ਪੀਐੱਮਇੰਡੀਆ
ਮਹਾਮਹਿਮ ਅਤੇ ਮਿੱਤਰੋ
ਸ਼ੁਰੂਆਤ ਮੌਕੇ, ਮੈਂ ਪੁਰਤਗਾਲ ਦੇ ਸਾਬਕਾ ਰਾਸ਼ਟਰਪਤੀ,ਸਾਬਕਾ ਪ੍ਰਧਾਨ ਮੰਤਰੀ , ਪੁਰਤਗਾਲ ਦੇ ਇੱਕ ਮਹਾਨ ਨੇਤਾ ਵਿਸ਼ਵ ਪੱਧਰੀ ਰੁਤਬਾ ਰੱਖਣ ਵਾਲੇ ਸ੍ਰੀ ਮਾਰੀਨੋ ਸੋਰੇਸ (Mr. Mario Soares) ਦੀ ਮੌਤ ‘ਤੇ ਪੁਰਤਗਾਲ ਦੇ ਲੋਕਾਂ ਅਤੇ ਸਰਕਾਰ ਨਾਲ ਡੂੰਘੇ ਸੋਗ ਦਾ ਪ੍ਰਗਟਾਵਾ ਕਰਦਾ ਹਾਂ।ਉਹ ਭਾਰਤ ਤੇ ਪੁਰਤਗਾਲ ਦੇ ਦਰਮਿਆਨ ਰਾਜਨੀਤਕ ਸਬੰਧਾਂ ਦੀ ਪੁਨਰ ਸਥਾਪਨਾ ਦੇ ਨਿਰਮਾਤਾ ਸਨ। ਅਸੀਂ ਇਸ ਦੁਖ ਦੀ ਘੜੀ ਵਿੱਚ ਪੂਰੇ ਸਮਰਥਨ ਨਾਲ ਪੁਰਤਗਾਲ ਨਾਲ ਖੜ੍ਹੇ ਹਾਂ।
ਮਹਾਮਹਿਮ, ਸੂਰੀਨਾਮ ਦੇ ਉੱਪ ਰਾਸ਼ਟਰਪਤੀ, ਸ੍ਰੀ ਮਾਈਕਲ ਅਸ਼ਵਿਨ ਅਧਹਿਨ (Shri Michael Ashwin Adhin),
ਮਹਾਮਹਿਮ ਪੁਰਤਗਾਲ ਦੇ ਪ੍ਰਧਾਨ ਮੰਤਰੀ ਡਾ.ਅੰਟੋਨੀਓ ਕੋਸਟਾ (Dr. Antonio Costa), ਕਰਨਾਟਕ ਦੇ ਰਾਜਪਾਲ ਸ੍ਰੀ ਵਾਜੂ ਭਾਈ ਵਾਲਾ, ਕਰਨਾਟਕ ਦੇ ਮੁੱਖ ਮੰਤਰੀ ਸ੍ਰੀ ਸਿੱਦਰਮਈਆ ਜੀ, ਮਾਣਯੋਗ ਮੰਤਰੀ, ਭਾਰਤ ਅਤੇ ਵਿਦੇਸ਼ ਦੀਆਂ ਸਖਸ਼ੀਅਤਾਂ ਅਤੇ ਸਭ ਤੋਂ ਮਹੱਤਵਪੂਰਨ ਵਿਦੇਸ਼ਾਂ ਵਿੱਚ ਭਾਰਤੀਆਂ ਦੇ ਗਲੋਬਲ ਪਰਿਵਾਰ।
ਮੈਨੂੰ ਇਸ 14ਵੇਂ ਪ੍ਰਵਾਸੀ ਭਾਰਤੀ ਦਿਵਸ ਮੌਕੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ।ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਨਾਲ ਇੱਥੇ ਸ਼ਾਮਲ ਹੋਣ ਲਈ ਬਹੁਤ ਲੰਮਾ ਸਫਰ ਤੈਅ ਕੀਤਾ ਹੈ। ਲੱਖਾਂ ਤੋਂ ਜ਼ਿਆਦਾ ਡਿਜੀਟਲ ਪਲੇਟਫਾਰਮ ਰਾਹੀਂ ਜੁੜੇ ਹੋਏ ਹਨ।
ਇਸ ਦਿਨ ਨੂੰ ਇੱਕ ਮਹਾਨ ਪ੍ਰਵਾਸੀ ਮਹਤਾਮਾ ਗਾਂਧੀ ਦੇ ਭਾਰਤ ਪਰਤਣ ਦੇ ਚਿੰਨ੍ਹ ਵਜੋਂ ਮਨਾਇਆ ਜਾਂਦਾ ਹੈ।
ਇਹ ਇੱਕ ਅਜਿਹਾ ਤਿਓਹਾਰ ਹੈ ਜਿਸ ਵਿੱਚ ਇੱਕ ਤਰ੍ਹਾਂ ਨਾਲ host ਵੀ ਤੁਸੀਂ ਹੀ ਹੋ,
guest ਵੀ ਤੁਸੀਂ ਹੀ ਹੋ। ਇਹ ਤਿਓਹਾਰ ਇੱਕ ਅਜਿਹਾ ਤਿਓਹਾਰ ਹੈ ਜਿਸ ਵਿੱਚ ਉਸ ਦੀ ਵਿਦੇਸ਼ ਵਿੱਚ ਰਹਿਣ ਵਾਲੀ ਸੰਤਾਨ ਨਾਲ ਮਿਲਣ ਦਾ ਮੌਕਾ ਹੈ। ਆਪਣਿਆਂ ਦਾ ਆਪਣਿਆਂ ਨਾਲ ਮਿਲਣਾ, ਆਪਣੇ ਲਈ ਨਹੀਂ ਸਾਰਿਆਂ ਲਈ ਮਿਲਣਾ। ਇਸ event ਦੀ ਅਸਲੀ ਪਹਿਚਾਣ ਆਨ,ਬਾਨ ਸ਼ਾਨ ਜੋ ਕੁਝ ਵੀ ਹੈ ਤੁਸੀਂ ਲੋਕ ਹੋ। ਤੁਹਾਡਾ ਇਸ ਤਿਓਹਾਰ ਵਿੱਚ ਸ਼ਾਮਲ ਹੋਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਆਪ ਸਭ ਦਾ ਤਹਿ ਦਿਲੋਂ ਨਾਲ ਸਵਾਗਤ ਹੈ।
ਅਸੀਂ ਇਸ ਈਵੈਂਟ ਦਾ ਸੁੰਦਰ ਸ਼ਹਿਰ ਬੈਂਗਲੁਰੂ ਵਿੱਚ ਜਸ਼ਨ ਮਨਾ ਰਹੇ ਹਾਂ। ਇਸ ਈਵੈਂਟ ਦੇ ਆਯੋਜਨ/ ਵੱਡੇ ਪੱਧਰ ‘ਤੇ ਸਫਲ਼ ਬਣਾਉਣ ਲਈ ਸਹਾਇਤਾ ਅਤੇ ਯਤਨਾਂ ਲਈ ਮੈਂ ਮੁੱਖ ਮੰਤਰੀ ਸ੍ਰੀ ਰਮਈਆ ਜੀ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਸ ਈਵੈਂਟ ਵਿੱਚ ਪੁਰਤਗਾਲ ਦੇ ਮਹਾਮਹਿਮ ਪ੍ਰਧਾਨ ਮੰਤਰੀ,ਸੂਰੀਨਾਮ ਦੇ ਉਪ ਰਾਸ਼ਟਰਪਤੀ, ਮਲੇਸ਼ੀਆ ਅਤੇ ਮੌਰੀਸ਼ਿਸ ਤੋਂ ਸਤਿਕਾਰਯੋਗ ਮੰਤਰੀਆਂ ਦਾ ਸਵਾਗਤ ਕਰਨਾ ਮੇਰੇ ਲਈ ਵਿਸ਼ੇਸ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਦੀ ਉਪਲੱਬਧੀਆਂ, ਆਪਣੇ ਸਮਾਜ ਤੇ ਵਿਸ਼ਵ ਪੱਧਰ ਤੇ ਉਨ੍ਹਾਂ ਦੁਆਰਾ ਨਾਮਣਾ ਖੱਟਣਾ ਸਾਡੇ ਸਾਰਿਆਂ ਲਈ ਬਹੁਤ ਪ੍ਰੇਰਣਾਦਾਇਕ ਹੈ।ਇਹ ਵੀ ਭਾਰਤੀ ਮੂਲ ਦੇ ਲੋਕਾਂ ਦੀ ਸਫਲਤਾ,ਮਹਿਮਾ ਅਤੇ ਦੁਨੀਆ ਭਰ ਵਿੱਚ ਉੱਦਮ ਨੂੰ ਦਰਸਾਉਂਦਾ ਹੈ। 30 ਮਿਲੀਅਨ ਤੋਂ ਜ਼ਿਆਦਾ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਦ ਚਿੰਨ੍ਹ ਪੂਰੀ ਦੁਨੀਆ ਵਿੱਚ ਹਨ। ਪਰ, ਭਾਰਤੀ ਵਿਦੇਸ਼ਾਂ ਵਿੱਚ ਕੇਵਲ ਉਨ੍ਹਾਂ ਦੀ ਗਿਣਤੀ ਕਰਕੇ ਹੀ ਨਹੀਂ ਜਾਣੇ ਜਾਂਦੇ । ਉਨ੍ਹਾਂ ਦਾ ਸਨਮਾਨ ਉਨ੍ਹਾਂ ਦੇ ਭਾਰਤ ਲਈ ਅਤੇ ਜਿੱਥੇ ਰਹਿ ਰਹੇ ਹਨ ਉਸ ਦੇਸ਼ ਤੇ ਸਮਾਜ ਲਈ, ਉਨ੍ਹਾਂ ਦੇ ਯੋਗਦਾਨ ਸਦਕਾ ਹੈ ।ਦੁਨੀਆ ਭਰ ਵਿੱਚ ਵਿਦੇਸ਼ੀ ਧਰਤੀ ਅਤੇ ਭਾਈਚਾਰੇ ਵਿੱਚ, ਜੋ ਰਸਤੇ ਪਕੜਦੇ ਹਨ,ਅਤੇ ਟੀਚਿਆਂ ਨੂੰ ਅੱਗੇ ਵਧਾਉਣ ਦੇ ਬਾਵਜੂਦ ਭਾਰਤੀ ਮੂਲ਼ ਦੇ ਲੋਕਾਂ ਨੂੰ ਭਾਰਤੀ ਸੰਸਕ੍ਰਿਤੀ, ਲੋਕਾਚਾਰ ਅਤੇ ਕਦਰਾਂ ਕੀਮਤਾਂ ਦੀ ਸਭ ਤੋਂ ਚੰਗੀ ਪ੍ਰਤੀਨਿਧਤਾ ਕਰਦੇ ਹਨ।ਉਨ੍ਹਾਂ ਦੀ ਮਿਹਨਤ,ਅਨੁਸ਼ਾਸਨ,ਕਾਨੂੰਨ ਦਾ ਪਾਲਣ ਅਤੇ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਸੁਭਾਅ ਵਿਦੇਸ਼ਾਂ ਵਿੱਚ ਹੋਰਨਾਂ ਪ੍ਰਵਾਸੀ ਸਮਾਜਾਂ ਲਈ ਰੋਲ ਮਾਡਲ ਹੈ।
