Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੋਲ ਤਾਮਰ-ਪੱਤਰਾਂ ਦੀ ਵਾਪਸੀ

ਚੋਲ ਤਾਮਰ-ਪੱਤਰਾਂ ਦੀ ਵਾਪਸੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਰੌਬ ਯੇਤੇਨ ਦੀ ਮੌਜੂਦਗੀ ਵਿੱਚ, ਲੀਡੇਨ ਯੂਨੀਵਰਸਿਟੀ ਲਾਇਬ੍ਰੇਰੀ ਨੇ ਅੱਜ 11ਵੀਂ ਸਦੀ ਦੀਆਂ ਚੋਲ ਤਾਮਰ-ਪੱਤਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ।

ਚੋਲ ਤਾਮਰ-ਪੱਤਰਾਂ, ਜਿਨ੍ਹਾਂ ਵਿੱਚ 21 ਵੱਡੇ ਅਤੇ 3 ਛੋਟੇ ਤਾਮਰ-ਪੱਤਰ ਸ਼ਾਮਲ ਹਨ—11ਵੀਂ ਸਦੀ ਈਸਵੀ ਦੌਰਾਨ ਚੋਲ ਰਾਜਿਆਂ ਵੱਲੋਂ ਜਾਰੀ ਕੀਤੇ ਗਏ ਸ਼ਾਹੀ ਚਾਰਟਰ ਹਨ। ਇਹ ਰਿਕਾਰਡ ਤਾਮਿਲਨਾਡੂ ਦੇ ਨਾਗਪੱਟੀਨਮ ਵਿੱਚ ਸਥਿਤ ‘ਚੁਲਮਣੀ-ਵਰਮਾ ਵਿਹਾਰ’ ਨਾਮਕ ਇੱਕ ਬੋਧੀ ਮੱਠ ਨੂੰ ਅਨਾਈਮੰਗਲਮ ਪਿੰਡ ਦੇ ਦਾਨ ਨੂੰ ਰਸਮੀ ਰੂਪ ਦਿੰਦੇ ਹਨ। ਇਨ੍ਹਾਂ ਤਾਮਰ-ਪੱਤਰਾਂ ‘ਤੇ ਲਿਖੇ ਗਏ ਸ਼ਬਦ ਤਾਮਿਲ ਅਤੇ ਸੰਸਕ੍ਰਿਤ ਦੋਵਾਂ ਵਿੱਚ ਹਨ।

ਇਨ੍ਹਾਂ ਚੋਲ ਤਾਮਰ-ਪੱਤਰਾਂ ਦੀ ਵਾਪਸੀ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਇਹ ਸਿਰਫ਼ ਅਤੀਤ ਦੀਆਂ ਕਲਾਕ੍ਰਿਤੀਆਂ ਨਹੀਂ ਹਨ, ਸਗੋਂ ਭਾਰਤ ਦੀ ਵਿਰਾਸਤ ਅਤੇ ਸਭਿਅਤਾ ਦਾ ਇੱਕ ਵਡਮੁੱਲਾ ਇਤਿਹਾਸ ਵੀ ਹਨ। ਇਨ੍ਹਾਂ ਤਾਮਰ ਪੱਤਰਾਂ ਦੀ ਉਨ੍ਹਾਂ ਦੇ ਵਤਨ ਵਾਪਸੀ ਭਾਰਤ ਦੇ ਲੋਕਾਂ ਲਈ ਡੂੰਘੀ ਭਾਵਨਾਤਮਕ ਮਹੱਤਤਾ ਰੱਖਦੀ ਹੈ।

*************

MJPS/SS/ST