ਪੀਐੱਮਇੰਡੀਆ
ਸਤਿਕਾਰਯੋਗ ਪਤਵੰਤੇ ਸੱਜਣੋਂ, ਭੈਣੋਂ ਅਤੇ ਭਰਾਵੋ, ਮੀਡੀਆ ਤੋਂ ਆਏ ਦੋਸਤੋ,
ਹੁਣੇ ਹੀ ਅੱਠਵਾਂ ਬ੍ਰਿਕਸ ਸਿਖਰ ਸੰਮੇਲਨ ਖਤਮ ਹੋਇਆ ਹੈ।
ਰਾਸ਼ਟਰਪਤੀ ਸ਼ੀ, (President Xi) ਰਾਸ਼ਟਰਪਤੀ ਜ਼ੁਮਾ, ਰਾਸ਼ਟਰਪਤੀ ਟੇਮਰ ਅਤੇ ਰਾਸ਼ਟਰਪਤੀ ਪੁਤਿਨ ਦਾ ਖੂਬਸੂਰਤ ਰਾਜ ਗੋਆ ਵਿੱਚ ਸਵਾਗਤ ਕਰਨਾ ਮਾਣ ਅਤੇ ਸਨਮਾਨ ਵਾਲੀ ਗੱਲ ਹੈ।
ਅੱਜ ਦੇ ਤਿੰਨ ਸੈਸ਼ਨਾਂ ਵਿੱਚ ਫੈਲੀ ਹੋਈ ਵਿਚਾਰ ਚਰਚਾ ਵਿਸਥਾਰਤ, ਠੋਸ ਅਤੇ ਲਾਭਕਾਰੀ ਸੀ।
ਸਵੇਰੇ ਅਸੀਂ ਮਹੱਤਵਪੂਰਨ ਗਲੋਬਲ ਮੁੱਦਿਆਂ ਜਿਨ੍ਹਾਂ ਵਿੱਚ ਦਹਿਸ਼ਤਗਰਦੀ, ਗਲੋਬਲ ਆਰਥਿਕ ਦ੍ਰਿਸ਼ ਅਤੇ ਗਲੋਬਲ ਸ਼ਾਸਨ ਢਾਂਚੇ ਵਿੱਚ ਸੁਧਾਰ ਦੀ ਲੋੜ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਅਸੀਂ ਆਗਾਮੀ ਬ੍ਰਿਕਸ ਸਹਿਯੋਗ ਦੀ ਸਮੀਖਿਆ ਕਰਨ ਦੇ ਮੌਕੇ ਦਾ ਵੀ ਲਾਭ ਉਠਾਇਆ।
ਸੰਪੂਰਨ ਸੈਸ਼ਨ (Plenary Session) ਦੌਰਾਨ ਅਸੀਂ ਆਗਾਮੀ ਸਾਲਾਂ ਵਿੱਚ ਬ੍ਰਿਕਸ ਦੇ ਭਵਿੱਖੀ ਵਿਸਥਾਰ ‘ਤੇ ਵਿਚਾਰਾਂ ਅਤੇ ਸੰਭਾਵਨਾਵਾਂ ‘ਤੇ ਧਿਆਨ ਕੇਂਦਰਤ ਕੀਤਾ।
ਗੱਲਬਾਤ ਲਾਭਕਾਰੀ ਅਤੇ ਅਗਾਂਹਵਧੂ ਸੀ। ਅਤੇ ਜਿਵੇਂ ਕਿ ਅਸੀਂ ਬ੍ਰਿਕਸ ਦਾ ਦਹਾਕਾ ਮਨਾ ਰਹੇ ਹਾਂ, ਇਹ ਨਿਸ਼ਚਤ ਸਮੇਂ ‘ਤੇ ਹੈ। ਅਸੀਂ ਬ੍ਰਿਕਸ ਬਿਜ਼ਨਸ ਕੌਂਸਲ ਨਾਲ ਸੈਸ਼ਨ ਨੂੰ ਖਤਮ ਕੀਤਾ।
ਅਸੀਂ ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ ਤੋਂ ਬੈਂਕ ਦੇ ਮਹੱਤਵਪੂਰਨ ਕਾਰਜਾਂ ਬਾਰੇ ਵੀ ਸੁਣਿਆ ਜਿਹੜੇ ਐੱਨਡੀਬੀ ਨੇ ਆਪਣੇ ਪਹਿਲੇ ਸਾਲ ਵਿੱਚ ਕੀਤੇ ਹਨ।
ਮੈਨੂੰ ਤੁਹਾਡੇ ਨਾਲ ਇਹ ਸਾਂਝਾ ਕਰਕੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਗੋਆ ਐਲਾਨਨਾਮੇ ਨੂੰ ਅਪਣਾਇਆ ਹੈ ਜਿਸ ਨਾਲ ਬ੍ਰਿਕਸ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਹਿਯੋਗ ਅਤੇ ਤਾਲਮੇਲ ਲਈ ਵਿਆਪਕ ਨਜ਼ਰੀਏ ਨੂੰ ਅਪਣਾਇਆ ਗਿਆ ਹੈ।
ਭੈਣੋਂ ਅਤੇ ਭਰਾਵੋ,
ਹੁਣ ਮੈਨੂੰ ਉਸ ਮੁੱਦੇ ‘ਤੇ ਆਉਣ ਦਿਓ ਜਿਸ ਨੇ ਸਿਖਰ ਸੰਮੇਲਨ ਦੌਰਾਨ ਬ੍ਰਿਕਸ ਨੇਤਾਵਾਂ ਦਾ ਬਹੁਤ ਧਿਆਨ ਖਿੱਚਿਆ ਹੈ।
