ਪੀਐੱਮਇੰਡੀਆ
ਨਮਸਕਾਰ!
ਅੱਜ ਅਸੀਂ ਸਾਰੇ ਦੇਸ਼ਵਾਸੀ ਇੱਕ ਮਹਾਨ ਅਤੇ ਮਹੱਤਵਪੂਰਨ ਸੰਕਲਪ ਲਈ ਇਕੱਠੇ ਹੋਏ ਹਾਂ। ਇਸ ਸੰਕਲਪ ਅਤੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਪੂਜਨੀਕ ਸੰਤ ਜਨ, ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰ ਰਹੇ ਸਾਰੇ ਰਾਜਪਾਲ, ਸਾਰੇ ਮੁੱਖ ਮੰਤਰੀ, ਹੋਰ ਸਾਰੇ ਜਨ ਪ੍ਰਤੀਨਿਧੀ ਅਤੇ 28 ਹਜ਼ਾਰ ਤੋਂ ਵੱਧ ਸਥਾਨਾਂ ਤੋਂ ਜੁੜੇ ਇੱਕ ਕਰੋੜ ਤੋਂ ਵੱਧ ਨੌਜਵਾਨ ਸਾਥੀਓ, ਮੈਂ ਇਸ ਸ਼ੁਭ ਮੌਕੇ ‘ਤੇ, ਇਸ ਸ਼ੁਭ ਸੰਕਲਪ ਲਈ ਕਰੋੜਾਂ-ਕਰੋੜਾਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਅੱਜ ਜਿਸ ਅਭਿਆਨ ਦੇ ਅਸੀਂ ਸਾਰੇ ਗਵਾਹ ਬਣ ਰਹੇ ਹਾਂ, ਉਹ ਅਭਿਆਨ ਵਿਅਕਤੀ ਲਈ ਹੈ, ਪਰਿਵਾਰ ਲਈ ਹੈ, ਸਮਾਜ ਲਈ ਵੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਰਾਸ਼ਟਰ ਲਈ ਹੈ।
ਸਾਥੀਓ,
ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ‘ਨਸ਼ਾ ਮੁਕਤ ਯੁਵਾ’ ਇਸ ਅੰਦੋਲਨ ਦਾ ਨਾਮ ਹੀ ਇਸ ਦੇ ਸੰਕਲਪ ਨੂੰ ਸਪਸ਼ਟ ਕਰਦਾ ਹੈ। ਕਿਉਂਕਿ ਅੱਜ ਜਦੋਂ ਦੇਸ਼ ਨੇ ਵਿਕਸਿਤ ਭਾਰਤ ਦਾ ਟੀਚਾ ਨਿਰਧਾਰਤ ਕੀਤਾ ਹੈ, ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਨੌਜਵਾਨ ਤਨ ਤੋਂ ਤੰਦਰੁਸਤ ਹੋਵੇ, ਮਨ ਤੋਂ ਤੰਦਰੁਸਤ ਹੋਵੇ, ਆਤਮ-ਵਿਸ਼ਵਾਸ ਨਾਲ ਭਰਪੂਰ ਹੋਵੇ ਅਤੇ ਨਸ਼ਿਆਂ ਵਰਗੀ ਘਾਤਕ ਆਦਤ ਤੋਂ ਹਮੇਸ਼ਾ-ਹਮੇਸ਼ਾ ਦੂਰ ਰਹੇ। ਇਹੀ ਇਸ ਅਭਿਆਨ ਦਾ ਮੰਤਵ ਹੈ। ਇਸ ਲਈ ਅਸੀਂ ਸਾਰਿਆਂ ਨੇ ਇਹ ਸੰਕਲਪ ਲੈਣਾ ਹੈ ਕਿ ਸਾਡੇ ਨੌਜਵਾਨ ਨਸ਼ੇ ਅਤੇ ਡਰੱਗਜ਼ ਦੇ ਖ਼ਤਰਿਆਂ ਨੂੰ ਸਮਝਣ, ਹਰ ਤਰ੍ਹਾਂ ਨਾਲ ਜਾਗਰੂਕ ਰਹਿਣ ਅਤੇ ਉਨ੍ਹਾਂ ਤੋਂ ਦੂਰ ਰਹਿਣ। ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਹੁਣ ‘ਰਾਸ਼ਟਰੀ ਨਸ਼ਾ ਮੁਕਤ ਯੁਵਾ’ ਅਭਿਆਨ ਦੀ ਬਹੁਤ ਵੱਡੀ ਭੂਮਿਕਾ ਹੈ।
ਸਾਥੀਓ,
ਕਾਸ਼ੀ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੈਨੂੰ ਖ਼ੁਸ਼ੀ ਹੈ ਕਿ ਇਸ ਅਭਿਆਨ ਦੀ ਸ਼ੁਰੂਆਤ ਪਿਛਲੇ ਸਾਲ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਇੱਕ ਪਾਇਲਟ ਪ੍ਰੋਜੈਕਟ ਵਜੋਂ ਹੋਈ ਸੀ। ਇਸ ਲਈ ਇਸ ਵਿੱਚ ਵਿਗਿਆਨਕ ਸਪਸ਼ਟਤਾ ਦੇ ਨਾਲ-ਨਾਲ ਅਧਿਆਤਮਕ ਊਰਜਾ ਵੀ ਹੈ, ਸੰਤਾਂ ਦੇ ਆਸ਼ੀਰਵਾਦ ਵੀ ਹਨ ਅਤੇ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਵੀ ਹੈ। ਇਸ ਵਿੱਚ ਉਹ ਸੱਭਿਆਚਾਰਕ ਸਮਰਪਣ ਵੀ ਸ਼ਾਮਲ ਹੈ, ਜਿਸ ਨੇ ਸਦੀਆਂ ਤੋਂ ਨਸ਼ੇ ਨੂੰ ਰੱਦ ਕੀਤਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ 125 ਤੋਂ ਵੱਧ ਅਧਿਆਤਮਕ ਸੰਗਠਨ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦੇ ਹਿੱਤ ਲਈ ਅੱਜ ਸਾਡੇ ਨਾਲ ਜੁੜ ਚੁੱਕੇ ਹਨ। ਸਮਾਜਿਕ ਸੰਗਠਨਾਂ ਨੇ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਵੀ ਇਸ ਦਿਸ਼ਾ ਵਿੱਚ ਸੰਕਲਪ ਲਿਆ ਹੈ। ਸਾਰਿਆਂ ਨੇ ਮਿਲ ਕੇ ‘ਕਾਸ਼ੀ ਘੋਸ਼ਣਾ’ ਰਾਹੀਂ ਇੱਕ ਰੋਡਮੈਪ ਤਿਆਰ ਕੀਤਾ ਹੈ ਅਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਸ਼ੀ ਤੋਂ ਉੱਠਿਆ ਉਹ ਲੋਕ-ਭਲਾਈ ਦਾ ਵਿਚਾਰ ਹੁਣ ਇੱਕ ਰਾਸ਼ਟਰੀ ਪ੍ਰੋਜੈਕਟ ਬਣ ਗਿਆ ਹੈ। ਅੱਜ ਤੋਂ ਪੂਰੇ ਦੇਸ਼ ਵਿੱਚ ‘ਨਸ਼ਾ ਮੁਕਤ ਯੁਵਾ’ ਅਭਿਆਨ ਦੀ ਸ਼ੁਰੂਆਤ ਹੋ ਰਹੀ ਹੈ।
ਸਾਥੀਓ,
ਕੁਝ ਕੰਮ ਅਜਿਹੇ ਹੁੰਦੇ ਹਨ ਕਿ ਜੇ ਕੋਈ ਵਿਅਕਤੀ ਉਨ੍ਹਾਂ ਲਈ ਇਕੱਲਾ ਯਤਨ ਕਰੇ, ਤਾਂ ਕਈ ਵਾਰ ਉਹ ਨਿਰਾਸ਼ ਹੋ ਜਾਂਦਾ ਹੈ, ਥਕਾਵਟ ਮਹਿਸੂਸ ਕਰਦਾ ਹੈ ਅਤੇ ਲੰਬਾ ਸਫ਼ਰ ਤੈਅ ਕਰਨ ਲਈ ਉਸ ਦਾ ਮਨ ਤਿਆਰ ਨਹੀਂ ਹੁੰਦਾ। ਪਰ ਜਦੋਂ ਉਹੀ ਕੰਮ ਇੱਕ ਸਾਂਝਾ ਅਭਿਆਨ ਬਣ ਜਾਂਦਾ ਹੈ ਅਤੇ ਕਰੋੜਾਂ ਲੋਕ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਪੈਂਦੇ ਹਨ, ਤਾਂ ਜਿਹੜੇ ਲੋਕ ਇਕੱਲੇ ਕੁਝ ਨਹੀਂ ਕਰ ਸਕਦੇ, ਉਨ੍ਹਾਂ ਨੂੰ ਵੀ ਇੱਕ ਨਵੀਂ ਊਰਜਾ ਮਿਲ ਜਾਂਦੀ ਹੈ। ਸਾਂਝੇ ਯਤਨਾਂ ਦੀ ਇੱਕ ਆਪਣੀ ਤਾਕਤ ਹੁੰਦੀ ਹੈ ਅਤੇ ਅੱਜ ਉਸੇ ਤਾਕਤ ਨਾਲ ਇਹ ਅਭਿਆਨ ਹਰ ਨੌਜਵਾਨ ਦੇ ਮਨ ਨੂੰ ਛੂਹਣ ਵਾਲਾ ਹੈ। ਥੋੜ੍ਹੀ ਦੇਰ ਪਹਿਲਾਂ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਨਸ਼ਾ ਮੁਕਤੀ ਦੀ ਸਹੁੰ ਚੁੱਕੀ ਹੈ। ਤੁਸੀਂ ਆਪਣੇ ਜੀਵਨ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਸੰਕਲਪ ਲਿਆ ਹੈ। ਤੁਸੀਂ ਆਪਣੇ ਸਕੂਲ, ਆਪਣੇ ਕਾਲਜ ਅਤੇ ਆਪਣੇ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੁਨੇਹਾ ਪਹੁੰਚਾਉਣ ਦਾ ਵੀ ਸੰਕਲਪ ਲਿਆ ਹੈ।
ਸਾਥੀਓ,
ਅੱਜ ਲਿਆ ਗਿਆ ਇਹ ਸੰਕਲਪ ਆਉਣ ਵਾਲੇ 100 ਹਫ਼ਤਿਆਂ ਤੱਕ ਲਗਾਤਾਰ ਇਸੇ ਤਰ੍ਹਾਂ ਅੱਗੇ ਵਧੇਗਾ। ਹਰ ਐਤਵਾਰ ਕਲਾ, ਸੱਭਿਆਚਾਰ, ਖੇਡਾਂ, ਧਿਆਨ, ਅਧਿਆਤਮ ਅਤੇ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਨਸ਼ਾ ਮੁਕਤੀ ਦਾ ਸੁਨੇਹਾ ਨਵੇਂ-ਨਵੇਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਆਉਣ ਵਾਲੇ 100 ਐਤਵਾਰ ਨਸ਼ਾ-ਮੁਕਤ ਭਾਰਤ ਦੀ ਦਿਸ਼ਾ ਵਿੱਚ 100 ਮਜ਼ਬੂਤ ਕਦਮ ਹੋਣਗੇ, ਹੰਡਰਡ ਮਜ਼ਬੂਤ ਸਟੈਪਸ।
ਸਾਥੀਓ,
ਅੱਜ ਹਜ਼ਾਰਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲੱਖਾਂ ਵਿਦਿਆਰਥੀ ਇਸ ਪ੍ਰੋਗਰਾਮ ਨਾਲ ਆਨਲਾਈਨ ਜੁੜੇ ਹਨ। ਮਾਈ ਭਾਰਤ ਦੇ ਲੱਖਾਂ ਵਲੰਟੀਅਰ ਵੀ ਅੱਜ ਇਸ ਨਾਲ ਜੁੜੇ ਹਨ। ਮੇਰੇ ਐੱਨ.ਐੱਸ.