ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇੱਕ ਨਵੀਂ ਕੇਂਦਰੀ ਪ੍ਰਯੋਜਿਤ ਯੋਜਨਾ – ਪੀਐੱਮ ਸ਼੍ਰੀ ਸਕੂਲ (ਪੀਐੱਮ ਸਕੂਲਜ਼ ਫੌਰ ਰਾਈਜ਼ਿੰਗ ਇੰਡੀਆ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੇਂਦਰ ਸਰਕਾਰ/ਰਾਜ/ਯੂਟੀ ਸਰਕਾਰ/ਸਥਾਨਕ ਸੰਸਥਾਵਾਂ ਦੁਆਰਾ ਪ੍ਰਬੰਧਿਤ ਕੀਤੇ ਜਾ ਰਹੇ ਚੋਣਵੇਂ ਮੌਜੂਦਾ ਸਕੂਲਾਂ ਨੂੰ ਮਜ਼ਬੂਤ ਕਰਕੇ ਦੇਸ਼ ਭਰ ਦੇ 14,500 ਤੋਂ ਵੱਧ ਸਕੂਲਾਂ ਨੂੰ ਪੀਐੱਮ ਸ਼੍ਰੀ ਸਕੂਲਾਂ ਵਜੋਂ ਵਿਕਸਤ ਕਰਨ ਲਈ ਇੱਕ ਨਵੀਂ ਯੋਜਨਾ ਹੋਵੇਗੀ। ਪੀਐੱਮ ਸ਼੍ਰੀ ਸਕੂਲ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨਗੇ, ਮਿਸਾਲੀ ਸਕੂਲਾਂ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਦੇ ਆਸ-ਪਾਸ ਦੇ ਹੋਰ ਸਕੂਲਾਂ ਨੂੰ ਸਲਾਹ-ਮਸ਼ਵਰਾ ਵੀ ਪ੍ਰਦਾਨ ਕਰਨਗੇ। ਪੀਐੱਮ ਸ਼੍ਰੀ ਸਕੂਲ ਵਿਦਿਆਰਥੀਆਂ ਦੇ ਬੋਧਾਤਮਕ ਵਿਕਾਸ ਲਈ ਮਿਆਰੀ ਅਧਿਆਪਨ ਪ੍ਰਦਾਨ ਕਰਨਗੇ ਅਤੇ 21ਵੀਂ ਸਦੀ ਦੇ ਮੁੱਖ ਹੁਨਰਾਂ ਨਾਲ ਲੈਸ ਸੰਪੂਰਨ ਅਤੇ ਸੁਚੱਜੇ ਵਿਅਕਤੀ ਬਣਾਉਣ ਅਤੇ ਉਨ੍ਹਾਂ ਦਾ ਪੋਸ਼ਣ ਕਰਨ ਦਾ ਯਤਨ ਕਰਨਗੇ।
ਪੀਐੱਮ ਸ਼੍ਰੀ ਸਕੂਲਾਂ ਦੀ ਯੋਜਨਾ (ਪੀਐੱਮ ਸਕੂਲਜ਼ ਫੌਰ ਰਾਈਜ਼ਿੰਗ ਇੰਡੀਆ) ਨੂੰ ਕੇਂਦਰੀ ਸਪਾਂਸਰਡ ਸਕੀਮ ਵਜੋਂ ਲਾਗੂ ਕੀਤਾ ਜਾਣਾ ਹੈ, ਜਿਸਦੀ ਸਾਲ 2022-23 ਤੋਂ 2026-27 ਤੱਕ ਪੰਜ ਸਾਲਾਂ ਦੀ ਮਿਆਦ ਲਈ ਕੁੱਲ ਪ੍ਰੋਜੈਕਟ ਲਾਗਤ 27360 ਕਰੋੜ ਰੁਪਏ ਹੈ, ਜਿਸ ਵਿੱਚ 18128 ਕਰੋੜ ਰੁਪਏ ਦਾ ਕੇਂਦਰੀ ਹਿੱਸਾ ਸ਼ਾਮਲ ਹੈ।
ਮੁੱਖ ਵਿਸ਼ੇਸ਼ਤਾਵਾਂ