ਅਸੀਂ ਸਰਬਸੰਮਤੀ ਨਾਲ ਦਹਿਸ਼ਤਗਰਦੀ, ਵੱਖਵਾਦ ਅਤੇ ਕੱਟੜਵਾਦ ਦੇ ਖਤਰੇ ਨੂੰ ਨਾ ਸਿਰਫ ਖੇਤਰੀ ਅਤੇ ਗਲੋਬਲ ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਲਈ ਖਤਰਾ ਮੰਨਦੇ ਹਾਂ।
ਬਲਕਿ ਆਪਣੇ ਸਮਾਜ, ਆਪਣੀ ਜ਼ਿੰਦਗੀ ਅਤੇ ਸਮੁੱਚੀ ਮਾਨਵਤਾ ਲਈ ਵੀ ਖਤਰਾ ਮੰਨਦੇ ਹਾਂ।
ਅਸੀਂ ਸਾਰੇ ਇਸ ‘ਤੇ ਸਹਿਮਤ ਹੋਏ ਹਾਂ ਕਿ ਇਸ ਖਤਰੇ ਦੇ ਟਾਕਰੇ ਲਈ ਬ੍ਰਿਕਸ ਨੂੰ ਇਕੱਠੇ ਅਤੇ ਦ੍ਰਿੜ੍ਹਤਾ ਨਾਲ ਕਾਰਵਾਈ ਕਰਨ ਦੀ ਲੋੜ ਹੈ।
ਅਸੀਂ ਦਹਿਸ਼ਦਗਰਦਾਂ ਦੇ ਵਿੱਤ ਪੋਸ਼ਣ, ਦਹਿਸ਼ਦਗਰਦੀ ਦੇ ਹਾਰਡਵੇਅਰ ਨੂੰ ਨਿਸ਼ਾਨਾ ਬਣਾਉਣਾ ਜਿਨ੍ਹਾਂ ਵਿੱਚ ਹਥਿਆਰਾਂ ਦੀ ਸਪਲਾਈ, ਗੋਲਾ ਬਾਰੂਦ, ਉਪਕਰਣ ਅਤੇ ਸਿਖਲਾਈ ਸ਼ਾਮਲ ਹੈ, ਨੂੰ ਰੇਖਾਂਖਿਤ ਕਰਨ ਦੀ ਲੋੜ ਸਬੰਧੀ ਕਰੀਬੀ ਤਾਲਮੇਲ ‘ਤੇ ਜ਼ੋਰ ਦਿੱਤਾ।
ਅਸੀਂ ਇਸ ‘ਤੇ ਵੀ ਸਹਿਮਤ ਹੋਏ ਕਿ ਉਹ ਸ਼ਕਤੀਆਂ ਜਿਹੜੀਆਂ ਹਿੰਸਾ ਅਤੇ ਦਹਿਸ਼ਤਗਰਦੀ ਦਾ ਪਾਲਣ-ਪੋਸ਼ਣ, ਪਨਾਹ ਅਤੇ ਸਮਰਥਨ ਕਰਦੀਆਂ ਹਨ, ਉਹ ਵੀ ਦਹਿਸ਼ਤਗਰਦੀ ਜਿੰਨੀਆਂ ਹੀ ਖਤਰਾ ਹਨ। v
ਭਾਰਤ ਇਸ ਗੰਭੀਰ ਗਲੋਬਲ ਚੁਣੌਤੀ ‘ਤੇ ਵਿਚਾਰ ਕਰਨ ਅਤੇ ਏਕਤਾ ਪ੍ਰਗਟਾਉਣ ਲਈ ਖੁਸ਼ ਹੈ।
ਵਿਸ਼ਵ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣਾ ਸਾਡੀ ਵਿਚਾਰ ਚਰਚਾ ਦਾ ਦੂਜਾ ਅਹਿਮ ਬਿੰਦੂ ਰਿਹਾ।
ਸਾਲ 2008 ਦੇ ਆਰਿਥਕ ਮੰਦਵਾੜੇ ਤੋਂ ਬਾਅਦ ਬ੍ਰਿਕਸ ਦੇਸ਼ਾਂ ਵੱਲੋਂ ਗਲੋਬਲ ਆਰਥਿਕ ਵਿਕਾਸ ਵਿੱਚ ਪਾਏ ਸਕਾਰਾਤਮਕ ਯੋਗਦਾਨ ਨੂੰ ਵੀ ਅਸੀਂ ਸਵੀਕਾਰ ਕੀਤਾ।
ਅਸੀਂ ਮਹਿਸੂਸ ਕੀਤਾ ਕਿ ਅਰਥਚਾਰੇ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਲੰਬੀ ਮਿਆਦ ਦਾ ਜਨਤਕ ਨਿਵੇਸ਼, ਮਾਇਕਰੋ-ਆਰਥਿਕ ਨੀਤੀ ਤਾਲਮੇਲ, ਵਿਕਾਸ ਤੇਜ ਕਰਨ, ਗਲੋਬਲ ਵਪਾਰ ਅਤੇ ਨਿਰਮਾਣ ਨੂੰ ਦੁਬਾਰਾ ਜੋਸ਼ ਨਾਲ ਉਤਸ਼ਾਹਿਤ ਕਰਨਾ ਜ਼ਰੂਰੀ ਹੈ।
ਅਸੀਂ ਬਹੁਪੱਖੀ ਵਪਾਰ ਢਾਂਚੇ ਦੀ ਅਧਾਰਸ਼ਿਲਾ ਦੇ ਰੂਪ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਕੇਂਦਰੀ ਭੂਮਿਕਾ ‘ਤੇ ਜ਼ੋਰ ਦਿੱਤਾ।
ਅਸੀਂ ਆਰਥਿਕ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਵਿੱਚ ਸੰਤੁਲਨ ਕਾਇਮ ਰੱਖਣ ਦੀ ਲੋੜ ਨੂੰ ਸਵੀਕਾਰ ਕਰਦੇ ਹਾਂ।
ਅਸੀਂ ਪੈਰਿਸ ਜਲਵਾਯੂ ਸਮਝੌਤੇ ਨੂੰ ਜਲਦੀ ਲਾਗੂ ਕਰਨ ਦਾ ਸਵਾਗਤ ਕਰਦੇ ਹਾਂ।
ਭਾਰਤ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਵਾਤਾਵਰਣ ਪ੍ਰੇਮੀ ਮਹਾਤਮਾ ਗਾਂਧੀ ਦੀ ਜਯੰਤੀ ‘ਤੇ 2 ਅਕਤੂਬਰ ਨੂੰ ਇਸ ਸਮਝੌਤੇ ‘ਤੇ ਪੁਸ਼ਟੀ ਕਰਨ ‘ਤੇ ਬਹੁਤ ਮਾਣ ਹੈ।
ਬ੍ਰਿਕਸ ਨੇਤਾ ਹੋਣ ‘ਤੇ ਨਾਤੇ ਅਸੀਂ ਆਪਣੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਤਰੀਕੇ ਦੇ ਰੂਪ ਵਿੱਚ ਬ੍ਰਿਕਸ ਦੇ ਅੰਦਰ ਸੰਸਥਾ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਨ ਲਈ ਸਹਿਮਤ ਹੋਏ ਹਾਂ।
ਅਸੀਂ ਨਿਊ ਡਿਵੈਲਪਮੈਂਟ ਬੈਂਕ ਦਾ ਪਹਿਲਾ ਸਾਲ ਮੁਕੰਮਲ ਹੋਣ ‘ਤੇ ਇਸ ਦੀ ਸ਼ਲਾਘਾ ਕਰਦੇ ਹਾਂ।
ਅਸੀਂ ਇਸ ਗੱਲ ‘ਤੇ ਸਹਿਮਤ ਹੋਏ ਕਿ ਐੱਨਡੀਬੀ ਨੂੰ ਬੁਨਿਆਦੀ ਢਾਂਚਾ, ਤਕਨਾਲੋਜੀ ਅਤੇ ਅਖੁੱਟ ਊਰਜਾ ਖੇਤਰਾਂ ‘ਤੇ ਧਿਆਨ ਜਾਰੀ ਰੱਖਣਾ ਚਾਹੀਦਾ ਹੈ।
ਅਸੀਂ ਬ੍ਰਿਕਸ ਖੇਤੀਬਾੜੀ ਰਿਸਰਚ ਪਲੈਟਫ਼ਾਰਮ, ਬ੍ਰਿਕਸ ਰੇਲਵੇ ਰਿਸਰਚ ਨੈੱਟਵਰਕ, ਬ੍ਰਿਕਸ ਸਪੋਰਟਸ ਕੌਂਸਲ ਅਤੇ ਵੱਖ-ਵੱਖ ਯੁਵਕ ਕੇਂਦਰਿਤ ਮੰਚ ਸਥਾਪਤ ਕਰਨ ਦੇ ਵਿਚਾਰ ‘ਤੇ ਇਕਜੁੱਟ ਹਾਂ।
ਅਸੀਂ ਇਕਸੁਰ ਵਿੱਚ ਕਿਹਾ ਕਿ ਵਿਸ਼ਵ ਵਿੱਤੀ ਅਤੇ ਆਰਥਿਕ ਸੰਰਚਨਾ ਵਿੱਚ ਸੁਧਾਰ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵਿੱਚ ਉੱਭਰਦੇ ਅਤੇ ਵਿਕਾਸਸ਼ੀਲ ਅਰਥਚਾਰੇ ਦੀ ਭੂਮਿਕਾ ਵਿੱਚ ਵਿਸਥਾਰ ਕੀਤਾ ਜਾਵੇ।
ਗਲੋਬਲ ਵਿੱਤੀ ਢਾਂਚੇ ਵਿੱਚ ਪਾੜੇ ਨੂੰ ਭਰਨ ਲਈ ਅਸੀਂ ਬ੍ਰਿਕਸ ਦਰਜਾਬੰਦੀ ਏਜੰਸੀ ਦੀ ਜਲਦੀ ਸਥਾਪਨਾ ‘ਤੇ ਸਹਿਮਤੀ ਪ੍ਰਗਟਾਈ।
ਅਸੀਂ ਜੀ-20 ਵਿੱਚ ਆਪਣਾ ਤਾਲਮੇਲ ਵਧਾਉਣ ‘ਤੇ ਵੀ ਸਹਿਮਤੀ ਪ੍ਰਗਟਾਈ।
ਬ੍ਰਿਕਸ ਦੇਸ਼ਾਂ ਦੇ ਲੋਕਾਂ ਦਾ ਲੋਕਾਂ ਨਾਲ ਸੰਪਰਕ ‘ਤੇ ਸਾਡਾ ਵਿਸ਼ੇਸ਼ ਜ਼ੋਰ ਰਿਹਾ।
ਇਸ ਨਿਸ਼ਾਨੇ ਦੀ ਪ੍ਰਾਪਤੀ ਅਸੀਂ ਪੂਰਾ ਸਾਲ 100 ਗਤੀਵਿਧੀਆਂ ਕਰ ਰਹੇ ਹਾਂ। ਤਾਂਕਿ ਅਸੀਂ ਬ੍ਰਿਕਸ ਦੇਸ਼ਾਂ ਦੀਆਂ ਵੱਖ-ਵੱਖ ਭੂਗੋਲ ਅਤੇ ਲੋਕਾਂ ਦੀਆਂ ਹੋਰ ਵਿਭਿੰਨਤਾਵਾਂ ਦੇ ਬਾਵਜੂਦ ਲੋਕਾਂ ਨੂੰ ਬ੍ਰਿਕਸ ਦੇਸ਼ਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਅਸੀਂ ਆਪਣੇ ਸਹਿਯੋਗ ਨੂੰ ਜਾਰੀ ਰੱਖਣ ਲਈ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ ਹਾਂ।
