ ਪਿੱਛੇ ਵੀ ਇਹੀ ਧਾਰਨਾ (Concept) ਹੈ।
ਦੁਨੀਆ ਦੀਆਂ ਊਰਜਾ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣ ਅਤੇ ਵਾਤਾਵਰਣ ਵੀ ਸੁਰੱਖਿਅਤ ਰਹੇ, ਇਸ ਦੇ ਲਈ ਸਾਡਾ ਤਾਂ ਇੱਕ ਹੀ ਮੰਤਰ ਹੈ – One World, One Sun, One Grid ਉੱਤਰਾਖੰਡ ਵਿੱਚ ਵੀ renewable energy ਦੇ ਪ੍ਰਸਾਰ ਲਈ ਰਾਜ ਸਰਕਾਰ ਨਿਰੰਤਰ ਕਾਰਜ ਕਰ ਰਹੀ ਹੈ। Hydel power ਤਾਂ ਇਸ ਰਾਜ ਦੀ ਤਾਕਤ ਹੈ ਹੀ, ਹੁਣ solar energy ਵਰਗੇ ਨਵੇਂ ਮਾਧਿਅਮ ਦੀ ਸ਼ਕਤੀ ਜੁੜ ਜਾਣ ਨਾਲ ਉੱਤਰਾਖੰਡ energy surplus state ਬਣਨ ਦੀ ਪੂਰੀ ਸਮਰੱਥਾ ਰੱਖਦਾ ਹੈ। ਉੱਤਰਾਖੰਡ ਹਿੰਦੁਸਤਾਨ ਨੂੰ ਊਰਜਾਵਾਨ ਬਣਾ ਸਕਦਾ ਹੈ, ਇੰਨਾ potential ਉੱਤਰਾਖੰਡ ਵਿੱਚ ਹੈ।
ਸਾਥੀਓ, ਬੀਤੇ ਚਾਰ ਵਰ੍ਹਿਆਂ ਵਿੱਚ Make In India ਇੱਕ ਬਹੁਤ ਵੱਡਾ ਬ੍ਰਾਂਡ ਬਣਿਆ ਹੈ। ਸਾਡੀ ਤਾਕੀਦ ਹੈ Make In India, not only for India but for the whole world. ਦੁਨੀਆ ਨੇ ਸਾਡੇ ਇਸ ਸੱਦੇ ਨੂੰ ਪ੍ਰਵਾਨ ਕੀਤਾ ਹੈ, ਜਿਸ ਦੇ ਚਲਦੇ information technology ਦੇ ਨਾਲ-ਨਾਲ ਹੁਣ electronic manufacturing ਦਾ ਵੀ ਭਾਰਤ hub ਬਣਦਾ ਜਾ ਰਿਹਾ ਹੈ। ਅੱਜ ਦੁਨੀਆ ਦੀ ਸਭ ਤੋਂ ਵੱਡੀ mobile phone manufacturing unit, ਉਸ ਦੇ ਨਾਲ-ਨਾਲ 120 ਤੋਂ ਜ਼ਿਆਦਾ ਫੈਕਟਰੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ। ਦੁਨੀਆ ਦੇ ਅਨੇਕ ਬ੍ਰਾਂਡ ਅੱਜ Make In India ਦਾ ਹਿੱਸਾ ਹਨ।
ਉੱਥੇ ਹੀ automobile sector ਵਿੱਚ ਵੀ ਭਾਰਤ ਬਹੁਤ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਇਸ event ਵਿੱਚ ਜਪਾਨ ਉੱਤਰਾਖੰਡ ਦਾ ਪਾਰਟਨਰ ਹੈ। ਦੋਸਤੋ ਤੁਹਾਨੂੰ ਜਾਣ ਕਿ ਖੁਸ਼ੀ ਹੋਵੇਗੀ, ਜਪਾਨ ਦੀ ਕੰਪਨੀ, ਜਪਾਨ ਦੇ ਪ੍ਰੋਡਕਟ,ਉਹ ਕਾਰ ਅੱਜ ਹਿੰਦੁਸਤਾਨ ਵਿੱਚ ਬਣਦੀ ਹੈ ਅਤੇ ਉਸ ਕਾਰ ਨੂੰ ਜਪਾਨ import ਕਰਦਾ ਹੈ।
