Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਹੈ ਕਿ ਭਾਰਤ ਵਿੱਚ ਸੂਰਜੀ ਊਰਜਾ ਦਾ ਲਗਾਤਾਰ ਵਿਕਾਸ ਕਿਵੇਂ ਨਵੇਂ ਮੌਕੇ ਸਿਰਜ ਰਿਹਾ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਦਾ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਸੂਰਜੀ ਊਰਜਾ ਦਾ ਲਗਾਤਾਰ ਵਿਕਾਸ ਕਿਸ ਤਰ੍ਹਾਂ ਨਵੇਂ ਮੌਕੇ ਸਿਰਜ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੇਖ ਦੇਸ਼ ਵਿੱਚ ਸੂਰਜੀ ਸ਼ਕਤੀ ਦੇ ਵਿਕਾਸ ’ਤੇ ਚਾਨਣਾ ਪਾਉਂਦਾ ਹੈ, ਜੋ ਪੀਐੱਮ ਸੂਰਯ ਘਰ ਅਤੇ ਪੀਐੱਮ-ਕੁਸੁਮ ਵਰਗੀਆਂ ਪਹਿਲਕਦਮੀਆਂ ਤੋਂ ਪ੍ਰੇਰਿਤ ਹੈ।

ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦੀ ਇਸ ਗੱਲ ’ਤੇ ਵੀ ਨਜ਼ਰ ਹੈ ਕਿ ਅੱਗੇ ਕੀ ਹੋਣ ਵਾਲਾ ਹੈ, ਸੂਰਜੀ ਊਰਜਾ ਨਾਲ ਹੋਣ ਵਾਲੀ ਖੇਤੀ ਅਤੇ ਊਰਜਾ ਭੰਡਾਰਨ ਤੋਂ ਲੈ ਕੇ ਨਿਰਮਾਣ ਅਤੇ ਗ੍ਰੀਨ ਜੌਬਸ ਤੱਕ ਕਿਉਂਕਿ ਭਾਰਤ ਆਪਣੇ 500 ਗੀਗਾਵਾਟ ਅਖੁੱਟ ਊਰਜਾ ਟੀਚੇ ਵੱਲ ਕੰਮ ਕਰ ਰਿਹਾ ਹੈ।”

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

ਭਾਰਤ ਵਿੱਚ ਸੂਰਜੀ ਊਰਜਾ ਦਾ ਵਿਕਾਸ ਨਵੇਂ ਮੌਕੇ ਦੇ ਰਿਹਾ ਹੈ!

ਕੇਂਦਰੀ ਮੰਤਰੀ ਸ਼੍ਰੀ @JoshiPralhad ਨੇ ਪੀਐੱਮ ਸੂਰਯ ਘਰ ਅਤੇ ਪੀਐੱਮ-ਕੁਸੁਮ ਵਰਗੀਆਂ ਪਹਿਲਕਦਮੀਆਂ ਰਾਹੀਂ ਭਾਰਤ ਵਿੱਚ ਸੂਰਜੀ ਸ਼ਕਤੀ ਦੇ ਵਿਕਾਸ ਬਾਰੇ ਲਿਖਿਆ ਹੈ।

ਉਹ ਇਹ ਵੀ ਦੇਖਦੇ ਹਨ ਕਿ ਅੱਗੇ ਕੀ ਹੋਣ ਵਾਲਾ ਹੈ, ਸੂਰਜੀ ਊਰਜਾ ਨਾਲ ਹੋਣ ਵਾਲੀ ਖੇਤੀ ਅਤੇ ਊਰਜਾ ਭੰਡਾਰਨ ਤੋਂ ਲੈ ਕੇ ਨਿਰਮਾਣ ਅਤੇ ਗ੍ਰੀਨ ਜੌਬਸ ਤੱਕ, ਕਿਉਂਕਿ ਭਾਰਤ ਆਪਣੇ 500 ਗੀਗਾਵਾਟ ਅਖੁੱਟ ਊਰਜਾ ਟੀਚੇ ਵੱਲ ਵਧ ਰਿਹਾ ਹੈ।

 

****

ਐੱਮਜੇਪੀਐੱਸ/ਐੱਸਐੱਸ/ਵੀਜੇ