Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

Clear ਭਾਰਤ-ਇਜ਼ਰਾਈਲ ਵਪਾਰ ਸਿਖਰ ਸੰਮੇਲਨ (15 ਜਨਵਰੀ, 2018) ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ

Clear ਭਾਰਤ-ਇਜ਼ਰਾਈਲ ਵਪਾਰ ਸਿਖਰ ਸੰਮੇਲਨ (15 ਜਨਵਰੀ, 2018) ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ

Clear ਭਾਰਤ-ਇਜ਼ਰਾਈਲ ਵਪਾਰ ਸਿਖਰ ਸੰਮੇਲਨ (15 ਜਨਵਰੀ, 2018) ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ


 

ਮਾਣਯੋਗ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ,

ਭਾਰਤ ਅਤੇ ਇਜ਼ਰਾਈਲ ਦੇ ਬਿਜ਼ਨਸ ਲੀਡਰ ਸਾਹਿਬਾਨ,

ਭੈਣੋਂ ਅਤੇ ਭਰਾਵੋ।

ਮੈਂ ਆਪਣੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਇਜ਼ਰਾਈਲੀ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕਰਦਾ ਹਾਂ। ਦੋਹਾਂ ਮੁਲਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦਾ ਨਾਲ ਹੋਣਾ ਹੋਰ ਖੁਸ਼ੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਮੈਂ ਦੁਵੱਲੇ ਸੀਈਓਜ਼ ਫੋਰਮ ਰਾਹੀਂ ਭਾਰਤ ਅਤੇ ਇਜ਼ਰਾਈਲ ਦੇ ਬਿਜ਼ਨਸ ਲੀਡਰਾਂ ਨਾਲ ਹੁਣੇ ਹੀ ਲਾਭਕਾਰੀ ਗੱਲਬਾਤ ਪੂਰੀ ਕੀਤੀ ਹੈ। ਮੈਨੂੰ ਇਸ ਗੱਲਬਾਤ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਭਾਈਵਾਲੀ ਤੋਂ ਬਹੁਤ ਉਮੀਦਾਂ ਹਨ ਜਿਹੜੀ ਕਿ ਪਿਛਲੇ ਸਾਲ ਹੀ ਸ਼ੁਰੂ ਹੋਈ ਹੈ।

ਦੋਸਤੋ!

ਮੈਂ ਹਮੇਸ਼ਾ ਤੋਂ ਹੀ ਇਜ਼ਰਾਈਲ ਅਤੇ ਉੱਥੋਂ ਦੇ ਲੋਕਾਂ ਨਾਲ ਗਹਿਰਾ ਲਗਾਅ ਰੱਖਦਾ ਹਾਂ। ਮੈਂ 2006 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਇਜ਼ਰਾਈਲ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਫਿਰ ਜੁਲਾਈ ਵਿੱਚ ਮੈਂ ਇਜ਼ਰਾਈਲ ਗਿਆ ਜੋ ਭਾਰਤ ਵੱਲੋਂ ਅਜਿਹਾ ਪਹਿਲਾ ਦੌਰਾ ਸੀ।

ਇਹ ਇੱਕ ਵਿਸ਼ੇਸ਼ ਦੌਰਾ ਸੀ। ਮੈਨੂੰ ਨਜ਼ਦੀਕ ਤੋਂ ਨਵੀਨਤਾ, ਉੱਦਮ ਅਤੇ ਦ੍ਰਿੜਤਾ ਦੀ ਜ਼ਿਕਰਯੋਗ ਭਾਵਨਾ ਦਾ ਅਨੁਭਵ ਹੋਇਆ ਜੋ ਇਜ਼ਰਾਈਲ ਨੂੰ ਅੱਗੇ ਲੈ ਕੇ ਜਾਂਦਾ ਹੈ। ਨਵੀਂ ਊਰਜਾ ਅਤੇ ਉਦੇਸ਼ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਨਾਲ ਸਾਨੂੰ ਆਪਣੇ ਸਹਿਯੋਗ ਨੂੰ ਜ਼ਿਆਦਾ ਉੱਚਾਈਆਂ ‘ਤੇ ਲੈ ਕੇ ਜਾਣ ਵਿੱਚ ਮਦਦ ਮਿਲੇਗੀ। ਅਸੀਂ ਭਾਰਤ-ਇਜ਼ਰਾਈਲ ਸਬੰਧਾਂ ਦੇ ਆਪਣੇ ਲੋਕਾਂ ਵੱਲੋਂ ਸੰਚਾਲਿਤ ਅਤੇ ਉਨ੍ਹਾਂ ਦੇ ਜੀਵਨ ਦੇ ਸੁਧਾਰ ਲਈ ਪਰਸਪਰ ਅਵਸਰਾਂ ਦੇ ਇੱਕ ਨਵੇਂ ਅਧਿਆਏ ਦੇ ਸਿਖਰ ‘ਤੇ ਖੜ੍ਹੇ ਹਾਂ।

ਸਾਡੇ ਸਬੰਧਾਂ ਦੇ ਬਦਲਾਅ ਵਿੱਚ ਵਪਾਰ ਅਤੇ ਉਦਯੋਗ ਦੀ ਭੂਮਿਕਾ ਮਹੱਤਵਪੂਰਨ ਹੈ। ਇਹ ਸਾਡੇ ਸੰਯੁਕਤ ਉਪਰਾਲੇ ਹਨ ਜੋ ਸਾਡੀ ਗੱਲਬਾਤ ਵਿੱਚ ਅਸਲ ਮੁੱਲ ਜੋੜ ਕੇ ਠੋਸ ਸਫਲਤਾਵਾਂ ਦੇਣਗੇ। ਭਾਰਤੀ ਅਰਥਵਿਵਸਥਾ ਦੇ ਪੈਮਾਨੇ ਅਤੇ ਸਾਡੇ ਲਈ ਅਤਿ ਆਧੁਨਿਕ ਇਜ਼ਰਾਈਲੀ ਟੈਕਨੋਲੋਜੀ ਦੀ ਪ੍ਰਸੰਗਿਕਤਾ ਨੂੰ ਦੇਖਦੇ ਹੋਏ, ਇੱਥੋਂ ਤੱਕ ਕਿ ਅਸੀਂ ਇਕੱਠੇ ਜੋ ਹਾਸਲ ਕਰ ਸਕਦੇ ਹਾਂ, ਉਸ ਦੀ ਕੋਈ ਸੀਮਾ ਨਹੀਂ ਹੈ।

ਦੋਸਤੋ!

ਮੈਨੂੰ ਖੁਸ਼ੀ ਹੈ ਕਿ ਅੱਜ ਅਸੀਂ ‘ਭਾਰਤ ਇਜ਼ਰਾਈਲ ਉਦਯੋਗਿਕ ਆਰਐਂਡਡੀ ਅਤੇ ਟੈਕਨੋਲੋਜੀ ਨਵੀਨਤਾ ਫੰਡ (ਆਈ4ਐੱਫ) (India-Israel Industrial R&D and Technological Innovation Fund (i4F) ਤਹਿਤ ਸੰਯੁਕਤ ਖੋਜ ਅਤੇ ਵਿਕਾਸ ਪ੍ਰੋਜੈਕਟ ਲਈ ਪਹਿਲੀ ਕਾਲ ਸ਼ੁਰੂ ਕੀਤੀ ਹੈ ਜਿਸਦਾ ਪਿਛਲੇ ਸਾਲ ਜੁਲਾਈ ਵਿੱਚ ਮੇਰੀ ਇਜ਼ਰਾਈਲ ਯਾਤਰਾ ਦੌਰਾਨ ਐਲਾਨ ਕੀਤਾ ਗਿਆ ਸੀ। ਇਹ ਫੰਡ 5 ਸਾਲਾਂ ਦੌਰਾਨ ਵਰਤਿਆ ਜਾਏਗਾ, ਇਹ ਦੋਵਾਂ ਮੁਲਕਾਂ ਦੇ ਵਪਾਰਕ ਤੌਰ ‘ਤੇ ਵਰਤੇ ਜਾਣ ਵਾਲੇ ਟੈਕਨੋਲੋਜੀਕਲ ਹੱਲਾਂ ਦੀ ਖੋਜ ਲਈ ਪ੍ਰਤਿਭਾਵਾਂ ਵਾਸਤੇ ਇੱਕ ਸਵਾਗਤਯੋਗ ਮੌਕਾ ਹੈ।

ਮੈਂ ਇਸ ਮੰਚ ਦਾ ਉਪਯੋਗ ਕਰਨ ਲਈ ਦੋਹਾਂ ਦੇਸ਼ਾਂ ਵਿੱਚ ਉੱਦਮਾਂ ਨੂੰ ਜ਼ੋਰਦਾਰ ਪ੍ਰਤੋਸਾਹਨ ਦਿੰਦਾ ਹਾਂ। ਸਮਾਨ ਆਰਐਂਡਡੀ (ਖੋਜ ਅਤੇ ਵਿਕਾਸ) ਪ੍ਰੋਜੈਕਟ ਜਿਵੇਂ ”ਡੈਟਾ ਵਿਸ਼ਲੇਸ਼ਣ” ਅਤੇ ”ਸਾਈਬਰ ਸਪੇਸ ਸਕਿਊਰਿਟੀ” ਵਰਗੇ ਖੇਤਰਾਂ ਜ਼ਰੀਏ ਵਿਗਿਆਨ ਅਤੇ ਟੈਕਨੋਲੋਜੀ ਆਦਾਨ-ਪ੍ਰਦਾਨ ਵਧਾਉਣ ਵਿੱਚ ਵੀ ਉਨ੍ਹਾਂ ਹੀ ਰੁਮਾਂਚਕ ਹੈ।