ਤੁਹਾਡੀ ਪ੍ਰੇਰਣਾ ਕਈ ਪ੍ਰਕਾਰ ਦੀ ਹੈ,ਉਦੇਸ਼ ਅਨੇਕ ਹਨ, ਤੁਹਾਡੇ ਮਾਰਗ ਭਿੰਨ-ਭਿੰਨ ਹਨ, ਹਰ ਕਿਸੇ ਦੀ ਮੰਜ਼ਲ ਵੀ ਅਲੱਗ ਹੈ ਲੇਕਿਨ ਸਾਡੇ ਸਾਰਿਆਂ ਦੇ ਅੰਦਰ ਇੱਕ ਹੀ ਭਾਵ ਵਿਸ਼ਵ ਹੈ, ਉਹ ਭਾਵ ਜਗਤ ਹੈ ਭਾਰਤੀਅਤਾ।ਪ੍ਰਵਾਸੀ ਭਾਰਤੀ ਜਿੱਥੇ ਵੀ ਰਹੇ ਉਸ ਧਰਤੀ ਨੂੰ ਉਨ੍ਹਾਂ ਨੇ ਕਰਮ ਭੂਮੀ ਮੰਨਿਆ, ਅਤੇ ਜਿੱਥੋਂ ਆਏ ਉਸ ਨੂੰ ਮਰਮਭੂਮੀ ਮੰਨਿਆ। ਅੱਜ ਤੁਸੀਂ ਉਸ ਕਰਮਭੂਮੀ ਦੀਆਂ ਸਫਲਤਾਵਾਂ ਨੂੰ ,ਉਸ ਦੀ ਗੱਠੜੀ ਬੰਨ੍ਹ ਕੇ, ਉਸ ਮਰਮਭੂਮੀ ਵਿੱਚ ਪਹੁੰਚੇ ਹੋ,ਜਿੱਥੋਂ ਤੁਹਾਨੂੰ,ਤੁਹਾਡੇ ਪੂਰਵਜਾਂ ਨੂੰ, ਨਿਰੰਤਰ ਪ੍ਰੇਰਣਾ ਮਿਲਦੀ ਰਹੀ ਹੈ।ਪ੍ਰਵਾਸੀ ਭਾਰਤੀ ਜਿੱਥੇ ਰਹੇ ,ਉੱਥੋਂ ਦਾ ਵਿਕਾਸ ਕੀਤਾ ਅਤੇ ਜਿੱਥੋਂ ਦੇ ਹਨ ਉੱਥੋਂ ਦਾ ਵੀ ਪਿਆਰਾ ਰਿਸ਼ਤਾ ਜੋੜ ਕੇ ਰੱਖਿਆ, ਹੋ ਸਕੇ ਉਸ ਵਿੱਚ ਯੋਗਦਾਨ ਵੀ ਦਿੱਤਾ।
ਮਿੱਤਰੋ, ਮੇਰੀਆਂ ਸਰਕਾਰਾਂ ਅਤੇ ਨਿਜੀ ਤੌਰ ‘ਤੇ ਮੇਰੇ ਲਈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਲਈ ਪਹਿਲ ਦਾ ਮਹੱਤਵਪੂਰਨ ਖੇਤਰ ਵਾਲਾ ਰਿਸ਼ਤਾ ਰਿਹਾ ਹੈ।ਮੈਂ ਅਮਰੀਕਾ,ਇੰਗਲੈਂਡ,ਆਸਟਰੇਲੀਆ,ਦੱਖਣੀ ਅਫਰੀਕਾ,ਸੰਯੁਕਤ ਅਰਬ ਅਮੀਰਾਤ,ਕਤਰ,ਸਿੰਗਾਪੁਰ,ਫਿਜੀ,ਚੀਨ,ਜਪਾਨ,ਦੱਖਣੀ ਕੋਰੀਆ,ਕੀਨੀਆ,ਮੌਰੀਸ਼ਿਸ, ਸੇਸ਼ਲਜ਼ ਅਤੇ ਮਲੇਸ਼ੀਆ ਵਿੱਚ ਆਪਣੀ ਵਿਦੇਸ਼ ਯਾਤਰਾ ਦੌਰਾਨ ਸੈਂਕੜੈ ਹਜ਼ਾਰਾਂ ਭਰਾਵਾਂ ਤੇ ਭੈਣਾਂ ਨੂੰ ਮਿਲਿਆ ਅਤੇ ਗੱਲਬਾਤ ਕੀਤੀ।
ਨਤੀਜਨ , ਸਾਡੇ ਨਿਰੰਤਰ ਅਤੇ ਬਾਕਾਇਦਾ ਪਹੁੰਚ ਦੇ ਨਤੀਜੇ ਦੇ ਰੂਪ ਨਾਲ ,ਉੱਥੇ ਨਵੀਂ ਊਰਜਾ, ਡੂੰਘੀ ਇੱਛਾ,ਅਤੇ ਮਜ਼ਬੂਤ ਡਰਾਈਵ ਨਾਲ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਭਾਰਤ ਦੇ ਸਮਾਜਕ ਅਤੇ ਆਰਥਕ ਬਦਲਾਅ ਦੇ ਨਾਲ ਹੋਰ ਜ਼ਿਆਦਾ ਵੱਡੇ ਪੈਮਾਨੇ ‘ਤੇ ਹੋਰ ਡੂੰਘਾਈ ਨਾਲ ਜੋੜਨਾ ਹੈ।
ਪ੍ਰਵਾਸੀ ਭਾਰਤੀਆਂ ਦੁਆਰਾ 69 ਅਰਬ ਡਾਲਰ ਸਲਾਨਾ ਦੇ ਕਰੀਬ ਭੇਜੀ ਹੋਈ ਰਕਮ ਭਾਰਤੀ ਅਰਥਵਿਵਸਥਾ ਦੇ ਲਈ ਅਨਮੋਲ ਯੋਗਦਾਨ ਹੈ।
ਪ੍ਰਵਾਸੀ ਭਾਰਤੀਆਂ ਵਿੱਚ ਦੇਸ਼ ਦੇ ਵਿਕਾਸ ਲਈ ਪ੍ਰਮਾਣਿਕ ਇੱਛਾ ਸ਼ਕਤੀ ਹੈ ; ਉਹ ਦੇਸ਼ ਦੀ ਪ੍ਰਗਤੀ ਵਿੱਚ ਸਹਿਯਾਤਰੀ ਹਨ। Co-traveler ਹਨ।ਸਾਡੀ ਵਿਕਾਸ ਦੀ ਯਾਤਰਾ ਵਿੱਚ ਤੁਸੀਂ ਸਾਡੇ ਇੱਕ valuable ਸਾਥੀ ਹੋ,Partner ਹੋ, Stakeholder ਹੋ।ਕਦੇ ਚਰਚਾ ਹੋਇਆ ਕਰਦੀ ਸੀ, Brain-Drain. ਹਰ ਕੋਈ ਸਵਾਲ ਪੁੱਛਦਾ ਸੀ Brain-Drain, ਅਤੇ ਮੈਂ ਉਸ ਸਮੇਂ ਲੋਕਾਂ ਨੂੰ ਕਹਿੰਦਾ ਸੀ; ਉਦੋਂ ਤਾਂ ਨਾ ਮੁੱਖ ਮੰਤਰੀ ਸੀ ਨਾ ਪ੍ਰਧਾਨ ਮੰਤਰੀ ਸੀ ਉਦੋਂ ਲੋਕ ਕਹਿੰਦੇ ਸਨ ਕਿ Brain-Drain,
Brain-Drain ਹੋ ਰਿਹਾ ਸੀ ਤਾਂ ਮੈਂ ਕਹਿ ਰਿਹਾ ਸੀ ਕੀ ਬੁਧੂ ਲੋਕ ਹੀ ਇੱਥੇ ਬਚੇ ਹਨ ਕੀ ? ਲੇਕਿਨ ਅੱਜ ਮੈਂ ਬਹੁਤ ਵਿਸ਼ਵਾਸ ਦੇ ਨਾਲ ਕਹਿਣਾ ਚਾਹੁੰਦਾ ਹਾਂ ਅਸੀਂ ਲੋਕ ਜੋ Brain-Drain ਦੀ ਚਰਚਾ ਕਰਦੇ ਸੀ,ਵਰਤਮਾਨ ਸਰਕਾਰ ਦੇ initiatives ਉਸ Brain-Drain. ਵਿੱਚੋਂ ਵੀ Brain-Gain ਦੇ ਲਈ ਹਨ। ਅਸੀਂ Brain-Drain. ਨੂੰ Brain-Gainਵਿੱਚ ਬਦਲਣਾ ਚਾਹੁੰਦੇ ਹਾਂ,ਅਤੇ ਉਹ ਸਭ ਤੁਹਾਡੀ ਸਭ ਦੀ ਸਹਿ ਭਾਗੀਦਾਰੀ ਨਾਲ ਹੀ ਸੰਭਵ ਹੋਣ ਵਾਲਾ ਹੈ,ਇਹ ਮੇਰਾ ਵਿਸ਼ਵਾਸ ਹੈ।