ਬ੍ਰਿਕਸ ਸ਼ਾਂਤੀ ਅਤੇ ਸੁਰੱਖਿਆ ਮਾਮਲਿਆਂ ‘ਤੇ ਆਪਣੀ ਸਲਾਹ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ।
ਭੈਣੋਂ ਅਤੇ ਭਰਾਵੋ,
ਗੋਆ ਸਿਖਰ ਸੰਮੇਲਨ ਦਾ ਆਕਰਸ਼ਣ ਬਿਮਸਟੈਕ ਦੇਸ਼ਾਂ ਨਾਲੋਂ ਵੀ ਵਧ ਜਾਏਗਾ।
ਰਾਸ਼ਟਰਾਂ ਦੇ ਮੁਖੀ, ਸਰਕਾਰਾਂ ਦੇ ਮੁਖੀ ਅਤੇ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀ ਲੰਕਾ ਅਤੇ ਥਾਈਲੈਂਡ ਦੇ ਨੇਤਾ ਜਿਹੜੇ ਭਾਰਤ ਨਾਲ ਇਕਜੁੱਟ ਹਨ, ਨੇ ਸਮੂਹਿਕ ਤੌਰ ‘ਤੇ ਬਿਮਸਟੈਕ ਬਣਾਇਆ ਹੈ, ਉਹ 8ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਗੋਆ ਵਿੱਚ ਵਿਸ਼ੇਸ਼ ਮਹਿਮਾਨ ਹਨ।
ਅੱਜ ਬਾਅਦ ਵਿੱਚ ਪਹਿਲਾ ਬ੍ਰਿਕਸ-ਬਿਮਸਟੈਕ ਆਊਟਰੀਚ ਸਿਖਰ ਸੰਮੇਲਨ ਸ਼ੁਰੂ ਹੋਏਗਾ।
ਇਹ ਬ੍ਰਿਕਸ ਅਤੇ ਬਿਮਸਟੈਕ ਨੇਤਾਵਾਂ ਲਈ ਕਰੀਬੀ ਭਾਈਵਾਲੀ ਅਤੇ ਸਹਿਯੋਗ ਦੇ ਸੰਦਰਭ ਵਿੱਚ ਗੱਲਬਾਤ ਕਰਨ ਦਾ ਵਿਲੱਖਣ ਮੌਕਾ ਹੋਏਗਾ।
ਮਨੁੱਖਤਾ ਦੇ ਦੋ ਤਿਹਾਈ ਘਰ ਦੇ ਰੂਪ ਵਿੱਚ ਬ੍ਰਿਕਸ ਅਤੇ ਬਿਮਸਟੈਕ ਇਕੱਠੇ ਸੰਭਾਵਿਤ ਸਾਡੇ ਸਾਰੇ ਲੋਕਾਂ ਲਈ ਲਾਭ ਦੇ ਅਪਾਰ ਸਹਿਯੋਗ ਦੇ ਰਸਤੇ ਖੋਲ੍ਹ ਸਕਦੇ ਹਨ।
ਅੰਤ ਵਿੱਚ ਮੈਂ 8ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਸਫਲਤਾ ਯਕੀਨੀ ਬਣਾਉਣ ਲਈ ਬ੍ਰਿਕਸ ਦੇਸ਼ਾਂ ਦੇ ਆਪਣੇ ਸਾਥੀ ਨੇਤਾਵਾਂ ਦੇ ਸਹਿਯੋਗ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।
ਏਕੇਟੀ/ਐੱਚਐੱਸ
Through common vision and collective action, we will create and sustain deeper bonds among BRICS nations: PM @narendramodi at @BRICS2016
— PMO India (@PMOIndia) October 16, 2016
I congratulate China and offer our full support as they take over the Presidency next year: PM @narendramodi at @BRICS2016
— PMO India (@PMOIndia) October 16, 2016