ਪੀਐੱਮ ਸ਼੍ਰੀ ਸਕੂਲਾਂ (ਪੀਐੱਮ ਸਕੂਲਜ਼ ਫੌਰ ਰਾਈਜ਼ਿੰਗ ਇੰਡੀਆ) ਦੀ ਯੋਜਨਾ ਦੇ ਮੁੱਖ ਵਿਆਖਿਆਤਮਕ ਦਖਲ ਹਨ:
ਇਸ ਤੋਂ ਇਲਾਵਾ, ਇਹ ਯੋਜਨਾ ਮੌਜੂਦਾ ਸਕੀਮਾਂ/ਪੰਚਾਇਤੀ ਰਾਜ ਸੰਸਥਾਵਾਂ/ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਸਹੂਲਤਾਂ ਦੀ ਸਿਰਜਣਾ ਲਈ ਕਮਿਊਨਿਟੀ ਦੀ ਭਾਗੀਦਾਰੀ ਨਾਲ ਸੁਮੇਲ ਦੀ ਕਲਪਨਾ ਕਰਦੀ ਹੈ।
ਲਾਗੂ ਕਰਨ ਦੀ ਰਣਨੀਤੀ
(a) ਪੀਐੱਮ ਸ਼੍ਰੀ ਸਕੂਲਾਂ ਨੂੰ ਸਮਗਰ ਸਿੱਖਿਆ, ਕੇਵੀਐੱਸ ਅਤੇ ਐੱਨਵੀਐੱਸ ਲਈ ਉਪਲਬਧ ਮੌਜੂਦਾ ਪ੍ਰਬੰਧਕੀ ਢਾਂਚੇ ਰਾਹੀਂ ਲਾਗੂ ਕੀਤਾ ਜਾਵੇਗਾ। ਹੋਰ ਖੁਦਮੁਖਤਿਆਰ ਸੰਸਥਾਵਾਂ ਲੋੜ ਅਨੁਸਾਰ ਵਿਸ਼ੇਸ਼ ਪ੍ਰੋਜੈਕਟ ਦੇ ਅਧਾਰ ‘ਤੇ ਸ਼ਾਮਲ ਹੋਣਗੀਆਂ।
(b) ਇਨ੍ਹਾਂ ਸਕੂਲਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਵਿੱਚ ਦਰਪੇਸ਼ ਚੁਣੌਤੀਆਂ ਨੂੰ ਸਮਝਣ ਲਈ ਜ਼ੋਰਦਾਰ ਢੰਗ ਨਾਲ ਨਿਗਰਾਨੀ ਕੀਤੀ ਜਾਵੇਗੀ।
ਚੋਣ ਵਿਧੀ:
ਪੀਐੱਮ ਸ਼੍ਰੀ ਸਕੂਲਾਂ ਦੀ ਚੋਣ ਚੈਲੇਂਜ ਮੋਡ ਰਾਹੀਂ ਕੀਤੀ ਜਾਵੇਗੀ, ਜਿਸ ਵਿੱਚ ਸਕੂਲ ਮਿਸਾਲੀ ਸਕੂਲ ਬਣਨ ਲਈ ਸਮਰਥਨ ਲਈ ਮੁਕਾਬਲਾ ਕਰਨਗੇ। ਸਕੂਲਾਂ ਨੂੰ ਆਨਲਾਈਨ ਪੋਰਟਲ ‘ਤੇ ਖੁਦ ਅਪਲਾਈ ਕਰਨ ਦੀ ਲੋੜ ਹੋਵੇਗੀ। ਇਹ ਪੋਰਟਲ ਸਕੀਮ ਦੇ ਪਹਿਲੇ ਦੋ ਸਾਲਾਂ ਲਈ ਸਾਲ ਵਿੱਚ ਚਾਰ ਵਾਰ, ਹਰ ਤਿਮਾਹੀ ਵਿੱਚ ਇੱਕ ਵਾਰ ਖੋਲ੍ਹਿਆ ਜਾਵੇਗਾ।
ਕੇਂਦਰ/ਰਾਜ/ਯੂਟੀ ਸਰਕਾਰਾਂ/ਸਥਾਨਕ ਸਵੈ-ਸਰਕਾਰਾਂ ਵਲੋਂ ਪ੍ਰਬੰਧਤ ਐਲੀਮੈਂਟਰੀ ਸਕੂਲ (ਕਲਾਸ 1-5/1-8) ਅਤੇ ਸੈਕੰਡਰੀ/ਸੀਨੀਅਰ ਸੈਕੰਡਰੀ ਸਕੂਲ (ਕਲਾਸ 1-10/1-12/6-10/6-12) ਯੂਡੀਆਈਐੱਸਈ + ਕੋਡ ਨੂੰ ਸਕੀਮ ਅਧੀਨ ਚੋਣ ਲਈ ਵਿਚਾਰਿਆ ਜਾਵੇਗਾ। ਚੋਣ ਨਿਸ਼ਚਿਤ ਸਮਾਂ ਰੇਖਾਵਾਂ ਦੇ ਨਾਲ ਤਿੰਨ-ਪੜਾਅ ਦੀ ਪ੍ਰਕਿਰਿਆ ਦੁਆਰਾ ਕੀਤੀ ਜਾਵੇਗੀ, ਜੋ ਕਿ ਹੇਠ ਲਿਖੇ ਅਨੁਸਾਰ ਹੈ: –
