Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

Text of PM’s statement to media, ahead of Budget Session of Parliament


ਪਿਛਲੇ ਸੈਸ਼ਨ ‘ਚ, ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਵੀ ਤੀਹਰੇ ਤਲਾਕ, (Triple ਤਲਾਕ) ਸੰਸਦ ਵਿੱਚ ਅਸੀਂ ਪਾਸ ਨਹੀਂ ਕਰਵਾ ਸਕੇ। ਮੈਂ ਆਸ ਕਰਦਾ ਹਾਂ ਅਤੇ ਮੈਂ ਦੇਸ਼ ਦੀਆਂ ਸਾਰੇਰਾਜਨੀਤਕ ਦਲਾਂ ਨੂੰ ਸਨਿਮਰ ਤਾਕੀਦ  ਕਰਦਾ ਹਾਂ ਕਿ ਇਸ ਸੈਸ਼ਨ ਵਿੱਚ, ਤਿੰਨ ਤਲਾਕ ਮਹਿਲਾਵਾਂ ਦੇ, ਵਿਸ਼ੇਸ਼ ਕਰਕੇ ਮੁਸਲਿਮ ਮਹਿਲਾਵਾਂ ਦੇ ਹੱਕ ਦੀ ਰੱਖਿਆ ਕਰਨ ਵਾਲੇ ਇਸ ਫੈਸਲੇ ਨੂੰ ਅਸੀਂ ਸਾਰੇ ਪਾਸ ਕਰੀਏ ਅਤੇ 2018 ਦੇ ਨਵੇਂ ਵਰ੍ਹੇ ਦੀ ਇੱਕ ਉੱਤਮ ਭੇਂਟ ਸੁਗਾਤ, ਸਾਡੀਆਂ ਮੁਸਲਿਮ ਮਹਿਲਾਵਾਂ ਨੂੰ ਅਸੀਂ ਦੇਈਏ।

ਬਜਟ ਸੈਸ਼ਨ ਅਤਿਅੰਤ ਮਹੱਤਵਪੂਰਨ ਹੁੰਦਾ ਹੈ। ਸਾਰਾ ਵਿਸ਼ਵ ਜਦੋਂ ਭਾਰਤ ਦੀ ਅਰਥਵਿਵਸਥਾ ਪ੍ਰਤੀ ਬਹੁਤ ਹੀ ਆਸਵੰਦ ਹੈ। ਭਾਰਤ ਦੇ ਰਾਹ, ਭਾਰਤ ਦੀ ਪ੍ਰਗਤੀ ’ਤੇ ਵਿਸ਼ਵ ਦੀਆਂ ਸਾਰੀਆਂ Credit Rating Agencies ਹੋਣ,World Bank ਹੋਵੇ,IMF ਹੋਵੇ, ਬਹੁਤ ਹੀ ਸਕਾਰਾਤਮਕ ਆਪਣੇ opinion ਦਿੰਦੇ ਰਹੇ ਹਨ। ਇਹ ਬਜਟ ਦੇਸ਼ ਦੀ ਤੇਜ਼ ਗਤੀ ਨਾਲ ਅੱਗੇ ਵਧ ਰਹੀ ਅਰਥਵਿਵਸਥਾ ਨੂੰ ਇੱਕ ਨਵੀਂ ਊਰਜਾ ਦੇਣ ਵਾਲਾ, ਦੇਸ਼ ਦੇ ਆਮ ਤੋਂ ਆਮ ਮਾਨਵ ਦੀਆਂ ਆਸਾਂ-ਉਮੀਦਾਂ ਨੂੰ ਪੂਰਾ ਕਰਨ ਵਾਲਾ ਬਜਟ ਆਵੇਗਾ ਅਤੇ ਬਜਟ ਦੇ ਬਾਅਦ ਇੱਕ ਮਹੀਨੇ ਭਰ ਵੱਖ-ਵੱਖ ਕਮੇਟੀਆਂ ਵਿੱਚ ਬਜਟ ਦੀ ਵਿਆਪਕ ਚਰਚਾ ਹੁੰਦੀ ਹੈ। ਅਨੁਭਵ ਇਹ ਹੈ ਕਿ ਉਨ੍ਹਾਂ ਕਮੇਟੀਆਂ ਵਿੱਚ ਦਲ ਤੋਂ ਉੱਪਰ ਦੇਸ਼ ਹੁੰਦਾ ਹੈ। ਸਾਰੇਦਲਾਂ ਦੇ ਲੋਕ ਸੱਤਾ ਪੱਖ ਦੇ ਲੋਕ ਵੀ ਕਮੀਆਂ ਉਜਾਗਰ ਕਰਦੇ ਹਨ ਅਤੇ ਵਿਰੋਧੀ ਧਿਰ ਦੇ ਬੰਧੂ ਉਸ ਦੀਆਂ ਖੂਬੀਆਂ ਨੂੰ ਉਜਾਗਰ ਕਰਦੇ ਹਨ। ਇੱਕ ਤਰ੍ਹਾਂ ਦਾ ਬਹੁਤ ਹੀ healthy environment ਹੁੰਦਾ ਹੈ,healthy atmosphere ਹੁੰਦਾ ਹੈ।

ਕੱਲ੍ਹ ਜਦੋਂ All Party meeting ਹੋਈ ਤਾਂ ਮੈਂ ਤਾਕੀਦ ਕੀਤੀ ਹੈ ਕਿ ਅਸੀਂ ਇਸ ਮਹੀਨੇ ਦਾ ਜੋ ਚਰਚਾ ਸੈਸ਼ਨ ਰਹਿੰਦਾ ਹੈ, ਕਮੇਟੀਆਂ ਦੇ ਅੰਦਰ ਉਸ ਦੀ ਭਰਪੂਰ ਵਰਤੋਂ ਕਰੀਏ, ਅਤੇ ਬਜਟ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਦੇਸ਼ ਦੇ ਆਮ ਮਾਨਵ ਤੱਕ ਕਿਵੇਂ ਪਹੁੰਚੇ? ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ ਨੂੰ ਕਿਵੇਂ ਮਿਲੇ?ਗਾਓਂਗ਼ਰੀਬ ਨੂੰ ਕਿਵੇਂ ਮਿਲੇ? ਕਿਸਾਨ ਮਜ਼ਦੂਰ ਨੂੰ ਕਿਵੇਂ ਮਿਲੇ? ਇਸ ਤੇ ਅਸੀਂ ਵਿਆਪਕ ਚਿੰਤਨ ਕਰੀਏ, ਸਕਾਰਾਤਮਕ ਸੁਝਾਅ ਦੇਈਏ ਅਤੇ roadmap ਬਣਾ ਕੇ ਅਸੀਂ ਅੱਗੇ ਵਧੀਏ।

ਬਹੁਤ-ਬਹੁਤ ਧੰਨਵਾਦ।

 

***

ਏਕੇਟੀ/ਏਕੇ/ਤਾਰਾ