Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਰੋਹਿਤ ਕੁਮਾਰ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ 100 ਮੀਟਰ ਬ੍ਰੈਸਟਸਟ੍ਰੋਕ ਐੱਸਬੀ4 ਮੁਕਾਬਲੇ ਵਿੱਚ ਪ੍ਰਭਾਵਸ਼ਾਲੀ ਸਮੇਂ ਦੇ ਨਾਲ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਰੋਹਿਤ ਕੁਮਾਰ ਨੂੰ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਪਹਿਲੇ ਹੀ ਪ੍ਰਦਰਸ਼ਨ ਵਿੱਚ ਤਗ਼ਮਾ ਜਿੱਤਣਾ ਇਸ ਪ੍ਰਾਪਤੀ ਨੂੰ ਖਾਸ ਬਣਾਉਂਦਾ ਹੈ, ਅਤੇ ਰੋਹਿਤ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਖ਼ੁਸ਼ੀ ਨੂੰ ਐੱਕਸ ’ਤੇ ਜ਼ਾਹਿਰ ਕਰਦਿਆਂ ਕਿਹਾ:

“ਰੋਹਿਤ ਕੁਮਾਰ ਲਈ ਇੱਕ ਯਾਦਗਾਰ ਡੇਬਿਊ! ਉਨ੍ਹਾਂ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ 100 ਮੀਟਰ ਬ੍ਰੈਸਟਸਟ੍ਰੋਕ ਐੱਸਬੀ4 ਮੁਕਾਬਲੇ ਵਿੱਚ ਪ੍ਰਭਾਵਸ਼ਾਲੀ ਸਮੇਂ ਦੇ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਆਪਣੇ ਪਹਿਲੇ ਪ੍ਰਦਰਸ਼ਨ ਵਿੱਚ ਤਗ਼ਮਾ ਜਿੱਤਣਾ ਇਸ ਪ੍ਰਾਪਤੀ ਨੂੰ ਖਾਸ ਬਣਾਉਂਦਾ ਹੈ। ਰੋਹਿਤ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੇਰੀਆਂ ਵਧਾਈਆਂ: PM @narendramodi”

 

 

***********

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