ਮੈਂ ਇਹ ਜਾਣਕੇ ਖੁਸ਼ ਹਾਂ ਕਿ ਭਾਰਤ-ਇਜ਼ਰਾਈਲ ਨਵੀਨਤਾ ਅਤੇ ਟੈਕਨੋਲੋਜੀ ਸੰਮੇਲਨ ਜੁਲਾਈ, 2018 ਵਿੱਚ ਭਾਰਤ ਵਿੱਚ ਹੋਣ ਵਾਲਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਸੰਮੇਲਨ ਨਵੀਆਂ ਟੈਕਨੋਲੋਜੀਆਂ ਦੇ ਸਹਿ ਵਿਕਾਸ ਨੂੰ ਪ੍ਰੇਰਿਤ ਕਰੇਗਾ। ਅਸਲ ਵਿੱਚ ਕੱਲ੍ਹ ਤੋਂ ਬਾਅਦ ‘ਆਈਕ੍ਰਿਏਟ’ ਨੂੰ ਸ਼ੁਰੂ ਕਰਨ ਦਾ ਕਾਰਜ ਸ਼ੁਰੂ ਕੀਤਾ ਜਾਏਗਾ। ਅਸੀਂ ਦੋਵੇਂ ਇਸ ਦੇ ਕੈਂਪਸ ਦਾ ਉਦਘਾਟਨ ਕਰਨ ਲਈ ਗੁਜਰਾਤ ਜਾ ਰਹੇ ਹਾਂ ਜਿਸ ਨੂੰ ਇੱਕ ਮੋਹਰੀ ਨਵੀਨਤਾ ਕੇਂਦਰ ਦੇ ਰੂਪ ਵਿੱਚ ਵਿਕਸਤ ਕੀਤਾ ਜਾਏਗਾ।

ਦੋਸਤੋ!

ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਗੁਜਰਾਤ ਦੇ ਗ੍ਰਾਮੀਣ ਖੇਤਰਾਂ ਵਿੱਚ ਲੈ ਕੇ ਜਾ ਰਿਹਾ ਹਾਂ ਕਿਉਂਕਿ ਟੈਕਨੋਲੋਜੀ ਅਤੇ ਨਵੀਨਤਾ ਦੀ ਅਸਲ ਸ਼ਕਤੀ ਆਮ ਆਦਮੀ ਦੀ ਜ਼ਿੰਦਗੀ ਵਿੱਚ ਫਾਇਦਾ ਕਰਨਾ ਹੈ। ਇਜ਼ਰਾਈਲ ਨੂੰ ਸਰਵਵਿਆਪੀ ਰੂਪ ਨਾਲ ਨਵੀਨਤਾ ਅਤੇ ਪ੍ਰਫੁੱਲਿਤ ਕਰਨ ਲਈ ਇੱਕ ਵਿਸ਼ੇਸ਼ ਮਾਹੌਲ ਨਾਲ ਸਟਾਰਟ ਅਪ ਰਾਸ਼ਟਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਇਸ ਦਾ ਸਿਹਰਾ ਇਜ਼ਰਾਈਲੀ ਉੱਦਮੀਆਂ ਨੂੰ ਜਾਂਦਾ ਹੈ। ਤੁਸੀਂ ਇਜ਼ਰਾਈਲ ਨੂੰ ਮਜ਼ਬੂਤ, ਸਥਿਰ ਅਤੇ ਨਵੀਨਤਾ ਵਾਲੀ ਆਰਥਿਕਤਾ ਬਣਾਇਆ ਹੈ। ਤੁਸੀਂ 8 ਮਿਲੀਅਨ ਲੋਕਾਂ ਦੇ ਦੇਸ਼ ਨੂੰ ਟੈਕਨੋਲੋਜੀ ਦੇ ਆਲਮੀ ਪਾਵਰ ਹਾਊਸ ਵਜੋਂ ਚਮਕਣ ਵਾਲਾ ਬਣਾਇਆ ਹੈ।

ਭਾਵੇਂ ਉਹ ਜਲ ਟੈਕਨੋਲੋਜੀ ਜਾਂ ਖੇਤੀ ਟੈਕਨੋਲੋਜੀ ਹੋਵੇ, ਭਾਵੇਂ ਇਸ ਦਾ ਖਾਦ ਉਤਪਾਦਨ, ਇਸ ਦੀ ਪ੍ਰੋਸੈਸਿੰਗ ਜਾਂ ਸੰਭਾਲ, ਇਜ਼ਰਾਈਲ ਦੀਆਂ ਨਵੀਆਂ ਪ੍ਰਾਪਤੀਆਂ ਅਤੇ ਤਰੱਕੀ ਇੱਕ ਸ਼ਾਨਦਾਰ ਉਦਾਹਰਨ ਹੈ। ਅਸਲ ਵਿੱਚ ਭਾਰਤ ਦੇ ਪਾਣੀ ਦੀ ਘਾਟ ਵਾਲੇ ਇੱਕ ਰਾਜ ਤੋਂ ਹੋਣ ਕਾਰਨ, ਮੈਂ ਵਿਸ਼ੇਸ਼ ਤੌਰ ‘ਤੇ ਇਜ਼ਰਾਈਲ ਦੀ ਪਾਣੀ ਦੀ ਦਕਸ਼ਤਾ ਦੀ ਸ਼ਲਾਘਾ ਕਰਦਾ ਹਾਂ।

ਦੋਸਤੋ!