ਸਾਥੀਓ, ਅੱਜ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਤਮਾਮ sectors ਵਿੱਚ ਨਿਵੇਸ਼ ਕਰਨ, ਉੱਤਰਾਖੰਡ ਅਤੇ New India ਦੀ growth story ਦਾ ਹਿੱਸਾ ਬਣਨ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਜੋ MOU sign ਹੋਣਗੇ, ਉਹ ਬਹੁਤ ਹੀ ਛੇਤੀ ਫਲਦਾਇਕ ਵੀ ਹੋਣਗੇ ਅਤੇ ਮੈਨੂੰ ਵਿਸ਼ਵਾਸ ਹੈ ਭਾਰਤ ਦੀ ਪ੍ਰਗਤੀ ਸਾਡੇ ਰਾਜਾਂ ਦੇ potential ਨੂੰ maximum ਉਸ ਨੂੰ ਜੇ channelize ਕਰੀਏ ਤਾਂ ਇਸ ਦੇਸ਼ ਦੀ ਵਿਕਾਸ ਯਾਤਰਾ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਰਾਜਾਂ ਦਰਮਿਆਨ ਇੱਕ ਤੰਦਰੁਸਤ ਮੁਕਾਬਲਾ ਸ਼ੁਰੂ ਹੋਇਆ ਹੈ। ਹਰ ਰਾਜ ਦੂਜੇ ਰਾਜ ਤੋਂ ਅੱਗੇ ਵਧਣਾ ਚਾਹੁੰਦਾ ਹੈ, innovative ਕਰਨਾ ਚਾਹੁੰਦਾ ਹੈ। ਆਪਣੇ ਰਾਜ ਦੀਆਂ ਸਮਰੱਥਾਵਾਂ ਦੇ ਅਧਾਰ ’ਤੇ ਕਰਨਾ ਚਾਹੁੰਦਾ ਹੈ। ਅਤੇ ਜਦੋਂ ਰਾਜ ਆਪਣੀਆਂ ਸਮਰੱਥਾਵਾਂ ਨੂੰ ਲੈਕੇ ਚਲਦਾ ਹੈ ਤਾਂ ਮੈਂ ਨਹੀਂ ਮੰਨਦਾ ਉਹ ਰਾਜ ਪਿੱਛੇ ਹੁੰਦਾ ਹੈ। ਦੁਨੀਆ ਦੇ ਕਈ ਦੇਸ਼ਾਂ ਨਾਲੋਂ ਸਾਡੇ ਰਾਜਾਂ ਦੀ ਤਾਕਤ ਜ਼ਿਆਦਾ ਹੈ, ਸਾਡੇ ਰਾਜਾਂ ਦੀ ਸਮਰੱਥਾ ਜ਼ਿਆਦਾ ਹੈ। ਦੁਨੀਆ ਦੇ ਕਈ ਛੋਟੇ ਦੇਸ਼ਾਂ ਦੀ ਤੁਲਨਾ ਵਿੱਚ ਸਾਡੇ ਰਾਜਾਂ ਵਿੱਚ potential ਬਹੁਤ ਹੈ।
ਹਰ ਰਾਜ ਸੁਪਨਾ ਦੇਖੇ, ਮੈਨੂੰ ਬਰਾਬਰ ਯਾਦ ਹੈ ਮੈਂ ਪਹਿਲੀ ਵਾਰ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਅਤੇ ਉਹ ਵੀ 7 ਅਕਤੂਬਰ ਸੀ, 2001, ਹਾਲੇ ਮੇਰਾ ਤਾਂ ਕੋਈ ਅਨੁਭਵ ਨਹੀਂ ਸੀ, ਮੈਂ ਸਰਕਾਰ ਕੀ ਹੁੰਦੀ ਹੈ ਕੁਝ ਜਾਣਦਾ ਨਹੀਂ ਸੀ, ਮੈਂ ਕੋਈ ਦਫ਼ਤਰ ਨਹੀਂ ਦੇਖਿਆ ਸੀ, ਬਿਲਕੁਲ ਨਵਾਂ ਸੀ। ਪੱਤਰਕਾਰ ਪਹੁੰਚ ਗਏ, ਉਹ ਮੈਨੂੰ ਨੋਚਣ ਲੱਗੇ। ਕੋਈ ਅਜਿਹੀ ਗਲਤੀ ਕਰ ਦੇਵਾਂ, ਅਜਿਹਾ ਕੋਈ ਜਵਾਬ ਦੇ ਦੇਵਾਂ ਤਾਕਿ ਮੇਰਾ take off ਹੀਣ ਹੋ ਸਕੇ, ਭਰਪੂਰ ਕੋਸ਼ਿਸ ਚਲ ਰਹੀ ਸੀ। ਤਾਂ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਇਹ, ਤੁਸੀਂ ਗੁਜਰਾਤ ਬਣਾਉਣਾ ਚਾਹੁੰਦੇ ਹੋ, ਤੁਹਾਡਾ ਆਦਰਸ਼ ਕੌਣ ਹੈ, ਕਿਸ ਨੂੰ ਦੇਖਕੇ ਤੁਸੀਂ ਅਜਿਹਾ ਬਣਨਾ ਚਾਹੁੰਦੇ ਹੋ।
ਆਮ ਤੌਰ ’ਤੇ ਕੋਈ ਅਜਿਹਾ ਪੁੱਛੇ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਜਵਾਬ ਆਵੇਗਾ, ਮੈਂ ਅਮਰੀਕਾ ਵਰਗਾ ਬਣਨਾ ਚਾਹੁੰਦਾ ਹਾਂ, ਇੰਗਲੈਂਡ ਵਰਗਾ ਬਣਨਾ ਚਾਹੁੰਦਾ ਹਾਂ, ਅਜਿਹਾ ਹੀ ਆਵੇਗਾ ਜਵਾਬ, ਮੈਂ ਉਨ੍ਹਾਂ ਨੂੰ ਅਲੱਗ ਜਵਾਬ ਦਿੱਤਾ, ਮੈਂ ਕਿਹਾ ਮੈਂ ਇਸ ਨੂੰ ਸਾਊਥ ਕੋਰੀਆ ਵਰਗਾ ਬਣਾਉਣਾ ਚਾਹੁੰਦਾ ਹਾਂ। ਤਾਂ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ। ਫਿਰ ਮੈਂ ਕਿਹਾ, ਆਪਣਾ ਕੈਮਰਾ ਬੰਦ ਕਰੋ, ਮੈਂ ਅਰਾਮ ਨਾਲ ਸਮਝਾਉਂਦਾ ਹਾਂ, ਤੁਹਾਨੂੰ ਤਕਲੀਫ ਨਾ ਹੋਵੇ। ਮੈਂ ਕਿਹਾ ਗੁਜਰਾਤ ਦੀ ਜਨਸੰਖਿਆ ਸਾਊਥ ਕੋਰੀਆ ਦੀ ਜਨਸੰਖਿਆ ਬਰਾਬਰ ਹੈ। ਉੱਥੋਂ ਦਾ ਇੱਕ ਸਮੁੰਦਰੀ ਤਟ, ਸਾਡਾ ਸਮੁੰਦਰੀ ਤਟ, ਉੱਥੋਂ ਦੀ ਵਿਕਾਸ ਯਾਤਰਾ ਦਾ ਮੈਪ, ਇੱਥੋਂ ਦੀ ਵਿਕਾਸ ਯਾਤਰਾ ਦਾ ਮੈਪ, ਮੈਂ ਕਿਹਾ ਮੈਂ ਇਤਨਾ ਬਰੀਕੀ ਨਾਲ study ਕੀਤਾ ਹੈ ਕਿ ਮੈਨੂੰ ਲਗਦਾ ਹੈ ਕਿ ਅਸੀਂ ਉਸ ਰਸਤੇ ’ਤੇ ਚਲਾਂਗੇ ਤਾਂ ਅਸੀਂ ਅੱਗੇ ਵਧ ਜਾਵਾਂਗੇ, ਅਸੀਂ ਰੁਕਾਂਗੇ ਨਹੀਂ।
ਮੈਂ ਮੰਨਦਾ ਹਾਂ ਹਿੰਦੁਸਤਾਨ ਦੇ ਹਰ ਰਾਜ ਵਿੱਚ ਇਹ ਤਾਕਤ ਹੈ। ਉਹ ਦੁਨੀਆ ਦੇ ਅਜਿਹੇ ਕਈ ਦੇਸ਼ਾਂ ਨਾਲ ਮੁਕਾਬਲਾ ਕਰਕੇ ਅੱਗੇ ਨਿਕਲ ਸਕਦੇ ਹਨ। ਅਗਰ ਹਿੰਦੁਸਤਾਨ ਦਾ ਇੱਕ-ਇੱਕ ਰਾਜ ਇਸ ਸਮਰੱਥਾ ਦੇ ਨਾਲ ਅੱਗੇ ਨਿਕਲ ਸਕਦਾ ਹੈ, ਸਾਡੇ ਨੌਜਵਾਨਾਂ ਵਿੱਚ ਉਹ ਤਾਕਤ ਹੈ, ਸਮਰੱਥਾ ਹੈ ਜੀ।