ਐੱਨਆਰਆਈ ਅਤੇ ਪੀਆਈਓਜ਼ (PIO’s) ਨੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਪ੍ਰਮੁੱਖ ਯੋਗਦਾਨ ਦਿੱਤਾ ਹੈ।ਉਨ੍ਹਾਂ ਵਿੱਚ, ਕੱਦਵਾਰ ਨੇਤਾ, ਨਾਮਵਾਰ ਵਿਗਿਆਨੀ,ਪ੍ਰਮੁੱਖ ਡਾਕਟਰ,ਪ੍ਰਤਿਭਾਸ਼ਾਲੀ ਸਿੱਖਿਆ ਸ਼ਾਸਤਰੀ,,ਅਰਥ ਸ਼ਾਸਤਰੀ,ਸੰਗੀਤਕਾਰ,ਪ੍ਰਸਿੱਧ ਉਪਕਾਰੀ,ਪੱਤਰਕਾਰ,ਬੈਂਕਰ,ਇੰਜੀਨੀਅਰ ਅਤੇ ਵਕੀਲ ਹਨ। ਅਤੇ ਮਾਫ ਕਰਨਾ! ਕੀ ਮੈਂ ਆਪਣੇ ਨਾਮਵਰ ਸੂਚਨਾ ਟੈਕਨੋਲੋਜੀ ਪੇਸ਼ੇਵਰਾਂ ਦਾ ਜ਼ਿਕਰ ਕੀਤਾ? ਕੱਲ੍ਹ, 30 ਪ੍ਰਵਾਸੀ ਭਾਰਤੀ, ਰਾਸ਼ਟਰਪਤੀ ਪਾਸੋਂ ਪ੍ਰਤਿਸ਼ਠਾਵਾਨ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਹਾਸਲ ਕਰਨਗੇ, ਜਿਹੜਾ ਉਨ੍ਹਾਂ ਦੁਆਰਾ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਨੂੰ ਮਾਨਤਾ ਦੇਵੇਗਾ।
ਮਿੱਤਰੋ, ਈ-ਸਬੰਧਿਤ ਉਨ੍ਹਾਂ ਦੀ ਪਿੱਠਭੂਮੀ ਅਤੇ ਪੇਸ਼ੇ,ਵਿਦੇਸ਼ ਵਿੱਚ ਸਾਰੇ ਭਾਰਤੀਆਂ ਦਾ ਕਲਿਅਣ ਅਤੇ ਸੁਰੱਖਿਆ ਸਾਡੀ ਸਰਬਉੱਚ ਤਰਜੀਹ ਹੈ।ਇਸ ਲਈ,ਅਸੀਂ ਸਾਡੇ ਪ੍ਰਸ਼ਾਸਨਿਕ ਵਿਵਸਥਾ ਦੇ ਪੂਰੇ ਈਕੋ-ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ। ਭਾਂਵੇ ਇਹ ਉਨ੍ਹਾਂ ਦੇ ਪਾਸਪੋਰਟ ਦਾ ਨੁਕਸਾਨ ਹੋਵੇ, ਕਾਨੂੰਨੀ ਸਲਾਹ,ਮੈਡੀਕਲ ਸਹਾਇਤਾ,ਸਹਾਰਾ,ਜਾਂ ਭਾਰਤ ਲਈ ਉਨ੍ਹਾਂ ਦੀ ਦੇਹ ਲਈ ਵਾਹਨ ਦੀ ਜ਼ਰੂਰਤ ਹੋਵੇ।ਮੈਂ ਸਾਰੇ ਭਾਰਤੀ ਦੂਤਾਵਾਸਾਂ ਨੂੰ ਵਿਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕਿਰਿਆਸ਼ੀਲ ਹੋਣ ਦੇ ਨਿਰਦੇਸ਼ ਦਿੱਤੇ ਹਨ।
ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀਆਂ ਜ਼ਰੂਰਤਾਂ ਲਈ ਸਾਡੀ ਪ੍ਰਤੀਕਿਰਿਆ ਨੂੰ ਪਹੁੰਚ,ਸੰਵੇਦਨਸ਼ੀਲਤਾ,ਗਤੀ ਅਤੇ ਮੁਸਤੈਦੀ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। 24×7 , ਹੈਲਪ-ਲਾਈਨਾਂ ਭਾਰਤੀ ਦੂਤਾਵਾਸਾਂ ਦੁਆਰਾ,ਭਾਰਤੀ ਨਾਗਰਿਕਾਂ ਦੇ ਨਾਲ ‘ਓਪਨ ਹਾਊਸ’ਮੀਟਿੰਗਾਂ,ਕਾਊਂਸਲਿੰਗ ਕੈਂਪ,ਪਾਸਪੋਰਟ ਸੇਵਾਵਾਂ ਲਈ ਟਵਿੱਟਰ ਸੇਵਾ, ਅਤੇ ਤਤਕਾਲ ਪਹੁੰਚ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਉਪਯੋਗ, ਆਦਿਕ ਕਦਮ ਉਠਾਏ ਗਏ ਹਨ ਜਿਸ ਨਾਲ ਇਹ ਸਾਫ ਸੰਦੇਸ਼ ਦਿੱਤਾ ਗਿਆ ਹੈ ਕਿ ਜਦੋਂ ਸਾਡੀ ਜ਼ਰੂਰਤ ਹੋਵੇਗੀ ਅਸੀਂ ਉੱਥੇ ਹੋਵਾਂਗੇ।
ਭਾਰਤੀ ਨਾਗਰਿਕਾਂ ਦੀ ਵਿਦੇਸ਼ਾਂ ਵਿੱਚ ਸੁਰੱਖਿਆ ਸਾਡੇ ਲਈ ਅਤਿਅੰਤ ਮਹੱਤਵਪੂਰਨ ਹੈ।ਅਸੀਂ ਪਾਸਪੋਰਟ ਦਾ ਰੰਗ ਨਹੀਂ ਦੇਖਦੇ ਹਾਂ,ਖੂਨ ਦਾ ਰਿਸ਼ਤਾ ਸੋਚਦੇ ਹਾਂ।ਭਾਰਤੀ ਨਾਗਰਿਕਾਂ ਨੂੰ ਦਰਪੇਸ਼ ਸੰਕਟਾਂ ਸਮੇਂ, ਅਸੀਂ ਉਨ੍ਹਾਂ ਦੀ ਸੁਰੱਖਿਆ,ਬਚਾਓ ਅਤੇ ਵਤਨ ਵਾਪਸੀ ਸੁਨਿਸ਼ਚਿਤ ਕਰਨ ਦੇ ਲਈ ਸੰਸਥਾਗਤ ਪਹੁੰਚ ਯਕੀਨੀ ਬਣਾਈ ਹੈ।ਸਾਡੇ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸਮਾ ਸਵਰਾਜ ਜੀ,ਵਿਸ਼ੇਸ ਰੂਪ ਕਿਰਿਆਸ਼ੀਲ਼ ਹਨ ਅਤੇ ਸੰਕਟ ਦੇ ਸਮੇਂ ਵਿਦੇਸ਼ਾਂ ਵਿੱਚ ਭਾਰਤੀਆਂ ਨੂੰ ਸ਼ੋਸਲ ਮੀਡੀਆ ਰਾਹੀਂ ਪਹੁੰਚ ਬਨਾਉਣ ਲਈ ਪ੍ਰੇਰਿਤ ਕੀਤਾ ਹੈ।
ਜੁਲਾਈ 2016 ਵਿੱਚ ਅਪਰੇਸ਼ਨ “ਸੰਕਟ ਮੋਚਨ” ਤਹਿਤ ਅਸੀਂ 48 ਘੰਟੇ ਦੇ ਅੰਦਰ ਦੱਖਣੀ ਸੂਡਾਨ ਵਿੱਚੋਂ ਇੱਕ ਸੌ ਪੰਜਾਹ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ।ਇਸ ਤੋਂ ਪਹਿਲਾਂ ਕਈ ਹਜ਼ਾਰ ਨਾਗਰਿਕਾਂ ਨੂੰ ਸੰਘਰਸ਼ ਦੀ ਪਰਸਥਿਤੀਆਂ ਦੌਰਾਨ ਯਮਨ ਤੋਂ ਸਹੀ ਤਰੀਕੇ ਨਾਲ ਸੁਰੱਖਿਅਤ ਬਾਹਰ ਕੱਢਿਆ। ਅਤੇ ਪਿਛਲ਼ੇ ਦੋ ਸਾਲਾਂ- 2014 ਅਤੇ 2016 ਵਿੱਚ ਅਸੀਂ ਲਗਭਗ 54 ਦੇਸ਼ਾਂ ਤੋ ਨੱਬੇ ਹਜ਼ਾਰ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਵਿੱਚ ਮਦਦ ਕੀਤੀ । ਭਾਰਤੀ ਭਾਈਚਾਰਾ ਕਲਿਆਣ ਫੰਡ ਰਾਹੀਂ ਅਸੀਂ ਅੱਸੀ ਹਜ਼ਾਰ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਵਿੱਚ ਅਚਨਚੇਤੀ ਸਥਿਤੀਆਂ ਵਿੱਚ ਸਹਾਇਤਾ ਦਿੱਤੀ ਹੈ।