ਭਾਰਤ ਵਿੱਚ, ਅਸੀਂ ਮੈਕਰੋ ਦੇ ਨਾਲ ਨਾਲ ਮਾਈਕਰੋ ਪੱਧਰ ‘ਤੇ ਲਗਾਤਾਰ ਕਦਮ ਚੁੱਕੇ ਹਨ ਤਾਂ ਕਿ ਇੱਕ ਅੰਤਰ ਬਣਿਆ ਰਹੇ। ਸਾਡਾ ਉਦੇਸ਼ ਹੈ: ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ।

ਨਤੀਜੇ ਦੋ ਗੁਣਾਂ ਹਨ। ਇੱਕ ਤਰਫ਼ ਸਾਡੀਆਂ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਦੁਨੀਆਂ ਦੇ ਸਰਵਸ਼੍ਰੇਸ਼ਠਾਂ ਨਾਲ ਜੁੜ ਰਹੀਆਂ ਹਨ। ਦੂਜਾ, ਅਸੀਂ ਤੇਜੀ ਨਾਲ ਵਿਕਾਸ ਦੀ ਗਤੀ ਨੂੰ ਬਣਾਈ ਰੱਖਣ ਦੇ ਸਮਰੱਥ ਹਾਂ।

ਗਹਿਰੇ ਢਾਂਚਾਗਤ ਸੁਧਾਰਾਂ ਦੇ ਬਾਵਜੂਦ, ਅਸੀਂ ਸਭ ਤੋਂ ਤੇਜੀ ਨਾਲ ਵਧਦੀਆਂ ਹੋਈਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹਾਂ। ਐੱਫਡੀਆਈ ਪ੍ਰਵਾਹ 40% ਦੇ ਵਾਧੇ ਨਾਲ ਸਭ ਤੋਂ ਵੱਧ ਹੈ। ਨੌਜਵਾਨਾਂ ਦੇ ਹੁਨਰ ਅਤੇ ਰੋਜ਼ਗਾਰ ਲਈ ਜ਼ਬਰਦਸਤ ਕਾਰਜ ਕੀਤਾ ਜਾ ਰਿਹਾ ਹੈ। ਸਾਡੀ ਅਬਾਦੀ ਦਾ 65% 35 ਸਾਲ ਤੋਂ ਘੱਟ ਹੈ ਅਤੇ ਜੋ ਟੈਕਨੋਲੋਜੀ ਸਮਰੱਥ ਵਿਕਾਸ ਲਈ ਭੁੱਖਾ ਹੈ।

ਇਹ ਸਾਡਾ ਸਭ ਤੋਂ ਵੱਡਾ ਮੌਕਾ ਅਤੇ ਚੁਣੌਤੀ ਹੈ। ਇਸ ਮੰਤਵ ਲਈ ਅਸੀਂ ਸਟਾਰਟ ਅਪ ਇੰਡੀਆ ਮੁਹਿੰਮ ਸ਼ੁਰੂ ਕੀਤੀ ਹੈ। ਇਸ ਖੇਤਰ ਵਿੱਚ ਭਾਰਤ-ਇਜ਼ਰਾਈਲ ਸਾਂਝੇਦਾਰੀ ਲਈ ਵਿਸ਼ਾਲ ਸੰਭਾਵਨਾਵਾਂ ਹਨ। ਭਾਰਤ-ਇਜ਼ਰਾਈਲ ਨਵੀਨਤਾ ਬ੍ਰਿਜ ਦੋਹਾਂ ਪੱਖਾਂ ਦੇ ਸਟਾਰਟ ਅਪ ਵਿਚਕਾਰ ਇੱਕ ਕੜੀ ਦੇ ਰੂਪ ਵਿੱਚ ਕਾਰਜ ਕਰੇਗਾ। ਮੈਂ ਇਹ ਕਹਿ ਰਿਹਾ ਹਾਂ ਕਿ ਗਿਆਨ ਦੇ ਵਿਸ਼ਾਲ ਭੰਡਾਰ ਤੱਕ ਪਹੁੰਚਣ ਲਈ ਭਾਰਤੀ ਉਦਯੋਗਾਂ, ਸਟਾਰਟ ਅਪ ਅਤੇ ਸਿੱਖਿਆ ਸੰਸਥਾਨਾਂ ਨੂੰ ਆਪਣੇ ਇਜ਼ਰਾਈਲੀ ਸਹਿਯੋਗੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

