ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਸੇਵਾ ਤੀਰਥ ਵਿੱਚ 20 ਪੁਲਾੜ ਸਟਾਰਟ-ਅੱਪਸ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਅਤੇ ਸੰਸਥਾਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਗੱਲਬਾਤ ਪ੍ਰੋਗਰਾਮ ਵਿੱਚ ਪੁਲਾੜ ਖੇਤਰ ਵਿੱਚ ਰਾਕੇਟ ਅਤੇ ਮੁੜ-ਵਰਤੋਂ ਯੋਗ ਅਰਧ-ਕ੍ਰਾਇਓਜੈਨਿਕ ਲਾਂਚ ਵਾਹਨ (ਸੈਮੀ-ਕ੍ਰਾਇਓਜੈਨਿਕ ਲਾਂਚ ਵ੍ਹੀਕਲ) ਦੇ ਨਿਰਮਾਣ, ਐਵੀਓਨਿਕਸ, ਉਪਗ੍ਰਹਿ, ਆਧੁਨਿਕ ਪ੍ਰੋਪਲਸ਼ਨ ਪ੍ਰਣਾਲੀ, ਪੁਲਾੜ ਅਤੇ ਰੱਖਿਆ ਖੁਫ਼ੀਆ ਪ੍ਰਣਾਲੀ, ਪੁਲਾੜ ਦਾ ਮਲਬਾ ਹਟਾਉਣ, ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਅਤਿ-ਸਥਾਨਕ ਮੌਸਮ ਅਤੇ ਕਲਾਈਮੇਟ ਇੰਟੈਲੀਜੈਂਸ (ਜਲਵਾਯੂ ਵਿਗਿਆਨ, ਡੇਟਾ ਐਨਾਲਿਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਵਾਤਾਵਰਣ ਅਤੇ ਜਲਵਾਯੂ ਦੇ ਅੰਕੜੇ ਇਕੱਠੇ ਕਰਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਬੂਤਾਂ ’ਤੇ ਅਧਾਰਿਤ ਫੈਸਲੇ ਲੈਣ) ਵਰਗੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਮੋਹਰੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਦੇ ਨਿੱਜੀ ਪੁਲਾੜ ਉਦਯੋਗ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਬਾਰੇ ਚਰਚਾ ਕੀਤੀ ਅਤੇ ਇਸ ਖੇਤਰ ਦੇ ਸੁਨਹਿਰੀ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੰਪਨੀਆਂ ਦੇ ਸੀਈਓਜ਼ ਨੇ ਪ੍ਰਧਾਨ ਮੰਤਰੀ ਤੋਂ ਮਿਲੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਸਵਦੇਸ਼ੀ ਸਮਰੱਥਾਵਾਂ ਅਤੇ ਜ਼ਰੂਰੀ ਤਕਨੀਕਾਂ ਦੇ ਨਿਰਮਾਣ ਵਿੱਚ ਆਪਣਾ ਸਮਾਂ ਲਾਇਆ ਹੈ। ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਸਰਕਾਰ ਦੇ ਮਜ਼ਬੂਤ ਸਮਰਥਨ ਅਤੇ ਇਸ ਖੇਤਰ ਵਿੱਚ ਉਦਯੋਗਾਂ ਵਿਚਾਲੇ ਆਪਸੀ ਸਹਿਯੋਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਪੂਰੇ ਉਤਸ਼ਾਹ ਨਾਲ ਪੁਲਾੜ ਖੇਤਰ ਵਿੱਚ ਵੱਡੇ ਟੀਚੇ ਹਾਸਲ ਕਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਜੁਟੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਨੂੰ ਨਿੱਜੀ ਭਾਈਵਾਲੀ ਲਈ ਖੋਲ੍ਹਣ ਨਾਲ ਇਸ ਖੇਤਰ ਨਾਲ ਜੁੜੇ ਉਦਯੋਗ ਕਾਫ਼ੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ ਕੰਪਨੀਆਂ ਨੇ ਭਾਰਤ ਦੇ ਉੱਭਰਦੇ ਨਿੱਜੀ ਪੁਲਾੜ ਉਦਯੋਗ ਵੱਲੋਂ ਵਿਕਸਿਤ ਕੀਤੀ ਤਕਨੀਕ ਅਪਣਾਉਣ ਅਤੇ ਉਨ੍ਹਾਂ ਤੋਂ ਲਾਭ ਲੈਣ ਵਿੱਚ ਦਿਲਚਸਪੀ ਦਿਖਾਈ ਹੈ।
ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਨਾਲ ਜੁੜੇ ਉਦਯੋਗਿਕ ਆਗੂਆਂ ਨੂੰ ਇਸ ਨਵੇਂ ਖੇਤਰ ਵਿੱਚ ਹਿੰਮਤ ਅਤੇ ਲੀਡਰਸ਼ਿਪ ਨਾਲ ਅੱਗੇ ਵਧਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਦਯੋਗਾਂ ਵੱਲੋਂ ਦਿਖਾਏ ਗਏ ਭਰੋਸੇ ਨੇ ਉਸ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਤਹਿਤ ਪੁਲਾੜ ਖੇਤਰ ਨੂੰ ਨਿੱਜੀ ਭਾਈਵਾਲੀ ਲਈ ਖੋਲ੍ਹਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਦੇਸ਼ ਪੁਲਾੜ ਖੇਤਰ ਵਿੱਚ ਨਿਵੇਸ਼ ਨਹੀਂ ਕਰ ਸਕਦੇ ਜਾਂ ਨਿਵੇਸ਼ ਕਰਨਾ ਨਹੀਂ ਚਾਹੁੰਦੇ। ਅਜਿਹੇ ਵਿੱਚ ਭਾਰਤ ਲਈ ਆਲਮੀ ਪੁਲਾੜ ਖੇਤਰ ਵਿੱਚ ਆਪਣੀ ਸਥਿਤੀ ਤੇਜ਼ੀ ਨਾਲ ਮਜ਼ਬੂਤ ਕਰਨ ਦਾ ਇਹ ਇੱਕ ਵੱਡਾ ਮੌਕਾ ਹੈ।
ਪ੍ਰਧਾਨ ਮੰਤਰੀ ਨੇ ਪੁਲਾੜ ਕੰਪਨੀਆਂ ਨੂੰ ਆਪਣੀਆਂ ਤਕਨੀਕਾਂ ਦੀ ਨਵੇਂ ਢੰਗਾਂ ਨਾਲ ਵਰਤੋਂ ਲੱਭਣ ਅਤੇ ਲੋਕਾਂ ਦਾ ਜੀਵਨ ਸੌਖਾ ਬਣਾਉਣ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਦੀਆਂ ਕੰਪਨੀਆਂ ਅਤੇ ਹੋਰਨਾਂ ਖੇਤਰਾਂ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਵਿਚਾਲੇ ਵਧੇਰੇ ਆਪਸੀ ਤਾਲਮੇਲ ਰੱਖਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੁਲਾੜ ਦੇ ਮਲਬੇ ’ਤੇ ਕੰਮ ਕਰਨ ਵਾਲੀਆਂ ਕੰਪਨੀਆਂ ਵਾਤਾਵਰਣ ਸੰਸਥਾਵਾਂ ਨਾਲ ਮਿਲ ਕੇ ਆਪਣੀ ਤਕਨੀਕ ਦਾ ਵਿਸਥਾਰ ਕਰ ਸਕਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨਾਲ ਕੰਮ ਕਰਨ ਵਾਲੀਆਂ ਪੁਲਾੜ ਤਕਨੀਕ ਕੰਪਨੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਵਿਭਾਗਾਂ ਨਾਲ ਮਿਲ ਕੇ ਕੰਮ ਕਰ ਸਕਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਬਿਹਤਰ ਜਾਣਕਾਰੀ ਦੇ ਅਧਾਰ ’ਤੇ ਫੈਸਲੇ ਲੈਣ ਅਤੇ ਆਪਣੀ ਪੈਦਾਵਾਰ ਵਧਾਉਣ ਵਿੱਚ ਮਦਦ ਮਿਲ ਸਕੇ।
