ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਮਨੀਲਾ ਵਿੱਚ ਗੁਰਦੁਆਰਾ ਖ਼ਾਲਸਾ ਦੀਵਾਨ ਗਏ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੀ ਮੁੜ-ਉਸਾਰੀ ਲਈ ਨੀਂਹ ਪੱਥਰ ਰੱਖਣ ਦੇ ਸਮਾਗਮ ਦੀ ਅਗਵਾਈ ਕੀਤੀ। ਇਸ ਮੌਕੇ ਸੈਨੇਟਰ ਮਹਾਮਹਿਮ ਫ਼ਰਾਂਸਿਸ ਜੋਸਫ਼ ਐਸਕੁਡੇਰੋ ਅਤੇ ਮਨੀਲਾ ਸ਼ਹਿਰ ਦੇ ਮਾਣਯੋਗ ਮੇਅਰ ਸ਼੍ਰੀ ਫਰਾਂਸਿਸਕੋ ਇਸਕੋ ਮੋਰੇਨੋ ਸਮੇਤ ਕਈ ਪਤਵੰਤੇ ਮੌਜੂਦ ਸਨ।
ਮੂਲ ਰੂਪ ਵਿੱਚ 1901 ਵਿੱਚ ਸਥਾਪਿਤ ਅਤੇ 1903 ਵਿੱਚ ਰਸਮੀ ਤੌਰ ’ਤੇ ਸੰਗਠਿਤ ਕੀਤੀ ਗਈ ਇਸ ਸੰਸਥਾ ਨੂੰ 1924 ਵਿੱਚ ਖ਼ਾਲਸਾ ਦੀਵਾਨ ਵਜੋਂ ਰਜਿਸਟਰ ਕੀਤਾ ਗਿਆ ਸੀ। ਗੁਰਦੁਆਰਾ ਖ਼ਾਲਸਾ ਦੀਵਾਨ ਨੂੰ ਫਿਲੀਪੀਨਜ਼ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੋਣ ਦਾ ਵਿਲੱਖਣ ਮਾਣ ਹਾਸਲ ਹੈ। ਇਹ ਮਨੀਲਾ ਵਿੱਚ ਸਿੱਖ ਅਤੇ ਹੋਰ ਭਾਈਚਾਰਿਆਂ ਲਈ ਆਪਣੀਆਂ ਅਧਿਆਤਮਿਕ, ਸੱਭਿਆਚਾਰਕ ਅਤੇ ਪਰਉਪਕਾਰੀ ਗਤੀਵਿਧੀਆਂ ਰਾਹੀਂ ਲਗਾਤਾਰ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਗੁਰਦੁਆਰਾ ਖ਼ਾਲਸਾ ਦੀਵਾਨ ਭਾਰਤੀ-ਸਿੱਖ ਭਾਈਚਾਰੇ ਅਤੇ ਫਿਲੀਪੀਨਜ਼ ਦੇ ਸਮਾਜ ਵਿਚਾਲੇ ਅਹਿਮ ਪੁਲ ਵਜੋਂ ਕਾਇਮ ਹੈ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ
Feeling very blessed to be at the Gurudwara Khalsa Diwan in Manila. ਗੁਰਦੁਆਰਾ ਖ਼ਾਲਸਾ ਦੀਵਾਨ, ਮਨੀਲਾ ਵਿਖੇ ਆ ਕੇ ਬਹੁਤ ਵਡਭਾਗਾ ਮਹਿਸੂਸ ਕਰ ਰਿਹਾ ਹਾਂ। https://t.co/JNuNFMq6Ja
— Narendra Modi (@narendramodi) November 17, 2026