ਸਾਡਾ ਉਦੇਸ਼ ਹੈ ਕਿ ਵਿਦੇਸ਼ ਵਿਚਲੇ ਭਾਰਤੀ ਲਈ ਘਰ ਕਦੇ ਵੀ ਦੂਰ ਨਹੀਂ ਹੋਣਾ ਚਾਹੀਦਾ ਹੈ। ਅਸੀਂ ਲੋਕ ਛੋਟੇ,ਉਦੋਂ ਸੁਣਦੇ ਸਨ,ਮਾਮਾ ਦਾ ਘਰ ਕਿੰਨਾ ਦੂਰ ਤਾਂ ਬੋਲਦੇ ਦੀਵਾ ਬਲੇ ਜਿੰਨੀ ਦੂਰ। ਭਾਰਤ ਕਿੰਨਾ ਦੂਰ, ਉਸ ਨੂੰ ਲੱਗਣਾ ਚਾਹੀਦਾ ਹੈ ਦੀਵਾ ਬਲੇ ਜਿੰਨੀ ਦੂਰ, ਇੰਨੀ ਨੇੜਤਾ ਉਸ ਨੂੰ ਮਹਿਸੂਸ ਹੋਣੀ ਚਾਹੀਦੀ ਹੈ। ਦੁਨੀਆ ਦੇ ਕਿਸੀ ਵੀ ਦੇਸ਼ ਵਿੱਚ ਕਿਉਂ ਨਾ ਰਹਿੰਦਾ ਹੋਵੇ,ਉਸ ਨੂੰ ਇਹ ਆਪਣਾਪਣ ਮਹਿਸੂਸ ਹੋਣਾ ਚਾਹੀਦਾ ਹੈ।ਉਹ ਕਾਮੇ ਜਿਹੜੇ ਆਰਥਕ ਮੌਕਿਆਂ ਦੀ ਤਲਾਸ਼ ਵਿੱਚ ਵਿਦੇਸ਼ ਵਿੱਚ ਗਏ ਹਨ, ਸਾਡਾ ਯਤਨ ਹੈ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਤਕਲੀਫ ਨਾ ਹੋਵੇ। ਸਾਡਾ ਮਾਟੋ ਹੈ : “ਸੁਰੱਖਿਅਤ ਜਾਣ,ਸਿਖਲਾਈ ਲੈ ਕੇ ਜਾਣ,ਵਿਸ਼ਵਾਸ ਦੇ ਨਾਲ ਜਾਣ।” ਇਸ ਲਈ ਅਸੀਂ ਆਪਣੇ ਸਿਸਟਮ ਨੂੰ ਕ੍ਰਮਬੱਧ ਕੀਤਾ ਹੈ ਅਤੇ ਭਾਰਤੀ ਕਾਮਿਆਂ ਦੀ ਸੁਰੱਖਿਅਤ ਪ੍ਰਵਾਸ ਲਈ ਕਈ ਕਦਮ ਉਠਾਏ ਹਨ।ਕਰੀਬ ਛੇ ਲੱਖ ਪ੍ਰਵਾਸੀ ਇੰਜੀਨੀਅਰਾਂ ਨੂੰ ਵਿਦੇਸ਼ ਵਿੱਚ ਰੋਜ਼ਗਾਰ ਦੇ ਲਈ ਰਜਿਸਟਰਡ ਏਜੰਟਾਂ ਰਾਹੀਂ ਆਨਲਾਈਨ ਪ੍ਰਵਾਸ ਕਲੀਅਰੈਂਸ ਪ੍ਰਦਾਨ ਕੀਤਾ ਗਿਆ ਹੈ।ਈ-ਮਾਈਗ੍ਰੇਟ ‘ਤੇ ਵਿਦੇਸ਼ੀ ਰੋਜ਼ਗਾਰਦਾਤਾਵਾਂ ਦਾ ਰਜਿਸਟਰੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਹੈ।
ਅਤੇ ਸ਼ਿਕਾਇਤਾਂ,ਸ਼ਿਕਾਇਤਾਂ ਅਤੇ ਪ੍ਰਵਾਸੀ ਕਾਮਿਆਂ ਦੀ ਪਟੀਸ਼ਨਾਂ ਈ-ਮਾਈਗ੍ਰੇਟ ਅਤੇ MADAD ਪਲੇਟਫਾਰਮ ਦੇ ਜ਼ਰੀਏ ਮੁਖਾਤਿਬ ਕੀਤਾ ਜਾਣਾ ਜਾਰੀ ਹੈ। ਅਸੀਂ ਵੀ ਭਾਰਤ ਵਿੱਚ ਗੈਰ ਕਾਨੂੰਨੀ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਹਾਂ।ਗੈਰ ਕਾਨੂੰਨੀ ਏਜੰਟਾਂ ਦੇ ਖਿਲਾਫ ਸੀਬੀਆਈ ਜਾਂ ਰਾਜ ਪੁਲਿਸ ਦੁਆਰਾ ਮੁਕੱਦਮਾ ਮਨਜ਼ੂਰੀ ; ਅਤੇ ਰੋਜ਼ਗਾਰ ਏਜੰਟਾਂ ਦੁਆਰਾ ਜਮਾਂ ਕਰਵਾਈ ਜਾਣ ਵਾਲੀ ਬੈਂਕ ਗਾਰੰਟੀ ਨੂੰ 20 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕਰਨਾ ; ਸਾਡੇ ਇਸ ਦਿਸ਼ਾ ਵਿੱਚ ਕਦਮ ਹਨ।ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਦੇ ਟੀਚੇ ਨੂੰ ਮੁੱਖ ਰੱਖਦਿਆਂ, ਭਾਰਤੀ ਪ੍ਰਵਾਸੀ ਕਾਮਿਆਂ ਨੂੰ ਬੇਹਤਰ ਆਰਥਕ ਮੌਕੇ ਸੁਨਿਸ਼ਚਿਤ ਕਰਵਾਉਣ ਲਈ ਅਸੀਂ ਜਲਦ ਹੀ ਹੁਨਰ ਵਿਕਾਸ ਪ੍ਰੋਗਰਾਮ “ਪ੍ਰਵਾਸੀ ਕੌਸ਼ਲ ਵਿਕਾਸ ਯੋਜਨਾ” ਲਾਂਚ ਕਰ ਰਹੇ ਹਾਂ ।
ਕਦੇ ਕਦੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾਂਦੇ ਹਨ,ਬਹੁਤੇ ਪੜ੍ਹੇ ਲਿਖੇ ਨਹੀਂ ਹਨ; ਅਗਰ ਉਨ੍ਹਾਂ ਦਾ ਉੱਥੇ ਦੇ ਦੇਸ਼ ਦੀ ਜ਼ਰੂਰਤ ਅਨੁਸਾਰ 15 ਦਿਨ,ਇੱਕ ਮਹੀਨੇ ਦਾ ਕੋਰਸ ਹੋਵੇ, ਉਨ੍ਹਾਂ ਦਾ ਵਿਕਾਸ ਹੋਵੇ।ਮੰਨ ਲਓ ਉਹ ਕਿਸੇ ਦੇਸ਼ ਵਿੱਚ house keepingਦੇ ਲਈ ਜਾ ਰਿਹਾ ਹੈ, ਅਗਰ ਇੱਥੇ ਉਸ ਦੀ ਟਰੇਨਿੰਗ ਹੋਵੇਗੀ ਤਾਂ ਵੱਡੇ ਵਿਸ਼ਵਾਸ ਦੇ ਨਾਲ ਜਾਏਗਾ। ਅਤੇ ਇਸ ਲਈ ਇਹ “ਪ੍ਰਵਾਸੀ ਕੌਸ਼ਲ ਵਿਕਾਸ ਯੋਜਨਾ” ਭਾਰਤ ਤੋਂ ਬਾਹਰ ਜਾਣ ਵਾਲੇ ਲੋਕ ਇੱਕ value-added ਅਵਸਥਾ ਵਿੱਚ ਜਾਣ ਜਿਸ ਦੇ ਕਾਰਣ ਇੱਕ ਨਵਾਂ ਵਿਸ਼ਵਾਸ ਪੈਦਾ ਹੋਵੇ,ਉਸ ਦਿਸ਼ਾ ਵਿੱਚ ਅਸੀਂ ਯਤਨ ਕਰ ਰਹੇ ਹਾਂ, ਅਤੇ ਉਸ ਤੋਂ ਮੈਨੂੰ ਲੱਗਦਾ ਹੈ ਜਿਹੜੇ ਗਰੀਬ ਤਬਕੇ ਦੇ ਲੋਕ ਛੋਟੇ ਛੋਟੇ ਕੰਮ ਕਰਨ ਲਈ ਜਾ ਰਹੇ ਹਨ,ਉਨ੍ਹਾਂ ਨੂੰ ਜ਼ਿਆਦਾ ਲਾਭ ਹੋਵੇਗਾ।
ਕੁਝ ਲੋਕਾਂ ਨੂੰ ਉਸ ਦੇਸ਼ ਕੁਝ sentences ਹਨ,ਕੁਝ ਉਸ ਦੇਸ਼ ਦੇ manners ਹਨ,ਕੁਝ cultural ਚੀਜ਼ਾਂ ਸਿੱਖਣੀਆਂ ਜ਼ਰੂਰੀ ਹੁੰਦੀਆਂ ਹਨ।ਉਹ ਵੀ ਕਿੰਨੇ ਹੀ ਪੜ੍ਹੇ ਲਿਖੇ ਵਿਅਕਤੀ ਕਿਉਂ ਨਾ ਹੋਣ,ਉਨ੍ਹਾਂ ਦੇ ਕੰਮ ਆਉਂਦੀਆਂ ਹਨ,ਉਸ ‘ਤੇ ਵੀ ਅਸੀਂ ਜ਼ੋਰ ਦੇ ਰਹੇ ਹਾਂ, ਜਿਸ ਨੂੰ ਅਸੀਂ soft-skill ਕਹਿੰਦੇ ਹਾਂ। ਤਾਂ ਅਜਿਹੀਆਂ ਵਿਵਸਥਾਵਾਂ ਜਿਸਦੇ ਕਾਰਨ ਭਾਰਤ ਦਾ ਵਿਅਕਤੀ ਵਿਸ਼ਵ ਵਿੱਚ ਪੈਰ ਰੱਖਦੇ ਹੀ ਉਸਨੂੰ ਕੁਝ ਵੀ ਪਰਾਇਆ ਨਾ ਲੱਗੇ,ਹੋਰਨਾਂ ਨੂੰ ਵੀ ਉਹ ਆਪਣਾ ਲੱਗੇ ਅਤੇ ਉਸ ਦਾ ਆਤਮ ਵਿਸ਼ਵਾਸ ਉਚਾਈਆਂ ਨੂੰ ਪਾਰ ਕਰਨ ਵਾਲਾ ਹੋਵੇ ਜਿਸ ਤਰ੍ਹਾਂ ਉਹ ਸਾਲਾਂ ਤੋਂ ਹੀ ਉਸ ਭੂਮੀ ਨੂੰ ਜਾਣਦਾ ਹੈ,ਉੱਥੋਂ ਦੇ ਲੋਕਾਂ ਨੂੰ ਜਾਣਦਾ ਹੈ, ਉਹ ਤੁਰੰਤ ਹੀ ਆਪਣੇ ਆਪ ਨੂੰ set ਕਰ ਸਕਦਾ ਹੈ ਤਾਂ ਉਸ ਰੂਪ ਵਿੱਚ ਉਸ ਦੀ ਚਿੰਤਾ, ਵਿਵਸਥਾ ਅਸੀਂ ਕਰ ਰਹੇ ਹਨ।