ਰਾਜ/ਯੂਟੀ/ਕੇਵੀਐੱਸ/ਜੇਐੱਨਵੀ ਸਕੂਲਾਂ ਦੁਆਰਾ ਰਿਪੋਰਟ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਕਰਨਗੇ ਅਤੇ ਮੰਤਰਾਲੇ ਨੂੰ ਸਕੂਲਾਂ ਦੀ ਸੂਚੀ ਦੀ ਸਿਫ਼ਾਰਸ਼ ਕਰਨਗੇ।
ਸਮੁੱਚੇ ਭਾਰਤ ਵਿੱਚ ਵੱਧ ਤੋਂ ਵੱਧ ਦੋ ਸਕੂਲ (ਇੱਕ ਐਲੀਮੈਂਟਰੀ ਅਤੇ ਇੱਕ ਸੈਕੰਡਰੀ/ਸੀਨੀਅਰ ਸੈਕੰਡਰੀ) ਕੁੱਲ ਸਕੂਲਾਂ ਦੀ ਸੰਖਿਆ ਦੀ ਉਪਰਲੀ ਸੀਮਾ ਦੇ ਨਾਲ ਪ੍ਰਤੀ ਬਲਾਕ/ਯੂਐੱਲਬੀ ਚੁਣੇ ਜਾਣਗੇ। ਪੀਐੱਮ ਸ਼੍ਰੀ ਸਕੂਲਾਂ ਦੀ ਚੋਣ ਅਤੇ ਨਿਗਰਾਨੀ ਲਈ ਸਕੂਲਾਂ ਦੀ ਜੀਓ-ਟੈਗਿੰਗ ਕੀਤੀ ਜਾਵੇਗੀ। ਜੀਓ-ਟੈਗਿੰਗ ਅਤੇ ਹੋਰ ਸਬੰਧਤ ਕੰਮਾਂ ਲਈ ਭਾਸਕਰਚਾਰਿਯਾ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਜ਼ ਐਂਡ ਜੀਓ-ਇਨਫੋਰਮੈਟਿਕਸ (ਬੀਆਈਐੱਸਏਜੀ-ਐੱਨ) ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਸਕੂਲਾਂ ਦੀ ਅੰਤਿਮ ਚੋਣ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਪੀਐੱਮ ਸ਼੍ਰੀ ਸਕੂਲਾਂ ਦੀ ਗੁਣਵੱਤਾ ਦਾ ਭਰੋਸਾ
ਇਨ੍ਹਾਂ ਸਕੂਲਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਜੀਵੰਤ ਸਕੂਲਾਂ ਵਜੋਂ ਵਿਕਸਤ ਕੀਤਾ ਜਾਵੇਗਾ।
ਲਾਭਪਾਤਰੀ
18 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਇਸ ਯੋਜਨਾ ਦੇ ਸਿੱਧੇ ਲਾਭਪਾਤਰੀ ਹੋਣ ਦੀ ਉਮੀਦ ਹੈ। ਪੀਐੱਮ ਸ਼੍ਰੀ ਸਕੂਲਾਂ ਦੇ ਆਸ-ਪਾਸ ਦੇ ਸਕੂਲਾਂ ਦੇ ਮਾਰਗਦਰਸ਼ਨ ਅਤੇ ਸਹਾਇਤਾ ਨਾਲ ਹੋਰ ਪ੍ਰਭਾਵ ਪੈਦਾ ਕੀਤਾ ਜਾਵੇਗਾ।
*****
ਡੀਐੱਸ