Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਵਿਸ਼ਵ ਆਗੂਆਂ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਜਨਮ ਦਿਨ ’ਤੇ ਮਿਲੀਆਂ ਸ਼ੁਭਕਾਮਨਾਵਾਂ ਲਈ ਵਿਸ਼ਵ ਆਗੂਆਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

ਪ੍ਰਧਾਨ ਮੰਤਰੀ ਸਕੈਰਿਟ, ਤੁਹਾਡੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਡੋਮਿਨਿਕਾ ਦੀ ਸਰਕਾਰ ਤੇ ਉੱਥੋਂ ਦੇ ਲੋਕਾਂ ਦੀਆਂ ਨੇਕ ਭਾਵਨਾਵਾਂ ਲਈ ਧੰਨਵਾਦ। ਭਾਰਤ ਸਾਡੀ ਗੂੜ੍ਹੀ ਦੋਸਤੀ ਦੀ ਕਦਰ ਕਰਦਾ ਹੈ।

@SkerritR

 

ਪ੍ਰਧਾਨ ਮੰਤਰੀ ਮੇਲੋਨੀ, ਤੁਹਾਡੀਆਂ ਨਿੱਘੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਂ ਭਾਰਤ-ਇਟਲੀ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਡੇ ਗੂੜ੍ਹੇ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।

@GiorgiaMeloni

 

ਪ੍ਰਧਾਨ ਮੰਤਰੀ ਟੋਬਗੇ, ਤੁਹਾਡੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਨੇਕ ਸ਼ਬਦਾਂ ਲਈ ਧੰਨਵਾਦ। ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਭਾਵਨਾਵਾਂ ਦੀ ਡੂੰਘੀ ਕਦਰ ਕਰਦਾ ਹਾਂ।

@tsheringtobgay

ਜਨਮ ਦਿਨ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਨੇਕ ਸ਼ਬਦਾਂ ਲਈ ਧੰਨਵਾਦ, ਡਾ. ਟੇਡਰੋਸ।

ਬ੍ਰਿਕਸ ਆਗੂਆਂ ਦੇ ਸਿਖਰ ਸੰਮੇਲਨ ਦੌਰਾਨ ਤੁਹਾਡੇ ਨਾਲ ਮੁਲਾਕਾਤ ਕਰਨਾ ਅਤੇ ਵਿਸ਼ਵ ਸਿਹਤ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਾਡੀ ਸਾਂਝੀ ਵਚਨਬੱਧਤਾ ਨੂੰ ਅੱਗੇ ਵਧਾਉਣਾ ਖੁਸ਼ੀ ਦੀ ਗੱਲ ਸੀ।

@DrTedros

****

ਐੱਮਜੇਪੀਐੱਸ/ਐੱਸਐੱਸ/ਵੀਜੇ