ਮਿੱਤਰੋ, Girmitiya ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਜਿਹੜੇ ਗਹਿਰਾਈ ਅਤੇ ਭਾਵਨਾਤਮਕ ਰੂਪ ਨਾਲ ਆਪਣੇ ਮੂਲ਼ ਸਥਾਨ ਨਾਲ ਜੁੜੇ ਹੋਏ ਹਨ, ਵਿਦੇਸ਼ਾਂ ਵਿੱਚ ਵਸੇ ਹੋਏ ਇਨ੍ਹਾਂ ਭਾਰਤੀਆਂ ਨਾਲ ਸਾਡਾ ਇੱਕ ਖਾਸ ਰਿਸ਼ਤਾ ਹੈ।ਸਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿ ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਮੂਲ਼ ਦੇ ਲੋਕਾਂ ਨੂੰ ਓਸੀਆਈ (OCI) ਕਾਰਡ ਪ੍ਰਾਪਤ ਕਰਨ ਲਈ ਕਠਿਨਾਈਆਂ ਆ ਰਹੀਆਂ ਹਨ ਜੇ ਉਹ ਚਾਰ ਜਾਂ ਪੰਜ ਪੀੜੀਆਂ ਪਹਿਲਾ ਗਏ ਸਨ।ਅਸੀਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹਾਂ ਅਤੇ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਦੇ ਲਈ ਯਤਨ ਕੀਤੇ ਹਨ।
ਮੈਨੂੰ ਘੋਸ਼ਣਾ ਕਰਦੇ ਹੋਏ ਖੁਸ਼ੀ ਹੈ, ਮੌਰੀਸ਼ਿਸ ਤੋਂ ਸ਼ੁਰੂ ਕਰਕੇ ਅਸੀਂ ਨਵੀਆਂ ਪ੍ਰਕਿਰਿਅਵਾਂ ਅਤੇ ਦਸਤਾਵੇਜ਼ ਜ਼ਰੂਰਤਾਂ ਲਈ ਕਰ ਰਹੇ ਹਾਂ ਤਾਂ Girmitiya ਦੇਸ਼ਾਂ ਦੇ ਵੰਸਜ਼ ਓਸੀਆਈ ਕਾਰਡ ਲਈ ਯੋਗ ਹੋ ਜਾਣ। ਅਸੀਂ ਫਿਜੀ,ਰੀਯੂਨੀਅਨ ਦੀਪ ਸਮੂਹ,ਸੂਰੀਨਾਮ,ਗੁਯਾਨਾ ਅਤੇ ਹੋਰਨਾਂ ਕੈਰੇਬਿਅਨ ਰਾਜਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀਆਂ ਇਹੋ ਜਿਹੀਆ ਕਠਿਨਾਈਆ ਨੂੰ ਹੱਲ ਕਰਨ ਲਈ ਵਚਨਬੱਧ ਹਾਂ।
ਪਿਛਲੇ ਪ੍ਰਵਾਸੀ ਭਾਰਤੀ ਦਿਵਸ ‘ਤੇ ਮੈਂ ਨਿਵੇਦਨ ਕੀਤਾ , ਮੈਂ ਦੋਬਾਰਾ ਫਿਰ ਸਾਰੇ ਪੀਆਈਓ ਕਾਰਡ ਧਾਰਕਾਂ ਨੂੰ ਪੀਆਈਓ ਤੋਂ ਓਸੀਆਈ ਕਾਰਡ ਵਿੱਚ ਬਦਲਣ ਲਈ ਉਤਸ਼ਾਹਿਤ ਕਰਾਂਗਾ।ਮੈਂ ਬੋਲਦਾ ਰਹਿੰਦਾ ਹਾਂ, ਨਿਵੇਦਨ ਵੀ ਕਰਦਾ ਰਹਿੰਦਾ ਹਾਂ, ਲੇਕਿਨ ਮੈਂ ਜਾਣਦਾ ਹਾਂ ਕਿ ਆਪ ਲੋਕ ਬਹੁਤ ਰੁੱਝੇ ਹੋਏ ਹੈ ਅਤੇ ਇਸ ਲਈ ਸ਼ਾਇਦ ਇਹ ਕੰਮ ਰਹਿ ਜਾਂਦਾ ਹੈ।ਤਾਂ ਤੁਹਾਡੇ ਰੁੱਝੇ ਹੋਇਆ ਨੂੰ ਦੇਖਦੇ ਹੋਏ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਕਿ ਅਸੀਂ ਬਿਨਾਂ ਕਿਸੇ ਪੈਨਲਟੀ ਦੇ ਇਹ ਬਦਲਣ ਦੀ ਆਖਰੀ ਤਾਰੀਕ 31 ਦਸੰਬਰ 2016 ਤੋਂ ਵਧਾ ਕੇ 30 ਜੂਨ 2017 ਕਰ ਦਿੱਤੀ ਹੈ। ਇਸ ਸਾਲ ਜਨਵਰੀ ਤੋਂ ਦਿੱਲੀ ਤੇ ਬੈਂਗਲੁਰੂ ਦੇ ਹਵਾਈ ਅੱਡਿਆਂ ਤੋਂ ਸ਼ੁਰੂਆਤ ਕੀਤੀ ਸੀ, ਅਸੀਂ ਹਵਾਈ ਅੱਡਿਆਂ’ ਦੇ ਇਮੀਗ੍ਰੇਸ਼ਨ ਪੁਆਇੰਟਾਂ ‘ਤੇ ਓਸੀਆਈ ਕਾਰਡ ਧਾਰਕਾਂ ਲਈ ਵਿਸ਼ੇਸ ਕਾਊਂਟਰ ਸਥਾਪਤ ਕੀਤੇ ਹਨ।
ਮਿੱਤਰੋ,ਮੌਜੂਦਾ ਸਮੇਂ 7 ਲੱਖ ਭਾਰਤੀ ਵਿਦਿਆਰਥੀ ਅਕਾਦਮਿਕ ਪ੍ਰੋਗਰਾਮਾਂ ਵਿੱਚ ਪੜਾਈ ਕਰ ਰਹੇ ਹਨ। ਅਤੇ ਮੈਨੂੰ ਭਲੀਭਾਂਤ ਗਿਆਨ ਹੈ, ਗਿਆਨ ਹੈ ਕਿ ਵਿਦੇਸ਼ ਵਿੱਚ ਰਹਿ ਰਿਹਾ ਭਾਰਤੀ, ਭਾਰਤ ਦੀ ਤਰੱਕੀ ਨਾਲ ਜੁੜਨ ਲਈ ਤਿਆਰ ਹੈ। ਉਸ ਦਾ ਗਿਆਨ, ਵਿਗਿਆਨ ਅਤੇ ਭਾਰਤ ਦੇ ਗਿਆਨ ਦਾ ਮਿਲਨ, ਭਾਰਤ ਨੂੰ ਆਰਥਕ ਪ੍ਰਗਤੀ ਦੀਆਂ ਅਸੀਮ ਉਚਾਈਆਂ ‘ਤੇ ਲੈ ਜਾਵੇਗਾ।
ਮੇਰਾ ਹਮੇਸ਼ਾ ਇਹ ਯਤਨ ਅਤੇ ਵਿਸ਼ਵਾਸ ਰਿਹਾ ਹੈ ਕਿ ਸਮਰਿੱਧ ਅਤੇ ਸਫਲ ਪ੍ਰਵਾਸੀਆਂ ਨੂੰ ਭਾਰਤ ਦੀ ਵਿਕਾਸ ਗਾਥਾ ਨਾਲ ਜੁੜਨ ਦਾ ਸੰਪੂਰਨ ਮੌਕਾ ਮਿਲਣਾ ਚਾਹੀਦਾ ਹੈ, ਖਾਸ ਤੌਰ ‘ਤੇ ਵਿਗਿਆਨ ਅਤੇ ਤਕਨੀਕੀ ਖੇਤਰਾਂ ਵਿੱਚ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ।
ਇਸ ਦੇ ਲਈ ਅਸੀਂ ਕਈ ਕਦਮ ਉਠਾਏ ਹਨ, ਇਸ ਵਿੱਚੋਂ ਇੱਕ ਹੈ ਕਿ ਸਾਇੰਸ ਤੇ ਟੈਕਨੋਲੋਜੀ ਵਿਭਾਗ , ਵਿਜਟਿੰਗ ਸਹਾਇਕ ਸੰਯੁਕਤ ਰਿਸਰਚ ਫੈਕਲਟੀ ਜਾਂ VAJRA ਸਕੀਮ ਲਾਂਚ ਕੀਤੀ ਹੈ,ਜਿਹੜੀ ਐੱਨ.ਆਰ.ਆਈ. ਅਤੇ ਵਿਦੇਸ਼ੀ ਵਿਗਿਆਨਕ ਭਾਈਚਾਰੇ ਨੂੰ ਭਾਗ ਲੈਣ ਅਤੇ ਖੋਜ ਤੇ ਵਿਕਾਸ ਵਿੱਚ ਯੋਗਦਾਨ ਲਈ ਯੋਗ ਬਣਾਏਗੀ ।ਇਸ ਸਕੀਮ ਤਹਿਤ ਇੱਕ ਪ੍ਰਵਾਸੀ ਭਾਰਤੀ ਭਾਰਤ ਵਿੱਚ ਇੱਕ ਸੰਸਥਾ ਵਿੱਚ ਇੱਕ ਤੋਂ ਤਿੰਨ ਮਹੀਨੇ ਤੱਕ ਕੰਮ ਕਰ ਸਕਦੇ ਹਨ ਅਤੇ ਜੋ ਵੀ ਹੈ,ਪਰ ਚੰਗੇ ਅਹੁਦਿਆਂ ‘ਤੇ ਅਤੇ ਸਭ ਤੋਂ ਮਹੱਤਵਪੂਰਨ ਹੈ ਕਿ ਇਸ ਦੁਆਰਾ ਪ੍ਰਵਾਸੀ ਭਾਰਤੀ ਦੇਸ਼ ਦੀ ਪ੍ਰਗਤੀ ਦਾ ਇੱਕ ਅਹਿਮ ਹਿੱਸਾ ਬਣ ਸਕਦਾ ਹੈ।