ਐੱਸ. ਦੇ ਨੌਜਵਾਨ ਵੀ ਅੱਜ ਸਾਡੇ ਨਾਲ ਸ਼ਾਮਲ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ, ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਪਿਛੋਕੜਾਂ ਤੋਂ ਇੱਕ ਕਰੋੜ ਤੋਂ ਵੱਧ ਨੌਜਵਾਨ ਅੱਜ ਇੱਕ ਥਾਂ ਇਕੱਠੇ ਹੋਏ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਵੱਡੇ ਅੰਦੋਲਨ ਦੇ ਆਗੂ ਹੋ। ਤੁਸੀਂ ਮੇਰੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਭਾਰਤ ਦਾ ਨੌਜਵਾਨ ਕਿੰਨਾ ਜਾਗਰੂਕ ਹੈ, ਕਿੰਨਾ ਸਮਝਦਾਰ ਹੈ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਕਿੰਨਾ ਗੰਭੀਰ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਅਭਿਆਨ ਲਈ ਤਹਿ ਦਿਲੋਂ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਨੌਜਵਾਨ ਸਾਥੀਓ,
ਤੁਸੀਂ ਭਾਰਤ ਦੀ ਅੰਮ੍ਰਿਤ ਪੀੜ੍ਹੀ ਹੋ। ਅਗਲੇ 20-25 ਸਾਲਾਂ ਵਿੱਚ ਤੁਸੀਂ ਆਪਣੇ ਜੀਵਨ ਨੂੰ ਵੀ ਦਿਸ਼ਾ ਦਿਓਗੇ ਅਤੇ ਸਾਲ 2047 ਵਿੱਚ ਦੇਸ਼ ਨੂੰ ਵਿਕਸਿਤ ਭਾਰਤ ਦੀ ਮੰਜ਼ਿਲ ਤੱਕ ਵੀ ਤੁਸੀਂ ਹੀ ਲੈ ਕੇ ਜਾਓਗੇ। ਉਸ ਸਮੇਂ ਦੇਸ਼ ਨੂੰ ਸਿਖਰ ‘ਤੇ ਤੁਸੀਂ ਹੀ ਦੇਖੋਗੇ ਅਤੇ ਉਸ ਦੀਆਂ ਉਪਲਬਧੀਆਂ ਦਾ ਸਭ ਤੋਂ ਵੱਡਾ ਲਾਭ ਵੀ ਤੁਹਾਨੂੰ ਹੀ ਮਿਲੇਗਾ। ਦੇਸ਼ ਨੂੰ ਤੁਹਾਡੀ ਊਰਜਾ, ਤੁਹਾਡੀ ਕਲਪਨਾਸ਼ਕਤੀ ਅਤੇ ਤੁਹਾਡੀ ਪ੍ਰਤਿਭਾ ਦੀ ਲੋੜ ਹੈ। ਇਸ ਲਈ ਦੇਸ਼ ਲਈ ਵੀ ਅਤੇ ਆਪਣੇ ਜੀਵਨ ਲਈ ਵੀ ਆਪਣੇ ਆਪ ਨੂੰ ਨਸ਼ਾ-ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਨਸ਼ਾ ਇਨਸਾਨ ਦੀ ਇਕਾਗਰਤਾ ਨੂੰ ਭਟਕਾ ਦਿੰਦਾ ਹੈ ਅਤੇ ਹੌਲੀ-ਹੌਲੀ ਨੌਜਵਾਨ ਨੂੰ ਉਸ ਦੇ ਆਪਣੇ ਸੁਪਨਿਆਂ ਤੋਂ ਦੂਰ ਲੈ ਜਾਂਦਾ ਹੈ। ਹੁਣੇ ਜਿਨ੍ਹਾਂ ਨੌਜਵਾਨਾਂ ਨੇ ਨਾਟਕ ਪੇਸ਼ ਕੀਤਾ, ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਮੱਸਿਆ ਵੀ ਦਿਖਾਈ, ਉਸ ਸਮੱਸਿਆ ਤੋਂ ਪੈਦਾ ਹੋਣ ਵਾਲੇ ਸੰਕਟ ਵੀ ਦੱਸੇ ਅਤੇ ਉਸ ਤੋਂ ਬਾਹਰ ਨਿਕਲਣ ਲਈ ਸਮੂਹਿਕ ਯਤਨਾਂ ਦਾ ਰਾਹ ਵੀ ਵਿਖਾਇਆ। ਨਾਟਕ ਛੋਟਾ ਸੀ, ਪਰ ਜਿਵੇਂ ਉਨ੍ਹਾਂ ਕਿਹਾ, “ਆਓ ਅਸੀਂ ਨਾਟਕ ਵੇਖੀਏ।” ਇਹ ਸਿਰਫ਼ ਨਾਟਕ ਨਹੀਂ ਸੀ, ਸਗੋਂ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਸੁਨੇਹਾ ਸੀ। ਇਹ ਸਾਨੂੰ ਜਗਾ ਰਿਹਾ ਸੀ ਅਤੇ ਸਾਨੂੰ ਇਸ ਬੁਰਾਈ ਨਾਲ ਲੜਨ ਲਈ ਪ੍ਰੇਰਿਤ ਕਰ ਰਿਹਾ ਸੀ।
ਸਾਥੀਓ,
ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਸਟਾਰਟਅੱਪਸ ਦੀ ਦੁਨੀਆ ਵਿੱਚ ਛਾਏ ਹੋਏ ਹਨ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿੱਚ ਅਗਵਾਈ ਕਰ ਰਹੇ ਹਨ, ਖੇਡਾਂ ਵਿੱਚ ਤਿਰੰਗਾ ਲਹਿਰਾ ਰਹੇ ਹਨ ਅਤੇ ਪੁਲਾੜ ਤੋਂ ਲੈ ਕੇ ਵਿਗਿਆਨ ਤੱਕ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਪਰ ਸਾਥੀਓ, ਜੇ ਕੋਈ ਨੌਜਵਾਨ ਨਸ਼ੇ ਵਿੱਚ ਫਸ ਜਾਂਦਾ ਹੈ, ਤਾਂ ਸਿਰਫ਼ ਇੱਕ ਨੌਜਵਾਨ ਹੀ ਨਹੀਂ ਹਾਰਦਾ, ਇੱਕ ਸੁਪਨਾ ਹਾਰ ਜਾਂਦਾ ਹੈ। ਇੱਕ ਸੁਪਨੇ ਦੀ ਅਕਾਲ ਮੌਤ ਹੋ ਜਾਂਦੀ ਹੈ। ਇੱਕ ਪਰਿਵਾਰ ਹਾਰ ਜਾਂਦਾ ਹੈ। ਪੂਰਾ ਪਰਿਵਾਰ ਟੁੱਟ ਜਾਂਦਾ ਹੈ ਅਤੇ ਸਮਾਜ ਵਿੱਚ ਵੀ ਨਫ਼ਰਤ ਦਾ ਸ਼ਿਕਾਰ ਬਣ ਜਾਂਦਾ ਹੈ। ਨਸ਼ਾ ਸਿਰਫ਼ ਸਰੀਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਨਸ਼ਾ ਇੱਕ ਮਾਂ ਦੀ ਮੁਸਕਰਾਹਟ ਖੋਹ ਲੈਂਦਾ ਹੈ। ਨਸ਼ਾ ਇੱਕ ਪਿਤਾ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ। ਇੱਕ ਭੈਣ ਦੀ ਰੱਖੜੀ ਨਾਲ ਜੁੜੀ ਉਮੀਦ ਨੂੰ ਕਮਜ਼ੋਰ ਕਰ ਦਿੰਦਾ ਹੈ। ਇੱਕ ਛੋਟੇ ਭਰਾ ਦਾ ਆਦਰਸ਼ ਖੋਹ ਲੈਂਦਾ ਹੈ। ਘਰ ਦੇ ਬਜ਼ੁਰਗ ਹਰ ਰੋਜ਼ ਇਸ ਦਰਦ ਨਾਲ ਜੀਉਂਦੇ ਹਨ ਕਿ ਉਨ੍ਹਾਂ ਦਾ ਆਪਣਾ ਬੱਚਾ ਹੌਲੀ-ਹੌਲੀ ਆਪਣੇ ਆਪ ਨੂੰ ਗੁਆ ਰਿਹਾ ਹੈ, ਆਪਣੇ ਆਪ ਨੂੰ ਖਤਮ ਕਰ ਰਿਹਾ ਹੈ, ਪਲ-ਪਲ ਕਰਕੇ ਗਲ਼ ਰਿਹਾ ਹੈ ਅਤੇ ਉਹ ਆਪਣੀਆਂ ਅੱਖਾਂ ਸਾਹਮਣੇ ਉਸ ਨੂੰ ਬਰਬਾਦ ਹੁੰਦਾ ਦੇਖ ਰਹੇ ਹੁੰਦੇ ਹਨ। ਜਦੋਂ ਪਰਿਵਾਰ ਅਤੇ ਸਮਾਜ ਵਿੱਚ ਅਜਿਹਾ ਹੁੰਦਾ ਹੈ, ਤਾਂ ਕਿਤੇ ਨਾ ਕਿਤੇ ਰਾਸ਼ਟਰ ਦੀ ਤਾਕਤ ਵੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਦੁਸ਼ਮਣ ਦੇਸ਼ ਵੀ ਸਾਜ਼ਿਸ਼ਾਂ ਰਚ ਕੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿੱਚ ਧੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਡਰੱਗਜ਼ ਦੀ ਸਪਲਾਈ ਕਰਕੇ ਪੈਸਾ ਕਮਾਉਣਾ ਅਤੇ ਭਾਰਤ ਵਰਗੇ ਦੇਸ਼ ਨੂੰ ਤਬਾਹ ਕਰਨਾ ਵੀ ਉਨ੍ਹਾਂ ਦੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਇੱਕ ਹਿੱਸਾ ਹੁੰਦਾ ਹੈ। ਇਸ ਲਈ ਅਸੀਂ ਹਰ ਇੱਕ ਨੌਜਵਾਨ ਨੂੰ ਨਸ਼ੇ ਦੇ ਜਾਲ ਵਿੱਚ ਫਸਣ ਤੋਂ ਬਚਾਉਣਾ ਹੈ।
ਸਾਥੀਓ,
ਨਸ਼ਾ-ਮੁਕਤ ਰਹਿ ਕੇ ਤੁਸੀਂ ਆਪਣੀ ਸਮਰੱਥਾ ਦੀ ਰਾਖੀ ਕਰਨੀ ਹੈ। ਤੁਹਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਡਰੱਗਜ਼ ਕੁਝ ਸਮੇਂ ਲਈ ਤੁਹਾਨੂੰ ‘ਹਾਈ’ (High) ਦਾ ਅਹਿਸਾਸ ਕਰਾਉਂਦੇ ਹਨ, ਪਰ ਤੁਹਾਡੇ ਕਰੀਅਰ ਅਤੇ ਪਰਿਵਾਰਕ ਜੀਵਨ ਨੂੰ ‘ਲੋਅ’ (Low) ਵਿੱਚ ਧੱਕ ਦਿੰਦੇ ਹਨ।ਅਸੀਂ ਕਿਸੇ ਵੀ ਤਰ੍ਹਾਂ ਨਸ਼ੇ ਨੂੰ ਸਮਾਜਿਕ ਪ੍ਰਵਾਨਗੀ ਨਹੀਂ ਦੇਣੀ।
ਸਾਥੀਓ,
ਸਾਡੇ ਸਮਾਜ ਵਿੱਚ ਵੀ ਹਮੇਸ਼ਾ ਨਸ਼ੇ ਨੂੰ ਇੱਕ ਬੁਰਾਈ ਵਜੋਂ ਹੀ ਦੇਖਿਆ ਗਿਆ ਹੈ। ਸਾਡੇ ਸੰਤਾਂ ਅਤੇ ਗੁਰੂਆਂ ਨੇ ਸਾਨੂੰ ਇਸ ਤੋਂ ਬਚਣ ਲਈ ਹਮੇਸ਼ਾ ਚੇਤਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਫ਼ਰਮਾਇਆ ਗਿਆ ਹੈ—”ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ। ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥” ਭਾਵ, ਜਿਸ ਪਦਾਰਥ ਦੇ ਸੇਵਨ ਨਾਲ ਮਨੁੱਖ ਦੀ ਬੁੱਧੀ ਅਤੇ ਵਿਵੇਕ ਉਸ ਦਾ ਸਾਥ ਛੱਡ ਦੇਣ, ਉਹ ਆਪਣੇ ਅਤੇ ਪਰਾਏ ਦੀ ਪਛਾਣ ਭੁੱਲ ਜਾਵੇ, ਅਜਿਹਾ ਨਸ਼ਾ ਉਸ ਨੂੰ ਪਤਨ ਵੱਲ ਲੈ ਜਾਂਦਾ ਹੈ।