ਹੁਣੇ ਪਰਸੋਂ Russia ਦੇ ਰਾਸ਼ਟਰਪਤੀ ਇੱਥੇ ਸਨ, ਪਹਿਲਾਂ ਅਸੀਂ ਇੱਕ ਅਲੱਗ ਜਿਹਾ ਪ੍ਰੋਗਰਾਮ ਕੀਤਾ, ਉੱਥੇ ਇੱਕ education institute ਨਾਲ ਉਨ੍ਹਾਂ ਦਾ ਬਹੁਤ ਲਗਾਅ ਹੈ, ਮੈਨੂੰ ਦੇਖਣ ਦੇ ਲਈ ਲੈ ਗਏ ਸਨ। ਤਾਂ ਮੈ ਉਨ੍ਹਾਂ ਨੂੰ ਬੇਨਤੀ ਕੀਤੀ ਸੀ, ਉਨ੍ਹਾਂ ਬੱਚਿਆਂ ਨੂੰ ਇੱਕ ਵਾਰ ਹਿੰਦੁਸਤਾਨ ਲਿਆਓ। ਅਤੇ ਮੈਂ ਕਿਹਾ, ਮੈਂ ਚਾਹੁੰਦਾ ਹਾਂ ਕਿ ਹਿੰਦੁਸਤਾਨ ਤੋਂ ਵੀ ਬੱਚਿਆਂ ਨੂੰ ਕਦੇ ਮੈਂ ਤੁਹਾਡੇ ਇੱਥੇ ਭੇਜਾਂ। ਤਾਂ ਉਹ ਇਸ ਵਾਰ ਆਏ ਸੀ ਤਾਂ 20 ਬੱਚਿਆਂ ਨੂੰ ਲੈਕੇ ਆਏ ਸਨ। ਭਾਰਤ ਦੇ ਬੱਚੇ ਅਤੇ ਉਨ੍ਹਾਂ ਦੇ ਬੱਚ, 20-20 ਬੱਚੇ, ਪੰਜ-ਛੇ ਦਿਨ ਇਕੱਠੇ ਕੰਮ ਕੀਤਾ। ਅਤੇ ਪੰਜ-ਛੇ ਦਿਨ ਦੇ ਅੰਦਰ-ਅੰਦਰ Russian mind ਅਤੇ Indian mind ਦੇ ਬੱਚਿਆਂ ਨੇ ਮਿਲਕੇ ਅਜਿਹੀਆਂ ਕਮਾਲ ਦੀਆਂ ਚੀਜ਼ਾਂ ਬਣਾਈਆਂ ਸਨ, ਮੈਂ ਅਤੇ Russia ਦੇ ਰਾਸ਼ਟਰਪਤੀ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਕਿਤਨਾ potential ਹੈ ਸਾਡੇ ਬੱਚਿਆਂ ਵਿੱਚ। ਉਨ੍ਹਾਂ ਨੂੰ ਅਵਸਰ ਮਿਲਣਾ ਚਾਹੀਦਾ ਹੈ, ਉਨ੍ਹਾਂ ਨੂੰ exposure ਮਿਲਣਾ ਚਾਹੀਦਾ ਹੈ। ਅੱਜ ਉੱਤਰਾਖੰਡ ਨੇ ਉਸ ਕੰਮ ਵਿੱਚ ਇੱਕ ਕਦਮ ਵਧਾਇਆ ਹੈ।
18 ਸਾਲ ਦੀ ਉਮਰ ਦਾ ਵੱਡਾ ਮਹੱਤਵ ਹੁੰਦਾ ਹੈ। ਉੱਤਰਾਖੰਡ ਬਹੁਤ ਪੁਰਾਣਾ ਹੈ, ਲੇਕਿਨ ਉੱਤਰਾਖੰਡ ਸਰਕਾਰ ਦੀ ਉਮਰ 18 ਸਾਲ ਹੈ। 18 ਸਾਲ ਦੀ ਊਰਜਾ, 18 ਸਾਲ ਦੇ ਸੁਪਨੇ, 18 ਸਾਲ ਦਾ ਆਪਣਾ ਇੱਕ ਕੁਝ ਨਵਾਂ ਕਰ ਗੁਜਰਨ ਦਾ ਇਰਾਦਾ ਅਦਭੁਤ ਹੁੰਦਾ ਹੈ। ਇਹ ਉੱਤਰਾਖੰਡ ਦਾ ਕੰਮ ਹੈ ਕਿ ਇਸ 18 ਸਾਲ ਨੂੰ ਬੇਕਾਰ ਨਾ ਜਾਣ ਦੇਵੇ, ਇਹ ਬੜਾ ਮੁੱਲਵਾਨ ਸਮਾਂ ਹੈ।