ਮਿੱਤਰੋ, ਇਹ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ ਅਤੇ ਵਿਦੇਸ਼ਾਂ ਵਿਚਲੇ ਭਾਰਤੀਆਂ ਦਾ ਸੰਪਰਕ ਦੋਨਾਂ ਲਈ ਟਿਕਾਊ ਤੇ ਸਮਰੱਥ ਹੈ।ਪਿਛਲ਼ੇ ਸਾਲ ਅਕਤੂਬਰ ਵਿੱਚ ਇਸ ਟੀਚੇ ਨੂੰ ਪੂਰਾ ਕਰਨ ਲਈ, ਮਹਾਤਮਾ ਗਾਂਧੀ ਦੇ ਜਨਮ ਦਿਨ ‘ਤੇ, ਮੈਨੂੰ ਨਵੀਂ ਦਿੱਲੀ ਵਿੱਚ ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਕਰਨ ਦਾ ਸਨਮਾਨ ਮਿਲਿਆ।ਇਹ ਕੇਂਦਰ ਵਿਦੇਸ਼ੀ ਭਾਰਤੀ ਭਾਈਚਾਰੇ ਨੂੰ ਸਮਰਪਿਤ ਹੈ। ਅਸੀਂ ਇਸ ਨੂੰ ਵਿਸ਼ਵੀ ਪ੍ਰਵਾਸ,, ਅਨੁਭਵ,ਸੰਘਰਸ਼, ਉਪਲੱਬਧੀਆਂ ਅਤੇ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਦੀਆਂ ਰੀਝਾਂ ਦਾ ਪ੍ਰਤੀਕ ਬਣਾਉਣਾ ਚਾਹੁੰਦੇ ਹਾਂ।ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਵਿਦੇਸ਼ੀ ਭਾਰਤੀ ਭਾਈਚਾਰੇ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਫਿਰ ਤੋ ਪਰਿਭਾਸ਼ਤ ਕਰਨ ਦੇ ਲਈ ਸਰਕਾਰ ਦੇ ਚਲ ਰਹੇ ਯਤਨਾਂ ਨੂੰ crystallizing ਦੇ ਲਈ ਇੱਕ ਹਰੋ ਮਹੱਤਵਪੂਰਨ ਮੰਚ ਬਣ ਜਾਏਗਾ।
ਮਿੱਤਰੋ, ਸਾਡੇ ਪ੍ਰਵਾਸੀ ਭਾਰਤੀ ਕਈ ਪੀੜੀਆਂ ਤੋਂ ਵਿਦੇਸ਼ਾਂ ਵਿੱਚ ਹਨ।ਹਰ ਪੀੜੀ ਦੇ ਅਨੁਭਵ ਨੇ ਭਾਰਤ ਨੂੰ ਹੋਰ ਕਾਬਲ ਬਣਾਇਆ ਹੈ, ਜਿਸ ਤਰ੍ਹਾਂ ਨਵੇਂ ਪੌਦੇ ‘ਤੇ ਸਾਡੇ ਅੰਦਰ ਅਲੱਗ ਤੋਂ ਇੱਕ ਸਨੇਹ ਉੱਭਰ ਆਉਂਦਾ ਹੈ,ਉਸੀ ਤਰ੍ਹਾਂ ਵਿਦੇਸ਼ ਵਿੱਚ ਰਹੇ ਰਹੇ ਨੌਜਵਾਨ ਪ੍ਰਵਾਸੀ ਭਾਰਤੀ ਵੀ ਸਾਡੇ ਲਈ ਅਨਮੋਲ ਹਨ, ਵਿਸ਼ੇਸ ਹਨ। ਅਸੀਂ ਪ੍ਰਵਾਸੀ ਭਾਰਤੀਆਂ ਦੀਆਂ ਨੌਜਵਾਨ ਪੀੜੀਆਂ ਨਾਲ, ਯੁਵਾ ਪ੍ਰਵਾਸੀਆਂ ਨਾਲ ਕਰੀਬੀ ਤੇ ਮਜ਼ਬੂਤ ਅਤੇ ਸੰਪਰਕ ਹੋਰ ਡੂੰਘਾ ਬਣਾਉਣਾ ਚਾਹੁੰਦੇ ਹਾਂ।
ਯੂਵਾ ਭਾਰਤੀ ਮੂਲ਼ ਦੇ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਯਾਤਰਾ ਅਤੇ ਉਨ੍ਹਾਂ ਦੀਆਂ ਭਾਰਤੀ ਜੜ੍ਹਾਂ, ਸੰਸਕ੍ਰਿਤੀ ਨਾਲ ਜੋੜਨ ਲਈ ਇੱਕ ਮੌਕਾ ਪ੍ਰਦਾਨ ਕਰਨ ਲਈ,ਅਤੇ ਵਿਰਾਸਤ-ਅਸੀਂ ਸਰਕਾਰ ਦੇ ਭਾਰਤ ਨੂੰ ਜਾਣੋ ਪ੍ਰੋਗਰਾਮ ਦੇ ਦਾਇਰੇ ਵਿੱਚ ਵਾਧਾ ਕੀਤਾ ਹੈ, ਇਸ ਦੇ ਤਹਿਤ ਪਹਿਲੀ ਵਾਰ ਯੁਵਾ ਭਾਰਤੀ ਪ੍ਰਵਾਸੀਆਂ ਦੇ ਛੇ ਗਰੁੱਪ ਇਸ ਸਾਲ ਭਾਰਤ ਦੀ ਯਾਤਰਾ ਕਰ ਰਹੇ ਹਨ।
ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਇਹ 160 ਯੁਵਾ ਪ੍ਰਵਾਸੀ ਭਾਰਤੀ, ਪ੍ਰਵਾਸੀ ਭਾਰਤੀ ਦਿਵਸ ਵਿੱਚ ਭਾਗ ਲੈਣ ਲਈ ਅੱਜ ਇੱਥੇ ਹਨ।ਯੁਵਾ ਪ੍ਰਵਾਸੀਆਂ ਦਾ ਵਿਸ਼ੇਸ ਧੰਨਵਾਦ- ਮੈਨੂੰ ਆਸ਼ਾ ਹੈ ਕਿ ਆਪਣੇ ਆਪਣੇ ਦੇਸ਼ਾਂ ਨੂੰ ਵਾਪਸ ਜਾ ਕੇ, ਤੁਸੀਂ ਸਾਡੇ ਨਾਲ ਜੁੜੇ ਰਹੋਗੇ,ਤੁਸੀਂ ਜਿੱਥੇ ਵੀ ਹੋ,ਅਤੇ ਫਿਰ ਤੋਂ ਭਾਰਤ ਦੀ ਯਾਤਰਾ ਕਰੋ, ਫਿਰ ਤੋਂ।ਪਿਛਲੇ ਸਾਲ ਯੁਵਾ ਵਿਦੇਸ਼ੀ ਭਾਰਤੀਆਂ ਲਈ ਕਰਵਾਏ “ਭਾਰਤ ਨੂੰ ਜਾਣੋ” ਦੇ ਆਨਲਾਈਨ ਕੁਇਜ਼ ਮੁਕਾਬਲੇ ਦੇ ਪਹਿਲੇ ਸੰਸਕਰਨ ਵਿੱਚ 5000 ਤੋਂ ਜ਼ਿਆਦਾ ਯੁਵਾ ਐੱਨ.ਆਰ.ਆਈ ਅਤੇ ਪੀਆਈਓਜ਼ ਨੇ ਭਾਗ ਲਿਆ।ਇਸ ਸਾਲ ਦੂਜੇ ਸੰਸਕਰਨ ਵਿੱਚ ਮੈਂ ਘੱਟ ਤੋਂ ਘੱਟ ਪੰਜਾਹ ਹਜ਼ਾਰ ਯੁਵਾ ਪ੍ਰਵਾਸੀਆਂ ਦੀ ਭਾਗੀਦਾਰੀ ਦੇਖਣ ਦਾ ਚਾਹਵਾਨ ਹਾਂ।
ਯੁਵਾ ਮਿੱਤਰੋ, ਤੁਸੀਂ ਕਿਰਪਾ ਇਸ ਮਿਸ਼ਨ ਵਿੱਚ ਮੇਰੀ ਮਦਦ ਕਰੋਗੇ ? ਤੁਸੀਂ ਕਿਰਪਾ ਕਰਕੇ ਇਸ ਮਿਸ਼ਨ ਵਿੱਚ ਮੇਰੀ ਮਦਦ ਕਰੋਗੇ ? ਤੁਸੀਂ ਮੇਰੇ ਨਾਲ ਕੰਮ ਕਰਨ ਲਈ ਤਿਆਰ ਹੋ ? ਤਾਂ ਫਿਰ ਕਿਉਂ ਅਸੀਂ ਪੰਜਾਹ ਹਜ਼ਾਰ ‘ਤੇ ਰੁਕ ਸਕਦੇ ਹਾਂ?