ਸਾਥੀਓ,
ਸਾਡੀ ਸੱਭਿਆਚਾਰਕ ਪਰੰਪਰਾ ਵਿੱਚ ਨਸ਼ੇ ਤੋਂ ਬਚਣ ਲਈ ਚਿਤਾਵਨੀ ਵੀ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੂੰ ਨਸ਼ੇ ਦੀ ਆਦਤ ਪੈ ਜਾਵੇ, ਤਾਂ ਉਸ ਵਿੱਚੋਂ ਬਾਹਰ ਨਿਕਲਣ ਦੇ ਰਾਹ ਵੀ ਦੱਸੇ ਗਏ ਹਨ। ਸਮਾਜ ਦਾ ਸਹਿਯੋਗ, ਯੋਗ ਅਤੇ ਧਿਆਨ ਦੀ ਸ਼ਕਤੀ ਸਾਡੇ ਅੰਤਰ-ਮਨ ਨੂੰ ਨਸ਼ੇ ਦੇ ਵਿਰੁੱਧ ਮਜ਼ਬੂਤ ਬਣਾਉਂਦੀ ਹੈ। ਅੱਜ ਤਾਂ ਸਾਡੇ ਕੋਲ ਨਸ਼ਾ ਛੁਡਾਉਣ ਲਈ ਰੀਹੈਬਿਲੀਟੇਸ਼ਨ ਸੈਂਟਰ ਵਰਗੀਆਂ ਸੁਵਿਧਾਵਾਂ ਵੀ ਮੌਜੂਦ ਹਨ। ਇਸ ਲਈ ਜੇਕਰ ਕੋਈ ਨੌਜਵਾਨ ਗਲਤੀ ਨਾਲ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਵੀ ਗਿਆ ਹੋਵੇ, ਤਾਂ ਇਸ ਦਾ ਬਿਲਕੁਲ ਇਹ ਮਤਲਬ ਨਹੀਂ ਕਿ ਉਸ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਸਾਨੂੰ ਹਮੇਸ਼ਾ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਜੇ ਘਰ ਦਾ ਕੋਈ ਬੱਚਾ ਨਸ਼ੇ ਦਾ ਸ਼ਿਕਾਰ ਹੋ ਜਾਵੇ, ਤਾਂ ਇਸ ਨੂੰ ਸਮਾਜਿਕ ਇੱਜ਼ਤ ਦੀ ਆੜ ਵਿੱਚ ਨਾ ਛੁਪਾਓ। ਜਿਸ ਦੀ ਲੋੜ ਹੋਵੇ, ਉਸ ਦਾ ਸਹਿਯੋਗ ਲਵੋ। ਖੁੱਲ੍ਹ ਕੇ ਉਸ ਨਾਲ ਗੱਲ ਕਰੋ। ਜੋ ਮਾਹਿਰ ਹਨ, ਉਨ੍ਹਾਂ ਦੀ ਸਹਾਇਤਾ ਲਵੋ। ਡਾਕਟਰੀ ਮਦਦ ਨਾਲ ਆਪਣੇ ਬੱਚੇ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਦਾ ਯਤਨ ਕਰੋ। ਸਾਨੂੰ ਪਰਿਵਾਰ ਵਿੱਚ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਸੱਭਿਆਚਾਰ ਵੀ ਵਿਕਸਿਤ ਕਰਨਾ ਚਾਹੀਦਾ ਹੈ, ਤਾਂ ਜੋ ਅਜਿਹੀ ਘੁੰਮਣ ਘੇਰੀ ਵਿੱਚ ਫਸਣ ਤੋਂ ਪਹਿਲਾਂ ਹੀ ਤੁਸੀਂ ਉਸ ਦਾ ਹੱਥ ਫੜ ਸਕੋ। ਤੁਹਾਨੂੰ ਇਸ ਦੀ ਭਿਣਕ ਪੈ ਜਾਵੇਗੀ। ਥੋੜ੍ਹਾ ਧਿਆਨ ਰੱਖੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਵਿੱਚ ਬਦਲਾਅ ਆ ਰਿਹਾ ਹੈ। ਉਹ ਗੁੰਮ-ਸੁੰਮ ਰਹਿਣ ਲੱਗ ਪਿਆ ਹੈ। ਉਹ ਮੂੰਹ ਛੁਪਾਉਣ ਲੱਗ ਪਿਆ ਹੈ। ਉਹ ਕਮਰੇ ਵਿੱਚ ਬੰਦ ਰਹਿਣ ਲੱਗ ਪਿਆ ਹੈ। ਉਹ ਦੇਰ ਰਾਤ ਘਰ ਆਉਣ ਲੱਗ ਪਿਆ ਹੈ। ਉਹ ਬਿਨਾਂ ਵਜ੍ਹਾ ਬਹੁਤ ਜ਼ਿਆਦਾ ਪੈਸੇ ਮੰਗਣ ਲੱਗ ਪਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸੰਕੇਤ ਮਿਲ ਜਾਂਦਾ ਹੈ ਕਿ ਕੁਝ ਨਾ ਕੁਝ ਗੜਬੜ ਹੈ।
ਸਾਥੀਓ,
ਮੈਂ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਥੀਆਂ ਨੂੰ ਵੀ ਇੱਕ ਅਪੀਲ ਕਰਨਾ ਚਾਹੁੰਦਾ ਹਾਂ। ਤੁਸੀਂ ਵੀ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਡਰੱਗਜ਼ ਦੇ ਖ਼ਤਰਿਆਂ ਬਾਰੇ ਗੱਲ ਕਰੋ। ਆਪਣੇ ਕੈਂਪਸ ਵਿੱਚ ਨਸ਼ਾ ਵਿਰੋਧੀ ਅੰਦੋਲਨ ਚਲਾਓ। ਤੁਹਾਡੇ ਯਤਨ ਬਹੁਤ ਵੱਡੇ ਨਤੀਜੇ ਲਿਆ ਸਕਦੇ ਹਨ। ਅਤੇ ਸਾਥੀਓ, ਸਾਨੂੰ ਇੱਕ ਹੋਰ ਗੱਲ ਵੀ ਧਿਆਨ ਵਿੱਚ ਰੱਖਣੀ ਹੈ। ਜਿਹੜੇ ਨੌਜਵਾਨ ਨਸ਼ੇ ਨਾਲ ਲੜ ਕੇ ਉਸ ਵਿੱਚੋਂ ਬਾਹਰ ਨਿਕਲਦੇ ਹਨ, ਉਹ ਕਮਜ਼ੋਰ ਨਹੀਂ ਹੁੰਦੇ। ਜਿਹੜਾ ਨਸ਼ੇ ਨੂੰ ਹਰਾ ਕੇ ਬਾਹਰ ਆਉਂਦਾ ਹੈ, ਉਹ ਅਸਲ ਯੋਧਾ ਹੁੰਦਾ ਹੈ। ਸਮਾਜ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ, ਉਸ ਨੂੰ ਆਪਣਾਪਣ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਡਰੱਗਜ਼ ਨਾਲ ਜੁੜਿਆ ਕਿਸੇ ਦਾ ਅਤੀਤ ਉਸ ਦੀ ਪਛਾਣ ਨਹੀਂ ਹੋ ਸਕਦਾ, ਉਸ ਦਾ ਹੌਸਲਾ ਹੀ ਉਸ ਦੀ ਅਸਲ ਪਛਾਣ ਹੁੰਦਾ ਹੈ।
ਸਾਥੀਓ,
ਡਰੱਗਜ਼ ਦੇ ਵਿਰੁੱਧ ਇਸ ਅਭਿਆਨ ਵਿੱਚ ਅੱਜ ਸਰਕਾਰ ਵੀ ਨੌਜਵਾਨਾਂ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ। ਦੇਸ਼ ਵਿੱਚ ਨਸ਼ੇ ਦੇ ਕਾਰੋਬਾਰੀਆਂ ਅਤੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਡਰੱਗਜ਼ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਦਰਸਾਉਂਦਾ ਹੈ ਕਿ ਡਰੱਗਜ਼ ਦੇ ਵਿਰੁੱਧ ਸਾਡੀ ਸਰਕਾਰ ਕਿੰਨੀ ਸਖ਼ਤ ਹੈ। ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਾਰੇ ਸਬੰਧਤ ਪੱਖ ਇਸ ਨੂੰ ਮਿਸ਼ਨ ਮੋਡ ਵਿੱਚ ਅੱਗੇ ਵਧਾਉਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਦੇਸ਼ ਦਾ ਨੌਜਵਾਨ ਨਸ਼ੇ ਤੋਂ ਮੁਕਤ ਰਹਿ ਕੇ ਨਾ ਸਿਰਫ਼ ਆਪਣੀ ਨੌਜਵਾਨੀ ਦੀ ਊਰਜਾ ਨੂੰ ਸੁਰੱਖਿਅਤ ਰੱਖੇਗਾ, ਸਗੋਂ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਵੀ ਅੱਗੇ ਵਧਾਏਗਾ। ਅੱਜ ਜਦੋਂ ਮੈਂ ਆਪਣੇ ਸਾਹਮਣੇ ਅਨੇਕ ਮਹਾਨ ਸੰਤਾਂ ਨੂੰ ਦੇਖ ਰਿਹਾ ਹਾਂ, ਤਾਂ ਮੈਂ ਦੂਰੋਂ ਹੀ ਮਨੋਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਇਨ੍ਹਾਂ ਸਾਰੀਆਂ ਸਮਾਜਿਕ ਸੰਸਥਾਵਾਂ, ਅਧਿਆਤਮਕ ਸੰਸਥਾਵਾਂ ਅਤੇ ਅਧਿਆਤਮਕ ਗੁਰੂਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਤੁਹਾਡਾ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਗਠਨ ਹੈ ਅਤੇ ਤੁਹਾਡੇ ਨਾਲ ਅਨੇਕਾਂ ਨੌਜਵਾਨ ਸ਼ਰਧਾਲੂ ਜੁੜੇ ਹੋਏ ਹਨ। ਆਉਣ ਵਾਲੇ 100 ਹਫ਼ਤਿਆਂ ਵਿੱਚ ਹਰ ਇੱਕ ਸੰਗਠਨ ਇੱਕ-ਇੱਕ ਹਫ਼ਤੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਸਕਦਾ ਹੈ। ਪੂਰੇ ਹਫ਼ਤੇ ਦੇਸ਼ ਭਰ ਵਿੱਚ ਉਹ ਸੰਗਠਨ ਅਗਵਾਈ ਕਰੇ, ਬਾਕੀ ਸਾਰੀਆਂ ਸ਼ਕਤੀਆਂ ਉਸ ਦੇ ਨਾਲ ਜੁੜਨ ਅਤੇ ਐਤਵਾਰ ਨੂੰ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਵੇ। ਅਗਲੇ ਹਫ਼ਤੇ ਦੂਜਾ ਸੰਗਠਨ, ਦੂਜੀ ਸ਼ਕਤੀ ਇਸੇ ਤਰ੍ਹਾਂ ਹਫ਼ਤਾ ਭਰ ਪ੍ਰੋਗਰਾਮ ਚਲਾਓ ਅਤੇ ਐਤਵਾਰ ਨੂੰ ਵੱਡਾ ਪ੍ਰੋਗਰਾਮ ਕਰੋ। ਜੇਕਰ ਆਉਣ ਵਾਲੇ 100 ਹਫ਼ਤਿਆਂ ਤੱਕ ਸਾਡੇ ਦੇਸ਼ ਦੇ ਅਧਿਆਤਮਕ, ਸਮਾਜਿਕ ਅਤੇ ਨੌਜਵਾਨ ਸੰਗਠਨ ਇੱਕ-ਇੱਕ ਹਫ਼ਤਾ ਆਪਣੀ ਜ਼ਿੰਮੇਵਾਰੀ ਸੰਭਾਲ ਲੈਣ ਅਤੇ ਬਾਕੀ ਸਾਰੀਆਂ ਸ਼ਕਤੀਆਂ ਉਨ੍ਹਾਂ ਨਾਲ ਮਿਲ ਕੇ ਹਰ ਐਤਵਾਰ ਇਹ ਮੁਹਿੰਮ ਚਲਾਉਣ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੇਸ਼ ਵਿੱਚ ਕਿੰਨਾ ਵਿਸ਼ਾਲ ਜਨ ਅੰਦੋਲਨ ਖੜ੍ਹਾ ਹੋ ਜਾਵੇਗਾ। ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਇਸ ਪਵਿੱਤਰ ਕਾਰਜ ਲਈ ਸਾਨੂੰ ਆਪਣਾ ਆਸ਼ੀਰਵਾਦ ਦਿੱਤਾ। ਮੈਂ ਸਾਰੇ ਸੰਤਾਂ, ਆਚਾਰਿਆਂ ਅਤੇ ਸੰਗਠਨਾਂ ਦੇ ਆਗੂਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਮੈਂ ਇਸ ਪ੍ਰੋਗਰਾਮ ਨਾਲ ਜੁੜੇ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਦਾ ਵਿਸ਼ੇਸ਼ ਤੌਰ ‘ਤੇ ਸ਼ੁਕਰੀਆਂ ਕਰਦਾ ਹਾਂ। ਤੁਸੀਂ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਮੈਂ ਮਾਈ ਭਾਰਤ ਦੇ ਵਲੰਟੀਅਰਾਂ ਨੂੰ ਵੀ ਵਧਾਈ ਦਿੰਦਾ ਹਾਂ। ਉਹ ਅੱਜਕੱਲ੍ਹ ਜੋ ਵੀ ਸੰਕਲਪ ਕਰਦੇ ਹਨ, ਉਸ ਨੂੰ ਪੂਰਾ ਕਰਕੇ ਦਿਖਾਉਂਦੇ ਹਨ। ਕੁਝ ਦਿਨ ਪਹਿਲਾਂ ਮੈਨੂੰ ਮਾਈ ਭਾਰਤ ਦੇ ਵਲੰਟੀਅਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਉਹ ਭਾਰਤ ਦੇ ਸਰਹੱਦੀ ਪਿੰਡਾਂ ਵਿੱਚ ਇੱਕ-ਇੱਕ ਹਫ਼ਤਾ ਰਹਿ ਕੇ ਆਏ ਹਨ। ਜਿਨ੍ਹਾਂ ਨੂੰ ਪਹਿਲਾਂ ਦੇਸ਼ ਦਾ ਆਖ਼ਰੀ ਪਿੰਡ ਕਿਹਾ ਜਾਂਦਾ ਸੀ, ਅੱਜ ਅਸੀਂ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਪਿੰਡ ਕਹਿੰਦੇ ਹਾਂ। ਉੱਥੇ ਜਾ ਕੇ ਆਏ ਉਨ੍ਹਾਂ ਦੇ ਤਜ਼ਰਬੇ ਬਹੁਤ ਹੀ ਪ੍ਰੇਰਣਾਦਾਇਕ ਸਨ। ਅੱਜ ਮਾਈ ਭਾਰਤ ਦੇ ਵਲੰਟੀਅਰ ਇੰਨਾ ਵੱਡਾ ਪ੍ਰੋਗਰਾਮ ਕਰਵਾ ਰਹੇ ਹਨ, ਇਹ ਆਪਣੇ ਆਪ ਵਿੱਚ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਜਾਗਰੂਕ ਅਤੇ ਸਮਰਪਿਤ ਭਾਵਨਾ ਦਾ ਪ੍ਰਤੀਕ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ।ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਇਹ ਅੰਦੋਲਨ ਘਰ-ਘਰ ਤੱਕ ਪਹੁੰਚੇਗਾ, ਹਰ ਨੌਜਵਾਨ ਦੇ ਦਿਲ ਤੱਕ ਪਹੁੰਚੇਗਾ ਅਤੇ ਡਰੱਗਜ਼ ਦੇ ਕਾਰੋਬਾਰੀਆਂ ਲਈ ਇੱਕ ਬਹੁਤ ਵੱਡਾ ਖ਼ੌਫ਼ ਵੀ ਬਣ ਜਾਵੇਗਾ। ਆਓ, ਅਸੀਂ ਸਾਰੇ ਮਿਲ ਕੇ ਅੱਗੇ ਵਧੀਏ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!
ਬਹੁਤ-ਬਹੁਤ ਧੰਨਵਾਦ!
****
ਐਮਜੇਪੀਐਸ/ਐਸਐਸ/ਐਸਐਸ/ਏਵੀ
Speaking at the launch of 'Nasha Mukt Yuva for Viksit Bharat Sankalp Abhiyan', a 100-week campaign against substance abuse. I urge every citizen, especially our youth, to join this movement. https://t.co/ucvrcAyK4C
— Narendra Modi (@narendramodi) August 2, 2026