  • ਭਾਰਤ ਕੋਲ ਅਕਾਰ ਅਤੇ ਪੱਧਰ ਹੈ।
  • ਇਜ਼ਰਾਈਲ ਵਿੱਚ ਤੇਜ਼ੀ ਅਤੇ ਵਾਧਾ ਹੈ।

ਭਾਰਤ ਵਿੱਚ ਕਈ ਵਿਚਾਰ ਅਤੇ ਟੈਕਨੋਲੋਜੀਆਂ ਹਨ ਜੋ ਉਪਯੋਗੀ ਹੋ ਸਕਦੇ ਹਨ ਜਾਂ ਵਪਾਰਕ ਪੱਧਰ ‘ਤੇ ਵਧਾਏ ਜਾ ਸਕਦੇ ਹਨ।

ਦੋਸਤੋ!

ਅੱਜ, ਅਸੀਂ ਸਭ ਤੋਂ ਵੱਡੇ ਨਿਰਮਾਣ ਕਰਨ ਵਾਲੇ ਰਾਸ਼ਟਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰੇ ਹਾਂ। ਅਸੀਂ ਆਪਣੇ ਨੌਜਵਾਨਾਂ ਦੀ ਊਰਜਾ ਦੀ ਵਰਤੋਂ ਕਰਨ ਵਾਲੇ ਇੱਕ ਵਿਸ਼ਵ ਨਿਰਮਾਣ ਕੇਂਦਰ ਵਜੋਂ ਭਾਰਤ ਦੀ ਸਥਿਤੀ ਬਣਾ ਰਹੇ ਹਾਂ।

‘ਮੇਕ ਇਨ ਇੰਡੀਆ’ ਪਹਿਲ ਨੂੰ ਇਸ ਟੀਚੇ ਨੂੰ ਹਾਸਲ ਕਰਨ ਲਈ ਡਿਜ਼ਾਇਨ ਕੀਤੀ ਗਈ ਹੈ। ਇਨ੍ਹਾਂ ਪਹਿਲਾਂ ਜ਼ਰੀਏ ਇੱਕ ਰਸਮੀ ਅਰਥਵਿਵਸਥਾ ਦੇ ਨਵੇਂ ਈਕੋ ਸਿਸਟਮ ਅਤੇ ਇੱਕ ਏਕੀਕ੍ਰਿਤ ਕਰ ਵਿਵਸਥਾ ਨਾਲ ਸੰਯੁਕਤ ਰੂਪ ਵਿੱਚ ਅਸੀਂ ਇੱਕ ਨਵਾਂ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਅਸੀਂ ਵਿਸ਼ੇਸ਼ ਰੂਪ ਨਾਲ ਭਾਰਤ ਨੂੰ ਗਿਆਨ ਅਧਾਰਿਤ, ਹੁਨਰ ਸਮਰਥਿਤ ਅਤੇ ਟੈਕਨੋਲੋਜੀ ਅਧਾਰਿਤ ਸਮਾਜ ਵਿੱਚ ਵਿਕਸਤ ਕਰਨ ਲਈ ਉਤਸੁਕ ਹਾਂ। ਡਿਜੀਟਲ ਭਾਰਤ ਅਤੇ ਸਕਿਲ ਇੰਡੀਆ ਰਾਹੀਂ ਇੱਕ ਸ਼ਾਨਦਾਰ ਸ਼ੁਰੂਆਤ ਪਹਿਲਾਂ ਹੀ ਕੀਤੀ ਗਈ ਹੈ। ਇਨ੍ਹਾਂ ਤਬਦੀਲੀਆਂ ਨੂੰ ਸਮਰੱਥ ਬਣਾਉਣ ਲਈ ਪਿਛਲੇ ਕੁਝ ਸਾਲਾਂ ਵਿੱਚ ਮੇਰੀ ਸਰਕਾਰ ਨੇ ਢੁਕਵੇਂ ਸੁਧਾਰ ਕੀਤੇ ਹਨ।

ਅਸੀਂ ਵਪਾਰ ਅਤੇ ਕੰਪਨੀਆਂ ਦੇ ਸਾਹਮਣੇ ਕਈ ਰੈਗੂਲੇਟਰੀ ਅਤੇ ਨੀਤੀਗਤ ਮੁੱਦਿਆਂ ਦਾ ਸਮਾਧਾਨ ਕੀਤਾ ਹੈ। ਅਸੀਂ ਭਾਰਤ ਵਿੱਚ ‘ਵਪਾਰ ਕਰਨਾ ਸੌਖਾ ਕਰਨ’ ‘ਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ।

ਇਸਦੇ ਵੇਖਣਯੋਗ ਨਤੀਜੇ ਹਨ:

  • ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਵਿਸ਼ਵ ਬੈਂਕ ਦੇ ਕਾਰੋਬਾਰ ਕਰਨਾ ਸੌਖਾ ਕਰਨ ਦੇ ਸੂਚਕ ਅੰਕ ਵਿੱਚ 42 ਸਥਾਨ ਅੱਗੇ ਵਧਿਆ ਹੈ।
  • ਪਿਛਲੇ ਦੋ ਸਾਲਾਂ ਵਿੱਚ ਅਸੀਂ ਡਬਲਯੂਆਈਪੀਓ ਦੇ ਆਲਮੀ ਨਵੀਨਤਾ ਸੂਚਕ ਅੰਕ ਵਿੱਚ 21 ਸਥਾਨ ਅੱਗੇ ਵਧੇ ਹਾਂ।
  • ਅਸੀਂ ਪਿਛਲੇ ਦੋ ਸਾਲਾਂ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਗਲੋਬਲ ਕੰਪੀਟੀਟਿਵਨੈੱਸ ਸੂਚਕ ਅੰਕ ਵਿੱਚ ਵੀ 32 ਸਥਾਨ ਅੱਗੇ ਵਧੇ ਹਾਂ-ਕਿਸੇ ਵੀ ਦੇਸ਼ ਲਈ ਇਹ ਸਭ ਤੋਂ ਉੱਚਾ ਹੈ।
  • ਅਸੀਂ ਵਿਸ਼ਵ ਬੈਂਕ ਦੇ 2016 ਦੇ ਰਸਦ ਪ੍ਰਦਰਸ਼ਨ ਸੂਚਕ ਅੰਕ ਵਿੱਚ 19ਵੇਂ ਸਥਾਨ ‘ਤੇ ਗਏ।
  • ਯੂਐੱਨਸੀਟੀਏਡੀ ਵੱਲੋਂ ਸੂਚੀਬੱਧ ਸਿਖਰਲੇ 10 ਐੱਫਡੀਆਈ ਸਥਾਨਾਂ ਵਿੱਚ ਸ਼ਾਮਲ ਹਾਂ, ਪਰ ਅਸੀਂ ਇੱਥੇ ਨਹੀਂ ਰੁਕਾਂਗੇ।

ਅਸੀਂ ਹੋਰ ਅਤੇ ਬਿਹਤਰ ਕਰਨਾ ਚਾਹੁੰਦੇ ਹਾਂ।

ਪੂੰਜੀ ਅਤੇ ਟੈਕਨੋਲੋਜੀ ਦੇ ਪ੍ਰਵੇਸ਼ ਨੂੰ ਸਮਰੱਥ ਕਰਨ ਲਈ ਰੱਖਿਆ ਖੇਤਰ ਸਮੇਤ ਜ਼ਿਆਦਾਤਰ ਖੇਤਰਾਂ ਨੂੰ ਐੱਫਡੀਆਈ ਲਈ ਖੋਲ੍ਹ ਦਿੱਤਾ ਗਿਆ ਹੈ। 90% ਤੋਂ ਜ਼ਿਆਦਾ ਐੱਫਡੀਆਈ ਸਵੈਚਾਲਤ ਰੂਟ ਰਾਹੀਂ ਪ੍ਰਵਾਨ ਕੀਤੀ ਗਈ ਹੈ।

ਹੁਣ ਅਸੀਂ ਸਭ ਤੋਂ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਹਾਂ। ਕੁਝ ਦਿਨ ਪਹਿਲਾਂ ਹੀ ਅਸੀਂ ਸਿੰਗਲ ਬਰਾਂਡ ਖੁਦਰਾ ਅਤੇ ਨਿਰਮਾਣ ਵਿਕਾਸ ਵਿੱਚ 100% ਸਵੈਚਾਲਤ ਰੂਟ ਐੱਫਡੀਆਈ ਨੂੰ ਪ੍ਰਵਾਨਗੀ ਦਿੱਤੀ ਹੈ। ਅਸੀਂ ਵਿਦੇਸ਼ੀ ਨਿਵੇਸ਼ਕਾਂ ਲਈ ਵੀ ਆਪਣੀ ਰਾਸ਼ਟਰੀ ਵਾਹਕ ਏਅਰ ਇੰਡੀਆ ਨੂੰ ਖੋਲ੍ਹ ਦਿੱਤਾ ਹੈ।

ਅਸੀਂ ਰੋਜ਼ਾਨਾ ਭਾਰਤ ਵਿੱਚ ਕਾਰੋਬਾਰ ਕਰਨਾ ਸੌਖਾ ਬਣਾ ਰਹੇ ਹਾਂ। ਟੈਕਸਾਂ ਵਿੱਚ ਅਸੀਂ ਕਈ ਇਤਿਹਾਸਕ ਸੁਧਾਰ ਕੀਤੇ ਹਨ। ਅਹਿਮ ਜੀਐੱਸਟੀ ਸੁਧਾਰ ਸਫਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਸ਼ੁਰੂ ਕੀਤੇ ਗਏ ਹਨ।

ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕਾਰੋਬਾਰ ਅਤੇ ਆਰਥਿਕ ਸੁਧਾਰ ਕੀਤਾ ਹੈ। ਜੀਐੱਸਟੀ ਅਤੇ ਵਿੱਤੀ ਟੈਕਨੋਲੋਜੀਆਂ ਅਤੇ ਡਿਜੀਟਲ ਲੈਣ ਦੇਣ ਦੀ ਸ਼ੁਰੂਆਤ ਨਾਲ ਅਸੀਂ ਅਸਲ ਵਿੱਚ ਇੱਕ ਆਧੁਨਿਕ ਟੈਕਸ ਪ੍ਰਣਾਲੀ ਵੱਲ ਵਧੇ ਹਾਂ ਜੋ ਕਿ ਪਾਰਦਰਸ਼ੀ, ਸਥਿਰ ਅਤੇ ਅਨੁਮਾਨ ਲਗਾਉਣਯੋਗ ਹੈ।

ਦੋਸਤੋ!

ਕਈ ਇਜ਼ਰਾਈਲੀ ਕੰਪਨੀਆਂ ਭਾਰਤ ਵਿੱਚ ਮੇਕ ਇਨ ਇੰਡੀਆ ਲਈ ਭਾਰਤੀ ਕੰਪਨੀਆਂ ਨਾਲ ਹੱਥ ਮਿਲਾ ਚੁੱਕੀਆਂ ਹਨ। ਕਈ ਹੋਰ, ਵਿਸ਼ੇਸ਼ ਰੂਪ ਵਿੱਚ ਉੱਨਤ ਜਨ ਟੈਕਨੋਲੋਜੀਆਂ ਅਤੇ ਖੇਤੀ ਤਕਨੀਕਾਂ, ਰੱਖਿਆ ਅਤੇ ਸੁਰੱਖਿਆ ਪ੍ਰਣਾਲੀਆਂ ਅਤੇ ਫਰਮਾ ਗਿਆਨ ਦਾ ਭਾਰਤ ਵਿੱਚ ਅਧਾਰ ਹੈ। ਇਸੇ ਤਰ੍ਹਾਂ ਭਾਰਤੀ ਕੰਪਨੀਆਂ ਦੀ ਆਈਟੀ, ਸਿੰਜਾਈ ਅਤੇ ਫਰਮਾ ਵਰਗੇ ਕਈ ਖੇਤਰਾਂ ਵਿੱਚ ਇਜ਼ਰਾਈਲ ਵਿੱਚ ਮਹੱਤਵਪੂਰਨ ਮੌਜੂਦਗੀ ਹੈ।

ਹੀਰਾ ਸਾਡੇ ਵਪਾਰ ਵਿੱਚ ਇੱਕ ਮਜ਼ਬੂਤ ਕੜੀ ਹੈ। ਅੱਜ ਦੇ ਜ਼ਿਆਦਾ ਵਪਾਰ ਸੰਯੁਕਤ ਉਪਕ੍ਰਮ ਹਨ। ਹਾਲਾਂਕਿ ਇਹ ਸਿਰਫ਼ ਸ਼ੁਰੂਆਤ ਹੈ। ਇਜ਼ਰਾਈਲ ਨਾਲ ਸਾਡਾ ਵਪਾਰ 5 ਅਰਬ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ।

ਪਰ ਇਹ ਅਜੇ ਵੀ ਆਪਣੀ ਅਸਲੀ ਸਮਰੱਥਾ ਤੋਂ ਹੇਠ ਹਨ। ਸਾਨੂੰ ਆਪਣੇ ਸਬੰਧਾਂ ਦੀ ਪੂਰਨ ਸਮਰੱਥਾ ਪ੍ਰਾਪਤ ਕਰਨੀ ਹੋਏਗੀ। ਇਹ ਨਾ ਕੇਵਲ ਕੂਟਨੀਤਕ ਤੌਰ ‘ਤੇ ਜ਼ਰੂਰੀ ਹੈ ਬਲਕਿ ਆਰਥਿਕ ਵੀ ਹੈ। ਮੈਂ ਤੁਹਾਡੇ ਸੁਝਾਵਾਂ ਦਾ ਸਵਾਗਤ ਕਰਦਾ ਹਾਂ ਕਿ ਅਸੀਂ ਕਿਵੇਂ ਆਪਣੀ ਸੰਯੁਕਤ ਸਮਰੱਥਾ ਨੂੰ ਖੋਲ੍ਹ ਸਕਦੇ ਹਾਂ। ਨਵੀਨਤਾ, ਅਪਣਾਉਣਾ ਅਤੇ ਸਮੱਸਿਆ ਹੱਲ ਕਰਨ ਦੀ ਭਾਵਨਾ ਦੋਨੋਂ ਦੇਸ਼ਾਂ ਵਿੱਚ ਮੌਜੂਦ ਹੈ।

ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ:

ਵਾਤਾਵਰਣ ਅਤੇ ਆਰਥਿਕ ਲਾਭ ਦੀ ਕਲਪਨਾ ਕਰੋ ਜੇਕਰ ਅਸੀਂ ਰਹਿੰਦ ਖੂੰਹਦ ਨੂੰ ਬਚਾਉਣ ਲਈ ਸਹਿਯੋਗ ਕਰ ਸਕਦੇ ਹਾਂ ਅਤੇ ਜੇਕਰ ਅਸੀਂ ਆਪਣੇ ਫਲਾਂ, ਸਬਜ਼ੀਆਂ ਅਤੇ ਬਾਗਬਾਨੀ ਵਿੱਚ ਮੁੱਲ ਜੋੜ ਸਕਦੇ ਹਾਂ! ਇਸ ਤਰ੍ਹਾਂ ਹੀ ਪਾਣੀ ਦਾ ਮਾਮਲਾ ਹੈ।

ਸਾਡੇ ਕੋਲ ਬਹੁਤ ਸਾਰੀਆਂ ਸਥਿਤੀਆਂ ਹਨ ਜਿਨ੍ਹਾਂ ਵਿੱਚ ਵਾਧੂ ਪਾਣੀ ਅਤੇ ਪਾਣੀ ਦੀ ਘਾਟ ਹੈ। ਸਾਡੇ ਕੋਲ ਅਜਿਹੀਆਂ ਸਥਿਤੀਆਂ ਹਨ ਜਿੱਥੇ ਅਸੀਂ ਭੋਜਨ ਨੂੰ ਸੁੱਟਦੇ ਹਾਂ, ਪਰ ਕਈ ਅਜਿਹੇ ਹਨ ਜੋ ਭੁੱਖੇ ਹਨ।

ਦੋਸਤੋ!

ਭਾਰਤ ਦਾ ਵਿਕਾਸ ਏਜੰਡਾ ਬਹੁਤ ਵੱਡਾ ਹੈ। ਇਹ ਇਜ਼ਰਾਈਲੀ ਕੰਪਨੀਆਂ ਦੇ ਲਈ ਵਿਸ਼ਾਲ ਆਰਥਿਕ ਅਵਸਰ ਪੇਸ਼ ਕਰਦਾ ਹੈ। ਮੈਂ ਭਾਰਤ ਵਿੱਚ ਆਉਣ ਅਤੇ ਕੰਮ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਇਜ਼ਰਾਈਲੀ ਲੋਕਾਂ, ਵਪਾਰੀਆਂ ਅਤੇ ਕੰਪਨੀਆਂ ਨੂੰ ਸੱਦਾ ਦਿੰਦਾ ਹਾਂ।

ਸਰਕਾਰ ਅਤੇ ਲੋਕਾਂ ਦੇ ਨਾਲ ਭਾਰਤ ਦਾ ਵਪਾਰਕ ਭਾਈਚਾਰਾ ਵੀ ਇਸ ਵਿੱਚ ਸ਼ਾਮਲ ਹੋਣ ਲਈ ਉਤਸੁਕ ਹੈ। ਮੈਂ ਕਾਮਨਾ ਕਰਦਾ ਹਾਂ ਕਿ ਤੁਹਾਡੀਆਂ ਕੰਪਨੀਆਂ ਅਤੇ ਉੱਦਮਾਂ ਨੂੰ ਸਫਲਤਾ ਮਿਲੇ। ਮੈਂ ਤੁਹਾਨੂੰ ਜਿੱਥੇ ਵੀ ਇਸ ਦੀ ਲੋੜ ਹੋਈ, ਆਪਣੀ ਅਤੇ ਆਪਣੀ ਸਰਕਾਰ ਦੀ ਸਹਾਇਤਾ ਦਾ ਭਰੋਸਾ ਦਿੰਦਾ ਹਾਂ। ਅਤੇ ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਭਾਰਤ ਇਜ਼ਰਾਈਲ ਵਪਾਰ ਅਤੇ ਆਰਥਿਕ ਸਹਿਯੋਗ ਲਗਾਤਾਰ ਤੇਜੀ ਨਾਲ ਵਧਣ ਲਈ ਧੰਨਵਾਦ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਸਾਡੀ ਸਾਂਝੇਦਾਰੀ ਵਿੱਚ ਬਹੁਤ ਸਫਲਤਾਵਾਂ ਹਨ।

ਤੁਹਾਡਾ ਬਹੁਤ-ਬਹੁਤ ਧੰਨਵਾਦ!

 

 *******

 

ਏਕੇਟੀ/ਐੱਚਐੱਸ