ਆਰਥਿਕ ਵਿਕਾਸ ਦੀ ਦੁਨੀਆ ਵਿੱਚ Special Economic Zone, SEZ, ਇਹ ਅਸੀਂ ਕਈ ਦਹਾਕਿਆਂ ਤੋਂ ਸੁਣਦੇ ਆਏ ਹਾਂ। ਲੇਕਿਨ ਉੱਤਰਾਖੰਡ ਵਿੱਚ ਇੱਕ ਅਲੱਗ SEZ ਹੈ ਅਤੇ ਸਦੀਆਂ ਦੀ ਸਾਡੇ ਰਿਸ਼ੀ-ਮੁਨੀਆ ਦੀ ਤਪੱਸਿਆ ਦੇ ਕਾਰਨ, ਮਾਂ ਗੰਗਾ ਦੇ ਕਾਰਨ ਹੈ, ਦੇਵਾਧਿਦੇਵ ਹਿਮਾਲਿਆ ਦੇ ਕਾਰਨ ਹੈ। ਅਤੇ ਉਹ ਅਜਿਹੀ ਜਗ੍ਹਾ ਹੈ Spiritual Eco Zone ਅਤੇ ਇਹ Special Economic Zone ਤੋਂ Spiritual Eco Zone ਦੀ ਤਾਕਤ ਲੱਖਾਂ ਗੁਣਾ ਜ਼ਿਆਦਾ ਹੈ। ਉੱਤਰਾਖੰਡ ਨੂੰ ਉਸ ’ਤੇ ਵੀ ਧਿਆਨ ਕੇਂਦਰਿਤ ਕਰਕੇ ਆਪਣੀਆਂ ਯੋਜਨਾਵਾਂ ਦਾ ਵਿਸਤਾਰ ਅਤੇ ਵਿਕਾਸ ਕਰਨਾ ਚਾਹੀਦਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਰਾਵਤ ਜੀ ਦੀ ਅਗਵਾਈ ਹੇਠ ਇਹ 18 ਸਾਲ ਦੀ ਸਰਕਾਰ, 18 ਸਾਲ ਦੀ ਅਜਿਹੀ ਊਰਜਾਵਾਨ ਉਮਰ ਵਿੱਚ ਇਹ ਰਾਜ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੇਗਾ ਅਤੇ 2025 ਵਿੱਚ ਜਦੋਂ ਤੁਸੀਂ 25 ਵਰ੍ਹੇ ਮਨਾਉਂਦੇ ਹੋਵੋਗੇ, ਉਦੋਂ ਤੁਹਾਡੇ ਸਾਰੇ ਸੁਪਨੇ ਪੂਰੇ ਹੋਏ ਹੋਣਗੇ। ਇੱਕ ਸ਼ੁਭ ਸ਼ੁਰੂਆਤ ਇਸ ਮਹਾਭਗੀਰਥ ਪ੍ਰਯਾਸ ਤੋਂ ਹੋਈ ਹੈ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ਭਾਰਤ ਸਰਕਾਰ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ, ਇਸ ਦਾ ਵਿਸ਼ਵਾਸ ਦਿਵਾਉਂਦਾ ਹਾਂ।
ਬਹੁਤ-ਬਹੁਤ ਧੰਨਵਾਦ।
******
ਅਤੁਲ ਤਿਵਾਰੀ/ਅਭੀਨਵ ਪ੍ਰਸੂਨ/ਨਿਰਮਲ ਸ਼ਰਮਾਂ
Come and invest in Uttarakhand. Addressing the investment summit in Dehradun. https://t.co/ZbdLt4Akg8
— Narendra Modi (@narendramodi) October 7, 2018
Glad to see investors from all over the world converge in Uttarakhand for the investment summit, which will enhance the development journey of the state.
— Narendra Modi (@narendramodi) October 7, 2018
This is a commendable effort by the State Government to showcase the vast economic opportunities Uttarakhand offers. pic.twitter.com/ZfkiZbB9Mn
India is progressing at a scale and speed that is unparalleled.
— Narendra Modi (@narendramodi) October 7, 2018
We are tirelessly working towards providing housing, continuous electricity, clean fuel, quality healthcare and banking to every Indian. pic.twitter.com/21dZunRSfa
Achieving progress, powered by a strong potential, sound policy and stupendous performance. pic.twitter.com/k2nxC8PGmJ
— Narendra Modi (@narendramodi) October 7, 2018
I appreciate the Uttarakhand Government for their work in furthering connectivity across the state.
— Narendra Modi (@narendramodi) October 7, 2018
This augurs well for Uttarakhand, which is blessed with nature, culture and has a big potential in tourism, particularly in adventure. pic.twitter.com/7Rzk0jDLoq
The opportunities in agriculture, organic farming and food processing are immense in Devbhumi Uttarakhand. pic.twitter.com/djeW9zBU4r
— Narendra Modi (@narendramodi) October 7, 2018
Here are some glimpses from the #DestinationUttarakhand Summit. pic.twitter.com/iqD4vSJtaK
— Narendra Modi (@narendramodi) October 7, 2018