ਪ੍ਰਧਾਨ ਮੰਤਰੀ ਨੇ ਇੱਕ ਅਜਿਹਾ ਈਕੋਸਿਸਟਮ ਅਤੇ ਕਾਰੋਬਾਰੀ ਮਾਹੌਲ ਸਿਰਜਣ ਦਾ ਸੱਦਾ ਦਿੱਤਾ ਕਿ ਦੁਨੀਆ ਵਿੱਚ ਪੁਲਾੜ ਬਾਰੇ ਸੋਚਣ ’ਤੇ ਸਾਰਿਆਂ ਦਾ ਧਿਆਨ ਭਾਰਤ ਵੱਲ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਪੁਲਾੜ ਖੇਤਰ ਆਲਮੀ ਹੁਨਰ, ਕੰਪਨੀਆਂ ਅਤੇ ਨਿਵੇਸ਼ ਨੂੰ ਦੇਸ਼ ਵੱਲ ਖਿੱਚਣ ਲਈ ਚੁੰਬਕ ਵਾਂਗ ਕੰਮ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਵਿੱਚ ਪੁਲਾੜ ਖੇਤਰ ਪ੍ਰਤੀ ਉਤਸੁਕਤਾ ਅਤੇ ਦਿਲਚਸਪੀ ਪੈਦਾ ਕਰਨ ਲਈ ਅਟਲ ਟਿੰਕਰਿੰਗ ਲੈਬਜ਼ ਨਾਲ ਸਹਿਯੋਗ ਵਧਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਪੁਲਾੜ ਖੇਤਰ ਪ੍ਰਤੀ ਉਤਸੁਕਤਾ ਅਤੇ ਦਿਲਚਸਪੀ ਪੈਦਾ ਹੋ ਸਕਦੀ ਹੈ।
ਇਸ ਗੱਲਬਾਤ ਪ੍ਰੋਗਰਾਮ ਵਿੱਚ ਸਕਾਈਰੂਟ ਐਰੋਸਪੇਸ, ਅਗਨੀਕੁਲ ਕੌਸਮੌਸ, ਪਿਕਸਲ, ਧਰੁਵ ਸਪੇਸ, ਗਲੈਕਸੀਆਈ, ਪੀਅਰਸਾਈਟ, ਬੈਲਾਟ੍ਰਿਕਸ ਐਰੋਸਪੇਸ, ਦਿਗਾਂਤਰਾ, ਸੈਟਸ਼ਿਓਰ, ਸੁਹੋਰਾ ਟੈਕਨਾਲੋਜੀਜ਼, ਮਨਸਤੂ ਸਪੇਸ, ਐਸਟ੍ਰੋਬੇਸ, ਟੇਕਮੀ2ਸਪੇਸ, ਵਿਓਮਆਈਸੀ, ਕੌਸਮੋਸਰਵ ਸਪੇਸ, ਆਰਬਿਟ ਏਡ ਐਰੋਸਪੇਸ, ਸਕਾਈਸਰਵ (ਹਾਈਸਪੇਸ), ਸੇਰੇਨਡਿਪਿਟੀ ਸਪੇਸ, ਵਾਸਰ ਲੈਬਜ਼ ਅਤੇ ਮਿਸਟਈਓ ਸਮੇਤ ਪੁਲਾੜ ਖੇਤਰ ਵਿੱਚ ਕੰਮ ਕਰ ਰਹੇ 20 ਸਟਾਰਟ-ਅੱਪਸ ਦੇ ਸੰਸਥਾਪਕਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
*************
ਐੱਮਜੇਪੀਐੱਸ/ਐੱਸਐੱਸ/ਐੱਸਟੀ
It was wonderful to meet the Yuva Urja of India’s space sector…young entrepreneurs and innovators who have shown remarkable courage by entering a new and demanding domain. They have taken risks, trusted the reform process and remained consistent in their efforts. Due to this,… pic.twitter.com/RV1Nd4dUKm
— Narendra Modi (@narendramodi) August 21, 2026
I also urged the StartUps to think about how space technology can contribute immensely to agriculture, livestock management, dairy, environment and many other areas that touch everyday lives. They can engage with Atal Tinkering Labs, spark curiosity among schoolchildren and… pic.twitter.com/943qLc6shR
— Narendra Modi (@narendramodi) August 21, 2026