ਮਿੱਤਰੋ, ਅੱਜ ਭਾਰਤ ਇੱਕ ਨਵੀਂ ਪ੍ਰਗਤੀਸ਼ੀਲ਼ ਦਿਸ਼ਾ ਦੇ ਵੱਲ ਜਾ ਰਿਹਾ ਹੈ । ਅਜਿਹੀ ਪ੍ਰਗਤੀ ਜੋ ਨਾ ਕੇਵਲ ਆਰਥਕ ਹੈ ਬਲਕਿ ਸਮਾਜਕ,ਰਾਜਨੀਤਕ, ਅਤੇ ਸ਼ਾਸਨ ਦੀ ਵੀ ਹੈ। ਆਰਥਕ ਖੇਤਰ ਵਿੱਚ ਪੀਆਈਓਜ਼ ਅਤੇ ਐੱਨਆਰਆਈ ਦੇ ਲਈ FDI norms ਪੂਰੀ ਤਰ੍ਹਾਂ liberalized ਹਨ ਅਤੇ FDI ਦੀਆਂ ਮੇਰੀਆ ਦੋ ਪਰਿਭਾਸ਼ਾਵਾਂ ਹਨ, ਪਹਿਲੀ ਪਰਿਭਾਸ਼ਾ foreign direct investment, ਅਤੇ ਦੂਜੀ first develop India । ਗੈਰ ਦੇ ਸਬੰਧ ਦੇ ਅਧਾਰ ‘ਤੇ ਪੀਆਈਓ ਦੁਆਰਾ ਨਿਵੇਸ਼,ਕੰਪਨੀਆਂ ,ਟਰੱਸਟਾਂ ਅਤੇ ਉਨ੍ਹਾਂ ਦੇ ਦੁਆਰਾ ਸਾਂਝੇਦਾਰੀ ਕਰਕੇ,ਹੁਣ ਪ੍ਰਵਾਸੀ ਭਾਰਤੀਆਂ ਦੁਆਰਾ ਕੀਤੇ ਗਏ ਨਿਵੇਸ਼ ਦੇ ਬਰਾਬਰ ਘਰੇਲੂ ਨਿਵੇਸ਼ ਮੰਨਿਆ ਜਾਂਦਾ ਹੈ।ਸਾਡੇ ਕਈ ਅਜਿਹੇ ਪ੍ਰੋਗਰਾਮ ਹਨ, ਜਿਸ ਤਰ੍ਹਾਂ Swachh Bharat, Mission Digital India, Start up India, ਜਿਨ੍ਹਾਂ ਨਾਲ ਪ੍ਰ੍ਰਵਾਸੀ ਭਾਰਤੀ ਭਾਰਤੀਆਂ ਦੇ ਸਮਾਨ ਵਿਅਕਤੀ ਪ੍ਰਗਤੀ ਨਾਲ ਸਿੱਧਾ ਜੁੜ ਸਕਦੇ ਹਨ।ਤੁਹਾਡੇ ਵਿੱਚ ਕੁਝ ਜੋ ਵਪਾਰ ਅਤੇ ਨਿਵੇਸ਼ ਵਿੱਚ ਯੋਗਦਾਨ ਕਰਨਾ ਚਾਹੁੰਦੇ ਹਨ। ਦੂਜੇ ਸਵੱਛ ਭਾਰਤ, ਨਮਾਮਿ ਗੰਗੇ ਅਤੇ ਹੋਰਨਾਂ ਵਿੱਚ ਯੋਗਦਾਨ ਰਾਹੀਂ ਜ਼ਿਆਦਾ ਸੁਖਾਲੇ ਸਹਾਇਤਾ ਕਰ ਸਕਦੇ ਹਨ।
ਕੁਝ ਦੂਜੇ ਵੀ ਭਾਰਤ ਵਿੱਚ ਵੰਚਿਤ ਅਤੇ ਵੱਖ-ਵੱਖ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਯੋਗਦਾਨ ਲਈ, ਸਵੈ ਸੇਵਾ ਦੀ ਮਦਦ ਕਰਨ ਵਿੱਚ ਆਪਣਾ ਬਹੁਮੁੱਲਾ ਸਮਾਂ ਅਤੇ ਯਤਨ ਕਰਨ ਦੇ ਲਈ ਜ਼ਿਆਦਾ ਪ੍ਰੇਰਿਤ ਮਹਿਸੂਸ ਕਰ ਸਕਦੇ ਹਨ। ਅਸੀਂ ਭਾਰਤ ਦੀ ਵਿਦੇਸ਼ੀ ਭਾਰਤੀ ਭਾਈਚਾਰ ਨਾਲ ਭਾਗੀਦਾਰੀ ਨੂੰ ਮਜ਼ਬੂਤ ਬਣਾਉਣ ਲਈ ਤੁਹਾਡੇ ਸਾਰੇ ਯਤਨਾਂ ਦਾ ਸਵਾਗਤ ਕਰਦੇ ਹਾਂ। ਮੈਂ ਤਹਾਨੂੰ ਪ੍ਰਵਾਸੀ ਭਾਰਤੀ ਕਨਵੈਨਸ਼ਨ ਦੀ ਪ੍ਰਦਰਸ਼ਨੀ ਦਾ ਦੌਰਾ ਕਰਨ ਦਾ ਸੱਦਾ ਦਿੰਦਾ ਹਾਂ ਜਿਸ ਵਿੱਚ ਸਾਡੇ ਦੁਆਰਾ ਲਾਗੂ ਕੀਤੇ ਗਏ ਕੁਝ ਫਲੈਗਸ਼ਿਪ ਪ੍ਰੋਗਰਾਮਾਂ ਦੀ ਝਲਕ ਹੈ ਅਤੇ ਦੇਖੋ ਕਿ ਤੁਸੀਂ ਸਾਡੇ ਨਾਲ ਕਿਵੇਂ ਭਾਗੀਦਾਰੀ ਕਰ ਸਕਦੇ ਹੋ।
ਮਿੱਤਰੋ ਇੱਥੇ ਆਉਣ ਤੋਂ ਬਾਅਦ ਤੁਸੀਂ ਸੁਣਿਆ ਹੋਵੇਗਾ, ਦੇਖਿਆ ਹੋਵੇਗਾ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ, ਕਾਲੇ ਧਨ ਦੇ ਖਿਲਾਫ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੈ। black money ਅਤੇ corruption ਸਾਡੀ ਰਾਜਨੀਤੀ ਅਤੇ ਦੇਸ਼ ਅਤੇ ਸਮਾਜ ਤੇ ਸ਼ਾਸਨ ਨੂੰ ਹੌਲੀ,ਹੌਲੀ,ਹੌਲੀ,ਹੌਲੀ ਖੋਖਲਾ ਕਰਦਾ ਰਿਹਾ ਹੈ। ਅਤੇ ਇਹ ਬਦਕਿਸਮਤੀ ਹੈ ਕਿ ਕਾਲੇ ਧਨ ਦੇ ਕੁਝ ਰਾਜਨੀਤਕ ਪੁਜਾਰੀ ਸਾਡੇ ਯਤਨਾਂ ਨੂੰ ਜਨਤਾ ਵਿਰੋਧੀ ਦਰਸਾਉਂਦੇ ਹਨ।ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਖਤਮ ਕਰਨ ਵਿੱਚ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਜੋ ਸਮਰਥਨ ਪ੍ਰਵਾਸੀ ਭਾਰਤੀਆ ਨੇ ਕੀਤਾ ਹੈ ਉਸ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ।ਤੁਹਾਡਾ ਧੰਨਵਾਦ ਕਰਦਾ ਹਾਂ।
ਮਿੱਤਰੋ, ਅੰਤ ਵਿੱਚ ਮੈਂ ਭਾਰਤੀ ਦੇ ਰੂਪ ਵਿੱਚ ਕਹਾਂਗਾ ਕਿ ਸਾਡੀ ਇੱਕ ਸਾਂਝੀ ਵਿਰਾਸਤ ਸਾਨੂੰ ਸਾਰਿਆਂ ਨੂੰ ਇਕੱਠੇ ਕਰਦੀ ਹੈ।ਅਤੇ, ਕੋਈ ਗੱਲ ਨਹੀਂ ਚਾਰੋਂ ਪਾਸੇ ਹੋ ਸਕਦਾ ਹੈ ਕਿੱਥੇ ? ਅਸੀਂ ਕਿੱਥੇ ਵਿਸ਼ਵ ਭਰ ਵਿੱਚ ਹੋ ਸਕਦਾ ਹੈ, ਇਹ ਹੈ ਆਮ ਬੰਧਨ ਕਿ ਅਸੀਂ ਮਜ਼ਬੂਤ ਹਾਂ। ਅਤੇ ਇਸ ਲਈ ਮੇਰੇ ਪਿਆਰੇ ਦੇਸ਼ ਵਾਸੀਓ ਤੁਸੀਂ ਜੋ ਸੁਪਨੇ ਸੰਜੋ ਕੇ ਰੱਖੇ ਹੋਏ ਹਨ, ਤੁਹਾਡੇ ਸੁਪਨੇ ਸਾਡੇ ਸੰਕਲਪ ਹਨ ਅਤੇ ਅਸੀਂ ਸਾਰੇ ਮਿਲ ਕੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਗਰ ਵਿਵਸਥਾ ਵਿੱਚ ਬਦਲਾਅ ਜ਼ਰੂਰੀ ਹੋਵੇ, ਅਗਰ ਕਾਨੂੰਨ ਨਿਯਮਾਂ ਵਿੱਚ ਬਦਲਾਅ ਦੀ ਜ਼ਰੂਰਤ ਹੋਵੇ, ਸਾਹਸੀ ਕਦਮ ਚੁੱਕਣ ਦੀ ਜ਼ਰੂਰਤ ਹੋਵੇ, ਹਰ ਇੱਕ ਨੂੰ ਨਾਲ ਲੈ ਕੇ ਚਲਣ ਦੇ ਲਈ ਜੋ ਕੁਝ ਵੀ ਕਰਨਾ ਪਿਆ, ਕਰਨ ਦੀ ਜ਼ਰੂਰਤ ਹੋਵੇ, ਇਹ ਸਭ ਕਰਦੇ ਹੋਏ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਇੱਕੀਵੀਂ ਸਦੀ ਹਿੰਦੁਸਤਾਨ ਦੀ ਸਦੀ ਹੈ। ਬਹੁਤ ਬਹੁਤ ਧੰਨਵਾਦ।