आज जब देश ने विकसित भारत का लक्ष्य तय किया है... तो इसके लिए आवश्यक है... देश का युवा, तन से स्वस्थ हो, मन स्वस्थ हो, आत्मविश्वास से भरपूर हो और ड्रग्स जैसी घातक आदत से हमेशा दूर हो: PM @narendramodi
— PMO India (@PMOIndia) August 2, 2026
हमें हर एक युवा को नशे के चंगुल में फंसने से बचाना है: PM @narendramodi
— PMO India (@PMOIndia) August 2, 2026
समाज का सहयोग, योग और ध्यान की ताकत... ये नशे के खिलाफ हमारे अन्तर्मन को ताकत देते हैं।
— PMO India (@PMOIndia) August 2, 2026
और आज तो हमारे पास... नशा छोड़ने के लिए rehabilitation center जैसी सुविधाएं भी हैं: PM @narendramodi
अगर कोई युवा गलती से नशे में फंस भी गया है तो इसका ये मतलब बिल्कुल नहीं है कि उसके सारे रास्ते बंद हो गए हैं!
— PMO India (@PMOIndia) August 2, 2026
हमें हमेशा इस बात का ध्यान रखना है... घर का कोई बच्चा अगर नशे का शिकार बन गया है... तो इसे सामाजिक प्रतिष्ठा की आड़ में छिपाएं नहीं।
जिसकी जरूरत हो, उसका सहयोग लें।…
एक आवाहन मैं कॉलेज और यूनिवर्सिटीज़ के हमारे प्रोफेसर्स से भी करना चाहता हूँ...
— PMO India (@PMOIndia) August 2, 2026
आप भी कोर्स की पढ़ाई के साथ-साथ स्टूडेंट्स के साथ ड्रग्स के खतरों पर बात करें।
नशे के खिलाफ अपने कैम्पस में एक मूवमेंट चलाएं।
आपके प्रयास बड़े परिणाम ला सकते हैं: PM @narendramodi
काशी की पावन धरती से उठा कल्याणकारी विचार अब एक नेशनल प्रोजेक्ट बन गया है। मुझे पूरा विश्वास है कि 'नशा मुक्त युवा-विकसित भारत संकल्प अभियान' सामूहिकता की ताकत से हर युवा मन को छूने वाला है। pic.twitter.com/Z4CGfOPxHN
— Narendra Modi (@narendramodi) August 2, 2026
ड्रग्स कुछ समय के लिए ‘High’ देता है, लेकिन करियर और फैमिली लाइफ को ‘Low’ कर देता है। इसलिए नशा मुक्त रहकर हमारे युवाओं को अपने Potential को Protect करना है! pic.twitter.com/Pne82x4qyK
— Narendra Modi (@narendramodi) August 2, 2026
नशा मुक्ति की दिशा में देशभर के कॉलेजों और यूनिवर्सिटीज के हमारे प्रोफेसर्स से मेरा यह विशेष आह्वान... pic.twitter.com/uikh4d1qDq
— Narendra Modi (@narendramodi) August 2, 2026