We have just concluded the eighth BRICS Summit. Honour to welcome the BRICS leaders to the beautiful state of Goa: PM @narendramodi
— PMO India (@PMOIndia) October 16, 2016
Our discussions that spread over three sessions today were detailed substantive and productive: PM @narendramodi at @BRICS2016
— PMO India (@PMOIndia) October 16, 2016
Happy to share that we have adopted the Goa Declaration that lays down a comprehensive vision for our cooperation: PM @narendramodi
— PMO India (@PMOIndia) October 16, 2016
Unanimous in recognizing threat that terror, extremism & radicalization present to regional & global peace, stability & econ prosperity: PM
— PMO India (@PMOIndia) October 16, 2016
We recognized the positive contribution of BRICS countries to global economic growth after the 2008 financial crisis: PM @narendramodi
— PMO India (@PMOIndia) October 16, 2016
We agreed to focus on institution building within the BRICS as an effective way to pursue our development agenda: PM @narendramodi
— PMO India (@PMOIndia) October 16, 2016
The vitality of people-to-people contacts among the BRICS countries has been a point of emphasis for us: PM @narendramodi at @BRICS2016
— PMO India (@PMOIndia) October 16, 2016
A highlight of the Goa Summit will be the outreach to the BIMSTEC countries: PM @narendramodi at @BRICS2016
— PMO India (@PMOIndia) October 16, 2016