Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਏਆਈ ਇੰਪੈਕਟ ਐਕਸਪੋ 2026 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਏਆਈ ਇੰਪੈਕਟ ਐਕਸਪੋ 2026 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇੰਪੈਕਟ ਐਕਸਪੋ 2026 ਦਾ ਉਦਘਾਟਨ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਨਵੀਨਤਾਕਾਰਾਂ, ਖੋਜਾਰਥੀਆਂ ਅਤੇ ਤਕਨਾਲੋਜੀ ਉਤਸ਼ਾਹੀ ਲੋਕਾਂ ਵਿੱਚ ਮੌਜੂਦ ਹੋਣਾ ਆਰਟੀਫੀਸ਼ਿਅਲ ਇੰਟੈਲੀਜੈਂਸ, ਭਾਰਤੀ ਪ੍ਰਤਿਭਾ ਅਤੇ ਇਨੋਵੇਸ਼ਨ ਦੀ ਅਸਧਾਰਨ ਸੰਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਏਆਈ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਨਾ ਸਿਰਫ਼ ਦੇਸ਼ ਲਈ ਪਰਿਵਰਤਨਸ਼ੀਲ ਹੱਲ ਤਿਆਰ ਕਰੇਗੀ, ਬਲਕਿ ਵਿਸ਼ਵ ਵਿਕਾਸ ਵਿੱਚ ਵੀ ਯੋਗਦਾਨ ਪਾਵੇਗੀ।

ਸ਼੍ਰੀ ਮੋਦੀ ਨੇ ਐੱਕਸ ‘ਤੇ ਆਪਣੀ ਪੋਸਟ ਵਿੱਚ ਕਿਹਾ:

“ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇੰਪੈਕਟ ਐਕਸਪੋ 2026 ਦਾ ਉਦਘਾਟਨ ਕੀਤਾ।

ਇੱਥੇ ਨਵੀਨਤਾਕਾਰਾਂ, ਖੋਜਾਰਥੀਆਂ ਅਤੇ ਤਕਨੀਕ ਪ੍ਰੇਮੀਆਂ ਵਿੱਚ ਰਹਿ ਕੇ ਏਆਈ ਭਾਰਤੀ ਪ੍ਰਤਿਭਾ ਅਤੇ ਇਨੋਵੇਸ਼ਨ ਦੀ ਅਸਧਾਰਨ ਸੰਭਾਵਨਾ ਦੀ ਝਲਕ ਮਿਲਦੀ ਹੈ। ਅਸੀਂ ਮਿਲ ਕੇ ਅਜਿਹੇ ਹੱਲ ਤਿਆਰ ਕਰਾਂਗੇ, ਜੋ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਹੋਣਗੇ!”

************

ਐੱਮਜੇਪੀਐੱਸ/ ਐੱਸਆਰ