ਧੰਨਵਾਦ ਅਤੇ ਜੈ ਹਿੰਦ।
ਏਕੇਟੀ/ਏਕੇ/ਐੱਨਕੇ
It is a great pleasure for me to welcome all of you on this 14th Pravasi Bharatiya Diwas: PM @narendramodi #PBD2017 @PBDConvention
— PMO India (@PMOIndia) January 8, 2017
Indians abroad are valued not just for their strength in numbers. They are respected for the contributions they make: PM @narendramodi
— PMO India (@PMOIndia) January 8, 2017
The Indian diaspora represents the best of Indian culture, ethos and values: PM @narendramodi #PBD2017 @PBDConvention
— PMO India (@PMOIndia) January 8, 2017
Engagement with the overseas Indian community has been a key area of priority: PM @narendramodi @PBDConvention #PBD2017
— PMO India (@PMOIndia) January 8, 2017
Remittance of close to sixty nine billion dollars annually by overseas Indians makes an invaluable contribution to the Indian economy: PM
— PMO India (@PMOIndia) January 8, 2017
NRIs and PIOs have made outstanding contributions to their chosen fields: PM @narendramodi
— PMO India (@PMOIndia) January 8, 2017
The welfare and safety of all Indians abroad is our top priority: PM @narendramodi
— PMO India (@PMOIndia) January 8, 2017
The security of Indian nationals abroad is of utmost importance to us: PM @narendramodi @PBDConvention #PBD2017
— PMO India (@PMOIndia) January 8, 2017
EAM @SushmaSwaraj has particularly been proactive and prompt in reaching out to distressed Indians abroad using social media: PM at #PBD2017
— PMO India (@PMOIndia) January 8, 2017
For those workers who seek economic opportunities abroad, our effort is to provide maximum facilitation and ensure least inconvenience: PM
— PMO India (@PMOIndia) January 8, 2017
I would again encourage all PIO Card holders to convert their PIO Cards to OCI Cards: PM @narendramodi @PBDConvention #PBD2017
— PMO India (@PMOIndia) January 8, 2017
We welcome all your efforts that seek to strengthen India’s partnership with the overseas Indian community: PM @narendramodi
— PMO India (@PMOIndia) January 8, 2017
Our diaspora has supported the Government's moves against corruption and black money: PM @narendramodi
— PMO India (@PMOIndia) January 8, 2017
At the start of his speech at #PBD2017, PM @narendramodi condoled the passing away of Mr. Mario Soares, former President & PM of Portugal.
— PMO India (@PMOIndia) January 8, 2017